ਦਿਲ ਨਹੀਂ ਲੱਗਦਾ ਹੁਣ....
ਇਹ ਚੰਦਰੇ ਜਹਾਨ 'ਚ.....
ਵੱਢ ਖਾਣ ਨੂੰ ਆਉਂਦੀਆਂ ਨੇ
ਧੁੱਪਾ ਛਾਵਾਂ....
ਭੈੜੇ ਲੱਗਦੇ ਨੇ ਚੰਦਰੇ ਲੋਕ.....।
ਐਨੀ ਸੋਹਲ ਕਿਉਂ ਹਾਂ ਮੈਂ...?
ਡੁੱਲ ਪੈਂਦੀ ਹਾਂ ਨਿੱਕੀ ਜਿੰਨੀ
ਗੱਲ ਤੇ.....
ਨਹੀਂ ਸਹਾਰ ਹੁੰਦਾ....
ਬੇਵਜਾ ਕਿਸੇ ਦਾ ਰੁੱਖਾਪਣ...।
ਲਿਖਦੀ ਹਾਂ.....
ਆਪਣੇ ਦੁੱਖ ਮੈਂ ਅਕਸਰ...
ਕਵਿਤਾ ਨੂੰ ਹਾਂ ਸੁਣਾਉਂਦੀ...
ਉਸਤੋਂ ਹੀ ਦਿਲਾਸੇ ਦੀ ਆਸ ਮੈਂ
ਚਾਹੁੰਦੀ...।
ਦੁੱਖਾਂ ਤਕਲੀਫ਼ਾ ਤੋਂ......
ਥੱਕ ਗਈ ਹਾਂ ਮੈਂ....
ਜਿੰਦਗੀ ਦੇ ਨਿੱਤ ਨਵੇਂ ਮੋੜਾਂ
ਤੋਂ
ਅੱਕ ਗਈ ਹਾਂ ਮੈਂ......।
'ਨੀਤੂ ਰਾਮਪੁਰ' ਆਪ ਹੀ ਕਹਿੰਦੀ
ਏ....
ਕਦੇ ਕਦੇ ਸਹਿਣ ਨੀ ਹੁੰਦੇ...
ਜਿੰਦਗੀ ਦੇ ਉਤਰਾਅ ਚੜਾਅ...
ਬਸ ਔਖੇ ਸੌਖੇ ਉਹ ਵੀ ਸਹਿੰਦੀ
ਏ....।
ਦੁਨੀਆਂ ਨੂੰ ਅਲਵਿਦਾ ਕਹਿਣਾ
ਮੈਂ...
ਬਹੁਤ ਸਹਿ ਲਏ ਦੁੱਖ ਹੁਣ ਨਹੀਂ
ਸਹਿਣਾ ਮੈਂ...
ਇਹੋ ਕਹਿੰਦੀ ਰੱਬ ਨੂੰ ਉਹ ਅੱਕ
ਕੇ....
ਕਵਿਤਾ ਦੇ ਦੁਆਰਾ......
ਕਿਉਂਕਿ ਕਵਿਤਾ ਦੇ ਸੰਗ....
ਉਸਦੀ ਉੱਠਣੀ ਬਹਿਣੀ ਏ...
ਮੈਂ ਛੁੱਟੀ ਲੈਣੀ ਏ....
ਹਰ ਹਾਲਤ ਦੁਨੀਆਂ ਤੋਂ ਛੁੱਟੀ
ਲੈਣੀ ਏ.....।।
ਨੀਤੂ ਰਾਮਪੁਰ
ਰਾਮਪੁਰ
ਲੁਧਿਆਣਾ
98149-60725