ਅਧਿਐਨ ਦੇ ਮੁਤਾਬਕ 1990 ਦੇ ਬਾਅਦ ਤੋਂ ਕੀਟ-ਪਤੰਗਿਆਂ ਦੀ ਆਬਾਦੀ ’ਚ ਲਗਭਗ 25 ਫੀਸਦੀ ਦੀ ਕਮੀ ਆਈ ਹੈ, ਅੰਦਾਜ਼ਾ ਹੈ ਕਿ ਇਹ ਕੀਟ-ਪਤੰਗੇ ਹਰ ਦਹਾਕੇ ’ਚ ਲਗਭਗ 9 ਫੀਸਦੀ ਦਰ ਨਾਲ ਘੱਟ ਹੋ ਰਹੇ ਹਨ।
ਖੋਜੀਆਂ ਦੇ ਅਨੁਸਾਰ ਪ੍ਰਦੂਸ਼ਣ ਕੀਟ-ਪਤੰਗੇ ਦੇ ਐਂਟੀਨਾ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਦਿਮਾਗ ਨੂੰ ਭੇਜੇ ਜਾਣ ਵਾਲੇ ਬਦਬੋ ਸਬੰਧੀ ਪੈਦਾ ਹੋਣ ਵਾਲੇ ਸੰਕੇਤਾਂ ਦੀ ਸ਼ਕਤੀ ਨੂੰ ਘੱਟ ਕਰ ਦਿੰਦਾ ਹੈ। ਕੀਟ-ਪਤੰਗਿਆਂ ਦੇ ਐਂਟੀਨਾ ’ਚ ਬਦਬੋ ਨੂੰ ਫੜਨ ਵਾਲੇ ਰਿਸੈਪਟਰਸ ਹੁੰਦੇ ਹਨ ਜੋ ਭੋਜਨ, ਸਰੋਤ, ਸੰਭਾਵਿਤ ਸਾਥੀ ਅਤੇ ਆਂਡੇ ਦੇਣ ਲਈ ਇਕ ਚੰਗੀ ਥਾਂ ਲੱਭਣ ’ਚ ਮਦਦ ਕਰਦੇ ਹਨ।
ਅਜਿਹੇ ’ਚ ਜੇਕਰ ਕਿਸੇ ਕੀਟ-ਪਤੰਗੇ ਦੇ ਐਂਟੀਨਾ ਪਾਰਟੀਕੁਲੇਟ ਮੈਟਰ ਨਾਲ ਢਕੇ ਹੁੰਦੇ ਹਨ ਤਾਂ ਉਸ ਨਾਲ ਇਕ ਭੌਤਿਕ ਅੜਿੱਕਾ ਪੈਦਾ ਹੋ ਜਾਂਦਾ ਹੈ। ਇਹ ਬਦਬੋ ਨੂੰ ਫੜਨ ਵਾਲੇ ਰਿਸੈਪਟਰਸ ਅਤੇ ਹਵਾ ’ਚ ਮੌਜੂਦ ਬਦਬੋ ਦੇ ਔਗੁਣਾਂ ਦਰਮਿਆਨ ਹੋਣ ਵਾਲੇ ਸੰਪਰਕ ਨੂੰ ਰੋਕਦਾ ਹੈ।
ਐਂਟੀਨਾ ’ਤੇ ਪ੍ਰਦੂਸ਼ਕ ਤੱਤਾਂ ਦੇ ਜੰਮਣ ਕਾਰਨ ਕੀਟ-ਪਤੰਗਿਆਂ ਦਾ ਸੂਚਨਾਤੰਤਰ ਕੰਮ ਕਰਨਾ ਬੰਦ ਕਰ ਿਦੰਦਾ ਹੈ। ਆਪਸ ’ਚ ਸੰਦੇਸ਼ਾਂ ਦਾ ਲੈਣ-ਦੇਣ ਨਹੀਂ ਕਰ ਸਕਦੇ। ਭੋਜਨ, ਆਪਣੇ ਸਾਥੀ ਨੂੰ ਲੱਭਣਾ ਜਾਂ ਆਪਣੇ ਟਿਕਾਣਿਆਂ ਨੂੰ ਲੱਭਣ ਦੀ ਉਨ੍ਹਾਂ ਦੀ ਸ਼ਕਤੀ ਘੱਟ ਹੋ ਜਾਂਦੀ ਹੈ। ਉਨ੍ਹਾਂ ਦੇ ਐਂਟੀਨਾ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਕੀਟ-ਪਤੰਗਾ ਇਕ ਜ਼ਿੰਦਾ ਲਾਸ਼ ਬਣ ਜਾਂਦਾ ਹੈ ਜੋ ਸਮੇਂ ਤੋਂ ਪਹਿਲਾਂ ਮਰ ਜਾਂਦਾ ਹੈ। ਕੀਟ-ਪਤੰਗੇ ਦੀ ਸਿਗਨਲਿੰਗ ਪ੍ਰਣਾਲੀ ਡਿਸਟਰਬ ਹੋ ਜਾਂਦੀ ਹੈ।
ਹਵਾ ਪ੍ਰਦੂਸ਼ਣ ਸਿਰਫ ਇਨਸਾਨ ਨੂੰ ਪ੍ਰਭਾਵਿਤ ਕਰ ਰਿਹਾ ਹੈ, ਅਜਿਹਾ ਨਹੀਂ ਹੈ। ਜ਼ਹਿਰੀਲੀਆਂ ਗੈਸਾਂ ਦਾ ਬੁਰਾ ਅਸਰ ਪੂਰੀ ਜੈਵਿਕ ਵੰਨ-ਸੁਵੰਨਤਾ ਦੇ ਖਾਤਮੇ ’ਤੇ ਤੁਲਿਆ ਹੈ। ਇਸੇ ਕੜੀ ’ਚ ਉਹ ਸੂਖਮ ਕੀਟ-ਪਤੰਗੇ ਵੀ ਸ਼ਾਮਲ ਹਨ ਜੋ ਸਾਨੂੰ ਅਕਸਰ ਹਵਾ ’ਚ ਉੱਡਦੇ ਦਿਸਦੇ ਹਨ। ਇਸ ਸੂਖਮ ਕੀਟ-ਪਤੰਗੇ ਕਚਰੇ ਦਾ ਖਾਤਮਾ ਮਨੁੱਖੀ ਜ਼ਿੰਦਗੀ, ਫਸਲੀ ਚੱਕਰ ਲਈ ਬੇਹੱਦ ਜ਼ਰੂਰੀ ਹੈ। ਇਨ੍ਹਾਂ ਦੀ ਅਹਿਮੀਅਤ ਮਨੁੱਖੀ ਜ਼ਿੰਦਗੀ ’ਚ ਪ੍ਰਤੱਖ ਤੌਰ ’ਤੇ ਨਜ਼ਰ ਨਹੀਂ ਆਉਂਦੀ ਪਰ ਅਦ੍ਰਿਸ਼ ਤੌਰ ’ਤੇ ਇਹ ਕੀਟ-ਪਤੰਗੇ ਇਨਸਾਨ ਨੂੰ ਹਰ ਪੱਧਰ ’ਤੇ ਪ੍ਰਭਾਵਿਤ ਕਰਦੇ ਹਨ।
ਪਰ ਵਾਯੂਮੰਡਲ ’ਚ ਵਧਦੀ ਪ੍ਰਦੂਸ਼ਣ ਦੀ ਮੋਟੀ ਪਰਤ ਨੇ ਇਨ੍ਹਾਂ ਕੀਟ-ਪਤੰਗਿਆਂ ਦੀ ਜ਼ਿੰਦਗੀ ਡਿਸਟਰਬ ਕਰ ਦਿੱਤੀ ਹੈ। ਕੀਟ-ਪਤੰਗਿਆਂ ਦੇ ਭੋਜਨ ਲੱਭਣ ਤੋਂ ਲੈ ਕੇ ਸਾਥੀ ਨਾਲ ਮਿਲਣ, ਸੰਤਾਨ ਉਤਪਤੀ ਅਤੇ ਵਿਕਾਸ ਦੀ ਪ੍ਰਕਿਰਿਆ ਪ੍ਰਦੂਸ਼ਣ ਕਾਰਨ ਨਸ਼ਟ ਹੋ ਚੁੱਕੀ ਹੈ। ਕੀਟ-ਪਤੰਗਿਆਂ ਦੇ ਸੂਚਨਾਤੰਤਰ ਨੂੰ ਧੂੰਏਂ ਅਤੇ ਗੈਸਾਂ ਨੇ ਪ੍ਰਭਾਵਿਤ ਕਰ ਕੇ ਉਨ੍ਹਾਂ ਨੂੰ ਰਾਹ ਤੋਂ ਭਟਕਾ ਦਿੱਤਾ ਹੈ।
ਹਾਲੀਆ ਖੋਜਾਂ ਦੇ ਅਨੁਸਾਰ ਕੀਟ-ਪਤੰਗਿਆਂ ਦੀ ਘਟਦੀ ਆਬਾਦੀ ਲਈ ਪ੍ਰਦੂਸ਼ਣ ਦੇ ਨਾਲ ਸ਼ਹਿਰੀਕਰਨ, ਖੇਤੀ ਖੇਤਰ ’ਚ ਵਧਦੀ ਕੀਟਨਾਸ਼ਕਾਂ ਦੀ ਵਰਤੋਂ ਤੇ ਜਲਵਾਯੂ ਪਰਿਵਰਤਨ ਵਰਗੇ ਕਾਰਨ ਜ਼ਿੰਮੇਵਾਰ ਹਨ।
ਪ੍ਰਦੂਸ਼ਣ ਨਾ ਸਿਰਫ ਸ਼ਹਿਰਾਂ ਦੇ ਨੇੜੇ-ਤੇੜੇ ਸਗੋਂ ਦੂਰ-ਦੁਰਾਡੇ ਦਿਹਾਤੀ ਇਲਾਕਿਆਂ ’ਚ ਵੀ ਇਨ੍ਹਾਂ ਦੀ ਆਬਾਦੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਖੋਜ ਤੋਂ ਪਤਾ ਲੱਗਾ ਹੈ ਕਿ ਪ੍ਰਦੂਸ਼ਣ ਦੇ ਕਾਰਨ ਆਉਣ ਵਾਲੇ ਦਹਾਕਿਆਂ ’ਚ ਦੁਨੀਆ ਦੇ 40 ਫੀਸਦੀ ਕੀਟ-ਪਤੰਗੇ ਖਤਮ ਹੋ ਜਾਣਗੇ। ਧੂੰਆਂ, ਘੱਟਾ, ਧੁੰਦ, ਪੀ. ਐੱਮ. ਦੇ ਕਣ ਕੀਟ-ਪਤੰਗੇ ਦੇ ਐਂਟੀਨਾ ਅਤੇ ਰਿਸੈਪਟਰਸ ’ਤੇ ਬੜਾ ਬੁਰਾ ਅਸਰ ਪਾ ਰਹੇ ਹਨ।
ਯੂਨੀਵਰਸਿਟੀ ਆਫ ਮੈਲਬੋਰਨ, ਬੀਜਿੰਗ ਜੰਗਲੀ ਯੂਨੀਵਰਸਿਟੀ ਅਤੇ ਕੈਲੀਫੋਰਨੀਆ ਦੇ ਖੋਜੀਆਂ ਦੇ ਅਧਿਐਨ ’ਚ ਕੀਟ-ਪਤੰਗੇ ’ਤੇ ਪ੍ਰਦੂਸ਼ਣ ਦਾ ਅਸਰ ਅੰਦਾਜ਼ੇ ਤੋਂ ਕਿਤੇ ਵੱਧ ਨਿਕਲਿਆ ਹੈ। ਉਥੇ ਹੀ ਵਿਸ਼ਵ ਸਿਹਤ ਸੰਗਠਨ ਡਬਲਿਊ. ਐੱਚ. ਓ. ਵੱਲੋਂ ਤੈਅ ਮਾਪਦੰਡ ਅਨੁਸਾਰ ਸਾਲਾਨਾ ਔਸਤ ਤੋਂ ਵੱਧ ਹੈ।
ਖੇਤਾਂ, ਬਗੀਚਿਆਂ ’ਚ ਉੱਡਦੇ ਕੀਟ-ਪਤੰਗਿਆਂ ਦਾ ਮੁੱਖ ਕੰਮ ਪਰਾਗਣ ਹੁੰਦਾ ਹੈ। ਇਹ ਫਸਲਾਂ, ਫੁੱਲਾਂ ਨੂੰ ਪਰਾਗਿਤ ਕਰ ਕੇ ਨਵੇਂ ਬੀਜਾਂ ਦਾ ਸੁਧਾਰ ਕਰਦੇ ਹਨ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ (ਆਈ. ਯੂ. ਸੀ. ਐੱਨ.) ਵੱਲੋਂ ਸੰਕਟਗ੍ਰਸਤ ਪ੍ਰਜਾਤੀਆਂ ਲਈ ਜਾਰੀ ਕੀਤੀ ਜਾਣ ਵਾਲੀ ਰੈੱਡ ਲਿਸਟ ’ਚ ਕੀਟ-ਪਤੰਗਿਆਂ ਦੀਆਂ ਸਿਰਫ 8 ਫੀਸਦੀ ਪ੍ਰਜਾਤੀਆਂ ਹੀ ਸ਼ਾਮਲ ਹਨ।
ਇਕ ਹੋਰ ਅਧਿਐਨ ਦੇ ਅਨੁਸਾਰ 1990 ਦੇ ਬਾਅਦ ਤੋਂ ਕੀਟ-ਪਤੰਗਿਆਂ ਦੀ ਆਬਾਦੀ ’ਚ ਲਗਭਗ 25 ਫੀਸਦੀ ਦੀ ਕਮੀ ਆਈ ਹੈ। ਅੰਦਾਜ਼ਾ ਹੈ ਕਿ ਇਹ ਕੀਟ-ਪਤੰਗੇ ਹਰ ਦਹਾਕੇ ’ਚ ਲਗਭਗ 9 ਫੀਸਦੀ ਦੀ ਦਰ ਨਾਲ ਘੱਟ ਰਹੇ ਹਨ।
ਨਾਈਟ੍ਰਸ ਆਕਸਾਈਡ ਜਾਂ ਓਜ਼ੋਨ ਵਰਗੇ ਗੈਸੀ ਹਵਾ ਪ੍ਰਦੂਸ਼ਕਾਂ ਦੀ ਤੁਲਨਾ ’ਚ ਕਣਾਂ ਵਾਲੇ ਪਦਾਰਥਾਂ ਦਾ ਸੰਪਰਕ ਕੀਟ-ਪਤੰਗਿਆਂ ਅਤੇ ਵਾਤਾਵਰਣੀ ਤੰਤਰ ਲਈ ਵੱਧ ਖਤਰਨਾਕ ਹੋ ਸਕਦਾ ਹੈ।
ਇਨਸਾਨ ਨੂੰ ਸਮਝਣਾ ਹੋਵੇਗਾ ਕਿ ਇਹ ਨੰਨ੍ਹੇ ਕੀਟ-ਪਤੰਗੇ, ਤਿੱਤਲੀਆਂ, ਫਲਾਈਜ਼ ਸਾਡੇ ਵਾਤਾਵਰਣੀ ਤੰਤਰ ’ਚ ਕੀਟ-ਪਤੰਗਿਆਂ ਤੇ ਬੀਮਾਰੀ ਦੇ ਨਿਯਮਨ, ਪਰਾਗਣ ਅਤੇ ਪੋਸ਼ਕ ਚੱਕਰ ਰਾਹੀਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜਿਨ੍ਹਾਂ ’ਚੋਂ ਸਾਰਿਆਂ ਲਈ ਰਸਾਇਣਕ ਸੰਕੇਤਾਂ ਦਾ ਪ੍ਰਭਾਵੀ ਪਤਾ ਲਾਉਣਾ ਜ਼ਰੂਰੀ ਹੈ।
ਸੀਮਾ ਅਗਰਵਾਲ
ਅਪਰਾਧਿਕ ਨਿਆਂ ਪ੍ਰਣਾਲੀ ’ਚ ਸੁਧਾਰ ਕਿਉਂ ਜ਼ਰੂਰੀ
NEXT STORY