Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 25, 2026

    5:43:39 AM

  • india is facing the threat of extreme heat and drought

    ਸਾਵਧਾਨ! ਭਾਰਤ 'ਤੇ ਮੰਡਰਾ ਰਿਹਾ ਭਿਆਨਕ ਗਰਮੀ ਤੇ...

  • blackout in these districts of punjab

    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰਿਹਾ ਬਲੈਕਆਊਟ

  • rcb vs gt

    ਕੋਹਲੀ-ਪਡਿੱਕਲ ਦੇ ਤੂਫ਼ਾਨ 'ਚ ਉੱਡੀ ਗੁਜਰਾਤ, RCB...

  • power cut jalandhar

    ਜਲੰਧਰ 'ਚ ਲੱਗਿਆ ਲੰਬਾ Power Cut! ਦੇਖੋ ਤੁਹਾਡੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • United States of America
  • "ਧੋਣ ’ਤੇ ਗੋਡਾ ਰੱਖ ਦਿਆਂਗੇ"

MERI AWAZ SUNO News Punjabi(ਮੇਰੀ ਆਵਾਜ਼ ਸੁਣੋ)

"ਧੋਣ ’ਤੇ ਗੋਡਾ ਰੱਖ ਦਿਆਂਗੇ"

  • Edited By Rajwinder Kaur,
  • Updated: 03 Jun, 2020 05:39 PM
United States of America
george floyd  usa  police
  • Share
    • Facebook
    • Tumblr
    • Linkedin
    • Twitter
  • Comment

ਮਿੰਟੂ ਬਰਾੜ 
+61 434 289 905
mintubrar@gmail.com

"ਇੱਕੀ ਦੁੱਕੀ ਚੱਕ ਦਿਆਂਗੇ ਧੋਣ ’ਤੇ ਗੋਡਾ ਰੱਖ ਦਿਆਂਗੇ" ਇਸ ਨਾਅਰੇ ਦੀ ਉਮਰ ਬਾਰੇ ਤਾਂ ਨਹੀਂ ਦੱਸ ਸਕਦਾ ਪਰ ਹਾਂ! ਇਹ ਮੇਰੇ ਤੋਂ ਜ਼ਰੂਰ ਵੱਡਾ ਹੋਵੇਗਾ, ਕਿਉਂਕਿ! ਜਦੋਂ ਤੋਂ ਸੁਰਤ ਸੰਭਾਲੀ ਹੈ ਗਾਹੇ-ਵਗਾਹੇ ਇਹ ਨਾਅਰਾ ਕੰਨੀ ਪੈਂਦਾ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਇਸ ਦੀ ਸਮਝ ਹੁਣ ਆਈ ਹੈ। ਕਿਉਂਕਿ ਅੱਜ ਮਹਿਸੂਸ ਕੀਤਾ ਹੈ ਕਿ ਇਹ ਜੋ ਨਾਅਰੇ ਅਕਸਰ ਹਾਕਮਾਂ ਵਿਰੁੱਧ ਜਾਂ ਸਮੇਂ ਦੀ ਤਾਕਤ ਵਿਰੁੱਧ ਆਮ ’ਤੇ ਸਤਾਏ ਹੋਏ ਲੋਕ ਲਾਉਂਦੇ ਹਨ, ਅਸਲ 'ਚ ਉਹ ਉਲਟੇ ਨਾਅਰੇ ਲਾ ਰਹੇ ਹੁੰਦੇ ਹਨ। ਆਪਣੇ ਨਾਅਰਿਆਂ 'ਚੋਂ ਉਹ ਜੋ ਧਮਕੀਆਂ ਦੇ ਰਹੇ ਹੁੰਦੇ ਹਨ, ਉਹ ਸਿਰਫ਼ ਗਿੱਦੜ ਭਬਕੀਆਂ ਹੀ ਹੁੰਦੀਆਂ ਹਨ। 

ਮਸਲਨ ਉਪਰੋਕਤ ਨਾਅਰਾ ਹੀ ਲੈ ਲਵੋ, ਕੀ ਨਾਅਰੇ ਲਾਉਣ ਵਾਲਿਆਂ 'ਚ ਹੈ, ਇਹ ਤਾਕਤ ਜੋ ਹਾਕਮਾਂ ਦੀ ਧੌਣ ’ਤੇ ਗੋਡਾ ਰੱਖ ਸਕਦੇ ਹੋਣ? ਇਸ ਦੇ ਉਲਟ ਆਮ ਲੋਕਾਂ ਦਾ ਰੱਤ ਪੀ ਕੇ ਬਣੇ ਤਾਕਤਵਰ ਜਦੋਂ ਚਾਹੁੰਣ ਮਾੜੇ ਦੀ ਧੌਣ ਮਰੋੜ ਦਿੰਦੇ ਹਨ।  

ਤਾਜ਼ਾ ਉਦਾਹਰਨ ਤੁਹਾਡੇ ਸਾਹਮਣੇ ਹੈ ਦੁਨੀਆ ਦਾ ਸਿਰਮੌਰ ਜਾਂ ਮੋਹਰੀ ਕਹਾਉਣ ਵਾਲਾ ਮੁਲਕ ਅਮਰੀਕਾ। ਉੱਥੋਂ ਦੇ ਹਾਕਮ ਅਤੇ ਕੁਝ ਗੋਰੀ ਚਮੜੀ ਵਾਲੇ ਭੇੜੀਏ। ਜਿਨ੍ਹਾਂ ਨੇ ਦੁਨੀਆ ਨੂੰ ਸੱਚੀ ਧੋਣ ਤੇ’ ਗੋਡਾ ਰੱਖ ਕੇ ਦਿਖਾ ਦਿੱਤਾ ਹੈ ਅਤੇ ਦੱਸ ਦਿੱਤਾ ਹੈ ਕਿ ਉਨ੍ਹਾਂ ਦੀ ਨਜ਼ਰ 'ਚ ਤੁਸੀਂ ਦੁੱਕੀ ਤਿੱਕੀ ਤੋਂ ਵੱਧ ਕੁਝ ਨਹੀਂ। 

ਬੀਤੇ ਦਿਨੀਂ ਜੋ ਕੁਝ 'ਜੌਰਜ ਫੋਲਾਇਡ' ਨਾਲ ਵਾਪਰਿਆ, ਇਹ ਕੋਈ ਨਵੀਂ ਗੱਲ ਨਹੀਂ, ਬਹੁਤ ਲੰਮਾ ਇਤਿਹਾਸ ਹੈ ਇਸ ਦੇ ਪਿੱਛੇ। ਇਸ ਦੀ ਤਹਿ ਤੱਕ ਜਾਣ ਲਈ ਕਈ ਸਦੀਆਂ ਨੂੰ ਖੋਦਣਾ ਪੈਣਾ, ਜੋ ਇਕ ਲੇਖ 'ਚ ਸਮੇਟਣਾ ਔਖਾ ਪਰ ਕੋਸ਼ਿਸ਼ ਕਰਦੇ ਹਾਂ ਇਸ ਗੱਲ ਨੂੰ ਖੰਘਾਲਨ ਦੀ ਕਿ ਜੌਰਜ ਕੋਈ ਪਹਿਲਾ ਬੰਦਾ ਨਹੀਂ ਸੀ ਜੋ 'ਆਈ. ਕਾਂਟ  ਬਰੀਥ' (ਮੈਨੂੰ ਸਾਹ ਨਹੀਂ ਆ ਰਿਹਾ) ਕੁਰਲਾਉਂਦੇ ਹੋਏ ਨੂੰ ਸੀਨਾ ਜੋਰਾਂ ਨੇ ਜ਼ਿੰਦਗੀ ਦੀ ਚਲਦੀ ਗੱਡੀ ਤੋਂ ਧੱਕਾ ਦੇ ਦਿੱਤਾ ਹੋਵੇ। 

ਅੱਜ ਦਾ ਅਮਰੀਕਾ ਦੁਨੀਆ ਦੇ ਪਰਵਾਸੀਆਂ ਲਈ ਸੁਫ਼ਨਿਆਂ ਦਾ ਦੇਸ਼ ਹੈ। ਪਰਵਾਸ ਕਰਨ ਦੀ ਚਾਹਤ ਵਾਲੇ ਨੂੰ ਨਿਊਯਾਰਕ ਦੀ ਰੌਸ਼ਨੀ, ਐੱਲ.ਏ. ਦੀਆਂ ਰੰਗੀਨ ਰਾਤਾਂ ਅਤੇ ਲਾਸ ਵੇਗਾਸ ਦੇ ਸ਼ਰਾਬ, ਕਬਾਬ, ਸ਼ਬਾਬ ਦੇ ਨਾਲ ਜੂਏਖ਼ਾਨੇ ਦੀਆਂ ਮਸਤੀਆਂ ਹੀ ਸੁਫ਼ਨਿਆਂ 'ਚ ਦਿਸਦੀਆਂ। ਪਰ ਹਰ ਚੰਗੀ ਦਿੱਖਣ ਵਾਲੀ ਚੀਜ਼ ਦਾ ਦੂਜਾ ਪੱਖ ਵੀ ਹੁੰਦਾ ਹੈ। ਜਿਸ ਨੂੰ ਜਾਂ ਤਾਂ ਸਮੇਂ ਦੇ ਹਾਕਮ ਲੁਕਾ ਲੈਂਦੇ ਹਨ, ਮੀਡੀਆ ਵਿਕ ਜਾਂਦਾ ਜਾਂ ਫੇਰ ਕਿਸੇ ਵੀ ਚੀਜ਼ ਦੀ ਅੰਨ੍ਹੀ ਭਗਤੀ ਦੇਖਣ ਵਾਲੇ ਦੇ ਅੱਖਾਂ ’ਤੇ ਪਰਦਾ ਪਾ ਦਿੰਦੀ ਹੈ। 

ਥੋੜ੍ਹਾ ਇਤਿਹਾਸ ਫਰੋਲਦੇ ਹਾਂ। ਅਗਸਤ 2020 'ਚ 401 ਸਾਲ ਹੋ ਜਾਣਗੇ, ਜਦੋਂ ਪਹਿਲੀ ਵਾਰ 1619 'ਚ ਅਫ਼ਰੀਕਾ ਤੋਂ 20 ਕਾਲੀ ਚਮੜੀ ਵਾਲੇ (ਉਸੇ ਰੱਬ ਦੇ ਬਣਾਏ ਬੰਦਿਆਂ ਨੂੰ, ਜਿਸ ਨੇ ਚਿੱਟੀ ਚਮੜੀ ਵਾਲੇ ਵੀ ਬਣਾਏ ਹਨ) ਇਨਸਾਨਾਂ ਨੂੰ ਗ਼ੁਲਾਮ ਬਣਾ ਕੇ ਅਮਰੀਕਾ ਲਿਆਂਦਾ ਗਿਆ ਸੀ। ਪਰ ਉਸ ਤੋਂ ਬਾਅਦ ਅਮਰੀਕਾ ਨੂੰ ਆਬਾਦ ਕਰਵਾਉਣ ਲਈ ਅਣਗਿਣਤ ਕਾਲੀ ਚਮੜੀ ਦੇ ਇਨਸਾਨਾਂ ਨੂੰ ਜਾਨਵਰਾਂ ਵਾਂਗ ਸਮੁੰਦਰੀ ਜਹਾਜ਼ਾਂ 'ਚ ਲੱਦ-ਲੱਦ ਕੇ ਅਮਰੀਕਾ ਵਿਚ ਬਲਦਾਂ ਵਾਂਗ ਜੋਤਿਆ ਗਿਆ। ਹੱਦ ਤਾਂ ਉਦੋਂ ਹੋ ਗਈ ਸੀ, ਜਦੋਂ ਇਨ੍ਹਾਂ ਚਿੱਟੀ ਚਮੜੀ ਵਾਲਿਆਂ ਨੇ 1662 'ਚ ਇਕ ਕਾਨੂੰਨ ਪਾਸ ਕਰ ਦਿੱਤਾ ਕਿ ਅਮਰੀਕਾ ਵਿਚ ਹਰ ਜੰਮਣ ਵਾਲਾ ਬੱਚਾ ਉਹੀ ਹੈਸੀਅਤ ਰੱਖੇਗਾ ਜੋ ਹੈਸੀਅਤ ਸਰਕਾਰ ਵੱਲੋਂ ਉਸ ਦੀ ਮਾਂ ਨੂੰ ਮਿਲੀ ਹੋਈ ਹੈ। ਮਤਲਬ ਗ਼ੁਲਾਮ ਮਾਂ ਦਾ ਬੱਚਾ ਵੀ ਜਮਾਂਦਰੂ ਗ਼ੁਲਾਮ ਹੋਵੇਗਾ।

ਮੁੱਕਦੀ ਗੱਲ ਹੈ ਕਿ ਅੱਜ ਦੇ ਅਮਰੀਕਾ ਦੀਆਂ ਨੀਂਹਾਂ 'ਚ ਗ਼ੁਲਾਮਾਂ ਦੇ ਖ਼ੂਨ ਵਿਚ ਭਿੱਜੀਆਂ, ਉਨ੍ਹਾਂ ਦੇ ਹੱਡਾਂ ਰੂਪੀ ਇੱਟਾਂ ਨੂੰ ਉਨ੍ਹਾਂ ਦੀ ਹੀ ਚਮੜੀ ਦੇ ਸੀਮਿੰਟ 'ਚ ਮਿਲਾ ਕੇ ਵਰਤਿਆ ਗਿਆ ਹੈ। ਕਹਿਣ ਨੂੰ ਅੱਜ ਤੋਂ 155 ਵਰ੍ਹੇ ਪਹਿਲਾਂ ਯਾਨੀ 1865 'ਚ ਗ਼ੁਲਾਮੀ ਪ੍ਰਥਾ ਨੂੰ ਸ਼ਹਿ ਦਿੰਦਾ ਕਾਨੂੰਨ ਅਮਰੀਕਾ ਦੇ ਇਤਿਹਾਸ 'ਚੋਂ ਮਨਫ਼ੀ ਕਰ ਦਿੱਤਾ ਸੀ ਪਰ ਸਿਰਫ਼ ਕਾਗ਼ਜ਼ਾਂ 'ਚੋਂ। ਆਪਣੇ ਆਪ ਨੂੰ ਸਰਵਉੱਚ ਕਹਾਉਣ ਵਾਲੇ ਗੋਰੇ ਆਪਣੀ ਅੰਦਰੂਨੀ ਸੋਚ ਨੂੰ ਤਾਂ ਪੀੜ੍ਹੀ-ਦਰ ਪੀੜੀ ਵਿਰਾਸਤ ਦੇ ਰੂਪ 'ਚ ਆਪਣੀ ਔਲਾਦ ਨੂੰ ਦਿੰਦੇ ਹੀ ਗਏ ਹਨ। ਜਿਸ ਦਾ ਸਬੂਤ ਉਹ ਪੁਲਸ ਵਾਲਾ 'ਡੇਰਿਕ ਚੋਵਿੱਨ' ਤੁਹਾਡੇ ਸਾਹਮਣੇ ਹੈ, ਜਿਸ ਵਿਚੋਂ ਵਰਦੀ ਦਾ ਹੰਕਾਰ ਸਾਫ਼ ਝਲਕਦਾ। 

ਸਿਆਣੇ ਕਹਿੰਦੇ ਹਨ ਕਿ ਜੇ ਬੰਦੇ ਨੂੰ ਗ਼ੁੱਸਾ ਆਵੇ ਤਾਂ ਉਹ ਗਿਣਤੀ ਗਿਣਨ ਲੱਗ ਜਾਵੇ ਤੇ ਦਸ ਤੱਕ ਜਾਂਦੇ-ਜਾਂਦੇ ਉਸ ਦਾ ਗ਼ੁੱਸਾ ਸ਼ਾਂਤ ਹੋ ਜਾਂਦਾ। ਪਰ ਇੱਥੇ ਤਾਂ ਸੱਤ ਮਿੰਟ ਨਾ ਤਾਂ ਡੇਰਿਕ ਦਾ ਗ਼ੁੱਸਾ ਸ਼ਾਂਤ ਹੋਇਆ ਨਾ ਉਸ ਦੇ ਨਾਲ ਮੌਕਾ ਵਾਰਦਾਤ ’ਤੇ ਖੜੇ ਹੋਰ ਪੁਲਸ ਵਾਲਿਆਂ ਨੂੰ ਤਰਸ ਆਇਆ। 

ਪਤਾ ਕਿਉਂ? ਕਿਉਂਕਿ ਉਨ੍ਹਾਂ ਦੇ ਦਿਮਾਗ਼ 'ਚ ਪੁਸ਼ਤਾਂ ਤੋਂ ਕਾਲਿਆਂ ਪ੍ਰਤੀ ਨਫ਼ਰਤ ਅਤੇ ਬੇਰਹਿਮੀ ਭਰੀ ਹੋਈ ਹੈ। ਬਿਲਕੁਲ ਇਹੋ ਜਿਹਾ ਹੀ ਇਕ ਹਾਦਸਾ ਜੁਲਾਈ 2014 'ਚ 'ਐਰਿਕ' ਨਾਂ ਦੇ ਇਕ ਕਾਲੀ ਚਮੜੀ ਵਾਲੇ ਨਾਲ 'ਡੈਨੀਅਲ' ਨਾਂ ਦੇ ਇਕ ਗੋਰੀ ਚਮੜੀ ਵਾਲੇ ਪੁਲਸ ਵਾਲੇ ਨੇ ਕੀਤਾ ਸੀ। ਉਸ ਨੇ ਵੀ 'ਐਰਿਕ' ਦੀ ਧੋਣ ਨੂੰ ਆਪਣੀ ਬਾਂਹ 'ਚ ਜਕੜ ਕੇ ਉੱਨੀ ਦੇਰ ਨਹੀਂ ਛੱਡਿਆ, ਜਿੰਨੀ ਦੇਰ ਉਸ ਦੀ ਜਾਨ ਨਹੀਂ ਸੀ ਨਿਕਲ ਗਈ। ਇਸ ਦੌਰਾਨ ਐਰਿਕ ਵੀ ਉਹੀ ਵਾਕ ਦੁਹਰਾਉਂਦਾ ਰਿਹਾ, ਜੋ ਹੁਣ ਜੌਰਜ ਮਰਨ ਤੱਕ ਕਹਿੰਦਾ ਰਿਹਾ 'ਆਈ. ਕਾਂਟ ਬਰੀਥ' (ਮੈਨੂੰ ਸਾਹ ਨਹੀਂ ਆ ਰਿਹਾ)। 

ਜੂਡੋ ਖੇਡ 'ਚ ਕਿਸੇ ਦੇ ਧੋਣ ਦੁਆਲੇ ਇੰਝ ਬਾਂਹ ਪਾ ਕੇ ਘੁੱਟਣ ਨੂੰ 'ਚੋਕ ਹੋਲਡ' ਕਹਿੰਦੇ ਹਨ ਅਤੇ ਇੰਝ ਕਰਨਾ ਅਮਰੀਕਾ ਵਿਚ 1994 ਤੋਂ ਰੋਕ ਲੱਗੀ ਹੋਈ ਹੈ। ਪਰ ਫੇਰ ਵੀ ਇਸ ਪੁਲਸ ਵਾਲੇ ਨੇ ਐਰਿਕ ਦਾ ਕਤਲ ਕਰਨ ਲਈ ਇਹ ਪੈਂਤੜਾ ਵਰਤਿਆ। ਉਦੋਂ ਵੀ ਆਮ ਲੋਕਾਂ ਨੇ ਇਕ ਮੁਹਿੰਮ ਚਲਾਈ ਸੀ ਪਰ ਸਮੇਂ ਨਾਲ ਅਤੇ ਹਾਕਮਾਂ ਦੇ ਦਬਾਅ ਕਾਰਨ ਸਾਹ ਤੋੜ ਗਈ ਸੀ। 

ਹੁਣ ਵੀ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਦੇ ਰਬੜ ਦੀਆਂ ਗੋਲੀਆਂ ਤੋਂ ਲੈ ਕੇ ਹੋਰ ਵੀ ਕਈ ਕਿਸਮ ਦਾ ਧੱਕਾ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਦੇਸ਼ ਦਾ ਰਾਸ਼ਟਰਪਤੀ ਪ੍ਰਦਰਸ਼ਨਕਾਰੀਆਂ ਨੂੰ ਟਵਿਟਰ ’ਤੇ ਸਿੱਧੀ ਧਮਕੀ ਵੀ ਦੇ ਰਿਹਾ ਹੈ ਕਿ ਜੇ ਨਾ ਟਿਕੇ ਤਾਂ ਅਸਲੀ ਗੋਲੀਆਂ ਚੱਲਣਗੀਆਂ। 

ਸੋਚਣ ਵਾਲੀ ਗੱਲ ਹੈ ਕਿ ਜਦੋਂ ਇਸੇ ਮੈਨੀਸੋਟਾ ਰਾਜ 'ਚ ਬੀਤੇ ਦਿਨੀਂ ਤਾਲਾਬੰਦੀ ਦਾ ਵਿਰੋਧ ਕਰਦੇ ਕੁਝ ਕੁ ਗੋਰੇ ਮਸ਼ੀਨ ਗੰਨਾਂ ਲੈ ਕੇ ਰਾਜ ਦੀ ਰਾਜਧਾਨੀ ਦੀ ਇਕ ਸਰਕਾਰੀ ਇਮਾਰਤ 'ਚ ਚਲੇ ਗਏ ਸਨ ਤਾਂ ਇਸੇ ਪੁਲਸ ਨੇ ਕਿਸੇ ਦੇ ਧੋਣ ’ਤੇ ਗੋਡਾ ਨਹੀਂ ਰੱਖਿਆ ਅਤੇ ਜਦੋਂ ਇਕ ਕਾਲੇ ਦੀ ਕੋਈ ਫ਼ੋਨ 'ਤੇ ਸਿਰਫ਼ ਇਹ ਸ਼ਿਕਾਇਤ ਕਰ ਦਿੰਦਾ ਹੈ ਕਿ ਮੈਨੂੰ ਸ਼ੱਕ ਹੈ ਕਿ ਉਹ ਕੋਈ ਹੇਰਾ-ਫੇਰੀ ਕਰ ਰਿਹਾ ਹੈ ਤਾਂ ਉਹੀ ਪੁਲਸ ਬਿਨਾਂ ਪੜਤਾਲੇ ਧੋਣ ’ਤੇ ਗੋਡਾ ਰੱਖ ਕੇ ਕਤਲ ਕਰ ਦਿੰਦੀ ਹੈ।

ਇੱਥੇ ਸਕੂਨ ਦੀ ਗੱਲ ਇਹ ਹੈ ਕਿ ਵੱਡੀ ਗਿਣਤੀ 'ਚ ਗੋਰੇ ਵੀ ਕਾਲਿਆਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਦੇ ਹੱਥਾਂ 'ਚ ਫੜ੍ਹੀਆਂ ਤਖ਼ਤੀਆਂ ਵੀ ਬੜੇ ਹਲੂਣੇ ਭਰੇ ਸੁਨੇਹੇ ਦੇ ਰਹੀਆਂ ਹਨ। ਜਿਵੇਂ "ਚੁੱਪ ਵੀ ਅਪਰਾਧ ਹੈ, ਗੋਰਿਆਂ ਦੀ ਚੁੱਪ ਵੀ ਅਪਰਾਧ ਹੈ, ਸ਼ਾਂਤੀ ਲਈ ਨਿਆਂ ਜ਼ਰੂਰੀ ਹੈ ਅਤੇ ਅਸੀਂ ਸਾਹ ਨਹੀਂ ਲੈ ਪਾ ਰਹੇ ਆਦਿ।"

ਹੋਸਟਨ ਦੇ ਇਕ ਗੋਰੇ ਪੁਲਸ ਮੁਖੀ ਨੇ ਤਾਂ ਆਪਣੀ ਜੁਰਅਤ ਦਿਖਾਉਂਦੇ ਹੋਏ ਸਾਰਿਆਂ ਦਾ ਦਿਲ ਹੀ ਜਿੱਤ ਲਿਆ, ਜਦੋਂ ਉਸ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਇਹ ਕਹਿ ਦਿੱਤਾ ਕੇ ਜੇ ਤੁਹਾਨੂੰ ਚੰਗਾ ਬੋਲਣਾ ਨਹੀਂ ਆਉਂਦਾ ਤਾਂ ਆਪਣਾ ਮੂੰਹ ਬੰਦ ਰੱਖੋ, ਇਹ ਹਾਲੀਵੁੱਡ ਨਹੀਂ ਅਸਲ ਜ਼ਿੰਦਗੀ ਹੈ। ਉਸ ਨੇ ਇਸ ਵਕਤ ਲੋਕਾਂ ਨੂੰ ਉਨ੍ਹਾਂ ਦੀ ਵੋਟ ਦੀ ਤਾਕਤ ਦਾ ਵੀ ਹਲੂਣਾ ਦਿੱਤਾ। 

ਵੱਡੀ ਗਿਣਤੀ 'ਚ ਲੋਕਾਂ ਨੇ ਸੜਕਾਂ ’ਤੇ ਮੂਧੇ ਪੈ ਕੇ ਆਪਣੇ ਹੱਥ ਪਿੱਛੇ ਰੱਖ ਕੇ ਜੌਰਜ ਵਾਂਗ ਤਕਰੀਬਨ ਸੱਤ ਅੱਠ ਮਿੰਟ 'ਆਈ. ਕਾਂਟ ਬਰੀਥ' ਦੇ ਹਾਅ ਦੇ ਨਾਅਰੇ ਵੀ ਮਾਰੇ ਅਤੇ ਖ਼ੁਦ ਅਤੇ ਲੋਕਾਂ ਨੂੰ ਅਹਿਸਾਸ ਦੁਆਇਆ ਕਿ ਦੇਖੋ ਜੌਰਜ ਦਾ ਆਖ਼ਰੀ ਸਮਾ ਕਿੱਦਾਂ ਦਾ ਰਿਹਾ ਹੋਵੇਗਾ।

ਚੋਰ ਦਾ ਪੁੱਤ ਵੀ ਚੋਰ ਬਣੇ ਇਹ ਜ਼ਰੂਰੀ ਨਹੀਂ ਹੈ। ਜੇ ਫੇਰ ਵੀ ਬਣਦਾ ਹੈ ਤਾਂ ਉਸ ਦਾ ਕਾਰਨ ਸਰਕਾਰਾਂ ਵੱਲੋਂ ਉਸ ਨੂੰ ਚੰਗਾ ਮਹੌਲ ਨਾ ਦਿੱਤਾ ਜਾਣਾ ਹੋ ਸਕਦਾ ਜਾਂ ਫੇਰ ਉਸ ਦੇ ਆਲ਼ੇ ਦੁਆਲੇ ਵੱਲੋਂ ਉਸ ਨਾਲ ਕੀਤਾ ਵਿਹਾਰ ਮਾਅਨੇ ਰੱਖਦਾ। 

ਕੱਲ੍ਹ ਹੀ ਇਕ ਕਾਲੀ ਚਮੜੀ ਵਾਲੇ ਇਨਸਾਨ ਦੀ ਇੰਟਰਵਿਊ ਸੁਣ ਰਿਹਾ ਸੀ ਤੇ ਉਹ ਕਹਿ ਰਿਹਾ ਸੀ ਕਿ ਤੁਹਾਨੂੰ ਪੁਲਸ ਨੂੰ ਦੇਖ ਕੇ ਰਾਹਤ ਮਿਲਦੀ ਹੋਣੀ ਹੈ ਕਿ ਆ ਗਏ ਸਾਡੇ ਰਖਵਾਲੇ ਪਰ ਸਾਨੂੰ ਤਾਂ ਬਚਪਨ 'ਚ ਮਾਵਾਂ ਇਹ ਸਿਖਾਉਂਦੀਆਂ ਹਨ ਕਿ ਜੇ ਕਦੇ ਪੁਲਸ ਮਗਰ ਲੱਗ ਜਾਵੇ ਤਾਂ ਭੱਜ ਲਵੀ ਜਾਂ ਲੁੱਕ ਕੇ ਆਪਣੀ ਜਾਨ ਬਚਾ ਲਵੀ, ਕਿਉਂਕਿ ਤੇਰੀ ਚਮੜੀ ਕਾਲੀ ਹੈ ਇਸ ਲਈ ਤੂੰ ਜਮਾਂਦਰੂ ਕਸੂਰਵਾਰ ਹੈ। ਉਸ ਇਨਸਾਨ ਦੀਆਂ ਗੱਲਾਂ ’ਚੋਂ ਜੋ ਲਾਚਾਰੀ ਝਲਕ ਰਹੀ ਸੀ। ਉਸ ਨੂੰ ਸੁਣ ਕੇ ਹੈਰਾਨੀ ਹੋ ਰਹੀ ਸੀ ਕਿ ਕੀ ਇਹ ਰਿਪਬਲਿਕ ਕਹਾਉਣ ਵਾਲੇ ਅਮਰੀਕਾ ਦਾ ਬਾਸ਼ਿੰਦਾ ਹੈ? 

ਅਸੀਂ ਅਕਸਰ ਸੁਣਦੇ ਹਾਂ ਕਿ ਕਾਲੇ ਲੁੱਟਾਂ ਖੋਹਾਂ ਕਰਦੇ ਹਨ, ਜਦੋਂ ਮਰਜ਼ੀ ਕਿਸੇ ਨੂੰ ਕੁੱਟ ਦਿੰਦੇ ਹਨ, ਗੋਲੀ ਮਾਰਨ 'ਚ ਦੇਰੀ ਨਹੀਂ ਕਰਦੇ। ਪਰ ਕਦੇ ਸੋਚਿਆ ਹੈ ਕਿ ਇਸ ਪਿੱਛੇ ਦੇ ਕਾਰਨ ਕੀ ਹਨ। ਨਾ ਸਾਰੇ ਗੋਰੇ ਨਸਲਵਾਦੀ ਹਨ ਨਾ ਸਾਰੇ ਕਾਲੇ ਲੁਟੇਰੇ। ਅਜਿਹਾ ਕਰਨ ਵਾਲੇ ਉਹ ਲੋਕ ਹਨ, ਜਿਨ੍ਹਾਂ ਦੇ ਜ਼ਿਹਨ 'ਚ ਇਤਿਹਾਸ ਵਰੋਲੇ ਵਾਂਗ ਤਰਥੱਲੀ ਮਚਾਈ ਜਾਂਦਾ। ਰੂੜ੍ਹੀਵਾਦੀ ਗੋਰੇ ਆਪਣੀ ਸਰਵਉੱਚਤਾ ਦੀ ਹੈਂਕੜ ਨਹੀਂ ਛੱਡਦੇ ਅਤੇ ਸਦੀਆਂ ਤੋਂ ਸਤਾਏ ਕਾਲੇ ਆਪਣੇ ’ਤੇ ਹੋਏ ਅਣਮਨੁੱਖੀ ਵਰਤਾਰੇ ਦੀ ਅੱਗ ਸੀਨੇ 'ਚ ਲਈ ਫਿਰਦੇ ਹਨ। 

ਇੱਥੇ ਇਕ ਗੱਲ ਹੋਰ ਵਿਚਾਰਨ ਵਾਲੀ ਹੈ ਕਿ ਸਖ਼ਤ ਜ਼ਿੰਦਗੀ 'ਚੋਂ ਲੰਘੇ ਲੋਕ ਅਕਸਰ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਹੁੰਦੇ ਹਨ, ਜੋ ਅਸੀਂ ਅਕਸਰ ਦੇਖਦੇ ਹਾਂ। ਉਲੰਪਿਕ ਜਿਹੀਆਂ ਖੇਡਾਂ 'ਚ ਕਾਲੀ ਚਮੜੀ ਦਾ ਦਬਦਬਾ ਵੀ ਕਿਤੇ ਨਾ ਕਿਤੇ ਆਪਣੇ ਆਪ 'ਚ ਗੋਰਿਆਂ ਨੂੰ ਹਜ਼ਮ ਕਰਨਾ ਔਖਾ। 

ਇਹੀ ਗੱਲ ਸਿੱਖ ਕੌਮ ਤੇ ਵੀ ਢੁਕਦੀ ਹੈ। ਸਿੱਖ ਕੌਮ ਵੀ ਕੰਡਿਆਂ ਦੀਆਂ ਸੇਜਾਂ 'ਚੋਂ ਪੈਦਾ ਹੋਈ ਹੈ। ਗੁਰੂ ਸਾਹਿਬਾਨਾਂ ਨੇ ਇਹੋ ਜਿਹਾ ਜਜ਼ਬਾ ਭਰਿਆ ਕਿ ਸਵਾ ਲੱਖ ਨਾਲ ਟੱਕਰ ਲੈਣ ਦੇ ਕਾਬਿਲ ਬਣਾ ਦਿੱਤਾ। ਤਾਂਹੀਓਂ ਸਮੇਂ ਦੇ ਹਾਕਮਾਂ ਦੀ ਅੱਖ 'ਚ ਰੜਕਦੀ ਰਹਿੰਦੀ ਹੈ। ਬਹੁਤ ਘੱਲੂਘਾਰੇ ਆਪਣੇ ਪਿੰਡੇ ’ਤੇ ਝੱਲ ਕੇ ਵੀ ਦੂਣ ਸਵਾਈ ਹੋਈ ਹੈ ਪਰ ਅਮਰੀਕਾ ਨਾਲੋਂ ਸਾਡੇ ਹਾਕਮ ਸ਼ਾਤਰ ਨਿਕਲੇ। ਜਦੋਂ ਉਨ੍ਹਾਂ ਦੇਖਿਆ ਕਿ ਇਹ ਕੌਮ ਬਲ ਨਾਲ ਦਬਣ ਵਾਲੀ ਨਹੀਂ ਹੈ ਤਾਂ ਉਨ੍ਹਾਂ ਬੁੱਧੀ ਨਾਲ ਕੌਮ ਦੀ ਜਵਾਨੀ ਨੂੰ ਕਦੇ ਨਸ਼ੇ ਮਗਰ, ਕਦੇ ਨਚਾਰਾਂ ਮਗਰ ਤੇ ਹੁਣ ਤਾਂ ਹੱਦ ਹੀ ਕਰ ਦਿੱਤੀ। ਇਨ੍ਹਾਂ ਅਣਖੀ ਲੋਕਾਂ ਦਿਆਂ ਧੀਆਂ-ਪੁੱਤਾਂ ਨੂੰ ਖ਼ੁਦ ਹੀ ਨਚਾਰ ਬਣਾ ਕੇ ਟਿੱਕ-ਟਾਕ ’ਤੇ ਨੱਚਣ ਲਾ ਦਿੱਤਾ। ਇਸ ਨੂੰ ਕਹਿੰਦੇ ਆ ਸੀਪ ਲਾਉਣੀ, ਜਿਸ ਨੂੰ ਭਾਵੇਂ ਮੰਨੋ ਤੇ ਭਾਵੇਂ ਨਾ ਮੰਨੋ ਪਰ ਇਹ ਲੱਗ ਚੁੱਕੀ ਹੈ। 

ਮੁੱਦੇ ’ਤੇ ਆਉਂਦੇ ਹਾਂ। ਗੁਰਬਾਣੀ ਕਹਿੰਦੀ ਹੈ ਕਿ ਜੋ ਉਪਜਦਾ ਹੈ ਉਸ ਨੇ ਬਿਨਸਣਾ ਵੀ ਹੈ। ਸਮੇਂ-ਸਮੇਂ  ਸਿਰ ਮੁਹੰਮਦ ਅਲੀ ਜਿਹੇ ਇਨਸਾਨ ਵੀ ਪੈਦਾ ਹੁੰਦੇ ਰਹੇ ਹਨ, ਜਿਸ ਨੇ ਅਮਰੀਕਾ ਲਈ ਵੀਅਤਨਾਮ 'ਚ ਜਾ ਕੇ ਜੰਗ ਲੜਨ ਤੋਂ ਇਨਕਾਰ ਕਰ ਕੇ ਆਪਣਾ ਖੇਡ ਜੀਵਨ ਦਾਅ ਤੇ ਲਾ ਦਿੱਤਾ ਸੀ। ਮੰਡੇਲਾ ਵੀ ਇਸੇ ਦਰਦ ਦੀ ਇਕ ਚੀਕ 'ਚੋਂ ਨਿਕਲ ਕੇ ਇਤਿਹਾਸ ਸਿਰਜ ਗਿਆ ਸੀ। ਲਿੰਕਨ ਅਤੇ ਓਬਾਮਾ ਨੇ ਵੀ ਅਮਰੀਕਾ ਦੀ ਹਿੱਕ ਤੇ ਪੈੜਾਂ ਕਰ ਕੇ ਉਨ੍ਹਾਂ ਨਸਲਵਾਦੀਆਂ ਦਾ ਗ਼ਰੂਰ ਲਿਤਾੜਿਆ ਸੀ। 

ਸਬੱਬੀਂ ਅਮਰੀਕਾ 'ਚ ਚੋਣਾਂ ਦਾ ਮਾਹੌਲ ਹੈ ਅਤੇ ਇਸ ਮੌਕੇ ’ਤੇ 'ਜੌਰਜ' ਦੀ ਇਹ ਕੁਰਬਾਨੀ ਲੱਗਦਾ ਆਪਣਾ ਰੰਗ ਦਿਖਾਏਗੀ। ਅੱਜ ਤਾਂ ਦਿਖਾਵੇ ਲਈ ਲੋਕ ਸੜਕਾਂ ’ਤੇ ਆਏ ਹਨ ਪਰ ਜਦੋਂ ਇਹ ਲੋਕ ਬੁਲਟ ਦੇ ਜਵਾਬ 'ਚ ਬੈਲਟ ਪੇਪਰ ਚਲਾਉਣਗੇ ਤਾਂ ਕਈਆਂ ਦਾ ਗ਼ਰੂਰ ਟੁੱਟੇਗਾ। ਹੋ ਸਕਦਾ 'ਜੌਰਜ' ਲੋਕਾਂ ਵੰਡੇ ਦੇ ਔਖੇ ਸਾਹ ਆਪ ਭੋਗ ਕੇ ਦੂਜਿਆਂ ਲਈ ਆਜ਼ਾਦ ਫ਼ਿਜ਼ਾ ਸਿਰਜ ਗਿਆ ਹੋਵੇ। 

ਇਹ ਸਮੱਸਿਆ ਤਾਂ ਆਪਾਂ ਵਿਚਾਰ ਲਈ ਪਰ ਇਸ ਦੇ ਹੱਲ ਕੀ ਹੋ ਸਕਦੇ ਹਨ? ਜਦੋਂ ਇਸ ਬਾਰੇ ਆਪਣੇ ਮਿੱਤਰ ਮੰਡਲੀ 'ਚ ਵਿਚਾਰ ਕਰ ਰਿਹਾ ਸਾਂ ਤਾਂ ਬਹੁਤ ਸੁਝਾਅ ਮਿਲੇ, ਜਿਨ੍ਹਾਂ 'ਚੋਂ ਇਕ ਸੁਝਾਅ ਦਾ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ। ਇਤਿਹਾਸ ਵੀ ਦੋ ਕਿਸਮ ਦੇ ਹੁੰਦੇ ਹਨ, ਇਕ ਸਹੀ ਜਾਂ ਲੋਕਾਂ ਦਾ ਇਤਿਹਾਸ ਤੇ ਦੂਜਾ ਹਾਕਮਾਂ ਦਾ ਇਤਿਹਾਸ। ਹਾਕਮ ਸਦਾ ਹੀ ਆਪਣੀ ਮਰਜ਼ੀ ਦੇ ਇਤਿਹਾਸ ਨੂੰ ਅਗਲੀ ਪੀੜ੍ਹੀ ’ਤੇ ਥੋਪਦੇ ਹਨ। ਜੇਕਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਇਤਿਹਾਸ, ਜੋ ਵਾਪਰਿਆ, ਉਹ ਸਕੂਲਾਂ 'ਚ ਪੜ੍ਹਾਇਆ ਜਾਵੇ ਤਾਂ ਉਹ ਆਪਣੀ ਬੁੱਧੀ ਵਿਕਸਤ ਕਰ ਸਕਣ। 

ਹੁਣ ਤੁਸੀਂ ਸੋਚ ਕੇ ਦੇਖੋ ਜੇ ਸਾਰੇ ਮੁਲਕ ਸਹੀ ਇਤਿਹਾਸ ਆਪਣੇ ਸਕੂਲਾਂ 'ਚ ਲਾਗੂ ਕਰ ਦੇਣ ਤਾਂ ਉਹ ਕਿਹੋ ਜਿਹਾ ਹੋਵੇਗਾ, ਇੰਗਲੈਂਡ ਦੇ ਬੱਚੇ ਪੜ੍ਹਿਆ ਕਰਨਗੇ ਕਿ ਇੰਗਲੈਂਡ ਦੀਆਂ ਬਸਤੀਆਂ ਬਣਾਉਣ ਲਈ ਲੱਖਾਂ ਧੌਣਾ ਵੱਢੀਆਂ ਗਈਆਂ, ਬੇ-ਦੋਸ਼ਿਆਂ ਦੇ ਖ਼ੂਨ ਦੀਆਂ ਨਦੀਆਂ ਬਹਾ ਦਿੱਤੀ ਗਈਆਂ, ਏਨਾ ਲਹੂ ਬਹਾਉਣ ਕਾਰਨ ਇੱਥੋਂ ਦੀ ਮਹਾਰਾਣੀ ਸਦਾ ਦਸਤਾਨੇ ਪਾ ਕੇ ਰੱਖਦੀ ਹੈ, ਕਿਤੇ ਲੋਕ ਉਸ ਦੇ ਲਹੂ ਰੰਗੇ ਹੱਥ ਦੇਖ ਹੀ ਨਾ ਲੈਣ। ਉੱਥੇ ਇਹ ਵੀ ਪੜ੍ਹਾਇਆ ਜਾਵੇਗਾ ਕਿ ਭਗਤ ਸਿੰਘ ਅਤੇ ਊਧਮ ਸਿੰਘ ਸ਼ਹੀਦ ਸਨ ਨਾ ਕਿ ਅੱਤਵਾਦੀ। 

ਪੰਜਾਬ ਦਾ ਇਤਿਹਾਸ ਇੰਝ ਲਿਖਿਆ ਹੋਵੇ ਕਿ 47 'ਚ ਹਿੰਦੁਸਤਾਨ ਤੇ ਪਾਕਿਸਤਾਨ ਨਹੀਂ ਬਣੇ ਸਨ, ਅਸਲ 'ਚ ਤਾਂ ਹਾਕਮ ਪੰਜਾਬੀਆਂ ਤੋਂ ਡਰਦੇ ਸਨ। ਜਿਨ੍ਹਾਂ ਪੰਜਾਬੀਆ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਆਜ਼ਾਦੀ ਲੈ ਕੇ ਦਿੱਤੀ, ਉਸ ਦੇ ਇਨਾਮ 'ਚ ਦਸ ਲੱਖ ਪੰਜਾਬੀ ਵੱਢ ਕੇ ਉਨ੍ਹਾਂ ਦਾ ਖ਼ੂਨ ਵੰਡਿਆ ਗਿਆ। 84 ਚ ਵੀ ਹਾਕਮ ਦੀ ਹਉਮੈ ਸ਼ਾਂਤ ਕਰਨ ਲਈ ਪੂਰੀ ਇਕ ਪੀੜ੍ਹੀ ਦਾ ਅਣਮਨੁੱਖੀ ਘਾਣ ਕਰ ਦਿੱਤਾ। ਸਕੂਲ ਗਏ ਬੱਚੇ ਨੂੰ ਨਿਹੱਥੇ ਲੋਕਾਂ ਦੇ ਗਲ਼ਾਂ 'ਚ ਟਾਇਰ ਪਾ ਕੇ ਕਿਵੇਂ ਅੱਗਾਂ ਲਾਈਆਂ ਸਨ, ਪੜ੍ਹਾਇਆ ਜਾਵੇਗਾ ਤਾਂ ਬੱਚਾ ਵੱਡਾ ਹੋ ਕੇ ਜਦੋਂ ਕੁਝ ਬਣੇਗਾ ਤਾਂ ਉਸ ਨੂੰ ਇਨ੍ਹਾਂ ਕੁ ਗਿਆਨ ਤਾਂ ਹੋਵੇਗਾ ਕਿ ਸਹੀ ਕੀ ਸੀ ਤੇ ਗ਼ਲਤ ਕੀ ਹੈ। ਅਣਗਿਣਤ ਉਦਾਹਰਨਾਂ ਦਿੱਤੀ ਜਾ ਸਕਦੀਆਂ ਹਨ ਪਰ ਲੇਖ ਲੰਮਾ ਹੋ ਜਾਣਾ। 

 

ਅੰਤ 'ਚ ਆਪ ਸਭ ਨੂੰ ਇਕ ਸਵਾਲ ਅਤੇ ਬੇਨਤੀ ਹੈ ਕਿ ਦੁਨੀਆ ਭਰ 'ਚ ਜੋ ਵਿਹਾਰ ਵੱਧ ਗਿਣਤੀ ਵਾਲੇ ਘੱਟ ਗਿਣਤੀਆਂ ਨਾਲ ਕਰਦੇ ਹਨ ਕੀ ਤੁਸੀਂ ਉਹ ਖ਼ੁਦ ਤੇ ਝੱਲ ਸਕਦੇ ਹੋ? ਜੇ ਇਸ ਦਾ ਜਵਾਬ 'ਨਹੀਂ' ਹੈ ਤਾਂ ਫੇਰ ਚੁੱਪ ਕਿਉਂ? ਜਿਵੇਂ ਕਿ ਸਿਆਣੇ ਕਹਿੰਦੇ ਹਨ ਕਿ ਚੁੱਪ ਵੀ ਇਕ ਅਪਰਾਧ ਹੈ। ਸੋ ਹੁਣ ਵੇਲਾ ਹੈ ਆਪਣਾ ਪੱਖ ਰੱਖਣ ਦਾ। ਅਸੀਂ ਨਹੀਂ ਕਹਿੰਦੇ ਇਸ ਲਈ ਹਿੰਸਕ ਹੋ ਕੇ ਹੀ ਪੱਖ ਰੱਖੋ। ਅੱਜ ਤੁਹਾਡੇ ਹਰ ਦੇ ਕੋਲ ਆਪਣੇ ਵਿਚਾਰ ਰੱਖਣ ਲਈ ਤੇ ਰੋਸ ਜ਼ਾਹਿਰ ਕਰਨ ਲਈ ਸੋਸ਼ਲ ਮੀਡੀਆ ਹੈ। ਜੇ ਅਸੀਂ ਅੱਜ ਕਿਸੇ ਲਈ ਹਾਅ ਦਾ ਨਾਅਰਾ ਮਾਰਾਂਗੇ ਤਾਂ ਕਲ ਨੂੰ ਉਹ ਵੀ ਸਾਡੇ ਨਾਲ ਖੜ੍ਹਨਗੇ। ਸੋ ਆਓ ਜਾਰਜ ਦੀ ਇਸ ਕੁਰਬਾਨੀ ਨੂੰ ਅਜਾਈਂ ਨਾਂ ਜਾਣ ਦੇਈਏ ਤੇ ਹਿੱਕ ਠੋਕ ਕੇ ਕਹੀਏ ਅਸੀਂ ਬਾਬੇ ਨਾਨਕ ਦੇ ਵਾਰਿਸ ਹਾਂ ਅਤੇ ਉਨ੍ਹਾਂ ਦੇ ਸ਼ਬਦਾਂ ’ਤੇ ਪਹਿਰਾ ਦਿੰਦੇ ਹਾਂ ਕਿ -

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥

  • George Floyd
  • USA
  • Police
  • Mintu Brar
  • ਜੌਰਜ ਫੋਲਾਇਡ
  • ਅਮਰੀਕਾ
  • ਪੁਲਸ
  • ਮਿੰਟੂ ਬਰਾੜ 

ਕੋਰੋਨਾ : ਮਾਨਸਿਕ ਤਣਾਅ ਦੀ ਥਾਂ ਆਪਣੀ ਪੜ੍ਹਾਈ ਨੂੰ ਬਣਾਓ ਰੌਚਕ

NEXT STORY

Stories You May Like

    • blackout in these districts of punjab
      ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰਿਹਾ ਬਲੈਕਆਊਟ
    • power cut jalandhar
      ਜਲੰਧਰ 'ਚ ਲੱਗਿਆ ਲੰਬਾ Power Cut! ਦੇਖੋ ਤੁਹਾਡੇ ਇਲਾਕੇ 'ਚ ਕਦੋਂ ਆਵੇਗੀ ਬਿਜਲੀ
    • punjab 20 aap leaders quit raghav chaddha
      ਹੁਣ ਤੱਕ 35 ਆਗੂ ਛੱਡ ਚੁੱਕੇ ਹਨ ਆਮ ਆਦਮੀ ਪਾਰਟੀ! ਪੰਜਾਬ ਤੋਂ ਸਭ ਤੋਂ ਵਧੇਰੇ
    • petition reaches election commission against aam aadmi party
      ਆਮ ਆਦਮੀ ਪਾਰਟੀ ਖਿਲਾਫ ਚੋਣ ਕਮਿਸ਼ਨ ਕੋਲ ਪਹੁੰਚੀ ਪਟੀਸ਼ਨ
    • manoranjan kalia welcomed raghav chadha to the party
      ਰਾਘਵ ਚੱਢਾ ਸਣੇ 'ਆਪ' ਦੇ 7 MPs ਭਾਜਪਾ 'ਚ ਸ਼ਾਮਲ, ਮਨੋਰੰਜਨ ਕਾਲੀਆ ਨੇ ਕੀਤਾ...
    • golden opportunity to work in uae
      UAE 'ਚ GCC ਲਾਇਸੰਸ ਵਾਲੇ ਟਰੱਕ ਡਰਾਈਵਰ ਤੇ ਇੰਡੀਅਨ ਲਾਇਸੰਸ ਵਾਲੇ ਮੋਟਰਸਾਈਕਲ...
    • punjab blackout occurred
      ਪੰਜਾਬ 'ਚ ਵੱਜਣ ਲੱਗੇ ਖਤਰੇ ਦੇ ਘੁੱਗੂ! ਹੋ ਗਿਆ ਬਲੈਕਆਊਟ (ਵੀਡੀਓ)
    • long power cut in punjab on saturday electricity will remain shut
      ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...
    Trending
    Ek Nazar
    ipl 2026 dc vs pbks

    ਪੰਜਾਬ ਕਿੰਗਜ਼ ਨਾਲ ਮੁਕਾਬਲੇ ਤੋਂ ਪਹਿਲਾਂ ਅਭਿਆਸ ਦੌਰਾਨ ਵਾਪਰਿਆ ਖ਼ੌਫ਼ਨਾਕ ਹਾਦਸਾ!

    the captain of this team will change in the middle of ipl

    IPL ਵਿਚਾਲੇ ਬਦਲੇਗਾ ਇਸ ਟੀਮ ਦਾ ਕਪਤਾਨ, ਹੋ ਗਿਆ ਵੱਡਾ ਐਲਾਨ

    rbi has taken a big action

    RBI ਨੇ ਕਰ 'ਤੀ ਵੱਡੀ ਕਾਰਵਾਈ ! Paytm Payments Bank ਦਾ ਲਾਇਸੈਂਸ ਕੀਤਾ ਰੱਦ

    star cricketer caught in doping 2year ban imposed

    ਡੋਪਿੰਗ 'ਚ ਫਸਿਆ ਸਟਾਰ ਕ੍ਰਿਕਟਰ ! ਲੱਗਾ 2 ਸਾਲ ਦਾ ਬੈਨ

    pension of rs 5000 every month

    ਸਿਰਫ਼ 210 ਰੁਪਏ ਦੇ ਨਿਵੇਸ਼ ਨਾਲ ਹਰ ਮਹੀਨੇ ਮਿਲੇਗੀ 5,000 ਰੁਪਏ ਪੈਨਸ਼ਨ!

    snowfall in hindu kush himalayan

    ਹਿੰਦੂ ਕੁਸ਼ ਹਿਮਾਲਿਆ ਖੇਤਰ 'ਚ ਬਰਫ਼ਬਾਰੀ ਲਗਾਤਾਰ ਚੌਥੇ ਸਾਲ ਹੇਠਲੇ ਪੱਧਰ 'ਤੇ

    district magistrate pathankot issues orders banning burning of crop residue

    ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਵੱਲੋਂ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਲਗਾਉਣ...

    wildfire in japan

    ਜਾਪਾਨ ਦੇ ਜੰਗਲਾਂ ਦੀ ਅੱਗ ਹੋਈ ਬੇਕਾਬੂ, ਸੁਰੱਖਿਅਤ ਸਥਾਨ 'ਤੇ ਭੇਜੇ ਗਏ 2,600...

    a car hit a tractor trolley loaded with wheat sacks outside the godowns

    ਗੋਦਾਮਾਂ ਦੇ ਬਾਹਰ ਕਣਕ ਦੀਆਂ ਬੋਰੀਆਂ ਨਾਲ ਲੱਦੀ ਟਰੈਕਟਰ ਟਰਾਲੀ ’ਚ ਵੱਜੀ ਕਾਰ,...

    big action of pakistani army

    ਪਾਕਿਸਤਾਨੀ ਫੌਜ ਦਾ ਵੱਡਾ ਐਕਸ਼ਨ; ਖੈਬਰ 'ਚ 22 ਅੱਤਵਾਦੀ ਢੇਰ

    people are suffering due to heat in gurdaspur

    ਗੁਰਦਾਸਪੁਰ ’ਚ ਲੂ ਤੋਂ ਲੋਕ ਪ੍ਰੇਸ਼ਾਨ, ਤਾਪਮਾਨ 42 ਡਿਗਰੀ ਤੋਂ ਪਾਰ; ਬਿਜਲੀ ਦੀ...

    blackout in tarn taran

    ਤਰਨਤਾਰਨ 'ਚ ਵੀ ਅੱਜ ਹੋਵੇਗਾ  Black out,  ਵੱਜਣਗੇ ਸਾਇਰਨ

    amritsar father cheating on his daughter for 2 years

    ਅੰਮ੍ਰਿਤਸਰ: 2 ਸਾਲਾਂ ਤੱਕ ਧੀ ਦੀ ਪੱਤ ਰੋਲਦਾ ਰਿਹਾ ਕਲਯੁੱਗੀ ਪਿਓ, ਅਦਾਲਤ ਨੇ...

    italian pm meloni shares post

    ਇਟਲੀ ਦੀ PM ਮੇਲੋਨੀ ਨੇ ਝੁਮਕੇ ਪਹਿਨ ਕੇ ਸ਼ੇਅਰ ਕੀਤੀ ਤਸਵੀਰ, ਹਰ ਪਾਸੇ ਹੋ ਰਹੀ...

    pakistani cricketer in ipl

    IPL 'ਚ ਪੰਜਾਬ ਤੇ ਦਿੱਲੀ ਦੇ ਮੁਕਾਬਲੇ ਤੋਂ ਪਹਿਲਾਂ ਵੱਡਾ ਬਦਲਾਅ! ਟੀਮ ਵਿਚ...

    narendra modi  hooghly river  boat  photography

    PM ਮੋਦੀ ਨੇ ਹੁਗਲੀ ਨਦੀ 'ਚ ਕੀਤੀ ਕਿਸ਼ਤੀ ਦੀ ਸਵਾਰੀ, ਫੋਟੋਗ੍ਰਾਫ਼ੀ ਕਰਦੇ ਆਏ ਨਜ਼ਰ

    tractor trolley incident 22 injured

    ਯੂਪੀ ’ਚ ਵਾਪਰਿਆ ਵੱਡਾ ਹਾਦਸਾ: ਟਰੈਕਟਰ-ਟਰਾਲੀ ਪਲਟਣ ਕਾਰਨ 5 ਲੋਕਾਂ ਦੀ ਮੌਤ, 22...

    yashasvi jaiswal ajinkya rahane

    ਜੈਸਵਾਲ ਤੇ ਰਹਾਣੇ ਨੂੰ ਨਵੀਆਂ ਟੀਮਾਂ ਨੇ ਖਰੀਦਿਆ! IPL ਵਿਚਾਲੇ ਹੋਇਆ ਵੱਡਾ ਐਲਾਨ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • illegal cutting trees landslides floods
        'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
      • earthquake earth people injured
        ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
      • new virus worries people
        ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
      • dawn warning issued for punjabis
        ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
      • fashion young woman trendy look crop top with lehenga
        ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
      • yamuna water level in delhi is continuously decreasing
        ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
      • another heartbreaking incident in punjab
        ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
      • abhijay chopra blood donation camp
        ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
      • big news  famous singer abhijit in coma
        ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
      • alcohol bottle ration card viral
        ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
      • 7th pay commission  big good news for 1 2 crore employees  after gst now
        7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
      • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
      • social media ban in india
        ਭਾਰਤ 'ਚ ਵੀ ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ 'ਤੇ ਲੱਗੇਗਾ ਬੈਨ ! ਹੁਣ ਇਸ ਸੂਬੇ...
      • rajpal yadav surrenders as delhi high court
        ਸਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਕਾਮੇਡੀ ਕਿੰਗ ! ਹੁਣ ਤਿਹਾੜ ਜੇਲ੍ਹ 'ਚ ਕੱਟੇਗਾ...
      • student to get 9 10 lakhs from railway
        ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
      • china string
        ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
      • bjp s grand entry in zila parishad and block committee elections
        ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
      • death mother in law gold jewellery daughter daughter in law
        ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
      • 1947 hijratnama 91  pakhar ram heer
        1947 ਹਿਜਰਤਨਾਮਾ 91: ਪਾਖਰ ਰਾਮ ਹੀਰ
      • cristiano ronaldo confirms 2026 world cup will be his last major tournament
        ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
      • delhi liquor policy premium prices ncr
        ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
      • baba vanga prediction 2025 fortune shines on four zodiac signs
        ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +