Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 17, 2026

    7:08:17 PM

  • majithia attacks aap government citing human rights commission data

    ਮਜੀਠੀਆ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਅੰਕੜੇ...

  • liquor prices  new excise policy

    ਆਬਕਾਰੀ ਨੀਤੀ ਵਿਚ ਵੱਡਾ ਬਦਲਾਅ, ਸ਼ਰਾਬ ਦੀਆਂ ਕੀਮਤਾਂ...

  • shiromani akali dal  bhagwant mann

    'ਹਮਾਰਾ ਵਕਤ ਆਏਗਾ ਤੋਂ ਮੁਜਰਾ ਕਰਵਾਏਂਗੇ, 19 ਦੀ...

  • gippy grewal sukhbir badal

    ਗਿੱਪੀ ਗਰੇਵਾਲ ਨੂੰ ਧਮਕੀ ਮਿਲਣ ਤੋਂ ਬਾਅਦ ਸੁਖਬੀਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • *ਈਦ-ਉਲ-ਅਜ਼ਹਾ* : ਜਾਣੋ ਇਸ ਦਾ ਇਤਿਹਾਸ ਅਤੇ ਮਹੱਤਵ

MERI AWAZ SUNO News Punjabi(ਨਜ਼ਰੀਆ)

*ਈਦ-ਉਲ-ਅਜ਼ਹਾ* : ਜਾਣੋ ਇਸ ਦਾ ਇਤਿਹਾਸ ਅਤੇ ਮਹੱਤਵ

  • Edited By Rajwinder Kaur,
  • Updated: 07 Jun, 2025 10:53 AM
Jalandhar
eid al adha  history  importance
  • Share
    • Facebook
    • Tumblr
    • Linkedin
    • Twitter
  • Comment

ਈਦ-ਉਲ-ਫਿਤਰ ਦੇ ਵਾਂਗੂ ਈਦ-ਉਲ-ਅਜ਼ਹਾ ਵੀ ਮੁਸਲਮਾਨਾਂ ਦਾ ਇੱਕ ਵੱਡਾ ਤਿਉਹਾਰ ਹੈ। ਈਦ - ਉਲ - ਜ਼ੁਹਾ ਨੂੰ ਜ਼ਿਲ-ਹੱਜਾ (ਇਸਲਾਮੀ ਕੈਲੰਡਰ ਦੇ ਆਖਰੀ ਮਹੀਨੇ ਦਾ ਨਾਂ) ਦੇ ਦੱਸਵੇਂ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਮੱਕੇ ਵਿੱਚ ਹੱਜ ਲਈ ਪੁੱਜੇ ਮੁਸਲਮਾਨ ਹਜ ਵੀ ਕਰਦੇ ਹਨ ਅਤੇ ਆਪਣੇ ਵੱਲੋਂ ਕੁਰਬਾਨੀ ਵੀ ਕਰਦੇ ਹਨ। 

ਇਸ ਸੰਦਰਭ ਵਿੱਚ ਹਜ਼ਰਤ ਅਨਸ ਬਿਨ ਮਾਲਿਕ ਫ਼ਰਮਾਉਂਦੇ ਹਨ ਕਿ ਜਾਹਿਲੀਅਤ (ਅਨਪੜ੍ਹਤਾ/ ਅਗਿਆਨਤਾ) ਦੇ ਦੌਰ ਵਿੱਚ ਲੋਕਾਂ ਨੇ ਸਾਲ ਵਿੱਚ ਦੋ ਦਿਨ ਖੇਡਣ ਕੁੱਦਣ ਲਈ ਰੱਖੇ ਹੋਏ ਸਨ। ਜਦੋਂ ਹਜ਼ਰਤ ਮੁਹੰਮਦ ਰਸੂਲ ਅਕਰਮ (ਸੱਲੱਲਾਹੁ ਅਲੈਹਿ ਵਸੱਲਮ) ਮਦੀਨਾ ਪਹੁੰਚੇ ਤਾਂ ਉਨ੍ਹਾਂ ਨੇ ਫ਼ਰਮਾਇਆ: "ਤੁਸੀਂ ਲੋਕ ਖੇਡਣ-ਕੁੱਦਣ ਲਈ ਜੋ ਦੋ ਦਿਨ ਰੱਖੇ ਹੋਏ ਸਨ, ਅੱਲਾਹ ਨੇ ਉਨ੍ਹਾਂ ਦੀ ਥਾਂ ਤੁਹਾਨੂੰ ਇਨ੍ਹਾਂ ਤੋਂ ਵਧੀਆ ਦਿਨ ਦੇ ਦਿੱਤੇ ਹਨ" ਅਰਥਾਤ ਈਦ ਉਲ ਫ਼ਿਤਰ ਅਤੇ ਈਦ ਉਲ ਅਜ਼ਹਾ । ਈਦ - ਉਲ - ਅਜ਼ਹਾ ਨੂੰ ਜ਼ਿਲ-ਹੱਜ ਦੇ ਦੱਸਵੇਂ ਦਿਨ ਮਨਾਇਆ ਜਾਂਦਾ ਹੈ ਅਤੇ ਇਹ ਦੋਵਾਂ ਈਦਾਂ ਵਿੱਚੋਂ ਵਧੀਆ ਈਦ ਮੰਨੀ ਜਾਂਦੀ ਹੈ। ਇਹ ਹਜ ਦੀ ਤਕਮੀਲ (ਪੂਰਨਤਾ) ਦੇ ਬਾਅਦ ਆਉਂਦੀ ਹੈ। ਜਦੋਂ ਮੂਸਲਮਾਨ ਹਜ ਪੂਰਾ ਕਰ ਲੈਂਦੇ ਹਨ ਤਾਂ ਅੱਲਾਹ ਤਆਲਾ ਉਨ੍ਹਾਂ ਦੇ ਗੁਨਾਹ ਮੁਆਫ਼ ਕਰ ਦਿੰਦੇ ਹਨ। ਹਜ ਦੀ ਤਕਮੀਲ ਯੌਮ - ਏ-ਅਰਫ਼ਾ (ਅਰਾਫ਼ਾਤ ਦੇ ਮੈਦਾਨ ਵਿੱਚ ਠਹਿਰਣ ਦਾ ਦਿਨ ) ਨਾਲ ਹੁੰਦੀ ਹੈ, ਜੋ ਕਿ ਹਜ ਦਾ ਸਭ ਤੋਂ ਵੱਡਾ ਰੁਕਨ ਹੈ। 

ਨਬੀ ਅਕਰਮ (ਸੱਲੱਲਾਹੁ ਅਲੈਹਿ ਵਸੱਲਮ) ਨੇ ਫ਼ਰਮਾਇਆ: "ਯੌਮ - ਏ - ਅਰਫ਼ਾ ਅੱਗ ਤੋਂ ਨਿਜਾਤ ਮਿਲਣ ਦਾ ਦਿਨ ਹੈ। ਇਸ ਦਿਨ ਅੱਲਾਹ ਹਰ ਉਸ ਸ਼ਖ਼ਸ ਨੂੰ ਅੱਗ ਤੋਂ ਨਿਜਾਤ ਦਿੰਦੇ ਹਨ ਜੋ ਅਰਫ਼ਾਤ ਵਿੱਚ ਵੁਕੂਫ਼ (ਠਹਿਰਦਾ) ਕਰਦਾ ਹੈ।  ਇਹ ਦਿਨ ਅੱਲਾਹ ਦੇ ਨਜ਼ਦੀਕ ਸਭ ਤੋਂ ਵਧੀਆ ਦਿਨ ਹੈ: ਹਾਫਿਜ਼ ਇਬਨ ਕ਼ਈਮ ਰਹਿਮਾਤੁੱਲਾਹ ਨੇ ਆਪਣੀ ਕਿਤਾਬ ਜ਼ਾਦ ਅਲ-ਮਆਦ ਵਿੱਚ ਲਿਖਦੇ ਹਨ ਕਿ "ਅੱਲਾਹ ਤਆਲਾ ਦੇ ਨਜ਼ਦੀਕ ਸਭ ਤੋਂ ਅਫ਼ਜ਼ਲ ਅਤੇ ਵਧੀਆ ਦਿਨ ਯੌਮ-ਉਲ-ਅਨ ਨਹਰ ਭਾਵ ਜਿਸ ਦਿਨ ਲੋਕੀ ਆਪਣੇ ਜਾਨਵਰਾਂ ਨੂੰ ਹਲਾਲ ਕਰਦੇ ਹਨ (ਈਦ-ਉਲ-ਜ਼ੁਹਾ) ਦਾ ਦਿਨ ਹੈ ਅਤੇ ਇਹ ਹਜ ਅਕਬਰ ਵਾਲਾ ਦਿਨ ਹੈ।" ਨਬੀ ਅਕਰਮ (ਸੱਲੱਲਾਹੁ ਅਲੈਹਿ ਵਸੱਲਮ) ਨੇ ਫ਼ਰਮਾਇਆ: "ਨਿਸ਼ਚਤ ਹੀ ਯੌਮੁ-ਉਲ - ਨਹਰ ਅੱਲਾਹ ਦੇ ਨਜ਼ਦੀਕ ਸਭ ਤੋਂ ਵਧੀਆ ਦਿਨ ਹੈ।"

ਉਕਤ ਦਿਨ ਦੇ ਸੰਦਰਭ ਵਿੱਚ ਇਬਨ ਉਮਰ (ਰਜ਼ੀਅੱਲਾਹੁ ਅਨਹੁਮਾ) ਬਿਆਨ ਕਰਦੇ ਹਨ ਕਿ ਨਬੀ (ਸੱਲੱਲਾਹੁ ਅਲੈਹਿ ਵਸੱਲਮ) ਨੇ ਆਪਣੇ ਹਜ ਦੌਰਾਨ, ਯੌਮ-ਉਲ-ਅਨ ਨਹਰ (ਈਦ ਉਲ ਜ਼ੁਹਾ ) ਵਾਲੇ ਦਿਨ, ਜਮਰਾਤ ਵਿਚਕਾਰ ਖੜੇ ਹੋ ਕੇ ਫ਼ਰਮਾਇਆ: "ਇਹ ਹਜ ਅਕਬਰ ਦਾ ਦਿਨ ਹੈ।" ਨਬੀ ਕਰੀਮ (ਸੱਲੱਲਾਹੁ ਅਲੈਹਿ ਵਸੱਲਮ) ਨੇ ਫ਼ਰਮਾਇਆ: "ਯੌਮੇ ਅਰਫ਼ਾ, ਯੌਮ-ਉਲ-ਅਨਨਹਰ ਅਤੇ ਅਯਾਮ ਤਸ਼ਰੀਕ ਸਾਡੇ  ਇਸਲਾਮ ਨੂੰ ਮੰਨਣ ਵਾਲਿਆਂ ਦੇ ਤਿਉਹਾਰ ਦੇ ਦਿਨ ਹਨ, ਅਤੇ ਇਹ ਸਭ ਖਾਣ-ਪੀਣ ਵਾਲੇ ਦਿਨ ਹਨ।"

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਰ ਮੁਸਲਮਾਨ ਸਾਲ ਵਿੱਚ ਦੋ ਤਰ੍ਹਾਂ ਦੀਆਂ ਈਦਾਂ ਮਨਾਉਂਦੇ ਹਨ ਇਨ੍ਹਾਂ ਵਿਚੋਂ ਇੱਕ ਨੂੰ ਈਦ ਉਲ-ਫ਼ਿਤਰ ਅਤੇ ਦੂਜੀ ਨੂੰ ਈਦ-ਉਲ-ਜ਼ੁਹਾ ਕਿਹਾ ਜਾਂਦਾ ਹੈ। ਰਮਜ਼ਾਨ ਦੇ ਪਵਿਤਰ ਮਹੀਨੇ ਦੀ ਅੰਤ ਦੇ ਲੱਗਪਗ 70 ਦਿਨਾਂ ਬਾਅਦ ਇਸਨੂੰ ਮਨਾਇਆ ਜਾਂਦਾ ਹੈ। ਇਸਲਾਮੀ ਲੋਕਾਂ ਦੀ ਮਾਨਤਾ  ਅਨੁਸਾਰ ਹਜਰਤ ਇਬਰਾਹਿਮ ਆਪਣੇ ਪੁੱਤਰ ਹਜ਼ਰਤ ਇਸਮਾਇਲ ਨੂੰ ਇਸ ਦਿਨ ਖ਼ੁਦਾ ਦੇ ਹੁਕਮ ਉੱਤੇ ਖ਼ੁਦਾ ਦੇ ਰਸਤੇ ਵਿੱਚ ਕੁਰਬਾਨ ਕਰਨ ਜਾ ਰਹੇ ਸਨ, ਤਾਂ ਅੱਲ੍ਹਾ ਨੇ ਉਸਦੇ ਪੁੱਤਰ ਨੂੰ ਜੀਵਨਦਾਨ ਦੇ ਦਿੱਤਾ ਜਿਸਦੀ ਯਾਦ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸ਼ਬਦ ਦਾ ਬੱਕਰੀਆਂ ਨਾਲ ਕੋਈ ਸਬੰਧ ਨਹੀਂ ਹੈ। ਨਾ ਹੀ ਇਹ ਉਰਦੂ ਦਾ ਸ਼ਬਦ ਹੈ। ਅਸਲ ਵਿੱਚ ਅਰਬੀ ਵਿੱਚ ਬਕਰ ਦਾ ਮਤਲਬ ਹੈ ਵੱਡਾ ਜਾਨਵਰ ਜੋ ਜਿਬਹ ਕੀਤਾ ਜਾਂਦਾ ਹੈ। ਉਸੇ ਤੋਂ ਵਿਗੜਕੇ ਅੱਜ ਭਾਰਤ, ਪਾਕਿਸਤਾਨ ਅਤੇ ਬੰਗਲਾ ਦੇਸ਼ ਵਿੱਚ ਇਸਨੂੰ ਬਕਰ-ਈਦ ਬੋਲਦੇ ਹਨ। ਈਦ-ਏ-ਕੁਰਬਾਂ ਦਾ ਮਤਲਬ ਹੈ, ਕੁਰਬਾਨੀ ਦੀ ਭਾਵਨਾ। ਅਰਬੀ ਵਿੱਚ ਕੁਰਬ ਦਾ ਭਾਵ ਅਤਿ ਨਜ਼ਦੀਕੀ ਜਾਂ ਬਹੁਤ ਨੇੜਲੇ ਰਿਸ਼ਤੇਦਾਰ  ਨੂੰ ਕਹਿੰਦੇ ਹਨ ਮਤਲਬ ਇਸ ਮੌਕੇ ਉੱਤੇ ਭਗਵਾਨ ਇਨਸਾਨ ਦੇ ਬਹੁਤ ਨੇੜੇ ਹੋ ਜਾਂਦਾ ਹੈ। ਕੁਰਬਾਨੀ ਉਸ ਪਸ਼ੂ ਦੇ ਜਿਬਹ ਕਰਨ ਨੂੰ ਕਹਿੰਦੇ ਹਨ ਜਿਸਨੂੰ 10, 11, 12  ਜਿਲਹਿੱਜਾ (ਹਜ ਦਾ ਮਹੀਨਾ) ਨੂੰ ਖ਼ੁਦਾ ਨੂੰ ਖੁਸ਼ ਕਰਨ ਲਈ ਜਿਬਾਹ( ਕੁਰਬਾਨ) ਕੀਤਾ ਜਾਂਦਾ ਹੈ। ਇਨ੍ਹਾਂ ਤਿੰਨਾਂ ਦਿਨਾਂ ਵਿੱਚੋਂ ਕਿਸੇ ਵੀ ਦਿਨ ਕੁਰਬਾਨੀ ਕੀਤੀ ਜਾ ਸਕਦੀ ਹੈ। ਇਸ ਦਾ ਜ਼ਿਕਰ ਬਾਈਬਲ ਅਤੇ ਕੁਰਆਨ-ਏ-ਪਾਕ ਵਿੱਚ ਵੀ ਕਈ ਥਾਵਾਂ 'ਤੇ ਮਿਲਦਾ ਹੈ। ਕੁਰਾਨ ਵਿੱਚ ਲਿਖਿਆ ਹੈ: ਅਸੀਂ ਤੈਨੂੰ ਹੌਜ਼-ਏ-ਕੌਸਰ ਦਿੱਤਾ ਤਾਂ ਤੂੰ ਆਪਣੇ ਅੱਲ੍ਹਾ ਲਈ ਨਮਾਜ਼ ਪੜ੍ਹ ਅਤੇ ਕੁਰਬਾਨੀ ਕਰ।

ਈਦ-ਉਲ-ਅਜ਼ਹਾ ਦ ਇਤਿਹਾਸਕ ਪਿਛੋਕੜ ਬੇਹੱਦ ਦਿਲਚਸਪ ਤੇ ਮਹੱਤਵਪੂਰਨ ਹੈ। ਇਸਲਾਮ ਦੇ ਆਖ਼ਰੀ ਨਬੀ ਹਜ਼ਰਤ ਮੁਹੰਮਦ ਸੱਲਾਲਾਊ ਇਲੈਵਸੱਲਮ (ਉਨ੍ਹਾਂ ’ਤੇ ਰੱਬ ਦੀ ਰਹਿਮਤ) ਦੇ ਨਵੁੱਬਤ ਕਾਲ ਤੋਂ ਲਗਭਗ ਪੱਚੀ ਸੌ ਸਾਲ ਪਹਿਲਾਂ ਅਤੇ ਮੌਜੂਦਾ ਸਮੇਂ ਤੋਂ ਲਗਭਗ ਚਾਰ ਕੁ ਹਜ਼ਾਰ ਸਾਲ ਪਹਿਲਾਂ ਹਜ਼ਰਤ ਇਬਰਾਹੀਮ ਅਲੈਸਲਾਮ (ਉਨ੍ਹਾਂ ਨੂੰ ਸਲਾਮ ਹੈ) ਪੈਗੰਬਰ ਹੋਏ ਹਨ। ਹਜ਼ਰਤ ਇਬਰਾਹੀਮ ਦਾ ਜਨਮ ਇਰਾਕ ਵਿਚ ਵਹਿੰਦੇ ਦਰਿਆ ਫ਼ਰਾਤ ਦੇ ਕੰਢੇ, ਵਸੇ ਉਰ ਸ਼ਹਿਰ ਵਿਚ ਹੋਇਆ ਸੀ। ਈਦ-ਅਲ-ਜੁਹਾ ਦੀ ਸ਼ੁਰੂਆਤ ਬਾਰੇ ਕੁਰਆਨ ਮਜੀਦ ਦੇ ਭਾਗ ਨੰਬਰ 18 ਤੇ 23 ਦੀਆਂ ਸੂਰਤਾਂ ਵਿਚ ਵਰਣਨ ਆਉਂਦਾ ਹੈ। 

ਇਸ ਵਿਚ ਹਜ਼ਰਤ ਇਬਰਾਹੀਮ (ਅਲੈਸਲਾਮ) ਅਤੇ ਉਨ੍ਹਾਂ ਦੇ ਪੁੱਤਰ ਇਸਮਾਈਲ ਬਾਰੇ ਜ਼ਿਕਰ ਹੈ। ਇਸਮਾਈਲ ਦੀ ਥਾਂ ਭੇਡੂ (ਦੁੰਬਾ) ਦੀ ਕੁਰਾਬਨੀ ਵਾਲੀ ਘਟਨਾ ਦੌਰਾਨ ਹਜ਼ਰਤ ਇਬਰਾਹੀਮ (ਅਲੈਸਲਾਮ) ਦੀ ਪਤਨੀ ਬੀਬੀ ਹਾਜ਼ਰਾਂ ਨੇ ਆਪਣੇ ਪਰਿਵਾਰ, ਬਾਪ ਅਤੇ ਬੇਟੇ ਦੀ ਸ਼ੈਤਾਨ ਤੋਂ ਹਿਫ਼ਾਜ਼ਤ ਲਈ ਕੰਕਰ ਚੁੱਕ ਕੇ ਮਾਰਨੇ ਸ਼ੁਰੂ ਕੀਤੇ ਸਨ। ਸੋ, ਬੁਨਿਆਦੀ ਤੌਰ ’ਤੇ ਇਸਲਾਮ ਵਿਚ ਕੁਰਬਾਨੀ ਦੀ ਈਦ ਅਤੇ ਹੱਜ ਕਰਨ ਸਮੇਂ ਸ਼ੈਤਾਨ ਨੂੰ ਕੰਕਰ ਮਾਰਨ ਦੀ ਪ੍ਰਥਾ ਇਸ ਘਟਨਾ ਤੋਂ ਬਾਅਦ ਸ਼ੁਰੂ ਹੋਈਆਂ।

ਈਦ ਉਲ ਅਜ਼ਹਾ ਦੀ ਨਮਾਜ਼ ਦੀਆਂ ਰਕਾਤਾਂ ਵੀ ਈਦ-ਉਲ-ਫਿਤਰ ਦੀ ਤਰ੍ਹਾਂ ਦੋ ਹੁੰਦੀਆਂ ਹਨ ਜਿਨ੍ਹਾਂ ਨੂੰ ਪੜ੍ਹਨ ਉਪਰੰਤ ਕੁਰਬਾਨੀ ਲਈ ਨਿਰਧਾਰਤ ਜਾਨਵਰਾਂ ਨੂੰ ਜਿਬਾਹ (ਹਲਾਲ) ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਜਾਨਵਰ ਦਾ ਗੋਸ਼ਤ ਇਕੱਠਾ ਕਰਕੇ (ਭਾਵ ਰਲਾ-ਮਿਲਾ ਕੇ) ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ। ਪਹਿਲਾ ਭਾਗ ਕੁਰਬਾਨੀ ਕਰਨ ਵਾਲੇ ਪਰਿਵਾਰ ਦਾ, ਦੂਜਾ ਰਿਸ਼ਤੇਦਾਰਾਂ ਦਾ ਅਤੇ ਤੀਸਰਾ ਗ਼ਰੀਬ ਲੋਕਾਂ ਲਈ ਹੁੰਦਾ ਹੈ। ਗ਼ਰੀਬ ਤੋਂ ਭਾਵ ਉਹ ਲੋਕ ਜੋ ਆਰਥਿਕ ਤੰਗੀ-ਤੁਰਸ਼ੀ ਕਾਰਨ ਕੁਰਬਾਨੀ ਕਰਨ ਤੋਂ ਅਸਮਰਥ ਹਨ। ਜਿਨ੍ਹਾਂ ਜਾਨਵਰਾਂ ਨੂੰ ਕੁਰਬਾਨੀ ਲਈ ਹਲਾਲ ਕੀਤਾ ਜਾ ਸਕਦਾ ਹੈ, ਉਨ੍ਹਾਂ ਦੇ ਨਾਮ ਹਨ- ਬੱਕਰਾ, ਬੱਕਰੀ, ਭੇਡ, ਲੇਲਾ, ਊਠ, ਵੱਛਾ, ਮੱਝ, ਕੱਟਾ ਆਦਿ ਹਨ। ਈਦ ਉਲ ਜੁਹਾ ਇਸਲਾਮੀ ਭਾਵ ਹਿਜਰੀ ਕੈਲੰਡਰ ਦੇ ਅੰਤਿਮ ਮਹੀਨੇ ਜ਼ੁਲ-ਹਿਜਾ ਜਿਸ ਨੂੰ ਜ਼ਿਲ ਹਿਜਾ ਵੀ ਆਖਿਆ ਜਾਂਦਾ ਹੈ, ਦੀ 10 ਤੋਂ 12 ਤਾਰੀਖ ਨੂੰ ਮਨਾਇਆ ਜਾਂਦਾ ਹੈ। 

ਜਿਵੇਂ ਕਿ ਅਸੀਂ ਪਿੱਛੇ ਵੀ ਜ਼ਿਕਰ ਕੀਤਾ ਕਿ ਇਹ ਤਿਉਹਾਰ ਹਜ਼ਰਤ ਇਬਰਾਹੀਮ (ਅਲੈਹਵਸਲਾਮ) ਵਲੋਂ ਆਪਣੇ ਇਕਲੌਤੇ ਤੇ ਪਿਆਰੇ ਪੁੱਤਰ ਨੂੰ ਰੱਬ ਦੀ ਰਜ਼ਾ ਲਈ ਕੁਰਬਾਨ ਲਈ ਤਿਆਰ ਹੋਣ ਦੀ ਯਾਦ ਦੇ ਪ੍ਰਤੀਕ ਨੂੰ ਹੀ ਅੱਜ ਮੁਸਲਮਾਨ ਈਦ-ਅਲ-ਜੁਹਾ ਦੀ ਸ਼ਕਲ ਚ ਮਨਾਉਂਦੇ ਹਨ। ਦਰਅਸਲ ਹਜ਼ਰਤ ਇਬਰਾਹਿਮ ਅਲੈਹਵਸਲਮ ਨੂੰ ਰੱਬ ਨੇ ਬੁਢਾਪੇ ਦੀ ਉਮਰ ਵਿੱਚ ਇਸਮਾਇਲ ਨਾਂ ਦਾ ਮੁੰਡਾ ਦਿੱਤਾ ਜਦੋਂ ਉਹ ਚਲੱਣ ਫਿਰਨ ਵਾਲਾ ਹੋਇਆ ਤਾਂ ਇਬਰਾਹਿਮ ਨੂੰ ਇੱਕ ਦਿਨ ਸੁਪਨਾ ਆਇਆ। ਚੂਨਾਂਚਿ ਇਸ ਸੰਦਰਭ ਵਿੱਚ ਕੁਰਾਨ ਚ ਲਿਖਿਆ ਹੈ ਕੁਰਾਨ ਮਜੀਦ ਦੇ ਅਨੁਸਾਰ : ਸੋ ਜਦੋਂ ਉਹ ਮੁੰਡਾ ਅਜਿਹੀ ਉਮਰ ਵਿੱਚ ਪਹੁੰਚਿਆ ਕਿ ਇਬਰਾਹਿਮ ਦੇ ਚੱਲਣ ਫਿਰਨ ਲੱਗਾ ਤਾਂ ਇਬਰਾਹਿਮ ਨੇ ਫਰਮਾਇਆ ਕਿ ਐ ਬੇਟੇ ਮੈਂ ਸੁਪਨੇ ਚ ਵੇਖਦਾ ਹਾਂ ਕਿ ਮੈਂ ਤੁਹਾਨੂੰ ਰੱਬ ਦੇ ਰਾਹ ਵਿੱਚ ਜ਼ਿਬਹਾ (ਕੁਰਬਾਨ) ਕਰ ਰਿਹਾ ਹਾਂ ਸੋ ਤੁਸੀਂ ਵੀ ਸੋਚ ਲਵੋ ਕਿ ਤੁਹਾਡੀ ਕੀ ਰਾਏ ਹੈ। ਉਹ ਆਖਣ ਲੱਗਾ ਅੱਬਾ ਜੀ ਤੁਹਾਨੂੰ ਜੋ ਹੁਕਮ ਹੋਇਆ ਹੈ ਤੁਸੀਂ ਉਹ (ਬੇਝਿਜਕ) ਕਰੋ, ਰੱਬ ਨੇ ਚਾਹਿਆ ਤੁਸੀਂ ਮੈਂਨੂੰ ਸਬਰ ਕਰਨ ਵਾਲਿਆਂ ਚ ਵੇਖੋਗੇ। 

PunjabKesari

ਜਦੋਂ ਇਬਰਾਹਿਮ ਆਪਣੇ ਪੁੱਤਰ ਇਸਮਾਇਲ ਨੂੰ ਕੁਰਬਾਨ ਕਰਨ ਲਈ ਪਹਾੜ ਤੇ ਜਾ ਰਹੇ ਸਨ ਤਾਂ ਰੱਬ ਦੇ ਸਾਰੇ ਫਰਿਸ਼ਤੇ ਇਸ ਦ੍ਰਿਸ਼ ਨੂੰ ਟਿਕ ਟਿਕੀ ਲਗਾ ਕੇ ਵੇਖ ਰਹੇ ਸਨ ਅਤੇ ਇਬਰਾਹਿਮ ਦੇ ਇਸ ਕੁਰਬਾਨੀ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਸਨ ਇਹ ਵੀ ਆਉਂਦਾ ਹੈ ਕਿ ਜਦੋਂ ਇਬਰਾਹਮ। ਨੇ ਇਸਮਾਇਲ ਨੂੰ ਕੁਰਬਾਨ ਕਰਨ ਲਈ ਲੈਟਾਇਆ ਤਾਂ ਉਨ੍ਹਾਂ ਆਪਣੇ ਪਿਤਾ ਨੂੰ ਆਖਿਆ ਕਿ ਤੁਸੀਂ ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹ ਲਵੋ ਤਾਂ ਕਿ ਮੇਰੀ ਸ਼ਕਲ ਵੇਖ ਤੁਹਾਡਾ ਦਿਲ ਪਸੀਜ ਨਾ ਜਾਵੇ। ਕਹਿੰਦੇ ਜਦੋਂ ਇਬਰਾਹਿਮ ਇਸਮਾਇਲ ਦੀ ਗਰਦਨ ਤੇ ਛੁਰੀ ਫੈਰਨ ਹੀ ਲੱਗੇ ਸਨ ਤਾਂ ਉਨ੍ਹਾਂ ਛੁਰੀ ਹੇਠਾਂ ਜਿਬਰਾਇਲ ਫਰਿਸ਼ਤੇ ਦੁੰਭਾ ਲਿਆ ਧਰਿਆ ਤੇ ਇਸ ਪ੍ਰਕਾਰ ਕੁਰਬਾਨੀ ਦੁੰਭੇ ਦੀ ਹੋ ਗਈ ਤੇ ਇਸ ਪ੍ਰਕਾਰ ਕੁਰਬਾਨੀ ਦੇ ਜਜ਼ਬੇ ਨੂੰ ਲੈ ਕੇ ਇਬਰਾਹਿਮ ਆਪਣੇ ਇਮਤਿਹਾਨ ਵਿੱਚ ਸਫਲ ਹੋ ਗਏ। ਚੂਨਾਂਚਿ ਘਟਨਾ ਦੀ ਯਾਦ ਪਿਛਲੀਆਂ ਕਈ ਸਦੀਆਂ ਤੋਂ ਇਹ ਕੁਰਬਾਨੀ ਦੀ ਪ੍ਰੰਪਰਾ ਚਲੀ ਆ ਰਹੀ ਹੈ। 

ਰਵਾਇਤਾਂ ਚ ਆਉਂਦਾ ਹੈ ਕਿ ਹਜ਼ਰਤ ਮੁਹੰਮਦ ( ਸ) ਦੀ ਆਮਦ ਤੋਂ ਪਹਿਲਾਂ ਭਾਵ ਅਗਿਆਨਤਾ(ਜਹਾਲਤ) ਦੇ ਦੌਰ ਵਿੱਚ ਮਸ਼ਰਕਾਂ ਦੀ ਆਦਤ ਸੀ ਕਿ ਜਦੋਂ ਉਹ ਕਿਸੇ ਬੁੱਤ ਦੇ ਨਾਮ 'ਤੇ ਕੋਈ ਕੁਰਬਾਨੀ ਵਾਲਾ ਜਾਨਵਰ ਜ਼ਿਬਾਹ ਕਰਦੇ ਸਨ, ਤਾਂ ਉਸਦਾ ਗੋਸ਼ਤ ਉਸ ਬੁਤ ਦੇ ਸਾਹਮਣੇ ਰੱਖ ਦਿੰਦੇ ਸਨ ਅਤੇ ਉਸਦਾ ਖੂਨ ਉਸ ਬੁੱਤ ਦੇ ਸਰੀਰ 'ਤੇ ਮਲ ਦਿੰਦੇ ਸਨ। ਬੁਤਾਂ ਦੇ ਸਾਹਮਣੇ ਰੱਖਿਆ ਹੋਇਆ ਗੋਸ਼ਤ ਆਖ਼ਿਰਕਾਰ ਉਨ੍ਹਾਂ ਦੇ ਸੇਵਕਾਂ (ਮਜਾਵਰਾਂ) ਦੇ ਕੰਮ ਆਉਂਦਾ ਸੀ ਅਤੇ ਉਹੀ ਉਨ੍ਹਾਂ ਬੁਤਾਂ ਨੂੰ ਬਾਅਦ ਵਿੱਚ ਸਾਫ਼ ਕਰਦੇ ਸਨ। ਅਤੇ ਜਦ ਉਹ ਅੱਲਾਹ ਦੇ ਨਾਮ ਦੀ ਕੁਰਬਾਨੀ ਕਰਦੇ, ਤਾਂ ਗੋਸ਼ਤ ਕਾਬਾ ਦੇ ਸਾਹਮਣੇ ਲਿਆ ਕੇ ਰੱਖ ਦਿੰਦੇ ਅਤੇ ਖੂਨ ਕਾਬਾ (ਮੌਜੂਦਾ ਖ਼ਾਨਾ ਕਾਅਬਾ) ਦੀਆਂ ਦੀਵਾਰਾਂ ਨਾਲ ਲਥੇੜ ਦਿੰਦੇ ਜਾਂ ਉਸ 'ਤੇ ਖੂਨ ਦੇ ਛਿੱਟੇ ਦੇ ਦਿੰਦੇ। ਜਿਵੇਂ ਉਨ੍ਹਾਂ ਦੇ ਖ਼ਿਆਲ ਅਨੁਸਾਰ ਕੁਰਬਾਨੀ ਦਾ ਮਤਲਬ ਇਹ ਸੀ ਕਿ ਉਸਦਾ ਗੋਸ਼ਤ ਅਤੇ ਖੂਨ ਪੇਸ਼ ਕਰ ਦਿੱਤਾ ਜਾਵੇ।

ਚੂਨਾਂਚਿ ਕੁਰਾਨ ਮਜੀਦ ਇੱਕ ਆਇਤ ਵਿੱਚ ਅੱਲਾਹ ਤਆਲਾ ਨੇ ਇਸ ਜਾਹਿਲੀ ਨਜ਼ਰੀਏ ਦੀ ਤਰਦੀਦ ਕਰਦੇ ਹੋਏ ਫਰਮਾਇਆ ਕਿ ਅੱਲਾਹ ਨੂੰ ਨਾਂ ਤਾਂ ਤੁਹਾਡੇ ਕੁਰਬਾਨੀ ਵਾਲੇ ਜਾਨਵਰਾਂ ਦੇ ਗੋਸ਼ਤ ਦੀ ਲੋੜ ਹੈ ਅਤੇ ਨਾਂ ਹੀ ਖੂਨ ਦੀ। ਖੂਨ ਤਾਂ ਉੰਝ ਵੀ ਹਰਾਮ ਅਤੇ ਨਾਪਾਕ ਚੀਜ਼ ਹੈ, ਤੇ ਗੋਸ਼ਤ ਤਾਂ ਤੁਸੀਂ ਆਪਣੇ ਆਪ ਖਾ ਸਕਦੇ ਹੋ ਜਾਂ ਹੋਰਾਂ ਨੂੰ ਖਵਾ ਸਕਦੇ ਹੋ। ਅੱਲਾਹ ਤਾਂ ਸਿਰਫ਼ ਇਹ ਵੇਖਦਾ ਹੈ ਕਿ ਤੁਸੀਂ ਕਿਹੜੀ ਨੀਅਤ, ਖਲੂਸ ਅਤੇ ਮੁਹੱਬਤ ਨਾਲ ਅੱਲਾਹ ਦੇ ਹਜ਼ੂਰ ਇਹ ਕੁਰਬਾਨੀ ਪੇਸ਼ ਕੀਤੀ ਹੈ। ਤੁਹਾਡੀ ਨੀਅਤ ਵਿੱਚ ਜਿੰਨਾ ਖਲੂਸ ਅਤੇ ਤਕਵਾ਼ ਹੋਵੇਗਾ, ਓਹੀ ਅੱਲਾਹ ਦੇ ਨਜ਼ਦੀਕ ਉਸ ਕੁਰਬਾਨੀ ਦੀ ਅਸਲ ਅਹਿਮੀਅਤ ਹੋਵੇਗੀ।

ਈਦ ਉਲ ਅਜਹਾ ਦਾ ਇੱਕ ਹੋਰ ਅਰਥਚਾਰੇ ਨੂੰ ਹੁਲਾਰਾ ਦੇਣ ਵਾਲਾ ਪਹਿਲੂ ਵੀ ਹੈ ਉਹ ਹੈ ਇਸ ਤਿਓਹਾਰ ਦੇ ਚਲਦਿਆਂ ਬਹੁਤ ਸਾਰੇ ਲੋਕ ਪਸ਼ੂ ਪਾਲਣ ਕਾਰਜ ਨਾਲ ਜੁੜੇ ਹੋਏ ਹਨ ਮਲੇਰਕੋਟਲਾ ਵਿਖੇ ਮੰਡੀ ਚ ਬਕਰੇ ਵੇਚਣ ਆਏ ਰਾਜਸਥਾਨ ਦੇ ਹਨੂੰਮਾਨ ਗੜ੍ਹ ਦੇ ਬਕਰਿਆਂ ਦੇ ਵਿਓਪਾਰੀ ਜੀਤ ਨੇ ਦੱਸਿਆ ਕਿ ਉਸ ਦੇ ਕੋਲ ਕਰੀਬ ਪੰਜ ਸੌ ਵੀਘਾ ਜ਼ਮੀਨ ਹੈ ਜਿੱਥੇ ਕਿ ਉਹਦਾ ਪਸ਼ੂ ਪਾਲਣ ਦਾ ਫਾਰਮ ਹਾਊਸ ਹੈ। ਉਸ ਨੇ ਕਿਹਾ ਇਸ ਤਿਓਹਾਰ ਦੇ ਮੌਕੇ ਉਸਨੂੰ ਵਧੀਆ ਆਮਦਨ ਹੁੰਦੀ ਹੈ। 

ਲੇਖਕ : ਮੁਹੰਮਦ ਅੱਬਾਸ ਧਾਲੀਵਾਲ 
ਮਲੇਰਕੋਟਲਾ।
ਸੰਪਰਕ :9855259650 
Abbasdhaliwal72@gmail.com

 

  • Eid al-Adha
  • History
  • importance
  • festivals in Islam
  • Eid ul Adha 2025
  • Eid Mubarak
  • ਇਤਿਹਾਸ
  • ਮਹੱਤਵ

ਕੱਲ੍ਹ ਲਈ ਇਕ ਹਰਿਤ ਵਾਅਦਾ ਹੈ

NEXT STORY

Stories You May Like

  • benefits of moringa
    ਖੂਨ ਦੀ ਕਮੀ ਅਤੇ ਕਮਜ਼ੋਰੀ ਨੂੰ ਜੜ੍ਹੋਂ ਖ਼ਤਮ ਕਰੇਗਾ ਮੋਰਿੰਗਾ, ਜਾਣੋ ਇਸ ਦੇ ਪੱਤੇ ਖਾਣ ਦਾ ਸਹੀ ਤਰੀਕਾ
  • coconut oil is the solution to every hair problem
    ਵਾਲਾਂ ਦੀ ਹਰ ਮੁਸੀਬਤ ਦਾ ਹੱਲ ਹੈ ਨਾਰੀਅਲ ਤੇਲ, ਜਾਣੋ ਮਾਹਿਰਾਂ ਤੋਂ ਇਸ ਦੇ ਇਸਤੇਮਾਲ ਦਾ ਸਹੀ ਢੰਗ
  • moga rally is the biggest rally in the history of punjab  anil sarin
    ਮੋਗਾ ਰੈਲੀ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਰੈਲੀ: ਅਨੀਲ ਸਰੀਨ
  • new york half marathon  gulveer singh creates history by winning bronze medal
    ਨਿਊਯਾਰਕ ਹਾਫ ਮੈਰਾਥਨ: ਗੁਲਵੀਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ
  • benefits of green cardamom
    ਸਿਰਫ਼ ਖੁਸ਼ਬੂ ਹੀ ਨਹੀਂ, ਸਿਹਤ ਦਾ ਵੀ ਹੈ ਖ਼ਜ਼ਾਨਾ ਇਹ ਚੀਜ਼, ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
  • second solar eclipse 2026 date and time
    ਇਸ ਦਿਨ ਲੱਗੇਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ! ਜਾਣੋ ਕਿੱਥੇ-ਕਿੱਥੇ ਛਾਏਗਾ ਹਨ੍ਹੇਰਾ
  • holidays announced again in kashmir
    ਕਸ਼ਮੀਰ 'ਚ ਫਿਰ ਛੁੱਟੀਆਂ ਦਾ ਐਲਾਨ! ਸਕੂਲ ਅਤੇ ਕਾਲਜ ਇਸ ਦਿਨ ਤੱਕ ਬੰਦ ਰਹਿਣਗੇ
  • hair care remedy
    ਵਾਲਾਂ ਦਾ ਝੜਨਾ ਹੋਵੇਗਾ ਬੰਦ! ਰਸੋਈ ਦੀ ਇਸ ਚੀਜ਼ 'ਚ ਛੁਪਿਆ ਹੈ ਲੰਬੇ ਅਤੇ ਕਾਲੇ ਵਾਲਾਂ ਦਾ ਰਾਜ਼
  • punjab weather update
    ਪੰਜਾਬ 'ਚ ਮੀਂਹ ਬਾਰੇ ਨਵੀਂ ਅਪਡੇਟ! ਇਨ੍ਹਾਂ ਤਾਰੀਖ਼ਾਂ ਲਈ ਜਾਰੀ ਹੋਇਆ ਅਲਰਟ,...
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • a strong storm will hit punjab
    ਪੰਜਾਬ 'ਚ ਆਵੇਗਾ ਤੇਜ਼ ਤੁਫ਼ਾਨ, 3 ਦਿਨਾਂ ਲਈ ਵੱਡਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ...
  • sunil jakhar slams aap government
    ਕਰਜ਼ਾ, ਗੈਂਗਸਟਰਵਾਦ ਅਤੇ ਨਸ਼ਿਆਂ ਦਾ ਫੈਲਾਅ, ‘ਆਪ’ ਸਰਕਾਰ ਦੀਆਂ 4 ਸਾਲਾਂ ਦੀਆਂ...
  • raja warring exlusive interview
    ਮੇਰਾ 12x5=48 ਹੋਵੇ ਜਾਂ 60 ਪਰ ਭਗਵੰਤ ਮਾਨ ਦਾ ਪ੍ਰਦਰਸ਼ਨ 100 ਫ਼ੀਸਦੀ ਜ਼ੀਰੋ ਹੈ...
  • ashwani sharma on aap protest
    ਵਿਧਾਨ ਸਭਾ ਵਿਚ ਨਾਅਰੇ ਲਿਖ ਕੇ ਪ੍ਰਦਰਸ਼ਨ ਕਰਨਾ ਸੰਸਦੀ ਮਰਿਆਦਾ ਦੀ ਉਲੰਘਣਾ :...
  • accident in jalandhar  s ppr market  audi hits thar  cctv comes to light
    ਜਲੰਧਰ ਦੀ PPR ਮਾਰਕੀਟ 'ਚ ਹਾਦਸਾ: ਆਡੀ ਨੇ ਥਾਰ ਨੂੰ ਮਾਰੀ ਟੱਕਰ, ਸੀਸੀਟੀਵੀ 'ਚ...
  • sukhbir singh badal statement
    ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਨੂੰ ਕੀਤਾ ਬਰਬਾਦ, ਆਪਣੇ ਹੀ ਵਿਧਾਇਕਾਂ ਨੂੰ ਨਹੀਂ...
Trending
Ek Nazar
china to provide humanitarian aid to west asian countries

ਜੰਗ ਵਿਚਾਲੇ 'ਚ ਚੀਨ ਦਾ ਵੱਡਾ ਕਦਮ, ਈਰਾਨ ਸਮੇਤ ਪ੍ਰਭਾਵਿਤ ਦੇਸ਼ਾਂ ਦੀ ਮਦਦ ਲਈ...

online registration for agniveer army recruitment will be open till april 1

ਅਗਨੀਵੀਰ ਫੌਜ ਭਰਤੀ ਲਈ 1 ਅਪ੍ਰੈਲ ਤੱਕ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ

indians in america

ਅਮਰੀਕਾ 'ਚ ਭਾਰਤੀਆਂ ਦਾ ਦਬਦਬਾ: ਦੌਲਤ ਤੇ ਗਿਆਨ 'ਚ ਮੋਹਰੀ, ਪਰ ਸਿਆਸੀ ਸੱਤਾ...

iranian government bans traditional festival celebrations

ਜੰਗ ਦੇ ਸਾਏ ਹੇਠ ਈਰਾਨ ਸਰਕਾਰ ਨੇ ਰਵਾਇਤੀ ਤਿਉਹਾਰ ਮਨਾਉਣ 'ਤੇ ਲਾਈ ਪਾਬੰਦੀ,...

holi mohalla in italy

ਇਟਲੀ : ਹੋਲੇ ਮਹੱਲੇ ਮੌਕੇ ਗੁਰੁ ਦੀਆ ਲਾਡਲੀਆ ਫੌਜਾਂ ਨੇ ਦਿਖਾਇਆ ਖਾਲਸਾਈ ਜਾਹੋ...

famous actress  death  bollywood  tv

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ

domestic dispute  mother in law  daughter in law  cylinder gas

'ਗੈਸ ਘੱਟ ਫੂਕਿਆ ਕਰ..!', ਸੁਣ ਕੇ ਨੂੰਹ ਦਾ ਚੜ੍ਹ ਗਿਆ ਪਾਰਾ, ਸੱਸ ਖ਼ਿਲਾਫ਼...

punjab police inspector

ਖਾਕੀ ਦਾ ਵੀ ਨਹੀਂ ਰਿਹਾ ਖੌਫ਼! ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਦਾ...

abhishek sharma captain

ਅਭਿਸ਼ੇਕ ਸ਼ਰਮਾ ਬਣ ਸਕਦੇ ਹਨ ਕਪਤਾਨ, ਲਿਆ ਗਿਆ ਹੈਰਾਨ ਕਰਨ ਵਾਲਾ ਫੈਸਲਾ!

t20 world cup 2026 team india

T20 ਵਿਸ਼ਵ ਕੱਪ ਜਿੱਤਣ ਵਾਲੀ TEAM INDIA ਦੇ ਖਿਡਾਰੀਆਂ ਦਾ ICC ਨੇ ਕੀਤਾ...

gold price fall

ਸੋਨੇ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ, ਜਾਣੋ 10 ਗ੍ਰਾਮ Gold ਦਾ ਰੇਟ

post office new service india post 24 speed post delivery service

ਭਾਰਤੀ ਡਾਕ ਵਿਭਾਗ ਦਾ ਵੱਡਾ ਧਮਾਕਾ! ਹੁਣ 24 ਘੰਟਿਆਂ 'ਚ ਮਿਲੇਗਾ ਪਾਰਸਲ, ਦੇਰੀ...

american soldiers killed in attacks on baghdad base

ਅਮਰੀਕੀ ਟਿਕਾਣਿਆਂ 'ਤੇ ਈਰਾਨੀ ਹਮਲੇ ਵਧੇ, ਬਗਦਾਦ ਬੇਸ 'ਤੇ ਹਮਲੇ 'ਚ ਮਾਰੇ ਗਏ...

amritsar becomes   shimla   in the heat of march

ਗੁਰੂ ਨਗਰੀ ’ਤੇ ਕੁਦਰਤ ਮਿਹਰਬਾਨ; ਮਾਰਚ ਦੀ ਗਰਮੀ ’ਚ ‘ਸ਼ਿਮਲਾ’ ਬਣਿਆ ਅੰਮ੍ਰਿਤਸਰ

order veg thali meat bone piece

ਆਰਡਰ ਕੀਤੀ 'ਵੈੱਜ ਥਾਲੀ' 'ਚ ਹੱਡੀ ਦੇਖ ਗਾਹਕ ਦੇ ਉੱਡੇ ਹੋਸ਼! ਲਖਨਊ ਦੇ ਹੋਟਲ 'ਚ...

gold price plummets on first day of the week

ਹਫ਼ਤੇ ਦੇ ਪਹਿਲੇ ਦਿਨ ਹੀ ਮੂਧੇ ਮੂੰਹ ਡਿੱਗਾ ਸੋਨਾ ! ਚਾਂਦੀ ਦੀਆਂ ਕੀਮਤਾਂ 'ਚ ਵੀ...

huge shortage of healthy organs for donation

ਅੰਗ ਦਾਨ ਲਈ ਸਿਹਤਮੰਦ ਅੰਗਾਂ ਦੀ ਵੱਡੀ ਘਾਟ, ਸਕ੍ਰੀਨਿੰਗ ਦੌਰਾਨ ਇੱਕ-ਤਿਹਾਈ ਅੰਗ...

firing at former sarpanch s house

ਸਾਬਕਾ ਸਰਪੰਚ ਦੇ ਘਰ ’ਤੇ ਫਾਇਰਿੰਗ, ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ 10 ਫਾਇਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਨਜ਼ਰੀਆ ਦੀਆਂ ਖਬਰਾਂ
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • delhi liquor policy premium prices ncr
      ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • million troops in response to us military deployment
      ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
    • hurun rich list 2025 mukesh ambani retains top spot
      ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
    • 1947 hijratnama  dr  surjit kaur ludhiana
      1947 ਹਿਜ਼ਰਤਨਾਮਾ 90 : ਡਾ: ਸੁਰਜੀਤ ਕੌਰ ਲੁਧਿਆਣਾ
    • 1947 hijratnama 89  mai mahinder kaur basra
      1947 ਹਿਜਰਤਨਾਮਾ 89 : ਮਾਈ ਮਹਿੰਦਰ ਕੌਰ ਬਸਰਾ
    • laughter remembering jaswinder bhalla
      ਹਾਸਿਆਂ ਦੇ ਵਣਜਾਰੇ... ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +