ਚੰਨੋ ਨੇ ਆਪਣੇ ਪਤੀ ਦੀ ਮੌਤ ਤੋ ਬਾਅਦ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣੇ ਦੋ ਬੱਚੇ ਜਰਨੈਲ ਤੇ ਕਰਨੈਲ ਪੜਾ ਲਿਖਾ ਲਏ ਸੀਰਾ ਤੀਜਾ ਮੁੰਡਾ ਛੋਟਾ ਸੀ ਹਜੇ ਵੱਡੇ ਦੋਵੇ ਭਰਾ ਚੰਗੇ ਘਰੀ ਵਿਆਹੇ ਗਏ ਹੁਣ ਉਹਨਾ ਦੀ ਬੈਠਣੀ ਉੱਠਣੀ ਵੱਡੇ ਲੋਕਾਂ ਨਾਲ ਹੋ ਗਈ ਸੀ ਉਹਨਾ ਨੂੰ ਆਪਣੀ ਮਾਂ ਦਾ
ਪਹਿਰਾਵਾ ਤੇ ਪੰਜਾਬੀ ਬੋਲਣਾ ਬੁਰਾ ਲੱਗਦਾ ਸੀ ਨਿੱਕੀ ਨਿੱਕੀ ਗੱਲ ਤੇ ਲੜਾਈ ਹੋਣ ਲੱਗ ਪਈ ਚੰਨੋ ਹੁਣ ਉਮਰ ਕਰਕੇ ਕਮਜੋਰ ਹੋ ਗਈ ਸੀ ਤੇ ਬੀਮਾਰ ਰਹਿਣ ਲੱਗ ਪਈ ਸੀ ਜਿਸ ਕਰਕੇ ਸੀਰਾ ਅਨਪੜ ਰਹਿ ਗਿਆ ਇੱਕ ਦਿਨ ਚੰਨੋ ਨੇ ਆਵਦੀਆ ਦੋਹਾਂ ਵੱਡੀਆ ਨੂੰਹਾ ਨੂੰ ਜੂਠੇ ਭਾਂਡੇ ਮਾਂਜਣ ਲਈ ਕਹਿ ਦਿਤਾ ਉਹਨਾ ਨੇ ਘਰੇ ਇਸ ਗੱਲ ਤੋਂ ਲੜਾਈ ਪਵਾ ਦਿੱਤੀ ਕਿ ਅਸੀਂ ਗੁਰੂ ਘਰ ਝੂਠੇ ਭਾਂਡਿਆ ਦੀ ਸੇਵਾ ਕਰਨ ਚੱਲੀਆ ਸੀ ਤੁਹਾਡੀ ਮਾ ਨੇ ਰੋਕ ਦਿਤਾ ਇਸ ਗੱਲ ਤੋ ਲੜਾਈ ਏਨੀ ਜ਼ਿਆਦਾ ਵਧ ਗਈ ਕਿ ਦੋਵੇਂ ਭਰਾਵਾਂ ਨੇ ਕੀਮਤੀ ਚੀਜ਼ਾਂ ਲੈ ਕੇ ਸ਼ਹਿਰ ਰਹਿਣ ਦਾ ਫੈਸਲਾ ਕਰ ਲਿਆ ਚੰਨੋ ਤੇ ਕੱਚੇ ਘਰ ਨੂੰ ਸੀਰੇ ਦੀ ਵੰਡ ਕਰ ਦਿੱਤਾ ਪਰ ਸੀਰਾ ਖੁਸ਼ ਸੀ ਕਿ ਉਸ ਭਰਾ ਪੜੇ ਲਿਖੇ ਹੋਣ ਕਰਕੇ ਵੀ ਘਰ ਦੀ ਵੰਡ ਸਹੀ ਤਰੀਕੇ ਨਾਲ ਨਾ ਕਰ ਸਕੇ ਪੈਸਿਆ ਪਿਛੇ ਰੱਬ ਵਰਗੀ ਕੀਮਤੀ ਮਾਂ ਮੇਰੇ ਹਿੱਸੇ ਛੱਡ ਗਏ
ਅਤਿੰਦਰਪਾਲ ਸਿੰਘ ਪਰਮਾਰ ਸੰਗਤਪੁਰਾ
ਮੋਬਾਈਲ-81468-08995
91152-24193
ਮਾਂ ਬੋਲੀ ਪੰਜਾਬੀ
NEXT STORY