ਮਹਾਤਮਾ ਜੋਤੀ ਰਾਉ ਗੋਬਿੰਦ ਰਾਊ ਫੁਲੇਭਾਰਤੀ ਸਮਾਜ ਦੇ ਮਹਾਨ ਸਮਾਜਸੁਧਾਰਕ, ਲਿਖਾਰੀ, ਵਿਚਾਰਕ ਅਤੇ ਧਾਰਮਿਕ ਸ਼ਖਸੀਅਤ ਹੋਏ ਸਨ। ਇਸ ਲੋਹ ਪੁਰਖ ਦਾ ਜਨਮ ਮਹਾਰਾਸ਼ਟਰ ਵਿਚ 11 ਅਪ੍ਰੈਲ 1827 ਨੂੰ ਸਤਾਰਾ ਵਿਖੇ ਸ਼੍ਰੀ ਗੋਬਿੰਦ ਰਾਉ ਦੇ ਘਰ ਹੋਇਆ। ਜੋਤੀ ਰਾਉ ਜੀ ਉਨੀਵੀ ਸਦੀ ਦੇ ਸਮਾਜ ਸੁਧਾਰਕਾਂ ਵਿਚੋ ਹੋਏ ਹਨ ਜਿਹਨਾਂ ਨੇ ਜਾਤੀਵਾਦ ਵਿਰੁਧ ਅਵਾਜ ਬੁਲੰਦ ਕੀਤੀ ਅਤੇ ਅੰਦੋਲਨ ਦੀ ਅਗਵਾਈ ਕੀਤੀ। ਉਹਨਾਂ ਉਚੀਆਂ ਜਾਤਾਂ ਵਲੋ ਨੀਵੀਆਂ ਜਾਤਾਂ ਦੇ ਵਿਰੁਧ ਕੀਤੇ ਜਾਂਦੇ ਅਤਿਆਚਾਰ ਵਿਰੁਧ ਅਵਾਜ ਉਠਾਈ ਤਾਂ ਕਿ ਗਰੀਬ ਵਰਗ ਦਾ ਉਚੇ ਵਰਗ ਵਲੋ ਹੋ ਰਹੇ ਸ਼ੋਸ਼ਣ ਨੂੰ ਖਤਮ ਕੀਤਾ ਜਾ ਸਕੇ। ਸ਼ਾਇਦ ਮਹਾਤਮਾਂ ਜੀ ਪਹਿਲੇ ਇਨਸਾਨ ਸਨ ਜਿਹਨਾਂ ਨੇ ਹਿੰਦੂ ਹੁੰਦਿਆਂ ਹੋਇਆਂ ਵੀ ਗਰੀਬ ਵਰਗ ਅਤੇ ਬਦਕਿਸਮਤ ਬਚਿਆਂ ਵਾਸਤੇ ਅਨਾਥ ਆਸ਼ਰਮ ਖੋਲ੍ਹੇ।
ਮਹਾਤਮਾ ਜੀ ਦੇ ਪਿਤਾ ਮੁਢਲੇ ਤੋਰ ਤੇ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ ਅਤੇ ਮਾਲੀ ਜਾਤ ਨਾਲ ਸੰਬੰਧ ਰਖਦੇ ਸਨ ਜਿਸ ਨੂੰ ਨੀਵੀ ਜਾਤ ਸਮੀਝਆ ਜਾਂਦਾ ਸੀ। ਜੋਤੀ ਰਾਉ ਜੀ ਦਾ ਪਰਿਵਾਰ ਫੁੱਲਾਂ ਦਾ ਵੀ ਕੰਮ ਕਰਦਾ ਸੀ ਜਿਸ ਕਰਕੇ ਇਹਨਾਂ ਦਾ ਨਾਮ ਫੂਲੇ ਪੈ ਗਿਆ ਅਤੇ ਇਹਨਾਂ ਨੂੰ ਇਸੇ ਨਾਮ ਨਾਲ ਹੀ ਜਾਣਿਆ ਜਾਣ ਲਗ ਪਿਆ।ਜੋਤੀ ਰਾਉ ਜੀ ਦੀ ਮਾਤਾ ਦਾ ਦਿਹਾਂਤ ਇਹਨਾਂ ਦੀ ਨੌ ਮਹੀਨਿਆ ਦੀ ਉਮਰ ਵਿਚ ਹੀ ਹੋ ਗਿਆ। ਘਰ ਵਿਚ ਗਰੀਬੀ ਹੋਣ ਕਰਕੇ ਇਹ ਸਿਰੌ ਮੁਢਲੀ ਪੜ੍ਹਾਈ ਹੀ ਕਰ ਸਕੇ ਅਤੇ ਇਹ ਪੜਾਈ ਛੱਡ ਕੇ ਆਪਣੇ ਪਿਤਾ ਜੀ ਨਾਲ ਖੇਤਾਂ ਵਿਚ ਫਲਾਂ ਦਾ ਕੰਮ ਕਰਨ ਲੱਗ ਪਏ। ਇਹਨਾਂ ਦੀ ਪੜ੍ਹਾਈ ਵਿਚ ਰੁਚੀ ਨੂੰ ਦੇਖਦਿਆਂ ਹੋਇਆਂ ਹੀ ਇਹਨਾਂ ਦੇ ਇਕ ਗੁਆਢੀ ਵਲੋ ਇਹਨਾਂ ਨੂੰ ਦੁਬਾਰਾ ਪੜ੍ਹਾਈ ਸ਼ੁਰੂ ਕਰਵਾਈ ਇਸ ਤੋਂ ਬਾਅਦ ਇਹਨਾਂ ਨੇ ਪੂਨੇ ਦੇ ਸਕੋਟਿਸ਼ ਹਾਈ ਸਕੂਲ ਵਿਚ 1841 ਵਿਚ ਦਾਖਲਾ ਮਿਲ ਗਿਆ। ਉਥੇ ਉਹਨਾਂ ਦਾ ਸਾਥ ਸਦਾਸ਼ਿਵ ਬਲਾਲ ਗੋਬਿੰਦੇ ਨਾਲ ਹੋਇਆ ਉਹ ਇਹਨਾਂ ਦੇ ਸਾਰੀ ਉਮਰ ਲਈ ਸਾਥੀ ਬਣ ਗਏ। ਇਹਨਾਂ ਦੀ ਵਿਆਹ ਸਵਿਤਰੀ ਬਾਈ ਜੀ ਨਾਲ 13 ਸਾਲ ਦੀ ਉਮਰ ਵਿਚ ਹੋ ਗਿਆ।
ਉਹਨਾਂ ਦੀ ਜਿਦੰਗੀ ਦੀ ਅਹਿਮ ਘਟਨਾ 1848 ਵਿਚ ਘਟੀ ਜਿਸ ਨੇ ਭਾਰਤੀ ਸਮਾਜ ਵਿਚ ਦਲਿਤ ਅੰਦੋਲਣ ਦਾ ਰੂਪ ਧਾਰ ਲਿਆ ਉਹ ਘਟਨਾਂ ਸੀ ਜੋਤੀ ਰਾਉ ਜੀ ਨੂੰ ਇਕ ਬ੍ਰਾਹਮਣ ਦੋਸਤ ਨੇ ਅਪਣੇ ਵਿਆਹ ਸਮਾਗਮ ਵਿਚ ਬੁਲਾਇਆ ਪਰ ਲੜਕੇ ਪਰਿਵਾਰ ਨੂੰ ਇਹ ਚੰਗਾ ਨਹੀਂ ਲਗਿਆ ਉਥੇ ਇਹਨਾਂ ਦੀ ਉਹਨਾਂ ਵਲੋਂ ਬਹੁਤ ਬੇਇਜ਼ਤੀ ਕੀਤੀ ਗਈ ਜਿਸ ਕਰਕੇ ਮਾਹੌਲ ਨੂੰ ਖਰਾਬ ਨਾ ਕਰਦਿਆਂ ਹੋਇਆਂ ਸਮਾਗਮ ਨੂੰ ਵਿਚੇ ਛੱਡ ਕੇ ਵਾਪਸ ਪਰਤ ਆਏ ਪਰ ਉਹਨਾਂ ਨੇ ਇਸ ਤੋਂ ਬਾਅਦ ਜਾਤੀਵਾਦ ਵਿਰੁਧ ਅਵਾਜ਼ ਬੁਲੰਦ ਕਰਨ ਦਾ ਮਨ ਬਣਾ ਲਿਆ ਅਤੇ ਇਸ ਲਈ ਕੰਮ ਕਰਨਾ ਸ਼ੁਰੂ ਕਰ ਦਿਤਾ। ਇਸ ਕੰਮ ਲਈ ਉਹਨਾਂ ਨੇ ਥਾਮਸ ਪੈਨੀ ਦੀ ਕਿਤਾਬ “ ਆਦਮੀ ਦੁ ਹੱਕ“ ਜਿਸ ਦਾ ਇਹਨਾਂ ਦੇ ਮਨ ਤੇ ਬਹੁਤ ਅਸਰ ਹੋਇਆ ਅਤੇ ਇਹ ਧਾਰ ਲਿਆ ਕਿ ਔਰਤਾਂ ਤੇ ਦਬੇ ਕੁਚਲੇ ਲੋਕਾਂ, ਨੀਵੀਆਂ ਜਾਤਾਂ ਨੂੰ ਜਗਾਇਆ ਜਾਵੇ ਕਿਉਂਕਿ ਇਸ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੈ। ਸਭ ਤੋਂ ਪਹਿਲਾ ਕੰਮ ਉਨਾਂ ਨੇ ਇਹ ਕੀਤਾ ਕਿ ਆਪਣੀ ਪਤਨੀ ਦੇ ਸਹਿਯੋਗ ਨਾਲ ਲੜਕੀਆਂ ਦਾ ਇਕ ਸਕੂਲ ਚਾਲੂ ਕੀਤਾ ਅਤੇ ਇਸ ਵਿਚ ਇਹਨਾਂ ਦੇ ਬਰਾਹਮਣ ਦੋਸਤਾਂ ਨੇ ਵੀ ਮਦਦ ਕੀਤੀ।
ਜੋਤੀ ਰਾਉ ਨੇ ਪੁਰਾਤਣ ਜਾਤੀਵਾਦ ਦਾ ਵਿਰੋਧ ਕੀਤਾ ਤਾਂ ਕਿ ਨੀਵੀਆਂ ਜਾਤਾਂ ਦੇ ਨਾਲ ਅਤੇ ਕਿਸਾਨਾਂ ਨਾਲ ਪ੍ਰਸ਼ਾਸਣ ਅਤੇ ਉਚੀਆਂ ਜਾਤਾਂ ਵਲੋ ਕਿਸੇ ਤਰਾਂ ਦਾ ਵਿਤਕਰਾ ਨਾ ਹੋ ਸਕੇ। 1851 ਵਿਚ ਜੋਤੀ ਰਾਉ ਜੀ ਨੇ ਆਪਣੀ ਪਤਨੀ ਨੂੰ ਵੀ ਸਕੂਲ ਵਿਚ ਪੜ੍ਹਾਉਣ ਲਈ ਮਨਾਇਆ ਅਤੇ ਦੋ ਹੋਰ ਸਕੂਲ ਲੜਕੀਆ ਵਾਸਤੇ ਚਾਲੂ ਕੀਤੇ। ਜੋਤੀ ਰਾਉ ਜੀ ਨੇ ਵਿਧਵਾਵਾਂ ਅਤੇ ਬਦਕਿਸਮਤ ਬਚਿਆਂ ਲਈ ਅਨਾਥ ਆਸ਼ਰਮ ਵੀ ਖੋਲ੍ਹੇ ਪਰ ਇਸ ਦਾ ਫਇਦਾ ਸਿਰਫ ਨੀਵੀਆਂ ਜਾਤਾਂ ਨੂੰ ਹੀ ਨਹੀਂ ਹੋਇਆ ਸਗੋਂ ਉਚੀਆਂ ਜਾਤਾਂ ਦੀਆਂ ਵਿਧਵਾਵਾਂ ਵੀ ਆਣ ਕੇ ਰਹਿਣ ਲੱਗ ਪਈਆਂ। ਜੋਤੀ ਜੀ ਨੇ ਜਾਤੀਵਾਦ ਵਿਰੁਧ “ਸਤਿਆ ਸੋਧਿਕ ਸਮਾਜ“ ਨਾਮ ਦੀ ਕਿਤਾਬ ਵੀ ਲਿਖੀ ਅਤੇ ਉਹਨਾਂ ਨੇ ਨਿਚੋੜ ਕੱਢਿਆ ਕਿ ਕਾਨੂੰਨ ਸਿਰਫ ਗਰੀਬ ਅਤੇ ਲਿਤਾੜੇ ਹੋਏ ਲਿਤਾੜਣ ਲਈ ਬਣਦੇ ਹਨ। 1873 ਵਿਚ ਜੋਤੀ ਜੀ ਨੇ ਸਤਿਆ ਸੋਧਕ ਸਮਾਜ ਦੀ ਰਚਨਾ ਕੀਤੀ ਜਿਸ ਦਾ ਮੰਤਵ ਸਿਰਫ ਗਰੀਬ ਅਤੇ ਲਿਤਦੜੇ ਲੋਕਾਂ ਨੂੰ ਉਚੀਆਂ ਜਾਤਾਂ ਤੋਂ ਮੁਕਤ ਕਰਵਾਇਆ ਜਾ ਸਕੇ। ਇਹਨਾਂ ਨੇ ਆਪਣਾ ਸਾਰਾ ਜੀਵਨ ਹੀ ਗਰੀਬ, ਲਿਤਾੜੇ ਅਤੇ ਨੀਵੀਆਂ ਜਾਤਾਂ ਨੂੰ ਨਿਜਾਤ ਦਿਵਾਉਣ ਲਈ ਲਗਾ ਦਿੱਤਾ।
ਸ਼ਰਨਜੀਤ ਸਿੰਘ ਤਖਤਰ
ਸ਼ੁਲਤਾਨਪੁਰ ਲੋਧੀ
ਬੁਰਾ ਸ਼ਗਨ ਨਹੀਂ ਹੈ ਛਿੱਕ ਮਾਰਨੀ
NEXT STORY