ਧਰਤ ਹੇਠ ਦੱਬਿਆ ਨੀਂਹ ਦਾ ਇੱਕ ਪੱਥਰ ਹਾਂ ਮੈ,
ਲੋਕਾਂ ਲਈ ਮਕਾਨ, ਤੇਰੇ ਲਈ ਤਾਂ ਘਰ ਹਾਂ ਮੈਂ।
ਜੰਮਿਆਂ ਆਸਾਂ ਤੇ ਸਿੰਮ ਸਿੰਮ ਕੇ ਲਹੂ ਦਿਲ ਦਾ,
ਯਾਦਾਂ ਦੇ ਸੀਨੇ ਵਿੱਚ ਖੁੱਭਿਆ ਇੱਕ ਖੰਜਰ ਹਾਂ ਮੈ।
ਰੋਜ਼ ਮਰਾਂ, ਰੋਜ਼ ਜੀਵਾਂ, ਕਦ ਤੱਕ ਇਹ ਖੇਡ ਕਰਾਂ,
ਇਨਸਾਨ ਹਾਂ, ਨਾ ਸਮਝ ਇੱਕ ਕਲੰਦਰ ਹਾਂ ਮੈ।
ਕੌਣ ਬਚਾਵੇਗਾ ਤੈਨੂੰ? ਲੈ ਜਾਵਾਂ ਜੇ ਮੈ ਰੋੜ ਕੇ
ਯਾਦ ਰੱਖੀ ਹੰਝੂਆਂ ਦਾ ਡੂੰਘਾ ਇੱਕ ਸਮੁੰਦਰ ਹਾਂ ਮੈ।
ਨਾ ਕਰੀਂ ਕੋਸ਼ਿਸ਼ ਮੈਨੂੰ ਦਿਲ ਵਿੱਚੋਂ ਮਿਟਾਣ ਦੀ,
ਲਕੀਰ ਬਣ ਕੇ ਹੱਥ ਵਿੱਚ ਤੇਰਾ ਮੁਕੱਦਰ ਹਾਂ ਮੈ।
ਸੁਰਿੰਦਰ ਕੋਰ