Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 06, 2025

    3:29:43 PM

  • minister barinder kumar goyal  s big statement regarding floods

    ਹੜ੍ਹਾਂ ਨੂੰ ਲੈ ਕੇ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ...

  • the biggest decision of the election commission

    ਚੋਣ ਕਮਿਸ਼ਨ ਦਾ ਸਭ ਤੋਂ ਵੱਡਾ ਫੈਸਲਾ! ਦੇਸ਼ ਭਰ 'ਚ...

  • tv actor ashish kapoor undergoes potency test at aiims

    ਬਲਾਤਕਾਰ ਮਾਮਲੇ 'ਚ ਗ੍ਰਿਫ਼ਤਾਰ ਮਸ਼ਹੂਰ ਅਦਾਕਾਰ ਦਾ...

  • shri sidh baba sodal mela history jalandhar

    ਬੇਹੱਦ ਖ਼ਾਸ ਮਹੱਤਵ ਰੱਖਦੈ ਸ਼੍ਰੀ ਸਿੱਧ ਬਾਬਾ ਸੋਢਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • 1947 ਹਿਜਰਤਨਾਮਾ 78 : ਮਾਈ ਸ਼ਕੁੰਤਲਾ ਦੇਵੀ

MERI AWAZ SUNO News Punjabi(ਨਜ਼ਰੀਆ)

1947 ਹਿਜਰਤਨਾਮਾ 78 : ਮਾਈ ਸ਼ਕੁੰਤਲਾ ਦੇਵੀ

  • Edited By Rajwinder Kaur,
  • Updated: 24 Apr, 2024 05:57 PM
Jalandhar
1947 hijratnama 78   mai shakuntala devi
  • Share
    • Facebook
    • Tumblr
    • Linkedin
    • Twitter
  • Comment

'ਥੈਰਾਂ ਅਤੇ ਐਸ਼ਾਂ ਬੀਬੀ ਦੇ ਨਕਸ਼,
ਮੇਰੇ ਦਿਲ ਤੇ ਉਕਰੇ ਹੋਏ ਨੇ'

" ਮੈਂ ਸ਼ਕੁੰਤਲਾ ਦੇਵੀ ਪਤਨੀ ਲਾਲ ਚੰਦ ਹਾਲ ਆਬਾਦ ਪਿੰਡ ਚਾਨੀਆਂ, ਤਸੀਲ ਨਕੋਦਰ ਜ਼ਿਲ੍ਹਾ ਜਲੰਧਰ ਦੇ ਕਿਰਤੀ ਪਰਿਵਾਰ 'ਚੋਂ ਹਾਂ। ਮੇਰਾ ਪੇਕਾ ਪਿੰਡ ਹੁਸੈਨ ਚੱਕ ਨਜ਼ਦੀਕ ਬੰਗਾ (ਨਵਾਂ ਸ਼ਹਿਰ) ਹੈ। ਉਥੇ ਸ੍ਰੀ ਮੁਣਸ਼ੀ ਚੰਦ ਦੇ ਘਰ ਚਾਰ ਬੇਟੇ ਅਤੇ ਚਾਰ ਧੀਆਂ ਪੈਦਾ ਹੋਈਆਂ। ਵੱਡੇ ਭਾਈ ਕਿਸ਼ਨ ਚੰਦ ਤੋਂ ਬਾਅਦ ਮੈਂ ਦੂਜੇ ਨੰਬਰ 'ਤੇ ਹਾਂ। ਜਦ ਰੌਲ਼ੇ ਪਏ ਤਦੋਂ, ਮੈਂ ਕੋਈ ਤੇਰਵੇਂ ਸਾਲ ਵਿੱਚ ਸਾਂ। ਹੁਸੈਨ ਚੱਕ ਦੇ, ਕਰਿਆਮ, ਹਿਆਲਾ ਅਤੇ ਘੁੱਕੇਵਾਲ ਗੁਆਂਢੀ ਪਿੰਡ ਹੁੰਦੇ। ਪਿੰਡ ਵਿੱਚ ਬਹੁਤਾਤ ਅਰਾਈਂ ਮੁਸਲਮਾਨਾਂ ਦੀ ਸੀ। ਬਾਕੀ ਬਰਾਦਰੀਆਂ 'ਚ ਕੇਵਲ ਕਾਮੇ ਲੋਕ ਨਾਈ, ਝੀਰ, ਤਰਖਾਣ ਲੁਹਾਰਾਂ ਦੇ 1-1, 2-2 ਘਰ ਸਨ। ਸਾਰੇ ਪਿੰਡ ਦਾ ਤਰਖਾਣਾਂ ਵਾਲਾ ਕੰਮ ਮੇਰੇ ਪਿਤਾ ਜੀ ਹੀ ਕਰਦੇ। ਸਾਡੀ ਬਰਾਦਰੀ ਦਾ ਕੇਵਲ ਇੱਕੋ ਹੀ ਘਰ ਸੀ, ਉਥੇ। ਤੁਲਸੀ ਝੀਰ ਹੁੰਦਾ, ਜੋ ਮਸ਼ਕਾਂ ਨਾਲ ਲੋਕਾਂ ਦੇ ਘਰਾਂ ਵਿੱਚ ਪਾਣੀ ਢੋਂਅਦਾ।

ਉਦੇ ਘਰੋਂ ਭੱਠੀ ਤੇ ਦਾਣੇ ਭੁੰਨਦੀ। ਪਿੰਡ ਵਿੱਚ ਹਿੰਦੂਆਂ ਦੇ ਭਲੇ ਗਿਣਤੀ ਦੇ ਹੀ ਘਰ ਸਨ ਪਰ ਮੁਸਲਿਮ ਭਾਈਚਾਰੇ ਨਾਲ ਖਾਸਾ ਤੇਹ ਪਿਆਰ ਸੀ। ਕਦੀ ਵੀ ਉਨ੍ਹਾਂ ਵਲੋਂ ਘੱਟ ਗਿਣਤੀਆਂ ਉਪਰ ਜ਼ਿਆਦਤੀ ਦਾ ਨਾ ਸੁਣਿਆਂ। ਧੀਆਂ ਨੂੰਹਾਂ ਦੀ ਪੂਰੀ ਇੱਜ਼ਤ ਸੀ। ਧੀ ਜਵਾਈ ਸਾਰੇ ਪਿੰਡ ਦਾ ਸਾਂਝਾ ਜਾਣ ਕੇ ਇੱਜ਼ਤ ਕਰਦੇ। ਮੁਸਲਿਮ ਚੌਧਰੀ ਬਜ਼ੁਰਗਾਂ ਦਾ ਪਿੰਡ 'ਚ ਪੂਰਾ ਰੋਅਬ ਸ਼ੋਅਬ ਹੁੰਦਾ। ਸਾਡਾ ਵੀ ਗੁਆਂਢੀ ਮੁਸਲਮਾਨਾਂ ਨਾਲ ਪਿਆਰ ਸੀ। ਇਕ ਦੂਜੇ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ। ਕਿਸੇ ਸੁੱਕੀ ਚੀਜ਼ ਦੀ ਲੋੜ ਹੁੰਦੀ ਤਾਂ ਮੰਗ ਲੈਂਦੇ। ਹਾਂ ਇਕ ਦੂਜੇ ਦਿਓਂ ਘਰ ਦੀ ਬਣੀ ਰਸਦ ਨਾ ਖਾਂਦੇ। ਗੁਆਂਢੀ ਮੁਸਲਿਮ ਬੀਬੀਆਂ, ਥੈਰਾਂ ਅਤੇ ਐਸ਼ਾਂ ਦੀ ਸਾਡੇ ਪਰਿਵਾਰ ਨਾਲ ਬਹੁਤਾ ਪਿਆਰ ਸੀ। ਉਹ ਹਮੇਸ਼ ਹੀ ਸਾਡੇ ਦੁੱਖ਼ ਸੁੱਖ ਵਿਚ ਸਾਥ ਦਿੰਦੀਆਂ। ਅਸੀਂ ਵੀ ਸਾਰੇ ਭੈਣ ਭਰਾ ਉਨ੍ਹਾਂ ਦੇ ਹਮ ਉਮਰ ਬੱਚਿਆਂ ਨਾਲ ਘੰਟਿਆਂ ਬੱਧੀ ਖੇਡਦੇ ਰਹਿੰਦੇ। ਉਨਾਂ ਦੇ ਨਕਸ਼ੋ-ਨਿਹਾਰ ਅੱਜ ਵੀ ਮੇਰੇ ਦਿਲ ਤੇ ਉਕਰੇ ਹੋਏ ਨੇ। 

ਜਦ ਰੌਲ਼ੇ ਪਏ ਤਾਂ ਮੱਜ੍ਹਬੀ ਤੁਅੱਸਬ ਦੀਆਂ ਲਾਟਾਂ ਉਚੀਆਂ ਉਠਣ ਲੱਗੀਆਂ। "ਕੀ ਪਤਾ ਕਦ ਕਿਸੇ ਦਾ ਦਿਲ ਬੇਈਮਾਨ ਹੋ ਜਾਏ",ਪਿਤਾ ਨੇ ਮਾਤਾ ਨੂੰ ਕਿਹਾ। ਉਸੇ ਰਾਤ ਹੀ ਪਿੰਡ ਛੱਡਣ ਦਾ ਫ਼ੈਸਲਾ ਕਰ ਲਿਆ। ਥੈਰਾਂ ਅਤੇ ਐਸ਼ਾਂ ਦੇ ਲੱਖ ਵਿਸ਼ਵਾਸ ਦੇਣ ਦੇ ਬਾਵਜ਼ੂਦ ਤੀਸਰੇ ਦਿਨ ਸਾਡਾ ਪਰਿਵਾਰ ਨਜ਼ਦੀਕੀ ਪਿੰਡ ਘੁੱਕੇਵਾਲ ਆਪਣੇ ਸ਼ਰੀਕੇ ਪਾਸ ਚਲਾ ਗਿਆ। ਵੈਸੇ ਵੀ ਉਥੇ ਗ਼ੈਰ ਮੁਸਲਿਮ ਲੋਕਾਂ ਦੀ ਅਕਸਰੀਅਤ ਸੀ। ਹੁਸੈਨ ਚੱਕ ਤੋਂ ਸਾਰੇ ਪਿੰਡ ਦੇ ਮੁਸਲਮਾਨ ਉਠ ਕੇ ਰਾਹੋਂ ਕੈਂਪ ਵਿੱਚ ਚਲੇ ਗਏ। ਅੰਦਰੋਂ ਬਾਹਰੋਂ ਕਿਸੇ ਨੇ ਹੱਲਾ ਕਰਨ ਦਾ ਹਿਆਂ ਨਾ ਕੀਤਾ ਕਿਓਂ, ਜੋ ਪਿੰਡ ਅਤੇ ਆਂਢ-ਗੁਆਂਢ ਉਨ੍ਹਾਂ ਦੀ ਪੂਰੀ ਸਰਦਾਰੀ ਅਤੇ ਧਾਂਕ ਸੀ।

ਹਾਂ ਮੁਸਲਮਾਨਾਂ ਵਲੋਂ ਪਿੰਡ ਖਾਲੀ ਕਰਨ ਉਪਰੰਤ ਲੁੱਟ ਖੋਹ ਦੀ ਬਿਰਤੀ ਵਾਲੀ ਭੜਕੀ ਹੋਈ ਭੀੜ ਨੇ ਉਨ੍ਹਾਂ ਵਲੋਂ ਛੱਡਿਆ ਸਮਾਨ ਲੁੱਟ ਕੇ ਘਰਾਂ ਨੂੰ ਅੱਗ ਲੱਗਾ ਦਿੱਤੀ। ਰੌਲਿਆਂ ਤੋਂ ਬਾਅਦ ਬਾਰ ਵਿੱਚੋਂ ਜੱਟ ਸਿੱਖ ਆ ਕੇ ਮੁਸਲਮਾਨਾਂ ਦੇ ਘਰਾਂ ਅਤੇ ਜ਼ਮੀਨਾਂ ਉਪਰ ਕਾਬਜ਼ ਹੋ ਗਏ। ਆਬਾਦਕਾਰਾਂ ਵਿੱਚ ਸੈਣੀ ਸਿੱਖਾਂ ਦੀ ਗਿਣਤੀ ਜ਼ਯਾਦਾ ਸੀ। ਉਨ੍ਹਾਂ 'ਚੋਂ ਜਥੇਦਾਰ ਬਖਸ਼ੀਸ਼ ਸਿੰਘ ਪਿੱਛੋਂ ਪਿੰਡ ਦਾ ਲੰਬੜਦਾਰ ਹੋਇਆ। ਮੇਰਾ ਛੋਟਾ ਭਰਾ ਦਰਸ਼ਣ ਵੀ ਕਬੱਡੀ ਦਾ ਨਾਮੀ ਖਿਡਾਰੀ ਬਣਿਆਂ। ਸੱਤਪਾਲ ਬੰਗੜ ਬੜਾ ਲਾਈਕ ਨੌਜਵਾਨ ਸੀ, ਜਿਨ੍ਹਾਂ ਪਿੱਛੋਂ ਹਾਈਕੋਰਟ ਦੇ ਜੱਜ ਬਣ ਕੇ ਪਿੰਡ ਦਾ ਨਾਮ ਚਮਕਾਇਆ।

ਮੇਰੇ ਨਾਨਕੇ ਪਿੰਡ ਮਹਾਲੋਂ-ਬੰਗਾ ਵਿੱਚ ਗੁੱਜਰ ਅਤੇ ਰਾਜਪੂਤ ਮੁਸਲਿਮ ਭਾਈਚਾਰੇ ਦਾ ਵਾਸ ਸੀ। ਹੱਲੇ ਪਏ ਤਾਂ ਉਹ ਹਿਫ਼ਾਜ਼ਤ ਲਈ, ਇਕ ਮੁਸਲਿਮ ਸੂਬੇਦਾਰ ਦੀ  ਹਵੇਲੀ 'ਚ ਕੱਠੇ ਹੋਏ। ਸੂਬੇਦਾਰ ਮੋਰਚੇ ਤੋਂ ਗੋਲੀ ਬਰਸਾਉਂਦਾ ਰਿਹਾ। ਆਖਿਰ ਉਸ ਦਾ ਅਸਲਾ ਖ਼ਤਮ ਹੋਣ ਤੇ ਗ਼ੈਰ ਮੁਸਲਿਮ ਭੀੜ ਵਲੋਂ ਹਵੇਲੀ ਉਪਰ ਹਮਲਾ ਕਰ ਦਿੱਤਾ। ਖ਼ੂਨ ਦੇ ਖ਼ੂਬ ਪਰਨਾਲੇ ਵਗੇ। ਭੜਕੀ ਭੀੜ ਨੇ ਜਵਾਨ ਔਰਤਾਂ ਤਾਈਂ ਬਦ ਸਲੂਕੀ ਕੀਤੀ। ਕਈਆਂ ਤਾਈਂ ਉਠਾ ਵੀ ਲਿਆ ਗਿਆ ਪਰ ਵਡੇਰਿਆਂ ਦੇ ਜ਼ੋਰ ਦੇਣ ਤੇ ਸੂਬੇਦਾਰ ਨੂੰ ਸਹੀ ਸਲਾਮਤ ਕੈਂਪ ਵਿੱਚ ਪਹੁੰਚਾਇਆ ਗਿਆ।

ਚਾਨੀਆਂ ਪਿੰਡ, ਰੌਲਿਆਂ ਤੋਂ ਬਾਅਦ ਜਿਥੇ ਮੈਂ ਵਿਆਹੀ ਗਈ, ਮੇਰੇ ਘਰ ਤਿੰਨ ਪੁੱਤਰ ਕ੍ਰਮਵਾਰ ਜੀਵਨ, ਪਵਨ, ਅਮਰਜੀਤ ਅਤੇ ਇੱਕ ਧੀ ਨੀਨਾ ਪੈਦਾ ਹੋਏ। ਬੇਟਾ ਪਵਨ ਚੜ੍ਹਦੀ ਉਮਰੇ ਚੜ੍ਹਾਈ ਕਰ ਗਿਆ। ਸਿਰ ਦਾ ਸਾਈਂ ਉਪਰੰਤ ਬੇਟਾ ਜੀਵਨ ਵੀ ਕੁੱਝ ਉਧੇੜ ਉਮਰ 'ਚ ਛੇਤੀ ਹੀ ਪਵਨ ਦੇ ਹਮਰਾਹ ਹੋ ਗਏ। ਬੇਟੀ ਆਪਣੇ ਘਰ ਰਾਜ਼ੀ ਬਾਜ਼ੀ ਹੈ। ਹੁਣ ਮੈਂ ਆਪਣੇ ਨੇਕ ਬਖ਼ਤ ਪੁੱਤਰ ਅਮਰਜੀਤ ਅਤੇ ਧੀਆਂ ਵਰਗੀ ਨੂੰਹ ਆਸ਼ਾ ਰਾਣੀ ਨਾਲ ਜੀਵਨ ਦੀ ਸ਼ਾਮ ਹੰਢਾਅ ਰਹੀ ਹਾਂ।
ਇਥੇ ਬਜ਼ੁਰਗਾਂ ਦੇ ਦੱਸਣ ਮੁਤਾਬਿਕ ਚਾਨੀਆਂ ਪਿੰਡ ਵਿੱਚ ਵੀ ਮੁਸਲਿਮ ਗੁੱਜਰ, ਵਡੇਰਿਆਂ ਦੇ ਨਾਮ ਕੂੜ ਅਤੇ ਚੂੜ੍ਹ। ਤੇਲੀਆਂ ਦਾ ਵਡੇਰਾ ਨਾਨਕ। ਮੋਚੀਆਂ ਦੇ ਵਡੇਰੇ ਅੱਕੂ ਅਤੇ ਰਲਾ਼ ਵਗੈਰਾ ਦੇ ਕੁੱਝ ਘਰ ਸਨ। ਪਿੰਡ ਦੇ ਵਡੇਰੇ ਉਨ੍ਹਾਂ ਨੂੰ ਬਾਇੱਜ਼ਤ ਨਕੋਦਰ ਕੈਂਪ ਵਿੱਚ ਆਪਣਿਆਂ ਗੱਡਿਆਂ ਤੇ ਛੱਡ ਕੇ ਆਏ। ਉਪਰੰਤ ਉਹ ਜ਼ਿਲ੍ਹਾ ਲੈਲਪੁਰ ਦੀ ਤਸੀਲ ਜੜ੍ਹਾਂ ਵਾਲਾ ਦੇ ਚੱਕ 54 ਗੋਗੇਰਾ ਬ੍ਰਾਂਚ ਵਿੱਚ ਪ੍ਰਵਾਸ ਕਰ ਗਏ।

ਤਕਲੀਫ਼ ਦੇਹ ਮਾੜਾ ਕੰਮ ਇਕ ਇਹ ਹੋਇਆ ਕਿ ਨਕੋਦਰ ਤੋਂ ਰੇਲ ਗੱਡੀ ਜੋ ਜਲੰਧਰ ਜਾ ਰਹੀ ਸੀ, ਪਿੰਡ ਰੇਲਵੇ ਲੈਨ 'ਤੇ ਹੋਣ ਕਾਰਨ ਪਿੰਡ ਦੀ ਇਕੱਤਰਤ ਭੜਕੀ ਭੀੜ ਵਲੋਂ ਰੁਕਵਾ ਕੇ, ਗੱਡੀ ਵਿੱਚ ਸਵਾਰ 3-4 ਮੁਸਲਿਮ ਭਰਾਈ ਪਰਿਵਾਰਾਂ (ਗਾਉਣ ਵਜਾਉਣ ਵਾਲੇ) ਨੂੰ ਤਲਵਾਰ ਦੇ ਜ਼ੋਰ ਨਾਲ ਕਤਲ ਕਰ ਦਿੱਤਾ। ਇਕ ਬਚ ਗਿਆ ਮੁੰਡਾ ਤਰਲੇ ਕਰੇ ਕਿ ਉਸ ਨੂੰ ਘਰ ਦਾ ਕਾਮਾ ਰੱਖ ਲਵੋ ਪਰ ਜਾਨ ਬਖਸ਼ ਦਿੱਤੀ ਜਾਵੇ। ਉਸ ਨੂੰ ਰੱਖ ਲਿਆ ਗਿਆ। ਪਰ ਤਦੋਂ ਹੀ ਬਦਮਾਸ਼ ਬਿਰਤੀ ਵਾਲਾ ਨੰਦੂ ਜੰਡਿਆਲਾ ਮੰਜਕੀ ਤੋਂ, ਜੋ ਆਪਣੇ ਪਿੰਡ ਦੇ ਗੋਕਲ ਕੇ ਦਾਸ ਦਾ ਸ਼ਰੀਕੇ 'ਚੋਂ ਸਾਲਾ ਸੀ ਨੇ, ਉਸ ਬੱਚੇ ਦੇ ਢਿੱਡ 'ਚ ਛੁਰਾ ਖੋਭ ਦਿੱਤਾ। ਫ਼ਿਰਕੂ ਹਨ੍ਹੇਰੀ ਤਦੋਂ ਸੱਭ ਪਾਸੇ ਅਸਰਦਾਰ ਸੀ। ਪਤਾ ਨਹੀਂ ਕਿਉਂ ਸਦੀਆਂ ਦੀ ਸਾਂਝ ਪਲਾਂ ਵਿਚ ਹੀ ਟੁੱਟ ਕੇ ਖ਼ੂਨ ਦਾ ਰੰਗ ਚਿੱਟਾ ਹੋ ਗਿਆ। ਜਿਸ ਦੀ ਹੁਣ ਤਕ ਸਜ਼ਾ ਭੁਗਤ ਰਹੇ ਹਾਂ। 

ਅਖੇ-"ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ।"

ਇਸ ਦੀ ਭਾਰੀ ਕੀਮਤ ਆਮ ਨਿਰਦੋਸ਼ ਲੋਕਾਂ ਨੂੰ ਚੁਕਾਉਣੀ ਪਈ। ਖ਼ਾਸ ਕਰ ਔਰਤ ਜ਼ਾਤ ਨੂੰ। ਵਾਹਿਗੁਰੂ ਮੁੜ ਕੇ ਅਜਿਹਾ ਭਿਆਨਕ ਸਮਾਂ ਨਾ ਦਿਖਾਏ। ਯਾ ਰੱਬ! ਫਿਰ ਕਦੇ ਸ਼ਕੁੰਤਲਾ-ਥੈਰਾਂ-ਐਸ਼ਾਂ ਦਾ ਮੁੜ ਮਿਲਾਪ ਹੋਜੇ।" 

ਸਤਵੀਰ ਸਿੰਘ ਚਾਨੀਆਂ
  92569-73526

  • 1947 ਹਿਜਰਤਨਾਮਾ
  • ਮਾਈ ਸ਼ਕੁੰਤਲਾ ਦੇਵੀ
  • ਪਿੰਡ ਚਾਨੀਆਂ
  • 1947 Hijratnama
  • Mai Shakuntala Devi
  • village Chanian

ਸਿੱਖਾਂ ਦਾ ਮਾਣ ਵਧਾਉਣ ਵਾਲੇ 'ਗਿਆਨੀ ਦਿੱਤ ਸਿੰਘ'

NEXT STORY

Stories You May Like

  • 1947 hijratnama 89  mai mahinder kaur basra
    1947 ਹਿਜਰਤਨਾਮਾ 89 : ਮਾਈ ਮਹਿੰਦਰ ਕੌਰ ਬਸਰਾ
  • mata vaishno devi yatra cancelled
    ਵੱਡੀ ਖ਼ਬਰ : ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਰੱਦ
  • 5 lakh compensation vaishno devi landslide
    ਵੈਸ਼ਨੋ ਦੇਵੀ ਲੈਂਡਸਲਾਈਡ ਦੌਰਾਨ ਜਾਨ ਗੁਆਉਣ ਵਾਲਿਆਂ ਲਈ 5-5 ਲੱਖ ਮੁਆਵਜ਼ੇ ਦਾ ਐਲਾਨ
  • vaishno devi board  weather warning
    ਵੈਸ਼ਨੋ ਦੇਵੀ ਬੋਰਡ ਨੇ ਮੌਸਮ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨ ਤੋਂ ਕੀਤਾ ਇਨਕਾਰ
  • highest rainfall recorded in mata vaishno devi base camp
    ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂ ਦੇਣ ਧਿਆਨ! ਅਜੇ ਨਾ ਕਰਿਓ ਗਲਤੀ
  • vaishno devi landslide 30 died rescue operation
    ਵੈਸ਼ਨੋ ਦੇਵੀ ਮਾਰਗ 'ਤੇ Landslide ਨੇ ਮਚਾਈ ਤਬਾਹੀ! 30 ਲੋਕਾਂ ਦੀ ਮੌਤ, ਰੇਸਕਿਊ ਆਪ੍ਰੇਸ਼ਨ ਜਾਰੀ
  • list of injured in vaishno devi landslide revealed
    ਵੈਸ਼ਨੋ ਦੇਵੀ Landslide 'ਚ ਜ਼ਖਮੀਆਂ ਦੀ ਸੂਚੀ ਆਈ ਸਾਹਮਣੇ, ਪੰਜਾਬ-ਹਰਿਆਣਾ ਦੇ ਇੰਨੇ ਲੋਕ ਸ਼ਾਮਲ
  • mata vaishno devi marg family son dies
    ਵੈਸ਼ਣੋ ਦੇਵੀ ਮਾਰਗ 'ਤੇ ਮਲਬੇ ਹੇਠ ਦੱਬਿਆ ਪੂਰਾ ਪਰਿਵਾਰ, ਇਕਲੌਤੇ ਪੁੱਤਰ ਦੀ ਮੌਤ, ਪੈ ਗਿਆ ਚੀਕ-ਚਿਹਾੜਾ
  • shri sidh baba sodal mela history jalandhar
    ਬੇਹੱਦ ਖ਼ਾਸ ਮਹੱਤਵ ਰੱਖਦੈ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ, ਜਾਣੋ ਕੀ ਹੈ ਇਤਿਹਾਸ
  • mp charanjit channi active in chamkaur sahib missing from jalandhar
    MP ਚਰਨਜੀਤ ਚੰਨੀ ਸ੍ਰੀ ਚਮਕੌਰ ਸਾਹਿਬ ’ਚ ਐਕਟਿਵ, ਜਲੰਧਰ ’ਚੋਂ ਗਾਇਬ, ਜਨਤਾ ਦੀਆਂ...
  • mla raman arora  s problems will increase further
    MLA ਰਮਨ ਅਰੋੜਾ ਦੀਆਂ ਹੋਰ ਵਧਣਗੀਆਂ ਮੁਸ਼ਕਿਲਾਂ, ਹੈਰਾਨੀਜਨਕ ਕਈ ਮਾਮਲੇ ਆਉਣਗੇ...
  • shri sidh baba sodal mela begins in jalandhar
    ਮੀਂਹ 'ਚ ਵੀ ਸ਼ਰਧਾ ਨਹੀਂ ਹੋਈ ਘੱਟ, ਜਲੰਧਰ 'ਚ 'ਬਾਬਾ ਸੋਢਲ' ਦਾ ਮੇਲਾ ਸ਼ੁਰੂ,...
  • new on weather in punjab
    ਪੰਜਾਬ 'ਚ ਮੌਸਮ ਨੂੰ ਲੈ ਕੇ ਨਵੀਂ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
  • another government holiday announced in punjab
    ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ! ਜਾਰੀ ਕੀਤੀ ਗਈ ਨੋਟੀਫਿਕੇਸ਼ਨ
  • youth dies after falling under train going from chandigarh to amritsar
    ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ ਟ੍ਰੇਨ ਦੇ ਹੇਠਾਂ ਆਏ ਨੌਜਵਾਨ ਦੀ ਮੌਤ
  • holiday announced tomorrow
    ਭਲਕੇ ਛੁੱਟੀ ਦਾ ਐਲਾਨ! ਬੰਦ ਰਹਿਣਗੇ ਦਫਤਰ ਤੇ ਸਕੂਲ
Trending
Ek Nazar
shri sidh baba sodal mela begins in jalandhar

ਮੀਂਹ 'ਚ ਵੀ ਸ਼ਰਧਾ ਨਹੀਂ ਹੋਈ ਘੱਟ, ਜਲੰਧਰ 'ਚ 'ਬਾਬਾ ਸੋਢਲ' ਦਾ ਮੇਲਾ ਸ਼ੁਰੂ,...

punjab weather change

ਪੰਜਾਬ ਦੇ ਮੌਸਮ ਨੂੰ ਲੈ ਕੇ ਜਾਣੋ Latest Update! ਵਿਭਾਗ ਵੱਲੋਂ ਕੀਤੀ ਗਈ ਵੱਡੀ...

holiday declared in punjab on saturday

ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਐਲਾਨੀ ਛੁੱਟੀ, ਬੰਦ ਰਹਿਣਗੇ ਦਫ਼ਤਰ

major incident in punjab boy working to strengthen dams shot at

ਪੰਜਾਬ 'ਚ ਵੱਡੀ ਵਾਰਦਾਤ! ਬੰਨ੍ਹਾਂ ਦੀ ਮਜ਼ਬੂਤੀ ਦੀ ਸੇਵਾ ਕਰ ਰਹੇ ਨੌਜਵਾਨ ਨੂੰ...

important announcement from dera beas amidst floods in punjab

ਪੰਜਾਬ 'ਚ ਹੜ੍ਹਾਂ ਵਿਚਾਲੇ ਡੇਰਾ ਬਿਆਸ ਦਾ ਅਹਿਮ ਐਲਾਨ, ਖੋਲ੍ਹੇ ਸਤਿਸੰਗ ਘਰਾਂ ਦੇ...

high alert in jalandhar sutlej river raises concern 64 villages in floods

ਜਲੰਧਰ 'ਚ High Alert! ਸਤਲੁਜ ਦਰਿਆ ਨੇ ਵਧਾਈ ਚਿੰਤਾ, ਹੜ੍ਹ ਦੀ ਲਪੇਟ 'ਚ 64...

terrible accident occurred on the bus stand flyover in jalandhar

ਜਲੰਧਰ ਵਿਖੇ ਬੱਸ ਸਟੈਂਡ ਫਲਾਈਓਵਰ 'ਤੇ ਵਾਪਰਿਆ ਭਿਆਨਕ ਹਾਦਸਾ, ਪਲਟੀ ਕਾਰ,...

bhakra dam is scary ropar dc orders to evacuate houses

ਕਰ ਦਿਓ ਪਿੰਡਾਂ ਨੂੰ ਖਾਲੀ, DC ਵੱਲੋਂ ਹੁਕਮ ਜਾਰੀ, ਡਰਾਉਣ ਲੱਗਾ ਭਾਖੜਾ ਡੈਮ

big decision amid floods baba gurinder singh dhillon give satsang on 7 september

ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਹੜ੍ਹਾਂ ਵਿਚਾਲੇ ਲਿਆ ਵੱਡਾ ਫ਼ੈਸਲਾ,...

unique wedding in punjab floods groom arrived wedding procession in a trolley

ਹੜ੍ਹਾਂ ਦੌਰਾਨ ਪੰਜਾਬ 'ਚ ਅਨੋਖਾ ਵਿਆਹ! ਲਾੜੇ ਨੂੰ ਵੇਖਦੇ ਰਹਿ ਗਏ ਲੋਕ

big news regarding the weather in punjab

ਪੰਜਾਬ ਦੇ ਮੌਮਮ ਨੂੰ ਲੈ ਕੇ ਵੱਡੀ ਖ਼ਬਰ, ਵਿਭਾਗ ਨੇ ਜਾਰੀ ਕੀਤੀ Latest Update

amidst floods in punjab meteorological department gave some relief news

ਪੰਜਾਬ 'ਚ ਹੜ੍ਹਾਂ ਵਿਚਾਲੇ ਮੌਸਮ ਵਿਭਾਗ ਨੇ ਦਿੱਤੀ ਰਾਹਤ ਭਰੀ ਖ਼ਬਰ, ਜਾਣੋ ਕਦੋ...

dc dr himanshu aggarwal big announcement for jalandhar residents amidst floods

ਪੰਜਾਬ 'ਚ ਹੜ੍ਹਾਂ ਦੀ ਮਾਰ ਵਿਚਾਲੇ ਜਲੰਧਰ ਵਾਸੀਆਂ ਲਈ DC ਨੇ ਜਾਰੀ ਕੀਤੀ ਸਖ਼ਤ...

arrested mla raman arora and atp sukhdev vashisht granted bail

ਵੱਡੀ ਖ਼ਬਰ: ਗ੍ਰਿਫ਼ਤਾਰ MLA ਰਮਨ ਅਰੋੜਾ ਤੇ ATP ਸੁਖਦੇਵ ਵਸ਼ਿਸ਼ਟ ਨੂੰ ਮਿਲੀ ਜ਼ਮਾਨਤ

lover elopes with two married women from same house

ਇਕੋ ਘਰ ਦੀਆਂ ਦੋ ਨੂੰਹਾਂ ਲੈ ਕੇ ਫਰਾਰ ਹੋਇਆ ਆਸ਼ਿਕ, ਹੱਕਾ-ਬੱਕਾ ਰਹਿ ਗਿਆ ਪੂਰਾ...

meteorological department s big warning for 13 districts amid floods

ਹੜ੍ਹ ਵਿਚਾਲੇ ਮੌਸਮ ਵਿਭਾਗ ਦੀ 13 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ! ਪੰਜਾਬੀਓ...

floods hit punjab satluj river crosses danger mark

ਪੰਜਾਬ 'ਚ ਹੜ੍ਹਾਂ ਦੀ ਮਾਰ! ਸਤਲੁਜ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਪਾਰ, ਰੇਲ...

latest on punjab s weather

ਪੰਜਾਬ ਦੇ ਮੌਸਮ ਲੈ ਕੇ Latest Update, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਨਜ਼ਰੀਆ ਦੀਆਂ ਖਬਰਾਂ
    • post office rd scheme
      Post Office RD ਹਰ ਮਹੀਨੇ ਜਮ੍ਹਾ ਕਰਵਾਓ ਸਿਰਫ਼ ₹2000, ਮਿਲਣਗੇ ਲੱਖਾਂ ਰੁਪਏ,...
    • top 10 news
      ਪੰਜਾਬ 'ਚ ਹੋਵੇਗੀ ਹੋਮਗਾਰਡਾਂ ਦੀ ਭਰਤੀ ਤੇ ਫਿਰੋਜ਼ਪੁਰ ਬਾਰਡਰ ਟਪ ਗਿਆ BSF...
    • silence can bring distance in relationships
      ਰਿਸ਼ਤਿਆਂ ’ਚ ਦੂਰੀਆਂ ਲਿਆ ਸਕਦੀ ਹੈ ‘ਚੁੱਪ’, ਦੂਜਿਆਂ ਦੀ ਗੱਲ ਸੁਣਨ ਤੋਂ ਬਾਅਦ...
    • social media remedies
      ਤੁਸੀਂ ਵੀ Internet ਤੋਂ ਦੇਖ ਅਪਣਾਉਂਦੇ ਹੋ ਘਰੇਲੂ ਨੁਸਖ਼ੇ ਤਾਂ ਹੋ ਜਾਓ ਸਾਵਧਾਨ...
    • if you want to become a doctor then definitely read this news
      ਡਾਕਟਰ ਬਣਨਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਘੱਟ ਬਜਟ 'ਚ ਤੁਹਾਡਾ ਸੁਫ਼ਨਾ ਹੋ...
    • hijrat nama 88 s kishan singh sandhu
      ਹਿਜਰਤ ਨਾਮਾ 88 :  ਸ. ਕਿਸ਼ਨ ਸਿੰਘ ਸੰਧੂ
    • hijrat nama 87  prof  rattan singh jaggi patiala
      ਹਿਜਰਤ ਨਾਮਾ 87 :  ਪ੍ਰੋ. ਰਤਨ ਸਿੰਘ ਜੱਗੀ ਪਟਿਆਲਾ
    • 1947 hijratnama 86  ajit singh patiala
      1947 ਹਿਜ਼ਰਤਨਾਮਾ 86 : ਅਜੀਤ ਸਿੰਘ ਪਟਿਆਲਾ
    • air pollution is extremely dangerous for the heart
      ਹਵਾ ਪ੍ਰਦੂਸ਼ਣ ਦਿਲ ਲਈ ਬੇਹੱਦ ਖ਼ਤਰਨਾਕ
    • bjp 6 member committee starts investigation into desecration of dr ambedkar
      ਡਾ. ਅੰਬੇਡਕਰ ਦੀ ਮੂਰਤੀ ਦੇ ਅਪਮਾਨ ਮਾਮਲੇ 'ਚ BJP ਦੇ 6 ਮੈਂਬਰੀ ਕਮੇਟੀ ਵੱਲੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +