ਹੈਲਥ ਡੈਸਕ- ਜਿਵੇਂ ਹੀ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ, ਲੋਕਾਂ ਦਾ ਮਨ ਕੁਝ ਗਰਮ ਤੇ ਸੁਆਦਿਸ਼ਟ ਖਾਣੇ ਵੱਲ ਖਿੱਚਦਾ ਹੈ। ਇਸ ਮੌਸਮ 'ਚ ਮੂੰਗਫਲੀ ਖਾਣਾ ਤਾਂ ਲਗਭਗ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਮੂੰਗਫਲੀ ਸਿਰਫ਼ ਸੁਆਦ ਲਈ ਨਹੀਂ, ਸਿਹਤ ਲਈ ਵੀ ਕਮਾਲ ਦੀ ਦਵਾਈ ਵਰਗੀ ਹੈ? ਇਸ ‘ਚ ਭਰਪੂਰ ਮਾਤਰਾ ‘ਚ ਪ੍ਰੋਟੀਨ, ਓਮੇਗਾ ਫੈਟੀ ਐਸਿਡ, ਫਾਈਬਰ ਅਤੇ ਖਨਿਜ ਤੱਤ ਹੁੰਦੇ ਹਨ ਜੋ ਸਰਦੀਆਂ 'ਚ ਸਰੀਰ ਨੂੰ ਤੰਦਰੁਸਤ ਰੱਖਣ 'ਚ ਬਹੁਤ ਮਦਦਗਾਰ ਹਨ।
ਚਲੋ ਜਾਣਦੇ ਹਾਂ ਕਿ ਜੇ ਤੁਸੀਂ ਰੋਜ਼ਾਨਾ 100 ਗ੍ਰਾਮ ਮੂੰਗਫਲੀ ਖਾਂਦੇ ਹੋ ਤਾਂ ਸਰੀਰ ‘ਚ ਕਿਹੜੇ-ਕਿਹੜੇ ਬਦਲਾਅ ਆਉਂਦੇ ਹਨ:-
ਹੱਡੀਆਂ ਬਣਦੀਆਂ ਨੇ ਮਜ਼ਬੂਤ
ਰੋਜ਼ਾਨਾ 100 ਗ੍ਰਾਮ ਮੂੰਗਫਲੀ ਖਾਣ ਨਾਲ ਹੱਡੀਆਂ ਦੀ ਮਜ਼ਬੂਤੀ ਵਧਦੀ ਹੈ। ਇਸ 'ਚ ਮੌਜੂਦ ਕੈਲਸ਼ੀਅਮ, ਮੈਗਨੀਸ਼ੀਅਮ ਤੇ ਫਾਸਫੋਰਸ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਸਰੀਰ ਨੂੰ ਫੌਲਾਦੀ ਤਾਕਤ ਦਿੰਦੇ ਹਨ।
ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ! ਇਸ ਸਾਲ ਦੇ ਅੰਤ 'ਚ 'ਕਰੋੜਪਤੀ' ਬਣਨਗੇ ਇਨ੍ਹਾਂ ਰਾਸ਼ੀਆਂ ਦੇ ਲੋਕ, ਲੱਗ ਸਕਦੀ ਹੈ ਲਾਟਰੀ
ਯਾਦਦਾਸ਼ਤ 'ਚ ਸੁਧਾਰ
ਮੂੰਗਫਲੀ 'ਚ ਪਾਇਆ ਜਾਣ ਵਾਲਾ ਓਮੇਗਾ-6 ਫੈਟੀ ਐਸਿਡ ਅਤੇ ਐਂਟੀਆਕਸੀਡੈਂਟ ਦਿਮਾਗ ਦੀਆਂ ਨੱਸਾਂ ਨੂੰ ਤਾਕਤ ਦਿੰਦਾ ਹੈ। ਰੋਜ਼ਾਨਾ ਮੂੰਗਫਲੀ ਖਾਣ ਨਾਲ ਯਾਦਦਾਸ਼ਤ ਅਤੇ ਧਿਆਨ ਸ਼ਕਤੀ 'ਚ ਸੁਧਾਰ ਆਉਂਦਾ ਹੈ। ਵਿਦਿਆਰਥੀਆਂ ਅਤੇ ਬਜ਼ੁਰਗਾਂ ਲਈ ਇਹ ਖਾਸ ਤੌਰ ‘ਤੇ ਫਾਇਦੇਮੰਦ ਹੈ।
ਪੋਸ਼ਕ ਤੱਤਾਂ ਦਾ ਖਜ਼ਾਨਾ
ਮੂੰਗਫਲੀ ਪ੍ਰੋਟੀਨ, ਓਮੇਗਾ-3, ਓਮੇਗਾ-6, ਫਾਈਬਰ, ਵਿਟਾਮਿਨ ਤੇ ਮਿਨਰਲਸ ਦਾ ਬਹੁਤ ਵਧੀਆ ਸਰੋਤ ਹੈ। ਕਈ ਖੋਜਾਂ ਅਨੁਸਾਰ, ਮੂੰਗਫਲੀ 'ਚ ਆਂਡੇ ਤੋਂ ਵੀ ਵੱਧ ਪ੍ਰੋਟੀਨ ਮਿਲਦਾ ਹੈ — ਜੋ ਸਰੀਰ ਦੇ ਵਿਕਾਸ ਅਤੇ ਮਾਸਪੇਸ਼ੀਆਂ ਦੀ ਮੁਰੰਮਤ ਲਈ ਜ਼ਰੂਰੀ ਹੈ।
ਪ੍ਰੋਟੀਨ ਦੀ ਘਾਟ ਕਰਦੀ ਹੈ ਦੂਰ
ਜੇਕਰ ਤੁਹਾਡੇ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਹੈ, ਤਾਂ ਸਰਦੀਆਂ ‘ਚ ਰੋਜ਼ 100 ਗ੍ਰਾਮ ਮੂੰਗਫਲੀ ਖਾਣਾ ਉਸ ਘਾਟ ਨੂੰ ਪੂਰਾ ਕਰ ਸਕਦਾ ਹੈ। ਇਹ ਸਰੀਰ ਨੂੰ ਐਨਰਜੀ ਦਿੰਦੀ ਹੈ ਅਤੇ ਠੰਡੇ ਮੌਸਮ 'ਚ ਤਾਕਤ ਬਣਾਈ ਰੱਖਦੀ ਹੈ।
ਨੋਟ: ਮੂੰਗਫਲੀ ਫਾਇਦੇਮੰਦ ਹੈ, ਪਰ ਇਸਦਾ ਸੇਵਨ ਸੰਤੁਲਿਤ ਮਾਤਰਾ ‘ਚ ਹੀ ਕਰੋ। ਜਿਨ੍ਹਾਂ ਨੂੰ ਐਲਰਜੀ ਜਾਂ ਭਾਰ ਵਧਣ ਦੀ ਸਮੱਸਿਆ ਹੈ, ਉਹ ਡਾਕਟਰੀ ਸਲਾਹ ਲੈ ਕੇ ਹੀ ਖਾਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਡਨੀ ਲਈ ਜ਼ਹਿਰ ਬਣ ਜਾਂਦਾ ਹੈ ਲੂਣ! ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀ
NEXT STORY