Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 15, 2026

    9:32:45 AM

  • cm mann hoists tricolor in ferozepur on occasion of independence day

    ਆਜ਼ਾਦੀ ਦਿਹਾੜੇ ਮੌਕੇ CM ਮਾਨ ਨੇ ਫਿਰੋਜ਼ਪੁਰ 'ਚ...

  • roads will remain closed in jalandhar today traffic diverted

    ਜਲੰਧਰ 'ਚ ਅੱਜ ਇਹ ਰਸਤੇ ਰਹਿਣਗੇ ਬੰਦ! ਡਾਇਵਰਟ ਕੀਤਾ...

  • impossible to stop the country s progress pm modi

    ਦੇਸ਼ ਦੀ ਤਰੱਕੀ ਨੂੰ ਰੋਕਣਾ ਅਸੰਭਵ ; 2047 ਤੱਕ...

  • independence day  red fort  vande mataram

    ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਦੀ ਫਸੀਲ ਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਨਾਵਲ ਕੌਰਵ ਸਭਾ : ਕਾਂਡ- 3

MERI AWAZ SUNO News Punjabi(ਨਜ਼ਰੀਆ)

ਨਾਵਲ ਕੌਰਵ ਸਭਾ : ਕਾਂਡ- 3

  • Edited By Rajwinder Kaur,
  • Updated: 26 Jul, 2020 02:52 PM
Jalandhar
novel kaurav sabha
  • Share
    • Facebook
    • Tumblr
    • Linkedin
    • Twitter
  • Comment

ਮਾਇਆ ਨਗਰ ਦੇ ਕੁੱਝ ਹਸਪਤਾਲ ਆਧੁਨਿਕ ਡਾਕਟਰੀ ਸਹੂਲਤਾਂ ਕਾਰਨ ਉੱਤਰੀ ਭਾਰਤ ਦੇ ਚੁਣੇ ਹਸਪਤਾਲਾਂ ਵਿਚੋਂ ਗਿਣੇ ਜਾਂਦੇ ਸਨ। ਇਨ੍ਹਾਂ ਹਸਪਤਾਲਾਂ ਵਿੱਚ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਖ਼ਬਰ ਲੈਣ ਰਾਮ ਨਾਥ ਕਈ ਵਾਰ ਮਾਇਆ ਨਗਰ ਆਇਆ ਸੀ। ਇਥੋਂ ਦੇ ਸਿਵਲ ਹਸਪਤਾਲ ਆਉਣ ਦਾ ਇਹ ਉਸਦਾ ਪਹਿਲਾ ਮੌਕਾ ਸੀ।

ਕਾਨੂੰਨ, ਸਰਕਾਰੀ ਡਾਕਟਰਾਂ ਦੀ ਰਾਏ ਨੂੰ ਪ੍ਰਾਈਵੇਟ ਡਾਕਟਰਾਂ ਨਾਲੋਂ ਵੱਧ ਤਰਜੀਹ ਦਿੰਦਾ ਸੀ। ਤਰਕ ਇਹ ਸੀ ਕਿ ਸਰਕਾਰੀ ਮੁਲਾਜ਼ਮ ਝੂਠ ਨਹੀਂ ਬੋਲਦੇ। ਇਸੇ ਮਜਬੂਰੀ ਵੱਸ ਲੜਾਈ ਝਗੜਿਆਂ ਜਾਂ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਹੋਣਾ ਪੈਂਦਾ ਸੀ। ਸਰਕਾਰੀ ਡਾਕਟਰ, ਫੱਟੜ ਦੀਆਂ ਸੱਟਾਂ ਦਾ ਮੁਆਇਨਾ ਕਰਦੇ ਸਨ। ਲੱਗੀਆਂ ਸੱਟਾਂ ਦੀ ਰਿਪੋਰਟ ਤਿਆਰ ਕਰਕੇ ਪੁਲਸ ਨੂੰ ਦਿਦੇ ਸਨ। ਪੁਲਸ ਉਸ ਰਿਪੋਰਟ ਦੇ ਆਧਾਰ ’ਤੇ ਮੁਕੱਦਮੇ ਦਾ ਮੂੰਹ-ਮੱਥਾ ਘੜਦੀ ਸੀ।

ਕਾਨੂੰਨ ਦੀ ਇਸੇ ਲੋੜ ਦਾ ਢਿੱਡ ਭਰਨ ਲਈ ਵੇਦ ਹੋਰਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ।

ਰਾਮ ਨਾਥ ਨੂੰ ਜਿੰਨੀ ਉਤਸੁਕਤਾ ਆਪਣੇ ਸਾਕ-ਸੰਬੰਧੀਆਂ ਦੀ ਸਿਹਤ ਦੀ ਜਾਣਕਾਰੀ ਲੈਣ ਦੀ ਸੀ ਓਨੀ ਕਾਹਲ ਉਸਨੂੰ ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿਚੋਂ ਕੱਢ ਲਿਜਾਣ ਦੀ ਸੀ।

ਹਸਪਤਾਲ ਦੇ ਆਮ ਵਾਰਡਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ ਅੱਠ ਵਜੇ ਦਾ ਸੀ। ਐਮਰਜੈਂਸੀ ਵਾਰਡ ਚੌਵੀ ਘੰਟੇ ਖੁੱਲ੍ਹਾ ਰਹਿੰਦਾ ਸੀ। ਵੇਦ ਹੋਰਾਂ ਨੂੰ ਸੱਤ ਵਜੇ ਦੇ ਕਰੀਬ ਹਸਪਤਾਲ ਲਿਆਂਦਾ ਗਿਆ ਸੀ। ਸਮਾਂ ਜੇ ਅੱਠ ਵਜੇ ਦੇ ਬਾਅਦ ਦਾ ਵੀ ਹੁੰਦਾ ਤਾਂ ਵੀ ਅਜਿਹੇ ਮਰੀਜ਼ਾਂ ਨੂੰ ਪਹਿਲਾਂ ਐਮਰਜੈਂਸੀ ਵਾਰਡ ਵਿੱਚ ਹੀ ਦਾਖ਼ਲ ਕਰਵਾਇਆ ਜਾਣਾ ਸੀ। ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰਾਂ ਨੇ ਉਨ੍ਹਾਂ ਦੀਆਂ ਸੱਟਾਂ ਦਾ ਮੁਆਇਨਾ ਕਰਨਾ ਸੀ। ਰਿਪੋਰਟ ਤਿਆਰ ਕਰਨੀ ਸੀ। ਫੇਰ ਸੰਬੰਧਿਤ ਵਾਰਡਾਂ ਵਿੱਚ ਇਲਾਜ ਲਈ ਭੇਜਣਾ ਸੀ।

ਸਿਵਲ ਹਸਪਤਾਲ ਦੇ ਕੰਮ-ਕਾਜ ਦਾ ਤਜਰਬਾ ਹੋਣ ਕਾਰਨ ਰਾਮ ਨਾਥ ਨੇ ਡਰਾਈਵਰ ਨੂੰ ਇਸ਼ਾਰਾ ਕੀਤਾ। ਉਹ ਗੱਡੀ ਸਿੱਧੀ ਐਮਰਜੈਂਸੀ ਵਾਰਡ ਅੱਗੇ ਲਾ ਦੇਵੇ। ਵੇਦ ਹੋਰਾਂ ਦੇ ਕੁੱਝ ਪੜੋਸੀ ਐਮਰਜੈਂਸੀ ਵਾਰਡ ਦੇ ਬਾਹਰ ਖੜ੍ਹੇ ਸਨ। ਉਨ੍ਹਾਂ ਵਿਚੋਂ ਇੱਕ ਰਾਮ ਨਾਥ ਨੂੰ ਜਾਣਦਾ ਸੀ। ਦੂਜੇ ਗੁਆਂਢੀਆਂ ਨੂੰ ਨਾਲ ਲੈ ਕੇ ਉਹ ਰਾਮ ਨਾਥ ਵੱਲ ਦੌੜਿਆ।

ਅੱਖ ਝਪਕਦੇ ਹੀ ਰਾਮ ਨਾਥ ਅਤੇ ਸੰਗੀਤਾ ਨੂੰ ਪੜੋਸੀਆਂ ਨੇ ਘੇਰ ਲਿਆ।

“ਕੀ ਹਾਲ ਹੈ ਮੇਰੇ ਭੈਣ-ਭਣੋਈਏ ਦਾ? ਨੇਹਾ ਦਾ?” ਇਥੇ ਵੀ ਕੋਈ ਭਾਣਾ ਨਾ ਵਰਤ ਗਿਆ ਹੋਵੇ? ਤੌਖਲਾ ਦੂਰ ਕਰਨ ਲਈ ਰਾਮ ਨਾਥ ਨੇ ਸਭ ਤੋਂ ਪਹਿਲਾਂ ਇਹੋ ਪ੍ਰਸ਼ਨ ਪੁੱਛਿਆ।

“ਸਭ ਠੀਕ ਹਨ। ਬਹੁਤੀ ਚਿੰਤਾ ਵਾਲੀ ਗੱਲ ਨਹੀਂ ਹੈ।” ਇੱਕ ਗੁਆਂਢੀ ਨੇ ਢਾਰਸ ਬੰਨ੍ਹਾਈ।

“ਭੈਣ ਜੀ ਨੂੰ ਕਿਸੇ ਹੋਰ ਹਸਪਤਾਲ ਵਿੱਚ ਲਿਜਾਣਾ ਚਾਹੀਦਾ ਹੈ। ਉਸ ਦੇ ਸਿਰ ਵਿੱਚ ਸੱਟ ਹੈ। ਦਿਮਾਗ਼ ਦੀਆਂ ਬੀਮਾਰੀਆਂ ਦਾ ਮਾਹਿਰ ਡਾਕਟਰ ਇਸ ਹਸਪਤਾਲ ਵਿੱਚ ਹੈ ਨਹੀਂ।” ਇੱਕ ਪੜੋਸਣ ਨੇ, ਜਿਹੜੀ ਹੁਣ ਤਕ ਨੀਲਮ ਕੋਲ ਬੈਠੀ ਰਹੀ ਸੀ ਸਥਿਤੀ ਸਪੱਸ਼ਟ ਕੀਤੀ।

“ਕਿਧਰ ਨੇ ਸਾਰੇ?”

“ਨੇਹਾ ਠੀਕ ਹੈ। ਉਸਨੂੰ ਜਨਾਨਾ ਵਾਰਡ ਵਿੱਚ ਭੇਜ ਦਿੱਤਾ ਹੈ। ਵੇਦ ਦੀਆਂ ਲੱਤਾਂ ਬਾਹਾਂ ਤੇ ਸੱਟਾਂ ਹਨ। ਉਸ ਨੂੰ ਹੱਡੀਆਂ ਵਾਲੇ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ। ਭੈਣ ਜੀ ਇਧਰ ਹਨ।”

ਗੁਆਂਢਣ ਨੇ ਐਮਰਜੈਂਸੀ ਵਾਰਡ ਦੇ ਬੰਦ ਦਰਵਾਜ਼ੇ ਵੱਲ ਇਸ਼ਾਰਾ ਕਰਕੇ ਉਸ ਅੰਦਰ ਨੀਲਮ ਦੇ ਪਏ ਹੋਣ ਬਾਰੇ ਦੱਸਿਆ।

“ਠਹਿਰੋ ਬਾਬੂ ਜੀ। ਤੁਸੀਂ ਕੌਣ ਹੋ?” ਦਰਵਾਜ਼ਾ ਖੋਲ੍ਹ ਕੇ ਅੰਦਰ ਵੜਦੇ ਰਾਮ ਨਾਥ ਨੂੰ, ਕਿਧਰੋਂ ਅਚਾਨਕ ਆ ਟਪਕੇ ਹਸਪਤਾਲ ਦੇ ਸੇਵਾਦਾਰ ਨੇ ਰੋਕਿਆ।

“ਮੈਂ ਮਰੀਜ਼ ਦਾ ਭਰਾ ਹਾਂ। ਰਾਮ ਨਾਥ ਐਡਵੋਕੇਟ।”

‘ਐਡਵੋਕੇਟ’ ਸ਼ਬਦ ਸੁਣ ਕੇ ਸੇਵਾਦਾਰ ਦੇ ਤੇਵਰ ਕੁੱਝ ਢਿੱਲੇ ਤਾਂ ਪਏ ਪਰ ਸੜੀ ਰੱਸੀ ਵਾਂਗ ਉਹ ਵਲ ਛੱਡਣ ਨੂੰ ਤਿਆਰ ਨਹੀਂ ਸੀ।

“ਬਿਨਾਂ ਇਜਾਜ਼ਤ ਅੰਦਰ ਜਾਣਾ ਮਨ੍ਹਾਂ ਹੈ। ਤੁਸੀਂ ਪਹਿਲਾਂ ਡਾਕਟਰ ਸਾਹਿਬ ਨੂੰ ਮਿਲੋ।”

ਸੇਵਾਦਾਰ ਨੇ ‘ਮਿਲੋ’ ਸ਼ਬਦ ਤੇ ਜ਼ਿਆਦਾ ਜ਼ੋਰ ਦਿੰਦਿਆਂ ਰਾਮ ਨਾਥ ਨੂੰ ਡਾਕਟਰ ਨੂੰ ਮਿਲਣ ਦੀ ਸਲਾਹ ਦਿੱਤੀ।

ਰਾਮ ਨਾਥ ਸੇਵਾਦਾਰ ਦਾ ਇਸ਼ਾਰਾ ਸਮਝ ਗਿਆ। ਉਹ ਫੌਜਦਾਰੀ ਵਕੀਲ ਸੀ। ਆਪਣੇ ਸਾਇਲਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਉਸਨੂੰ ਆਪਣੇ ਸ਼ਹਿਰ ਦੇ ਸਿਵਲ ਹਸਪਤਾਲ ਜਾਣਾ ਪੈਂਦਾ ਸੀ। ਡਾਕਟਰਾਂ ਨੂੰ ‘ਮਿਲ’ ਕੇ ਮਰਜ਼ੀ ਦੀ ਇੰਜਰੀ ਰਿਪੋਰਟ ਤਿਆਰ ਕਰਵਾਈ ਜਾ ਸਕਦੀ ਸੀ। ਰਾਮ ਨਾਥ ਉਹੋ ਕਰਨ ਜਾਂਦਾ ਸੀ। ਜੇ ਉਹ ਦੋਸ਼ੀਆਂ ਦਾ ਵਕੀਲ ਹੁੰਦਾ ਤਾਂ ਸੱਟਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਗੰਭੀਰਤਾ ਘਟਵਾ ਲੈਂਦਾ। ਜੇ ਮੁਦਈ ਦਾ ਵਕੀਲ ਹੁੰਦਾ ਤਾਂ ਸਬੂਤੀਆਂ ਹੱਡੀਆਂ ਨੂੰ ਟੁੱਟੀਆਂ ਬਣਵਾ ਲੈਂਦਾ। ਸੋਟੀਆਂ ਨਾਲ ਵੱਜੀਆਂ ਸੱਟਾਂ ਨੂੰ ਗੰਡਾਸਿਆਂ ਨਾਲ ਮਾਰੀਆਂ ਲਿਖਾ ਲੈਂਦਾ। ਇਸੇ ਮਕਸਦ ਦਾ ਇਸ਼ਾਰਾ ਸੇਵਾਦਾਰ ਰਾਮ ਨਾਥ ਨੂੰ ਕਰ ਰਿਹਾ ਸੀ। 

“ਮਿਲਦਾਂ ਡਾਕਟਰ ਨੂੰ ਵੀ। ਪਹਿਲਾਂ ਮਰੀਜ਼ ਨੂੰ ਮਿਲ ਲਵਾਂ।”

ਪਿੱਛੇ ਖੜ੍ਹੀ ਸੰਗੀਤਾ ਦੀ ਬਾਂਹ ਫੜ ਕੇ ਰਾਮ ਨਾਥ ਨੇ ਉਸਨੂੰ ਨਾਲ ਰਲਾ ਲਿਆ। ਬਿਨਾਂ ਸੇਵਾਦਾਰ ਦੀ ਪਰਵਾਹ ਕਰੇ, ਉਸਨੇ ਦਰਵਾਜ਼ਾ ਖੋਲ੍ਹਿਆ ਅਤੇ ਉਹ ਕਮਰੇ ਅੰਦਰ ਵੜ ਗਏ।

ਕਮਰੇ ਵਿੱਚ ਕਰੀਬ ਚਾਰ ਫੁੱਟ ਉੱਚਾ, ਆਦਮੀ ਦੇ ਕੱਦ ਜਿੰਨਾ ਲੰਬਾ ਤਖ਼ਤਪੋਸ਼ਨੁਮਾ ਇੱਕ ਮੇਜ ਪਿਆ ਸੀ। ਮੇਜ਼ ਉਪਰ ਘਸੀ-ਪਿਟੀ ਇੱਕ ਪਲਾਸਟਕ ਦੀ ਚਾਦਰ ਵਿਛੀ ਹੋਈ ਸੀ। ਉਸ ਉਪਰ ਖ਼ੂਨ ਦੇ ਨਵੇਂ ਪੁਰਾਣੇ ਸੈਂਕੜੇ ਧੱਬੇ ਸਨ। ਉਸ ਮੇਜ਼ ਉੱਪਰ ਪਈ ਨੀਲਮ ਤੜਪ ਰਹੀ ਸੀ।

ਨੀਲਮ ਦੇ ਸਿਰ ਉਪਰ ਪੱਟੀ ਬੱਝੀ ਹੋਈ ਸੀ। ਪੱਟੀ ਹੇਠ ਰੱਖੀ ਰੂੰ ਵਿਚੋਂ ਖ਼ੂਨ ਸਿਮਸਿਮ ਪੱਟੀ ਤਕ ਆ ਚੁੱਕਾ ਸੀ। ਉਸਦੀ ਠੋਡੀ, ਗਰਦਨ ਅਤੇ ਕੰਨਾਂ ਕੋਲ ਖ਼ੂਨ ਜੰਮਿਆ ਹੋਇਆ ਸੀ। ਉਸਦੇ ਸਾਰੇ ਕੱਪੜੇ ਖ਼ੂਨ ਨਾਲ ਲੱਥ-ਪੱਥ ਸਨ। ਸਿਰ ਦੀ ਸੱਟ ਕਾਰਨ ਉਸਦਾ ਸਾਰਾ ਸਰੀਰ ਕੰਬ ਰਿਹਾ ਸੀ। ਇੱਕ ਅੱਧ ਮਿੰਟ ਦੇ ਵਕਫ਼ੇ ਬਾਅਦ ਉਸ ਨੂੰ ਮਿਰਗੀ ਦੇ ਦੌਰੇ ਵਰਗਾ ਦੌਰਾ ਪੈਂਦਾ ਸੀ। ਉਸਦੇ ਮੂੰਹ ਵਿਚੋਂ ਝੱਗ ਨਿਕਲਣ ਲਗਦੀ ਸੀ, ਉਸਦੇ ਹੱਥ ਪੈਰ ਮੁੜ ਜਾਂਦੇ ਸਨ ਅਤੇ ਅੱਖਾਂ ਬਾਹਰ ਨੂੰ ਨਿਕਲ ਆਉਂਦੀਆਂ ਸਨ। ਇੱਕ ਵੱਡੇ ਜਿਗਰੇ ਵਾਲੀ ਗੁਆਂਢਣ ਉਸਦੇ ਤੜਪਦੇ ਸਰੀਰ ਨੂੰ ਕਾਬੂ ਕਰਨ ਦਾ ਯਤਨ ਕਰ ਰਹੀ ਸੀ।

“ਮੈਂ ਨੀਲਮ ਦਾ ਭਰਾ ਹਾਂ। ਕੀ ਕਹਿੰਦੇ ਨੇ ਡਾਕਟਰ?” ਆਪਣੀ ਜਾਣ-ਪਛਾਣ ਕਰਾ ਕੇ ਰਾਮ ਨਾਥ ਨੇ ਗੁਆਂਢਣ ਤੋਂ ਨੀਲਮ ਦਾ ਹਾਲ ਪੁੱਛਿਆ।

ਸੰਗੀਤਾ ਨੀਲਮ ਨੂੰ ਸੰਭਾਲਣ ਲੱਗੀ।

ਸੰਗੀਤਾ ਦੀ ਹਾਜ਼ਰੀ ਤੇ ਕੁੱਝ ਰਾਹਤ ਮਹਿਸੂਸ ਕਰਦੀ ਗੁਆਂਢਣ ਰਾਮ ਨਾਥ ਦੇ ਕੰਨ ਕੋਲ ਮੂੰਹ ਕਰਕੇ ਕਹਿਣ ਲੱਗੀ: “ਕਿਸੇ ਨੇ ਕੁੱਝ ਨਹੀਂ ਕੀਤਾ। ਇੱਕ ਜਮਾਂਦਾਰ ਜਿਹਾ ਆਇਆ ਸੀ। ਵਾਲ ਕੱਟ ਕੇ, ਖ਼ੂਨ ਪੂੰਝ ਕੇ ਪੱਟੀ ਕਰ ਗਿਆ। ਕਹਿੰਦਾ ਪਹਿਲਾਂ ਡਾਕਟਰ ਸੱਟਾਂ ਦੀ ਗਿਣਤੀ ਅਤੇ ਮਿਣਤੀ ਕਰੇਗਾ। ਫੇਰ ਇਲਾਜ ਸ਼ੁਰੂ ਹੋਊ। ਭਾਈ ਕੁੱਝ ਕਰੋ। ਇਥੇ ਇਹ ਮਰਜੂ ਵਿਚਾਰੀ।”

ਸ਼ਾਇਦ ਬਾਹਰ ਡਾਕਟਰ ਨੂੰ ਸੇਵਾਦਾਰ ਨੇ ਵਕੀਲ ਦੇ ਆਉਣ ਦੀ ਸੂਚਨਾ ਦੇ ਦਿੱਤੀ ਸੀ। ਆਪਣਾ ‘ਫਸਟ ਏਡ’ ਵਾਲਾ ਬਕਸਾ ਲੈ ਕੇ ਡਾਕਟਰ ਉਥੇ ਆ ਧਮਕਿਆ। ਸਿਰ ’ਤੇ ਲਪੇਟੀ ਪੱਟੀ ਖੋਲ੍ਹਦਾ ਉਹ ਰਾਮ ਨਾਥ ਨੂੰ ਮਰੀਜ਼ ਦੀ ਹਾਲਤ ਬਾਰੇ ਦੱਸਣ ਲੱਗਾ:

“ਇਨ੍ਹਾਂ ਦੇ ਸਿਰ ਵਿੱਚ ਸੱਟ ਹੈ। ਜ਼ਖ਼ਮ ਗਹਿਰਾ ਹੈ। ਮੈਂ ਕੇਸ ਰੈਫ਼ਰ ਕਰ ਦਿੰਦਾ ਹਾਂ। ਤੁਸੀਂ ਕਿਸੇ ਚੰਗੇ ਹਸਪਤਾਲ ਵਿੱਚ ਲੈ ਜਾਓ।”

“ਹੁਣ ਤਕ ਤੁਸੀਂ ਇਸਨੂੰ ਇਥੇ ਕੀ ਦਵਾਈ ਬੂਟੀ ਦਿੱਤੀ ਹੈ?” ਰਾਮ ਨਾਥ ਨੇ ਘੜੀ ਵੱਲ ਵੇਖਦਿਆਂ ਡਾਕਟਰ ਕੋਲੋਂ ਪੁੱਛਿਆ।

ਘੜੀ ’ਤੇ ਨੌ ਵੱਜ ਚੁੱਕੇ ਸਨ। ਘੜੀ ਵੱਲ ਦੇਖ ਕੇ ਉਹ ਡਾਕਟਰ ਨੂੰ ਅਹਿਸਾਸ ਕਰਾਉਣਾ ਚਾਹੁੰਦਾ ਸੀ ਕਿ ਦੋ ਘੰਟੇ ਦਾ ਕੀਮਤੀ ਸਮਾਂ ਲੰਘ ਜਾਣ ਉਪਰ ਵੀ ਉਨ੍ਹਾਂ ਕੁੱਝ ਨਹੀਂ ਕੀਤਾ।

“ਮੁੱਢਲੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਰੇਲ ਹੇਠ ਆ ਕੇ ਇੱਕ ਕੁਲੀ ਦੀ ਬਾਂਹ ਕੱਟੀ ਗਈ। ਉਸਨੂੰ ਸੰਭਾਲਦੇ ਕੁੱਝ ਦੇਰ ਲਗ ਗਈ। ਕੋਈ ਗੱਲ ਨਹੀਂ। ਤੁਸੀਂ ਮਰੀਜ਼ ਨੂੰ ਲਿਜਾਣਾ ਚਾਹੁੰਦੇ ਹੋ ਲੈ ਜਾਓ। ਲਿਖਾ-ਪੜ੍ਹੀ ਕਰ ਲਵਾਂਗੇ। ਤੁਸੀਂ ਵਕੀਲ ਹੋ। ਮੈਨੂੰ ਤੁਹਾਡੇ ਨਾਲ ਹਮਦਰਦੀ ਹੈ।”

ਰਾਮ ਨਾਥ ਸਮਝ ਰਿਹਾ ਸੀ। ਹਮਦਰਦੀ ਨਾ ਉਸਨੂੰ ਵਕੀਲ ਨਾਲ ਸੀ ਨਾ ਮਰੀਜ਼ ਨਾਲ। ਹਮਦਰਦੀ ਉਸ ਨੂੰ ਆਪਣੀ ਨੌਕਰੀ ਨਾਲ ਸੀ। ਉਸ ਨੇ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਮਰੀਜ਼ ਨੂੰ ਪੂਰੇ ਦੋ ਘੰਟੇ ਤੋਂ ਰੱਬ ਦੇ ਰਹਿਮੋ-ਕਰਮ ’ਤੇ ਛੱਡ ਰੱਖਿਆ ਸੀ। ਰਾਮ ਨਾਥ ਦੇ ਆਉਣ ਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ। ਉਹ ਇੱਕ ਵਕੀਲ ਨਾਲ ਉਲਝਣ ਤੋਂ ਡਰਦਾ ਮਿੱਠੀਆਂ ਗੱਲਾਂ ਨਾਲ ਉਸਨੂੰ ਭਰਮਾ ਰਿਹਾ ਸੀ।

ਰਾਮ ਨਾਥ ਸਬਰ ਦਾ ਘੁੱਟ ਪੀਣ ਤੋਂ ਸਿਵਾ ਕੁੱਝ ਨਹੀਂ ਸੀ ਕਰ ਸਕਦਾ।

“ਕਿਰਪਾ ਕਰਕੇ ਇਨ੍ਹਾਂ ਨੂੰ ਦਯਾਨੰਦ ਹਸਪਤਾਲ ਪੁੱਜਣ ਤਕ ਦੀ ਡਾਕਟਰੀ ਸਹਾਇਤਾ ਦੇ ਦਿਓ। ਬਾਕੀ ਦੇਖੀ ਜਾਏਗੀ।”

ਭਰੇ ਗਲੇ ਨਾਲ ਰਾਮ ਨਾਥ ਨੇ ਡਾਕਟਰ ਅੱਗੇ ਤਰਲਾ ਲਿਆ। ਰਾਮ ਨਾਥ ਦੇ ਗੁੱਸੇ ਨੂੰ ਠੰਢਾ ਕਰਨ ਲਈ ਡਾਕਟਰ ਸਰਿੰਜਾਂ ਵਿੱਚ ਦਵਾਈ ਭਰਨ ਲੱਗਾ। ਸੰਗੀਤਾ ਨੂੰ ਨੀਲਮ ਕੋਲ ਛੱਡ ਕੇ ਰਾਮ ਨਾਥ ਦੂਜੇ ਮਰੀਜ਼ਾਂ ਵੱਲ ਦੌੜਿਆ।

ਹੱਡੀਆਂ ਦੇ ਵਾਰਡ ਤੋਂ ਪਹਿਲਾਂ ਜਨਾਨਾ ਵਾਰਡ ਪੈਂਦਾ ਸੀ। ਉਹ ਉਧਰ ਨੂੰ ਹੋ ਗਿਆ।

ਜਨਾਨਾ ਵਾਰਡ ਭਾਂ-ਭਾਂ ਕਰ ਰਿਹਾ ਸੀ। ਵਾਰਡ ਦੇ ਵੀਹ ਬਿਸਤਰਿਆਂ ਵਿਚੋਂ ਅਠਾਰਾਂ ਖਾਲੀ ਪਏ ਸਨ। ਇੱਕ ਬਿਸਤਰੇ ਉਪਰ ਨੇਹਾ ਪਈ ਸੀ ਅਤੇ ਦੂਸਰੇ ਉਪਰ ਕੋਈ ਬਿਹਾਰਨ। ਬਿਹਾਰਨ ਦੀ ਦੇਖਭਾਲ ਲਈ ਇੱਕ ਭਈਆ ਬੈਠਾ ਸੀ, ਜਿਸਨੇ ਬੀੜੀ ਸੁਲਘਾਈ ਹੋਈ ਸੀ। ਧੂੰਏਂ ਦੀ ਕੁੜੱਤਣ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਨੇਹਾ ਦੇ ਬਿਸਤਰੇ ਕੋਲ ਪਏ ਸਟੂਲ ਉਪਰ ਨੇਹਾ ਦੀ ਸਹੇਲੀ ਪਲਵੀ ਬੈਠੀ ਸੀ। ਦੋ ਤਿੰਨ ਬੰਦਿਆਂ ਨੂੰ ਨੇਹਾ ਵੱਲ ਵੱਧਦੇ ਦੇਖਕੇ ਉਹ ਸਮਝ ਗਈ ਉਹ ਨੇਹਾ ਦੇ ਵਾਕਿਫ ਸਨ। ਉਹ ਉੱਠ ਕੇ ਖੜੋ ਗਈ।

“ਕੀ ਹਾਲ ਏ ਨੇਹਾ ਬੇਟੀ ਦਾ?”

ਘੱਟੋ-ਘੱਟ ਸਮੇਂ ਵਿੱਚ ਵੱਧੋ-ਵੱਧ ਜਾਣਕਾਰੀ ਲੈਣ ਦੀ ਨੀਅਤ ਨਾਲ ਇੱਕ ਪਾਸੇ ਰਾਮ ਨਾਥ ਨੇ ਨੇਹਾ ਦੀ ਸਹੇਲੀ ਤੋਂ ਪੁੱਛਿਆ ਅਤੇ ਦੂਜੇ ਪਾਸੇ ਨੇਹਾ ਦੇ ਨੰਗੇ ਚਿਹਰੇ ਤੋਂ ਹਾਲਾਤ ਭਾਂਪਣ ਲੱਗਾ।

ਚਿਹਰੇ ਤੋਂ ਇਲਾਵਾ ਨੇਹਾ ਦਾ ਸਾਰਾ ਸਰੀਰ ਇੱਕ ਹਰੇ ਰੰਗ ਦੀ ਚਾਦਰ ਨਾਲ ਢੱਕਿਆ ਹੋਇਆ ਸੀ। ਬੇਹੋਸ਼ੀ ਦੇ ਟੀਕੇ ਕਾਰਨ ਸਰੀਰ ਭਾਵੇਂ ਸਿਥਲ ਸੀ, ਪਰ ਚਿਹਰੇ ਦੇ ਹਾਵ-ਭਾਵ ਤੋਂ ਉਸਦੀ ਪੀੜ ਦਾ ਅੰਦਾਜ਼ਾ ਲੱਗ ਰਿਹਾ ਸੀ। ਉਸਦੇ ਮੱਥੇ ਤੇ ਗੁੱਸੇ ਅਤੇ ਨਫ਼ਰਤ ਦੀ ਝਲਕ ਸੀ। ਦੋਹਾਂ ਗੱਲ੍ਹਾਂ ਉਪਰ ਦੰਦੀਆਂ ਦੇ ਨਿਸ਼ਾਨ ਸਨ, ਜਿਨ੍ਹਾਂ ਵਿਚੋਂ ਖ਼ੂਨ ਸਿੰਮ ਰਿਹਾ ਸੀ। ਗਰਦਨ ਅਤੇ ਠੋਡੀ ਉਪਰਲੇ ਨਹੁੰਦਰਾਂ ਦੇ ਨਿਸ਼ਾਨਾਂ ਵਿਚੋਂ ਵੀ ਲਾਲ ਭਾਹ ਮਾਰ ਰਹੀ ਸੀ। ਅੱਖਾਂ ਬਹਿ ਚੁੱਕੇ ਹੰਝੂਆਂ ਕਾਰਨ ਸੁੱਜੀਆਂ ਹੋਈਆਂ ਸਨ। ਨੱਕ ਵਗੇ ਪਾਣੀ ਕਾਰਨ ਡੱਬਖੜੱਬਾ ਹੋਇਆ ਪਿਆ ਸੀ। ਕੰਨਾਂ ਵਿਚੋਂ ਵਾਲੀਆਂ ਧੂਹ ਕੇ ਖਿੱਚੀਆਂ ਗਈਆਂ ਸਨ। ਇਸੇ ਕਾਰਨ ਕੰਨਾਂ ਦੀਆਂ ਗਲੀਆਂ ਉਚੜੀਆਂ ਹੋਈਆਂ ਸਨ।

“ਅੰਕਲ ਖ਼ਤਰੇ ਵਾਲੀ ਕੋਈ ਗੱਲ ਨਹੀਂ। ਬੇਹੋਸ਼ੀ ਦਾ ਟੀਕਾ ਲੱਗਿਆ ਹੋਇਆ ਹੈ ਪਰ ਡਾਕਟਰ ਕੋਈ ਨਹੀਂ ਆਈ। ਨੇਹਾ ਦੇ ਪੇਟ ਅਤੇ … ਵਿੱਚ ਦਰਦ ਹੈ। ਖ਼ੂਨ ਸਿਮ ਰਿਹਾ ਹੈ। ਸਾਰੇ ਕੱਪੜੇ ਖਰਾਬ ਹੋਏ ਪਏ ਹਨ। ਮੈਂ ਘਰੋਂ ਆਪਣਾ ਸੂਟ ਮੰਗਵਾਇਆ ਸੀ। ਨਰਸ ਕਪੜੇ ਬਦਲਣ ਨਹੀਂ ਦਿੰਦੀ। ਕਹਿੰਦੀ ਹੈ ਡਾਕਟਰ ਨੇ ਇਹ ਕੱਪੜੇ ਕਬਜ਼ੇ ਵਿੱਚ ਲੈਣੇ ਹਨ। ਜ਼ਖ਼ਮਾਂ ਉੱਪਰ ਪੱਟੀ ਨਹੀਂ ਕੀਤੀ, ਕਹਿੰਦੀ ਪਹਿਲਾਂ ਡਾਕਟਰ ਦੇਖ ਲਏ।”

ਪਲਵੀ ਨੂੰ ਜਿੰਨਾ ਕੁ ਪਤਾ ਸੀ ਓਨਾ ਕੁ ਉਸਨੇ ਸਪੱਸ਼ਟ ਅਤੇ ਇਸ਼ਾਰੇ ਨਾਲ ਸਮਝਾ ਦਿੱਤਾ।

ਰਾਮ ਨਾਥ ਸਭ ਕੁੱਝ ਸਮਝ ਗਿਆ। ਨੇਹਾ ਨਾਲ ਬਲਾਤਕਾਰ ਹੋਇਆ ਸੀ। ਉਸਨੇ ਖਿਝ ਕੇ ਮੱਥੇ ’ਤੇ ਹੱਥ ਮਾਰਿਆ।

“ਬੋਲਦੀ ਚਾਲਦੀ ਤਾਂ ਹੈ?”

“ਹਾਂ ਠੀਕ ਹੈ। ਮੈਂ ਘੰਟੇ ਤੋਂ ਇਥੇ ਬੈਠੀ ਹਾਂ। ਪਹਿਲਾਂ ਉਹ ਕਦੇ-ਕਦੇ ਬੜਾਉਣ ਲਗਦੀ ਸੀ। ਕਹਿੰਦੀ ਸੀ ਉਨ੍ਹਾਂ ਨੇ ਕਮਲ ਨੂੰ ਮਾਰ ਦਿੱਤਾ। ਮੇਰੀ ਇੱਜ਼ਤ ਬਚਾਉਂਦਾ ਉਹ ਸ਼ਹੀਦ ਹੋ ਗਿਆ। ਮੇਰੀ ਇੱਜ਼ਤ ਲੁੱਟੀ ਗਈ। ਮੈਨੂੰ ਜ਼ਹਿਰ ਦੇ ਕੇ ਮਾਰ ਦਿਓ!”

“ਕਿਸ ਨੇ ਕੀਤਾ ਇਹ ਸਭ ਕੁੱਝ? ਕੁੱਝ ਦੱਸਦੀ ਸੀ?”

“ਨਹੀਂ! ਮੈਂ ਪੁੱਛਿਆ ਸੀ। ਕੁੱਝ ਨਹੀਂ ਦੱਸਿਆ। ਸ਼ਾਇਦ ਉਸ ਨੂੰ ਉਨ੍ਹਾਂ ਬਾਰੇ ਪਤਾ ਨਹੀਂ।”

“ਲੇਡੀ ਡਾਕਟਰ ਕਿਉਂ ਨਹੀਂ ਆਈ?”

“ਇਥੇ ਇੱਕ ਬਾਬੂ ਜਿਹਾ ਫਿਰਦਾ ਸੀ। ਕਹਿੰਦਾ ਸੀ ਉਹ ਸਾਈਕਲ ਸਟੈਂਡ ਦਾ ਠੇਕੇਦਾਰ ਹੈ। ਕਹਿੰਦਾ ਸੀ ਡਾਕਟਰ ਦਸ ਵਜੇ ਰਾਊਂਡ ਤੇ ਆਏਗੀ। ਕਹਿੰਦਾ ਸੀ ਪਹਿਲਾਂ ਬੁਲਾਉਣੀ ਹੈ ਤਾਂ ਦੱਸੋ? ਪੁੱਛਦਾ ਸੀ ਕੋਈ ਨੇਹਾ ਦਾ ਵਾਰਿਸ ਨਹੀਂ? ਆਇਆ ਹੈ ਤਾਂ ਮਿਲਾਓ। ਇਸ ਲੜਕੀ ਦੀ ਕਹਿੰਦਾ ਰਿਪੋਰਟ ਬਨਣੀ ਹੈ। ਕਿਸ ਤਰ੍ਹਾਂ ਬਨਾਉਣੀ ਹੈ? ਮੈਂ ਆਖ ਦਿੱਤਾ ਸੀ, ਜਦੋਂ ਕੋਈ ਆਇਆ ਭੇਜ ਦਿਆਂਗੀ। ਭਰਾ ਜੀ ਉਸ ਬੰਦੇ ਨੂੰ ਮਿਲ ਕੇ ਡਾਕਟਰ ਨੂੰ ਬੁਲਾਓ। ਮੱਥਾ ਡਮ੍ਹੋ ਭੈੜੀ ਡਾਕਟਰਨੀ ਦਾ। ਫੁੱਲ ਵਰਗੀ ਕੁੜੀ ਮੁਰਝਾਈ ਪਈ ਹੈ।”

ਇੱਕ ਪੜੋਸਣ ਨੇ ਜਿਹੜੀ ਕੁੱਝ ਦੇਰ ਪਹਿਲਾਂ ਨੇਹਾ ਕੋਲੋਂ ਉਠ ਕੇ ਗਈ ਸੀ ਡਾਕਟਰ ਦੀ ਗ਼ੈਰ-ਹਾਜ਼ਰੀ ਦਾ ਕਾਰਨ ਦੱਸਿਆ।

“ਅੰਕਲ ਮੈਂ ਨਰਸ ਨੂੰ ਪੁੱਛਿਆ ਸੀ ਕਿ ਡਾਕਟਰ ਕਿਉਂ ਨਹੀਂ ਆਉਂਦੀ। ਉਹ ਕਹਿੰਦੀ ਡਾਕਟਰ ਕਿਸੇ ਮੰਤਰੀ ਦੀ ਨੂੰਹ ਹੈ। ਉਸਨੂੰ ਕਿਸੇ ਦਾ ਡਰ ਨਹੀਂ। ਜਦੋਂ ਦਿਲ ਕੀਤਾ ਆਏਗੀ। ਪਲੀਜ਼ ਕੁੱਝ ਕਰੋ। ਮੇਰੀ ਸਹੇਲੀ ਮਰ ਜਾਏਗੀ।”

ਅੱਖਾਂ ਵਿੱਚ ਹੰਝੂ ਭਰ ਕੇ ਪਲਵੀ ਨੇ ਆਪਣਾ ਤਜਰਬਾ ਰਾਮ ਨਾਥ ਨਾਲ ਸਾਂਝਾ ਕੀਤਾ।

“ਇਸੇ ਲਈ ਵਾਰਡ ਖਾਲੀ ਪਿਆ ਹੈ,” ਮਨ ਹੀ ਮਨ ਸੋਚਦੇ ਰਾਮ ਨਾਥ ਨੂੰ ਸਮਝ ਨਹੀਂ ਸੀ ਆ ਰਹੀ ਉਹ ਡਾਕਟਰ ਨੂੰ ਕਿਸ ਤਰ੍ਹਾਂ ਡਿਊਟੀ ਤੇ ਹਾਜ਼ਰ ਕਰਾਏ? ਹਾਲਾਤ ਅਜਿਹੇ ਸਨ ਕਿ ਕਿਸੇ ਦੀ ਸ਼ਿਕਾਇਤ ਨਹੀਂ ਸੀ ਕੀਤੀ ਜਾ ਸਕਦੀ, ਕਿਸੇ ਨਾਲ ਲੜਿਆ ਨਹੀਂ ਸੀ ਜਾ ਸਕਦਾ। ਕਾਨੂੰਨ ਦੇ ਅਸਲ ਮਕਸਦ ਦਾ ਮਜ਼ਾਕ ਉਡਾਇਆ ਜਾ ਰਿਹਾ ਸੀ। ਕਾਨੂੰਨ ਦੇ ਨਾਂ ਤੇ ਮਰੀਜ਼ ਨੂੰ ਡਾਕਟਰੀ ਸਹਾਇਤਾ ਤੋਂ ਵਾਂਝਾ ਰੱਖਿਆ ਜਾ ਰਿਹਾ ਸੀ।

ਮਰੀਜ਼ ਦੇ ਜ਼ਖਮ ਸੜਦੇ ਜਾ ਰਹੇ ਸਨ, ਖ਼ੂਨ ਵਹਿ ਰਿਹਾ ਸੀ, ਕੱਪੜੇ ਗੰਦੇ ਸਨ, ਜ਼ਖਮਾਂ ਵਿੱਚ ਮਿੱਟੀ-ਘੱਟਾ ਪੈ ਜਾਣ ਕਾਰਨ ‘ਇਨਫੈਕਸ਼ਨ’ ਦਾ ਡਰ ਸੀ। ਇੰਜਰੀ ਰਿਪੋਰਟ ਦੇ ਬਹਾਨੇ ਮਰੀਜ਼ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ ਸੀ।

ਰਾਮ ਨਾਥ ਨੇ ਆਲੇ-ਦੁਆਲੇ ਦਾ ਜਾਇਜ਼ਾ ਲਿਆ। ਨਜ਼ਦੀਕੀ ਰਿਸ਼ਤੇਦਾਰਾਂ ਵਿਚੋਂ ਕੋਈ ਉਸ ਨੂੰ ਨਜ਼ਰ ਨਹੀਂ ਸੀ ਆ ਰਿਹਾ। ਫ਼ੋਨ ਉਹ ਬਹੁਤ ਥਾਈਂ ਕਰਵਾ ਚੁੱਕਾ ਸੀ। ਕੋਈ ਆਏ ਅਤੇ ਰਾਮ ਨਾਥ ਦੀ ਜ਼ਿੰਮੇਵਾਰੀ ਵੰਡਾਏ। ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਸੀ।

ਰਾਮ ਨਾਥ ਦੇ ਆ ਜਾਣ ਨਾਲ ਪੜੋਸੀ ਆਪਣੇ ਆਪ ਨੂੰ ਭਾਰ ਮੁਕਤ ਸਮਝਣ ਲਗ ਪਏ। ਇੱਕ-ਇੱਕ ਕਰ ਕੇ ਉਹ ਘਰ ਨੂੰ ਮੁੜਨ ਲੱਗੇ। ਕਿਸੇ ਨੇ ਦਫ਼ਤਰ ਜਾਣਾ ਸੀ, ਕਿਸੇ ਦੇ ਬੱਚੇ ਸਕੂਲੋਂ ਲੇਟ ਹੋ ਰਹੇ ਸਨ। ਕਿਸੇ ਨੇ ਦੁਕਾਨ ਖੋਲ੍ਹਣੀ ਸੀ, ਕਿਸੇ ਨੇ ਬੱਸ ਚੜ੍ਹਨਾ ਸੀ।

ਰਾਮ ਨਾਥ ਨੂੰ ਨੇਹਾ ਦੀ ਅਸਲੀ ਹਾਲਤ ਦਾ ਪੂਰਾ ਜਾਇਜ਼ਾ ਨਹੀਂ ਸੀ ਹੋ ਰਿਹਾ। ਮਾਮੇ ਭਾਣਜੀ ਵਾਲੀ ਅੱਖਾਂ ਦੀ ਸ਼ਰਮ ਦੀ ਕੋਈ ਮਹੱਤਤਾ ਨਹੀਂ ਸੀ ਰਹਿ ਗਈ। ਸਾਰੇ ਸਮਾਜਕ ਰਿਸ਼ਤੇ ਛਿੱਕੇ ਟੰਗ ਕੇ ਰਾਮ ਨਾਥ ਨੇ ਨੇਹਾ ਦੇ ਸਰੀਰ ’ਤੇ ਪਈ ਚਾਦਰ ਉਪਰ ਚੁੱਕਣੀ ਸ਼ੁਰੂ ਕੀਤੀ। ਉਹ ਕੁੜੀ ਦੇ ਸਰੀਰ ਦੀ ਹਾਲਤ ਅੱਖੀਂ ਦੇਖਣਾ ਚਾਹੁੰਦਾ ਸੀ।

ਨੇਹਾ ਦੇ ਸਾਰੇ ਕੱਪੜੇ ਲੀਰੋ-ਲੀਰ ਅਤੇ ਖ਼ੂਨ ਨਾਲ ਲੱਥ-ਪੱਥ ਸਨ। ਬਾਹਾਂ, ਹਿੱਕ ਅਤੇ ਢਿੱਡ ਉਪਰ ਨੇਹਾ ਅਤੇ ਬਲਾਤਕਾਰੀ ਵਿਚਕਾਰ ਹੋਈ ਜੱਦੋਜਹਿਦ ਦੇ ਨਿਸ਼ਾਨ ਸਨ। ਇਹੋ ਹਾਲ ਪੱਟਾਂ ਅਤੇ ਲੱਤਾਂ ਦਾ ਸੀ। ਰਾਮ ਨਾਥ ਨੇ ਇੱਕ-ਇੱਕ ਅੰਗ ਹਿਲਾ ਕੇ, ਟੋਹ ਕੇ ਦੇਖਿਆ। ਸ਼ੁਕਰ ਸੀ ਸਭ ਅੰਗ ਸਬੂਤੇ ਸਨ।

ਨੇਹਾ ਨੂੰ ਸਰੀਰਕ ਨਾਲੋਂ ਮਾਨਸਿਕ ਨੁਕਸਾਨ ਵੱਧ ਹੋਇਆ ਸੀ। ਕੁੱਝ ਕੁ ਰਾਹਤ ਮਹਿਸੂਸ ਕਰਕੇ ਰਾਮ ਨਾਥ ਨੂੰ ਵੇਦ ਦੀ ਚਿੰਤਾ ਖਾਣ ਲੱਗੀ।

“ਮੈਂ ਕਰਦਾਂ ਕੋਈ ਇੰਤਜ਼ਾਮ, ਬੱਸ ਪੰਜਾਂ ਮਿੰਟਾਂ ਵਿੱਚ ਮੈਂ ਆਇਆ” ਪਲਵੀ ਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਵਿਸ਼ਵਾਸ ਦਿਵਾਉਂਦਾ ਰਾਮ ਨਾਥ ਹੱਡੀਆਂ ਦੇ ਵਾਰਡ ਵੱਲ ਹੋ ਲਿਆ। ਸੱਟਾਂ ਵੱਜੀਆਂ ਨੂੰ ਪੰਜ ਛੇ ਘੰਟੇ ਹੋ ਗਏ ਸਨ। ਮਰੀਜ਼ਾਂ ਨੂੰ ਹਾਲੇ ਤਕ ਡਾਕਟਰਾਂ ਨੇ ਛੂਹਿਆ ਤਕ ਨਹੀਂ ਸੀ। ਡਾਕਟਰਾਂ ਦੀ ਇਹ ਅਣਗਹਿਲੀ ਮਰੀਜ਼ਾਂ ਲਈ ਮੁਲਜ਼ਮਾਂ ਨਾਲੋਂ ਵੱਧ ਘਾਤਕ ਸਿੱਧ ਹੋ ਰਹੀ ਸੀ।

ਪਰ ਰਾਮ ਨਾਥ ਕਿਸ ਨਾਲ ਟੱਕਰ ਮਾਰੇ?

ਇੱਕ ਮਿੰਟ ਲਈ ਉਸਦੇ ਜ਼ਿਹਨ ਵਿੱਚ ਸਾਈਕਲ ਸਟੈਂਡ ਦੇ ਠੇਕੇਦਾਰ ਦਾ ਨਾਂ ਘੁੰਮਿਆ। ਰਾਮ ਨਾਥ ਉਸਦੇ ਮੁਹਾਂਦਰੇ ਦੀ ਕਲਪਨਾ ਕਰਨ ਲੱਗਾ। ਕੋਈ ਮੋਟੇ ਢਿੱਡ ਵਾਲਾ, ਖਰਬੜੀ ਦਾੜ੍ਹੀ ਵਾਲਾ, ਕਾਲਾ ਕਲੋਟਾ ਜਿਹਾ। ਕੁੜਤੇ ਪਜਾਮੇ ਅਤੇ ਮੋਢੇ ਤੇ ਰੱਖੇ ਪਰਨੇ ਵਾਲਾ। ਸਿਵਲ ਹਸਪਤਾਲਾਂ ਵਿੱਚ ਮਿਲਦੇ ਆਮ ਟਾਊਟਾਂ ਵਰਗਾ ਉਹ ਟਾਊਟ ਹੋਏਗਾ। ਨੇਹਾ ਵਾਲਾ ਕੇਸ ਉਸਨੂੰ ਆਮ ਬਲਾਤਕਾਰ ਵਰਗਾ ਕੇਸ ਲੱਗਾ ਹੋਏਗਾ। ਦਲਾਲ ਡਾਕਟਰ ਦੀ ਫ਼ੀਸ ਦਾ ਜੁਗਾੜ ਕਰਨ ਵਿੱਚ ਰੁੱਝਾ ਹੋਏਗਾ।

ਪਰ ਇਹ ਮੁਕੱਦਮਾ ਆਪਣੀ ਕਿਸਮ ਦਾ ਸੀ। ਅਸਲ ਮਾਮਲਾ ਚੋਰੀ ਡਕੈਤੀ ਦਾ ਸੀ। ਅਜਿਹੇ ਕੇਸਾਂ ਵਿੱਚ ਅਕਸਰ ਮੁਲਜ਼ਮ ਪੁਲਸ ਦੇ ਹੱਥ ਨਹੀਂ ਆਉਂਦੇ। ਆਉਣ ਤਾਂ ਸਾਲ ਛੇ ਮਹੀਨੇ ਪਿਛੋਂ ਆਉਂਦੇ ਹਨ। ਉਦੋਂ ਤਕ ਇੰਨੀ ਦੇਰ ਹੋ ਚੁੱਕੀ ਹੁੰਦੀ ਹੈ ਕਿ ਸਾਰੇ ਸਬੂਤ ਮਿਟ ਚੁੱਕੇ ਹੁੰਦੇ ਹਨ। ਕਾਨੂੰਨ ਦੋਸ਼ੀਆਂ ਦੀ ਪਿੱਠ ਪਲੋਸਦਾ ਹੈ। ਸ਼ੱਕ ਦਾ ਫ਼ਾਇਦਾ ਦੇ ਕੇ ਬਰੀ ਕਰ ਦਿੰਦਾ ਹੈ।

ਇਸ ਕੇਸ ਦਾ ਇਹੋ ਹਸ਼ਰ ਹੋਣ ਵਾਲਾ ਸੀ। ਰਾਮ ਨਾਥ ਨੂੰ ਹੁਣੇ ਸੈਂਕੜੇ ਕਮਜ਼ੋਰੀਆਂ ਨਜ਼ਰ ਆ ਰਹੀਆਂ ਸਨ। ਥੋੜ੍ਹੀ ਦੇਰ ਬਾਅਦ ਪੁਲਸ ਨੇ ਭਾ ਦੀ ਮਚਾ ਦੇਣੀ ਸੀ। ਪਰਚਾ ਕਟਵਾਓ। ਕਾਨੂੰਨ ਕਹਿੰਦਾ ਸੀ, ਪਰਚੇ ਵਿੱਚ ਹੋਈ ਵਾਰਦਾਤ ਦੀ ਹਰ ਬਰੀਕੀ ਦਰਜ ਕਰਾਓ। ਦੋਸ਼ੀਆਂ ਦੇ ਨਾਂ, ਪਤੇ, ਹੁਲੀਏ। ਕਿਸ ਦੋਸ਼ੀ ਕੋਲ ਕਿਹੜਾ ਹਥਿਆਰ ਸੀ, ਉਸ ਹਥਿਆਰ ਨਾਲ ਉਸ ਨੇ ਕਿਸ-ਕਿਸ ਬੰਦੇ ਦੇ ਕਿੱਥੇ-ਕਿੱਥੇ ਸੱਟ ਮਾਰੀ। ਇਹ ਸਭ ਸਪੱਸ਼ਟ ਦੱਸਿਆ ਜਾਵੇ। ਕਿਧਰੇ ਕੋਤਾਹੀ ਰਹਿ ਗਈ ਤਾਂ ਕਹਾਣੀ ਨੂੰ ਸ਼ੱਕੀ ਗਿਣਿਆ ਜਾਣਾ ਸੀ। ਸ਼ੱਕ ਦਾ ਫ਼ਾਇਦਾ ਦੋਸ਼ੀਆਂ ਨੂੰ ਮਿਲਣਾ ਸੀ।

ਘਟਨਾ ਵਾਲੀ ਥਾਂ ’ਤੇ ਮੌਜੂਦ ਚਾਰ ਬੰਦਿਆਂ ਵਿਚੋਂ ਇੱਕ ਸਦਾ ਦੀ ਨੀਂਦ ਸੌਂ ਚੁੱਕਾ ਸੀ। ਬਾਕੀ ਦੇ ਤਿੰਨਾਂ ਨੂੰ ਆਪਣੀ ਹੋਸ਼ ਨਹੀਂ ਸੀ। ਦੋਸ਼ੀਆਂ ਦੀ ਗਿਣਤੀ, ਹੁਲੀਆ ਅਤੇ ਘਟਨਾਕ੍ਰਮ ਦਾ ਵੇਰਵਾ ਕੌਣ ਦੇਵੇਗਾ?

ਇਹ ਵਾਰਦਾਤ ਸਾਧਾਰਨ ਬੰਦਿਆਂ ਵੱਲੋਂ ਨਹੀਂ ਸੀ ਕੀਤੀ ਗਈ। ਦੋਸ਼ੀ ਆਦੀ ਮੁਜਰਮ ਜਾਪਦੇ ਸਨ। ਉਹ ਕਾਨੂੰਨੀ ਨੁਕਤਿਆਂ ਤੋਂ ਜਾਣੂ ਹੋਣਗੇ। ਉਹ ਹੱਥਾਂ ਉਪਰ ਦਸਤਾਨੇ ਚੜ੍ਹਾ ਕੇ, ਮੂੰਹ ਸਿਰ ਢੱਕ ਕੇ ਅਤੇ ਪਿੰਡੇ ਉਪਰ ਇਤਰ ਛਿੜਕ ਕੇ ਆਏ ਹੋਣਗੇ। ਉਨ੍ਹਾਂ ਨੇ ਵੇਦ ਹੋਰਾਂ ਨੂੰ ਸੁੱਤਿਆਂ ਨੂੰ ਨੱਪ ਲਿਆ ਹੋਵੇਗਾ। ਕੀ ਹੋ ਰਿਹਾ ਹੈ? ਇਹ ਸਮਝਣ ਦਾ ਕਿਸੇ ਨੂੰ ਮੌਕਾ ਹੀ ਨਹੀਂ ਮਿਲਿਆ ਹੋਣਾ। ਘਰ ਦੇ ਕਿਸੇ ਮੈਂਬਰ ਤੋਂ ਦੋਸ਼ੀਆਂ ਦੀ ਪਛਾਣ ਨਹੀਂ ਹੋਣੀ। ਸ਼ੱਕ ਦਾ ਲਾਭ ਫੇਰ ਦੋਸ਼ੀਆਂ ਨੂੰ ਮਿਲੇਗਾ।

ਫੇਰ ਡਾਕਟਰਾਂ ਦਾ ਘਰ ਕਿਉਂ ਭਰਿਆ ਜਾਵੇ?

ਇਸ ਮਸਲੇ ਤੇ ਵਿਚਾਰ ਕਰਦੇ ਰਾਮ ਨਾਥ ਨੂੰ ਪਤਾ ਨਹੀਂ ਸੀ ਲੱਗਾ ਕਦੋਂ ਉਹ ਹੱਡੀਆਂ ਦੇ ਵਾਰਡ ਪੁੱਜ ਗਿਆ।

ਹੱਡੀਆਂ ਵਾਲਾ ਵਾਰਡ ਖਾਲੀ ਪਿਆ ਸੀ, ਇਥੇ ਇੱਕ ਵੀ ਮਰੀਜ਼ ਨਹੀਂ ਸੀ।

ਵੇਦ ਨੂੰ ਵਾਰਡ ਵਿੱਚ ਨਾ ਦੇਖ ਕੇ ਰਾਮ ਨਾਥ ਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਸ਼ਾਇਦ ਵੇਦ ਚੱਲ ਵੱਸਿਆ ਸੀ।

“ਵੇਦ ਜੀ ਨੂੰ ਮਿਲਣਾ ਹੈ? ਆਓ ਮੇਰੇ ਨਾਲ। ਉਹ ਐਕਸਰੇ ਵਿਭਾਗ ਵਿੱਚ ਹਨ।”

ਇਹ ਬਾਬੂ ਜੈ ਨਰਾਇਣ ਅਤੇ ਰਾਮ ਨਾਥ ਦੋਹਾਂ ਲਈ ਓਪਰਾ ਸੀ। ਨਾ ਉਹ ਵੇਦ ਦਾ ਪੜੋਸੀ ਸੀ ਨਾ ਰਿਸ਼ਤੇਦਾਰ।

“ਕੀ ਹਾਲ ਹੈ ਵੇਦ ਜੀ ਦਾ?” ਰਾਮ ਨਾਥ ਦਾ ਉਹੋ ਉਤਸੁਕਤਾ ਭਰਿਆ ਸਵਾਲ ਇਸ ਵਾਰ ਇਸ ਅਜਨਬੀ ਬਾਬੂ ਨੂੰ ਸੀ।

“ਖ਼ਤਰੇ ਤੋਂ ਪੂਰੀ ਤਰ੍ਹਾਂ ਬਾਹਰ ਨੇ। ਲੱਤਾਂ ਬਾਹਾਂ ਟੁੱਟੀਆਂ ਨੇ। ਐਕਸਰੇ ਹੋਣੇ ਨੇ,”

ਬਾਬੂ ਦੇ ਮੂੰਹੋਂ ਇੰਨੀ ਗੱਲ ਸੁਣ ਕੇ ਰਾਮ ਨਾਥ ਦੇ ਸਾਹ ਵਿੱਚ ਸਾਹ ਆਇਆ।

“ਤੁਸੀਂ?” ਜੈ ਨਰਾਇਣ ਨੇ ਬਾਬੂ ਤੋਂ ਉਸਦੀ ਪਹਿਚਾਣ ਪੁੱਛੀ।

“ਮੈਂ ਠੇਕੇਦਾਰ ਹਾਂ। ਸੋਹਣ ਲਾਲ ਮੇਰਾ ਨਾਂ ਹੈ।” ਸੋਨੇ ਦੀਆਂ ਤਿੰਨ ਮੁੰਦਰੀਆਂ ਵਾਲੇ ਸੱਜੇ ਹੱਥ ਨੂੰ ਹਿੱਕ ਤੇ ਰੱਖ ਕੇ ਬਾਬੂ ਨੇ ਆਪਣਾ ਨਾਂ ਅਤੇ ਕਿੱਤਾ ਦੱਸਿਆ। ਜੈ ਨਰਾਇਣ ਅਤੇ ਰਾਮ ਨਾਥ ਬਾਕੀ ਦਾ ਕਿੱਸਾ ਆਪੇ ਸਮਝ ਗਏ।

“ਇਹ ਵਾਰਡ ਖਾਲੀ ਕਿਉਂ ਪਿਆ ਹੈ?” ਟਾਇਮ ਪਾਸ ਕਰਨ ਲਈ ਰਸਤੇ ਵਿੱਚ ਜੈ ਨਰਾਇਣ ਨੇ ਠੇਕੇਦਾਰ ਤੋਂ ਪੁੱਛਿਆ।

“ਇਸ ਵਾਰਡ ਦੇ ਡਾਕਟਰ ਦੀ ਤਰੱਕੀ ਹੋ ਗਈ ਹੈ। ਇਸ ਹਸਪਤਾਲ ਦਾ ਇਹ ਸਭ ਤੋਂ ਅਹਿਮ ਵਾਰਡ ਹੈ। ਲੜਾਈ ਝਗੜੇ ਵਿੱਚ ਹੱਡ ਤੁੜਾ ਕੇ ਲੋਕ ਇਸੇ ਵਾਰਡ ਵਿੱਚ ਆਉਂਦੇ ਹਨ। ਡਾਕਟਰ ਦੋਹਾਂ ਪਾਸਿਆਂ ਤੋਂ ਪੈਸੇ ਝਾੜਦੇ ਹਨ। ਕਈ ਡਾਕਟਰ ਇਥੇ ਆਉਣ ਲਈ ਭੱਜ-ਨੱਠ ਕਰ ਰਹੇ ਹਨ। ਇੱਕ ਜਾਂਦਾ ਹੈ ਆਪਣੇ ਆਰਡਰ ਕਰਵਾ ਲੈਂਦਾ ਹੈ। ਦੂਜਾ ਉਸ ਤੋਂ ਵੱਡਾ ਬਰੀਫ਼-ਕੇਸ ਲੈ ਜਾਂਦਾ ਹੈ। ਉਹ ਪਹਿਲੇ ਆਰਡਰ ਕੈਂਸਲ ਕਰਵਾ ਕੇ ਆਪਣੇ ਆਰਡਰ ਕਰਵਾ ਲੈਂਦਾ ਹੈ। ਦੋ ਮਹੀਨੇ ਵਿੱਚ ਪੰਜ ਬਦਲੀਆਂ ਹੋ ਗਈਆਂ। ਇਸੇ ਚੱਕਰ ਕਾਰਨ ਥਾਂ ਖਾਲੀ ਪਈ ਹੈ। ਬਿਨਾਂ ਡਾਕਟਰ ਤੋਂ ਮਰੀਜ਼ਾਂ ਨੇ ਇਥੇ ਆ ਕੇ ਕੀ ਕਰਨਾ ਹੈ?”

“ਫੇਰ ਸਾਡੇ ਮਰੀਜ਼ ਦਾ ਇਲਾਜ ਕੌਣ ਕਰੇਗਾ?”

“ਕਿਸੇ ਨੇ ਨਹੀਂ। ਐਕਸਰੇ ਕਰਾਓ। ਮਨਮਰਜ਼ੀ ਦੀ ਰਿਪੋਰਟ ਲਓ। ਫੇਰ ਜਿਹੜੇ ਮਰਜ਼ੀ ਚੰਗੇ ਹਸਪਤਾਲ ਵਿੱਚ ਚਲੇ ਜਾਓ।”

ਹਸਪਤਾਲ ਦੀ ਸਥਿਤੀ ਤੋਂ ਜਾਣੂ ਕਰਵਾਉਂਦਾ ਠੇਕੇਦਾਰ ਉਨ੍ਹਾਂ ਨੂੰ ਐਕਸਰੇ ਵਿਭਾਗ ਕੋਲ ਲੈ ਆਇਆ।

ਐਕਸਰੇ-ਵਿਭਾਗ ਅੱਗੇ ਮਰੀਜ਼ਾਂ ਦੀ ਭੀੜ ਲੱਗੀ ਹੋਈ ਸੀ।

ਇੱਕ ਅੱਠ ਸਾਲ ਦੀ ਕੁੜੀ ਦੀ ਸਾਈਕਲ ਸਿੱਖਦਿਆਂ ਲੱਤ ਟੁੱਟ ਗਈ। ਉਹ ਦਰਦ ਨਾਲ ਕਰਾਹ ਰਹੀ ਸੀ। ਉਸਦੇ ਮਾਂ-ਬਾਪ ਉਸਨੂੰ ਚੁੱਪ ਕਰਾਉਣ ਦਾ ਯਤਨ ਕਰ ਰਹੇ ਸਨ।

ਫੈਕਟਰੀ ਦੀ ਉਸਾਰੀ ਚਲਦੇ ਸਮੇਂ ਪੈੜ ਹਿੱਲ ਜਾਣ ਕਾਰਨ ਇੱਕ ਮਜ਼ਦੂਰ ਜ਼ਮੀਨ ਤੇ ਡਿੱਗ ਪਿਆ ਸੀ। ਉਸਦਾ ਮੋਢਾ ਟੁੱਟ ਗਿਆ ਸੀ। ਕੁੱਝ ਮਜ਼ਦੂਰ ਨੇਤਾ ਉਸ ਨੂੰ ਹਸਪਤਾਲ ਲੈ ਕੇ ਆਏ ਸਨ। ਰਿਪੋਰਟ ਲੈ ਕੇ ਉਨ੍ਹਾਂ ਨੇ ਮਾਲਕ ਤੇ ਕਲੇਮ ਦਾ ਮੁਕੱਦਮਾ ਠੋਕਣਾ ਸੀ।

ਸਭ ਤੋਂ ਪਹਿਲਾਂ ਨੰਬਰ ਵੇਦ ਦਾ ਸੀ। ਉਹ ਆਇਆ ਵੀ ਸਭ ਤੋਂ ਪਹਿਲਾਂ ਸੀ ਅਤੇ ਉਸ ਦੀਆਂ ਸੱਟਾਂ ਵੀ ਗੰਭੀਰ ਸਨ। ਉਸਦੇ ਨਾਲ ਇੱਕ ਹੌਲਦਾਰ ਖੜਾ ਸੀ, ਜਿਸ ਨੂੰ ਹੁਣੇ-ਹੁਣੇ ਮਰੀਜ਼ਾਂ ਦਾ ਮੁਆਇਨਾ ਕਰਾਉਣ ਲਈ ਹਸਪਤਾਲ ਭੇਜਿਆ ਗਿਆ ਸੀ।

ਵੇਦ ਸਟਰੈਚਰ ਉਪਰ ਬੇਹੋਸ਼ ਪਿਆ ਸੀ। ਕੁੱਝ ਬੰਦੇ ਉਸਨੂੰ ਘੇਰਾ ਪਾਈ ਖੜੇ ਸਨ। ਇਹ ਕੌਣ ਸਨ ਅਤੇ ਕੀ ਕਰ ਰਹੇ ਸਨ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਜਾਨਣ ਲਈ ਰਾਮ ਨਾਥ ਤੇਜ਼ੀ ਨਾਲ ਵੇਦ ਵੱਲ ਵਧਿਆ।

ਆਪਣੇ ਜੀਜੇ ਸਰਦਾਰੀ ਲਾਲ ਨੂੰ ਵੇਦ ਕੋਲ ਖੜ੍ਹਾ ਦੇਖ ਕੇ ਰਾਮ ਨਾਥ ਨੇ ਸੁੱਖ ਦਾ ਸਾਹ ਲਿਆ। ਹੁਣ ਉਹ ਇੱਕ ਅਤੇ ਇੱਕ ਗਿਆਰਾਂ ਹੋ ਗਏ ਸਨ।

ਸਰਦਾਰੀ ਲਾਲ ਨਾਲ ਉਸ ਦਾ ਦੋਸਤ ਡਾਕਟਰ ਦੇਵ ਵੀ ਸੀ। ਡਾਕਟਰ ਦੇਵ ਵੇਦ ਦਾ ਮੁਆਇਨਾ ਕਰ ਰਿਹਾ ਸੀ। ਮੁਆਇਨਾ ਮੁਕੰਮਲ ਕਰਕੇ ਡਾਕਟਰ ਰਾਮ ਨਾਥ ਅਤੇ ਸਰਦਾਰੀ ਲਾਲ ਨੂੰ ਇੱਕ ਪਾਸੇ ਲੈ ਗਿਆ।

ਵੇਦ ਦੀਆਂ ਦੋਹੇਂ ਬਾਹਾਂ ਅਤੇ ਦੋਹੇਂ ਲੱਤਾਂ ਕਈ-ਕਈ ਥਾਵਾਂ ਤੋਂ ਟੁੱਟੀਆਂ ਹੋਈਆਂ ਸਨ। ਇਕੱਲੇ ਪਲੱਸਤਰ ਨਾਲ ਕੰਮ ਨਹੀਂ ਸੀ ਚੱਲਣਾ। ਰਾਡ ਪਾਉਣੇ ਪੈਣੇ ਸਨ। ਜੁਬਾੜੇ ਦੀ ਇੱਕ ਹੱਡੀ ਵੀ ਟੁੱਟੀ ਲਗਦੀ ਸੀ। ਉਹ ਹੱਡੀ ਦੀ ਸਹੀ ਹਾਲਤ ਸਕੈਨ ਬਾਅਦ ਪਤਾ ਚੱਲਣੀ ਸੀ। ਜਾਨ ਨੂੰ ਕੋਈ ਖਤਰਾ ਨਹੀਂ ਸੀ ਪਰ ਫੌਰੀ ਸੰਭਾਲ ਜ਼ਰੂਰੀ ਸੀ।

ਸਰਦਾਰੀ ਲਾਲ ਨੂੰ ਐਕਸਰੇ ਵਾਲੇ ਡਾਕਟਰ ਦੀ ਗ਼ੈਰ-ਹਾਜ਼ਰੀ ਦਾ ਕਾਰਨ ਪਤਾ ਲਗ ਚੁੱਕਾ ਸੀ। ਇਸ ਡਾਕਟਰ ਦੀ ਦਯਾਨੰਦ ਹਸਪਤਾਲ ਦੇ ਬਾਹਰ ਆਪਣੀ ਐਕਸਰੇ ਕਰਨ ਦੀ ਕਲੀਨਿਕ ਸੀ, ਜਿਹੜੀ ਉਸਨੇ ਆਪਣੀ ਪਤਨੀ ਦੇ ਨਾਂ ਖੋਲ੍ਹੀ ਹੋਈ ਸੀ। ਹਸਪਤਾਲ ਉਹ ਘੰਟੇ ਦੋ ਘੰਟੇ ਲਈ ਆਉਂਦਾ ਸੀ। ਬਾਰਾਂ ਇੱਕ ਵਜੇ ਦੇ ਕਰੀਬ ਜਦੋਂ ਸਾਰੇ ਮਰੀਜ਼ ਇਕੱਠੇ ਹੋ ਜਾਂਦੇ ਸਨ ਉਹ ਇੱਕ ਦੋ ਐਕਸਰੇ ਕਰਦਾ ਸੀ ਜਿਸ ਵਿੱਚ ਫ਼ੀਸ ਮਿਲਦੀ ਸੀ। ਬਾਕੀਆਂ ਲਈ ਇਕੋ ਬਹਾਨਾ ਸੀ, ਫਿਲਮਾਂ ਖ਼ਤਮ ਹਨ। ਰੋਂਦੇ ਕੁਰਲਾਂਦੇ ਮਰੀਜ਼ ਵਾਪਸ ਚਲੇ ਜਾਂਦੇ ਸਨ।

ਅੱਜ ਉਹ ਅਦਾਲਤ ਵਿੱਚ ਸ਼ਹਾਦਤ ਦੇਣ ਗਿਆ ਹੋਇਆ ਸੀ। ਪਤਾ ਨਹੀਂ ਕਦੋਂ ਸ਼ਹਾਦਤ ਹੋਵੇ ਅਤੇ ਕਦੋਂ ਉਹ ਮੁੜੇ। ਕਦੇ-ਕਦੇ ਸ਼ਹਾਦਤ ਸ਼ਾਮ ਦੇ ਚਾਰ ਵਜੇ ਤਕ ਨਹੀਂ ਸੀ ਹੁੰਦੀ। ਅਜਿਹੀ ਸੂਰਤ ਵਿੱਚ ਫਰਮਾਸਿਸਟਾਂ ਨੂੰ ਮਰੀਜ਼ਾਂ ਕੋਲੋਂ ਮੁਆਫ਼ੀ ਮੰਗਣੀ ਪੈਂਦੀ ਸੀ।

ਰਾਮ ਨਾਥ ਨੂੰ ਡਾਕਟਰ ਦੇ ਇਸ ਬਹਾਨੇ ਤੇ ਗੁੱਸਾ ਆਇਆ। ਉਹ ਕੋਰਾ ਝੂਠ ਬੋਲ ਰਿਹਾ ਸੀ। ਡਾਕਟਰ ਗਿਆਰਾਂ ਸਾਢੇ ਗਿਆਰਾਂ ਵਜੇ ਅਦਾਲਤ ਆਉਂਦੇ ਹਨ। ਜੱਜ ਉਨ੍ਹਾਂ ਨੂੰ ਪਹਿਲ ਦਿੰਦੇ ਸਨ। ਸਾਰੇ ਕੰਮ ਰੋਕ ਕੇ ਉਨ੍ਹਾਂ ਦੀ ਗਵਾਹੀ ਹੁੰਦੀ ਹੈ। ਮਕਸਦ ਇਹੋ ਹੈ। ਮਰੀਜ਼ ਰੁਲਦੇ ਨਾ ਰਹਿਣ। ਇਹ ਸ਼ਹਾਦਤ ਦੇ ਬਹਾਨੇ ਆਪਣੀ ਕਲੀਨਿਕ ਚਲਾ ਰਿਹਾ ਸੀ।

“ਹੁਣ ਕੀ ਕਰੀਏ? ਡਾਕਟਰ ਨੂੰ ਉਡੀਕੀਏ ਜਾਂ ਕਿਧਰੇ ਹੋਰ ਚੱਲੀਏ? ਕਾਨੂੰਨੀ ਨਜ਼ਰੀਏ ਤੋਂ ਕੀ ਕਰਨਾ ਚਾਹੀਦਾ ਹੈ?”

ਸਰਦਾਰੀ ਲਾਲ ਨੇ ਸਾਰੀ ਜ਼ਿੰਮੇਵਾਰੀ ਰਾਮ ਨਾਥ ਦੇ ਮੋਢਿਆਂ ਉੱਪਰ ਸੁੱਟ ਦਿੱਤੀ।

“ਤੁਸੀਂ ਮੈਨੂੰ ਦੱਸੋ ਕੀ ਸਮੱਸਿਆ ਹੈ? ਆਖੋ ਤਾਂ ਡਾਕਟਰ ਨੂੰ ਹੁਣੇ ਬੁਲਾ ਦਿਆਂ? ਮੇਰੇ ਕੋਲ ਉਸਦੇ ਮੋਬਾਇਲ ਫ਼ੋਨ ਦਾ ਨੰਬਰ ਹੈ।”

ਮਰੀਜ਼ ਦੇ ਵਾਰਿਸਾਂ ਨੂੰ ਸ਼ਸ਼ੋਪੰਜ ਵਿੱਚ ਪਿਆ ਦੇਖਕੇ ਠੇਕੇਦਾਰ ਨੇ ਆਪਣਾ ਉੱਲੂ ਸਿੱਧਾ ਕਰਨ ਦਾ ਇਹ ਠੀਕ ਮੌਕਾ ਸਮਝਿਆ। “ਨਾਲੇ ਤੁਸੀਂ ਆਖਦੇ ਹੋ ਉਹ ਸ਼ਹਾਦਤ ਤੇ ਗਏ ਨੇ?”

“ਓ ਛੱਡੋ! ਅਦਾਲਤ ਨੂੰ ਬੇਨਤੀ ਕਰ ਦੇਣਗੇ। ਆਖ ਦੇਣਗੇ ਐਮਰਜੈਂਸੀ ਕੇਸ ਆ ਗਿਆ।”

ਜੇਬ ਵਿਚੋਂ ਮੋਬਾਇਲ ਫ਼ੋਨ ਕੱਢ ਕੇ ਠੇਕੇਦਾਰ ਉਨ੍ਹਾਂ ਦੇ ਹੁੰਗਾਰੇ ਦਾ ਇੰਤਜ਼ਾਰ ਕਰਨ ਲੱਗਾ।

“ਬੁਲਾ ਫੇਰ! ਦੇਰ ਕਿਉਂ ਕੀਤੀ ਹੈ?” ਡਾਕਟਰ ਦੇਵ ਨੇ ਠੇਕੇਦਾਰ ਦੀ ਹਾਂ ਵਿੱਚ ਹਾਂ ਭਰੀ।

“ਪਹਿਲਾਂ ਫ਼ੀਸ ਤੈਅ ਕਰੋ। ਕੁੱਝ ਅਡਵਾਂਸ ਦਿਓ। ਫੇਰ ਹੀ ਡਾਕਟਰ ਆਏਗਾ?”

ਦੱਸਦੇ ਹਾਂ ਤੈਨੂੰ, ਇੱਕ ਮਿੰਟ ਰੁਕ।” ਆਖ ਕੇ ਡਾਕਟਰ ਰਾਮ ਨਾਥ ਅਤੇ ਸਰਦਾਰੀ ਲਾਲ ਨੂੰ ਇੱਕ ਪਾਸੇ ਲੈ ਗਿਆ।

“ਇਥੇ ਜਿੰਨੀ ਦੇਰ ਹੋਏਗੀ ਮਰੀਜ਼ਾਂ ਦੀ ਜਾਨ ਨੂੰ ਉਨਾ ਖਤਰਾ ਵਧਦਾ ਜਾਏਗਾ। ਮੇਰੇ ਵਿਚਾਰ ਵਿੱਚ ਸਾਨੂੰ ਇਨ੍ਹਾਂ ਨੂੰ ਇਥੋਂ ਫੌਰਨ ਸ਼ਿਫ਼ਟ ਕਰ ਦੇਣਾ ਚਾਹੀਦਾ ਹੈ। ਪਰ ਕਾਨੂੰਨ ਕੀ ਕਹਿੰਦਾ ਹੈ? ਇਹ ਤੁਸੀਂ ਦੇਖੋ।” ਡਾਕਟਰ ਦੇਵ ਨੇ ਡਾਕਟਰੀ ਨਜ਼ਰੀਏ ਤੋਂ ਰਾਏ ਦਿੱਤੀ।

“ਕੇਸ ਦੇ ਸਿਰੇ ਚੜ੍ਹਨ ਦੀ ਕੋਈ ਆਸ ਨਹੀਂ। ਭੱਠ ਪਏ ਕਾਨੂੰਨ ਅਤੇ ਮੁਲਜ਼ਮ। ਸਾਨੂੰ ਮਰੀਜ਼ਾਂ ਨੂੰ ਬਚਾਉਣਾ ਚਾਹੀਦਾ ਹੈ।” ਇਹ ਕਾਨੂੰਨੀ ਰਾਏ ਸੀ।

“ਫੇਰ ਠੀਕ ਹੈ। ਛੁੱਟੀ ਕਰਾਓ ਅਤੇ ਚੱਲੋ। ਬਹੁਤਾ ਸੋਚਣ ਦਾ ਵਕਤ ਨਹੀਂ ਹੈ।” ਡਾਕਟਰ ਦੇਵ ਨੇ ਤੁਰੰਤ ਫੈਸਲਾ ਕਰ ਦਿੱਤਾ।

ਇਸੇ ਦੌਰਾਨ ਇੱਕ ਹੌਲਦਾਰ ਹੱਥੀਂ ਕੋਠੀਉਂ ਸੁਨੇਹਾ ਆ ਗਿਆ। ਪੁਲਸ ਕਪਤਾਨ ਦੋ ਵਾਰ ਕੋਠੀ ਦਾ ਚੱਕਰ ਲਾ ਚੁੱਕਾ ਸੀ। ਕਿਸੇ ਮੰਤਰੀ ਨੇ ਮੌਕਾ ਦੇਖਣ ਆਉਣਾ ਸੀ। ਮੰਤਰੀ ਦੇ ਪੁੱਜਣ ਤੋਂ ਪਹਿਲਾਂ ਪਰਚਾ ਦਰਜ ਹੋਣਾ ਜ਼ਰੂਰੀ ਸੀ।ਪੱਤਰਕਾਰ ਅਤੇ ਟੀ.ਵੀ. ਚੈਨਲਾਂ ਦੇ ਕੈਮਰਾਮੈਨ ਕਾਹਲੇ ਪਏ ਹੋਏ ਸਨ। ਉਨ੍ਹਾਂ ਆਪਣੀਆਂ ਰਿਪੋਰਟਾਂ ਫਾਈਲ ਕਰਨੀਆਂ ਸਨ। ਮੰਤਰੀ ਜੀ ਨੇ ਪ੍ਰੈਸ-ਕਾਨਫਰੰਸ ਬੁਲਾਈ ਸੀ। ਉਨ੍ਹਾਂ ਨੇ ਤੱਥਾਂ ਦੀ ਜਾਣਕਾਰੀ ਦੇ ਕੇ ਕੁੱਝ ਐਲਾਨ ਕਰਨੇ ਸਨ। ਇਹ ਸਭ ਕੁੱਝ ਪਰਚਾ ਦਰਜ ਨਾ ਹੋਣ ਕਾਰਨ ਰੁਕਿਆ ਹੋਇਆ ਸੀ। ਵਕੀਲ ਸਾਹਿਬ ਮੌਕੇ ਤੇ ਪੁੱਜਣ ਅਤੇ ਕਾਨੂੰਨੀ ਕਾਰਵਾਈ ਮੁਕੰਮਲ ਹੋਣ ਵਿੱਚ ਪੁਲਿਸ ਦੀ ਸਹਾਇਤਾ ਕਰਨ।

ਰਾਮ ਨਾਥ ਪੁਲਸ ਦੀ ਮਜਬੂਰੀ ਨੂੰ ਸਮਝ ਰਿਹਾ ਸੀ। ਪੱਤਰਕਾਰਾਂ ਜਾਂ ਮੰਤਰੀ ਦੀ ਉਸ ਨੂੰ ਪਰਵਾਹ ਨਹੀਂ ਸੀ। ਉਸ ਨੂੰ ਫਿਕਰ ਸੀ ਰੁਲ ਰਹੀ ਕਮਲ ਦੀ ਲਾਸ਼ ਦਾ। ਸਸਕਾਰ ਤੋਂ ਪਹਿਲਾਂ ਉਸਦਾ ਪੋਸਟ-ਮਾਰਟਮ ਹੋਣਾ ਸੀ, ਪੋਸਟ-ਮਾਰਟਮ ਤੋਂ ਪਹਿਲਾਂ ਪਰਚਾ ਦਰਜ ਹੋਣਾ ਸੀ।

ਪਰਚਾ ਦਰਜ ਤਾਂ ਹੋਣਾ ਸੀ, ਜੇ ਰਾਮ ਨਾਥ ਨੂੰ ਮੁਲਜ਼ਮਾਂ ਬਾਰੇ ਕੁੱਝ ਪਤਾ ਹੋਵੇ। ਰਾਮ ਨਾਥ ਪਰਚੇ ਵਿੱਚ ਲਿਖਾਏ ਤਾਂ ਕੀ? ਨੀਲਮ ਅਤੇ ਵੇਦ ਦੇ ਹੋਸ਼ ਵਿੱਚ ਆਉਣ ਵਿੱਚ ਕੁੱਝ ਦਿਨ ਲਗਣੇ ਸਨ। ਵਾਰਦਾਤ ਬਾਰੇ ਜਾਣਕਾਰੀ ਕੇਵਲ ਨੇਹਾ ਕੋਲੋਂ ਮਿਲ ਸਕਦੀ ਸੀ।

ਬੇਹੋਸ਼ੀ ਉਤਰਨੀ ਸ਼ੁਰੂ ਹੋ ਗਈ ਹੋਈ ਸੀ। ਘੰਟੇ ਅੱਧੇ ਘੰਟੇ ਬਾਅਦ ਉਹ ਬੋਲਣ ਦੇ ਯੋਗ ਹੋ ਸਕਦੀ ਸੀ।

“ਤੁਸੀਂ ਹਸਪਤਾਲ ਰਹੋ। ਨੇਹਾ ਦੀ ਮਲ੍ਹਮ-ਪੱਟੀ ਕਰਵਾ ਕੇ ਘਰ ਲੈ ਜਾਓ। ਪੁਲਸ ਕਾਰਵਾਈ ਮੁਕੰਮਲ ਕਰਾਓ। ਪੋਸਟ-ਮਾਰਟਮ ਅਤੇ ਸਸਕਾਰ ਦੀ ਤਿਆਰੀ ਕਰਾਓ। ਅਸੀਂ ਦੋਹਾਂ ਮਰੀਜ਼ਾਂ ਨੂੰ ਦਯਾਨੰਦ ਲੈ ਕੇ ਜਾਂਦੇ ਹਾਂ।” ਸਰਦਾਰੀ ਲਾਲ ਨੂੰ ਇਹੋ ਉਚਿਤ ਲੱਗਿਆ ਸੀ।

“ਠੀਕ ਹੈ।” ਆਖ ਕੇ ਰਾਮ ਨਾਥ ਆਪਣੇ ਪਜਾਮੇ ਦੀ ਚੋਰ ਜੇਬ ਟਟੋਲਣ ਲੱਗਾ। ਇਸ ਜੇਬ ਵਿੱਚ ਰਾਮ ਨਾਥ ਨੇ ਰੁਪਏ ਪਾਏ ਸਨ।

ਨੀਲਮ ਉਸਦੀ ਭੈਣ ਸੀ ਅਤੇ ਵੇਦ ਭਨੋਈਆ। ਸਰਦਾਰੀ ਲਾਲ ਵੀ ਉਸਦਾ ਜੀਜਾ ਲਗਦਾ ਸੀ। ਸਮਾਜਿਕ ਕਾਨੂੰਨ ਮੁਤਾਬਕ ਬੀਮਾਰੀ ਦਾ ਖਰਚਾ ਚੁੱਕਣ ਦੀ ਜ਼ਿੰਮੇਵਾਰੀ ਰਾਮ ਨਾਥ ਦੀ ਸੀ। ਇਸੇ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਉਹ ਜੇਬ ਵਿਚੋਂ ਪੈਸੇ ਕੱਢ ਰਿਹਾ ਸੀ।

“ਜੀਜਾ ਜੀ! ਤੁਸੀਂ ਆਹ ਪੈਸੇ ਰੱਖ ਲਓ। ਦੋਹਾਂ ਦੀ ਅਡਮਿਸ਼ਨ ਕਰਵਾ ਦੇਣਾ। ਇੰਨੇ ਵਿੱਚ ਮੰਗਤ ਆ ਜਾਏਗਾ। ਘਰ ਜੋ ਸੀ, ਮੈਂ ਚੁੱਕ ਲਿਆਇਆ।”

ਜੇਬ ਵਿਚੋਂ ਦਸ ਹਜ਼ਾਰ ਕੱਢ ਕੇ ਸਰਦਾਰੀ ਲਾਲ ਨੂੰ ਫੜਾਉਂਦਾ ਰਾਮ ਨਾਥ ਗੁਨਾਹਗਾਰਾਂ ਵਾਂਗ ਘੱਟ ਪੈਸਿਆਂ ਦੀ ਸਫ਼ਾਈ ਦੇਣ ਲੱਗਾ।

“ਮੈਂ ਬਥੇਰੇ ਪੈਸੇ ਲੈ ਕੇ ਆਇਆ ਹਾਂ। ਫਾਰਮੈਲਟੀ ਵਿੱਚ ਨਾ ਪੈ। ਮੌਕਾ ਸੰਭਾਲ। ਬਾਅਦ ਵਿੱਚ ਦੇਖ ਲਵਾਂਗੇ।”

ਸਰਦਾਰੀ ਲਾਲ ਨੇ ਨੋਟਾਂ ਨਾਲ ਭਰਿਆ ਬੈਗ ਰਾਮ ਨਾਥ ਨੂੰ ਦਿਖਾਇਆ ਅਤੇ ਉਸਦੇ ਪੈਸੇ ਉਸ ਨੂੰ ਮੋੜ ਦਿੱਤੇ।

ਜਨਾਨਾ ਵਾਰਡ ਤਕ ਉਹ ਇਕੱਠੇ ਆਏ। ਉਥੋਂ ਸਰਦਾਰੀ ਲਾਲ ਅਤੇ ਡਾਕਟਰ ਐਮਰਜੈਂਸੀ ਵਾਰਡ ਨੂੰ ਮੁੜ ਗਏ। ਰਾਮ ਨਾਥ ਜਨਾਨਾ ਵਾਰਡ ਵੱਲ ਹੋ ਗਿਆ।

 

ਚਲਦਾ............................

 

ਨਾਵਲ ਦੇ ਪਿਛਲੇ ਕਾਂਡ ਪੜ੍ਹਨ ਲਈ ਇਨ੍ਹਾਂ ਲਿੰਕ ’ਤੇ ਕਲਿੱਕ ਕਰੋ-

ਨਾਵਲ ਕੌਰਵ ਸਭਾ : ਕਾਂਡ- 2

ਨਾਵਲ ਕੌਰਵ ਸਭਾ : ਕਾਂਡ- 1

  • Novel
  • Kaurav Sabha
  • Chapter 3
  • mitter sen meet
  • ਨਾਵਲ
  • ਕੌਰਵ ਸਭਾ
  • ਕਾਂਡ 3
  • ਮਿੱਤਰ ਸੈਨ ਮੀਤ

ਸ਼ਹਿਦ ਦੀਆਂ ਮੱਖੀਆਂ ਲਈ ਸੁਖਾਵਾਂ ਨਹੀਂ ਹੁੰਦਾ ਬਰਸਾਤ ਦਾ ਮੌਸਮ

NEXT STORY

Stories You May Like

  • mentally ill man incident neighborhood family 3 members
    ਗੁਆਂਢੀ ਨੇ ਕਰ 'ਤਾ ਕਾਂਡ, ਕੁਹਾੜੀ ਨਾਲ ਖ਼ਤਮ ਕਰ 'ਤਾ ਪੂਰਾ ਪਰਿਵਾਰ, 3 ਜੀਆਂ ਦੀਆਂ ਮਿਲੀਆਂ ਲਾਸ਼ਾਂ
  • bills for 3 private universities introduced in punjab assembly
    ਪੰਜਾਬ ਵਿਧਾਨ ਸਭਾ 'ਚ ਯੂਨੀਵਰਸਿਟੀਆਂ ਨੂੰ ਲੈ ਕੇ ਪਾਸ ਹੋਏ ਇਹ ਬਿੱਲ
  • women bank accounts 3 thousand rupees
    17 ਅਗਸਤ ਤੋਂ ਔਰਤਾਂ ਦੇ ਖਾਤੇ 'ਚ ਆਉਣਗੇ 3-3 ਹਜ਼ਾਰ ਰੁਪਏ! ਸ਼ੁਭੇਂਦੂ ਸਰਕਾਰ ਦਾ ਵੱਡਾ ਐਲਾਨ
  • case of assault filed against 3 argentine players
    ਅਰਜਨਟੀਨਾ ਦੇ 3 ਖਿਡਾਰੀਆਂ ਵਿਰੁੱਧ ਹੋ ਗਈ ਵੱਡੀ ਕਾਰਵਾਈ !
  • jalandhar incident 3 youths car
    ਦਿਨ ਚੜ੍ਹਦਿਆਂ ਜਲੰਧਰ 'ਚ ਵਾਪਰਿਆ ਭਿਆਨਕ ਹਾਦਸਾ: 3 ਨੌਜਵਾਨਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
  • yellow alert in 3 districts of punjab
    ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
  • ace 3 heera phone launched
    ਸਿਰਫ਼ 949 ਰੁਪਏ 'ਚ ਲਾਂਚ ਹੋਇਆ Ace 3 Heera ਫੋਨ, ਵੋਇਸ ਅਸਿਸਟੈਂਟ ਸਣੇ ਮਿਲਣਗੇ ਖਾਸ ਫੀਚਰ
  • punjab  speeding car  3 kanwaris
    ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ! ਤੇਜ਼ ਰਫ਼ਤਾਰ ਕਾਰ ਨੇ 3 ਕਾਂਵੜੀਆਂ ਨੂੰ ਦਰੜਿਆ, ਮੌਕੇ 'ਤੇ ਨਿਕਲੀ ਜਾਨ
  • roads will remain closed in jalandhar today traffic diverted
    ਜਲੰਧਰ 'ਚ ਅੱਜ ਇਹ ਰਸਤੇ ਰਹਿਣਗੇ ਬੰਦ! ਡਾਇਵਰਟ ਕੀਤਾ ਗਿਆ ਟ੍ਰੈਫਿਕ
  • nine prisoners released from kapurthala central jail
    ਕੇਂਦਰੀ ਜੇਲ੍ਹ ਕਪੂਰਥਲਾ 'ਚੋਂ 9 ਕੈਦੀ ਕੀਤੇ ਗਏ ਰਿਹਾਅ
  • special   camp court   held in kapurthala central jail
    ਕੇਂਦਰੀ ਜੇਲ੍ਹ ਕਪੂਰਥਲਾ ’ਚ ਲੱਗੀ ਵਿਸ਼ੇਸ਼ 'ਕੈਂਪ ਕੋਰਟ', ਮੌਕੇ ’ਤੇ ਹੀ 9...
  • punjab weather raining imd yellow alert
    ਪੰਜਾਬ 'ਚ 4 ਦਿਨ ਮੀਂਹ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ ਰਹੇਗਾ...
  • attack on owners who reached purchased land
    ਖ਼ਰੀਦੀ ਜ਼ਮੀਨ 'ਚ ਪੁੱਜੇ ਮਾਲਕਾਂ 'ਤੇ ਹਮਲਾ, ਪੁਲਸ ਵੱਲੋਂ ਦੋ ਧਿਰਾਂ ਖ਼ਿਲਾਫ਼...
  • sukhbir badal attack akali dal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਅਭਿਸ਼ੇਕ ਬਖਸ਼ੀ ਨੇ ਕੀਤੀ ਸਖ਼ਤ ਨਿੰਦਾ
  • son sentenced to life imprisonment for killing father
    ਮਾਂ ਨੇ ਦਿੱਤੀ ਗਵਾਹੀ... ''ਖ਼ੂਨ ਨਾਲ ਭਰੇ ਸਨ ਪੁੱਤਰ ਦੇ ਹੱਥ'', ਪਿਤਾ ਦੇ...
  • punjabi youth in mexico
    ਮੈਕਸੀਕੋ 'ਚ ਫਸੇ ਪੰਜਾਬੀ ਨੌਜਵਾਨ ਦੀ ਰੋਂਦੇ ਹੋਏ ਦੀ ਵੀਡੀਓ ਵਾਇਰਲ
Trending
Ek Nazar
gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

incident in us

ਅਮਰੀਕਾ  :  ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +