ਦਿੱਤੀ ਸੀ ਸੁਨਾਈ ਮੈਨੂੰ, ਅਵਾਜ਼ ਨੰਨ੍ਹੀ ਜਾਨ ਦੀ,
ਲੱਗੀ ਨਾ ਅੱਖ ਫਿਰ, ਲੰਘ ਗਈ ਰਾਤ ਜਾਗਦੀ ਦੀ।
ਅੱਖ ਭਰ ਆਈ ਮੇਰੀ, ਜਦੋਂ ਕਿਹਾ ਮੈਨੂੰ ਮਾਂ ਸੀ,
ਆਖੇ ਸੁਣ ਲੈ ਪੁਕਾਰ ਮਾਂ, ਨੰਨ੍ਹੀ ਜਿਹੀ ਜਾਨ ਦੀ।
ਕਿੱਡਾ ਸੀ ਵੱਡਾ ਦਿਲ ਤੇਰਾ, ਨਾ ਦਰਦ ਕਿਸੇ ਦਾ ਜ਼ਰਦੀ,
ਆਪਣੀ ਧੀ ਨੰਨ੍ਹੀ ਦਾ ਦਰਦ, ਇਕ ਵਾਰ ਤਾਂ ਪਛਾਣਦੀ।
ਉਹ ਵੀ ਡਰ ਗਿਆ ਹੋਣੈ, ਵੇਖ ਦੁਨੀਆ ਦੇ ਹਾਲਾਤ ਨੂੰ,
ਰੱਖਣਾ ਸੀ ਸੰਭਾਲ ਮੈਂ, ਨੂੰ ਚਿੱਟੀ ਪੱਗ ਬਾਪ ਦੀ।
ਅੱਜ ਬਣ ਗਏ ਨੇ ਜੋ, ਇਕ ਘਰ ਤੋਂ ਦੋ ਮਾਂ,
ਬਾਬਲ ਅਤੇ ਤੈਨੂੰ ਮਾਏ, ਵੱਖ ਹੋਣੋ ਪਹਿਲਾ ਹੀ ਸੰਭਾਲਦੀ।
ਜੇ ਜਨਮ ਦਿੰਦੀ ਮਾਂ, ਮੈ ਆਪੇ ਹੀ ਪਲ ਜਾਣਾ ਸੀ,
ਤੁਸਾਂ ਜਿਸ ਲਈ ਇਨਕਾਰਿਆ, ਮੈਂ ਉਹਨੂੰ ਫਿਟਕਾਰਦੀ।
ਨਹੀ ਬਣਨਾ ਸੀ, ਬਾਬਲ ਦੇ ਸਿਰ ਬੋਝ ਮੈਂ,
ਦਾਜ ਦੇ ਲੋਭੀਆ ਨੂੰ, ਚੁਣ ਚੁਣ ਮੈਂ ਮਾਰਦੀ।
ਕਦੇ ਹੋਣ ਨ ਦਿੰਦੀ, ਸਿਰ ਨੀਵਾਂ ਬਾਬਲੈ ਦਾ,
ਕਲਪਨਾ ਵਾਂਗ ਮੈ, ਸ਼ਾਨ ਉੱਚੀ ਕਰ ਦਿੰਦੀ ਬਾਪ ਦੀ।
ਕਰਦੀਆ ਨੂੰਹਾਂ ਜੋ, ਸਲੂਕ ਥੋਡੈ ਨਾਲ ਮਾਂ,
ਹੁੰਦੀ ਜੇ ਕੋਲ ਤਾਂ, ਕਿੱਦਾਂ ਮੈਂ ਸਹਾਰਦੀ।
ਦੇਖਿਆ ਮੈਂ ਵੇਹੜੇ 'ਚ, ਲੱਗਾ ਮੰਜਾ ਬਾਬਲੈ ਦਾ,
ਹੁੰਦੀ ਜੇ ਮੁਕਣੈ ਤੋ ਪਹਿਲਾ, ਪਾਣੀ ਤਾਂ ਪਿਲਾਂਵਦੀ।
ਜਿੰਦੇ ਨੂੰ ਪੁਛਿਆ ਨਾ, ਜਿੰਨ੍ਹਾਂ ਹਾਲ ਕਦੇ ਬਾਪੂ ਦਾ,
ਮਰਣੈ ਤੋ ਬਾਅਦ, ਨੂੰਹਾਂ ਪੁੱਤਾਂ ਨੂੰ ਪਾਖੰਡ ਕਰਨੋ ਹਟਾਂਵਦੀ।
ਫੋਲ ਲਈਆ ਜੇਬਾਂ, ਬਾਪੂ ਪਿਟਣੇ ਤੋ ਪਹਿਲਾਂ,
ਨਾ ਲੜਦੇ ਰਸਮਾਂ ਤੋਂ ਪਹਿਲਾ, ਸਾਰਾ ਖ਼ਰਚ ਮੈਂ ਲਗਾਂਵਦੀ।
ਲੱਗਦੀ ਐ ਬੋਝ ਮਾਂ, ਪੁੱਤਰਾਂ ਦੇ ਸਿਰ ਹੁਣ,
ਉਦੋਂ ਰਹੀ ਸੀ ਮੈਂ, ਮਾਂ ਤਰਲੈ ਵੀ ਪਾਂਵਦੀ।
ਆਖਦਾ ਐ ਗੀਤੂ, ਉਸ ਨੰਨ੍ਹੀ ਜਿਹੀ ਜਾਨ ਦੀ,
ਕਰਿਓ ਕਦਰ ਲੋਕੋ, ਸੁਣ ਨੰਨ੍ਹੀ ਪੁਕਾਰ ਦੀ।
ਗੁਰਜੀਤ ਸਿੰਘ ਗੀਤੂ
ਅਸਿਸਟੈਂਟ ਪ੍ਰੋਫੈਸਰ
ਗੁਰੂ ਕਾਸ਼ੀ ਯੂਨੀਵਰਸਿਟੀ
ਮੋਬਾ. 94653-10052
ਆਓ ਮਿਲਾਈਏ ਤੁਹਾਨੂੰ ਇਕ “ਅਦਭੁੱਤ ਇਨਸਾਨ'' ਨੂੰ
NEXT STORY