Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 17, 2026

    1:19:53 PM

  • neighboring country shaken by 5 7 magnitude earthquake

    5.7 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਗੁਆਂਢੀ ਮੁਲਕ !...

  • medicine worth rs 200 being sold for rs 4 500 a big game in mrp

    ਹੈਂ! 4,500 ਰੁਪਏ 'ਚ ਵਿਕ ਰਹੀ 200 ਰੁਪਏ ਦੀ ਦਵਾਈ,...

  • rajbir ghumman cbi government of punjab

    ਰਾਜਬੀਰ ਘੁੰਮਣ ਤੋਂ ਬਾਅਦ ਹੁਣ 'ਤਿੱਕੜੀ' ਤੋਂ...

  • accident in barnala

    ਬਰਨਾਲਾ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ:...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਨਾਨਕਪੰਥੀਆਂ, ਸਿੰਧੀ, ਅਫ਼ਗਾਨੀ ਸਿੱਖਾਂ ਦੇ ਸੰਗ ਤੁਰਦਿਆਂ…

MERI AWAZ SUNO News Punjabi(ਨਜ਼ਰੀਆ)

ਨਾਨਕਪੰਥੀਆਂ, ਸਿੰਧੀ, ਅਫ਼ਗਾਨੀ ਸਿੱਖਾਂ ਦੇ ਸੰਗ ਤੁਰਦਿਆਂ…

  • Edited By Rajwinder Kaur,
  • Updated: 24 Nov, 2020 01:10 PM
Jalandhar
nanakpanthis sindhi afghani sikhs walking
  • Share
    • Facebook
    • Tumblr
    • Linkedin
    • Twitter
  • Comment

ਹਰਪ੍ਰੀਤ ਸਿੰਘ ਕਾਹਲੋਂ, ਆਸ਼ੀਆ ਪੰਜਾਬੀ

ਮੇਰਾ ਮਿੱਤਰ ਕਹਿੰਦਾ ਹੈ ਕਿ ਉਹ ਸਾਰੇ ਤਣੇ ਅਤੇ ਪੱਤੇ, ਜਿੰਨ੍ਹਾਂ ਨੇ ਜੜ੍ਹਾਂ 'ਤੇ ਦਾਅਵਾ ਛੱਡ ਦਿੱਤਾ, ਉਹ ਸਭ ਨਪੱਤਰੇ ਹੋ ਜਾਣਗੇ, ਸੁੱਕ ਜਾਣਗੇ।

ਕਹਾਣੀ ਇੱਥੋਂ ਹੀ ਸ਼ੁਰੂ ਕਰਦੇ ਹਾਂ। ਅਮਰਦੀਪ ਸਿੰਘ ਹੁਣੀ ਆਪਣੀ ਕਿਤਾਬ 'ਦੀ ਕੁਇਸਟ ਕੰਟੀਨਿਊਸ-ਲੋਸਟ ਹੈਰੀਟੇਜ਼, ਦੀ ਸਿੱਖ ਲੈਗੇਸੀ ਇਨ ਪਾਕਿਸਤਾਨ' 'ਚ ਬੰਸਰੀ ਲਾਲ ਨਾਲ ਗੱਲਬਾਤ ਦਾ ਹਵਾਲਾ ਦਿੰਦੇ ਹਨ। ਬੰਸਰੀ ਲਾਲ ਕਹਿੰਦੇ ਹਨ ਕਿ ਨਾ ਅਸੀਂ ਇੱਥੇ ਦੇ ਹੋਏ ਅਤੇ ਨਾ ਅਸੀਂ ਉੱਥੇ ਦੇ ਹੋਏ। 47 ਦੀ ਵੰਡ ਦੇ ਨਿਸ਼ਾਨ ਨਾਨਕਪੰਥੀਆਂ ਲਈ ਵੀ ਸੁਲਗਦੀ ਜ਼ਮੀਨ ਛੱਡ ਗਏ ਹਨ। ਬੰਸਰੀ ਲਾਲ ਵਰਗੇ ਕਿੰਨੇ ਹੀ ਨਾਨਕਪੰਥੀ ਸਾਂਝੇ ਪੰਜਾਬ ਦੀ ਵੰਡੀ ਧਰਤੀ ਦਾ ਸੰਤਾਪ ਇੱਕ ਹੰਡਾ ਰਹੇ ਹਨ ਅਤੇ ਦੂਜਾ ਪਾਕਿਸਤਾਨ 'ਚ ਘੱਟਗਿਣਤੀਆਂ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ਵੀ ਜ਼ਿੰਦਗੀ ਦਾ ਹਿੱਸਾ ਹੋ ਨਿਬੜੀਆਂ ਹਨ। ਅਜਿਹੇ 'ਚ 1921 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦੀ ਸਿੱਖ ਸੰਸਥਾਵਾਂ 'ਚ ਤੈਅ ਕੀਤੀ ਗਈ ਪਛਾਣ 'ਚ ਬੰਸਰੀ ਲਾਲ ਜਹੇ ਨਾਨਕਪੰਥੀ ਕਿਸੇ ਖ਼ਾਕੇ 'ਚ ਨਹੀਂ ਆਉਂਦੇ। ਇਹ ਹਾਲਤ ਬੜੀ ਉਲਝਣ ਭਰੀ ਹੈ ਅਤੇ ਗੁਰੂ ਨਾਨਕ ਦੀਆਂ ਰਾਹਵਾਂ 'ਚ ਸਭ ਜਵਾਬ ਪਏ ਹਨ ਪਰ ਸਮਝੇ ਕੌਣ?

ਹਾਰੂਨ ਖ਼ਾਲਿਦ ਤੋਂ ਇਕਬਾਲ ਕੇਸਰ ਤੱਕ ਇਸ ਸਾਰੇ ਵਰਤਾਰੇ ਨੂੰ ਬਹੁਤ ਬਾਰੀਕੀ ਨਾਲ ਸਮਝਾਉਂਦੇ ਹਨ। ਇਸੇ ਸਿਲਸਿਲੇ 'ਚ ਇੰਦਰਜੀਤ ਸਿੰਘ ਦੀ ਕਿਤਾਬ 'ਅਫ਼ਗਾਨ ਹਿੰਦੂਜ਼ ਐਂਡ ਸਿੱਖਜ਼-ਹਿਸਟਰੀ ਆਫ ਥਾਊਸੈਂਡ ਈਯਰ' ਬਹੁਤ ਸ਼ਾਨਦਾਰ ਜਾਣਕਾਰੀ ਦਿੰਦੀ  ਹੈ। ਗੁਰੂ ਨਾਨਕ ਦੇਵ ਜੀ ਆਪਣੀ 4 ਉਦਾਸੀਆਂ 'ਚ ਜਿੱਥੇ ਜਿੱਥੇ ਵੀ ਗਏ ਉੱਥੇ ਉਹਨਾਂ ਦੇ ਸਿੱਖ 'ਸਿੱਖ ਫਲਸਫੇ' ਨਾਲ ਜੁੜਦੇ ਗਏ। ਅਫ਼ਗਾਨਿਸਤਾਨ, ਪਾਕਿਸਤਾਨ, ਈਰਾਨ, ਇਰਾਕ ਤੱਕ ਸੈਂਕੜੇ ਕਥਾਵਾਂ ਹਨ, ਜੋ ਅੱਜ ਵੀ ਗੁਰੂ ਨਾਨਕ ਸਾਹਿਬ ਨਾਲ ਆਪਣਾ ਰਿਸ਼ਤਾ ਦੱਸਦੀਆਂ ਹਨ। ਭਾਈ ਬਾਲੇ ਦੀ ਜਨਮਸਾਖ਼ੀ, ਮਿਹਰਬਾਨ ਵਾਲੀ ਸਾਖ਼ੀ, ਸਰੂਪ ਦਾਸ ਭੱਲਾ, ਜੋ ਕਿ ਗੁਰੂ ਅਮਰ ਦਾਸ ਜੀ ਦੀ ਪੀੜ੍ਹੀ ਵਿੱਚੋਂ ਸਨ, ਦਾ ਮਹਿਮਾ ਪ੍ਰਕਾਸ਼ (1776) 'ਚ ਅਜਿਹੀਆਂ ਅਣਗਿਣਤ ਕਥਾਵਾਂ ਹਨ। ਇਨ੍ਹਾਂ ਥਾਵਾਂ ਦੀ ਅਤੇ ਇਨ੍ਹਾਂ ਬੰਦਿਆਂ ਦੀ ਪਛਾਣ ਕਰਨੀ ਜ਼ਰੂਰੀ ਹੈ।

550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਗੁਰੂ ਨਾਨਕ ਦੇਵ ਜੀ ਨਾਲ ਮੁਹੱਬਤ ਦੇ ਰਿਸ਼ਤੇ ਦੀ ਕਹਾਣੀ, ਜਿੱਥੇ ਜਿੱਥੇ ਵੀ ਜਿਊਂਦੀ ਹੈ, ਉਨ੍ਹਾਂ ਸਾਰੀਆਂ ਕਹਾਣੀਆਂ ਨੂੰ ਮੁੜ ਤੋਂ ਜੋੜਣਾ ਪਵੇਗਾ। ਨਾਨਕਪੰਥੀਆਂ ਦੇ ਇਸ ਭਾਈਚਾਰੇ ਦੇ ਕਾਰ ਵਿਹਾਰ ਨੂੰ ਆਪਣੇ ਬਣਾਏ ਖ਼ਾਕੇ 'ਚ ਨਾ ਵੇਖਕੇ ਸਮਝਣ ਦੀ ਲੋੜ ਹੈ ਕਿ ਕਿਹੜੇ ਹਲਾਤ 'ਚ ਉਨ੍ਹਾਂ ਗੁਰੂ ਨਾਨਕ ਦੇਵ ਜੀ ਨਾਲ ਜੁੜਦਿਆਂ ਰੂਹਾਨੀ ਮੁਹੱਬਤ ਨੂੰ ਹਮੇਸ਼ਾ ਸਿਜਦਾ ਕੀਤਾ। ਇਸ ਮੁਹੱਬਤ 'ਚ ਸਾਂਝੀਵਾਲਤਾ ਹੈ। ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਉਸ ਸਰਵ ਵਿਆਪੀ ਦੀ ਅਰਾਧਨਾ ਕਰੋ, ਜਿੰਨ੍ਹੇ ਸਭ ਕੁਝ ਰਚਿਆ। ਉਨ੍ਹਾਂ ਦੇ ਫਲਸਫੇ 'ਚ ਸਮਾਨਤਾ ਸੀ, ਜਾਤ-ਪਾਤ ਤੋਂ ਦੂਰ, ਆਰਥਿਕ ਪੈਮਾਨਿਆਂ ਤੋਂ ਦੂਰ, ਕਿਸੇ ਵੀ ਲਿੰਗ ਭੇਦਭਾਵ ਤੋਂ ਦੂਰ ਵਿਚਾਰਾਂ ਦੀ ਅਜਿਹੀ ਰੌਸ਼ਨੀ ਸੀ, ਜਿੱਥੇ ਦੱਸਣ ਅਤੇ ਸੁਣਨ ਦੀ ਕਥਾ ਸੀ ਅਤੇ ਇਨ੍ਹਾਂ ਕਥਾਵਾਂ ਦੀ ਵਿਰਾਸਤ 'ਚ ਨਾਨਕਪੰਥੀਆਂ ਦੀ ਪਛਾਣ ਕਰਨੀ ਜ਼ਰੂਰੀ ਹੈ।

ਖ਼ੇਤਰ : 
ਨਾਨਕਪੰਥੀਆਂ ਅਤੇ ਖ਼ਾਲਸਾ ਸਿੱਖ ਦੀ ਅਬਾਦੀ ਅਫਗਾਨਿਸਤਾਨ ਅਤੇ ਪਾਕਿਸਤਾਨ 'ਚ ਕਾਬੁਲ, ਬਲਖ਼, ਬਾਲਾਕੋਟ, ਲਸਬੇਲਾ ਜ਼ਿਲ੍ਹਾ ਬੋਲਚਿਸਤਾਨ, ਅਟਕ (ਪੱਛਮੀ ਪੰਜਾਬ) ਕਵੇਟਾ ਬਲੋਚਿਸਤਾਨ, ਖ਼ੈਬਰ ਪਖ਼ਤੂਨਖ਼ਵਾ, ਪੇਸ਼ਾਵਰ, ਘੋਟਕੀ, ਡੇਹਰਕੀ, ਕਸ਼ਮੋਰ, ਕੰਧਕੋਟ, ਕਰਮਪੁਰ ਤੱਕ ਅਜਿਹੀਆਂ ਕਈ ਥਾਵਾਂ 'ਤੇ ਹੈ। ਇੰਦਰਜੀਤ ਸਿੰਘ ਮੁਤਾਬਕ ਇਤਿਹਾਸ 'ਚ ਅਜਿਹੀ ਸੈਂਕੜੇ ਮਿਸਾਲਾਂ ਹਨ, ਜੋ ਇਸ ਖ਼ੇਤਰ ਨਾਲ ਸਬੰਧਿਤ ਹਨ। ਮਹਿਮਾ ਪ੍ਰਕਾਸ਼ 'ਚ ਕਾਬਲ ਵਾਲੀ ਮਾਂਈ ਦਾ ਜ਼ਿਕਰ ਹੈ। ਮਾਂਈ ਸੇਵਾ ਨੇ ਗੋਇੰਦਵਾਲ ਸਾਹਿਬ ਬਾਉਲੀ ਦੀ ਸੇਵਾ ਕੀਤੀ ਸੀ ਅਤੇ ਹਵੇਲੀ ਸਾਹਿਬ 'ਚ ਮਾਂਈ ਸੇਵਾ ਦਾ ਸ਼ਿਲਾਲੇਖ ਵੀ ਹੈ। ਬਾਬਾ ਗੰਜ ਬਖ਼ਸ਼ ਉਦਾਸੀ ਸਾਧੂ ਹੋਏ ਹਨ। ਇਹ ਗੁਰੂ ਅਮਰਦਾਸ ਜੀ ਦੇ ਸਮਿਆਂ ਦੇ ਸਨ, ਜੋ ਗੁਰੂ ਸਾਹਿਬ ਨੂੰ ਮਿਲਣ ਉਪੰਰਤ ਸਿੱਖ ਸੱਜ ਗਏ। ਇਨ੍ਹਾਂ ਦੇ ਪੈਰੋਕਾਰ ਗੰਜ ਬਖਸ਼ੀਏ ਵੱਜਦੇ ਹਨ। ਗੰਜ ਬਖਸ਼ੀ ਸਾਧੂ ਗੁਰਦਾਸਪੁਰ 'ਚ ਬਹੁਤੇ ਸਨ। ਕਾਬੁਲ 'ਚ ਗੰਜ ਬਖਸ਼ੀਆਂ ਦਾ ਇੱਕ ਗੁਰਦੁਆਰਾ ਸੁਣੀਂਦਾ ਹੈ। ਉੱਥੇ ਬਾਬਾ ਗੰਜ ਬਖ਼ਸ਼ ਗਏ ਸਨ ਜਾਂ ਉਨ੍ਹਾਂ ਦੇ ਕਿਸੇ ਸ਼ਰਧਾਲੂ ਨੇ ਗੁਰਦੁਆਰਾ ਬਣਾਇਆ ਇਸ ਬਾਰੇ ਪੱਕਾ ਨਹੀਂ ਹੈ। ਮੰਜੀਆਂ ਦੀ ਸਥਾਪਨਾ ਵੇਲੇ ਕਾਬੁਲ ਦੀ ਮੰਜੀ ਬੀਬੀ ਭਾਗੋ ਕੋਲ ਸੀ। ਪੁਲਵਾਮਾ ਤੋਂ ਬਾਅਦ ਬਾਲਾਕੋਟ ਦਾ ਨਾਮ ਬਹੁਤ ਚਰਚਾ 'ਚ ਆਇਆ। ਇਹ ਮਹਾਨ ਕੋਸ਼ ਮੁਤਾਬਕ ਜ਼ਿਲ੍ਹਾ ਹਜ਼ਾਰਾ ਦੀ ਤਹਿਸੀਲ ਮਾਨਸਹੇਰਾ ਦਾ ਪਿੰਡ ਹੈ ਅਤੇ ਇੱਥੇ ਭਾਈ ਬਾਲਾ, ਗੁਰੂ ਨਾਨਕ, ਭਾਈ ਮਰਦਾਨਾ ਦੇ ਨਾਮ 'ਤੇ ਚਸ਼ਮੇ ਵੀ ਹਨ ਅਤੇ ਕੜਾਹ ਪ੍ਰਸ਼ਾਦਿ ਵੀ ਵਰਤਦਾ ਹੈ। ਇਨ੍ਹਾਂ ਰਾਹਵਾਂ 'ਚ ਟੋਹੜੀ ਬਾਲਾ ਇਤਿਹਾਸਕ ਥਾਂ ਵੀ ਹੈ, ਜਿੱਥੇ ਭਾਈ ਬਾਲੇ ਨੂੰ ਪਾਣੀ ਮਿਲਿਆ ਸੀ। 

ਇਲਾਹੀ ਪੈਂਡੇ : 
ਇਨ੍ਹਾਂ ਦੇ ਰਾਹਵਾਂ ਦੇ ਨਿਸ਼ਾਨ ਇੱਥੋਂ ਦੇ ਮੌਜੂਦਾ ਅਤੇ ਇਤਿਹਾਸਕ ਸ਼ਰਧਾ ਦੇ ਅਣਗਿਣਤ ਹਵਾਲੇ ਸਮੇਟੀ ਬੈਠੇ ਹਨ। ਭਾਈ ਗੁਰਦਾਸ ਦੀਆਂ ਵਾਰਾਂ ਤੋਂ ਲੈ ਕੇ ਭਾਈ ਮਨੀ ਸਿੰਘ ਦੀ ਸਿੱਖਾਂ ਦੀ ਭਗਤ ਮਾਲਾ (1720 ਦੇ ਨੇੜੇ ਤੇੜੇ ਇੰਦਰਜੀਤ ਸਿੰਘ ਮੁਤਾਬਕ) ਗੁਰਬਿਲਾਸ ਪਾਤਸ਼ਾਹੀ 6 ਵੀਂ 'ਚ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਇਨ੍ਹਾਂ ਥਾਵਾਂ ਦੇ ਕਈ ਹਵਾਲੇ ਹਨ। ਜ਼ੁਲਫ਼ੀਕਾਰ ਅਰਦਸਤਾਨੀ ਦੀ ਦਬਿਸਤਾਨ-ਏ-ਮਜ਼ਹਬ 'ਚ ਨਾਨਕਪੰਥੀਆਂ ਬਾਰੇ ਮੁਕੰਮਲ ਵਿਸਥਾਰ ਹੈ। ਬਲਖ਼ ਦੇ ਭਾਈ ਸਾਧ, ਹਕੀਕਤ ਰਾਏ, ਦੀਵਾਨ ਕੌੜਾ ਮੱਲ ਦੇ ਹਵਾਲੇ ਗਵਾਹ ਹਨ ਕਿ ਇੱਥੇ ਸਿੱਖੀ ਦਾ ਜਲਾਲ ਕਿੰਨਾ ਇਤਿਹਾਸਕ ਹੈ। 1762 ਈ. ਨੂੰ ਹਰਿਮੰਦਰ ਸਾਹਿਬ ਨੂੰ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਢਾਹਿਆ ਸੀ ਤਾਂ ਉਹ ਨਾਨਕਪੰਥੀ 'ਦੇਸ ਰਾਜ' ਹੀ ਸੀ, ਜਿੰਨ੍ਹੇ ਦਰਬਾਰ ਸਾਹਿਬ ਦੀ ਮੁੜ ਉਸਾਰੀ ਕਰਵਾਈ।

ਸਿੰਧ-ਬਲੋਚਿਸਤਾਨ : 
1931 ਦੀ ਮਰਦਮਸ਼ੁਮਾਰੀ ਮੁਤਾਬਕ ਬਲੋਚਿਸਤਾਨ 'ਚ ਸਿੰਧੀ, ਸਹਿਜਧਾਰੀ ਅਤੇ ਨਾਨਕਪੰਥੀ ਹਿੰਦੂ ਜਿੰਨ੍ਹਾਂ ਵਿੱਚੋਂ ਅਰੋੜਾ, ਗੁਰਖਾ, ਖੱਤਰੀ, ਰਾਜਪੂਤ, ਬ੍ਰਾਹਮਣ ਅਤੇ  ਆਰੀਆ ਸਮਾਜੀ ਹਨ ਦੀ ਵੱਸੋਂ 53681 ਹਿੰਦੂ ਅਤੇ 8425 ਸਿੱਖ ਸਨ। 1941 'ਚ 49227 ਹਿੰਦੂ ਅਤੇ 12044 ਸਿੱਖ ਸਨ। 1998 'ਚ 39000 ਹਿੰਦੂ ਅਤੇ 2017 ਦੀ ਮਰਦਮ ਸ਼ੁਮਾਰੀ ਮੁਤਾਬਕ 74040 ਹਿੰਦੂ ਹਨ। ਇੰਦਰਜੀਤ ਸਿੰਘ ਮੁਤਾਬਕ ਮਰਦਮਸ਼ੁਮਾਰੀ 'ਚ ਜਿਹੜੇ ਹਿੰਦੂ ਮੰਨੇ ਜਾਂਦੇ ਹਨ, ਉਹ ਇੱਥੇ ਦੋਹਰੇ ਵਿਸ਼ਵਾਸ਼ਾਂ ਨਾਲ ਰਹਿੰਦੇ ਹਨ। ਮਰਦਮਸ਼ੁਮਾਰੀ 'ਚ ਸ਼ੁਮਾਰ ਹਿੰਦੂਆਂ ਨੇ ਵੀ ਗੁਰਬਾਣੀ ਪੜ੍ਹਣੀ ਬੰਦ ਨਹੀਂ ਕੀਤੀ। ਬਲੋਚਿਸਤਾਨ ਦੀ ਰਾਜਧਾਨੀ ਕਵੇਟਾ 'ਚ ਗੁਰਦਿੱਤ ਸਿੰਘ ਰੋਡ, ਮੋਤੀ ਰਾਮ, ਪਟੇਲ, ਤੋਲਾ ਰਾਮ ਅਤੇ ਨੱਥਾ ਸਿੰਘ ਰੋਡ ਨਾਨਕਪੰਥੀਆਂ ਦੇ ਵਜੂਦ ਦੇ ਨਿਸ਼ਾਨ ਹਨ। ਅਮਰਦੀਪ ਸਿੰਘ ਆਪਣੀ ਕਿਤਾਬ 'ਦੀ ਕੁਇਸਟ ਕੰਟੀਨਿਊਸ-ਲੋਸਟ ਹੈਰੀਟੇਜ਼, ਦੀ ਸਿੱਖ ਲੈਗੇਸੀ ਇਨ ਪਾਕਿਸਤਾਨ' 'ਚ ਤਸਵੀਰਾਂ ਨਾਲ ਪੂਰੇ ਵਿਸਥਾਰ 'ਚ ਜਾਂਦੇ ਹਨ। ਉਨ੍ਹਾਂ ਮੁਤਾਬਕ 1925 ਦੇ ਗੁਰਦੁਆਰਾ ਸੁਧਾਰ ਐਕਟ ਤੋਂ ਬਾਅਦ ਇੱਕ ਨਿਖੇੜਾ ਇਹ ਵੀ ਹੋਇਆ ਕਿ ਖ਼ਾਲਸਾ ਸਿੱਖ ਦੀ ਪਛਾਣ ਜਿੰਨੀ ਸੰਸਥਾ ਦੇ ਰੂਪ 'ਚ ਉੱਭਰੀ ਉਸ 'ਚ ਨਾਨਕਪੰਥੀਆਂ ਦੀ ਪਛਾਣ ਇਸ ਤੋਂ ਬਾਹਰ ਨਿਕਲ ਆਈ। 1947 ਦੀ ਵੰਡ ਨੇ ਇਹਨੂੰ ਹੋਰ ਹੀ ਦਿਸ਼ਾ ਦਿੱਤੀ। ਨਾਨਕਪੰਥੀਆਂ ਦਾ ਇੱਕ ਹਿੱਸਾ ਗੰਗਾ ਜੁਮਨਾ ਦੀ ਹਿੰਦੂ ਤਹਿਜ਼ੀਬ 'ਚ ਯੂਪੀ ਵਾਲੇ ਪਾਸੇ ਜਾਂ ਮੁੰਬਈ ਵੱਲ ਨੂੰ ਪਹੁੰਚਿਆ ਅਤੇ ਦੂਜਾ ਸਿੰਧ ਬਲੋਚਿਸਤਾਨ ਅਤੇ ਖ਼ੈਬਰ ਪਖ਼ਤੂਨਖ਼ਵਾ ਦੀ ਪੂਰਬੀ ਸਰਹੱਦ 'ਤੇ ਵੱਸਿਆ ਹੈ। ਕਿਸੇ ਵੇਲੇ ਗੁਰੂ ਗ੍ਰੰਥ ਸਾਹਿਬ ਸਿੰਧੀ ਲਿਪੀ 'ਚ ਹੈਦਰਬਾਦ ਤੋਂ ਛਪਦਾ ਸੀ ਹੁਣ ਪੰਜਾਬ ਤੋਂ ਗੁਰਮੁਖੀ ਲਿਪੀ ਵਿੱਚ ਮਿਲਦਾ ਹੈ।

ਸੋ ਇਸ ਸਭ ਨੂੰ ਮਹਿਸੂਸ ਕਰਦਿਆਂ ਇਸ ਨੂੰ ਮਹੁੱਬਤ ਨਾਲ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਕਿ ਵੰਡ 47 ਨੇ ਸੱਭਿਆਚਾਰ ਅਤੇ ਜ਼ੁਬਾਨ ਨੂੰ ਧਾਰਮਿਕ ਖਾਕੇ ਵਿੱਚ ਵੀ ਬੰਨ੍ਹ ਦਿੱਤਾ ਹੈ।

ਅਮਰਦੀਪ ਸਿੰਘ ਦੱਸਦੇ ਹਨ ਕਿ ਇੱਥੇ ਹਿੰਦੂ ਰਵਾਇਤਾਂ ਨਾਲ ਸਿੱਖ ਅਰਦਾਸ ਵੀ ਸ਼ਾਮਲ ਹੈ। ਸਿੰਧ ਵਿੱਚ ਬਹੁਤ ਥਾਵਾਂ 'ਤੇ ਗੁਰਦੁਆਰੇ ਹਨ ਅਤੇ ਨਾਨਕਪੰਥੀਆਂ ਦੀ ਰਵਾਇਤ ਸਿੱਖੀ ਦੀ ਹੈ ਪਰ ਉਨ੍ਹਾਂ ਬੰਦਿਆਂ ਦੇ ਵਾਲ ਨਹੀਂ ਅਤੇ ਨਾਂ ਹੀ ਪੱਗ ਬੰਨ੍ਹਦੇ ਹਨ। ਸ਼ਿਕਾਰਪੁਰ ਤੋਂ ਗੋਹਟਕੀ, ਡੇਹਰਕੀ, ਕਸ਼ਮੋਰ, ਕੰਧਕੋਟ, ਕਰਮਪੁਰ ਤੱਕ ਹਰ ਥਾਂ ਗੁਰਦੁਆਰਾ ਹੈ। ਸਿੰਧੀਆਂ ਲਈ ਬਾਬਾ ਨਾਨਕ ਸ਼ਾਹ ਹਨ। ਸਿੰਧ ਦੇ ਇਸ ਮਾਹੌਲ 'ਚ ਗੁਰਦੁਆਰਿਆਂ ਦੀ ਰਵਾਇਤ 'ਚ ਸੂਫ਼ੀ, ਇਸਲਾਮਿਕ, ਹਿੰਦੂ ਅਤੇ ਸਿੱਖ ਵਿਸ਼ਵਾਸ਼ਾਂ ਦੀ ਸਾਂਝੀਵਾਲਤਾ ਅਤੇ ਰਵਾਇਤ ਸਥਾਪਿਤ ਹੈ। ਗੋਹਟਕੀ 'ਚ 40 ਹਜ਼ਾਰ ਨਾਨਕਪੰਥੀ, ਡੇਹਰਕੀ 'ਚ 100 ਪਰਿਵਾਰ, ਕਸ਼ਮੋਰ 'ਚ 20 ਹਜ਼ਾਰ ਨਾਨਕਪੰਥੀ, ਕੰਧਕੋਟ 'ਚ 30 ਹਜ਼ਾਰ ਅਤੇ ਕਰਮਪੁਰ 'ਚ 3500 ਨਾਨਕਪੰਥੀ ਰਹਿੰਦੇ ਹਨ। ਇਹਨੂੰ ਵਿਸਥਾਰ 'ਚ ਅਮਰਦੀਪ ਸਿੰਘ ਦੱਸਦੇ ਹਨ ਕਿ ਗੋਹਟਕੀ 'ਚ 1999 ਦੇ ਸਾਲ 'ਚ ਗੁਰੂ ਰਾਮਦਾਸ ਗੁਰਦੁਆਰਾ 5 ਨਾਨਕਪੰਥੀ ਪਰਿਵਾਰਾਂ ਨੇ ਮਿਲਕੇ ਬਣਾਇਆ ਸੀ ਅਤੇ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਪਰਿਭਾਸ਼ਤ ਕੀਤੀ ਮਰਿਆਦਾ ਨਿਭਾਈ ਜਾਂਦੀ ਹੈ। ਇਸ ਤੋਂ ਇਲਾਵਾ ਭਾਈਚਾਰੇ ਨੇ ਮੁਫਤ ਐਂਬੂਲੈਸ ਸੇਵਾ ਦਾ ਪ੍ਰਬੰਧ ਵੀ ਕੀਤਾ ਹੈ। ਡੇਹਰਕੀ ਵਿਖੇ ਗੁਰਦੁਆਰਾ ਬਾਬਾ ਨਾਨਕ ਸ਼ਾਹ ਹੈ, ਜੀਹਨੂੰ ਬਾਬਾ ਹਰੀ ਸਿੰਘ ਨੇ 1986 'ਚ ਆਪਣੇ ਘਰ ਦਾਨ ਕਰਕੇ ਬਣਵਾਇਆ ਸੀ। ਅਮਰਦੀਪ ਸਿੰਘ ਕਹਿੰਦੇ ਹਨ ਕਿ ਇਹ ਗੱਲ ਦਰਜ ਕੀਤੀ ਜਾਵੇ ਕਿ ਕਸ਼ਮੋਰ ਕੰਧਕੋਟ ਤੋਂ ਲੈ ਕੇ ਇਨ੍ਹਾਂ ਥਾਵਾਂ 'ਤੇ ਗੁਰਦੁਆਰੇ ਆਪਣੇ ਭਾਈਚਾਰੇ ਨੂੰ ਧਿਆਨ 'ਚ ਰੱਖਦਿਆਂ ਵੰਡ ਤੋਂ ਬਾਅਦ ਦੇ ਸਮੇਂ 'ਚ ਬਣੇ ਹਨ। ਇਹ ਇਨ੍ਹਾਂ ਨਾਨਕਪੰਥੀਆਂ ਦੀ ਸ਼ਰਧਾ ਅਤੇ ਜਜ਼ਬੇ ਦੀ ਮਿਸਾਲ ਹਨ।

ਅਮਰਦੀਪ ਸਿੰਘ ਸ਼ਿਕਾਰਪੁਰ ਤੋਂ ਦਾਦਾ ਰੇਵਾ ਚੰਦ ਦੇ ਹਵਾਲੇ ਨਾਲ ਮਿਸਾਲ ਰੱਖਦੇ ਹਨ ਕਿ ਇਹ ਹਿੰਦੂ ਸ਼ਹਿਰ ਸੀ ਅਤੇ ਇੱਥੋਂ ਦੇ ਵਸਨੀਕਾਂ ਦਾ ਸਿੱਖੀ ਨਾਲ ਰਿਸ਼ਤਾ ਗੁਰੂਆਂ ਦੇ ਜ਼ਮਾਨੇ ਤੋਂ ਹੈ। ਇੱਥੋਂ ਦੇ ਵਪਾਰੀ ਸਦਾ ਗੁਰੂ ਘਰ ਲਈ ਦਸਵੰਧ ਕੱਢਦੇ ਸਨ। ਸ਼ਿਕਾਰਪੁਰ 'ਚ ਗੁਰਦੁਆਰਾ 2012 'ਚ ਉਸਾਰਿਆ ਗਿਆ। ਸਿੱਖੀ ਦੇ ਅੰਦਰ ਦਾ ਰੂਹਾਨੀ ਚਿੰਤਨ, ਈਮਾਨਦਾਰੀ, ਘਾਲਣਾ ਅਤੇ ਦਸਵੰਧ ਦੇ ਗੁਣਾਂ ਨੇ ਨਾਨਕਪੰਥੀਆਂ ਦੇ ਵਿਸ਼ਵਾਸ਼ ਨੂੰ ਛੂਹਿਆ ਹੈ। ਇੱਥੇ ਗੁਰੂ ਗ੍ਰੰਥ ਸਾਹਿਬ ਦਾ ਉੱਲਥਾ ਸਿੰਧੀ ਜ਼ੁਬਾਨ 'ਚ ਕੀਤਾ ਗਿਆ ਹੈ ਅਤੇ ਹੈਦਰਾਬਾਦ ਸਿੰਧ 'ਚ ਇਹਦੇ 22 ਭਾਗ ਮੁੜ ਛਾਪੇ ਗਏ ਹਨ। ਦਾਦਾ ਰੇਵਾ ਚੰਦ ਮੁਤਾਬਕ ਫਲਸਫੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਅਜਿਹਾ ਸਦਾ ਕਰਨ ਦੀ ਲੋੜ ਹੈ।

ਇੱਥੇ ਹੀ ਸ੍ਰੀ ਖ਼ਤ ਵਾਰੀ ਦਰਬਾਰ ਦੀ ਬੜੀ ਮਾਨਤਾ ਹੈ। ਭਾਈ ਘੱਨਈਆ ਸ਼ਿਕਾਰਪੁਰ ਤੋਂ ਸਨ ਅਤੇ ਖ਼ਤ ਵਾਰੋ ਬਾਓ ਦਾ ਸਬੰਧ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਜੁੜਦਾ ਹੈ। ਬਾਵਾ ਗੁਰਦਾਸ ਹੁਣਾਂ ਨੂੰ ਗੁਰੂ ਸਾਹਿਬ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਹੀ ਸ਼ਿਕਾਰਪੁਰ ਭੇਜਿਆ ਸੀ। ਇੱਥੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਤਾਨ ਬੀੜਾਂ ਸਾਂਭਕੇ ਰੱਖੀਆਂ ਹਨ। ਇੱਥੇ ਹੱਥ ਲਿਖਤ ਸਾਖੀਆਂ ਤੋਂ ਇਲਾਵਾ 1907 ਦੀ ਛਪੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਹੈ। ਇੰਝ ਨਾਨਕਪੰਥੀਆਂ ਨੇ ਆਪਣੇ ਧਰਮ ਦੇ ਅਦਬ ਅਤੇ ਇਤਿਹਾਸਕ ਸੁਹਜ ਨੂੰ ਵੀ ਸੰਭਾਲਿਆ ਹੈ। ਸ੍ਰੀ ਖ਼ਤ ਵਾਰੀ ਦਰਬਾਰ ਤੋਂ ਬਾਬਾ ਰਾਮਦਾਸ ਵੰਡ ਵੇਲੇ ਭਾਰਤ ਆ ਗਏ ਸਨ ਅਤੇ ਇਸੇ ਨਾਮ ਦਾ ਦੂਜਾ ਦਰਬਾਰ ਹੁਣ ਮੁੰਬਈ 'ਚ ਵੀ ਹੈ।

ਇਹਦੇ ਹਵਾਲੇ ਹਨ ਕਿ 1699 ਦੀ ਵਿਸਾਖੀ ਨੂੰ ਖ਼ਾਲਸੇ ਦੀ ਸਥਾਪਨਾ ਤੱਕ ਸਿੱਖ ਧਰਮ ਦੇ ਪੈਰੋਕਾਰਾਂ ਨੂੰ ਨਾਨਕਪੰਥੀ ਹੀ ਦੱਸਿਆ ਜਾਂਦਾ ਸੀ। ਦਫਤਰੀ ਜ਼ੁਬਾਨ 'ਚ ਸਿੱਖਾਂ ਬਾਰੇ ਕੋਈ ਮਾਮਲਾ ਦਰਜ ਕਰਨ ਵੇਲੇ ਵੀ ਨਾਨਕਪੰਥੀ ਬਨਾਮ ਸਰਕਾਰ ਜਾਂ ਅਜਿਹੇ ਰੂਪ 'ਚ ਸੰਬੋਧਨ ਕੀਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਮੌਕੇ ਵੱਡੀ ਅਤੇ ਰੂਹਦਾਰੀ ਭਰੀ ਗੱਲ ਤਾਂ ਇਹੋ ਹੈ ਕਿ ਸਿੱਖ ਧਰਮ ਦੀਆਂ ਸਾਰੀਆਂ ਵੱਖ-ਵੱਖ ਟਕਸਾਲਾਂ ਮਨੁੱਖਤਾ ਦੇ ਮੂਲ ਸੰਦੇਸ਼ ਨੂੰ ਯਾਦ ਕਰਦਿਆਂ ਇੱਕ ਸੰਗਤ ਬਣਨ ਵੱਲ ਤਹੱਈਆ ਕਰਨ।

ਗੁਰੂ ਨਾਨਕ ਦਰਬਾਰ ਮਲੇਰਕੋਟਲਾ ਵਾਇਆ ਕੰਧਰਾ ਸਿੰਧ :  
ਸਿੰਧ ਦੇ ਦੋ ਜੋੜੇ ਸ਼ਹਿਰ ਸੱਕਰ ਅਤੇ ਰੋਹੜੀ ਹਨ। ਇਨ੍ਹਾਂ ਸ਼ਹਿਰਾਂ ਦੇ ਨੇੜਲੇ ਇਲਾਕਿਆਂ 'ਚ ਸ਼ਿਕਾਰਪੁਰ, ਗੋਹਟਕੀ ਅਤੇ ਨਿੱਕਾ ਜਿਹਾ ਸ਼ਹਿਰ ਕੰਧਰਾ ਵੀ ਹੈ। ਸੱਕਰ ਅਤੇ ਰੋਹੜੀ ਸਿੰਧ ਦਰਿਆ ਦੇ ਕੰਢੇ ਆਬਾਦ ਸ਼ਹਿਰ ਹਨ ਅਤੇ ਇੱਥੇ ਪੁਰਾਤਨ ਇਤਿਹਾਸ ਤੋਂ ਹੀ ਹਿੰਦੂ ਅਬਾਦੀ ਦਾ ਵਾਸ ਰਿਹਾ ਹੈ। ਕੰਧਰਾ 'ਚ 1000 ਹਿੰਦੂ ਪਰਿਵਾਰ ਹਨ ਅਤੇ ਇਨ੍ਹਾਂ 'ਚੋਂ 500 ਪਰਿਵਾਰ ਨਾਨਕਪੰਥੀ ਹਨ। ਦੱਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਹੁਣਾਂ ਆਪਣੇ ਸਮੇਂ 'ਚ ਬਾਵਾ ਗੁਰਦਾਸ ਨੂੰ ਇੱਥੇ ਸਿੱਖੀ ਦੇ ਪ੍ਰਚਾਰ ਪਸਾਰ ਲਈ ਭੇਜਿਆ ਸੀ। ਇਸੇ ਸਿਲਸਿਲੇ 'ਚ 47 ਵੀਂ ਸਦੀ 'ਚ ਬਾਵਾ ਗੁਰਦਾਸ ਨੇ ਇੱਥੇ ਦਰਬਾਰ ਬਣਾਇਆ ਸੀ। ਇੱਥੇ ਭਾਈ ਥਾਹਰਿਆ 19ਵੀਂ ਸਦੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈਕੇ ਆਏ ਅਤੇ ਇਸ ਵੇਲੇ ਬਾਬਾ ਅੱਸਧਾ ਸਿੰਘ ਇੱਥੇ ਸੇਵਾ ਨਿਭਾ ਰਹੇ ਹਨ। ਹੁਣ ਇਹ ਗੁਰਦੁਆਰਾ ਗੁਰੂ ਨਾਨਕ ਦਰਬਾਰ ਡੇਰਾ ਸੰਤ ਬਾਬਾ ਥਾਹਰਿਆ ਸਿੰਘ ਵੱਜਦਾ ਹੈ। 47 ਦੀ ਵੰਡ ਤੋਂ ਬਾਅਦ ਨਾਨਕਪੰਥੀਆਂ 'ਚੋਂ, ਜੋ ਪਰਿਵਾਰ ਭਾਰਤ ਆਏ ਉਨ੍ਹਾਂ ਨਾਲ ਇਸ ਡੇਰੇ ਦਾ ਰੂਪ ਵੀ ਆ ਗਿਆ। ਭਾਰਤ 'ਚ ਕੰਧਰਾ ਦੇ ਦਰਬਾਰ ਦਾ ਦੂਜਾ ਹਿੱਸਾ ਹੁਣ ਮੁੰਬਈ ਅਤੇ ਮਲੇਰਕੋਟਲਾ ਵਿਖੇ ਵੀ ਹੈ। 

ਬਾਬਾ ਥਾਹਰਿਆ ਸਿੰਘ ਦੀ ਪੀੜ੍ਹੀ 'ਚੋਂ ਅੱਗੇ ਬਾਬਾ ਦਾਦੂ ਸਿੰਘ ਅਤੇ ਬਾਬਾ ਦਾਦੂ ਸਿੰਘ ਦੇ ਅੱਗੇ ਚਾਰ ਪੁੱਤਰ ਸਨ। ਵੰਡ 47 'ਚ ਕੰਧਰਾ ਤੋਂ ਕਰਾਚੀ ਵਾਇਆ ਇਹ ਸਾਰੇ ਸਿੰਧੀ ਨਾਨਕਪੰਥੀ ਮੁੰਬਈ ਪਹੁੰਚੇ। ਮੁੰਬਈ ਗੁਰੂ ਨਾਨਕ ਦਰਬਾਰ ਦੀ ਬਹੁਤ ਵੱਡੀ ਮਾਣਤਾ ਹੈ ਅਤੇ ਅੱਜ ਵੀ ਇੱਥੇ ਸੰਗਤਾਂ ਦਾ ਵੱਡਾ ਇਕੱਠ ਭਰਦਾ ਹੈ। ਬਾਬਾ ਦਾਦੂ ਸਿੰਘ ਦੀ ਪੀੜ੍ਹੀ 'ਚੋਂ ਚਾਰੋ ਪੁੱਤਰ ਭਾਈ ਅਮੁਲ ਸਿੰਘ, ਭਾਈ ਸਹਿਜ ਸਿੰਘ, ਭਾਈ ਜੋਗਾ ਸਿੰਘ ਅਤੇ ਭਾਈ ਪਰਧਾਨ ਸਿੰਘ ਅਤੇ ਬਹੁਤਾਤ 'ਚ ਸਿੰਧੀ ਸੰਗਤ ਮਲੇਰਕੋਟਲੇ ਆ ਗਏ। ਭਾਈ ਜੋਗਾ ਸਿੰਘ ਦੇ ਪੋਤਰੇ ਜੈਪਾਲ ਸਿੰਘ ਦੱਸਦੇ ਹਨ ਕਿ ਇਸ ਵੇਲੇ ਮਲੇਰਕੋਟਲਾ 'ਚ 250 ਤੋਂ ਵੱਧ ਸਿੰਧੀ ਪਰਿਵਾਰ ਹਨ। ਇਨ੍ਹਾਂ ’ਚੋਂ ਬਹੁਤੇ ਖ਼ਾਲਸਾ ਸਿੱਖ ਹੋ ਗਏ ਹਨ ਅਤੇ ਅਜੇ ਵੀ ਕਈ ਨਾਨਕਪੰਥੀ ਰਵਾਇਤ 'ਚ ਹਨ। ਗੁਰੂ ਨਾਨਕ ਦਰਬਾਰ ਤੋਂ ਇਲਾਵਾ ਮਲੇਰਕੋਟਲੇ ਭਾਈ ਅਮੁਲ ਸਿੰਘ, ਬਾਬਾ ਥਾਹਰਿਆ ਸਿੰਘ ਦੀ ਪੀੜ੍ਹੀ 'ਚੋਂ ਹੀ ਮਾਤਾ ਰਾਧਾ ਬਾਈ ਅਤੇ ਬਾਬਾ ਥਾਹਰਿਆ ਸਿੰਘ ਦੇ ਸੇਵਕ ਭਾਈ ਉੱਤਮ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਾਂ ਸਮੇਤ 3 ਗੁਰਦੁਆਰੇ ਹਨ। ਜੈ ਪਾਲ ਸਿੰਘ ਮੁਤਾਬਕ ਗੁਰੂ ਨਾਨਕ ਦਰਬਾਰ ਮਲੇਰਕੋਟਲੇ ਅਤੇ ਬਾਕੀ ਗੁਰਦੁਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਤੇ ਇੱਥੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਹੀ ਪਾਲਣ ਕੀਤਾ ਜਾਂਦਾ ਹੈ। ਜੈ ਪਾਲ ਸਿੰਘ ਹੁਣੀ ਆਪ ਅੰਮ੍ਰਿਤ ਛੱਕਕੇ ਖ਼ਾਲਸਾ ਸਿੱਖ ਬਣ ਗਏ ਹਨ।

ਕਵੇਟਾ, ਕਰਾਚੀ ਦਾ ਗੁਰਦੁਆਰਾ ਰਤਨ ਤਲਾਓ, ਸ਼੍ਰੀ ਸਵਾਮੀ ਨਰਾਇਣ ਮੰਦਰ ਤੇ ਆਰੀਆ ਸਮਾਜੀ ਮੰਦਰ: 
ਅਮਰਦੀਪ ਸਿੰਘ ਦੀ ਕਿਤਾਬ 'ਦੀ ਕੁਇਸਟ ਕੰਟੀਨਿਊਸ-ਲੋਸਟ ਹੈਰੀਟੇਜ਼, ਦੀ ਸਿੱਖ ਲੈਗੇਸੀ ਇਨ ਪਾਕਿਸਤਾਨ' ਮੁਤਾਬਕ ਇਸ ਪੂਰੇ ਵਰਤਾਰੇ ਨੂੰ ਤੁਹਾਡੇ ਤੱਕ ਦੱਸਣਾ ਚਾਹੁੰਦੇ ਹਾਂ। 14 ਅਗਸਤ 1947 ਨੂੰ ਪਾਕਿਸਤਾਨ 'ਚ ਅਜ਼ਾਦੀ ਦਾ ਝੰਡਾ ਸਮਾਗਮ ਹੋਇਆ ਤਾਂ ਕਵੇਟਾ ਦੇ ਹਿੰਦੂ ਸਿੱਖ ਪਰਿਵਾਰਾਂ ਨੇ ਵੀ ਇਸ 'ਚ ਹਿੱਸਾ ਲਿਆ ਸੀ। ਇਸ ਖੁਸ਼ੀ ਦੇ ਓਹਲੇ ਵੰਡ ਦੀ ਖ਼ਬਰ ਉਨ੍ਹਾਂ ਨੂੰ ਪਤਾ ਨਹੀਂ ਸੀ। 20 ਅਗਸਤ ਦੀ ਹਿੰਸਾ ਨੇ ਸਭ ਕੁਝ ਬਦਲ ਦਿੱਤਾ, ਜਦੋਂ ਭਾਰਤ ਤੋਂ ਮੁਸਲਿਮ ਰਫਿਊਜ਼ੀ ਲੁੱਟ ਪੁੱਟਕੇ ਅੱਲ੍ਹੇ ਜ਼ਖ਼ਮਾਂ ਦੇ ਨਾਲ ਨਫ਼ਰਤ ਦੇ ਵਹਿਣ 'ਚ ਵਹਿਕੇ ਪਹੁੰਚੇ। ਇਸ ਵੇਲੇ ਕਵੇਟਾ 'ਚ 125000 ਹਿੰਦੂ ਨਾਨਕਪੰਥੀ ਰਹਿ ਰਹੇ ਹਨ। ਇਹ ਬਹੁਤ ਖਾਸ ਹੈ ਕਿ ਨੇੜੇ ਤੇੜੇ ਬਲੋਚਿਸਤਾਨ ਦੇ ਕਲਾਤ, ਸਿਬੀ, ਮਸਤੰਗ, ਦੁੱਕੀ, ਦਲਬੰਦੀਨ, ਚਮਨ, ਗਾਂਡਵਾ ਦੇ ਨਾਨਕਪੰਥੀਆਂ ਦੇ ਸਮੁੱਚੇ ਪ੍ਰਬੰਧ ਨੂੰ ਭਾਈਚਾਰੇ ਨੇ ਖ਼ਾਲਸਾ ਪ੍ਰਬੰਧਕ ਕਮੇਟੀ ਕਵੇਟਾ ਤਹਿਤ ਇੱਕਤਰ ਕੀਤਾ ਹੈ।ਜਥੇਬੰਦੀ ਦਾ ਇਹ ਢਾਂਚਾ 47 ਤੋਂ ਬਾਅਦ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥੀ ਲੈਕੇ ਕਾਰਜ ਕਰ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਨਿੱਜੀ ਸਕੂਲ ਹਨ ਅਤੇ ਇਨ੍ਹਾਂ ਸਕੂਲਾਂ 'ਚ ਗੁਰਮੁੱਖੀ ਅਤੇ ਗੁਰਬਾਣੀ ਦੀ ਤਾਲੀਮ ਦਿੱਤੀ ਜਾਂਦੀ ਹੈ। ਇਨ੍ਹਾਂ ਨੇ ਸਿੱਖ ਮੈਰਿਜ ਸ਼੍ਰੋਮਣੀ ਆਨੰਦ ਕਾਰਜ ਨੂੰ ਧਾਰਨ ਕਰ ਲਿਆ ਹੈ। 8 ਲੱਖ ਤੋਂ ਉੱਪਰ ਦੀ ਅਬਾਦੀ 'ਚ ਨਿੱਕੇ ਪੈਰਿਸ ਵਜੋਂ ਜਾਣੇ ਜਾਂਦੇ ਕਵੇਟਾ 'ਚ ਨਾਨਕਪੰਥੀਆਂ ਦੀ ਸ਼ਰਧਾ 'ਚ, ਜੋ ਹੈ ਉਸ ਨੂੰ ਦਿਲੋਂ ਮਹਿਸੂਸ ਕਰਨ ਦੀ ਲੋੜ ਹੈ। ਇਨ੍ਹਾਂ ਸਭਨਾਂ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਨਾਲ ਭਗਵਤ ਗੀਤਾ ਦਾ ਪਾਠ ਅਤੇ ਸਿੰਧ ਦੇ ਸੰਤ ਜੂਲੇ ਲਾਲ ਦਾ ਇੱਕੋ ਛੱਤ ਥੱਲੇ ਵਾਸ ਨਾਨਕਪੰਥੀਆਂ ਦੀ ਸਾਂਝੀ ਤਹਿਜ਼ੀਬ ਦਾ ਹਿੱਸਾ ਹੈ।

ਜ਼ਾਹਿਦ ਚੌਧਰੀ ਦੀ ਸਿੰਧ ਮਸਲਾ-ਏ-ਖ਼ੁਦ ਮੁਖ਼ਤਿਆਰੀ ਕਾ ਆਗ਼ਾਜ਼ 'ਚ ਘਟਨਾ ਦਰਜ ਹੈ ਕਿ ਵੰਡ ਵੇਲੇ ਕਰਾਚੀ ਦੇ ਗੁਰਦੁਆਰਾ ਰਤਨ ਤਲਾਓ 'ਚ ਵੰਡ ਵੇਲੇ ਦੰਗੇ ਹੋ ਗਏ। ਇਸ ਦੌਰਾਨ 70 ਜਣੇ ਜ਼ਖ਼ਮੀ ਹੋਏ ਅਤੇ ਗੁਰਦੁਆਰੇ ਨੂੰ ਅੱਗ ਲਾ ਦਿੱਤੀ। ਇੱਥੇ ਬਾਅਦ 'ਚ ਹੀਰਾ ਸਿੰਘ ਦੀ ਅਗਵਾਈ 'ਚ ਸਿੰਧੀ ਸਿੱਖਾਂ ਨੇ ਕੇਸ ਲੜਿਆ ਅਤੇ ਗੁਰਦੁਆਰੇ ਲਈ ਇਸ ਦੌਰਾਨ ਗੁਲਸ਼ਨ-ਏ-ਮੇਮਾਰ ਮੁਸਲਿਮ ਭਾਈਚਾਰੇ ਦੀ ਜਥੇਬੰਦੀ ਨੇ ਸਾਥ ਦਿੱਤਾ। ਕਰਾਚੀ 'ਚ 200 ਸਾਲ ਪੁਰਾਣਾ ਸ਼੍ਰੀ ਨਰਾਇਣ ਮੰਦਰ ਹੈ। ਕਵੇਟਾ 'ਚ ਆਰੀਆ ਸਮਾਜੀਆਂ ਦਾ ਮੰਦਰ ਹੈ। ਇਨ੍ਹਾਂ ਮੰਦਰਾਂ 'ਚ ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ ਦਾ ਪ੍ਰਕਾਸ਼ ਹੈ ਅਤੇ ਨਾਲ ਸਿੰਧ ਦੇ ਸੰਤ ਜੂਲੇ ਲਾਲ ਦੀਆਂ ਤਸਵੀਰਾਂ ਮਿਲਣਗੀਆਂ।

ਸਾਂਝੀਵਾਲਤਾ : 
ਭਾਰਤ ਵਿੱਚ ਯੂ.ਪੀ. ਤੋਂ ਲੈ ਕੇ ਦੱਖਣ ਭਾਰਤ ਤੱਕ ਨਾਨਕਪੰਥੀ ਇੱਕ ਧਾਰਾ ਵਾਂਗ ਕਿਸੇ ਨਾ ਕਿਸੇ ਹਿੱਸੇ ਵੱਸ ਰਹੇ ਹਨ। ਆਸਾਮ, ਬਿਹਾਰ 'ਚ ਕਈ ਪਿੰਡ ਨਾਨਕਪੰਥੀਆਂ ਦੇ ਹਨ। ਨੇਪਾਲ ਬਾਰਡਰ ਤੇ ਨੇਗੀਆਂ ਦਾ ਇੱਕ ਪਿੰਡ 400 ਘਰਾਂ ਨਾਲ ਨਾਨਕਪੰਥੀ ਪਛਾਣ ਨਾਲ ਵੱਸਿਆ ਹੈ। ਮੱਧ ਭਾਰਤ ਦੇ ਜੰਗਲੀ ਇਲਾਕਿਆਂ ਵਿੱਚ ਹਾਲੇ ਵੀ ਆਦੀਵਾਸੀ ਖ਼ਾਨਾਬਦੋਸ਼ ਕਬੀਲੇ ਹਨ, ਜੋ ਬਾਬਾ ਨਾਨਕ ਨਾਲ ਆਪਣਾ ਰਿਸ਼ਤਾ ਜੋੜਦੇ ਹਨ। ਇੰਡੀਅਨ ਟ੍ਰਾਈਬਲ ਇਨਸਾਈਕਲੋਪੀਡੀਆ 'ਚ ਅਜਿਹੇ ਕਈ ਹਵਾਲੇ ਹਨ। ਯੂ.ਪੀ. ਦੇ ਰਮੱਈਏ, ਤੇਲੰਗਾਣਾ ਅਤੇ ਮਹਾਂਰਾਸ਼ਟਰ ਦੇ ਜੋਹਰੀ ਸਿੱਖ, ਵਣਜਾਰੇ ਸਿੱਖ ਗੁਰੂ ਨਾਨਕ ਦੀ ਵਿਰਾਸਤ ਹਨ। ਇਨ੍ਹਾਂ ਦੇ ਮਨਾਂ 'ਚ ਸਿਰਫ ਨਾਨਕ ਨਾਮ ਦੀ ਇਬਾਦਤ ਹੈ ਅਤੇ ਇਨ੍ਹਾਂ ਲਈ ਕੋਈ ਫ਼ਰਕ ਨਹੀਂ ਕਿ ਉਹ ਕਿਸ ਧਰਮ ਜਾਂ ਸੰਪਰਦਾ ਨਾਲ ਜੁੜੇ ਹਨ। ਸੋ ਇਸ ਕਥਾ 'ਚੋਂ ਕੀ ਲੱਭਣਾ ਅਤੇ ਮਹਿਸੂਸ ਕਰਨਾ ਚਾਹੋਗੇ। ਨਾਨਕਪੰਥੀਆਂ ਨਾਲ ਤੁਰਦਿਆਂ ਉਨ੍ਹਾਂ ਦੇ ਰੂਹਾਨੀ ਮਨ ਦੇ ਆਨੰਦ ਅਤੇ ਉਨ੍ਹਾਂ ਦੇ ਹਲਾਤ ਮਹਿਸੂਸ ਕਰਨ ਦੀ ਲੋੜ ਹੈ। ਜਦੋਂ ਵੰਡ ਦੀ ਸੁਲਗਦੀ ਜ਼ਮੀਨ ਨੇ ਬੰਦਿਆਂ 'ਚ ਵੰਡੀਆ ਪਾਈਆਂ ਤਾਂ ਨਾਨਕਪੰਥੀਆਂ ਨੇ ਆਪਣੀ ਸਾਂਝੀ ਤਹਿਜ਼ੀਬ ਨਾਲ ਉਹ ਕੁਝ ਸਾਂਭਣ ਦੀ ਕੌਸ਼ਿਸ਼ ਕੀਤੀ ਹੈ, ਜੋ ਸਾਂਝੀਵਾਲਤਾ ਦਾ ਸਿਰਨਾਵਾਂ ਹੈ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਇਨ੍ਹਾਂ ਸਾਲਾਂ 'ਚ ਸਾਡਾ ਸੰਵਾਦ ਉਨ੍ਹਾਂ ਲਈ ਕੀ ਹੋਵੇਗਾ? ਇਸ ਮੁਹੱਬਤ ਦਾ ਵੇਲਾ ਸਾਥੋਂ ਸਭ ਤੋਂ ਅਪਣਤ ਦੀ ਉਡੀਕ ਕਰ ਰਿਹਾ ਹੈ। ਗੁਰੂ ਨਾਨਕ ਸਿਰਫ ਉਨ੍ਹਾਂ ਥਾਵਾਂ 'ਤੇ ਤਾਂ ਨਹੀਂ, ਜਿੰਨ੍ਹਾਂ ਦੀ ਅਸੀਂ ਪਛਾਣ ਕਰ ਲਈ ਹੈ (ਜਾਂ ਕੀ ਸੱਚੀ ਕੀਤੀ ਹੈ ?) ਗੁਰੂ ਨਾਨਕ ਸਾਹਿਬ ਦੀਆਂ ਉਨ੍ਹਾਂ ਥਾਵਾਂ ਉਨ੍ਹਾਂ ਕਥਾਵਾਂ ਨੂੰ ਲੱਭਣ ਤੁਰੀਏ, ਜਿੱਥੇ ਉਨ੍ਹਾਂ ਹਿੰਦੂ ਮੁਸਲਾਮਾਨਾਂ ਜਾਂ ਹਰ ਧਰਮ ਦੇ ਬੰਦਿਆਂ ਨੂੰ ਇੱਕੋ ਥਾਂ ਬਿਠਾਕੇ ਸਾਂਝੀਵਾਲਤਾ ਦਾ ਉਪਦੇਸ਼ ਵੰਡਿਆ।

  • Nanakpanthis
  • Sindhi
  • Afghani Sikhs
  • Walking
  • ਨਾਨਕਪੰਥੀਆਂ
  • ਸਿੰਧੀ
  • ਅਫ਼ਗਾਨੀ ਸਿੱਖਾਂ
  • ਤੁਰਦਿਆਂ

ਗੰਨਾ ਕਾਸ਼ਤਕਾਰਾਂ ਦੀ ਆਮਦਨ ਵਧਾਉਣ ਲਈ ਸਰਕਾਰ ਨੇ ਵਾਧੂ ਖੰਡ ਦੇ ਇਸਤੇਮਾਲ ਦਾ ਲੱਭਿਆ ਹੱਲ

NEXT STORY

Stories You May Like

  • rajasthan police  s action hurts the religious sentiments of sikhs dhami
    ਰਾਜਸਥਾਨ ਪੁਲਸ ਦੀ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ : ਐਡਵੋਕੇਟ ਧਾਮੀ
  • rajasthan police s action hurts the religious sentiments sikhs advocate dhami
    ਰਾਜਸਥਾਨ ਪੁਲਸ ਦੀ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ: ਐਡਵੋਕੇਟ ਧਾਮੀ
  • stock market  sensex opens with a gain of 120 points and nifty crosses 22 600
    ਸ਼ੇਅਰ ਬਾਜ਼ਾਰ 'ਚ ਤੇਜ਼ੀ : ਸੈਂਸੈਕਸ 120 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਤੇ ਨਿਫਟੀ 22,600 ਦੇ ਪਾਰ
  • gold and silver prices may increase due to this government decision
    ਤਿਉਹਾਰੀ ਸੀਜ਼ਨ ਦਰਮਿਆਨ ਸਰਕਾਰ ਦੇ ਇਸ ਫ਼ੈਸਲੇ ਕਾਰਨ ਵਧ ਸਕਦੇ ਹਨ Gold-Silver ਦੇ ਭਾਅ
  • stock market surges on rise in shares of it companies
    IT ਕੰਪਨੀਆਂ ਦੇ ਸ਼ੇਅਰਾਂ 'ਚ ਤੇਜ਼ੀ ਦੇ ਮੱਦੇਨਜ਼ਰ ਘਰੇਲੂ ਸ਼ੇਅਰ ਬਾਜ਼ਾਰ 'ਚ ਵਾਧਾ
  • lease demand for retail space in malls drops by 38
    ਦੇਸ਼ ਦੇ ਚੋਟੀ ਦੇ ਅੱਠ ਸ਼ਹਿਰਾਂ ’ਚ ਜੁਲਾਈ-ਸਤੰਬਰ ’ਚ ਮਾਲਜ਼ ’ਚ ਪ੍ਰਚੂਨ ਸਥਾਨਾਂ ਦੀ ਲੀਜ਼ ਮੰਗ 38 ਫੀਸਦੀ ਘਟੀ
  • american company bids to make plastic 10 and 20 rupee notes
    ਪਲਾਸਟਿਕ ਦੇ 10-20 ਰੁਪਏ ਦੇ ਨੋਟ ਬਣਾਉਣ ਲਈ ਅਮਰੀਕੀ ਕੰਪਨੀ ਨੇ ਲਾਈ ਬੋਲੀ, ਜਾਣੋ ਸਰਕਾਰ ਦੀਆਂ ਸ਼ਰਤਾਂ
  • india  s trade deficit with china crosses  100 billion in first nine months
    ਭਾਰਤ ਦਾ ਚੀਨ ਨਾਲ ਵਪਾਰ ਘਾਟਾ ਚਾਲੂ ਸਾਲ ਦੇ ਪਹਿਲੇ ਨੌਂ ਮਹੀਨਿਆਂ 'ਚ 100 ਅਰਬ ਡਾਲਰ ਦੇ ਪਾਰ
  • shocking revelations about beggars
    ਪੰਜਾਬ: ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ...
  • shiromani akali dal  s door to door campaign
    ਡੋਰ-ਟੂ-ਡੋਰ ਮੁਹਿੰਮ ਤਹਿਤ ਸਰਕਲ ਸੋਢਲ ਦੇ ਵਾਰਡ ਨੰਬਰ 77 ’ਚ ਘਰ-ਘਰ ਪਹੁੰਚਿਆ...
  • easy registration    becomes a headache for the public
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਬਣਿਆ ਲੋਕਾਂ ਲਈ ਸਿਰਦਰਦੀ, 4 ਘੰਟੇ ਸਰਵਰ ਠੱਪ ਹੋਣ ਨਾਲ...
  • beware of online fraud during the festive season
    ਤਿਉਹਾਰਾਂ ’ਤੇ ਆਨਲਾਈਨ ਠੱਗੀ ਤੋਂ ਰਹੋ ਸਾਵਧਾਨ, ਫਰਜ਼ੀ ਵੈੱਬਸਾਈਟਾਂ ਤੇ ਛੋਟ ਦੇ...
  • power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Power Cut!
  • jalandhar cantt aam aadmi party resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • power cut in punjab
    ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
Trending
Ek Nazar
bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • shameful act
      ਇਨਸਾਨੀਅਤ ਹੋਈ ਸ਼ਰਮਸਾਰ ! ਲੋਕ ਬਣਾਉਂਦੇ ਰਹੇ ਵੀਡੀਓ ਤੇ ਬੰਦੇ ਨੇ ਹੜ੍ਹ 'ਚ ਜਾਨ...
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +