ਬੀਤੇ ਜਮਾਨੇ ਦੀਆਂ ਬਹੁਤੀਆਂ ਕਹਾਣੀਆਂ ਅੰਧਵਿਸ਼ਵਾਸ ਨਾਲ ਜੁੜੀਆਂ ਹੋਈਆਂ ਹਨ ।ਇਹ ਅੰਧਵਿਸ਼ਵਾਸ ਹਰ ਤਰ੍ਹਾਂ ਦੇ ਵਿਕਾਸ ਦਾ ਰੋੜਾ ਰਹੇ।ਇਸ ਲੜੀ ਦਾ ਇਕ ਮਣਕਾ ਛਿੱਕ ਮਾਰਨੀ, ਨਿੱਛ ਮਾਰਨੀ ਵੀ ਹੈ।ਜੇ ਤੁਰਨ ਲੱਗਿਆਂ, ਉੱਠਣ ਲੱਗਿਆਂ ਛਿੱਕ ਵਜ ਜਾਵੇ ਤਾਂ ਛਿੱਕ ਮਨਾਉਣ ਲਈ ਕੁਝ ਦੇਰ ਦੋਬਾਰਾ ਬੈਠਿਆਂ ਜਾਂਦਾ ਸੀ।ਉਸ ਸਮੇਂ ਇਹ ਪਤਾ ਹੀ ਨਹੀਂ ਸੀ ਕਿ ਛਿੱਕ ਮਾਰਨੀ ਸਰੀਰਕ ਕਿਰਿਆ ਹੈ।ਇਹ ਤਰਕੀਬ ਕਿਸੇ ਕੰਮਚੋਰ ਆਲਸੀ ਨੂੰ ਸੁੱਝੀ ਹੋਣੀ ਹੈ।ਜਿਸ ਦਾ ਇਹ ਕਹਿ ਕਿ ਸਰ ਗਿਆ ਹੋਵੇਗਾ ਕਿ ਰੁਕ ਕੇ ਚਲਦੇ ਹਾਂ ਛਿੱਕ ਵੱਜੀ ਹੈ।
ਉਂਝ ਤਾਂ ਆਯੂਰਵੈਦਿਕ ਵੀ ਛਿੱਕ ਨੂੰ ਸਰੀਰਕ ਕਿਰਿਆ ਮੰਨਦਾ ਹੈ ਪਰ ਵਿਗਿਆਨਕ ਮੈਡੀਕਲ ਤਰੱਕੀ ਨੇ ਸਭ ਸਾਫ ਕਰ ਦਿੱਤਾ ਹੈ।ਅੱਜਕਲ੍ਹ ਸੁਆਣੀਆਂ ਨੂੰ ਘਰ ਵਿਚ ਝਾੜੂ ਮਾਰਨ, ਤੂੜੀ ਛਾਣਨ ਤੋਂ ਅਲਰਜੀ ਹੋ ਕੇ ਛਿੱਕਾਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਹਨ।ਅੱਜ ਵੀ ਜੇ ਛਿੱਕ ਮਾਰੀ ਜਾਵੇ ਤਾਂ ਰੂੜ੍ਹੀਵਾਦੀ ਲੋਕ ਦੁਰ-ਫਿੱਟੇ ਮੂੰਹ ਕਹਿ ਕੇ ਹਾਸੋਹੀਣੀਆਂ ਅਤੇ ਅਗਿਆਨਤਾ ਭਰੀ ਸਥਿਤੀ ਪੈਦਾ ਕਰ ਦਿੰਦੇ ਹਨ।ਇਸ ਨਾਲ ਸਮਾਜਿਕ ਬੇਚੈਨੀ ਦਾ ਅਧਿਆਏ ਵੀ ਸ਼ੁਰੂ ਹੁੰਦਾ ਹੈ।ਮੌਸਮ ਦੇ ਬਦਲਣ ਨਾਲ ਕਈ ਵਾਰੀ ਗਰਮ ਸਰਦ ਹੋ ਕੇ ਛਿੱਕਾ ਵੱਜ ਜਾਂਦੀਆਂ ਹਨ। ਇਹ ਤੱਥ ਜਾਣਦੇ ਹੋਏ ਵੀ ਅਸੀਂ ਛਿੱਕ ਨੂੰ ਅੰਧਵਿਸ਼ਵਾਸ ਨਾਲ ਜੋੜਦੇ ਹਾਂ।
ਅੱਜ ਹਸਪਤਾਲ ਵਿੱਚ ਝੋਲਾ ਛਾਪਾ ਅਤੇ ਹਕੀਮਾਂ ਕੋਲ ਦੇਖਿਆ ਜਾਵੇ ਅਲਰਜੀ ਵਾਲੇ ਬੰਦਿਆਂ ਦੀ ਭਰਮਾਰ ਹੁੰਦੀ ਹੈ।ਮੈਡੀਕਲ ਸਾਇੰਸ ਅਲਰਜੀ ਨੂੰ ਅਨੇਕਾਂ ਕਿਸਮਾਂ ਦੀ ਮੰਨਦੀ ਹੈ ਪਰ ਧੂੜ ਤੋਂ ਅਲਰਜੀ ਵਾਲਾ ਛਿੱਕ ਮਾਰਦਾ ਰਹਿੰਦਾ ਹੈ।ਇਸ ਦਾ ਇਲਾਜ ਵੀ ਮੱਧਮ ਜਿਹਾ ਹੁੰਦਾ ਹੈ।ਹਾਸੋਹੀਣੀ ਸਥਿਤੀ ਉਦੋਂ ਹੁੰਦੀ ਹੈ ਜਦੋਂ ਇਕ ਵਾਰ ਛਿੱਕ ਮਨਾਉਣ ਲਈ ਬੈਠਣ ਤੋਂ ਬਾਅਦ ਉੱਠਣ ਤੇ ਦੂਜੀ ਵਾਰ ਛਿੱਕ ਵੱਜਦੀ ਹੈ ਇਹ ਅੰਧਵਿਸ਼ਵਾਸੀਆਂ ਵਿਚ ਮਾਨਸਿਕ ਤਣਾਉ ਪੈਦਾ ਕਰਦੀ ਹੈ।ਮੀਡੀਆ ਵਿਚ ਆਮ ਪ੍ਰਚਾਰ ਹੋ ਰਿਹਾ ਹੈ ਕਿ ਅਲਰਜੀ ਤੋਂ ਛਿੱਕਾ ਵਜ ਜਾਦੀਆਂ ਹਨ ਪਰ ਫਿਰ ਵੀ ਅਜੇ ਅਸੀਂ ਮਾਨਸਿਕਤਾ ਦਾ ਵਿਕਾਸ ਕਰਨ ਵਿਚ ਧੀਮੀ ਚਾਲ ਚਲ ਰਹੇ ਹਾਂ।
ਵਿਗਿਆਨਕ ਅਤੇ ਧਾਰਮਿਕ ਥਿਊਰੀ ਅੰਧਵਿਸ਼ਵਾਸ ਦਾ ਖੰਡਨ ਕਰਦੀ ਹੈ ਪਰ ਸਮਾਜਿਕ ਨਿਯਮਾਂਵਲੀ ਵਿਚ ਇਹ ਕਿੱਥੋਂ ਆਏ ਇਹ ਡੂੰਘਾ ਵਿਸ਼ਾ ਹੈ।ਕਾਰਨ ਇਹ ਵੀ ਹੈ ਕਿ ਸਾਡਾ ਆਲਸੀ ਸੁਭਾਅ, ਕੰਮਚੋਰ ਸੁਭਾਅ ਇਸ ਪਿੱਛੇ ਹੋਵੇ । ਕਈ ਮਜ਼ਾਕੀਆਂ ਕਿਸਮ ਦੇ ਲੋਕ ਨਸਵਾਰ ਵਗੈਰਾ ਸੁੰਘ ਕੇ ਜਬਰੀ ਛਿੱਕ ਮਾਰਦੇ ਸਨ ਤਾਂ ਕਿ ਦੂਜਾ ਬੁਰਾ ਮਨਾਏ । ਛਿੱਕ ਮਾਰਨੀ ਇਕ ਕਿਰਿਆ ਹੈ ਜਿਸ ਨਾਲ ਦਿਮਾਗ ਸਾਫ ਹੁੰਦਾ ਹੈ ਅਤੇ ਕਿਸੇ ਅਗਾਂਊ ਸਿਹਤ ਉਲਝਣ ਦਾ ਸਿਗਨਲ ਵੀ ਹੁੰਦਾ ਹੈ।ਇਸ ਲਈ ਇਸ ਨੂੰ ਸਿਹਤ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਕਿ ਪੁਰਾਣੇ ਵਿਚਾਰਾਂ ਦੀ ਅੱਜ ਦੇ ਯੁੱਗ ਵਿਚ ਪ੍ਰੋੜਤਾ ਨਾ ਹੋਵੇ।
ਸੁਖਪਾਲ ਸਿੰਘ ਗਿੱਲ
ਮੋਬਾਇਲ 98781-11445
ਵਿਸ਼ਵ ਧਰਤੀ ਦਿਵਸ ਤੇ ਵਿਸ਼ੇਸ
NEXT STORY