ਹਾਈਵੇ ਉੱਤੇ, ਇੱਕ ਸੋਹਣਾ ਢਾਬਾ,
ਮਾਲਕ ਉਸ ਦਾ, ਪੂਰਨ ਬਾਬਾ।
ਮਸ਼ਹੂਰੀ ਲਈ, ਬੋਰਡ ਲਗਵਾਇਆ,
ਵੈਸ਼ਨੂੰ ਢਾਬਾ, ਲਿਖ ਲਟਕਾਇਆ।
ਬਾਹਰੋ ਵੀ ਬੜਾ ਸੁਹਣਾ ਲੱਗੇ,
ਅੰਦਰ ਸੋਹਣਾ ਫਰਨੀਚਰ ਲਗਾਵਇਆ।
ਜਾ ਬੈਠੇ ਅਸੀਂ ਵੀ ਅੰਦਰ,
ਬੱਚਾ ਇੱਕ ਪਾਣੀ ਲੈ ਆਇਆ।
ਖਾਲੀ ਗਲਾਸ, ਇਕ ਹੱਥ ਚੁੱਕੇ,
ਦੂਜੇ ਹੱਥ, ਮੀਨੂੰ ਪਕੜਾਇਆ।
ਦੇਖ ਬੱਚੇ ਨੂੰ ਕੰਮ ਇੰਝ ਕਰਦ,
ਮੇਰਾ ਮਨ ਥੋੜ੍ਹਾ ਘਬਰਾਇਆ।
ਜਾ ਕੇ ਪੁੱਛਿਆ ਪੂਰਨ ਤਾਂਈ,
ਬਾਬਾ! ਕੀ ਤੂੰ ਇਹ ਕੰਮ ਚਲਾਇਆ?
ਬੱਚਾ, ਇਕ ਪੜ੍ਹਨ ਦੀ ਉਮਰੇ,
ਤੈਂ ਢਾਬੇ ਦੇ ਕੰਮ ਤੇ ਲਾਇਆ।
ਕਦੋ ਪੜਊ ਇਹ ਬੀਬਾ ਬਾਲਕ?
ਤੂੰ ਤਾਂ ਧੰਨ ਬਹੁਤ ਕਮਾਇਆ।
ਕਰ ਕੁਝ ਮਦਦ ਇਸ ਬੱਚੇ ਦੀ,
ਬਾਲ-ਕਾਨੂੰਨ ਮੈਂ, ਉਸਨੂੰ ਸਮਝਾਇਆ।
ਪੂਰਨ ਬੋਲਿਆ, ਸਮਝ ਏ ਲੱਗੀ,
ਬਾਲ-ਜੀਵਨ ਨਾਲ, ਹੋ ਗਈ ਠੱਗੀ।
ਕੱਲ ਮੈਂ ਆਪ ਇਸ ਨੂੰ ਲੈ ਜਾਵਾਂ,
ਜਾਅ 'ਗੋਸਲ' ਕੋਲ ਪੜ੍ਹਨੇ ਪਾਵਾਂ।
ਬਹਾਦਰ ਸਿੰਘ ਗੋਸਲ,
ਚੰਡੀਗੜ੍ਹ। ਮੋ 98764-52223
ਨੌਜਵਾਨਾਂ ਦੇ ਧੁੰਦਲੇ ਭਵਿੱਖ ਲਈ ਕੌਣ ਜਿੰਮੇਵਾਰ ਹੈ?
NEXT STORY