ਮੇਰੇ ਸ਼ਹਿਰ ਚ ਵਗਦੀਆਂ ,ਹਵਾਵਾਂ ਠੀਕ ਨਹੀਂ ਪੁੱਤ ਜਿੱਧਰ ਤੁਰ ਪਏ , ਉਹ ਰਾਹਵਾਂ ਠੀਕ ਨਹੀਂ ਢਿੱਲੀਆਂ ਲਗਾਮਾਂ ਤਾਹੀਓਂ, ਘੋੜੇ ਸੂਤ ਆਉਂਦੇ ਨਹੀਂ ਮੁਜਰਮਾਂ ਨੂੰ ਮਿਲਦੀਆਂ, ਸਜਾਵਾਂ ਠੀਕ ਨਹੀਂ ਅਪੀਲਾਂ ਕਮਜ਼ੋਰ ਤੇ ਦਲੀਲਾਂ ਵਿਚ ਦਮ ਨਹੀਂ, ਨਰਮ ਨੇ ਕਾਨੂੰਨ ਤੇ, ਧਰਾਵਾਂ ਠੀਕ ਨਹੀਂ ਕੌਣ ਚਾਹੁੰਦਾ ਮੇਰਾ ਪੁੱਤ, ਵੱਡਾ ਹੋ ਕੇ ਵਿਗੜੇ ਇਲਜਾਮ ਇਹੋਂ ਗਲਤ ਹੈ ਕਿ, ਮਾਵਾਂ ਠੀਕ ਨਹੀਂ ਜਖਮ ਨੂੰ ਛਪਾਉਣ ਨਾਲ, ਦਰਦ ਨਹੀਂਓਂ ਘਟਣੀ ਸਮਾਂ ਲੰਘੇ ਦਿੱਤੀਆਂ, ਦੁਵਾਵਾਂ ਠੀਕ ਨਹੀਂ ਪੈਂਦੀਆਂ ਬੰਦੂਕਾਂ ਦੀਆਂ, ਬੋਲੀਆਂ ਨੀ ਚੰਗੀਆਂ ਹੁੰਦੀਆਂ ਜੋ ਮੌਤ ਨਾਲ, ਲਾਵਾਂ ਠੀਕ ਨਹੀਂ ਸਾਹੋਤੇਆ ਵਿਚਾਰੀਏ , ਆਓ ਬਾਹਰ ਆ ਕੇ ਘਰੀਂ ਬੈਠ ਕੀਤੀਆਂ, ਸਲਾਹਾਂ ਠੀਕ ਨਹੀਂ
ਕੁਲਵੀਰ ਸਿੰਘ ਡਾਨਸੀਵਾਲ
ਮੋਬਾਇਲ-778 863 2472
ਆਰਟੀਕਲ-ਵੋਟਾਂ ਦੌਰਾਨ ਜਾਗਰੂਕ
NEXT STORY