ਆਓ ਬਾਜ਼ਾ ਵਾਲੇ ਮਾਹੀ ਦੀ ਗੱਲ ਕਰੀਏ
ਕਹਿੰਦੇ ਦੇਸ਼ ਕੌਮ ਤੋਂ ਆਪਾਂ ਵਾਰ ਮਰੀਏ
ਜ਼ਿੰਦਗੀ ਦੇ ਦੁੱਖ ਸੁੱਖ ਹੱਸ ਜਰੀਏ
ਸੀਸ਼ ਕਟਾ ਚਰਨੀ ਗੁਰੂ ਦੇ ਧਰੀਏੇ
ਉਹਦੇ ਭਾਣੇ ਦਾ ਸਦਾ ਸਤਿਕਾਰ ਕਰੀਏ
ਸ਼ਹੀਦ ਹੋ ਜਾਣ ਭਾਵੇਂ ਪੁੱਤ ਮੇਰੇ
ਦਿਸਦੇ ਰਹਿਣ ਹਜ਼ਾਰਾ ਖਿੜੇ ਚਿਹਰੇ
ਦੁਸ਼ਮਣ ਦੇ ਬਈ ਦੲੀਏ ਤੋੜ ਘੇਰੇ
ਕਦੇ ਨਾਂ ਬਾਜ਼ੀ ਹੱਥੋ ਹਰੀਏ
ੳੁਹਦੇ ਭਾਣੇ ਦਾ ਸਦਾ ਸਤਿਕਾਰ ਕਰੀਏ
ਮਾਤਾ ਗੁਜਰੀ ਤੇ ਛੋਟੇ ਜੋ ਸਾਹਿਬਜ਼ਾਦੇ ਨੇ
ਸੂਬੇ ਸਰਹੰਦ ਦੀ ਫੌਜ਼ ਨੇ ਫੜ ਲਿਆਦੇ ਨੇ
ਠੰਡੇ ਬੁਰਜ਼ ਵਿੱਚ ਵੀ ਤਿੰਨੋ ਆਰਾਮ ਪਾਂਦੇ ਨੇ
ਘੋੜੀ ਮੋਤ ਵਾਲੀ ਸੂਬਿਆ ਅਸੀਂ ਹੱਸ ਚੜੀਏ
ੳੁਹਦੇ ਭਾਣੇ ਦਾ ਸਦਾ ਸਤਿਕਾਰ ਕਰੀਏ
ਦੋ ਲਾਲ ਗੜ੍ਹੀ ਚਮਕੌਰ ਵਿੱਚ ਵਾਰਤੇ
ਮੈਦਾਨੇ ਜੰਗ ਵਿੱਚ ਦੋਵੇਂ ਹੰਸ ਤਾਰ ਤੇ
ਦੁਸ਼ਮਣ ਵੀ ਲੱਖਾਂ ਸੂਰਬੀਰਾਂ ਮਾਰ ਤੇ
ਸੁਖਚੈਨ 'ਬਾਜ਼ਾ ਵਾਲੇ ਦੀ ਸਿਫਤ ਕਿਵੇਂ ਕਰੀਏ
ੳੁਹਦੇ ਭਾਣੇ ਦਾ ਸਦਾ ਸਤਿਕਾਰ ਕਰੀਏ
ਸੁਖਚੈਨ ਸਿੰਘ ਠੱਠੀ ਭਾਈ
00971527632924
ਔੜ ਲੱਗੀ ਪੰਜਾਬ ਦੀ ਧਰਤੀ 'ਤੇ ਮਹਿਕਾਂ ਵੰਡਦੀ ਕਾਵਿ ਕਲਾ 'ਕਵਿਤਾਂਜਲੀ'
NEXT STORY