ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ- 98550 36444
ਸੋਸ਼ਲ ਮੀਡੀਆ ’ਤੇ ਆਮ ਹੀ ਵੇਖਦੇ ਹਾਂ, ਕੀ ਲੋਕਾਂ ਦੀ ਰਾਏ ਪੁੱਛੀ ਜਾਂਦੀ ਹੈ, ਕੀ ਪੰਜਾਬ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ’ਤੇ ਲੋਕਾਂ ਦੀ ਰਾਏ ਨਾਲ ਨੰਬਰ ਪੁੱਛੇ ਜਾਂਦੇ ਹਨ। ਕੀ ਕੈਪਟਨ ਸਰਕਾਰ ਨੂੰ ਦਸ ਨੰਬਰਾਂ ਵਿੱਚੋ ਕਿੰਨੇ ਨੰਬਰ ਦੇਣਾ ਪਸੰਦ ਕਰੋਗੇ?
ਜੇਕਰ ਕੂਮੈਂਟ ਬੌਕਸ ’ਤੇ ਨਜ਼ਰ ਮਾਰੀਏ ਤਾਂ ਸਾਰੇ ਨਹੀਂ ਤਾਂ ਜ਼ਿਆਦਾਤਰ ਲੋਕਾਂ ਵੱਲੋਂ ਜ਼ੀਰੋ ਦੇ ਕੇ ਆਪਣੀ ਆਪਣੀ ਰਾਏ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਤੇ ਇਸ ਨੂੰ ਉਨ੍ਹਾਂ ਵਲੋਂ ਅੱਗੇ ਸ਼ੇਅਰ ਵੀ ਕੀਤਾ ਜਾਂਦਾ ਹੈ। ਇਸ ਤਰਾਂ ਦੇ ਕੂਮੈਂਟ ਇੱਕ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਤਾਂ ਇਹ ਬਹੁਤ ਹੀ ਗੰਭੀਰਤਾ ਨਾਲ ਵੇਖਣ ਤੇ ਸਮਝਣ ਦਾ ਵਿਸ਼ਾ ਬਣ ਜਾਂਦਾ ਹੈ।
ਅਸਲੀਅਤ ਵਿੱਚ ਅਸੀਂ ਇਨ੍ਹਾਂ ਤੱਥਾਂ ਦੀ ਪੱਕੇ ਤੌਰ ’ਤੇ ਪੁਸ਼ਟੀ ਵੀ ਨਹੀਂ ਕਰਦੇ ਪਰ ਸੋਚਣ ਅਤੇ ਵਿਚਾਰਨ ਵਾਲੀ ਗੱਲ ਜ਼ਰੂਰ ਹੈ। ਉੱਝ ’ਤੇ ਇਸੇ ਸੋਸ਼ਲ ਮੀਡੀਆ ’ਤੇ ਆਪਣੇ-ਆਪਣੇ ਵਿਚਾਰ ’ਤੇ ਕੂਮੈਂਟ ਦੇ ਕੇ ਪਿੱਛਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਣਾ ਦਿੱਤੀ ਸੀ। ਜਦੋਂ ਨਤੀਜੇ ਆਏ ਤਾਂ ਕੈਪਟਨ ਸਾਬ ਪੰਜਾਬ ਦੇ ਕੈਪਟਨ ਬਣ ਗਏ ਭਾਂਵ ਕਾਂਗਰਸ ਸਰਕਾਰ ਨੇ ਆਪਣੀ ਜਿੱਤ ਦੇ ਝੰਡੇ ਗੱਡ ਦਿੱਤੇ ਸੀ।
ਵਿਆਹ ਤੋਂ ਬਾਅਦ ਪਹਿਲੀ ਸਵੇਰ ਲਾੜੀ ਦੇ ਮਨ ਵਿਚ ਆਉਂਦੇ ਹਨ ਇਹ ਖ਼ਿਆਲ…
ਇੱਥੇ ਅਕਾਲੀ ਭਾਜਪਾ ਸਰਕਾਰ ਨੂੰ ਪਛਾੜਕੇ ‘ਆਪ’ ਨੇ ਵਿਰੋਧੀ ਧਿਰ ਵਜੋਂ ਦੂਜਾ ਸਥਾਨ ਪ੍ਰਾਪਤ ਕਰ ਲਿਆ ਸੀ ਤੇ ਇੱਕ ਲੋਕ ਲਹਿਰ ਦੀ ਨੀਂਹ ਵੀ ਰੱਖ ਦਿੱਤੀ ਸੀ। ‘ਆਪ’ ਪਾਰਟੀ ਸ਼ਾਇਦ ਇਸ ਵਾਰ ਫੇਰ 2022 ਵਿੱਚ ਆਪਣਾ ਜਾਦੂ ਵਿਖਾ ਦੇਵੇ। ਜੇਕਰ ‘ਆਪ’ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਕੈਪਟਨ ਸਰਕਾਰ ਤੇ ਅਕਾਲੀ ਭਾਜਪਾ ਸਰਕਾਰ ਲਈ ਬਹੁਤ ਹੀ ਸ਼ਰਮਨਾਕ ਵਾਲੀ ਗੱਲ ਹੋਵੇਗੀ।
ਬਦਲਾਅ ਹਰੇਕ ਵਿਅਕਤੀ ਚਾਹੁੰਦਾ ਹੈ, ਉਹ ਚਾਹੇ ਸਿਆਸਤ ਹੋਵੇ ਜਾਂ ਨਿੱਜੀ ਜ਼ਿੰਦਗੀ, ਅਕਾਲੀ ਭਾਜਪਾ ਸਰਕਾਰ ਨੇ 10 ਸਾਲ ਰਾਜ ਕਰਨ ਤੋਂ ਬਾਅਦ ਭਾਵੇਂ ਕੈਪਟਨ ਸਰਕਾਰ ਆਈ। ਪਰ ਕੈਪਟਨ ਸਰਕਾਰ ਆਉਣ ਪਿੱਛੇ ਬਹੁਤ ਸਾਰੇ ਵਾਹਦੇ ਸੀ,ਜੋ ਹੁਣ ਤੱਕ ਪੂਰੇ ਨਹੀਂ ਹੋਏ।
ਮੱਤੇਵਾੜਾ ਜੰਗਲ ਦੇ ਕੁਦਰਤੀ ਮਾਹੌਲ ਨੂੰ ਵਿਗਾੜਨ ਦੀ ਚਿੰਤਾ ਨਾਲ ਉਸਰਨ ਜਾ ਰਿਹੈ ‘ਸਨਅਤੀ ਪਾਰਕ’
ਜਿਵੇਂ ਗੁਟਕਾ ਸਾਹਿਬ ਦੀ ਸੌਂਹ ਖਾਣਾ, ਇੱਕ ਹਫ਼ਤੇ ਵਿੱਚ ਪੰਜਾਬ ਵਿੱਚੋਂ ਨਸ਼ੇ ਖ਼ਤਮ ਕਰਨੇ, ਬਰਗਾੜੀ ਕਾਂਡ ਦੇ ਅਸਲ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ,ਘਰ-ਘਰ ਨੌਕਰੀ, ਮੋਬਾਇਲ ਫ਼ੋਨ ਦੇਣਾ ਦੇ ਨਾਲ-ਨਾਲ ਇੱਕ ਸਾਲ ਤੱਕ ਦਾ ਡਾਟਾ, ਬੈਂਕਾਂ ਦੇ ਸਾਰੇ ਕਰਜ਼ ਮੁਆਫ਼ ਕਰਨੇ ਜਾਂ ਪੰਜਾਬ ਸਰਕਾਰ ਵੱਲੋਂ ਦੇਣ ਦੇ ਵਾਹਦੇ ਸੀ। ਬਾਕੀ ਦੂਸਰੇ ਵਿਧਾਇਕਾਂ ਵੱਲੋ ਵਾਹਦੇ, ਰਾਜਾ ਵੜਿੰਗ ਦਾ ਕਹਿਣਾ ਕੀ ਜਦੋਂ ਮੁੰਡਾ ਵਿਆਹ ਕਰਵਾਉਣ ਜਾਵੇਗਾ ਤੇ ਚਾਰ ਅਨੋਵਾ ਕਾਰਾਂ ਹੋਣਗੀਆਂ। ਤੇਲ ਵੀ ਪੰਜਾਬ ਸਰਕਾਰ ਪਵਾਕੇ ਦਿਆਂ ਕਰੇਗੀ। ਜਦੋਂ ਕੋਈ ਕੁੜੀ ਬਾਰਵੀਂ ਕਲਾਸ ਪਾਸ ਕਰ ਜਾਵੇਗੀ ਤਾਂ ਕਾਲਜ਼ ਜਾਣ ਲਈ ਸਕੂਟਰੀ ਪੰਜਾਬ ਸਰਕਾਰ ਵਲੋਂ ਦਿੱਤੀ ਜਾਵੇਗੀ।
ਪ੍ਰਤਾਪ ਸਿੰਘ ਬਾਜਵਾ ਜੀ ਕਹਿੰਦੇ ਸੀ ਅਕਾਲੀ ਨੂੰ ਰੱਸੇ ਪਾਕੇ ਜੇਲ੍ਹ ਭੇਜਣਾ ਕਾਂਗਰਸ ਦਾ ਕੰਮ ਹੋਵੇਂਗੇ, ਜੇ ਨਾ ਹੋਇਆ ਤਾਂ ਪ੍ਰਤਾਪ ਸਿੰਘ ਬਾਜਵਾ ਅਸਤੀਫਾ ਦੇ ਦੇਵੇਗਾ ਰਾਜ ਸਭਾ ਤੋਂ। ਕੀ ਜੋ ਕਿਹਾ ਸੀ ਉਦਾ ਜਾਂ ਹੁਣ ਤੱਕ ਹੋਇਆ..? ਕਿ ਸਭ ਗੱਲਾਂ ਸੀ, ਚੋਣਾਂ ਜਿੱਤਣ ਲਈ..?ਪਰ ਕੀ ਸਾਡੇ ਪੰਜਾਬ ਵਾਸੀਵੋਟਰਾਂ ਨੂੰ ਇਹ ਸਿਰਫ਼ ਗੱਲਾਂ ਹੀ ਲੱਗੀਆਂ ਜਾਂ ਵਾਹਦੇ ਸੀ ਜਾਂ ਸਾਰੇ ਵੋਟਰਾਂ ਦਾ ਚਿੱਤ ਪ੍ਰਚਾਵਾਂ ਸੀ, ਜੋ ਵੀ ਸੀ ਪਰ ਪੰਜਾਬ ਦੇ ਵੋਟਰਾਂ ਨੇ ਕੈਪਟਨ ਸਾਹਿਬ ਨੂੰ ਪੰਜਾਬ ਦਾ ਕੈਪਟਨ ਬਣਾਉਣ ਲਈ ਹਰੇਕ ਵੋਟਰ ਨੇ ਦਿਨ ਰਾਤ ਇੱਕ ਕਰ ਦਿੱਤਾ ਸੀ।
ਤਾਲਾਬੰਦੀ ਦੌਰਾਨ ਦਿੱਤੀ ਜਾ ਰਹੀ ਆਨਲਾਈਨ ਸਿੱਖਿਆ ’ਚ ਅਧਿਆਪਕਾਂ ਤੋਂ ਵੀ ਅਹਿਮ ਹੈ ਮਾਪਿਆਂ ਦੀ ਭੂਮਿਕਾ...
ਕੀ ਪੰਜਾਬ ਦੇ ਕੈਪਟਨ ਬਾਕੀ ਆਪਣੀ ਸਰਕਾਰ ਦੇ ਬਚੇ ਦੋ ਸਾਲਾਂ ਵਿੱਚ ਕੀਤੇ ਵਾਹਦੇ ਪੂਰੇ ਕਰ ਪਾਉਣਗੇ ,ਕੀ ਉਹ ਆਪਣੇ ਵੋਟਰਾਂ ਤੇ ਪੰਜਾਬ ਵਾਸੀਆਂ ਦਾ ਖੋਇਆ ਅਤੇ ਡੋਲਿਆ ਵਿਸ਼ਵਾਸ ਦੁਬਾਰਾ ਹਾਸਲ ਕਰ ਪਾਉਣਗੇ। ਇਹ ’ਤੇ ਆਉਣ ਵਾਲਾ ਸਮਾਂ ਭਾਵ 2022 ਹੀ ਦੱਸੇਗਾ।
ਜੇਕਰ ਕੈਪਟਨ ਸਾਹਿਬ ਨੇ ਦੁਬਾਰਾ ਪੰਜਾਬ ਦਾ ਕੈਪਟਨ ਬਣਨਾ ਹੈ ਤਾਂ ਪੰਜਾਬ ਦੇ ਲੋਕਾਂ ਦੀਆਂ ਜ਼ਮੀਨੀ ਹਕੀਕਤ ਅਤੇ ਮੁਸ਼ਕਲਾਂ ਤੋਂ ਲੈਕੇ ਦੁੱਖਾਂ ਦਾ ਸਾਂਝੀ ਬਣਨਾ ਪਵੇਗਾ। ਉਨ੍ਹਾਂ ਨੂੰ ਕੀਤੇ ਵਾਹਦੇ ਪੂਰੇ ਕਰਨੇ ਪੈਣਗੇ। ਨਸ਼ਿਆਂ ਦੀਆਂ ਚੱਲ ਰਹੀਆਂ ਫੈਕਟਰੀਆਂ ਬੰਦ ਕਰਨੀਆਂ ਪੈਣਗੀਆਂ। ਪੰਜਾਬ ਦੇ ਲੋਕਾਂ ਨਾਲ ਹੋਏ ਧੱਕੇ ਦਾ ਇਨਸਾਫ਼ ਦਵਾਉਣਾ ਪਵੇਗਾ।
ਜੇਕਰ ਤੁਹਾਨੂੰ ਵੀ ਹੈ ਏ.ਸੀ ਵਿਚ ਰਹਿਣ ਦੀ ਆਦਤ, ਤਾਂ ਇੰਝ ਰੱਖੋ ਚਮੜੀ ਦਾ ਖ਼ਿਆਲ
ਪਰ ਲੱਗਦਾ ਨਹੀਂ ਹੁਣ ਰਹਿ ਗਏ ਦੋ ਸਾਲਾਂ ਵਿੱਚ ਕੈਪਟਨ ਸਾਬ ਗਵਾ ਚੁੱਕੇ ਆਪਣਾ ਵਿਸ਼ਵਾਸ ਦੁਬਾਰਾ ਪੰਜਾਬ ਦੇ ਲੋਕਾਂ ਵਿੱਚ ਬਣਾ ਪਾਉਣਗੇ। ਹੋ ਵੀ ਸਕਦਾ ਹੈ, ਪੰਜਾਬੀ ਭੁੱਲਣ ’ਤੇ ਮੁਆਫ਼ ਕਰ ਦੇਣ ਨੂੰ ਦੇਰ ਵੀ ਨਹੀਂ ਲਾਉਂਦੇ। ਚਾਹੇ ਪੰਜਾਬ ਦੇ ਵੋਟਰ ਕਿਸੇ ਦੀ ਵੀ ਸਰਕਾਰ ਬਣਾਉਣ ਪਰ ਇੱਕ ਵਾਰ ਫਿਰ ਸੋਚਣਾ ਕੀ ਸਾਡਾ ਪੰਜਾਬ ਅਤੇ ਅਸੀਂ ਕਿੱਥੇ ਖੜੇ ਹਾਂ। ਕੌਣ ਹੈ, ਜੋ ਸਾਡੇ ਪੰਜਾਬ ਵਾਸੀਆਂ ਦਾ ਦਰਦ ਸਮਝਦਾ ਹੋਵੇ ਤੇ ਇੱਕ ਖੁਸ਼ਹਾਲ ਪੰਜਾਬ ਦੀ ਨਵੇਂ ਸਿਰੇ ਤੋਂ ਨੀਂਹ ਰੱਖੇ। ਇਸ ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਖੁਸ਼ਹਾਲੀ ਦੀਆਂ ਕਾਮਨਾਵਾਂ ਨਾਲ ਆਪ ਸਭ ਤੋਂ ਆਗਿਆ ਲੈਂਦਾ ਹਾਂ।
ਇਨ੍ਹਾਂ ਆਸਾਨ ਤਰੀਕਿਆਂ ਨਾਲ ਹੁਣ ਤੁਸੀਂ ਵੀ ਪਾ ਸਕਦੇ ਹੋ ਗਲੋਇੰਗ ਸਕਿਨ
ਕੁਦਰਤ ਨਾਲ ਛੇੜਛਾੜ ਦਾ ਨਤੀਜਾ: ਪੰਜਾਬ ’ਚ ਲਗਾਤਾਰ ਡਗਮਗਾ ਰਹੀ ਹੈ ‘ਮਾਨਸੂਨ ਦੀ ਸਥਿਤੀ’
NEXT STORY