Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 18, 2026

    4:47:00 PM

  • canada s unity

    ਕੈਨੇਡਾ ਦੀ ਏਕਤਾ ’ਤੇ ਛਾਏ ਸੰਕਟ ਦੇ ਬੱਦਲ ! ਤੇਲ...

  • iran us escalation

    'ਗੱਲਬਾਤ ਲਈ ਤਿਆਰ ਹਾਂ..!' ਇਰਾਨੀ ਵਿਦੇਸ਼ ਮੰਤਰੀ...

  • air india schedule

    AIR INDIA ਵੱਲੋਂ ਲੁਧਿਆਣਾ-ਦਿੱਲੀ ਫ਼ਲਾਈਟਾਂ ਲਈ...

  • punjab congress in charge sachin pilot holds meeting with ludhiana leaders

    2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਸਿੱਖਾਂ ਦਾ ਮਾਣ ਵਧਾਉਣ ਵਾਲੇ 'ਗਿਆਨੀ ਦਿੱਤ ਸਿੰਘ'

MERI AWAZ SUNO News Punjabi(ਨਜ਼ਰੀਆ)

ਸਿੱਖਾਂ ਦਾ ਮਾਣ ਵਧਾਉਣ ਵਾਲੇ 'ਗਿਆਨੀ ਦਿੱਤ ਸਿੰਘ'

  • Edited By Rajwinder Kaur,
  • Updated: 23 Apr, 2024 10:51 AM
Jalandhar
gyani ditt singh who raised the pride of sikhs
  • Share
    • Facebook
    • Tumblr
    • Linkedin
    • Twitter
  • Comment

29 ਮਾਰਚ 1849 ਨੂੰ ਪੰਜਾਬ ਫਿਰੰਗੀ ਰਾਜ ਦੇ ਅਧੀਨ ਹੋ ਗਿਆ। 'ਸੀਨੇ ਖਿੱਚ ਜਿਨ੍ਹਾਂ ਨੇ ਖਾਧੀ-ਉਹ ਕਰ ਆਰਾਮ ਨਾ ਬਹਿੰਦੇ', ਦੇ ਕਥਨ ਮੁਤਾਬਿਕ ਬਾਬਾ ਰਾਮ ਸਿੰਘ ਨਾਮਧਾਰੀ, ਭਾਈ ਮਹਾਰਾਜ ਸਿੰਘ ਅਤੇ ਉਨ੍ਹਾਂ ਜਿਹੇ ਕਈ ਅਣਖੀ ਯੋਧਿਆਂ ਫਿਰੰਗੀ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕੀਤਾ। ਪਰ ਅਫਸੋਸ ਕਿ ਉਨ੍ਹਾਂ ਦੀ ਬਗਾਵਤ ਲੋਕ ਲਹਿਰ ਨਾ ਬਣ ਸਕੀ। ਉਪਰੰਤ ਸਿੱਖ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਗਿਰਾਵਟਾਂ, ਅੰਧ ਵਿਸ਼ਵਾਸ ਹੀ ਨਹੀਂ ਸਗੋਂ ਈਸਾਈ ਧਰਮ ਅਤੇ ਆਰੀਆ ਸਮਾਜ ਦਾ ਵੀ ਖਾਸਾ ਪ੍ਰਭਾਵ ਸਿੱਖ ਜਗਤ ਤੇ ਆਪਣਾ ਅਸਰ ਛੱਡਣ ਲੱਗਾ। ਇਹ ਪ੍ਰਭਾਵ ਕਬੂਲਣ ਵਾਲਿਆਂ ਵਿੱਚ ਕਈ ਰਈਸ ਸਿੱਖ ਘਰਾਣੇ ਵੀ ਸ਼ਾਮਲ ਸਨ। ਆਰੀਆ ਸਮਾਜ ਦੀ ਸ਼ੁੱਧੀ ਲਹਿਰ ਤਹਿਤ ਅਤੇ ਈਸਾਈ ਧਰਮ ਦੇ ਪ੍ਰਭਾਵ 'ਚ ਕਈ ਸਿੱਖਾਂ ਨੇ ਆਪਣਾ ਧਰਮ ਛੱਡਤਾ। 

ਪ੍ਰੋਫੈਸਰ ਪਿਆਰਾ ਸਿੰਘ ਪਦਮ ਆਪਣੀ ਪੁਸਤਕ ਸੰਖੇਪ ਸਿੱਖ ਇਤਿਹਾਸ ਵਿੱਚ ਪੰਨਾ 221 'ਤੇ ਲਿਖਦੇ ਹਨ,"ਕੁੱਝ ਸ਼ਰਾਰਤੀ ਆਰੀਆ ਸਮਾਜੀਆਂ ਦੁਆਬੇ ਦੇ ਸਿੱਖਾਂ ਨੂੰ ਲਾਹੌਰ ਲਿਆ ਕੇ ਭਰੀ ਸਭਾ ਚ ਕੇਸ ਕੱਟ ਕੇ ਸ਼ੁੱਧ ਕੀਤਾ। ਇਹ ਬੜਾ ਭਿਆਨਕ ਨਜ਼ਾਰਾ ਸੀ, ਜਿਸ ਨੂੰ ਦੇਖ ਕੇ ਕਈ ਹਿੰਦੂ ਬਜ਼ੁਰਗ ਵੀ ਰੋਅ ਪਏ। ਇਕ ਹਿੰਦੂ ਬਜ਼ੁਰਗ ਨੇ ਦੁਹਾਈ ਦਿੰਦਿਆਂ ਕਿਹਾ, 'ਜਿਨ੍ਹਾਂ ਸਿੰਘਾਂ ਦੇ ਬਜ਼ੁਰਗਾਂ ਨੇ ਸਾਡੀਆਂ ਬਹੁ ਬੇਟੀਆਂ ਦੀ ਪੱਤ ਬਚਾਉਣ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ, ਉਨ੍ਹਾਂ ਨਾਲ ਕੀ ਅਨਰਥ ਕਰ ਰਹੇ ਹੋ।" ਉਸ ਸਮੇਂ ਹਾਹਾਕਾਰ ਮਚ ਗਈ, ਜਦ 1873 'ਚ ਅੰਬਰਸਰ ਦੇ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਅਤਰ ਸਿੰਘ, ਆਇਆ ਸਿੰਘ, ਸੰਤੋਖ ਸਿੰਘ ਅਤੇ ਸਾਧੂ ਸਿੰਘ ਨੇ ਈਸਾਈ ਧਰਮ ਗ੍ਰਹਿਣ ਕਰਨ ਦੀ ਇੱਛਾ ਪ੍ਰਗਟਾਈ। ਇਹੀ-'ਮੈਂ ਮਰਾਂ ਪੰਥ ਜੀਵੇ' ਸੋਚ ਦੇ ਧਾਰਨੀ, ਇਸ ਗਿਰਾਵਟ ਅੱਗੇ ਛਾਤੀ ਡਾਹ ਕੇ ਨਿੱਤਰਣ ਅਤੇ ਪ੍ਰੋਫ਼ੈਸਰ ਗੁਰਮੁੱਖ ਸਿੰਘ ਨਾਲ ਮਿਲ ਕੇ ਦੂਜੇ ਵੰਨੀਓਂ ਪੰਜਾਲੀ ਚੁੱਕਣ ਵਾਲਾ ਵਡਯੋਧਾ ਗਿਆਨੀ ਦਿੱਤ ਸਿੰਘ ਹੋਇਐ। 

ਗਿਆਨੀ ਦਿੱਤ ਸਿੰਘ ਦਾ ਜਨਮ 21 ਅਪ੍ਰੈਲ 1850 ਨੂੰ ਪਿੰਡ ਨੰਦ ਪੁਰ ਕਲੌੜ, ਨਜ਼ਦੀਕ ਬੱਸੀ ਪਠਾਣਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ 'ਚ ਮਾਤਾ ਰਾਮ ਕੌਰ/ਦੀਵਾਨ ਸਿੰਘ ਦੇ ਘਰ ਹੋਇਐ। ਪਿਤਾ ਜੀ ਗੁਲਾਬਦਾਸੀਆਂ ਦੇ ਪ੍ਰਭਾਵ 'ਚ ਸਨ, ਸੋ ਜਦ ਗਿਆਨੀ ਦਿੱਤ ਸਿੰਘ ਜੀ 8 ਸਾਲ ਦੇ ਹੋਏ ਤਾਂ ਉਨ੍ਹਾਂ ਨੂੰ ਪਿੰਡ ਤਿਊੜਾ-ਮੋਹਾਲੀ 'ਚ ਸਥਿਤ ਗੁਲਾਬਦਾਸੀਆਂ ਦੇ ਡੇਰੇ ਤਾਲੀਮ ਲਈ ਭੇਜਿਆ। ਜਿੱਥੇ ਕੁਝ ਸਾਲ ਉਨ੍ਹਾਂ ਸੰਤ ਗੁਰਬਖਸ਼ ਸਿੰਘ ਗੁਲਾਬਦਾਸੀਆ ਪਾਸੋਂ ਮੁਢਲੀ ਭਾਸ਼ਾ ਅਤੇ ਧਾਰਮਿਕ ਤਾਲੀਮ ਹਾਸਲ ਕੀਤੀ। ਉਪਰੰਤ 18 ਸਾਲ ਦੀ ਉਮਰ ਵਿੱਚ ਉਨ੍ਹਾਂ ਤਦੋਂ ਪੰਜਾਬ ਦੀ ਰਾਜਧਾਨੀ ਤੇ ਦਿਲ ਸਮਝੇ ਜਾਂਦੇ, ਲਾਹੌਰ ਨਜ਼ਦੀਕ ਗੁਲਾਬਦਾਸੀਆਂ ਦੇ ਡੇਰੇ ਚੱਠਿਆਂ ਵਾਲਾ ਦਾ ਰੁੱਖ ਕੀਤਾ। ਉਥੇ ਸੰਤ ਦੇਸਾ ਸਿੰਘ ਗੁਲਾਬਦਾਸੀਆ, ਜੋ ਪੰਜਾਬੀ ਦੇ ਲਿਖਾਰੀ/ਕਵੀ ਵੀ ਸਨ, ਤੋਂ ਧਾਰਮਿਕ ਵਿਦਿਆ ਦੇ ਨਾਲ-ਨਾਲ ਲਿਖਾਰੀ/ਕਵੀ ਦੀ ਤਾਲੀਮ ਵੀ ਗ੍ਰਿਹਣ ਕੀਤੀ। ਉਥੋਂ ਹੀ ਗਿਆਨੀ ਜੀ ਦਾ ਆਉਣ ਜਾਣ ਲਾਹੌਰ ਵੀ ਹੁੰਦਾ ਰਿਹਾ, ਜਿੱਥੇ ਉਹ ਭਾਈ ਜਵਾਹਰ ਸਿੰਘ ਦੀ ਸੰਗਤ 'ਚ ਆਰੀਆ ਸਮਾਜ ਦਾ ਪ੍ਰਭਾਵ ਗ੍ਰਹਿਣ ਕਰ ਗਏ। ਪਿੱਛੋਂ ਉਨ੍ਹਾਂ ਪ੍ਰੋਫ਼ੈਸਰ ਗੁਰਮੁਖ ਸਿੰਘ ਦੇ ਸੰਪਰਕ ਵਿੱਚ ਆਕੇ ਸਿੰਘ ਸਭਾ ਦਾ ਪ੍ਰਭਾਵ ਕਬੂਲ ਕੀਤਾ ਤੇ 'ਸਹਿਜੇ ਰਚਿਓ ਖਾਲਸਾ' ਦੀ ਕਰਵਟ ਲੈਂਦਿਆਂ ਕੌਮ ਦੀ ਬਿਹਤਰੀ ਲਈ ਸੰਘਰਸ਼ ਵਿੱਚ ਕੁੱਦ ਪਏ। 

ਪਿੱਛੋਂ ਉਨ੍ਹਾਂ ਨੇ ਅੰਮ੍ਰਿਤ ਦੀ ਦਾਤ ਗ੍ਰਹਿਣ ਕਰਕੇ ਕਈ ਬੁੱਧੀਜੀਵੀਆਂ ਨਾਲ ਸਿੱਖਾਂ ਦੇ ਵਿਹਾਰ ਸੁਧਾਰ ਦੀ ਚਰਚਾ ਕੀਤੀ। ਉਨ੍ਹਾਂ ਵਲੋਂ ਵਿੱਢੇ ਸਮੁੱਚੇ ਸੰਘਰਸ਼ੀ ਸਫ਼ਰ ਵਿੱਚ ਪ੍ਰੋਫੈਸਰ ਗੁਰਮੁੱਖ ਸਿੰਘ ਤਨ ਮਨ ਅਤੇ ਧਨ ਨਾਲ ਹਮਰਾਜ, ਹਮਦਰਦ ਅਤੇ ਹਮਰਾਹ ਰਹੇ। ਭਾਈ ਜਵਾਹਰ ਸਿੰਘ ਵੀ ਇਨ੍ਹਾਂ ਨਾਲ ਆ ਮਿਲੇ। 1886 'ਚ ਖਾਲਸਾ ਅਖ਼ਬਾਰ ਸ਼ੁਰੂ ਕਰਕੇ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਬਣੇ। ਉਨ੍ਹਾਂ ਆਪਣੀਆਂ ਬ-ਕਮਾਲ-ਲਿਖਤਾਂ ਨਾਲ ਸਿੱਖ ਵਿਰੋਧੀਆਂ ਦੇ ਹਥਿਆਰ ਖੂੰਢੇ ਕੀਤੇ। ਸ਼ਿਰੀ ਗੁਰੂ ਸਿੰਘ ਸਭਾ ਅੰਬਰਸਰ, ਖਾਲਸਾ ਦੀਵਾਨ ਸੁਸਾਇਟੀ ਲਾਹੌਰ, ਸਿੱਖ ਕੌਮ ਦੇ ਵਿਰਾਸਤੀ ਖਾਲਸਾ ਕਾਲਜ ਅੰਬਰਸਰ ਦੇ ਮੋਢੀ ਬਣੇ। ਉੱਤਮ ਟੀਕਾ ਅਤੇ ਵਿਆਖਿਆਕਾਰ ਦਾ ਪ੍ਰਭਾਵ ਛੱਡਦਿਆਂ ਉਨ੍ਹਾਂ ਵਹਿਮ ਭਰਮਾਂ, ਅੰਧ-ਵਿਸ਼ਵਾਸਾਂ, ਨੂੰ ਠੱਲ੍ਹ ਪਾਉਣ, ਦਰਬਾਰ ਸਾਹਿਬ ਅੰਬਰਸਰ 'ਚੋਂ ਮੂਰਤੀਆਂ ਚੁੱਕਵਾਉਣ, ਬਾਬਾ ਖੇਮ ਸਿੰਘ ਬੇਦੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾਕੇ ਬੈਠਣ ਤੋਂ ਰੋਕਣ ਲਈ ਕਦਮ ਚੁੱਕੇ। ਬਹੁਤ ਹੀ ਥੋੜ੍ਹ ਚਿਰੀ ਜ਼ਿੰਦਗੀ ਜਿਊਣ ਵਾਲੇ ਪੰਥ ਰਤਨ ਗਿਆਨੀ ਦਿੱਤ ਸਿੰਘ ਨੇ ਕੋਈ 71 ਦੇ ਕਰੀਬ ਕਿਤਾਬਾਂ ਦੀ ਰਚਨਾ ਕੀਤੀ। ਮੋਟੇ ਰੂਪ ਵਿੱਚ 18 ਵੀਂ ਸਦੀ ਦੇ ਚੋਣਵੇਂ ਸ਼ਹੀਦਾਂ ਦੇ ਪ੍ਰਸੰਗ, ਕੁੱਝ ਗੁਰੂ ਸਹਿਬਾਨ ਦੇ ਜੀਵਨ ਚਰਿਤ੍ਰ ਤੋਂ ਇਲਾਵਾ ਕੁੱਝ ਪ੍ਰਮੱਖ ਕਿਤਾਬਾਂ ਦੰਭ ਬਿਦਾਰਨ, ਦੁਰਗਾ ਪ੍ਰਬੋਧ,ਪੰਥ ਪ੍ਰਬੋਧ, ਮੇਰਾ ਅਤੇ ਸਾਧੂ ਦਯਾ ਨੰਦ ਦਾ ਸੰਵਾਦ, ਨਕਲੀ ਸਿੱਖ ਪ੍ਰਬੋਧ, ਪੰਥ ਸੁਧਾਰ ਬਿਨੈ ਪੱਤਰ ਅਤੇ ਧਾਰਮਿਕ ਵਾਦ ਵਿਵਾਦ ਤੋਂ ਪੈਦਾ ਹੋਈਆਂ ਸਮੱਸਿਆਵਾਂ ਤੇ ਵਾਰਤਕ ਰਚਨਾ ਵੀ ਸ਼ਾਮਲ ਹਨ। 

ਅੰਬਰਸਰ ਸਿੰਘ ਸਭਾ ਤੇ ਤਦੋਂ ਸਨਾਤਨੀ ਧੜਾ ਭਾਰੂ ਸੀ। ਉਸ ਧੜੇ ਨੂੰ ਲੂਣ ਦੇਣ ਲਈ ਦਿੱਤ ਸਿੰਘ ਵਲੋਂ ਇਕ 'ਸਵਪਨ ਨਾਟਕ' ਦੀ ਵੀ ਰਚਨਾ ਕੀਤੀ। ਸਨਾਤਨੀ ਧੜੇ ਵੱਲੋਂ ਜਿਥੇ ਪੁਜਾਰੀਆਂ ਦਾ 'ਕੱਠ ਕਰਕੇ ਆਪਣੇ ਪ੍ਰਭਾਵ ਨਾਲ ਗਿਆਨੀ ਜੀ ਨੂੰ ਪੰਥ 'ਚੋਂ ਛੇਕਣ ਲਈ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕਰਵਾ ਦਿੱਤਾ। ਉਥੇ ਬਾਬਾ ਉਦੈ ਸਿੰਘ ਬੇਦੀ ਵਲੋਂ ਮਾਨਹਾਨੀ ਦਾ ਮੁਕੱਦਮਾ ਵੀ ਠੋਕ ਦਿੱਤਾ। ਗਿਆਨੀ ਜੀ ਦੇ ਵਿਰੁੱਧ ਉਪਰੋਕਤ ਕੇਸ, ਕਰੀਬ ਇਕ ਸਾਲ ਵਿਚ ਸੱਭ ਕੁੱਝ ਰਫਾ-ਦਫਾ ਹੋ ਗਿਆ। ਗਿਆਨੀ ਜੀ ਜਿੱਥੇ ਉਹ ਸਮਾਂ ਮਾਨਸਿਕ ਪੀੜਾਂ ਵਿੱਚੋਂ ਲੰਘੇ ਉਥੇ ਆਰਥਿਕ ਮੰਦਹਾਲੀ ਤੇ ਚੱਲਦਿਆਂ ਖਾਲਸਾ ਅਖ਼ਬਾਰ ਵੀ ਬੰਦ ਹੋ ਗਿਆ। ਸ਼ਾਬਾਸ਼ ਸਿੱਖ ਹਿਤੈਸ਼ੀ ਮਹਾਰਾਜਾ ਨਾਭਾ ਦੇ ਜਿਸ ਦੀ ਵਿੱਤੀ ਮਦਦ ਨਾਲ ਖਾਲਸਾ ਅਖ਼ਬਾਰ ਮੁੜ ਸ਼ੁਰੂ ਹੋਈ ਅਤੇ ਦਿੱਤ ਸਿੰਘ ਹੁਰਾਂ ਆਪਣੇ ਅਖ਼ਬਾਰੀ ਲੇਖਾਂ ਨਾਲ ਵਿਰੋਧੀਆਂ ਦੇ ਮੁੜ ਆਹੂ ਲਾਹੇ। ਸ. ਕਰਨੈਲ ਸਿੰਘ ਸੋਮਲ ਲਿਖਦੇ ਹਨ," ਗਿਆਨੀ ਜੀ ਨੇ ਸਮਾਜਿਕ ਕੁਰੀਤੀਆਂ ਵਿਰੁੱਧ ਆਪਣੀ ਕਲਮ ਨੂੰ ਤੇਗ਼ ਵਾਂਗ ਵਾਹਿਆ। ਕਿੱਸਾਕਾਰ ਕਿਸ਼ਨ ਸਿੰਘ ਆਰਿਫ਼ ਦੀ ਸੰਗਤ ਦਾ ਪ੍ਰਭਾਵ ਲੈਂਦਿਆਂ ਕਿੱਸਾ ਸ਼ੀਰੀ ਫ਼ਰਹਾਦ ਦੀ ਰਚਨਾ ਕਰਕੇ ਆਧੁਨਿਕ ਰੰਗ ਦੀਆਂ ਕਵਿਤਾਵਾਂ ਵੀ ਲਿਖੀਆਂ। ਉਹ ਓਰੀਐਂਟਲ ਕਾਲਜ ਲਾਹੌਰ ਵਿਚ ਪ੍ਰੋਫ਼ੈਸਰ ਵੀ ਰਹੇ। ਗਿਆਨੀ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਵਿਦਿਆਰਥੀ ਰਹੇ ਭਾਈ ਤਖ਼ਤ ਸਿੰਘ ਨੇ ਫਿਰੋਜ਼ਪੁਰ 'ਚ ਸਿੱਖ ਕੰਨਿਆਂ ਪਾਠਸ਼ਾਲਾ ਤੇ ਦਿੱਤ ਸਿੰਘ ਦੇ ਨਾਮ ਪੁਰ ਲਾਇਬ੍ਰੇਰੀ ਵੀ ਖੋਲੀ। 

ਲਿਖਾਰੀ ਗੁਰਬਖਸ਼ ਸਿੰਘ ਕੇਸਰੀ ਨੇ ਰੋਪੜ 'ਚ ਸਿੱਖ ਕੰਨਿਆਂ ਵਿਦਿਆਲਿਆ ਅਤੇ ਗਿਆਨੀ ਜੀ ਦੇ ਨਾਮ ਪੁਰ ਮੈਗਜ਼ੀਨ ਵੀ ਜਾਰੀ ਕੀਤਾ।" ਪਹਿਲਾਂ ਪਹਿਲ ਗਿਆਨੀ ਜੀ ਵੀ ਆਰੀਆ ਸਮਾਜ ਲਹਿਰ ਦੇ ਪ੍ਰਭਾਵ  ਚ ਸਨ। 'ਜਬੈ ਬਾਣ ਲਾਗਿਓ-ਤਬੈ ਰੋਸ ਜਾਗਿਓ' ਮੁਤਾਬਕ 25ਨਵੰਬਰ 1888 ਨੂੰ ਆਰੀਆ ਸਮਾਜ ਦੇ ਲਾਹੌਰ ਦੇ 11ਵੇਂ ਇਜਲਾਸ ਵਿੱਚ, ਸਿੱਖ ਗੁਰੂ ਸਾਹਿਬਾਨ ਬਾਰੇ ਕੁੱਝ ਨਿਰਾਦਰ ਦੀ ਬੋਅ ਆਈ ਤਾਂ ਉਨ੍ਹਾਂ ਦਾ ਆਰੀਆ ਸਮਾਜ ਨਾਲ ਵਖਰੇਵਾਂ ਪੈ ਗਿਆ। ਅੱਗੇ ਚੱਲ ਕੇ ਗਿਆਨੀ ਜੀ ਨੇ ਤਿੰਨ ਦਫ਼ਾ ਆਰੀਆ ਸਮਾਜ ਲਹਿਰ ਦੇ ਮੁਖੀ ਸੁਆਮੀ ਦਯਾ ਨੰਦ ਨੂੰ ਵੱਖ-ਵੱਖ ਸਮੇਂ ਹੋਈ ਬਹਿਸ ਵਿੱਚ ਮਾਤ ਦਿੱਤੀ। ਪ੍ਰੋ.ਪਿਆਰਾ ਸਿੰਘ ਪਦਮ ਲਿਖਦੇ ਹਨ,"ਇਸ ਸਮੇਂ ਪੰਜਾਬ ਭਰ ਵਿੱਚ ਕੋਈ ਡੇਢ ਸੌ ਦੇ ਕਰੀਬ ਸਿੰਘ ਸਭਾਵਾਂ ਚੱਲਦੀਆਂ ਸਨ, ਜਿਨ੍ਹਾਂ ਸਿੰਘ ਸਭਾ ਲਾਹੌਰ ਤੋਂ ਅਗਵਾਈ ਲੈ ਕੇ ਜਿੱਥੇ ਉਨ੍ਹਾਂ ਹਿੰਦਵੀਅਤ ਦਾ ਸ਼ੰਗਾਰ ਲਾਹ ਕੇ ਖਾਲਸਾ ਧਰਮ ਨੂੰ ਪ੍ਰਕਾਸ਼ ਮਾਨ ਕੀਤਾ ਉਥੇ ਹੀ ਰਾਮ ਰਈਆਂ, ਧੀਰਮੱਲੀਆਂ ਅਤੇ ਗੁਰੂ ਡੰਮੀਆਂ ਤੋਂ ਬਚਾ ਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲਾਇਆ।" ਉਸੇ ਸਮੇਂ ਹੀ ਘਰਦਿਆਂ ਗਿਆਨੀ ਜੀ ਦਾ ਵਿਆਹ ਕਰਤਾ। ਉਨ੍ਹਾਂ ਦੀ ਜੀਵਨ ਸਾਥਣ ਬਿਸ਼ਨ ਕੌਰ ਬਣੀ। ਉਪਰੰਤ ਇਕ ਪੁੱਤਰ ਬਲਦੇਵ ਸਿੰਘ ਤੇ ਪੁੱਤਰੀ ਵਿਦਿਆਵੰਤੀ ਪੈਦਾ ਹੋਏ। ਗ੍ਰਿਸਤੀ ਜੀਵਨ ਦੇ ਨਾਲ ਨਾਲ ਉਨ੍ਹਾਂ ਦੀ ਪ੍ਰਮੁੱਖਤਾ ਸਿੱਖ ਹਲਕਿਆਂ ਵਿਚ ਸਰਗਰਮ ਰਹਿਣਾ ਸੀ। ਇਕ ਪੇਂਡੂ ਬਜ਼ੁਰਗ 'ਕਾਲੀ ਨੇ ਟਿੱਪਣੀ ਕਰਦਿਆਂ ਕਿਹਾ,"ਤਮਾਮ ਸਿੰਘ ਸਭਾਵਾਂ, ਸਿੱਖ ਰਈਸਾਂ ਨੇ ਧਾਰਮਿਕ, ਸਮਾਜਿਕ ਸੁਧਾਰਾਂ ਨਾਲ ਹੀ ਸਰੋਕਾਰ ਰੱਖਿਆ। ਨਾ ਤਾਂ ਕਿਸੇ, ਨਾਮਧਾਰੀ ਲਹਿਰ ਦੇ ਭਿਆਨਿਕ ਅੰਤ ਤੇ ਹਾਅ ਦਾ ਨਾਅਰਾ ਮਾਰਿਆ ਤੇ ਨਾ ਮਹਾਰਾਜਾ ਦਲੀਪ ਸਿੰਘ ਵਲੋਂ ਖਾਲਸਾ ਰਾਜ ਦੀ ਮੁੜ ਬਹਾਲੀ ਲਈ ਕੀਤੇ ਜਾਂਦੇ ਬਾਹਰੋਂ ਯਤਨਾਂ ਲਈ ਬਾਰ ਬਾਰ ਸੁਨੇਹੇ ਭੇਜਣ ਤੇ ਅੰਦਰੋਂ ਕੋਈ ਹਾਮੀ ਤੱਕ ਭਰੀ। -ਫਿਰ ਵੀ ਸਿੰਘ ਸਭਾਵਾਂ ਵਲੋਂ ਕੀਤੇ ਧਾਰਮਿਕ, ਸਮਾਜਿਕ ਅਤੇ ਸਿੱਖਿਆ ਸੁਧਾਰਾਂ ਲਈ ਉਨ੍ਹਾਂ ਮਾਣ ਮੱਤੀਆਂ ਸ਼ਖ਼ਸੀਅਤਾਂ ਨੂੰ ਸਿੱਜਦਾ ਕਰਦੇ ਆਂ।" ਇਹਨਾਂ ਦੇ ਅੰਤ ਵਾਂਗ ਹੀ ਸਿੰਘ ਸਭਾ ਲਾਹੌਰ ਦਾ ਅੰਤ ਵੀ ਨੇੜੇ ਆਣ ਢੁੱਕਿਆ। ਸਿੰਘ ਸਭਾ ਲਾਹੌਰ ਨੂੰ ਕਪੂਰਥਲਾ ਦੇ ਕੰਵਰ ਬਿਕਰਮਾ ਸਿੰਘ ਅਤੇ ਸਰ ਅਤਰ ਸਿੰਘ ਭਦੌੜ ਦਾ ਮਾਲੀ ਅਤੇ ਜਿਸਮਾਨੀ ਕਾਫੀ ਥਾਪੜਾ ਸੀ ਅਫਸੋਸ ਕਿ ਉਹ ਦੋਵੇਂ ਕ੍ਰਮਵਾਰ 1887ਅਤੇ 1895 ਵਿਚ ਚੜ੍ਹਾਈ ਕਰ ਗਏ ਤੇ ਦੂਜੇ ਵੰਨੀਓਂ ਪੰਜਾਲੀ ਚੁੱਕਣ ਵਾਲਾ ਪ੍ਰੋਫੈਸਰ ਗੁਰਮੁੱਖ ਸਿੰਘ 1896 'ਚ। ਸਿੰਘ ਸਭਾ ਲਹਿਰ ਲਾਹੌਰ ਨੂੰ ਇਸ ਦੀ ਭਾਰੀ ਸੱਟ ਲੱਗੀ। ਮਾਨੋ ਦਿੱਤ ਸਿੰਘ ਹੋਰਾਂ ਦਾ ਦਿਲ ਟੁੱਟ ਗਿਆ। ਕੁੱਝ ਸਾਲਾਂ 'ਚ ਹੀ ਉਹ ਵੀ ਬਿਮਾਰ ਪੈ ਗਏ। ਸੋ ਸਿੱਖ ਵਿਹਾਰ ਸੁਧਾਰ ਲਈ ਸੁਨਹਿਰੀ ਪੈੜਾਂ ਪਾਉਂਦਿਆਂ ਉਹ ਕੁੱਝ ਸਮਾਂ ਬੀਮਾਰ ਰਹਿ ਕੇ ਲਾਹੌਰ ਵਿਖੇ ਹੀ 6 ਸਤੰਬਰ 1901ਨੂੰ ਗੁਰ ਪਿਆਨਾ ਕਰ ਗਏ। ਮਾਨੋ ਨਾਲ ਹੀ ਸਿੰਘ ਸਭਾ ਲਾਹੌਰ ਵੀ ਦਮ ਤੋੜ ਗਈ। ਗਿਆਨੀ ਜੀ ਨੇ ਆਪਣੀ ਤਮਾਮ 'ਥੋੜ ਚਿਰੀ ਜ਼ਿੰਦਗੀ' ਕੌਮ ਦੇ ਵਿਹਾਰ ਸੁਧਾਰ ਦੇ ਲੇਖੇ ਲਾ ਕੇ 'ਮੇਰੀ ਜਿੰਦੜੀ ਕੌਮ ਦੇ ਲੇਖੇ' ਦਾ ਬੋਲ ਪੁਗਾ ਗਏ। 

ਲੇਖਕ: ਸਤਵੀਰ ਸਿੰਘ ਚਾਨੀਆਂ 
92569-73526

  • Sikhs
  • pride
  • Giani Ditt Singh
  • ਸਿੱਖਾਂ
  • ਮਾਣ
  • ਗਿਆਨੀ ਦਿੱਤ ਸਿੰਘ

ਜਨਮ ਦਿਨ 'ਤੇ ਵਿਸ਼ੇਸ਼ : ਸੰਤ ਰਾਮ ਉਦਾਸੀ ਇਕ ਜੁਝਾਰਵਾਦੀ ਕਵੀ ਵਜੋਂ

NEXT STORY

Stories You May Like

  • advocate dhami inaugurates an auditorium named after giani ditt singh
    ਐਡਵੋਕੇਟ ਧਾਮੀ ਵੱਲੋਂ SGPC ਦੇ ਪ੍ਰਬੰਧਕੀ ਬਲਾਕ ’ਚ ਗਿਆਨੀ ਦਿੱਤ ਸਿੰਘ ਦੇ ਨਾਂ ’ਤੇ ਆਡੀਟੋਰੀਅਮ ਦਾ ਉਦਘਾਟਨ
  • kabir singh shergill
    ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ
  • rajnath singh  czech republic  deputy prime minister  meeting
    ਰਾਜਨਾਥ ਸਿੰਘ ਨੇ ਚੈੱਕ ਗਣਰਾਜ ਦੇ ਉੱਪ ਪ੍ਰਧਾਨ ਮੰਤਰੀ ਨਾਲ ਕੀਤੀ ਬੈਠਕ, ਰੱਖਿਆ ਸਹਿਯੋਗ ਵਧਾਉਣ 'ਤੇ ਹੋਈ ਗੱਲਬਾਤ
  • murder of sikh youth parvinder singh who raised his voice against drugs
    ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦਾ ਕਤਲ ਮੰਦਭਾਗਾ: ਐਡਵੋਕੇਟ ਧਾਮੀ
  • farmers in bangladesh are blindly using pesticides
    ਉਪਜ ਵਧਾਉਣ ਲਈ ਪਰੋਸਿਆ ਜਾ ਰਿਹੈ ਜ਼ਹਿਰ, ਬੰਗਲਾਦੇਸ਼ 'ਚ ਕਿਸਾਨ ਅੰਨ੍ਹੇਵਾਹ ਕਰ ਰਹੇ ਕੀਟਨਾਸ਼ਕਾਂ ਦੀ ਵਰਤੋਂ
  • ban imposed on the preaching kirtan of preacher jeevan singh bagichi wale
    ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਹੋਰ ਵੱਡਾ ਫ਼ੈਸਲਾ, ਪ੍ਰਚਾਰਕ ਜੀਵਨ ਸਿੰਘ ਬਗੀਚੀ ਵਾਲੇ ਦੇ ਪ੍ਰਚਾਰ/ਕੀਰਤਨ 'ਤੇ ਰੋਕ
  • stock market plunges   sensex closes down 429 points
    Repo rate ਵਧਾਉਣ ਦੇ ਫੈਸਲੇ ਤੋਂ ਬਾਅਦ ਠਾਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 429 ਅੰਕ ਟੁੱਟ ਕੇ ਹੋਇਆ ਬੰਦ
  • folk singer pammi bai honoured in australian parliament
    ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼ ਸਨਮਾਨ!
  • punjab congress in charge sachin pilot holds meeting with ludhiana leaders
    2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਜਲੰਧਰ 'ਚ ਸਚਿਨ ਪਾਇਲਟ ਨੇ...
  • punjab congress incharge sachin pilot
    ਔਰਤਾਂ ਨੂੰ ਪੈਸਿਆਂ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਦੀ ਸੁਰੱਖਿਆ ਤੇ ਨੌਕਰੀ ਦੀ...
  • dgp strict to eliminate drugs from punjab special plan made for 60 days
    ਪੰਜਾਬ 'ਚੋਂ ਨਸ਼ੇ ਦੇ ਖ਼ਾਤਮੇ ਲਈ DGP ਸਖ਼ਤ! 60 ਦਿਨਾਂ ਦੀ ਬਣਾਈ ਇਹ ਸਪੈਸ਼ਲ ਯੋਜਨਾ
  • nia raid in jalandhar interrogated for three hours in two houses
    ਜਲੰਧਰ 'ਚ NIA ਦੀ ਰੇਡ! ਦੋ ਘਰਾਂ 'ਚ ਤਿੰਨ ਘੰਟੇ ਕੀਤੀ ਪੁੱਛਗਿੱਛ ਤੇ ਦਿੱਤੇ ਨੋਟਿਸ
  • sachin pilot on visit to jalandhar today
    ਸਚਿਨ ਪਾਇਲਟ ਅੱਜ ਜਲੰਧਰ ਦੌਰੇ 'ਤੇ, ਨੰਗਲ ਅੰਬੀਆਂ ਦੇ ਪਰਿਵਾਰ ਸਣੇ ਕਈ ਪੀੜਤਾਂ...
  • arrangements final meeting of shri mahakali mandir dussehra committee
    ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਅੰਤਿਮ ਮੀਟਿੰਗ ’ਚ ਪ੍ਰਬੰਧਾਂ ’ਤੇ ਹੋਈ...
  • drug control officer raids jholachap doctor  s clinic
    ਝੋਲਾਛਾਪ ਡਾਕਟਰ ਦੇ ਕਲੀਨਿਕ 'ਤੇ ਡਰੱਗ ਕੰਟਰੋਲ ਅਫ਼ਸਰ ਨੇ ਮਾਰਿਆ ਛਾਪਾ, 12...
  • gang stealing oil from transformers active in lohian
    ਲੋਹੀਆਂ ’ਚ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲਾ ਗਿਰੋਹ ਸਰਗਰਮ, CCTV ’ਚ ਕੈਦ...
Trending
Ek Nazar
illicit affair of a married man leads to this situation

ਪੰਜਾਬ: ਵਿਆਹੁਤਾ ਨੌਜਵਾਨ ਦੇ ਨਾਜਾਇਜ਼ ਸੰਬੰਧਾਂ ਨੇ ਬਣਾਏ ਭਿਆਨਕ ਹਾਲਾਤ,...

famous actress wants to become a mother without getting married

ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ...

heavy rain alert

18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...

drug department raids the largest medicine market in punjab

ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ,...

legendary music director who composed music for over 400 films has passed away

400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ...

srh owner kavya maran will become the bride of the famous music director

It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ...

bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • nepal floods
      ਇਕੱਲੀ ਬਾਰਿਸ਼ ਹੀ ਨਹੀਂ, ਇਹ ਵੀ ਬਣੇ ਨੇਪਾਲ 'ਚ ਆਈ ਤਬਾਹੀ ਦਾ ਕਾਰਨ
    • shameful act
      ਇਨਸਾਨੀਅਤ ਹੋਈ ਸ਼ਰਮਸਾਰ ! ਲੋਕ ਬਣਾਉਂਦੇ ਰਹੇ ਵੀਡੀਓ ਤੇ ਬੰਦੇ ਨੇ ਹੜ੍ਹ 'ਚ ਜਾਨ...
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +