Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 31, 2026

    6:24:40 PM

  • punjab weather update

    ਪੰਜਾਬ 'ਚ ਪੈ ਗਏ ਗੜੇ, ਆਉਣ ਵਾਲੇ ਦਿਨਾਂ ਲਈ ਵੀ...

  • us deploys amphibious forces in indian ocean

    ਈਰਾਨ 'ਤੇ ਹਮਲੇ ਦੀ ਨਵੀਂ ਰਣਨੀਤੀ ਤਿਆਰ ! ਹਿੰਦ...

  • huge increase in toll rates

    ਲਾਡੋਵਾਲ ਟੋਲ ਪਲਾਜ਼ਾ ਹੋਇਆ ਹੋਰ ਮਹਿੰਗਾ, ਟੋਲ ਦਰਾਂ...

  • huge jump in gold and silver prices  silver rose beyond rs 8000

    ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਵਿਜੋਗੇ ਜੀਆਂ ਲਈ 'ਵਾਰਿਸ ਸ਼ਾਹ ਵਿਚਾਰ ਪਰਚਾਰ ਪਰ੍ਹਿਆ ਦੇ ਵੱਡੇ ਯਤਨ'

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਵਿਜੋਗੇ ਜੀਆਂ ਲਈ 'ਵਾਰਿਸ ਸ਼ਾਹ ਵਿਚਾਰ ਪਰਚਾਰ ਪਰ੍ਹਿਆ ਦੇ ਵੱਡੇ ਯਤਨ'

  • Updated: 25 Dec, 2018 07:10 PM
Meri-Awaz-Suno
for the success of
  • Share
    • Facebook
    • Tumblr
    • Linkedin
    • Twitter
  • Comment

ਇਹ ਹੱਦਾਂ/ਸਰਹੱਦਾਂ, ਜਿਹੜੀਆਂ ਸਾਨੂੰ ਅੱਜ ਹਕੀਕਤ ਲੱਗਦੀਆਂ ਹਨ, ਇਹ ਸਭ ਕੁਦਰਤੀ ਜਾਂ ਭੂਗੋਲਿਕ ਨਹੀਂ ਹਨ ਬਲਕਿ ਸਿਆਸੀ ਕਾਰਨਾਂ ਕਰ ਕੇ ਹਨ। ਤੁਸੀਂ ਕਦੇ ਵੀ ਗਲੋਬ ਦਾ ਨਕਸ਼ਾ ਚੁਕ ਕੇ ਵੇਖੋ, ਓਹਦੇ ਉੱਤੇ ਲਿਖਿਆ ਹੁੰਦੈ, 'ਵਰਲਡ ਪੋਲੀਟੀਕਲ'। ਦੱਸਣ ਦੀ ਲੋੜ ਨਹੀਂ ਕਿ ਕਾਇਨਾਤ ਵਿਚ ਕਿਤੇ ਕੋਈ ਤਕਸੀਮ ਨਹੀਂ। ਕੁਲ ਦੁਨੀਆ ਵਿਚ ਜਿੰਨੀ ਵੀ ਜ਼ਮੀਨ ਹੈ, ਇਸ ਵਿਚ ਕੁਦਰਤਨ ਕੋਈ ਤਕਸੀਮ ਨਹੀਂ। ਅਮਰੀਕਾ, ਕਨੇਡਾ, ਮੈਕਸੀਕੋ, ਭਾਰਤ, ਪਾਕਿਸਤਾਨ, ਕੋਰੀਆ, ਚੀਨ ਕਿਸੇ ਵੀ ਮੁਲਕ ਦਾ ਵੱਖਰਾ ਅਸਮਾਨ ਨਹੀਂ ਹੁੰਦਾ। ਧਰਤੀ 'ਤੇ ਪਈਆਂ ਤਕਸੀਮਾਂ ਸਿਰਫ਼ ਤੇ ਸਿਰਫ਼ ਕੁਝ ਰਾਜ ਘਰਾਣਿਆਂ ਨੇ ਘੜੀਆਂ ਹਨ, ਕਿਉਂ ਜੋ ਜਿਨ੍ਹਾਂ ਹੱਥ ਰਾਜ-ਭਾਗ ਆ ਗਿਆ ਹੈ, ਉਹ ਹਮੇਸ਼ਾ ਚਾਹੁੰਦੇ ਰਹਿਣਗੇ ਕਿ ਮਨੁੱਖਾਂ ਨੂੰ ਹੱਕਣ ਲਈ ਉਨ੍ਹਾਂ ਕੋਲ ਇਹ ਇਲਾਕੇ ਬਰਕਰਾਰ ਰਹਿਣ ਤੇ ਉਨ੍ਹਾਂ ਦੀਆਂ ਆਇੰਦਾ ਨਸਲਾਂ ਵੀ ਇਸੇ ਤਰ੍ਹਾਂ ਰਾਜਭਾਗ ਦਾ ਲੁਤਫ ਮਾਣਦੀਆਂ ਰਹਿਣ।
ਮਨੁੱਖੀ ਸਮਾਜ ਤੇ ਇਸ ਜਹਾਨ ਵਿਚ ਮੁਢ ਤੋਂ ਇੰਝ ਹੀ ਹੁੰਦਾ ਆਇਆ ਹੈ। ਅਸੀਂ ਸਮਝਦੇ ਹਾਂ ਕਿ ਬਾਬਾ-ਏ-ਪੰਜਾਬੀਅਤ ਵਾਰਿਸ਼ ਸ਼ਾਹ ਜੇ ਅੱਜ ਦੇ ਜ਼ਮਾਨੇ ਵਿਚ ਜਿਉਂਦੇ ਹੁੰਦੇ ਤਾਂ ਉਹ ਵੀ ਆਪਣੇ ਲਫਜ਼ਾਂ ਵਿਚ ਇਹੀ ਪੈਗਾਮ ਦਿੰਦੇ। ਪੜ੍ਹਣਹਾਰੇ ਦੋਸਤੋ! ਤੁਸੀਂ ਸ਼ਾਇਦ ਸੋਚਦੇ ਹੋਵੋਗੇ ਕਿ 'ਦੀਦਾਵਰ ਦਾ ਲਿਖਾਰੀ' ਅੱਜ ਸਿਆਸੀ ਗੱਲਾਂ ਕਰਦਾ-ਕਰਦਾ ਬਾਬਾ ਵਾਰਿਸ਼ ਸ਼ਾਹ 'ਤੇ ਆ ਕੇ ਕਿਉਂ ਰੁਕ ਗਿਐ। ...
 

ਤੁਸੀਂ ਇੰਝ ਸੋਚਿਐ ਜਾਂ ਨਹੀਂ ਸੋਚਿਆ ਪਰ ਏਨਾ ਜ਼ਰੂਰ ਦੱਸਣਾ ਚਾਹਾਂਗਾ ਕਿ ਵਾਰਿਸ ਸ਼ਾਹ ਤੇ ਉਨ੍ਹਾਂ ਵਲੋਂ ਸਮਾਜ ਲਈ ਦਿੱਤਾ ਪੈਗਾਮ ਤੇ ਕੀਤਾ ਹੋਇਆ ਸਾਹਿਤਕ ਕਾਰਜ, ਕਈ ਦਿਨਾਂ ਤੋਂ ਮੇਰੇ ਜ਼ਿਹਨ ਵਿਚ ਘੁੰਮਦਾ ਪਿਆ ਹੈ। ਮੈਂ ਚਾਹੁੰਦਾ ਤਾਂ ਇਹ ਸੀ ਕਿ ਏਧਰੋਂ ਓਧਰੋਂ ਵਾਰਿਸ਼ ਸ਼ਾਹ ਬਾਰੇ ਜਾਣਕਾਰੀ ਇਕੱਤਰ ਕਰਦਾ ਤੇ ਸੁਲੇਖ ਲਿਖ ਦਿੰਦਾ ਪਰ 'ਹੋਣੀ' ਨੂੰ ਕੁਝ ਹੋਰ ਮਨਜ਼ੂਰ ਸੀ। ਵਾਰਿਸ਼ ਸ਼ਾਹ ਜਿਨ੍ਹਾਂ ਦੀ ਜੰਮਣ ਭੋਇ ਤੇ ਕਰਮ-ਭੋਇ ਲਹਿੰਦਾ ਪੰਜਾਬ ਸੀ, ਏਸ ਕਰ ਕੇ ਮੇਰੇ ਪੱਤਰਕਾਰ ਮਿੱਤਰਾਂ ਨੇ ਫੇਸਬੁਕ ਅਤੇ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਮੈਨੂੰ ਲਹਿੰਦੇ ਪੰਜਾਬ ਵਿਚ ਵੱਸਦੇ ਕੁਝ ਨਾਯਾਬ ਹੀਰਿਆਂ ਬਾਰੇ ਵਾਕਿਫ ਕਰਾਇਆ। ਜਿਹੜੇ ਅੱਜ ਵੀ ਉਸੇ ਭਾਵਨਾ ਤੇ ਉਸੇ ਸੁਚੇਤਨਾ ਨਾਲ ਜੀਉਂਦੇ-ਥੀਉਂਦੇ ਨੇ, ਜਿਵੇਂ ਬਾਬਾ ਵਾਰਿਸ਼ ਸ਼ਾਹ ਆਪਣੇ ਮੁਰੀਦਾਂ ਨੂੰ ਪੈਗਾਮ ਦੇ ਗਏ ਹਨ। ਵਾਰਿਸ ਸ਼ਾਹ ਦੀ ਧਰਤੀ ਲਹਿੰਦਾ ਪੰਜਾਬ ਸੀ, ਜਦਕਿ ਅੱਜ ਉਸ ਮੁਲਕ ਨੂੰ 'ਇੰਤਹਾਪਸੰਦੀ' ਦਾ ਲਕਬ ਦੇ ਦਿੱਤਾ ਗਿਆ ਹੈ, ਜਿਵੇਂ ਕਿ ਉਥੇ ਜੰਮਣ ਵਾਲਾ ਹਰ ਬੰਦਾ ਬੱਸ ਇੰਤਕਾਮੀ ਕਾਰਵਾਈਆਂ ਕਰਨ ਲਈ ਹੀ ਪੈਦਾ ਹੋਇਆ ਹੋਵੇ। ਬੰਦੇ ਮਾਰੂ ਸਿਆਸਤ, ਜੋ ਨਾ ਕਰੇ, ਬੱਸ ਓਹੀ ਘੱਟ ਹੈ।ਯਕੀਨ ਮੰਨੋ, ਮੁਸਲਮਾਨ ਪੰਜਾਬੀ ਭਰਾ ਚੰਗੇ ਹਨ ਤੇ ਸਾਡੇ ਵਾਂਗ ਹੀ ਸੋਚਦੇ ਤੇ ਜੀਉਂਦੇ ਹਨ
ਲਹਿੰਦੇ ਪੰਜਾਬ ਬਾਰੇ ਜਾਣਨ ਦਾ ਉਨ੍ਹਾਂ ਪੰਜਾਬੀਆਂ ਨੂੰ ਬਹੁਤ ਸ਼ੌਕ ਹੁੰਦਾ ਹੈ, ਜਿਹੜੇ ਸੁਭਾਅ ਪੱਖੋਂ ਸੱਭਿਆਚਾਰਕ ਕਾਮੇ ਹੁੰਦੇ ਹਨ, ਮੈਂ ਵੀ ਉਨ੍ਹਾਂ ਵਿਚੋਂ ਇਕ ਹਾਂ। ਮੇਰੀ ਜਾਣਕਾਰੀ ਵਿਚ ਇਹ ਆਇਆ ਸੀ ਕਿ ਲਹਿੰਦੇ ਪੰਜਾਬ ਦੇ ਲਾਹੌਰ ਵਿਚ ਪੰਜਾਬੀਅਤ ਹਾਲੇ ਤਕ ਕਾਇਮ-ਦਾਇਮ ਹੈ। ਲਾਹੌਰ ਵਿਚ ਜਿੱਥੇ ਅਦਾਰਾ 'ਪੰਚਮ' ਪੰਜਾਬੀ ਦੀ ਸਿਰਬੁਲੰਦੀ ਲਈ ਯਤਨਸ਼ੀਲ ਹੈ ਉਥੇ 'ਵਾਰਿਸ ਸ਼ਾਹ ਵਿਚਾਰ ਪਰਚਾਰ ਪਰਿਆ' ਦੇ ਯਤਨ ਵੀ ਘਟਾਅ ਕੇ ਨਹੀਂ ਵੇਖੇ ਜਾ ਸਕਦੇ। ਸ਼ੱਬੀਰ ਹੁਸੈਨ ਸ਼ੱਬੀਰ ਇਸ ਤਨਜ਼ੀਮ (ਸੰਸਥਾ) ਦੇ ਬਾਨੀ ਸਦਰ ਹਨ।

ਉਨ੍ਹਾਂ ਨੇ ਤਸੱਵੁਰ ਕੀਤਾ ਕਿ ਸਮਾਜ ਵਿਚ ਕਿੰਨੇ ਹੀ ਲੋਕ ਹਨ, ਜਿਹੜੇ ਆਪਣੇ ਆਪ ਨੂੰ ਵੱਖਰੀ ਇਕਾਈ ਮੰਨ ਕੇ ਬਹਿ ਗਏ ਹਨ, ਉਹ ਸਮਾਜ ਵਿਚੋਂ ਵਿਜੋਗੇ ਗਏ ਨੇ। ਕਿਉਂ ਨਾ ਉਨ੍ਹਾਂ ਨੂੰ ਜ਼ਿੰਦਗੀ ਦੀ ਮੁੱਖਧਾਰਾ ਨਾਲ ਜੋੜਿਆ ਜਾਵੇ। ਸਮਾਜ ਵਿਚੋਂ ਵਿਜੋਗੇ ਜਾਣ ਨੂੰ ਮੁਹਾਵਰੇ ਵਾਂਗ ਨਾ ਵੀ ਲਈਏ ਤਾਂ ਅਜੋਕੀ ਜ਼ੁਬਾਨ ਵਿਚ ਇਸ ਨੂੰ 'ਡਿਪ੍ਰੈਸ਼ਨ' ਵਜੋਂ ਸਮਝ ਸਕਦੇ ਹਾਂ। (ਇਨ੍ਹਾਂ ਨੂੰ ਲਹਿੰਦੇ ਪੰਜਾਬ ਵਾਲੇ ਸ਼ੱਬੀਰ ਜੀ ਆਖਦੇ ਹਨ)। ਸ਼ੱਬੀਰ    ਹੁਰਾਂ ਦੀ ਖ਼ਾਹਿਸ਼ ਤੇ ਤਸੱਵੁਰ ਸੀ ਕਿ ਵਿਜੋਗੇ ਗਏ ਜੀਆਂ ਨੂੰ ਪੰਜਾਬੀਅਤ ਤੇ ਗਿਆਨ ਦੀ ਧਾਰਾ ਵਿਚ ਪਰਤਾਅ ਲਿਆਉਣਾ ਹੈ। ਬਸ ਫੇਰ ਕੀ ਸੀ! ਏਸ ਤਰ੍ਹਾਂ ਉਨ੍ਹਾਂ ਦੇ ਖ਼ਿਆਲ ਦੀਆਂ ਤਰੰਗਾਂ ਏਧਰ ਓਧਰ ਫੈਲਦੀਆਂ ਰਹੀਆਂ। ਇਹ ਵਿਚਾਰ ਹਵਾਵਾਂ ਵਿਚ ਸਫਰ ਕਰਦੇ ਰਹੇ ਤੇ ਤੈਰਦੇ ਰਹੇ। ਲੋਕ ਕਾਰਵਾਂ ਬਣਨ ਦਾ ਅਮਲ ਸ਼ੁਰੂ ਹੋ ਗਿਆ। ਇਸ ਦਾ ਪਤਾ ਸਿਰਫ਼ ਹਵਾਵਾਂ ਨੂੰ ਸੀ, ਇਸ ਦਾ ਪਤਾ ਸਿਰਫ਼ ਉਸ ਅਸਮਾਨ ਨੂੰ ਸੀ, ਜੀਹਦੇ ਹੇਠਾਂ ਖੜ੍ਹੇ ਮਨੁੱਖ 'ਲੋਕ ਕਾਰਵਾਂ' ਬਣਾਉਣ ਲਈ ਖ਼ਾਹਿਸ਼ਾਂ ਕਰਦੇ ਹੁੰਦੇ ਹਨ। ਇਹਦਾ ਪਤਾ ਮੈਨੂੰ ਵੀ ਸੀ ਕਿਉਂਕਿ ਮੈਂ ਵੀ ਸੋਚਦਾ ਹੁੰਦਾ ਸੀ ਕਿ ਗੁਆਂਢੀ ਮੁਲਕ ਵਿਚ ਵੱਸਦੇ ਪੰਜਾਬ ਵਿਚ ਵੀ ਤਾਂ ਕੁਝ ਹੁੰਦਾ ਈ ਹੋਊਗਾ। ਉਥੇ ਵੀ ਤਾਂ ਸੱਭਿਆਚਾਰਕ ਤਬਦੀਲੀ ਲਈ ਕੁਝ ਕਾਰਕੁੰਨ ਲੱਗੇ ਹੀ ਹੋਣਗੇ।
ਲਹਿੰਦੇ ਪੰਜਾਬ ਵਿਚ ਬਹੁਤ ਸਾਰੇ ਮੁੰਡੇ ਤੇ ਕੁੜੀਆਂ ਇਹੋ-ਜਿਹੇ ਹੋਣਗੇ, ਜਿਹੜੇ ਪੰਜਾਬੀ ਬੋਲੀ ਬੋਲ ਕੇ ਖ਼ੁਸ਼ੀ ਤੇ ਸਕੂਨ ਮਹਿਸੂਸ ਕਰਦੇ ਹੋਣਗੇ ਪਰ ਜਦੋਂ ਕੋਈ ਫਿਰਕੂ ਬੰਦਾ ਜਾਂ ਗੁਮਰਾਹ ਹੋਏ ਲੋਕ ਉਨ੍ਹਾਂ ਦੀ ਪੰਜਾਬੀ ਪਛਾਣ ਨੂੰ ਲੈ ਕੇ ਉਨ੍ਹਾਂ ਵਿਚ ਅਹਿਸਾਸ-ਇ-ਕਮਤਰੀ ਪੈਦਾ ਕਰਨ ਦੀ ਸਾਜ਼ਿਸ਼ ਘੜਦੇ ਤੇ ਲਾਗੂ ਕਰਦੇ ਹਨ ਨਤੀਜਤਨ, ਇਨ੍ਹਾਂ ਨੌਜਵਾਨਾਂ ਤੇ ਬਾਕੀ ਪੰਜਾਬੀ ਅਵਾਮ ਦੀ ਰੂਹ ਸੁੰਗੜ ਜਾਂਦੀ ਹੈ। ਇਨ੍ਹਾਂ ਵਿਚੋਂ ਜਿਹੜੇ ਚੇਤੰਨ ਪੰਜਾਬੀ ਹੋਣਗੇ ਜਾਂ ਇਹ ਆਖਾਂ ਕਿ ਜਿਹੜੇ ਬੇਦਾਰੀ (ਜਾਗ੍ਰਿਤੀ) ਲਈ ਯਤਨਸ਼ੀਲ ਹੋਣਗੇ, ਉਨ੍ਹਾਂ ਦਾ ਮਨ ਸੜ ਜਾਂਦਾ ਹੋਵੇਗਾ ਕਿ ਯਾਰ ਅਸੀਂ ਪੰਜਾਬੀ ਬੋਲ ਕੇ ਕੋਈ ਗ਼ੁਨਾਹ ਕਰ ਲਿਆ ਹੈ? ਜਾਂ ਅਸੀਂ ਜੇ ਪੰਜਾਬੀ ਤਰਜ਼-ਇ-ਜ਼ਿੰਦਗੀ ਜੀਉਂਦੇ ਹਾਂ ਤਾਂ ਇਹ ਕੋਈ ਗ਼ੁਨਾਹ ਹੈ?

PunjabKesari

ਲਹਿੰਦੇ ਪੰਜਾਬ ਵਾਲਿਆਂ ਦਾ ਤਾਂ ਸੰਤਾਪ ਤਾਂ ਵੇਖੋ ਕਿ ਗ਼ੈਰ-ਪੰਜਾਬੀਆਂ ਨੂੰ 'ਦੀਨੀ ਭਾਈ' ਸਮਝ ਕੇ ਆਪਣੇ ਪੰਜਾਬ ਵਿਚ ਤੇ ਆਪਣੇ ਨਵੇਂ ਉਸਰੇ ਮੁਲਕ ਵਿਚ ਪਨਾਹ ਦਿੱਤੀ ਸੀ, ਜਦੋਂ ਉਨ੍ਹਾਂ ਲੋਕਾਂ ਨੇ ਆਪਣੇ ਪੈਰ ਲਾ ਲਏ ਤਾਂ ਉਹੀ ਲੋਕ ਸਾਰੇ ਦੇਸ਼ ਨੂੰ ਉਰਦੂ ਬੋਲਣ ਤੇ 'ਅਰਬੀ ਵਿਅਕਤੀ ਵਾਂਗ ਜੀਣ ਦਾ' ਉਪਦੇਸ਼ ਦੇਣ ਲੱਗ ਪਏ। ਸਮਾਜ ਵਿਚ ਸੱਭਿਆਚਾਰਾਂ ਦਾ ਟਕਰਾਅ ਇੱਥੋਂ ਹੀ ਸ਼ੁਰੂ ਹੁੰਦਾ  ਹੈ।
ਅਜਿਹੇ ਕੋਈ ਮਾਣਮੱਤੇ ਲਾਹੌਰੀਏ ਤੇ ਹੋਰ ਪੰਜਾਬੀ ਲੋਕ ਖ਼ਾਸਕਰ ਨੌਜਵਾਨਾਂ ਦੀ ਰੂਹ ਕੁਰਲਾ ਰਹੀ ਸੀ। ਇਹ ਲੋਕ ਪੰਜਾਬੀ ਰਸਾਲੇ ਪੜ੍ਹਦੇ ਸਨ ਤੇ ਪੰਜਾਬੀ ਸਾਹਿਤ (ਜਿਸ ਨੂੰ ਅਦਬ ਆਖਦੇ ਹਨ) ਨਾਲ ਜੁੜੇ ਸਨ। ਓਧਰ ਰਾਜਭਾਗ ਉੱਤੇ ਕਾਬਜ਼ ਧਰਮਸੱਤਾ, ਜਿਸ ਉੱਤੇ ਮੁੱਠੀ ਭਰ ਜਗੀਰਦਾਰਾਂ, ਭ੍ਰਿਸ਼ਟ ਅਫਸਰਾਂ ਤੇ ਸਰਮਾਏਦਾਰਾਂ ਦਾ ਕਬਜ਼ਾ ਹੈ, ਉਨ੍ਹਾਂ ਦਾ ਜ਼ੋਰ ਲੱਗਾ ਸੀ ਕਿ ਲੋਕ, ਆਪਣੇ ਅਸਲ ਨਾਲੋਂ ਟੁੱਟੇ ਰਹਿਣ ਤੇ ਅਸੀਂ ਸੱਚ ਦੀ ਧੁੱਪ ਲਿਸ਼ਕਣ ਹੀ ਨਾ ਦਈਏ, ਬਲਕਿ ਧੁੰਦ ਪਸਾਰਦੇ ਰਹੀਏ।
ਧਰਮਸੱਤਾ “theocracy ਇੰਜ ਹੀ ਕਰਦੀ ਰਹੀ।

'ਸਟੇਟ' ਤੇ 'ਪੂੰਜੀ' ਦੀ ਇਹ ਅਣਦਿਸਦੀ ਗੱਲਵਕੜੀ ਕਿੰਨੇ ਜ਼ਰਖ਼ੇਜ਼ ਦਿਮਾਗ਼ਾਂ ਨੂੰ ਬਰਬਾਦ ਕਰ ਦਿੰਦੀ ਹੈ ਅਸੀਂ ਚੜ੍ਹਦੇ ਪੰਜਾਬ ਵਾਲੇ ਕਲਪਨਾ (ਤਸਵੁੱਰ) ਵੀ ਨਹੀਂ ਕਰ ਸਕਦੇ। ਜਿਵੇਂ ਮੈਂ ਲਿਖਿਐ ਕਿ ਵਾਰਿਸ਼ ਸ਼ਾਹ ਦੀ ਧਰਤੀ ਉੱਤੇ ਵਾਰਿਸ਼ ਸ਼ਾਹ ਦੇ ਖਿਆਲ ਵੀ ਘੁੰਮਦੇ ਪਏ ਸਨ। ਉੱਪਰ ਦੱਸਿਆ ਗਿਆ ਹੈ ਕਿ ਸ਼ੱਬੀਰ ਹੁਸੈਨ ਸ਼ੱਬੀਰ ਨੇ ਕਸਮ ਖਾਧੀ ਸੀ ਕਿ ਵਿਜੋਗੇ ਹੋਏ ਜੀਆਂ ਨੂੰ ਯਕੀਨ ਦੁਆਉਣਾ ਹੈ ਕਿ ਜ਼ਿੰਦਗੀ ਖ਼ੂਬ-ਸੂਰਤ ਹੈ ਤੇ ਪੰਜਾਬੀ ਲੋਕ ਖ਼ੂਬਸੂਰਤ ਹਨ, ਪੰਜਾਬੀ ਹੋਣ ਨੂੰ ਲੈ ਕੇ ਘਟੀਆ ਸਮਝਣਾ ਸਿਰੇ ਦੀ ਗ਼ਲਤੀ ਹੈ।

ਏਸ ਤਰ੍ਹਾਂ ਹਵਾਵਾਂ ਵਿਚ ਤੈਰਦੇ ਖ਼ਿਆਲ ਲਾਹੌਰ ਤੇ ਹੋਰਨੀਂ ਥਾਈਂ ਖਿੱਲਰਦੇ ਗਏ। ਇਸ ਤਰ੍ਹਾਂ ਸ਼ਾਮ ਨਗਰ ਵਿਚ ਵੱਸਦੇ ਕਾਮਰਾਨ ਅਕਰਮ (ਕਾਮੀ) ਨੇ ਇਹ ਸਾਰਾ ਸੰਤਾਪ ਝੱਲਿਆ ਹੋਇਆ ਸੀ। ਸ਼ਾਮ ਨਗਰ ਦੀਆਂ ਗਲੀਆਂ ਦੇ ਬਾਸ਼ਿੰਦੇ ਜਾਂ ਲਾਹੌਰ ਦੇ ਲੋਕ ਹਾਲੇ ਬਹੁਤ ਘੱਟ ਜਾਣਦੇ ਹਨ ਕਿ ਇਹ ਕਾਮਰਾਨ ਕਾਮੀ ਕੌਣ ਹੈ। ਲੋਕ ਦਰਅਸਲ ਮਨੀ ਮਾਈਂਡਿਡ ਹੁੰਦੇ ਹਨ ਔਰ ਜਿਹੜੇ ਦੇਸ਼ ਵਿਚ ਜੰਮੇ ਹੋਣ ਜਾਂ ਜਿਹੜੇ ਸੱਭਿਆਚਾਰ ਜਾਂ ਧਰਮ ਵਿਚ ਜੰਮੇ ਹੋਣ, ਉਹਦੇ ਨਾਲ ਸਬੰਧਤ ਕਰਮ-ਕਾਂਡ ਨਿਭਾਉਂਦਿਆਂ ਮਰ-ਮੁੱਕ ਜਾਂਦੇ ਹਨ। ਲੋਕ ਕਦੇ ਵੀ ਬਹੁ-ਗਿਣਤੀ ਵਿਚ ਜਾਗ੍ਰਿਤ ਨਹੀਂ ਹੁੰਦੇ।

ਇਸ ਦੇ ਬਾਵਜੂਦ 'ਕੱਲਿਆਂ ਦਾ ਕਾਫ਼ਲਾ' ਬੰਨ੍ਹ ਕੇ ਕਾਮਰਾਨ ਹੁਰੀਂ ਵੀ ਨਿਕਲ ਪਏ। ਕਾਮਰਾਨ ਨੂੰ ਆਪਣੇ ਨਾਂ ਦੇ ਅਰਥਾਂ ਮੁਤਾਬਕ ਜੀਣਾ ਆਉਂਦਾ ਹੈ। ਉਸ ਨੇ 'ਪੰਚਮ' ਦੀ 'ਸੰਗਤ' ਵਿਚ ਬੈਠਕਾਂ ਕਰਦਿਆਂ ਇਹ ਜਾਣ ਲਿਆ ਸੀ ਕਿ ਉਹ ਧਾਰਮਿਕ ਪੱਖੋਂ ਕੋਈ ਵੀ ਹੋਵੇ ਪਰ ਉਹ ਦੁੱਲ੍ਹੇ ਭੱਟੀ ਦੀ ਸੋਚ ਦਾ ਵਾਰਿਸ ਹੋ ਸਕਦਾ ਹੈ। ਉਸ ਨੇ ਆਪਣੇ ਮਨ ਅੰਦਰ ਸੁਲਘਦੇ ਚੰਗਿਆੜਿਆਂ ਨੂੰ ਭਾਂਬੜ ਬਣਾ ਕੇ ਮਚਾਉਣ ਦਾ ਤਹੱਈਆ ਕਰ ਲਿਆ ਪਰ ਇਹ ਬੇਬਾਕ ਐਲਾਨ ਕਿਸੇ ਅੱਗੇ ਨਾ ਕੀਤੇ। ਦਰਅਸਲ, ਉਸ ਨੂੰ ਅੰਦਰੋਂ ਚਾਨਣ ਸੀ ਕਿ ਚੁੱਪ ਚੁਪੀਤੇ ਕੀਤੇ ਉਹਦੇ ਕੰਮਾਂ ਨੇ ਇਕ ਦਿਨ ਏਨਾ ਸ਼ੋਰ ਮਚਾਅ ਦੇਣਾ ਹੈ ਅਤੇ ਚੁੱਪ ਚੁਪੀਤੇ ਕੰਮ ਕਰਨ ਵਿਚ ਹੀ ਸਮਝਦਾਰੀ ਹੈ।
'ਵਾਰਿਸ਼ ਸ਼ਾਹ ਵਿਚਾਰ ਪਰਚਾਰ ਪਰਿਆ' ਦੇ ਬਾਨੀ ਸ਼ੱਬੀਰਜੀ ਦਾ ਸਾਥ ਹਾਸਿਲ ਕਰ ਕੇ ਕਾਮਰਾਨ ਨੂੰ ਸਕੂਨ ਮਿਲਿਆ ਕਿ ਹਾਂ, ਹੁਣ ਏਥੇ ਵੀ ਕੁਝ ਹੋ ਸਕਦਾ ਹੈ।

'ਵਾਰਿਸ ਸ਼ਾਹ ਵਿਚਾਰ ਪਰਚਾਰ ਪਰ੍ਹਿਆ' ਇਕ ਇਹੋ ਜਿਹੀ 'ਸੱਥ' ਹੈ, ਜਿੱਥੇ ਹੋਰ ਵੀ ਕਈ ਸੰਗੀ ਸਾਥੀ ਹਨ, ਜਿਨ੍ਹਾਂ ਨੂੰ ਜਨਾਬ ਸ਼ੱਬੀਰ 'ਮੋਹਰੀ' ਆਖਦੇ ਹਨ। ਇਨ੍ਹਾਂ ਦੇ ਨਾਂ ਨੋਟ ਫਰਮਾਓ : ਨੌਰੋਜ ਬੇਗ, ਕਾਮਰੇਡ ਅਬਦੁਲ ਗ਼ਫ਼ੂਰ, ਕਾਸ਼ਿਫ਼ ਜ਼ਫ਼ਰ (ਬਰੈਂਡਰਥ ਰੋਡ), ਫਰਖ਼ ਮਹਿਮੂਦ (ਕੋਟ ਸ਼ਹਾਬਦੀਨ ਸ਼ਾਹਦੱਰਾ), ਮੁਹੰਮਦ ਅਕਰਮ (ਕੋਟਲੀ ਪੀਰ ਅਬਦੁਰ ਰਹਮਾਨ), ਉਮੈਰ ਅਕਬਰ (ਕ੍ਰਿਸ਼ਨ ਨਗਰ), ਕਾਮਰੇਡ ਅਬਦੁਰ ਰਸ਼ੀਦ (ਬਦਾਮੀ ਬਾਗ਼) ਅਮਜਦ ਰਸ਼ੀਦ (ਹਾਲ ਰੋਡ), ਮੁਹੰਮਦ ਨਵਾਜ਼ (ਅਲਹਮਰਾ), ਨੋਫਲ ਗੁੱਜਰ ਤੇ ਕਈ ਹੋਰ ਸੰਗੀ-ਸਾਥੀ ਨੇ, ਜਿਹੜੇ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਹਨ ਤੇ ਹੋਰ 'ਸੰਗਤੀ' ਲਿਆਉਂਦੇ ਹਨ। ਮੇਰੀ ਜਾਣਕਾਰੀ ਵਿਚ ਲਿਆਂਦਾ ਗਿਆ ਹੈ ਕਿ 'ਸੱਥ' (ਪਰ੍ਹਿਆ) ਦੀਆਂ ਬੈਠਕਾਂ, ਜਿਸ ਨੂੰ ਅਕਸਰ ਇਹ ਪੰਜਾਬੀ ਪਿਆਰੇ 'ਸੰਗਤ' ਆਖਦੇ ਹਨ, ਵਿਚ 'ਸੰਗਤੀਏ' ਵੱਧ-ਘੱਟ ਜਾਂਦੇ ਹਨ ਪਰ ਸ਼ੱਬੀਰਜੀ ਤੇ ਉਨ੍ਹਾਂ ਦੇ ਸੰਗੀ-ਸਾਥੀ ਨਹੀਂ ਡਾਵਾਂਡੋਲ ਹੁੰਦੇ। ਪਹਿਲਾਂ ਇਹ ਇਕ ਮੁੱਹਲੇ ਤੋਂ ਸ਼ੁਰੂ ਹੋਈ ਸੀ ਜਦਕਿ ਅੱਜ ਇਸ ਦੀਆਂ ਸ਼ਾਖਾਵਾਂ ਨਿੱਤ ਫੈਲਦੀਆਂ ਪਈਆਂ ਹਨ। ਨਿੱਤ ਦਿਹਾੜੇ ਨਵੇਂ ਲੋਕ ਰਾਬਤਾ ਕਰਦੇ ਹਨ ਤੇ ਬੈਠਕਾਂ/ਸੰਗਤਾਂ ਦਾ ਸਿਲਸਿਲਾ ਤੇਜ਼ ਹੁੰਦਾ ਜਾ ਰਿਹਾ ਹੈ।

ਦਰਸਅਲ ਜਿੱਥੇ-ਜਿੱਥੇ ਧਰਮਸੱਤਾ ਮੌਜੂਦ ਹੈ ਉਥੇ-ਉਥੇ ਨਾ ਸਿਰਫ ਸਾਧਾਰਨ ਬੰਦੇ ਮਾਯੂਸ ਹੋ ਕੇ ਹਯਾਤੀ ਬਿਤਾਉਂਦੇ ਹਨ ਬਲਕਿ ਗਿਆਨਵਾਨ ਲੋਕਾਂ ਲਈ ਵੀ ਜ਼ਿੰਦਗੀ ਦਾ ਪੈਂਡਾ ਔਖਾ ਹੋ ਜਾਂਦਾ ਹੈ। ਚੜ੍ਹਦੇ ਪੰਜਾਬ ਵਿਚ ਆਮ ਕਰ ਕੇ ਇਹ ਆਖਿਆ ਜਾਂਦਾ ਹੈ ਕਿ ਧਰਮ ਤੇ ਸਿਆਸਤ ਇੱਕੋ ਚੀਜ਼ ਹਨ। ਮਤਲਬ ਮਜ਼ਹਬੀ ਬੁਨਿਆਦ 'ਤੇ ਰਿਆਸਤ ਉਸਾਰ ਕੇ ਉਥੇ ਸਿਆਸਤ ਕੀਤੀ ਜਾ ਸਕਦੀ ਹੈ। ਜੇ ਚੜ੍ਹਦੇ ਪੰਜਾਬ ਜਾਂ ਸਮੁੱਚੇ ਭਾਰਤ ਵਿਚ ਇਹ ਹਾਲ ਹੈ ਤਾਂ ਭਾਰਤ ਤੋਂ ਅਲਵਿਦਾ ਹੋਏ ਮੁਲਕ ਵਿਚ ਵੀ ਤਾਂ ਇਹੋ ਹਾਲ ਹੀ ਹੋਵੇਗਾ। ਪੰਜਾਬਾਂ ਦੇ ਸਮਾਜ, ਜਿੱਥੇ ਸਧਾਰਨ ਜ਼ਿੰਦਗੀ ਜੀਊਣ ਵਾਲੇ ਲੋਕਾਂ ਦੀ ਗਿਣਤੀ 90 ਫ਼ੀਸਦ ਤੋਂ ਵੱਧ ਹੈ। ਅਜਿਹੇ ਸਮਾਜਾਂ ਵਿਚ ਕਲਾਵੰਤ ਤੇ ਹੁਨਰਮੰਦ ਬੰਦੇ ਬੜੀ ਮੁਸ਼ਕਲ ਨਾਲ ਜੀਊਣ ਜੋਗਾ ਰਿਜ਼ਕ ਹਾਸਿਲ ਕਰਦੇ ਨੇ। ... ਅਤੇ ਕਲਾ ਤੋਂ ਸੱਖਣੇ ਤੇ ਹੁਨਰਮੰਦਾਂ ਦੇ ਦੁਸ਼ਮਨ ਅਕਸਰ ਪੈਸੇ ਵਿਚ ਖੇਡਿਆ ਕਰਦੇ ਹਨ। ਫੇਰ ਅੱਜ ਤਾਂ ਦੌਰ ਹੀ ਪੈਸੇ ਦਾ ਹੈ। ਉੱਪਰਲੀ ਮਿਡਲ ਕਲਾਸ ਕਿਵੇਂ ਗ਼ੁਰਬਤ ਮਾਰੇ ਬੰਦਿਆਂ ਨੂੰ ਨਪੀੜ ਕੇ ਰੱਖਦੀ ਹੈ, ਆਪਾਂ ਸਾਰੇ ਜਾਣਦੇ ਹਾਂ। ਭਾਵੇਂ ਲਹਿੰਦਾ ਪੰਜਾਬ ਹੋਵੇ ਜਾਂ ਚੜ੍ਹਦਾ ਪੰਜਾਬ ਹੋਵੇ ਜਾਂ ਬਾਕੀ ਕੁਲ ਆਲਮ ਹੋਵੇ, ਇਹੀ ਵਰਤਾਰਾ ਭਾਰੂ ਹੁੰਦਾ ਜਾ ਰਿਹਾ ਹੈ।

 

ਸ਼ੱਬੀਰਜੀ ਤੇ 'ਪਰਿਆ' ਦੇ ਪ੍ਰੇਮੀ ਆਪਣੇ ਕਾਮਰਾਨ ਨਾਲ ਵੀ ਬਾਹਲਾ ਮੋਹ ਕਰਦੇ ਹਨ। ਇਹ ਲੋਕ ਵਟਸਐਪ ਗਰੁੱਪ ਚਲਾਉਂਦੇ ਹਨ। ਜਦੋਂ ਇਹ ਕਿਸੇ ਪੰਜਾਬੀ ਪਿਆਰੇ ਨੂੰ, ਜਿਹੜਾ ਲਹਿੰਦੇ ਪੰਜਾਬ ਤੋਂ ਬਾਹਰ ਦਾ ਹੋਵੇ ਜਾਂ ਖ਼ਾਸਕਰ ਪਾਕਿਸਤਾਨ ਤੋਂ ਬਾਹਰ ਦਾ ਨਾ ਹੋਵੇ ਸਗੋਂ ਕਿਸੇ ਗੁਆਂਢੀ ਮੁਲਕ ਦਾ ਹੋਵੇ, ਉਸ ਨੂੰ ਸ਼ਾਮਲ ਕਰ ਲੈਣ ਤਾਂ ਕੁਝ ਲੋਕ ਬੁਰਾ ਮਨ੍ਹਾ ਕੇ 'ਲੈਫਟ' ਕਰ ਜਾਂਦੇ ਹਨ ਪਰ ਬਹੁਤੇ ਨਹੀਂ ਕਰਦੇ, ਸਿਰਫ਼ ਉਹੀ ਕਰਦੇ ਹਨ, ਜਿਨ੍ਹਾਂ ਨੂੰ ਗਿਆਨਧਾਰਾ ਨਾਲ ਜੋੜਣ ਲਈ ਸ਼ਾਮਲ ਕੀਤਾ ਗਿਆ ਹੁੰਦਾ ਹੈ ਪਰ ਉਹ ਹਾਲੇ ਇਸ ਕਾਬਿਲ ਨਹੀਂ ਹੁੰਦੇ ਤੇ ਛੇਤੀ ਰੁੱਸ ਜਾਂਦੇ ਹਨ ਕਿ ਤੁਸੀਂ 'ਗ਼ੈਰਾਂ' ਨਾਲ ਸਾਂਝ ਪਾਉਂਦੇ ਹੋ, ਆਹ ਲਓ, ਮੈਂ ਚੱਲਿਆ। 

ਬਹੁਤ ਦਿਨਾਂ ਤੋਂ ਮੈਂ ਸੋਚਦਾ ਪਿਆ ਸਾਂ ਕਿ 1947 ਦੀ 'ਵੰਡ' ਦਰਸਅਲ 'ਵੰਡ' ਜਾਂ 'ਤਕਸੀਮ' ਨਹੀਂ ਹੈ ਬਲਕਿ 'ਉਜਾੜਾ' ਹੈ। ਜਦੋਂ ਮੈਂ ਲਹਿੰਦੇ ਪੰਜਾਬ ਦੇ ਪੰਜਾਬੀ ਪਿਆਰਿਆਂ ਨਾਲ ਡਾਇਲਾਗ ਐਕਸਚੇਂਜ ਕੀਤਾ ਤੇ ਜਦੋਂ ਵਿਚਾਰ ਵਟਾਂਦਰੇ ਹੋਏ ਤਾਂ ਉਨ੍ਹਾਂ ਮੇਰੇ ਇਸ ਖ਼ਿਆਲ ਦੀ ਤਸਦੀਕ ਕੀਤੀ। ਹਾਂ, ਇਹ ਪੰਜਾਬ ਦਾ ਉਜਾੜਾ ਹੀ ਤਾਂ ਸੀ। ਇਕ ਬੱਚਾ ਸਕੂਲੋਂ ਆਇਆ, ਸੁੱਤਾ ਤੇ ਸੁੱਤਾ ਉੱਠ ਕੇ ਖੇਡਣ ਚਲਾ ਗਿਆ, ਉਹ ਘਰੇ ਆਇਆ ਤੇ ਉਸ ਨੂੰ ਪਤਾ ਲੱਗਾ ਕਿ ਉਹਦਾ ਘਰ ਨਵੇਂ ਬਣਨ ਵਾਲੇ ਮੁਲਕ ਪਾਕਿਸਤਾਨ ਵਿਚ ਆ ਗਿਆ ਹੈ ਤੇ ਲਿਹਾਜ਼ਾ ਉਸ ਨੂੰ ਟੱਬਰ ਸਮੇਤ ਕਿਤੇ ਹੋਰ ਜਾਣਾ ਪਵੇਗਾ। ਇਹ ਕੌੜੇ ਤੋਂ ਕੌੜਾ ਸੱਚ ਹੈ ਤੇ ਇਹੋ ਕੁਝ 1947 ਤੋਂ ਪਹਿਲੇ ਸਾਲਾਂ ਵਿਚ ਵਾਪਰਦਾ ਰਿਹਾ ਹੈ। ਤੌਬਾ! ਏਨਾ ਵੱਡਾ ਘੱਲੂਘਾਰਾ। ਮਨੁੱਖਤਾ ਉੱਤੇ ਇਹ ਕੈਸਾ ਆਜ਼ਾਬ ਆ ਗਿਆ ਸੀ। ਜਿਸ ਧਰਤੀ 'ਤੇ ਲੋਕ ਸਦੀਆਂ ਤੋਂ ਰਹਿੰਦੇ ਸਨ, ਜਿੱਥੋਂ ਦੇ ਪਿੰਡਾਂ ਨੂੰ, ਜਿੱਥੋਂ ਦੇ ਸ਼ਹਿਰਾਂ ਨੂੰ ਪਿਆਰਦੇ ਸਨ, ਜਿੱਥੋਂ ਦੇ ਊਰਜਾ ਖੇਤਰ ਵਿਚ ਸਾਹ ਲੈਂਦੇ ਸਨ, ਉੱਥੋਂ ਹਿਜਰਤ ਕਰਨੀ ਪਈ। ਕਿੰਨਾ ਵੱਡਾ ਜਿਗਰਾ ਹੋਵੇਗਾ ਤਬਾਹ ਹੋਏ ਲੋਕਾਂ ਦਾ। ਜਿਹੜੇ ਉਥੇ ਲਹਿੰਦੇ ਪੰਜਾਬ ਵਿਚ ਪਿੱਛੇ ਰਹਿ ਗਏ, ਉਹ ਆਪਣੀ ਬਾਲ ਵਰੇਸ ਦੇ ਯਾਰਾਂ ਦੋਸਤਾਂ ਨੂੰ ਤਰਸਦੇ ਰਹੇ। ਹੁਣ ਉਥੇ ਕਿਸੇ ਅਸਲਮ ਨੂੰ ਲੱਭਿਆ ਵੀ ਕਰਤਾਰਾ ਨਹੀਂ ਲੱਭਦਾ, ਵਿਸਾਖਾ ਨਹੀਂ ਲੱਭਦਾ, ਰਵਿੰਦਰ ਨਹੀਂ ਲੱਭਦਾ, ਯਾਦਵਿੰਦਰ ਨਹੀਂ ਲੱਭਦਾ। ਨਹੀਂ ਤਾਂ ਕਦੇ ਸਦਰ ਉਦ ਦੀਨ ਜਦੋ ਮੇਲੇ ਜਾਂਦਾ ਸੀ ਤਾਂ ਉਹਦੇ ਨਾਲ ਜੋਗਿੰਦਰ ਵੀ ਹੁੰਦਾ, ਉਹਦੇ ਨਾਲ ਮੇਲਾ ਰਾਮ ਹੁੰਦਾ ਸੀ, ਉਹਦੇ ਨਾਲ ਮੇਹਰ ਸਿੰਘ ਹੁੰਦਾ ਸੀ। ਇਸ ਗੱਲ ਦਾ ਦੁੱਖ ਤਾਂ ਪਾਕਿਸਤਾਨ ਦੀ ਲਿਖਾਰਨ ਜ਼ਾਹਿਦਾ ਹਿਨਾ ਵੀ ਮਨਾਉਂਦੀ ਹੈ। ਸੱਚਮੁੱਚ ਪੰਜਾਬੀਆਂ ਨੇ 1947 ਦੇ ਮਨਹੂਸ ਅਗਸਤ ਮਹੀਨੇ ਦੌਰਾਨ ਉਜਾੜਾ ਤੇ ਮਹਾਸੰਤਾਪ ਹੰਢਾਇਆ ਹੈ। ਦੁਨੀਆਂ ਦੀ ਕਿਸੇ ਕੌਮ ਨਾਲ ਇੰਝ ਨਾ ਹੋਵੇ

ਮੈਂ ਹੁਣ ਸੋਚਦਾ ਹਾਂ ਕਿ ਮੈਨੂੰ ਉਸ ਧਰਤੀ ਦੀ ਫੇਰੀ ਪਾ ਲੈਣੀ ਚਾਹੀਦੀ ਹੈ। ਮੈਂ ਕੁਲਵੰਤ ਸਿੰਘ ਵਿਰਕ ਤੇ ਸੰਤ ਸਿੰਘ ਸੇਖੋਂ ਦੀਆਂ ਕਹਾਣੀਆਂ ਵਿਚੋਂ ਉਸ ਪੰਜਾਬ ਦਾ ਬਿੰਬ ਉੱਭਰਦਾ ਵੇਖਿਆ ਹੈ। ਮੈਂ ਜਲੰਧਰ ਵੱਸਦੇ ਲਾਹੌਰੀਆਂ ਕੋਲੋਂ ਓਧਰ ਦੀਆਂ ਗੱਲਾਂ ਸੁਣੀਆਂ ਨੇ। ਇਹ ਵੀਜ਼ਾ ਸਿਸਟਮ ਦਾ ਪੁਆੜਾ ਨਾ ਹੋਵੇ ਤਾਂ ਉੱਡ ਕੇ ਉਥੇ ਚਲਾ ਜਾਵਾਂ। .... ਪਰ ਨਹੀਂ ਮੈਂ ਇਕੱਲਾ ਨਹੀਂ ਹਾਂ, ਸੈਂਕੜੇ ਅਜਿਹੇ ਲੋਕ ਹਨ, ਜਿਹੜੇ ਇਕ-ਦੂਜੇ ਪਾਸੇ ਜਾਣਾ ਚਾਹੁੰਦੇ ਹਨ। ... ਪਰ ਨਹੀਂ ਜਾ ਸਕਦੇ। ਸ਼ੱਬੀਰ ਜੀ ਤੇ ਕਾਮਰਾਨ ਕਾਮੀ ਹੁਰਾਂ ਦਾ ਇਹ ਲੋਕ ਕਾਰਵਾਂ ਇਵੇਂ ਹੀ ਵੱਧਦਾ ਰਹੇ ਤੇ ਸਾਡੇ ਚੜ੍ਹਦੇ ਪੰਜਾਬ ਵਿਚ ਵੀ ਕਿਸੇ ਨੂੰ ਅੰਦਰੋਂ ਚਾਨਣ ਹੋ ਜਾਵੇ ਕਿ ਇਹੋ ਜਿਹਾ ਕੁਝ ਏਧਰ ਵੀ ਕਰ ਦਈਏ। ਇਸੇ ਆਸ ਨਾਲ ਇਸ ਲੇਖ ਨੂੰ ਠਹਿਰਾਅ ਦੇਣ ਲੱਗਾਂ ਹਾਂ ਤੇ ਵਾਅਦਾ ਕਰਦਾ ਹਾਂ ਕਿ ਜੇ ਅਦਾਰਾ 'ਪੰਚਮ' ਵਾਲੇ ਮੰਨ ਗਏ ਤਾਂ ਉਨ੍ਹਾਂ ਬਾਰੇ ਵੀ 'ਦੀਦਾਵਰ ਦੇ ਪੜ੍ਹਣਹਾਰਿਆਂ' ਨਾਲ ਜਾਣਕਾਰੀ ਸਾਂਝੀ ਕਰਾਂਗਾ।
— ਯਾਦਵਿੰਦਰ

  • Natural
  • geographical
  • effort
  • ਕੁਦਰਤੀ
  • ਭੂਗੋਲਿਕ
  • ਯਤਨ

ਕਿਸਾਨਾਂ ਨੂੰ ਜਾਗਰੂਕ ਕਰਨ ਲਈ ਬਣੇਗੀ ਮੁਹਿੰਮ

NEXT STORY

Stories You May Like

  • new income tax law to be implemented from april 1   salaried employees
    1 ਅਪ੍ਰੈਲ ਤੋਂ ਲਾਗੂ ਹੋਵੇਗਾ ਨਵਾਂ ਇਨਕਮ ਟੈਕਸ ਕਾਨੂੰਨ, ਤਨਖਾਹ ਲੈਣ ਵਾਲੇ ਕਰਮਚਾਰੀਆਂ ਲਈ ਵੱਡੇ ਬਦਲਾਅ
  • punjab congress senior leader passes away
    ਪੰਜਾਬ ਕਾਂਗਰਸ ਦੇ ਵੱਡੇ ਆਗੂ ਦਾ ਦੇਹਾਂਤ
  • nepal 35 year old balen shah becomes prime minister
    ‘ਨੇਪਾਲ-35 ਸਾਲ ਦੇ ਬਾਲੇਨ ਸ਼ਾਹ ਬਣੇ ਪ੍ਰਧਾਨ ਮੰਤਰੀ’ ਭਾਰਤ ਨਾਲ ਸੰਬੰਧਾਂ ’ਚ ਗਰਮਜ਼ੋਸ਼ੀ ਦੀ ਉਮੀਦ!
  • lockdown  amit shah  india  petrol diesel
    ਲੌਕਡਾਊਨ ਲੱਗੇਗਾ ਜਾਂ ਨਹੀਂ? ਅਮਿਤ ਸ਼ਾਹ ਨੇ ਦਿੱਤਾ ਇਹ ਬਿਆਨ
  • bus overturns in an attempt to save auto and bike  2 dead
    ਆਟੋ ਤੇ ਬਾਈਕ ਨੂੰ ਬਚਾਉਣ ਦੇ ਯਤਨ ’ਚ ਬੱਸ ਪਲਟੀ; 2 ਮਰੇ
  • ashwani sharma  s sharp questions beset the punjab government
    ਅਮਿਤ ਸ਼ਾਹ ਜਾਂ CBI ਦਾ ਡਰ? ਅਸ਼ਵਨੀ ਸ਼ਰਮਾ ਦੇ ਤਿੱਖੇ ਸਵਾਲਾਂ ਨੇ ਘੇਰੀ ਪੰਜਾਬ ਸਰਕਾਰ (ਵੀਡੀਓ)
  • pm modi calls meeting of chief ministers of all states
    ਵੱਡੇ ਐਲਾਨ ਦੀ ਤਿਆਰੀ! PM ਮੋਦੀ ਨੇ ਸੱਦ ਲਈ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਬੈਠਕ
  • israel us launches major attack on iran
    Israel-US ਦਾ ਈਰਾਨ 'ਤੇ ਵੱਡਾ ਹਮਲਾ, ਦੁਨੀਆ ਦੇ ਸਭ ਤੋਂ ਵੱਡੇ ਗੈਸ ਫੀਲਡ ਨੂੰ ਬਣਾਇਆ ਨਿਸ਼ਾਨਾ
  • punjab weather update
    ਪੰਜਾਬ 'ਚ ਪੈ ਗਏ ਗੜੇ, ਆਉਣ ਵਾਲੇ ਦਿਨਾਂ ਲਈ ਵੀ ਮੀਂਹ ਦਾ ALERT! ਜਾਣੋ ਤਾਜ਼ਾ...
  • power cut in punjab
    ਪੰਜਾਬ 'ਚ 9 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ ਬੱਤੀ
  • court decision life imprisonment
    ਜਲੰਧਰ 'ਚ ਪੁੱਤ ਦਾ ਕਤਲ ਕਰਨ ਵਾਲੀ ਮਾਂ ਨੂੰ ਉਮਰਕੈਦ, ਦਾਦੀ ਨਾਲ ਸੌਣ ਕਰਕੇ ਕੀਤਾ...
  • big alert regarding punjab weather on april 3
    3 ਅਪ੍ਰੈਲ ਨੂੰ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡਾ ਅਲਰਟ, ਪੜ੍ਹੋ ਵਿਭਾਗ ਦੀ Latest...
  • char labor code punbus prtc union
    ਚਾਰ ਲੇਬਰ ਕੋਡ ਦੇ ਵਿਰੋਧ ’ਚ ਵੱਡਾ ਐਲਾਨ, 1 ਤੋਂ 3 ਅਪ੍ਰੈਲ ਤੱਕ ਪੰਜਾਬ ਭਰ ਵਿਚ...
  • milk has become expensive
    ਮਹਿੰਗਾ ਹੋ ਗਿਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ Rate
  • jalandhar municipal house budget of rs 569 crore passed
    ਜਲੰਧਰ ਨਿਗਮ ਹਾਊਸ 'ਚ ਹੰਗਾਮਾ, ਢਾਈ ਮਿੰਟ 'ਚ 569 ਕਰੋੜ ਦਾ ਬਜਟ ਪਾਸ
  • death of punjabi truck driver in italy
    ਇਟਲੀ 'ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ , ਭਾਈਚਾਰੇ 'ਚ ਸੋਗ ਦੀ ਲਹਿਰ
Trending
Ek Nazar
boat accident in indonesia

ਇੰਡੋਨੇਸ਼ੀਆ 'ਚ ਕਿਸ਼ਤੀ ਹਾਦਸਾ ; ਬਚਾਏ ਗਏ 21 ਲੋਕ

ipl 2026 first time in ipl father vs son team

IPL 'ਚ ਪਹਿਲੀ ਵਾਰ ਪਿਓ-ਪੁੱਤਰ ਦੀਆਂ ਟੀਮਾਂ ਹੋਣਗੀਆਂ ਆਮੋ-ਸਾਹਮਣੇ! ਇਸ ਦਿਨ...

florida airport to be named trump

ਨਾਮ ਬਦਲਣ ਦੀ ਤਿਆਰੀ; ਹੁਣ 'ਟਰੰਪ' ਦੇ ਨਾਂ ਨਾਲ ਜਾਣਿਆ ਜਾਵੇਗਾ ਫਲੋਰੀਡਾ ਦਾ...

trump  mental stress

Trump ਦੇ ਸ਼ਾਸਨਕਾਲ 'ਚ ਅਮਰੀਕੀਆਂ 'ਚ ਵਧ ਰਿਹੈ ਮਾਨਸਿਕ ਤਣਾਅ

car driver dies in road accident

ਕਹਿਰ ਓ ਰੱਬਾ:ਸੜਕ ਹਾਦਸੇ ’ਚ ਕਾਰ ਚਾਲਕ ਨੌਜਵਾਨ ਦੀ ਮੌਤ, ਔਰਤ ਸਮੇਤ 3 ਗੰਭੀਰ...

drone attack on kuwaiti tanker in uae

UAE 'ਚ ਕੁਵੈਤੀ ਟੈਂਕਰ 'ਤੇ ਡਰੋਨ ਹਮਲਾ, ਲੱਗੀ ਅੱਗ

expensive highway travel toll rates increase 5

ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ, ਇਸ ਸੂਬੇ ਦੀ ਸਰਕਾਰ ਵਲੋਂ ਟੋਲ...

power cut in punjab

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਬਿਜਲੀ ਦਾ ਕੱਟ! ਬੁੱਧਵਾਰ ਵੀ ਬੰਦ...

bcci changes drs referral rule

BCCI ਨੇ DRS ਨਿਯਮਾਂ 'ਚ ਕੀਤਾ ਵੱਡਾ ਬਦਲਾਅ! ਹੁਣ ਨਹੀਂ ਚੱਲੇਗੀ ਟੀਮਾਂ ਦੀ ਚਲਾਕੀ

delhi  lieutenant governor  taranjit singh sandhu  landfill site

'ਕੂੜੇ ਦਾ ਪਹਾੜ' ਹਟਾਉਣ ਦੇ ਮੁੱਦੇ 'ਤੇ LG ਸੰਧੂ ਬੋਲੇ, 'ਅਜੇ ਵੀ ਬਹੁਤ ਕੁਝ...

uae intercept 16 ballistic missiles 42 uavs amid iran attacks

UAE ਵੱਲੋਂ 16 ਬੈਲਿਸਟਿਕ ਮਿਜ਼ਾਈਲਾਂ ਤੇ 42 ਡਰੋਨ ਢੇਰ, ਈਰਾਨ ਨੇ ਦਿੱਤੀ ਖਾੜੀ...

people killed in south sudan

ਅਣਪਛਾਤੇ ਬੰਦੂਕਧਾਰੀਆਂ ਨੇ 70 ਤੋਂ ਵੱਧ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ, ਦੱਖਣੀ...

imd rain alert in 17 states snowfall

17 ਸੂਬਿਆਂ ਲਈ IMD ਦਾ ਅਲਰਟ! ਤੇਜ਼ ਮੀਂਹ ਦੇ ਨਾਲ ਕਈ ਇਲਾਕਿਆਂ 'ਚ ਗੜ੍ਹੇਮਾਰੀ ਦੀ...

heavy rains in khyber pakhtunkhwa

ਭਾਰੀ ਬਾਰਿਸ਼ ਨੇ ਲਈ 17 ਲੋਕਾਂ ਦੀ ਜਾਨ; ਖੈਬਰ ਪਖਤੂਨਖਵਾ 'ਚ ਹਾਹਾਕਾਰ

actor prakash raj s mother suvarnalatha passes away at 86

ਅਦਾਕਾਰ ਪ੍ਰਕਾਸ਼ ਰਾਜ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦਿਹਾਂਤ

china resumes flights to north korea

6 ਸਾਲ ਬਾਅਦ ਮੁੜ ਬਹਾਲ ਹੋਈਆਂ ਉਡਾਣਾਂ, ਚੀਨ ਅਤੇ ਉੱਤਰੀ ਕੋਰੀਆ ਦਾ ਅਹਿਮ ਕਦਮ

young man thanking god wife divorce

ਪਤਨੀ ਤੋਂ ਖਹਿੜਾ ਛੁੱਟਣ 'ਤੇ ਪਤੀ ਨੇ ਲਿਆ ਸੁੱਖ ਦਾ ਸਾਹ! 9 KM ਗੋਡਿਆਂ ਭਾਰ...

famous actor becomes father for the second time  wife gives birth to son

ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਅਦਾਕਾਰ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • student to get 9 10 lakhs from railway
      ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • delhi liquor policy premium prices ncr
      ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • million troops in response to us military deployment
      ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
    • hurun rich list 2025 mukesh ambani retains top spot
      ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +