ਜਦ ਵੀ ਦੁਨੀਆਂ ਤੇ ਜੁਥਲਮ ਤੇ ਜਬਰ ਦਾ ਭਾਰ ਵਧਿਆ ਤਾਂ ਕਿਸੇ ਨਾ ਕਿਸੇ ਅਵਤਾਰ ਰਿਸ਼ੀ ਮੁਨੀ , ਮਹਾਪੁਰਖ, ਸੰਤਾਂ-ਭਗਤਾਂ ਨੇ ਮਨੁੱਖੀ ਦੇ ਰੂਪ ਵਿਚ ਜਨਮ ਲੈ ਕੇ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਜੋੜਿਆ ਅਤੇ ਸਿੱਧੇ ਰਸਤੇ ਪਾਇਆ, ਜਿਵੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਡੇ ਰਾਖਸ਼ਿਸ ਨੂੰ ਸਿੱਧੇ ਰਸਤੇ ਪਾਇਆ ਸੀ। ਗੁਰੂ ਨਾਨਕ ਸਾਹਿਬ ਤੋਂ ਕਲਗੀਧਰ ਪਾਤਸ਼ਾਹ ਤੱਕ ਫਿਰ ਗੁਰਤਾ ਗੱਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਗਈ। ਇਸ ਉਪਰੰਤ ਬਾਬਾ ਨੰਦ ਸਿੰਘ ਜੀ ਆਏ ਤੇ ਉਹਨਾਂ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਆਏ ਜਿਹਨਾਂ ਦਾ ਜਨਮ 26 ਮਾਰਚ 1916 ਪਿੰਡ ਝੋਰੜਾ, ਜਗਰਾਉਂ ਵਿਚ ਪਿਤਾ ਸ. ਭਗਤ ਸਿੰਘ ਮਾਤਾ ਸ੍ਰੀ ਪਰਤਾਪ ਕੌਰ ਜੀ ਦੀ ਕੁਖ਼ ਤੋਂ ਹੋਇਆ ਆਪ ਜੀ ਦੇ ਚਾਰ ਭਰਾ ਅਤੇ ਦੋ ਭੇਣਾ ਸਨ। ਬਾਬਾ ਜੀ ਦਾ ਪਹਿਲਾਂ ਨਾਮ ਇੰਦਰ ਸਿੰਘ ਸੀ, ਪਰ ਜੋ ਬਾਅਦ ਵਿਚ ਬਾਬਾ ਨੰਦ ਸਿੰਘ ਜੀ ਦੀ ਹਜੂਰੀ ਵਿਚ ਆਉਣ ਤੇ ਉਹਨਾਂ ਦਾ ਨਾਂ ਬਦਲ ਕੇ ਈਸ਼ਰ ਸਿੰਘ ਰੱਖ ਦਿੱੱਤਾ। ਗੱਲ ਇਸ ਤਰ੍ਹਾਂ ਹੋਈ ਕਿ ਜਦੋਂ ਬਾਬਾ ਨੰਦ ਸਿੰਘ ਜੀ ਕਲੇਰਾਂ ਵਿਚ ਵਿਚਰ ਰਹੇ ਸਨ ਤਾਂ ਇਕ 13-14 ਸਾਲਾਂ ਦਾ ਲੜਕਾ ਬਾਬਾ ਜੀ ਦੇ ਚਰਨਾਂ ਵਿਚ ਮੱਥਾ ਟੇਕਣ ਆਇਆ, ਤਦ ਇਹ ਲੜਕਾ ਕਿਸੇ ਦੇ ਖੇਤਾ ਦੀ ਜਿਸ ਵਿਚ ਹਦਵਾਣੇ ਬੀਜੇ ਹੁੰਦੇ ਸਨ ਦੀ ਰਾਖੀ ਕਰ ਰਿਹਾ ਸੀ। ਆਪਣੇ ਦੋਸਤਾਂ - ਮਿੱਤਰਾ ਤੋਂ ਕਈ ਵਾਰ ਬਾਬਾ ਨੰਦ ਸਿੰਘ ਜੀ ਮਹਾਰਾਜ ਵਾਰੇ ਗੱਲਾਂ ਸੁਣਿਆ ਸਨ , ਜਦੋਂ ਰਾਤ ਨੂੰ ਸੌਣਾ ਤੇ ਬਾਬਾ ਜੀ ਨੇ ਸੁਪਨੇ ਵਿਚ ਆਉਣਾ ਤੇ ਕਹਿਣਾ ਕਾਕਾ ਅਸੀਂ ਇੰਨੀ ਦੂਰ ਤੋਂ ਚੱਲ ਕੇ ਤੇਰੇ ਕੋਲ ਆਏ ਹਾਂ ਤੂੰ ਸਾਡੇ ਕੋਲ ਆਉਂਦਾ ਹੀ ਨਹੀਂ। ਇਕ ਦਿਨ ਬਹੁਤ ਹੀ ਮੰਨ ਨੂੰ ਖਿੱਚ ਪਈ ਤਾਂ ਬਾਬਾ ਜੀ ਦੇ ਚਰਨਾਂ ਵਿਚ ਇਹ ਲੜਕਾ ਆਇਆ ਤੇ ਬਾਬਾ ਜੀ ਦੇ ਚਰਨਾਂ ਵਿਚ ਮੱਥਾਂ ਟੇਕਦੇ ਹੀ ਬਾਬਾ ਜੀ ਦੀ ਖਿਚ ਦਾ ਕੇਂਦਰ ਬਣ ਗਿਆ। ਹੁਣ ਬਾਬਾ ਜੀ ਦੇ ਦਰਸ਼ਨਾਂ ਨੂੰ ਨਹੀਂ ਜਾਂਦਾ ਤਾਂ ਸੁਪਨੇ ਵਿਚ ਖਿੱਚ ਪੈਂਦੀ ਹੈ, ਜੇਕਰ ਜਾਂਦਾ ਹੈ ਤਾਂ ਵਾਪਿਸ ਆਉਣ ਲਈ ਮੰਨ ਨਹੀਂ ਮੰਨਦਾ । ਇਕ ਦਿਨ ਇਹ ਲੜਕਾ ਆਪਣੀ ਮਾਤਾ ਜੀ ਨਾਲ ਬਾਬਾ ਜੀ ਦੇ ਚਰਨਾਂ ਵਿਚ ਗਿਆ ਤਾਂ ਬਾਬਾ ਜੀ ਨੇ ਕਿਹਾ ਮਾਤਾ ਇਹ ਮੁੰਡਾ ਸਾਡਾ ਹੈ, ਮਾਤਾ ਜੀ ਨੇ ਕਿਹਾ ਜੀ ਤੁਹਾਡਾ ਹੀ ਹੈ। ਤਾਂ ਬਾਬਾ ਜੀ ਕਿਹਾ ਜੇਕਰ ਸਾਡਾ ਹੈ ਤਾਂ ਫਿਰ ਸਾਨੂੰ ਦੇ ਦਿਉ, ਕੁਝ ਦਿਨ ਬਾਬਾ ਜੀ ਦੀ ਹਜੂਰੀ ਵਿਚ ਰਹਿ ਕੇ ਲੜਕਾ ਫਿਰ ਘਰ ਚਲਾ ਗਿਆ। ਘਰ ਜਾ ਕੇ ਇੰਨਾ ਬਿਮਾਰ ਪੈ ਗਿਆ ਕਿ ਠੀਕ ਹੋਣ ਵਿਚ ਹੀ ਨਾ ਆਵੇ ਆਖਿਰ ਫਿਰ ਬਾਬਾ ਜੀ ਦੇ ਚਰਨਾਂ ਵਿਚ ਲੈ ਕੇ ਗਏ। ਫਿਰ ਬਾਬਾ ਜੀ ਨੇ ਇਸ ਤਰ੍ਹਾਂ ਦਾ ਤੀਰ ਚਲਾਇਆ ਕੇ ਮੁੜ ਉਹ ਘਰ ਨਹੀਂ ਗਿਆ। ਉਸ ਤੋਂ ਬਾਬਾ ਨੰਦ ਸਿੰਘ ਜੀ ਦੇ ਚੋਲਾ ਛੱਡਣ ਉਪਰੰਤ ਆਪ ਜੀ ਦੇ ਦਸਤਾਰ ਦੀ ਰਸਮ ਅਦਾ ਕੀਤੀ ਗਈ। ਇਹ ਸੇਵਾ ਨਿਭਾਉਂਦੇ ਹੋਏ ਆਪ ਜੀ ਨੇ ਕੋਈ ਸਾਢੇ ਸੱਤ ਲੱਖ ਤੋਂ ਵੱਧ ਸੰਗਤਾਂ ਨੂੰ ਖੰਡੇ ਵਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਭਾਬਾ ਨੰਦ ਸਿੰਘ ਜੀ ਦੀ ਸੇਵਾ ਕਰਦੇ ਸਮੇਂ ਹੀ ਆਪ ਉਹਨਾਂ ਦੀ ਜੋਤ ਵਿਚ ਲੀਨ ਹੋ ਗਏ ਸਨ, ਜਦੋਂ ਵੀ ਕਦੇ ਬਾਬਾ ਨੰਦ ਸਿੰਘ ਜੀ ਨੂੰ ਜਲ ਜਾਂ ਪ੍ਰਸ਼ਾਦੇ ਦੀ ਲੋੜ ਹੁੰਦੀ ਸੀ , ਬਾਬਾ ਜੀ ਬਿੰਨਾ ਅਵਾਜ ਦਿੱਤੇ ਅੱਗੇ ਲੈ ਕੇ ਖੜ੍ਹੇ ਹੁੰਦੇ ਸਨ। 12 ਸਾਲਾਂ ਦੀ ਸੇਵਾ ਨੇ ਰੰਗ ਲਾਏ ਸਨ, ਇੰਨੀ ਸਖ਼ਤ ਸੇਵਾ, ਨਾ ਰਾਤ ਨੂੰ ਚੈਨ ਨਾ ਦਿਨ ਨੂੰ , ਹਰ ਸਮੇਂ ਉਹਨਾਂ ਦੀ ਸੇਵਾ ਵਿਚ ਲੱਗੇ ਰਹਿੰਦੇ ਸਨ। ਬਾਬਾ ਜੀ ਦੇ ਪੈਰ ਪਾਟ ਗਏ ਸਨ, ਹੱਥਾਂ ਦੇ ਨੂੰਹ ਲੈਹ ਗਏ ਸਨ, ਕਿਉਂਕਿ ਉਹਨਾਂ ਨੇ ਆਪਣਾ ਕਦੇ ਖਿਆਲ ਹੀ ਨਹੀਂ ਸੀ ਰੱਖਿਆ, ਵਸ ਸੇਵਾ ਹੀ ਸੇਵਾ ਆਪਣੀ ਸ਼ੁਦ -ਬੁਧ ਉਹ ਭੁਲਾ ਚੁਕੇ ਸਨ । ਜੇਕਰ ਕੋਈ ਭਾਵਨਾਂ ਤੇ ਸ਼ੁਦ ਬੁਧ ਸੀ ਉਹ ਆਪਣੇ ਮੁਰਸ਼ਦ ਪ੍ਰਤੀ। ਇਕ ਵਾਰ ਪਟਿਆਲੇ ਦਾ ਮਹਾਰਾਜਾ ਪ੍ਰਤਾਪ ਸਿੰਘ ਬਾਬਾ ਨੰਦ ਸਿੰਘ ਜੀ ਦੇ ਦਰਸ਼ਨਾਂ ਲਈ ਆਇਆ ਤਾਂ ਬਾਬਾ ਈਸ਼ਰ ਸਿੰਘ ਜੀ ਦੇ ਪਾਟੇ ਪੁਰਾਣੇ ਕੱਪੜੇ ਦੇਖ ਕੇ ਕਹਿਣ ਲੱਗਾ ਕਿ ਕਾਕਾ ਆਜਾ ਸਾਡੇ ਨਾਲ ਚੰਗਾ ਖਾਣ ਪਹਿਣ ਲਈ ਮਿਲੇਗਾ, ਇਥੇ ਸੰਤਾ ਦੇ ਕਛਹਿਰੇ ਧੋਹ ਕੇ ਕੀ ਮਿਲਣਾ , ਬਾਬਾ ਜੀ ਨੇ ਹੱਸ ਕੇ ਜਵਾਬ ਦਿੱਤਾ ਮਹਾਰਾਜਾ ! ਯਾਦ ਰੱਖੀ ਜਿਸ ਦਿਨ ਮੇਰੇ ਤੇ ਬਾਬਾ ਜੀ ਦੀ ਮਿਹਰ ਹੋ ਗਈ ਫਿਰ ਤੇਰੇ ਵਰਗੇ ਮੈਨੂੰ ਮੱਥੇ ਟੇਕਿਆ ਕਰਨਗੇ ਆ ਕੇ। ਸੱਚ ਮੁਚ ਜਦੋਂ ਬਾਬਾ ਜੀ ਨੇ ਚੋਲਾ ਛੱਡਿਆ ਤਾ ਬਾਬਾ ਜੀ ਨੇ ਗੱਦੀ ਸਭਾਂਲੀ ਤੇ ਫਿਰ ਇਕ ਦਿਨ ਮਹਾਰਾਜਾ ਪ੍ਰਤਾਪ ਸਿੰਘ ਚਰਨਾਂ Ḕਚ ਆਇਆ ਤਾਂ ਬਾਬਾ ਜੀ ਹੱਸ ਕੇ ਕਹਿਣ ਲੱਗੇ ਮਹਾਰਾਜਾ ! ਹੁਣ ਅਸੀਂ ਸੇਵਾ ਤੋਂ ਮੁਕਤ ਹੋ ਗਏ ਹੁਣ ਦੱਸ ਕਿਥੇ ਲੈ ਕੇ ਜਾਣਾ ਹੈ? ਤਾਂ ਮਹਾਰਾਜਾ ਗਲਾ ਭਰ ਕੇ ਸਿਰ ਨੀਵਾ ਕਰ ਕੇ ਕਹਿ ਲੱਗਾ ਮੁਆਫ਼ ਕਰਨਾ ਬਾਬਾ ਜੀ , ਹੁਣ ਤਾਂ ਤੁਸੀਂ ਮੈਨੂੰ ਬਾਬਾ ਨੰਦ ਸਿੰਘ ਜੀ ਦਾ ਹੀ ਰੂਪ ਨਜ਼ਰ ਆ ਰਹੇ ਹੋ। ਆਖਿਰ ਬਾਬਾ ਜੀ 6 ਅਕਤੂਬਰ 1963 ਵਿਚ ਕਥਾ ਕਰਨ ਤੋਂ ਉਪਰੰਤ ਅੰਦਰ ਚਲੇ
ਗਏ ਤੇ ਜਾਂਦੇ ਹੋਏ ਫਤਿਹੇ ਬੁਲਾ ਕੇ ਗਏ, ਜਿੰਥਦਗੀ ਵਿਚ ਕਦੇ ਫਤਿਹੇ ਨਹੀਂ ਸੀ ਬੁਲਾਈ ਵਚਨ ਕਰਦੇ ਹੁੰਦੇ ਸਨ ਫਹਿਤੇ ਉਸ ਵਖ਼ਤ ਹੁੰਦੀ ਹੈ ਜਦੋਂ ਕੰਮ ਸਪੂਰਨ ਹੋ ਜਾਵੇਂ । ਅੱਜ ਉਹਨਾਂ ਦੇ ਜਨਮ ਦਿਵਸ ਤੇ ਉਹਨਾਂ ਨੂੰ ਮੇਰਾ ਕੋਟ ਕੋਟ ਪ੍ਰਨਾਮ ।
ਸੁਰਜੀਤ ਸਿੰਘ ਫਲੋਰਾ
647-829-9397
... ਜਦੋਂ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਆਲੂ ਦੇ ਖੇਤ 'ਚ ਚਲਾਇਆ ਟਰੈਕਟਰ (ਤਸਵੀਰਾਂ)
NEXT STORY