ਮੈਨੂੰ ਆਪਣਾ ਸ਼ਹਿਰ ਬਦਲਣਾ ਪਿਆ ਆਪਣੇ ਪਰਿਵਾਰ ਕਾਰਨ ਤਾਂ ਕਿ ਮੇਰੀ ਪਤਨੀ ਨੂੰ ਨੌਕਰੀ ਕਰਨਾ ਸੌਖਾ ਹੋ ਜਾਵੇ ਅਤੇ ਉਹ ਆਪਣੇ ਪਰਿਵਾਰ ਦੀ ਦੇਖ ਰੇਖ ਵੀ ਕਰ ਸਕੇ ਨਵੇਂ ਸ਼ਹਿਰ ਵਿਚ ਇਕ ਘਰ ਦੇਖਿਆ, ਦੇਖਣ ਵਿਚ ਬਹੁਤ ਸੋਹਣਾ ਸੀ ਅਤੇ ਮੈਂ ਕਿਹਾ ਗਿਆ ਰੈਂਟ ਦੇ ਵੀ ਸਕਦਾ ਸੀ ਮੈਂ ਹਾਂ ਕਰ ਦਿੱਤੀ |
ਘਰ ਦੀ ਮਾਲਕਣ ਨੇ ਕਿਹਾ ਕਿ ਅਸੀਂ ਉਸਦੇ ਘਰ ਵਿਚ ਪਿਆ ਸਮਾਨ ਵਰਤ ਸਕਦੇ ਹਾਂ ਉਹਨਾਂ ਨੇ ਮੈਨੂੰ ਬੜੇ ਹੀ ਪਿਆਰ ਨਾਲ ਕਿਹਾ, “ਬੇਟਾ ਇਹ੍ਵੀ ਤਾਂ ਤੁਹਾਡਾ ਘਰ ਹੀ ਹੈ ਸਰਦੀਆਂ ਦਾ ਮੌਸਮ ਹੈ, ਤੁਸੀਂ ਸਾਡੀਆਂ ਰਜਾਈਆਂ ਕੱਢ ਲੈਣਾ ਉਹਨਾਂ ਦੇ ਪਿਆਰ ਨਾਲ ਬੋਲਣ ਕਾਰਨ, ਮੈਂ ਉਹਨਾਂ ਦਾ ਸਮਾਨ ਇਕ ਦੋ ਦਿਨਾਂ ਲਈ ਵਰਤਣ ਲਈ ਤਿਆਰ ਹੋ ਗਿਆ |
ਮੈਂ ਜਦ ਵੀ ਉਹਨਾਂ ਨੂੰ ਆਪਣਾ ਸਮਾਨ ਲਿਆਉਣ ਲਈ ਕਹਿੰਦਾ ਤਾਂ ਉਹ ਵਾਰ-ਵਾਰ ਅਸੀਧੇ ਤੌਰ ਤੇ ਮਨਾ ਕਰ ਦਿੰਦੇ ਅਤੇ ਕਹਿੰਦੇ, ਤੁਸੀਂ ਸਾਡਾ ਸਮਾਨ ਹੀ ਵਰਤ ਲਿਆ ਕਰੋ ਕੀ ਇਹ ਤੁਹਾਡਾ ਘਰ ਨਹੀਂ ਇੰਨੀ ਗਲ ਸੁਣਦਿਆਂ ਹੀ ਮੈਨੂੰ ਚੁੱਪ ਕਰਨਾ ਪੈਂਦਾ ਦੂਜੇ ਪਾਸੇ ਉਹਨਾਂ ਦੇ ਘਰ ਦਾ ਸਾਮਾਨ ਬਹੁਤ ਹੀ ਗੰਦਾ ਸੀ ਬੈਡ ਦਾ ਗਦਾ ਮੈਲ ਨਾਲ ਭੂਰਾ ਹੋ ਚੁੱਕਾ ਸੀ ਬੈਡ ਦੀ ਚਾਦਰ ਵੀ ਕਿਸੇ ਮੈਲੇ ਪੁਰਾਣੇ ਕੱਪੜੇ ਦੀ ਬਣਾਈ ਲੱਗਦੀ ਸੀ ਮੈਂ ਤਾਂ ਚਲੋ ਫਿਰ ਵੀ ਉਸ ਉਤੇ ਸੋ ਜਾਂਦਾ, ਪਰ ਮੇਰੀ ਪਤਨੀ ਅਤੇ ਮਾਤਾ ਜੀ ਵਾਸਤੇ ਬਹੁਤ ਔਖਾ ਸੀ ਬਹੁਤ ਹੀ ਪੁਰਾਣੇ ਰਿਵਾਜ ਦਾ ਟੀਵੀ ਪਿਆ ਸੀ ਟੁੱਟੀ ਜਿਹੀ ਵਾਸ਼ਿੰਗ ਮਸ਼ੀਨ, ਪੁਰਾਣਾ ਇਨਵਰਟਰ ਵੀ ਪਿਆ ਸੀ ਹੈਰਾਨੀ ਹੁੰਦੀ ਸੀ ਦੇਖ ਕੇ ਕਿ ਇੰਨੀ ਸੋਹਣੀ ਕੋਠੀ ਵਿਚ ਇੰਨਾ ਘਟਿਆ ਸਮਾਨ ਕਿਉਂ ਰੱਖਿਆ ਹੋਇਆ ਹੈ |
ਮੇਰੀ ਪਤਨੀ ਅਤੇ ਮੇਰੀ ਮਾਤਾ ਜੀ ਨੇ ਕਿਹਾ ਕਿ ਆਪਾਂ ਤਾਂ ਆਪਣਾ ਸਮਾਨ ਹੀ ਵਰਤਾਂਗੇ, ਆਪਨੇ ਤੋਂ ਤਾਂ ਨਹੀਂ ਇਹੋ ਜਿਹਾ ਸਮਾਨ ਵਰਤਿਆ ਜਾਣਾ ਮੈਨੂੰ ਹੁਣ ਇਹ ਗੱਲ ਤਾਂ ਮੰਨਣੀ ਪੈਣੀ ਸੀ ਮੈਂ ਸੋਚਿਆ ਮੈਂ ਘਰ ਦੀ ਮਾਲਕਣ ਦੇ ਬੇਟੇ ਨਾਲ ਗੱਲ ਕਰਦਾ ਹਾਂ ਕਿਉਂਕਿ ਉਹ ਪੜ੍ਹਿਆ ਲਿਖਿਆ ਸੀ, ਮੈਂ ਸੋਚਿਆ ਉਹ ਸਿਧੀ ਜਿਹੀ ਗੱਲ ਕਰੇਗਾ ਕਿ ਅਸੀਂ ਆਪਣਾ ਸਮਾਂ ਕਦੋਂ ਲਿਆਈਏ |
ਮੈਂ ਉਸ ਨਾਲ ਗੱਲ ਕੀਤੀ ਮੈਂ ਵੀ ਸਾਫ਼ ਸਾਫ਼ ਹੀ ਕਹਿ ਦਿੱਤਾ ਕਿ ਅਸੀਂ ਤੁਹਾਡਾ ਸਮਾਨ ਨਹੀਂ ਵਰਤਣਾ ਚਾਹੁੰਦੇ ਤੁਸੀਂ ਸਾਨੂੰ ਸਾਫ਼ ਸਾਫ਼ ਦੱਸ ਦਿਓ ਕਿ ਅਸੀਂ ਸਮਾਨ ਕਦੋਂ ਲਿਆਈਏ ਉਸਨੇ ਕਿਹਾ ਕਿ ਕੋਈ ਗਲ ਨਹੀਂ ਤੁਸੀਂ ਆਪਣਾ ਸਮਾਨ ਲਿਆ ਸਕਦੇ ਹੋਂ ਮੈਂ ਅਗਲੇ ਹੀ ਦਿਨ ਸਮਾਨ ਲੈ ਆਉਂਦਾ ਬਹੁਤ ਹੀ ਮੁਸ਼ਕਿਲ ਨਾਲ ਮੈਂ ਆਪਣੇ ਸਾਰੇ ਘਰ ਦਾ ਸਮਾਨ ਪੱਟਿਆ ਅਤੇ ਛੋਟੇ ਹਾਥੀ ਕਰਵਾ ਕੇ ਦੂਜੇ ਸ਼ਹਿਰ ਲਈ ਆਇਆ |
ਪਰ ਅੱਗੋਂ ਜੋ ਹੋਣ ਵਾਲਾ ਸੀ, ਉਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਘਰ ਵਿਚ ਪਹੁੰਚਦਿਆਂ ਸਾਰ ਹੀ ਘਰ ਦੀ ਮਾਲਕਿਨ ਦੇ ਫੋਨ ਆਉਣੇ ਸ਼ੁਰੂ ਹੋ ਗਏ ਉਹ ਕਹਿਣ ਲਗ ਗਈ ਕਿ ਅਸੀਂ ਸਮਾਨ ਕਿਉਂ ਲਿਆਏ ਹਾਂ ਉਸਨੇ ਸਿਧਾ ਹੀ ਸਾਡੇ ਤੇ ਵਰ੍ਸਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਉਸ ਦਾ ਘਰ ਹੁਣੇ ਵਿਹਲਾ ਕਰੀਏ |ਰਾਤ ਦਾ ਸਮਾਂ ਸੀ, ਕੁਝ ਸਮਝ ਨਹੀਂ ਸੀ ਆ ਰਿਹਾ ਹਾਲਤ ਵੀ ਇੰਨੀ ਟੁਟ ਚੁਕੀ ਸੀ ਕਿ ਕੁਝ ਵੀ ਕਰਨ ਦੀ ਹਿੰਮਤ ਨਹੀਂ ਸੀ |
ਪਰ ਇੱਕ ਗੱਲ ਮੈਂ ਚੰਗੀ ਤਰਾਂ ਸਮਝ ਚੁੱਕਾ ਸੀ ਕਿ ਇੱਥੇ ਮੇਰੀ ਨਹੀਂ ਨਿਭ ਸਕਦੀ |ਮੇਰੇ ਦਿਮਾਗ ਵਿਚ ਉਸ ਘਰ ਦੀਆਂ ਪੁਰਾਣੀਆਂ ਗੱਲਾ ਵੀ ਯਾਦ ਆਉਣ ਲੱਗੀਆਂ ਉਸਨੇ ਮੈਨੂੰ ਇੱਕ ਵਾਰੀ ਕਿਹਾ ਸੀ, “ਬੇਟਾ ਤੁਸੀਂ ਬਰ੍ਸ਼ ਸਿਰਫ ਇਸ ਜਗ੍ਹਾ ਕਰਨਾ ਕਪੜੇ ਸਿਰਫ ਇੱਥੇ ਹੀ ਧੋਨੇ ਹਨ ਰੋਜ਼ ਪੂਜਾ ਕਰਨੀ ਹੈ ਫਰਸ਼ ਨੂੰ ਪਾਣੀ ਨਾਲ ਨਹੀਂ ਧੋਣਾ ਇਹ ਸਾਰੀਆਂ ਗੱਲਾਂ ਤਾਂ ਪਹਿਲਾਂ ਹੀ ਮੇਰੇ ਦਿਮਾਗ ਤੇ ਭਾਰੀ ਹੋ ਰਹੀਆਂ ਸਨ ਪਰ ਹੁਣ ਤਾਂ ਹੱਦ ਹੀ ਹੋ ਚੁੱਕੀ ਸੀ ਪੂਰੀ ਕੜਾਕੇ ਦੀ ਸਰਦੀ ਸੀ ਧੁੰਦ ਇੰਨੀ ਕੁ ਜ਼ਿਆਦਾ ਸੀ ਕਿ ਕੁਝ ਦਿਖਾਈ ਹੀ ਨਹੀਂ ਦੇ ਰਿਹਾ ਸੀ ਉਸ ਰਾਤ ਮੈਂ ਰਾਤ 10:30 ਵਜੇ ਤਕ ਆਪਣੇ ਲਈ ਨਵਾਂ ਘਰ ਹੀ ਲਭ ਰਿਹਾ ਸੀ |
ਸ਼ੁਕਰ ਮਨਾਈ ਜਦੋਂ ਅਗਲੀ ਸਵੇਰ ਮੈਨੂੰ ਇੱਕ ਨਵਾਂ ਘਰ ਲੱਭਿਆ ਅਤੇ ਮੈਂ ਜਲਦ ਹੀ ਫਿਰ ਸਾਰਾ ਸਮਾਨ ਨਵੇਂ ਘਰ ਵਿਚ ਰਖ ਲਿਆ ਮੈਂ ਸੋਚਿਆ ਸ਼ਾਇਦ ਸੁਭਾਅ ਨਹੀਂ ਮਿਲਿਆ ਸ਼ਾਇਦ ਅਸੀਂ ਕੁਦਰਤ ਵਲੋਂ ਹੀ ਫਿਟ ਨਹੀਂ ਬੈਠੇ ਮੈਂ ਤਾਂ ਨਵੇਂ ਘਰ ਵਿੱਚ ਸੇਟ ਹੋ ਗਿਆ ਪਰ ਕੁਝ ਦਿਨਾਂ ਬਾਅਦ ਹੀ, ਉਸੇ ਘਰ ਵਿਚ ਨਵੇਂ ਕਿਰਾਏਦਾਰ ਆ ਗਏ ਉਹ ਵੀ ਚੰਗੇ ਘਰ ਦੇ ਪੜ੍ਹੇ ਲਿਖੇ ਲਗ ਰਹੇ ਸਨ ਪਰ ਮੈਨੂੰ ਅਜੇ ਕਲ੍ਹ ਹੀ ਪਤਾ ਲੱਗਿਆ ਹੈ ਕਿ ਉਹ ਵੀ ਹੁਣ ਨਵਾਂ ਘਰ ਲਭ ਰਹੇ ਹਨ | ਸੁਣਨ ਵਿਚ ਆਇਆ ਹੈ ਕਿ ਉਹਨਾ ਨੂੰ ਵੀ ਉਹੋ ਕੋਠੀ ਫਰਨੀਚਰ ਸਮੇਤ ਦਿੱਤੀ ਸੀ ਪਰ ਉਹਨਾਂ ਨੇ ਅਚਾਨਕ ਆਪਣਾ ਫਰਨੀਚਰ ਚੁਕਵਾ ਲਿਆ ਹੈ ਅਤੇ ਹੁਣ ਉਹਨਾ ਕੋਲ ਸੋਨ ਲਈ ਕੋਈ ਬੈਡ ਹੀ ਨਹੀਂ ਹੈ |
ਕੁਦਰਤ ਉਹਨਾ ਦਾ ਭਲਾ ਕਰੇ ਪਰ ਮੈਨੂੰ ਸਮਝ ਹੀ ਨਹੀਂ ਆਈ ਕਿ ਉਹ ਚਾਹੁੰਦੇ ਕੀ ਹਨ ਅਜਿਹੀਆਂ ਮਾਨਸਿਕ ਬੀਮਾਰੀਆਂ ਅੱਜਕਲ ਦੁਨਿਆ ਵਿਚ ਬਹੁਤ ਫੈਲ ਰਹੀਆਂ ਹਨ |