Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 08, 2026

    12:06:35 AM

  • lightning strikes indigo flight

    ਵੱਡਾ ਹਾਦਸਾ: 17,000 ਫੁੱਟ ਦੀ ਉਚਾਈ 'ਤੇ ਉੱਡ ਰਹੇ...

  • airtel users news

    AIRTEL ਯੂਜ਼ਰਸ ਨੂੰ ਝਟਕਾ! ਹਰ ਮਹੀਨੇ ਜੇਬ 'ਤੇ...

  • akali dal wpd leaders detained

    ਵੱਡੀ ਖ਼ਬਰ: ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੇ 2...

  • youth baba buddha sahib fair

    ਪੰਜਾਬ 'ਚ ਵੱਡਾ ਹਾਦਸਾ, ਮੇਲਾ ਦੇਖਣ ਜਾਂਦੇ ਤਿੰਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਦੂਰਦਰਸ਼ਨ ਪੰਜਾਬੀ ਵੱਲੋਂ ਗੂਗਲ ਦਾ ਪ੍ਰਚਾਰ ਤੇ ਪ੍ਰਸਾਰ

MERI AWAZ SUNO News Punjabi(ਨਜ਼ਰੀਆ)

ਦੂਰਦਰਸ਼ਨ ਪੰਜਾਬੀ ਵੱਲੋਂ ਗੂਗਲ ਦਾ ਪ੍ਰਚਾਰ ਤੇ ਪ੍ਰਸਾਰ

  • Edited By Rajwinder Kaur,
  • Updated: 23 Aug, 2020 01:09 PM
Jalandhar
doordarshan punjabi google prachar prasar
  • Share
    • Facebook
    • Tumblr
    • Linkedin
    • Twitter
  • Comment

ਨਵੀਂ ਡਿਜੀਟਲ ਤਕਨੀਕ ਨਾਲ ਜਦੋਂ ਤੋਂ ਦੂਰਦਰਸ਼ਨ ਪੰਜਾਬੀ ਬਣਿਆ ਹੈ, ਪੂਰੀ ਦੁਨੀਆਂ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਹੈ। ਦੂਰਦਰਸ਼ਨ ’ਤੇ 24 ਘੰਟੇ ਦੀ ਪ੍ਰਸਾਰਨ ਸੇਵਾ ਨੇ ਪੰਜਾਬੀ ਮਾਂ ਬੋਲੀ ਦੇ ਹਰ ਰੰਗ ਨੂੰ ਆਪਣੇ ਸਰੋਤਿਆਂ ਤੱਕ ਪਹੁੰਚਾਇਆ। ਪ੍ਰਸਾਰ ਭਾਰਤੀ ਦੇ ਲੋਕ ਪ੍ਰਸਾਰਨ ਸੇਵਾ ਨੇ ਸਾਡੀ ਮਾਂ ਬੋਲੀ ਪੰਜਾਬੀ ਦੀ ਬੇਹੱਦ ਸੇਵਾ ਕੀਤੀ। ਪੰਜਾਬੀ ਸਾਹਿਤ ਦਾ ਹਰ ਰੰਗ ਦੂਰਦਰਸ਼ਨ ਪੰਜਾਬੀ ਵਿੱਚ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਦੂਰਦਰਸ਼ਨ ਪੰਜਾਬੀ ਨੇ 5 ਸਾਲ ਪਹਿਲਾਂ ਸਭ ਦੂਰਦਰਸ਼ਨ ਦੇ ਚੈਨਲਾਂ ਵਿੱਚੋਂ ਸਭ ਤੋਂ ਵੱਧ ਦੇਖੇ ਜਾਣ ਵਾਲੇ ਚੈਨਲ ਦਾ ਕੌਮਾਂਤਰੀ ਪੁਰਸਕਾਰ ਜਿੱਤਿਆ। ਪੰਜਾਬੀ ਮਾਂ ਬੋਲੀ ਦੀ ਪੂਰੀ ਦੁਨੀਆਂ ਵਿੱਚ ਧੰਨ ਧੰਨ ਹੋ ਗਈ ਸੀ ਪਰ ਪਤਾ ਨਹੀਂ ਉਹ ਇਨਾਮ ਜਿੱਤਣ ਤੋਂ ਬਾਅਦ ਕਿਹੜੀ ਨਜ਼ਰ ਲੱਗ ਗਈ ਕਿ ਪ੍ਰਸਾਰ ਭਾਰਤੀ ਨੇ ਪੰਜਾਬੀ ਪ੍ਰਸਾਰਣ ਲਈ ਉੱਚ ਅਧਿਕਾਰੀ, ਉਹ ਸਥਾਪਤ ਕਰਨੇ ਚਾਲੂ ਕਰ ਦਿੱਤੇ, ਜੋ ਪੰਜਾਬੀ ਮਾਂ ਬੋਲੀ ਤੇ ਵਿਰਸੇ ਤੋਂ ਕੋਰੇ ਸਨ।

ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਪ੍ਰਸਾਰ ਭਾਰਤੀ ਨੂੰ ਮਿਹਰ ਪਈ ਤਾਂ ਮਈ 2020 ਨੂੰ ਪ੍ਰੋਗਰਾਮ ਮੁੱਖੀ ਸ੍ਰੀਮਾਨ ਪੁਨੀਤ ਸਹਿਗਲ ਜੀ ਨੂੰ ਥਾਪਿਆ ਗਿਆ, ਜੋ ਆਕਾਸ਼ਵਾਣੀ ਤੇ ਦੂਰਦਰਸ਼ਨ ਦੇ ਪ੍ਰੋਗਰਾਮਾਂ ਵਿੱਚ ਵਧੀਆ ਪ੍ਰੋਗਰਾਮ ਬਣਾ ਕੇ ਨਾਮਣਾ ਖੱਟ ਚੁੱਕੇ ਸਨ। ਇਨ੍ਹਾਂ ਦੇ ਨਿਰਮਾਣ ਕੀਤੇ ਪ੍ਰੋਗਰਾਮ ਅਨੇਕਾਂ ਰਾਸ਼ਟਰੀ ਪੁਰਸਕਾਰ ਜਿੱਤ ਚੁੱਕੇ ਸਨ। 4 ਸਾਲਾਂ ਦੀ ਦੂਰਦਰਸ਼ਨ ਪੰਜਾਬੀ ਦੀਆਂ ਹਨੇਰੀਆਂ ਰਾਤਾਂ ਵਿੱਚੋਂ ਲੱਗਦਾ ਸੀ ਕੋਈ ਨਵਾਂ ਚੰਦ ਉੱਗਿਆ। ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦੀਆਂ ਆਸਾਂ ਨੂੰ ਬੂਰ ਪੈ ਗਿਆ ਹੈ ਪਰ ਪੁਨੀਤ ਸਹਿਗਲ ਜੀ ਨੇ ਕਮਾਂਡ ਸੰਭਾਲਦੇ ਹੋਏ ਕੋਰੋਨਾ ਮਹਾਮਾਰੀ ਦਾ ਬਹਾਨਾ ਬਣਾ ਕੇ ਸਰੋਤਿਆਂ ਨੂੰ ਇਹ ਕਿਹਾ ਕਿ ਪ੍ਰੋਗਰਾਮ ਬਣਾਉਣੇ ਸਾਡੇ ਲਈ ਬਹੁਤ ਮੁਸ਼ਕਲ ਹਨ।

ਨਸ਼ੇ ਤੋਂ ਪਰੇਸ਼ਾਨ ਮਾਂ-ਬਾਪ ਬੱਚੇ ਨੂੰ ਕਹਿੰਦੇ ਹਨ, ‘‘ਚੰਗਾ ਹੁੰਦਾ ਜੇ ਤੂੰ ਜੰਮਣ ਤੋਂ ਪਹਿਲੇ ਮਰ ਜਾਂਦਾ’’

ਕੋਰੋਨਾ ਕਾਰਨ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣਾ ਅਤੀ ਜ਼ਰੂਰੀ ਹੈ ਪਰ ਦੂਰਦਰਸ਼ਨ ਪੰਜਾਬੀ ਨੂੰ ਕਮਾਈ ਦੀ ਪਾਣ ਚੜ੍ਹਾ ਦਿੱਤੀ। ਸਵੇਰੇ ਨੌ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਪੰਜਾਬ ਸਿੱਖਿਆ ਵਿਭਾਗ ਵੱਲੋਂ ਸਕੂਲੀ ਬੱਚਿਆਂ ਲਈ ਪੜ੍ਹਾਈ ਦਾ ਪ੍ਰਸਾਰਨ ਚਾਲੂ ਕਰ ਦਿੱਤਾ। ਇਸ ਤੋਂ ਸਕੂਲੀ ਬੱਚੇ ਕਿੰਨਾ ਕੁ ਫ਼ਾਇਦਾ ਉਠਾ ਰਹੇ ਹਨ, ਇਸ ਬਾਰੇ ਸਰੋਤੇ ਹਨੇਰੇ ਵਿੱਚ ਹਨ। ਮਈ ਤੇ ਜੂਨ ਦਾ ਖਾਕਾ ਸਰੋਤਿਆਂ ਸਾਹਮਣੇ ਪੇਸ਼ ਕੀਤਾ ਗਿਆ ਕਿ ਦੂਰਦਰਸ਼ਨ ਪੰਜਾਬੀ ਜੋ ਸਰੋਤਿਆਂ ਵੱਲੋਂ ਵੇਖਣ ਸਬੰਧੀ ਸੱਤਵੇਂ ਅੱਠਵੇਂ ਨੰਬਰ ’ਤੇ ਗਿਰ ਗਿਆ ਸੀ, ਜੋ ਹੁਣ ਦੂਸਰੇ ਨੰਬਰ ’ਤੇ ਆ ਗਿਆ ਹੈ।

ਜੁਲਾਈ ਪੂਰਾ ਮਹੀਨਾ ਨਿਕਲ ਗਿਆ ਤੇ ਅਗਸਤ ਅੱਧਾ ਗੁਜ਼ਰ ਚੁੱਕਿਆ ਹੈ। ਸਰੋਤਿਆਂ ਦਾ ਵੇਖਣ ਦਾ ਕੀ ਪੱਧਰ ਹੈ, ਇਹ ਦੱਸਣ ਵੱਲੋਂ ਦੂਰਦਰਸ਼ਨ ਪੰਜਾਬੀ ਦੇ ਅਧਿਕਾਰੀ ਪਾਸਾ ਵੱਟ ਗਏ। ਜੋ ਕਮਾਈ ਦਾ ਰਾਗ ਅਲਾਪਿਆ ਜਾ ਰਿਹਾ ਹੈ, ਉਹ ਪੰਜਾਬ ਸਰਕਾਰ ਦਾ ਪੈਸਾ ਕੇਂਦਰ ਸਰਕਾਰ ਦੇ ਪ੍ਰਸਾਰ ਭਾਰਤੀ ਕਾਰਪੋਰੇਸ਼ਨ ਵਿਭਾਗ ਨੂੰ ਦਿੱਤਾ ਜਾ ਰਿਹਾ ਹੈ। ਛੋਟੇ ਭਰਾ ਨੇ ਬੜੇ ਭਰਾ ਨੂੰ ਪੈਸੇ ਫੜਾ ਦਿੱਤੇ। ਘਰ ਇੱਕੋ ਹੀ ਹੈ ਭਲਾ ਦੱਸੋ ਖਾਂ ਕਿਹੜੀ ਕਮਾਈ ਹੈ? ਇਸ ਹਨੇਰੀ ਵਿੱਚ ਲੋਕ ਪ੍ਰਸਾਰਨ ਸੇਵਾ ਕਿਤੇ ਦਿਖਾਈ ਨਹੀਂ ਦਿੰਦੀ। ਸਵੇਰੇ ਖਬਰਾਂ ਚੱਲਦੀਆਂ ਹਨ, ਜਿਸ ਵਿੱਚ ਥੱਲੇ ਚੱਲਦੀ ਪੱਟੀ ਵਿੱਚ ਲਿਖਿਆ ਹੁੰਦਾ ਹੈ ਕਿ ਤੁਸੀਂ ਸਾਡੀਆਂ ਖ਼ਬਰਾਂ ਕਦੇ ਵੀ ਯੂ-ਟਿਊਬ ’ਤੇ ਵੇਖ ਸਕਦੇ ਹੋ। ਜਾਣੀ ਕਿ ਦੂਰਦਰਸ਼ਨ ਪੰਜਾਬੀ ਨੇ ਗੂਗਲ ਨੂੰ ਆਪਣਾ ਥੰਮ ਬਣਾ ਲਿਆ ਹੈ ਕਿ ਅਸੀਂ ਆਪਣੇ ਹੋਰ ਨਿੱਜੀ ਕੰਮ ਕਰਾਂਗੇ।

ਇੱਕਲੇ ਨਹੀਂ, ਆਪਣੇ ਪਾਟਨਰ ਨਾਲ ਕਰੋ ਇਹ ‘ਕਸਰਤ’, ਰਹੋਗੇ ਹਮੇਸ਼ਾ ‘ਫਿੱਟ‘

ਤੁਸੀਂ ਸਾਡੀਆਂ ਖ਼ਬਰਾਂ ਸਰੋਤਿਆਂ ਨੂੰ ਵਿਖਾਉਂਦੇ ਰਹੋ ਤੇ ਮੋਟੀ ਕਮਾਈ ਕਰੋ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਪੇਸ਼ ਕਰਤਾ ਰਾਜ ਕੁਮਾਰ ਤੁਲੀ ਜੀ ਨੇ ਚੰਗਾ ਰੰਗ ਬੰਨ੍ਹਿਆ ਸੀ। ਇਹ ਖਾਸ ਪ੍ਰੋਗਰਾਮ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਪੇਸ਼ ਕੀਤਾ ਜਾਂਦਾ ਹੈ, ਜਿਸ ਲਈ ਸਮਾਂ ਸਿਰਫ ਅੱਧਾ ਘੰਟਾ ਸੀਮਤ ਹੈ। ਪੰਜਾਬ ਦਾ ਆਧਾਰ ਖੇਤੀਬਾੜੀ ਤੇ ਮੁੱਖ ਧੰਦਾ ਹੈ। ਉਸ ਅੱਧੇ ਘੰਟੇ ਵਿੱਚ ‘ਗੰਜੀ ਕੀ ਨਹਾਊ ਕੀ ਨਚੋੜੂ ਵਾਲੀ’ ਕਹਾਵਤ ਪੂਰੀ ਢੁਕਦੀ ਹੈ। ਸ਼ਾਮ ਨੂੰ ਸਾਢੇ ਪੰਜ ਵਜੇ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਜਦੋਂਕਿ ਕੋਈ ਵੀ ਕਿਸਾਨ ਜਾਂ ਖੇਤੀ ਨਾਲ ਸਬੰਧਤ ਵਿਅਕਤੀ ਘਰ ਨਹੀਂ ਹੁੰਦਾ, ਮੱਝ ਅੱਗੇ ਬੀਨ ਵਜਾਉਣ ਵਾਲਾ ਕੰਮ ਹੈ। ਇੱਥੇ ਵੀ ਇੱਕ ਖ਼ਾਸ ਨਾਅਰਾ ਹੈ ਕਿ ਤੁਸੀਂ ਯੂਟਿਊਬ ’ਤੇ ਇਹ ਪ੍ਰੋਗਰਾਮ ਵੇਖ ਸਕਦੇ ਹੋ।

ਕੀ ਤੁਸੀਂ ਵੀ ਆਪਣੀਆਂ ਆਈਬ੍ਰੋਅ ਤੇ ਪਲਕਾਂ ਨੂੰ ਸੰਘਣਾ ਕਰਨਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਖ਼ਬਰ

ਖੇਤੀ ਨਾਲ ਸਬੰਧਤ ਪੇਂਡੂ ਕਿਸਾਨ ਤੇ ਮਜ਼ਦੂਰਾਂ ਕੋਲ, ਜੋ ਵੀ ਫੋਨ ਹਨ, ਉਹ ਸਿਰਫ ਗੱਲਬਾਤ ਕਰਨ ਲਈ ਹੀ ਕੰਮ ਆਉਂਦੇ ਹਨ। ਕਿਸ ਕੋਲ ਸਮਾਂ ਹੁੰਦਾ ਹੈ ਵਟਸਐਪ, ਯੂ-ਟਿਊਬ ਚਲਾਉਣ ਦਾ। ਮੇਰਾ ਖਿਆਲ ਰਾਜ ਕੁਮਾਰ ਤੁਲੀ ਜੀ ਦੀ ਕੀਤੀ ਕੜੀ ਮਿਹਨਤ ਧਰੀ ਧਰਾਈ ਰਹਿ ਜਾਂਦੀ ਹੈ। ਖ਼ਾਸ ਦਿਨਾਂ ’ਤੇ ਕੁਝ ਖ਼ਾਸ ਪ੍ਰੋਗਰਾਮ ਪੇਸ਼ ਹੋਣੇ ਤੈਅ ਹੁੰਦੇ ਹਨ। ਉਸ ਸਬੰਧੀ ਜਾਣਕਾਰੀ ਪ੍ਰੋਗਰਾਮ ਮੁਖੀ ਸ੍ਰੀ ਪੁਨੀਤ ਸਹਿਗਲ ਜੀ ਵੱਲੋਂ ਫੇਸਬੁੱਕ ਉੱਤੇ ਦਿੱਤੀ ਜਾਂਦੀ ਹੈ। ਦੂਰਦਰਸ਼ਨ ਪੰਜਾਬੀ ਜਿਸ ਦੀਆਂ ਦਿੱਤੀਆਂ ਸਲਾਹਾਂ ਨਾਲ ਅਸੀਂ ਬਹੁਤ ਕੁਝ ਖੱਟਿਆ ਹੈ, ਹੁਣ ਅਸੀਂ ਫੇਸਬੁੱਕ ਚਾਲੂ ਕਰਕੇ ਦੇਖਣ ਤੇ ਪੁੱਛਣ ਜਾਈਏ ਕਿ ਦੂਰਦਰਸ਼ਨ ਪੰਜਾਬੀ ਹੁਣ ਕਿਹੜੇ ਪ੍ਰੋਗਰਾਮ ਵਿਖਾਵੇਗਾ। ਸਾਡੇ ਕਿਸਾਨ ਭਰਾਵਾਂ ਨੂੰ ਫੇਸਬੁੱਕ ਅਤੇ ਯੂ-ਟਿਊਬ ਬਾਰੇ ਬਹੁਤੀ ਜਾਣਕਾਰੀ ਹੈ ਨਹੀਂ। 

ਗੂਗਲ ਕੰਪਨੀ ਵੱਲੋਂ ਚਲਾਏ ਜਾਂਦੇ ਵੱਖ-ਵੱਖ ਐਪ ਵਿੱਚ ਕੀ ਕੁਝ ਦਿਖਾਇਆ ਜਾਂਦਾ ਹੈ, ਉਸ ਦੀ ਗੱਲ ਨਾ ਕੀਤੀ ਜਾਵੇ ਤਾਂ ਭਲਾਈ ਹੈ। ਕਿਉਂਕਿ ਜੋ ਪੇਂਡੂ ਕਿਸਾਨ ਮਜ਼ਦੂਰ ਉਸ ਐਪ ਦੇ ਮੱਕੜ ਜਾਲ ਵਿੱਚ ਫਸ ਗਿਆ ਤਾਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੈ। ਇਸ ਨਾਲ ਗੂਗਲ ਦੀ ਕਮਾਈ ਜ਼ਰੂਰ ਵਧ ਜਾਵੇਗੀ। ਪਤਾ ਨਹੀਂ ਦੂਰਦਰਸ਼ਨ ਪੰਜਾਬੀ ਨੇ ਗੂਗਲ ਨਾਲ ਕੋਈ ਸਾਂਝ ਪੱਤੀ ਕੀਤੀ ਹੈ? ਅਸੀਂ ਤਾਂ ਛੋਟੇ ਭਾਈ ਤੋਂ ਬੜੇ ਨੂੰ ਪੈਸੇ ਦਿਵਾਉਣ ਦਾ ਉਪਰਾਲਾ ਕਰ ਲਿਆ ਹੈ। ਤੁਸੀਂ ਜਨਤਾ ਦੀ ਜੇਬ ਹਲਕੀ ਕਰੋ ਜੇ ਇਸ ਤਕਨੀਕ ਨਾਲ ਚਾਰ ਪੈਸੇ ਸਾਡੇ ਪੱਲੇ ਪਾ ਦੇਵੋ, ਅਸੀਂ ਵੀ ਵਿਹਲੇ ਬੈਠੇ ਤੇ ਅੱਕੇ ਹੋਏ ਮਹਿੰਗੀ ਸਸਤੀ ਕੁਲਫੀ ਖਾ ਲਈਏ। ਦੂਰਦਰਸ਼ਨ ਅਧਿਕਾਰੀਆਂ ਦੀ ਡੂੰਘੀ ਸੋਚ ਨੂੰ ਸਰੋਤਿਆਂ ਵੱਲੋਂ ਸਲਾਮ ਕਰਨਾ ਬਣਦਾ ਹੈ। ਸੱਤ ਕੁ ਸਾਲ ਪਹਿਲਾਂ ਦੀ ਗੱਲ ਹੈ, ਦੂਰਦਰਸ਼ਨ ਪੰਜਾਬੀ ’ਤੇ ਜੋ ਗੀਤ ਪੇਸ਼ ਕੀਤੇ ਜਾਂਦੇ ਸਨ, ਉਸ ਨੂੰ ਇੱਕ ਕਮੇਟੀ ਵੱਲੋਂ ਵੇਖ ਕੇ ਸੁਣ ਕੇ ਪੇਸ਼ ਕੀਤਾ ਜਾਂਦਾ ਸੀ ਤਾਂ ਜੋ ਪੰਜਾਬੀ ਬੋਲੀ ਤੇ ਵਿਰਸੇ ਦੀ ਸ਼ਾਨ ਬਣੀ ਰਹੇ।

TikTok ਨੇ ਅਮਰੀਕਾ 'ਚ ਡਿਲੀਟ ਕੀਤੀਆਂ 3 ਲੱਖ ਤੋਂ ਜ਼ਿਆਦਾ ਵੀਡੀਓ, ਦੱਸਿਆ ਇਹ ਕਾਰਨ

ਮੈਂ ਅਚਾਨਕ ਇੱਕ ਗੀਤ ਸੁਣਿਆ ‘ਨਾ ਜਾਹ ਵੇ ਹਾਣੀਆਂ ਨਾ ਜਾਂ ਨਹੀਂ ’ਤੇ ਹੁਣ ਸਿਆਪਾ ਕਰ ਦੂੰ ਗੀ ਗੱਡੀ ਥੱਲੇ ਸਿਰ ਦੇ ਕੇ ਮਰ ਜਾਊਂਗੀ’। ਇਸ ਸਬੰਧੀ ਮੈਂ ਪ੍ਰੋਗਰਾਮ ਮੁੱਖੀ ਸਾਹਿਬ ਨੂੰ ਚਿੱਠੀ ਲਿਖੀ। ਉਨ੍ਹਾਂ ਮੇਰੀ ਚਿੱਠੀ ਦਾ ਜਵਾਬ ਦਿੰਦੇ ਹੋਏ ਹੱਥ ਜੋੜ ਕੇ ਮਾਫੀ ਮੰਗਦੇ ਹੋਏ ਇਹ ਕਿਹਾ ਕਿ ਤੁਸੀਂ ਸਹੀ ਲਿਖਿਆ ਹੈ। ਨੌਜਵਾਨ ਪੀੜ੍ਹੀ ਨੂੰ ਅਜਿਹੇ ਗੀਤ ਸੁਣਾ ਕੇ ਗ਼ਲਤ ਰਸਤੇ ਨਹੀਂ ਪਾਉਣਾ ਚਾਹੁੰਦੇ, ਸਾਡੇ ਵਿਭਾਗ ਦੀ ਇਹ ਗਲਤੀ ਹੈ। ਇਸ ਨੂੰ ਅਸੀਂ ਤੁਹਾਡੀ ਚਿੱਠੀ ਪੜ੍ਹਨ ਤੋਂ ਬਾਅਦ ਤੁਰੰਤ ਲਾਇਬਰੇਰੀ ਵਿੱਚੋਂ ਕੱਢ ਦਿੱਤਾ ਹੈ ਪਰ ਹੁਣ ਗੀਤ ਸੰਗੀਤ ਦੇ ਪ੍ਰੋਗਰਾਮ ਦੂਰਦਰਸ਼ਨ ਪੰਜਾਬੀ ਨੇ ਠੇਕੇ ’ਤੇ ਚੜ੍ਹਾ ਦਿੱਤੇ ਹਨ। ਰਾਤ ਨੂੰ ਸੱਤ ਵਜੇ ਤੋਂ ਲੈ ਕੇ ਇਨ੍ਹਾਂ ਦਾ ਸ਼ੋਰ ਸ਼ੁਰੂ ਹੋ ਜਾਂਦਾ ਹੈ।

ਬਾਜ਼ਾਰੂ ਕੰਪਨੀਆਂ ਦੇ ਗੀਤ ਕਿਹੋ ਜਿਹੇ ਹੋਣਗੇ ਵੇਖਣ ਸੁਣਨ ਤੋਂ ਪਹਿਲਾਂ ਦੇਖਣ ਵਾਲੇ ਸਰੋਤੇ ਦਾ ਹੱਥ ਰਿਮੋਟ ਕੰਟਰੋਲ ’ਤੇ ਚਲਾ ਜਾਂਦਾ ਹੈ। ਸਵੇਰੇ ਅੱਠ ਵਜੇ ਖ਼ਬਰਾਂ ਸੁਣਾਈਆਂ ਜਾਂਦੀਆਂ ਹਨ, ਜੋ ਸਮਾਚਾਰ ਵਿਭਾਗ ਵੱਲੋਂ ਪੂਰੀ ਛਾਣ ਬੀਣ ਤੋਂ ਬਾਅਦ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤੀਆਂ ਜਾਂਦੀਆਂ ਹਨ। ਉਸ ਤੋਂ ਬਾਅਦ ਖ਼ਾਸ ਖ਼ਬਰ ਇਕ ਨਜ਼ਰ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਸ ਵਿੱਚ ਅਖ਼ਬਾਰਾਂ ਦੀਆਂ ਖ਼ਬਰਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ। ਸਰੋਤਿਆਂ ਲਈ ਇੱਕ ਸੋਚਣ ਵਾਲੀ ਗੱਲ ਹੈ ਕਿ ਖ਼ਬਰਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ, ਜੋ ਮੇਰੇ ਖਿਆਲ ਅਨੁਸਾਰ ਤਾਜ਼ੀਆਂ ਹੁੰਦੀਆਂ ਹੋਣਗੀਆਂ। ਅਖ਼ਬਾਰਾਂ ਜੋ ਪਿਛਲੇ ਦਿਨ ਦੀਆਂ ਖ਼ਬਰਾਂ ਹੁੰਦੀਆਂ ਹਨ, ਉਨ੍ਹਾਂ ਨੂੰ ਸੁਣਾਉਣ ਲਈ ਪ੍ਰਸਾਰ ਭਾਰਤੀ ਦਾ ਕੀਮਤੀ ਸਮਾਂ ਅਤੇ ਪੈਸਾ ਖ਼ਰਾਬ ਕਰਨਾ ਇਸ ਦਾ ਸਰੋਤਿਆਂ ਨੂੰ ਤਾਂ ਕੋਈ ਫਾਇਦਾ ਨਹੀਂ ਹੋਵੇਗਾ। ਖ਼ਬਰਾਂ ’ਤੇ ਨਵੀਂ ਪਾਣ ਚੜ੍ਹਾਉਣ ਲਈ ਆਏ ਮੁੱਖ ਮਹਿਮਾਨ ਨੂੰ ਚੰਗੀ ਕਮਾਈ ਹੋ ਜਾਂਦੀ ਹੈ। ਹੁਣ ਤਾਂ ਪ੍ਰੋਗਰਾਮ ਮੁਖੀ ਨੇ ਉਨ੍ਹਾਂ ਦੀ ਕਮਾਈ ਲਈ ਬਹੁਤ ਸੋਹਣਾ ਜੁਗਾੜ ਕੀਤਾ ਹੈ। ਆਪਣੀ ਪਸੰਦ ਦੇ ਕੁਝ ਖਾਸ ਪੱਤਰਕਾਰ ਜਾਂ ਬੁੱਧੀਜੀਵੀ ਰੱਖੇ ਹੋਏ ਹਨ, ਜਿਨ੍ਹਾਂ ਦੀ ਹਫਤਾਵਾਰ ਕਮਾਈ ਚਾਲੂ ਰਹਿੰਦੀ ਹੈ।

ਕੀ ਤੁਹਾਡੀ ਜੀਭ ਦਾ ਰੰਗ ਬਦਲ ਰਿਹੈ ਤਾਂ ਤੁਸੀਂ ਇਸ ਸਮੱਸਿਆ ਦੇ ਹੋ ਰਹੇ ਹੋ ਸ਼ਿਕਾਰ, ਪੜ੍ਹੋ ਇਹ ਖਬਰ

ਪ੍ਰਸਾਰ ਭਾਰਤੀ ਦਾ ਸਮਾਂ ਤੇ ਪੈਸਾ ਖ਼ਰਾਬ ਤੇ ਸਰੋਤੇ ਇਸ ਪ੍ਰੋਗਰਾਮ ਤੋਂ ਮੂੰਹ ਮੋੜ ਲੈਂਦੇ ਹਨ, ਜੋ ਹੁਣ ਖ਼ਬਰਾਂ ਸੁਣਾਈਆਂ ਸਨ, ਉਹ ਕੱਚੀਆਂ ਪਿੱਲੀਆਂ ਸਨ। ਪ੍ਰੋਗਰਾਮ ਲਈ ਰੱਖੇ ਨਿਰਮਾਤਾ ਪੂਰਾ ਦਿਨ ਵਿਹਲੇ ਪਤਾ ਨਹੀਂ ਵਿਚਾਰੇ ਕਿਵੇਂ ਟਾਈਮ ਪਾਸ ਕਰਦੇ ਹੋਣਗੇ। ਰਾਤ ਨੂੰ ਇੱਕ ਡਾਕਟਰ ਸਾਹਿਬ ਹਰ ਤਰ੍ਹਾਂ ਦੀ ਬੀਮਾਰੀ ਦਾ ਇਲਾਜ ਕਰਨ ਆਉਂਦੇ ਹਨ। ਹਰ ਇੱਕ ਡਾਕਟਰ ਦੀ ਆਪਣੀ ਡਿਗਰੀ ਹੁੰਦੀ ਹੈ ਪਰ ਸਰੋਤੇ ਅਣਜਾਣ ਹਨ ਕਿ ਬੀਮਾਰੀ ਹਰ ਇੱਕ ਦਾ ਪੱਕਾ ਇਲਾਜ ਬੋਲਣ ਵਾਲਾ ਡਾਕਟਰ ਜਾਂ ਡਾਕਟਰ ਨਹੀਂ ਹੈ। ਕੋਰੋਨਾ ਮਹਾਮਾਰੀ ਪੂਰੀ ਤਰ੍ਹਾਂ ਦੁਨੀਆਂ ਨੂੰ ਘੇਰ ਕੇ ਖੜ੍ਹੀ ਹੈ, ਉਸ ਜੁਗਾੜੀ ਡਾਕਟਰ ਸਾਹਿਬ ਤੋਂ ਕੋਰੋਨਾ ਦਾ ਇਲਾਜ ਕਿਉਂ ਨਹੀਂ ਪੁੱਛਿਆ ਜਾਂਦਾ। ਮੇਰੀ ਦੂਰਦਰਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਕੋਰੋਨਾ ਸਬੰਧੀ ਇਸ ਡਾਕਟਰ ਸਾਹਿਬ ਤੋਂ ਖਾਸ ਪ੍ਰੋਗਰਾਮ ਪੇਸ਼ ਕਰਵਾਉਣ, ਜੇ ਇਲਾਜ ਸੰਭਵ ਹੋ ਗਿਆ ਤਾਂ ਦੂਰਦਰਸ਼ਨ ਪੰਜਾਬੀ ਕੋਈ ਨੋਬਲ ਪੁਰਸਕਾਰ ਜ਼ਰੂਰ ਜਿੱਤ ਲਵੇਗਾ, ਜੋ ਦੂਰਦਰਸ਼ਨ ਦੇ ਇਤਿਹਾਸ ਵਿਚ ਇੱਕ ਖਾਸ ਪੰਨਾ ਹੋ ਨਿਬੜੇਗਾ। ਰਾਤ ਨੂੰ ਈਸਾਈ ਮੱਤ ਦੇ ਮੁਖੀਆਂ ਵੱਲੋਂ ਬੇਨਤੀਆਂ ਕਰਕੇ ਸਰੋਤਿਆਂ ਦੇ ਦੁੱਖ ਦੂਰ ਕਰਨ ਦਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ। ਦੂਰਦਰਸ਼ਨ ਪੰਜਾਬੀ ਨੂੰ ਤਾਂ ਕਮਾਈ ਹੁੰਦੀ ਹੈ, ਇਸ ਸਬੰਧੀ ਵੀ ਫੇਸਬੁੱਕ ਤੇ ਸਰੋਤਿਆਂ ਨੂੰ ਦੱਸ ਦੇਣਾ ਚਾਹੀਦਾ ਹੈ, ਤਾਂ ਜੋ ਹਰ ਕੋਈ ਬੇਨਤੀ ਕਰਕੇ ਆਪਣਾ ਦੁੱਖ ਦੂਰ ਕਰਵਾ ਸਕੇ। ਦੂਰਦਰਸ਼ਨ ਦੇ ਅਧਿਕਾਰੀਆਂ ਦਾ ਇੱਕ ਪੰਥ ਦੋ ਕਾਜ ਵਾਲਾ ਕੰਮ ਹੋ ਜਾਵੇ।

ਦੂਰਦਰਸ਼ਨ ਪੰਜਾਬੀ ਤੇ ਇੱਕ ਦਹਾਕੇ ਤੋਂ ਕੁਝ ਖ਼ਾਸ ਸਰੋਤਿਆਂ ਨੇ ਫ਼ੋਨ ਕਾਲ ਕਰਨ ਦਾ ਕਬਜ਼ਾ ਕੀਤਾ ਹੋਇਆ ਹੈ। ਇਸ ਸਬੰਧੀ ਪੰਜਾਬੀ ਮਾਂ ਬੋਲੀ ਦੇ ਸੇਵਕਾਂ ਵੱਲੋਂ ਪ੍ਰਸਾਰ ਭਾਰਤੀ ਨੂੰ ਸ਼ਿਕਾਇਤ ਕੀਤੀ ਗਈ ਸੀ, ਉਨ੍ਹਾਂ ਦੇ ਫੋਨ ਕਾਲ ਕਰਨ ਤੇ ਉੱਚ ਅਧਿਕਾਰੀਆਂ ਵੱਲੋਂ ਰੋਕ ਲਗਾ ਦਿੱਤੀ ਗਈ ਸੀ ਪਰ ਦੂਰਦਰਸ਼ਨ ਪੰਜਾਬੀ ਲੰਮੇ ਸਮੇਂ ਤੋਂ ਡੱਬਾ ਕਲਚਰ ਥੱਲੇ ਦੱਬਿਆ ਹੋਇਆ ਹੈ। ਬਰਫ਼ੀ ਦਾ ਡੱਬਾ ਜਾਂ ਮਦਿਰਾਪਾਨ ਸਬੰਧਤ ਪ੍ਰੋਗਰਾਮ ਮੁਖੀ ਨੂੰ ਕਰਵਾ ਦੇਵੋ ਦੂਰਦਰਸ਼ਨ ਪੰਜਾਬੀ ਦਾ ਫੋਨ ਤੇ ਆਵਾਜ਼ ਤੁਹਾਡੀ ਹੁਣ ਇਸ ਲੜੀ ਨੂੰ ਅਗਾਂਹ ਵਧਾਉਣ ਲਈ ਪ੍ਰੋਗਰਾਮ ਮੁੱਖੀ ਜੀ ਨੇ ਆਪੋ ਆਪਣੀ ਗੱਲ ਪ੍ਰੋਗਰਾਮ ਸ਼ੁਰੂ ਕੀਤਾ ਹੈ ਉਹੋ ਹੀ ਫੋਨ ਕਾਲਾਂ ਜੋ ਪ੍ਰਸਾਰ ਭਾਰਤੀ ਵੱਲੋਂ ਬੰਦ ਕੀਤੀਆਂ ਗਈਆਂ ਸਨ। ਉਨ੍ਹਾਂ ਨੂੰ ਹੀ ਪਹਿਲ ਦਿੱਤੀ ਜਾ ਰਹੀ ਹੈ ਵਿਸ਼ਾ ਕੋਈ ਪ੍ਰੋਗਰਾਮ ਦਾ ਖ਼ਾਸ ਨਹੀਂ ਹੁੰਦਾ ਫੋਨ ਕਾਲਾ ਸ਼ੁਰੂ ਹੁੰਦੇ ਹੀ ਪਹਿਲੀ ਫੋਨ ਕਾਲ ਹਠੂਰ ਪਿੰਡ ਤੋਂ ਚਾਲੂ ਹੋ ਕੇ ਕੜਾਹੇ ਵਾਲਾ ਹੁੰਦੀ ਹੋਈ ਫਗਵਾੜਾ ਪਹੁੰਚ ਜਾਂਦੀ ਹੈ। ਜਗਰਾਵਾਂ ਦਾ ਚੱਕਰ ਲਗਾ ਕੇ ਵਾਪਸ ਜਲੰਧਰ ਆ ਕੇ ਸਮੇਟ ਦਿੱਤੀ ਜਾਂਦੀ ਹੈ ਅੰਤਰਰਾਸ਼ਟਰੀ ਚੈਨਲ ਦੀ ਰੇਂਜ ਇਸ ਪ੍ਰੋਗਰਾਮ ਸਮੇਂ ਕੁਝ ਸੀਮਤ ਹੋ ਜਾਂਦੀ ਹੈ।ਇਸ ਸਬੰਧੀ ਮੈਂ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਪ੍ਰੋਗਰਾਮ ਮੁਖੀ ਦੀ ਮਰਜ਼ੀ ਹੈ, ਤੁਹਾਡਾ ਦੂਰਦਰਸ਼ਨ ਪੰਜਾਬੀ ਨਾਲ ਕੋਈ ਲਾਗਾ ਦੇਗਾ ਨਹੀਂ। ਪ੍ਰੋਗਰਾਮ ਮੁਖੀ ਜੀ ਜਦੋਂ ਦੂਰਦਰਸ਼ਨ ਜਲੰਧਰ ਦੇ ਨਿਰਮਾਤਾ ਸਨ ਤਾਂ ਇਨ੍ਹਾਂ ਨੇ ਦੋ ਲੜੀਵਾਰ ਤਿਆਰ ਕੀਤੇ ਸਨ ਇਹ ਕੇਹੀ ਰੁੱਤ ਆਈ ਤੇ ਭਾਗਾਂ ਵਾਲੀਆਂ ਇਨ੍ਹਾਂ ਦਾ ਪ੍ਰਸਾਰਣ ਪਿਛਲੇ ਦਸ ਕੁ ਸਾਲ ਤੋਂ ਚੱਲ ਹੀ ਰਿਹਾ ਸੀ ਘੁਮਿਆਰੀ ਆਪਣੇ ਭਾਂਡੇ ਨੂੰ ਹੀ ਠੋਲ੍ਹਾ ਮਾਰ ਕੇ ਚੰਗਾ ਦੱਸਦੀ ਹੈ। ਇਸੇ ਆਧਾਰ ਤੇ ਸਰੋਤਿਆਂ ਦੀ ਮੰਗ ਦਾ ਬਹਾਨਾ ਲਗਾ ਕੇ ਇਹ ਦੋਨੋਂ ਲੜੀਵਾਰ ਫਿਰ ਚਾਲੂ ਕਰ ਦਿੱਤੇ ਹਨ ।ਸਰੋਤਿਆਂ ਦਾ ਉਹ ਹਾਲ ਹੈ ਆਪਣਾ ਕੰਮ ਕੀਤਾ ਖਸਮਾਂ ਨੂੰ ਖਾਵੇ ਜੀਤਾ ਮੁੱਕਦੀ ਗੱਲ - ਦੂਰਦਰਸ਼ਨ ਪੰਜਾਬੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਤੋਂ ਕੋਹਾਂ ਦੂਰ ਜਾ ਚੁੱਕਿਆ ਹੈ। ਸਰੋਤਿਆਂ ਵੱਲੋਂ ਪ੍ਰਸਾਰ ਭਾਰਤੀ ਪੰਜਾਬ ਸਰਕਾਰ ਪੰਜਾਬ ਕਲਾ ਪ੍ਰੀਸ਼ਦ ਸਮਾਜਿਕ ਜਥੇਬੰਦੀਆਂ ਤੇ ਸਾਹਿਤ ਸਭਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਡੀ ਮਾਂ ਬੋਲੀ ਪੰਜਾਬੀ ਦਾ ਦੂਰਦਰਸ਼ਨ ਦਾ ਇੱਕ ਚੈਨਲ ਹੈ। ਸਾਨੂੰ ਇਹ ਭੀਖ ਦੇ ਰੂਪ ਵਿੱਚ ਵਾਪਿਸ ਦੇ ਦੇਵੋ ਜੀ ਨਹੀਂ ਤਾਂ ਸਾਡੀ ਮਾਂ ਬੋਲੀ ਪੰਜਾਬੀ ਬਾਬੂ ਸਿੰਘ ਮਾਨ ਦੇ ਲਿਖੇ ਉਹ ਸ਼ਬਦ ਦੁਹਰਾਏਗੀ ਮੈਂ ਖੜ੍ਹੀ ਦਫਤਰੋਂ ਬਾਹਰ ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ ਮੈਨੂੰ ਨਾ ਮਨੋ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ।

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ 9914880392

  • ਦੂਰਦਰਸ਼ਨ ਪੰਜਾਬੀ
  • ਗੂਗਲ
  • ਪ੍ਰਚਾਰ
  • ਪ੍ਰਸਾਰ
  • Doordarshan Punjabi
  • Google
  • Prachar
  • Prasar

ਕੀ ਤੁਸੀਂ ਵੀ ਆਪਣੀਆਂ ਆਈਬ੍ਰੋਅ ਤੇ ਪਲਕਾਂ ਨੂੰ ਸੰਘਣਾ ਕਰਨਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਖ਼ਬਰ

NEXT STORY

Stories You May Like

  • trump campaign advertisement
    ਟੈਕਸਦਾਤਾਵਾਂ ਦੇ ਪੈਸੇ ਨਾਲ ਟਰੰਪ ਦੇ ਪ੍ਰਚਾਰ ਦਾ ਇਸ਼ਤਿਹਾਰ ਪ੍ਰਸਾਰਿਤ
  • china covert propaganda campaign on greek social media
    ਯੂਨਾਨੀ ਸੋਸ਼ਲ ਮੀਡੀਆ 'ਤੇ ਚੀਨ ਦਾ ਗੁਪਤ ਪ੍ਰਚਾਰ ਮੁਹਿੰਮ ! RSF ਨੇ ਜਾਰੀ ਕੀਤੀ ਚੇਤਾਵਨੀ
  • punjabi boy in canada
    ਕੈਨੇਡਾ 'ਚ ਸੋਹਣੇ ਸੁਨੱਖੇ ਪੰਜਾਬੀ ਨੌਜਵਾਨ ਦਾ ਕਤਲ, ਦੋਸ਼ੀ ਔਰਤ ਗ੍ਰਿਫ਼ਤਾਰ
  • suits  women  punjabi jutti  preference
    ਸੂਟ ਦੇ ਨਾਲ ਔਰਤਾਂ ਨੂੰ ਪਸੰਦ ਆ ਰਹੀ ਪੰਜਾਬੀ ਜੁੱਤੀ
  • punjabi youth wins 200 crore lottery
    ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਨਿਕਲੀ 200 ਕਰੋੜ ਦੀ ਲਾਟਰੀ!
  • punjabi men in canada
    ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ
  • nclat notice to lenders on subhash chandra  s application
    ਸੁਭਾਸ਼ ਚੰਦਰਾ ਦੀ ਅਰਜ਼ੀ ’ਤੇ NCLAT ਦਾ ਕਰਜ਼ਦਾਤਿਆਂ ਨੂੰ ਨੋਟਿਸ
  • punjabi man in canada
    ਚਾਈਂ-ਚਾਈਂ ਬੱਚਿਆਂ ਨੂੰ ਕੈਨੇਡਾ ਮਿਲਣ ਗਏ ਪੰਜਾਬੀ ਬਜ਼ੁਰਗ ਨਾਲ ਵਾਪਰਿਆ ਭਾਣਾ
  • police and health department action 250 kg desi ghee recovered
    ਪੁਲਸ ਤੇ ਸਿਹਤ ਵਿਭਾਗ ਦਾ ਐਕਸ਼ਨ, 250 ਕਿਲੋ ਦੇਸੀ ਘਿਓ ਤੇ 35 ਟੀਨ ਰਿਫਾਇੰਡ ਬਰਾਮਦ
  • pcs officers in punjab to be transferred following cbi raid
    CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
  • robbers looted thousands of rupees from a woman in jalandhar
    ਜਲੰਧਰ 'ਚ ਬੈਂਕ ਤੋਂ ਪੈਸੇ ਕੱਢਵਾ ਕੇ ਲਿਜਾ ਰਹੀ ਔਰਤ ਤੋਂ 20 ਹਜ਼ਾਰ ਲੁੱਟ ਕੇ...
  • good news for passport applicant
    ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ...
  • heart attack paratha owner veer davinder receives threat call
    ਜਲੰਧਰ ਦੇ ਮਸ਼ਹੂਰ ਹਾਰਟ ਅਟੈਕ ਪਰਾਂਠੇ ਵਾਲੇ ਵੀਰ ਦਵਿੰਦਰ ਸਿੰਘ ਨੂੰ ਮਿਲੀ ਧਮਕੀ
  • bjp organizes seva jyoti yatra on completion
    PM ਨਰਿੰਦਰ ਮੋਦੀ ਦੇ ਦੇਸ਼ ਸੇਵਾ ਦੇ 25 ਸਾਲ ਪੂਰੇ ਹੋਣ 'ਤੇ ਭਾਜਪਾ ਨੇ ਰੱਖੀ...
  • trolley overloaded with stubble crashes into shops in bhogpur
    ਭੋਗਪੁਰ 'ਚ ਵੱਡਾ ਹਾਦਸਾ! ਦੁਕਾਨਾਂ 'ਚ ਜਾ ਵੜੀ ਪਰਾਲੀ ਨਾਲ ਓਵਰਲੋਡ ਟਰਾਲੀ
  • shopkeepers at mai hiran gate have threatened to close the market
    ਮਾਈ ਹੀਰਾਂ ਗੇਟ ਦੇ ਦੁਕਾਨਦਾਰਾਂ ਨੇ ਮਾਰਕੀਟ ਬੰਦ ਕਰਨ ਦੀ ਦਿੱਤੀ ਚਿਤਾਵਨੀ
Trending
Ek Nazar
ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

kiara advani and sidharth malhotra share good news once again

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

theft at famous actress s cafe thief makes off with the entire cash counter

ਮਸ਼ਹੂਰ ਅਦਾਕਾਰਾ ਦੇ ਕੈਫੇ 'ਚ ਚੋਰੀ, ਪੂਰਾ ਕੈਸ਼ ਕਾਊਂਟਰ ਹੀ ਉਡਾ ਲੈ ਗਿਆ ਚੋਰ,...

power outage tomorrow long power cuts scheduled

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ 'ਚ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

hindu temple vandalised

ਪਾਕਿਸਤਾਨ 'ਚ ਹਿੰਦੂ ਮੰਦਰ ਦੀ ਭੰਨ-ਤੋੜ; ਇੱਕ ਵਿਅਕਤੀ ਗ੍ਰਿਫ਼ਤਾਰ

pakistan afghanistan conflict

ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ...

ganguly appointed head coach of delhi capitals for ipl 2027

IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

folk singer pammi bai honoured in australian parliament

ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

indians  in sri lanka

ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

abhinav shukla questions punjab police over rising crime

ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

un chief arrives in pakistan

UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

nushrratt bharuccha

ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +