Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 08, 2026

    11:44:34 AM

  • government buses will not run in punjab on these dates

    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਨਹੀਂ ਚੱਲਣਗੀਆਂ...

  • road accident nangal chandigarh national highway

    Punjab: ਇੰਟਰਵਿਊ ਦੇਣ ਮਗਰੋਂ ਘੁੰਮਣ ਗਏ 3 ਦੋਸਤਾਂ...

  • government holiday declared in punjab on june 18

    ਪੰਜਾਬ 'ਚ 18 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ,...

  • plane incident

    ਟੇਕਆਫ਼ ਕਰਦਿਆਂ ਹੀ ਕ੍ਰੈਸ਼ ਹੋ ਗਿਆ ਜਹਾਜ਼ ! ਦੋਵਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਨਾਵਲ ਕੌਰਵ ਸਭਾ : ਕਾਂਡ- 2

MERI AWAZ SUNO News Punjabi(ਨਜ਼ਰੀਆ)

ਨਾਵਲ ਕੌਰਵ ਸਭਾ : ਕਾਂਡ- 2

  • Edited By Rajwinder Kaur,
  • Updated: 19 Jul, 2020 11:12 AM
Jalandhar
novel kaurav sabha
  • Share
    • Facebook
    • Tumblr
    • Linkedin
    • Twitter
  • Comment

ਮਿੱਤਰ ਸੈਨ ਮੀਤ

ਨੀਲਮ ਦੀ ਕੋਠੀ ਦੀਪ ਨਗਰ ਦੀ ਗਲੀ ਨੰਬਰ ਚਾਰ ਵਿੱਚ ਪੈਂਦੀ ਸੀ।

ਜਿਉਂ ਹੀ ਰਾਮ ਨਾਥ ਦੀ ਕਾਰ ਗਲੀ ਦੇ ਮੋੜ ਕੋਲ ਪੁੱਜੀ ਲਾਲ ਬੱਤੀ ਵਾਲੀ ਪੁਲਸ ਦੀ ਇੱਕ ਜਿਪਸੀ ਹੂਟਰ ਮਾਰਦੀ ਉਨ੍ਹਾਂ ਦੇ ਕੋਲ ਦੀ ਲੰਘੀ।

ਇਹ ਜਿਪਸੀ ਕਿਸੇ ਸੀਨੀਅਰ ਪੁਲਸ ਅਫ਼ਸਰ ਦੀ ਸੀ। ਇਹ ਪੁਲਸ ਕਪਤਾਨ ਦੀ ਵੀ ਹੋ ਸਕਦੀ ਸੀ ਅਤੇ ਡੀ.ਆਈ.ਜੀ.ਦੀ ਵੀ। ਏਡਾ ਸੀਨੀਅਰ ਅਫ਼ਸਰ ਕੇਵਲ ਹੋਏ ਕਤਲ ਦਾ ਮੌਕਾ ਦੇਖਣ ਆਉਂਦਾ ਹੈ।

ਰਾਮ ਨਾਥ ਦਾ ਮੱਥਾ ਠਣਕਿਆ। ਕੋਈ ਭਾਣਾ ਵਰਤ ਗਿਆ ਲਗਦਾ ਸੀ। ਉਸਨੇ ਨਿਕਲਣ ਵਾਲੀ ਭੁੱਬ ਨੂੰ ਤਾਂ ਕਾਬੂ ਕਰ ਲਿਆ ਪਰ ਹਉਕੇ ਨੂੰ ਨਾ ਠੱਲ੍ਹ ਸਕਿਆ।

‘ਰੱਬਾ ਸੁੱਖ ਰੱਖੀਂ!’ ਮਨ ਵਿੱਚ ਦੁਆਵਾਂ ਕਰਦਾ ਰਾਮ ਨਾਥ ਵਾਰਦਾਤ ਵਾਲੀ ਥਾਂ ‘ਤੇ ਪੁੱਜਣ ਲਈ ਕਾਹਲਾ ਪੈਣ ਲੱਗਾ।

ਨੀਲਮ ਦੀ ਕੋਠੀ ਗਲੀ ਦੇ ਅੱਧ ਵਿਚਕਾਰ ਸੀ। ਸਾਰੀ ਗਲੀ ਲੋਕਾਂ ਨਾਲ ਭਰੀ ਪਈ ਸੀ। ਕੁੱਝ ਲੋਕ ਇਧਰ-ਉਧਰ ਭੱਜ ਨੱਠ ਰਹੇ ਸਨ। ਕੁੱਝ ਛੋਟੀਆਂ-ਛੋਟੀਆਂ ਟੋਲੀਆਂ ਬਣਾਈ ਗੱਲੀਂ ਰੁਝੇ ਹੋਏ ਸਨ।

ਪੁਲਸ ਦੀਆਂ ਦੋ ਤਿੰਨ ਗੱਡੀਆਂ ਨੇ ਕੋਠੀ ਦੇ ਗੇਟ ਅਤੇ ਉਸਦੇ ਅੱਗੇ ਪਿੱਛੇ ਵਾਲੀ ਜਗ੍ਹਾ ਘੇਰੀ ਹੋਈ ਸੀ।

ਰਾਮ ਨਾਥ ਨੇ ਆਪਣੀ ਗੱਡੀ ਪਿੱਛੇ ਹੀ ਰੁਕਵਾ ਲਈ। ਉਹ ਅਤੇ ਸੰਗੀਤਾ ਭੈੜੀ ਤੋਂ ਭੈੜੀ ਖ਼ਬਰ ਸੁਣਨ ਲਈ ਆਪਣੇ ਆਪ ਨੂੰ ਤਿਆਰ ਕਰਦੇ, ਤੇਜ਼ੀ ਨਾਲ ਕੋਠੀ ਵੱਲ ਵਧਣ ਲੱਗੇ।

ਕੁੱਝ ਗੁਆਂਢੀ ਰਾਮ ਨਾਥ ਨੂੰ ਜਾਣਦੇ ਸਨ। ਰਾਮ ਨਾਥ ਨੂੰ ਆਇਆ ਦੇਖ ਕੇ ਉਹ ਉਸ ਵੱਲ ਹੋ ਲਏ।

“ਵਕੀਲ ਸਾਹਿਬ ਬਹੁਤ ਮਾੜਾ ਹੋਇਆ।” ਜਿਸ ਗੁਆਂਢੀ ਨੇ ਰਾਮ ਨਾਥ ਦੇ ਘਰ ਫ਼ੋਨ ਕੀਤਾ ਸੀ ਸਭ ਤੋਂ ਪਹਿਲਾਂ ਉਸ ਨੇ ਹਾਅ-ਦਾ-ਨਾਅਰਾ ਮਾਰਿਆ।

“ਸੁੱਖ ਤਾਂ ਹੈ?” ਰਾਮ ਨਾਥ ਨੂੰ ਲੁੱਟੇ ਗਏ ਸਮਾਨ ਨਾਲੋਂ ਰਿਸ਼ਤੇਦਾਰਾਂ ਦਾ ਵੱਧ ਫਿਕਰ ਸੀ। ਉਹ ਉਨ੍ਹਾਂ ਦੀ ਤੰਦਰੁਸਤੀ ਦੀ ਖ਼ਬਰ ਝੱਟਪੱਟ ਸੁਨਣਾ ਚਾਹੁੰਦਾ ਸੀ।

“ਬਾਕੀ ਸਭ ਠੀਕ ਹਨ, ਪਰ ਕਮਲ … ।” ਰਾਮ ਨਾਥ ਦੇ ਗਲ ਲੱਗ ਕੇ ਗੁਆਂਢੀ ਇਉਂ ਭੁੱਬਾਂ ਮਾਰਨ ਲੱਗਾ ਜਿਵੇਂ ਕਮਲ ਆਪਣਾ ਪੁੱਤਰ ਹੋਵੇ।

“ਬਾਕੀ ਤਾਂ ਜ਼ਿੰਦਾ ਹਨ?” ਬੜੇ ਨਰਦਈਆਂ ਵਾਂਗ ਰਾਮ ਨਾਥ ਨੇ ਗੁਆਂਢੀਆਂ ਕੋਲੋਂ ਪੁੱਛਿਆ।

“ਹਾਂ। ਉਂਝ ਠੀਕ ਨੇ। ਪਰ ਹਸਪਤਾਲ ਵਿੱਚ ਨੇ।” ਇੱਕ ਹੋਰ ਗੁਆਂਢੀ ਨੇ ਰਾਮ ਨਾਥ ਦਾ ਹੱਥ ਫੜ ਕੇ ਢਾਰਸ ਬੰਨ੍ਹਾਉਂਦਿਆਂ ਆਖਿਆ।
ਪੁਲਸ ਮੌਕੇ ਦਾ ਮੁਆਇਨਾ ਕਰ ਰਹੀ ਸੀ। ਕੋਈ ਸਬੂਤ ਨਾ ਮਿਟ ਜਾਏ ਇਸ ਲਈ ਬਾਹਰਲੇ ਬੰਦੇ ਨੂੰ ਕੋਠੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਰਾਮ ਨਾਥ ਆਮ ਲੋਕਾਂ ਵਾਂਗ ਕੋਠੀ ਦੇ ਗੇਟ ਕੋਲ ਜਾ ਕੇ ਰੁਕ ਗਿਆ।

ਗੇਟ ’ਤੇ ਪਹਿਰਾ ਦੇ ਰਹੇ ਇੱਕ ਸਿਪਾਹੀ ਨੂੰ ਇੱਕ ਗੁਆਂਢੀ ਨੇ ਸੂਚਿਤ ਕੀਤਾ। “ਇਹ ਵਕੀਲ ਸਾਹਿਬ ਹਨ ਅਤੇ ਵੇਦ ਦੇ ਸਾਲਾ ਸਾਹਿਬ ਹਨ।” ਥਾਣੇਦਾਰ ਨੂੰ ਇਨ੍ਹਾਂ ਦੀ ਉਡੀਕ ਸੀ।

ਥਾਣੇਦਾਰ ਦੀ ਇਜਾਜ਼ਤ ਦੀ ਕੋਈ ਲੋੜ ਨਹੀਂ ਸੀ। ਸਿਪਾਹੀ ਰਾਮ ਨਾਥ ਨੂੰ ਕੋਠੀ ਅੰਦਰ ਲੈ ਗਿਆ।

ਸੰਗੀਤਾ ਨੂੰ ਬਾਹਰ ਰੋਕ ਦਿੱਤਾ ਗਿਆ। ਅੰਦਰਲਾ ਦ੍ਰਿਸ਼ ਭਿਆਨਕ ਸੀ। ਔਰਤਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ।

ਖ਼ੂਨ ਦੇ ਧੱਬੇ ਕੋਠੀ ਦੇ ਗੇਟ ਤੱਕ ਪਹੁੰਚੇ ਹੋਏ ਸਨ। ਜਿਉਂ-ਜਿਉਂ ਰਾਮ ਨਾਥ ਅੱਗੇ ਵੱਧ ਰਿਹਾ ਸੀ ਤਿਉਂ-ਤਿਉਂ ਧੱਬਿਆਂ ਦੇ ਅਕਾਰ ਅਤੇ ਗਿਣਤੀ ਵਧਦੀ ਜਾ ਰਹੀ ਸੀ। ਲਾਬੀ ਵਾਲੇ ਦਰਵਾਜ਼ੇ ਕੋਲ ਖ਼ੂਨ ਇੰਝ ਡੁਲ੍ਹਿਆ ਪਿਆ ਸੀ, ਜਿਵੇਂ ਕੋਈ ਖ਼ੂਨ ਦੀ ਹੋਲੀ ਖੇਡ ਕੇ ਹਟਿਆ ਹੋਵੇ।

ਲਾਬੀ ਅੰਦਰਲਾ ਦ੍ਰਿਸ਼ ਹੋਰ ਵੀ ਭਿਆਨਕ ਸੀ।

ਲਾਬੀ ਵਿਚਲਾ ਸਾਰਾ ਫਰਨੀਚਰ ਬਿਖਰਿਆ ਪਿਆ ਸੀ। ਟੁਕੜੇ-ਟੁਕੜੇ ਹੋਏ ਸ਼ੋਅਪੀਸ ਆਪਣੀ ਹੱਡ-ਬੀਤੀ ਸੁਣਾ ਰਹੇ ਸਨ। ਸੈਂਟਰਲ ਟੇਬਲ ਦੇ ਸ਼ੀਸ਼ੇ ਦੇ ਹਜ਼ਾਰ ਟੁਕੜੇ ਹੋਏ ਪਏ ਸਨ। ਅਲਮਾਰੀਆਂ ਅਤੇ ਪੇਟੀਆਂ ਦਾ ਸਮਾਨ ਇਧਰ-ਉਧਰ ਖਿਲਰਿਆ ਪਿਆ ਸੀ। ਸਮਾਨ ਦੀ ਲੁੱਟ-ਖਸੁੱਟ ਹੀ ਨਹੀਂ, ਤੋੜ-ਭੰਨ ਵੀ ਰੱਜ ਕੇ ਹੋਈ ਸੀ।

ਸਭ ਤੋਂ ਭਿਆਨਕ ਦ੍ਰਿਸ਼ ਸੀ ,ਨੇਹਾ ਦੇ ਬੈਡਰੂਮ ਦੇ ਦਰਵਾਜ਼ੇ ਕੋਲ ਦਾ, ਜਿਥੇ ਕਮਲ ਦੀ ਖ਼ੂਨ ਵਿੱਚ ਲੱਥ-ਪੱਥ ਲਾਸ਼ ਪਈ ਸੀ।

ਕਮਲ ਦਾ ਚਿਹਰਾ ਕੱਦੂ ਵਾਂਗ ਫਿਸਿਆ ਪਿਆ ਸੀ। ਅੱਖਾਂ ਬਾਹਰ ਨਿਕਲੀਆਂ ਹੋਈਆਂ ਸਨ। ਮੂੰਹ ਅੱਡਿਆ ਹੋਇਆ ਸੀ। ਵਾਲਾਂ ਦਾ ਰੰਗ ਕਾਲੇ ਦੀ ਥਾਂ ਲਾਲ ਹੋਇਆ ਹੋਇਆ ਸੀ। ਉਸਦੇ ਢਿੱਡ ’ਚ ਵੱਜੇ ਚਾਕੂਆਂ ਨੇ ਉਸ ਦੀਆਂ ਆਂਦਰਾਂ ਬਾਹਰ ਕੱਢ ਦਿੱਤੀਆਂ ਸਨ। ਉਹ ਹਾਲੇ ਤਕ ਉਸੇ ਤਰ੍ਹਾਂ ਧਰਤੀ ’ਤੇ ਵਿਛੀਆਂ ਪਈਆਂ ਸਨ। ਉਸਦੀ ਬਨੈਣ ਫਟੀ ਹੋਈ ਸੀ। ਕੁੜਤੇ ਪਜਾਮੇ ਦਾ ਰੰਗ ਸੂਹਾ ਹੋਇਆ ਹੋਇਆ ਸੀ।

ਪੁਲਸ ਹੁਣੇ ਪੁੱਜੀ ਸੀ। ਸਭ ਤੋਂ ਪਹਿਲਾਂ ਮੌਕਾ ਪੁਲਸ ਕਪਤਾਨ ਨੇ ਦੇਖਿਆ ਸੀ। ਉਸਦਾ ਹੁਕਮ ਸੀ, ਵਾਰਦਾਤ ਵਾਲੇ ਦ੍ਰਿਸ਼ ਵਿੱਚ ਇੰਚ ਭਰ ਵੀ ਤਬਦੀਲੀ ਨਾ ਕੀਤੀ ਜਾਵੇ। ਕਪਤਾਨ ਨੇ ਆਪਣੀ ਹਾਜ਼ਰੀ ਵਿੱਚ ਫੋਟੋਆਂ ਖਿਚਵਾਈਆਂ ਸਨ ਅਤੇ ਵੀਡੀਓ ਫ਼ਿਲਮ ਤਿਆਰ ਕਰਵਾਈ ਸੀ। ਹਾਲੇ ਹੋਰ ਮਾਹਿਰਾਂ ਨੇ ਆਉਣਾ ਸੀ। ਸਬੂਤ ਇਕੱਠੇ ਕਰਨੇ ਸਨ। ਕਪਤਾਨ ਹੁਣੇ-ਹੁਣੇ ਗਿਆ ਸੀ। ਬਾਕੀ ਦੀ ਕਾਰਵਾਈ ਮੁੱਖ ਅਫ਼ਸਰ ਨੇ ਕਰਨੀ ਸੀ।

ਕਮਲ ਦੀ ਲਾਸ਼ ਢੱਕਣ ਲਈ ਉਸਨੇ ਗੁਆਂਢੀਆਂ ਕੋਲੋਂ ਕੱਪੜਾ ਮੰਗਿਆ ਸੀ। ਪਰ ਕਿਸੇ ਗੁਆਂਢੀ ਨੇ ਪਹਿਲ ਨਹੀਂ ਸੀ ਕੀਤੀ। ਇਸ ਲਈ ਲਾਸ਼ ਮਜਬੂਰਨ ਨੰਗੀ ਰੱਖਣੀ ਪਈ ਸੀ।
ਰਾਮ ਨਾਥ ਦੇ ਆ ਜਾਣ ’ਤੇ ਥਾਣੇਦਾਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਸਨੇ ਕਮਲ ਦੇ ਬੈਡਰੂਮ ਵਿੱਚ ਪਈ ਇੱਕ ਚਾਦਰ ਚੁੱਕੀ ਅਤੇ ਖ਼ੁਦ ਹੀ ਕਮਲ ਉਪਰ ਓੜ ਦਿੱਤੀ।

ਰਾਮ ਨਾਥ ਸਭ ਕੁੱਝ ਚੁੱਪਚਾਪ ਦੇਖ ਰਿਹਾ ਸੀ। ਉਸ ਦੀਆਂ ਗਿਆਨ-ਇੰਦਰੀਆਂ ਜਿਵੇਂ ਸੁੰਨ ਹੋ ਗਈਆਂ ਸਨ। ਜਿਵੇਂ ਉਨ੍ਹਾਂ ਦਾ ਦਿਮਾਗ਼ ਨਾਲੋਂ ਸੰਪਰਕ ਟੁੱਟ ਗਿਆ ਸੀ। ਇਸੇ ਲਈ ਇੰਨੇ ਭਿਆਨਕ ਦ੍ਰਿਸ਼ ਨੂੰ ਉਹ ਆਸਾਨੀ ਨਾਲ ਦੇਖ ਰਿਹਾ ਸੀ। ਕੋਈ ਪ੍ਰਤੀਕਰਮ ਨਹੀਂ ਸੀ ਹੋ ਰਿਹਾ। ਰਾਮ ਨਾਥ ਨੂੰ ਆਪਣੇ ਇਸ ਵਰਤਾਰੇ ਦਾ ਅਹਿਸਾਸ ਵੀ ਹੋ ਰਿਹਾ ਸੀ ਪਰ ਪਤਾ ਨਹੀਂ ਫੇਰ ਵੀ ਕਿਉਂ ਉਹ ਪੱਥਰ ਦਾ ਬੁੱਤ ਬਣਿਆ ਖੜ੍ਹਾ ਸੀ।

ਪੁਲਸ ਮੁਲਾਜ਼ਮ ਦੋਸ਼ੀਆਂ ਵੱਲੋਂ ਛੱਡੇ ਸਬੂਤ ਇਕੱਠੇ ਕਰਨ ਦਾ ਯਤਨ ਕਰ ਰਹੇ ਸਨ। ਕੋਈ ਉਂਗਲਾਂ ਦੇ ਨਿਸ਼ਾਨ ਲੱਭ ਰਿਹਾ ਸੀ। ਕੋਈ ਹਥਿਆਰਾਂ ਦੀ ਖੋਜ ਕਰ ਰਿਹਾ ਸੀ। ਇੱਕ ਟੀਮ ਕੁੱਤਿਆਂ ਦੀ ਮਦਦ ਨਾਲ ਦੋਸ਼ੀਆਂ ਦਾ ਪਿੱਛਾ ਕਰਨ ਦਾ ਯਤਨ ਕਰ ਹੀ ਸੀ।

“ਬਵਾ ਮਾੜਾ ਹੋਇਆ ਵਕੀਲ ਸਾਹਿਬ!” ਹੱਥਲੇ ਕੰਮ ਨੂੰ ਸਹਾਇਕ ਦੇ ਹਵਾਲੇ ਕਰਕੇ ਮੁੱਖ ਅਫ਼ਸਰ ਨੇ ਰਾਮ ਨਾਥ ਕੋਲ ਆ ਕੇ ਹਮਦਰਦੀ ਜਿਤਾਈ।

“ਇਹ ਕਿਸ ਤਰ੍ਹਾਂ ਹੋਇਆ ਹੈ?” ਇਹ ਪਹਿਲੀ ਵਾਰ ਸੀ ਜਦੋਂ ਰਾਮ ਨਾਥ ਦੇ ਗਲੇ ਵਿਚੋਂ ਕੁੱਝ ਸ਼ਬਦ ਅਤੇ ਅੱਖਾਂ ਵਿਚੋਂ ਕੁੱਝ ਅੱਥਰੂ ਨਿਕਲੇ ਸਨ।

“ਸਾਨੂੰ ਇਹ ਕਾਲੇ ਕੱਛਿਆਂ ਵਾਲੇ ਗਰੋਹ ਦੀ ਕੀਤੀ ਵਾਰਦਾਤ ਲਗਦੀ ਹੈ। ਇਨ੍ਹੀਂ ਦਿਨੀਂ ਉਹ ਇਸ ਇਲਾਕੇ ਵਿੱਚ ਸਰਗਰਮ ਹਨ। ਤਰੀਕਾ ਵਾਰਦਾਤ ਉਹੋ ਹੈ। ਤੁਹਾਨੂੰ ਕਿਸੇ ਤੇ ਸ਼ੱਕ ਹੈ ਤਾਂ ਦੱਸੋ?”

ਹਮਦਰਦੀ ਜਿਤਾਉਣ ਦਾ ਫਰਜ਼ ਨਿਭਾਅ ਕੇ ਮੁੱਖ ਅਫ਼ਸਰ ਅਸਲ ਮੁੱਦੇ ’ਤੇ ਆਇਆ।

ਵਾਰਦਾਤ ਭਿਆਨਕ ਸੀ। ਇੱਕ ਕਤਲ ਹੋਇਆ ਸੀ। ਦੋ ਬੰਦਿਆਂ ਦੇ ਗੰਭੀਰ ਚੋਟਾਂ ਲੱਗੀਆਂ ਸਨ। ਲੜਕੀ ਦੀ ਇੱਜ਼ਤ ਲੁੱਟੀ ਗਈ ਸੀ। ਲੁੱਟੇ ਸਮਾਨ ਦੀ ਲਿਸਟ ਬਹੁਤ ਲੰਬੀ ਸੀ। ਮੁਲਜ਼ਮਾਂ ਬਾਰੇ ਕੋਈ ਸੁਰਾਗ਼ ਨਹੀਂ ਸੀ ਲੱਭ ਰਿਹਾ। ਬਲਾਈਂਡ ਕੇਸ ਸੀ। ਮੁਕੱਦਮਾ ਦਰਜ ਕਰਨ ਵਿੱਚ ਮੁੱਖ ਅਫ਼ਸਰ ਨੂੰ ਦਿੱਕਤ ਪੇਸ਼ ਆਉਣੀ ਸੀ। ਪੱਤਰਕਾਰ ਇੱਲਾਂ ਵਾਂਗ ਮੰਡਰਾ ਰਹੇ ਸਨ। ਅਫ਼ਸਰ ਅਲੱਗ ਕੰਨ ਖਾ ਰਹੇ ਸਨ। ਮੁੱਖ ਮੰਤਰੀ ਤਕ ਨੂੰ ਸੂਚਨਾ ਜਾਣੀ ਸੀ।

ਲਾਸ਼ ਦਾ ਪੋਸਟ-ਮਾਰਟਮ ਕਰਾਉਣਾ ਸੀ। ਮਜ਼ਰੂਬਾਂ ਦੀਆਂ ਸੱਟਾਂ ਬਾਰੇ ਡਾਕਟਰਾਂ ਤੋਂ ਰਿਪੋਰਟਾਂ ਹਾਸਲ ਕਰਨੀਆਂ ਸਨ। ਕੁੜੀ ਜੇ ਹੋਸ਼ ਵਿੱਚ ਹੋਈ ਉਸਦਾ ਬਿਆਨ ਕਲਮਬੰਦ ਕਰਨਾ ਸੀ। ਅੱਗੇ ਕੰਮ ਹੀ ਕੰਮ ਸਨ। ਥਾਣੇਦਾਰ ਕੋਲ ਬਹੁਤੀਆਂ ਹਮਦਰਦੀਆਂ ਜਿਤਾਉਣ ਦਾ ਵਕਤ ਨਹੀਂ ਸੀ।

“ਮੇਰੇ ਭੈਣ-ਭਣੋਈਏ ਤੋਂ ਪੁੱਛਣਾ ਸੀ, ਉਹੋ ਕੁੱਝ ਦੱਸ ਸਕਦੇ ਹਨ।”

ਰਾਮ ਨਾਥ ਨੂੰ ਪੰਕਜ ਹੋਰਾਂ ਉਪਰ ਪੱਕਾ ਸ਼ੱਕ ਸੀ। ਪਰ ਭੈਣ-ਭਣੋਈਏ ਦੀ ਰਾਏ ਬਿਨਾਂ ਉਹ ਕਿਸੇ ਦਾ ਨਾਂ ਨਹੀਂ ਸੀ ਲੈ ਸਕਦਾ।

“ਉਹ ਹਸਪਤਾਲ ਵਿੱਚ ਪਏ ਹਨ। ਸੱਟਾਂ ਕਾਫ਼ੀ ਹਨ। ਡਾਕਟਰ ਨੇ ਬੇਹੋਸ਼ੀ ਦਾ ਟੀਕਾ ਲਾ ਦਿੱਤਾ ਹੋਏਗਾ। ਸਾਨੂੰ ਹਾਲੇ ਕੁੱਝ ਸਮਾਂ ਮੁਆਇਨਾ ਕਰਨ ’ਤੇ ਲੱਗੇਗਾ। ਤੁਸੀਂ ਹਸਪਤਾਲ ਜਾ ਕੇ ਉਨ੍ਹਾਂ ਨਾਲ ਰਾਏ ਕਰ ਲਓ। ਜਿਸ ਤਰ੍ਹਾਂ ਕਹੋਗੇ ਪਰਚਾ ਦਰਜ ਕਰ ਲਵਾਂਗੇ।”

ਵੈਸੇ ਥਾਣੇਦਾਰ ਦੀ ਮੁੱਢਲੀ ਤਫ਼ਤੀਸ਼ ਤੋਂ ਵਾਰਦਾਤ ਕਾਲੇ ਕੱਛਿਆਂ ਵਾਲੇ ਗਰੋਹ ਵੱਲੋਂ ਕੀਤੀ ਪਾਈ ਗਈ ਸੀ। ਦੋਸ਼ੀਆਂ ਉਪਰ ਡਕੈਤੀ ਅਤੇ ਡਕੈਤੀ ਦੌਰਾਨ ਹੋਏ ਕਤਲ ਦੀ ਦਫ਼ਾ ਲੱਗਣੀ ਸੀ।

ਰਾਮ ਨਾਥ ਕਾਨੂੰਨ ਜਾਣਦਾ ਸੀ। ਇਸ ਲਈ ਥਾਣੇਦਾਰ ਨੇ ਦਰਜ ਹੋਣ ਵਾਲੇ ਪਰਚੇ ਦਾ ਮਜ਼ਮੂਨ ਅਤੇ ਲਗਦੀਆਂ ਧਾਰਾਵਾਂ ਵੱਲ ਇਸ਼ਾਰਾ ਕਰ ਦਿੱਤਾ ਸੀ। ਅੱਗੇ ਉਹ ਖ਼ੁਦ ਸਿਆਣਾ ਸੀ।

ਪਰਿਵਾਰ ਦੇ ਜੀਆਂ ਨੂੰ ਮਿਲੇ ਬਿਨਾਂ ਰਾਮ ਨਾਥ ਕੁੱਝ ਨਹੀਂ ਸੀ ਆਖ ਸਕਦਾ।

ਵੈਸੇ ਵੀ ਮੁਕੱਦਮੇ ਨਾਲੋਂ ਵੱਧ ਜ਼ਰੂਰੀ ਜ਼ਖ਼ਮੀਆਂ ਦੀ ਸਾਂਭ-ਸੰਭਾਲ ਸੀ। ਇਥੇ ਸੰਗੀਤਾ ਦੇ ਕਰਨ ਵਾਲਾ ਕੁੱਝ ਨਹੀਂ ਸੀ।

ਸੰਗੀਤਾ ਅਤੇ ਇੱਕ ਗੁਆਂਢੀ ਨੂੰ ਨਾਲ ਲੈ ਕੇ ਰਾਮ ਨਾਥ ਹਸਪਤਾਲ ਲਈ ਰਵਾਨਾ ਹੋ ਗਿਆ।

ਰਸਤੇ ਵਿੱਚ ਗੁਆਂਢੀ ਰਾਮ ਨਾਥ ਨੂੰ ਹੋਈ ਵਾਰਦਾਤ ਦਾ ਵੇਰਵਾ ਦੇਣ ਲੱਗਾ।

ਉਹ ਅਤੇ ਵੇਦ ਸਵੇਰੇ ਚਾਰ ਵਜੇ ਸੈਰ ਕਰਨ ਜਾਇਆ ਕਰਦੇ ਸਨ। ਜੇ ਵੇਦ ਪਹਿਲਾਂ ਜਾਗ ਪਏ ਉਹ ਜੈ ਨਰਾਇਣ ਦੀ ਬੈੱਲ ਖੜਕਾ ਦਿੰਦਾ ਸੀ। ਨਹੀਂ ਤਾਂ ਜੈ ਨਰਾਇਣ ਵੇਦ ਨੂੰ ਉਠਾ ਲੈਂਦਾ ਸੀ।

ਅੱਜ ਸਵੇਰੇ ਜਦੋਂ ਸਾਢੇ ਚਾਰ ਵਜੇ ਤਕ ਵੇਦ ਦੀ ਉੱਘ-ਸੁੱਘ ਨਾ ਨਿਕਲੀ ਤਾਂ ਨਿਯਮ ਅਨੁਸਾਰ ਉਸ ਨੇ ਵੇਦ ਦੀ ਬੈੱਲ ਖੜਕਾਈ। ਜਦੋਂ ਬੈੱਲ ਨਾ ਖੜਕੀ, ਉਸਨੂੰ ਹੈਰਾਨੀ ਹੋਈ। ਬਿਜਲੀ ਹੈ ਸੀ। ਫੇਰ ਬੈੱਲ ਕਿਉਂ ਨਹੀਂ ਖੜਕੀ? ਸੋਚਿਆ ਖ਼ਰਾਬ ਹੋ ਗਈ ਹੋਵੇਗੀ।

ਰਾਤ ਦਸ ਵਜੇ ਤਕ ਉਹ ਇਕੱਠੇ ਸਨ। ਵੇਦ ਦੇ ਬਾਹਰ ਜਾਣ ਦੀ ਕੋਈ ਸੰਭਾਵਨਾ ਨਹੀਂ ਸੀ। ਗੇਟ ਦੇ ਹੋੜੇ ਵੱਲ ਨਜ਼ਰ ਮਾਰੀ ਤਾਂ ਲੱਗਾ, ਜਿਵੇਂ ਗੇਟ ਖੁੱਲ੍ਹਾ ਪਿਆ ਸੀ। ਗੇਟ ਖੋਲ੍ਹ ਕੇ ਉਹ ਅੰਦਰ ਚਲਾ ਗਿਆ। ਹੋ ਸਕਦਾ ਹੈ ਵੇਦ ਬਾਥਰੂਮ ਵਿੱਚ ਹੋਵੇ। ਇਸੇ ਲਈ ਜਵਾਬ ਨਾ ਦੇ ਰਿਹਾ ਹੋਵੇ। ਚਾਰ ਕਦਮ ਅੱਗੇ ਜਾ ਕੇ ਜੈ ਨਰਾਇਣ ਨੂੰ ਖ਼ੂਨ ਦੇ ਧੱਬੇ ਨਜ਼ਰ ਆਏ। ਇੱਡਾ ਵਾਕਿਆ ਹੋ ਗਿਆ ਸੀ, ਇਹ ਫੇਰ ਵੀ ਜੈ ਨਰਾਇਣ ਦੇ ਜ਼ਿਹਨ ਵਿੱਚ ਨਹੀਂ ਸੀ ਆਇਆ। ਜਦੋਂ ਅਗਾਂਹ ਪੋਰਚ ਵਿੱਚ ਖ਼ੂਨ ਹੀ ਖ਼ੂਨ ਨਜ਼ਰ ਆਇਆ ਤਾਂ ਉਸਨੂੰ ਕਾਂਬਾ ਛਿੜ ਗਿਆ। ਉਹ ਓਹਨੀਂ ਪੈਰੀਂ ਵਾਪਸ ਮੁੜ ਆਇਆ। ਗਲੀ ਵਿੱਚ ਖੜ੍ਹ ਕੇ ਸ਼ੋਰ ਮਚਾਇਆ।

ਗੁਆਂਢ ਵਿੱਚ ਭਗਦੜ ਪੈ ਗਈ। ਸੌ ਨੰਬਰ ’ਤੇ ਪੁਲਸ ਕੰਟਰੋਲ ਰੂਮ ਨੂੰ ਫ਼ੋਨ ਕੀਤਾ।

ਅੱਧਾ ਘੰਟਾ ਬੀਤ ਜਾਣ ਤੇ ਵੀ ਜਦੋਂ ਪੁਲਿਸ ਦਾ ਸਿਪਾਹੀ ਤਕ ਮੌਕੇ ਤੇ ਨਾ ਪੁੱਜਾ ਤਾਂ ਕੁੱਝ ਗੁਆਂਢੀ ਭੱਜ ਕੇ ਥਾਣੇ ਗਏ।
ਸਵੇਰ ਦਾ ਸਮਾਂ ਸੀ। ਸੰਤਰੀ ਅਤੇ ਮੁਨਸ਼ੀ ਤੋਂ ਸਿਵਾ ਥਾਣੇ ਕੋਈ ਨਹੀਂ ਸੀ। ਕੋਈ ਜੰਗਲ ਪਾਣੀ ਗਿਆ ਸੀ, ਕੋਈ ਦਾਤਣ ਕੁਰਲਾ ਕਰ ਰਿਹਾ ਸੀ। ਭਾਜੜ ਗੁਆਂਢੀਆਂ ਨੂੰ ਪਈ ਸੀ ਪੁਲਸ ਨੂੰ ਨਹੀਂ। ਕੁਆਟਰਾਂ ਵਿੱਚ ਜਾ-ਜਾ ਮਸਾਂ ਸਿਪਾਹੀ ਖੜ੍ਹੇ ਕੀਤੇ। ਫ਼ੋਨ ਕਰ-ਕਰ ਥਾਣੇਦਾਰ ਬੁਲਾਏ। ਚਾਰ ਪੁਲਸ ਵਾਲਿਆਂ ਨੂੰ ਇਕੱਠੇ ਹੁੰਦਿਆਂ ਨੂੰ ਘੰਟਾ ਲਗ ਗਿਆ।

ਦੋ ਘੰਟਿਆਂ ਬਾਅਦ ਪੁਲਸ ਮੌਕੇ ’ਤੇ ਪੁੱਜੀ। ਡਰਦਾ ਗੁਆਂਢੀ ਕੋਈ ਅੰਦਰ ਨਹੀਂ ਸੀ ਵੜਿਆ। ਪੁਲਸ ਦੇ ਨਾਲ ਉਹ ਕੋਠੀ ਅੰਦਰ ਗਏ। ਕਮਲ ਦਾ ਸਰੀਰ ਠੰਢਾ ਹੋਇਆ ਪਿਆ ਸੀ। ਬਾਕੀ ਤਿੰਨੇ ਬੇਹੋਸ਼ ਸਨ। ਕਮਲ ਦੇ ਸਰੀਰ ਵਿਚੋਂ ਬਹੁਤ ਖ਼ੂਨ ਵਹਿ ਚੁੱਕਾ ਸੀ। ਵਾਰਦਾਤ ਪਤਾ ਨਹੀਂ ਕਿਸ ਵਕਤ ਹੋਈ ਸੀ। ਜੇ ਪੁਲਸ ਸਮੇਂ ਸਿਰ ਪੁੱਜ ਜਾਂਦੀ, ਸ਼ਾਇਦ ਉਹ ਬਚ ਜਾਂਦਾ।

ਪੁਲਸ ਨੇ ਆਪਣੀ ਐਂਬੂਲੈਂਸ ਬੁਲਾਈ। ਮਜ਼ਰੂਬਾਂ ਨੂੰ ਹਸਪਤਾਲ ਪਹੁੰਚਾਇਆ। ਚਾਰ ਗੁਆਂਢੀ ਦੇਖਭਾਲ ਲਈ ਨਾਲ ਗਏ।

ਜੈ ਨਰਾਇਣ ਨੇ ਮੋਹਨ ਲਾਲ ਦੇ ਘਰ ਫ਼ੋਨ ਕੀਤਾ। ਪਤਾ ਲੱਗਾ ਮੁੰਡੇ ਬਾਹਰ ਗਏ ਹੋਏ ਸਨ।

ਪਰਿਵਾਰ ਦੇ ਸਾਰੇ ਜੀਅ ਫੱਟੜ ਹੋ ਗਏ ਸਨ। ਬਹੁਤ ਸਾਰੇ ਅਹਿਮ ਫੈਸਲੇ ਕਰਨੇ ਸਨ। ਪਰਚਾ ਕਟਵਾਉਣਾ ਸੀ। ਜ਼ਖ਼ਮੀਆਂ ਨੂੰ ਕਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਏ? ਇਹ ਸੋਚਣਾ ਸੀ। ਇਹ ਫੈਸਲੇ ਘਰ ਦੇ ਕਿਸੇ ਮੈਂਬਰ ਦੁਆਰਾ ਕੀਤੇ ਜਾਣੇ ਸਨ।

ਕੁਦਰਤੀ ਜੈ ਨਰਾਇਣ ਨੂੰ ਰਾਮ ਨਾਥ ਦੇ ਨਾਂ ਪਤੇ ਵਾਲਾ ਕਾਰਡ ਲੱਭ ਗਿਆ। ਉਸਨੇ ਝੱਟ ਰਾਮ ਨਾਥ ਨੂੰ ਫ਼ੋਨ ਖੜਕਾ ਦਿੱਤਾ।

ਵੈਸੇ ਮੋਹਨ ਲਾਲ ਦਾ ਮੈਨੇਜਰ ਆਇਆ ਸੀ। ਮਾਇਆ ਦੇਵੀ ਨਾਲ ਆਈ ਸੀ। ਉਹ ਥਾਣੇਦਾਰ ਨੂੰ ਮਿਲ ਗਿਆ ਸੀ। ਸ਼ਾਇਦ ਚਾਹ ਪਾਣੀ ਦੇ ਗਿਆ ਸੀ।

ਮਾਇਆ ਦੇਵੀ ਤੋਂ ਇਹ ਦ੍ਰਿਸ਼ ਦੇਖਿਆ ਨਹੀਂ ਸੀ ਗਿਆ। ਉਸ ਨੂੰ ਖੋਹ ਪੈਣ ਲੱਗੀ ਸੀ। ਗੁਆਂਢੀਆਂ ਨੇ ਤੁਰੰਤ ਉਸਨੂੰ ਘਰ ਮੋੜ ਦਿੱਤਾ।

ਚੰਗਾ ਸੀ ਰਾਮ ਨਾਥ ਆ ਗਿਆ ਸੀ। ਉਹ ਵਕੀਲ ਸੀ। ਉਸਨੇ ਸਭ ਸੰਭਾਲ ਲੈਣਾ ਸੀ।

 

ਜੇਕਰ ਤੁਸੀਂ ਇਸ ਲੇਖ ਦਾ ਪਹਿਲਾਂ ਭਾਗ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਲਿੰਕ ’ਤੇ ਕਲਿੱਕ ਕਰ ਸਕਦੋ ਹੋ... ਨਾਵਲ ਕੌਰਵ ਸਭਾ : ਕਾਂਡ- 1

  • Novel
  • Kaurav Sabha
  • Chapter 2
  • mitter sen meet
  • ਨਾਵਲ
  • ਕੌਰਵ ਸਭਾ
  • ਕਾਂਡ 2
  • ਮਿੱਤਰ ਸੈਨ ਮੀਤ

ਆਪਣੇ ਸਾਥੀ ਦੀ ਬੇਵਫਾਈ ਤੋਂ ਬਾਅਦ ਇੰਝ ਕਰੋ ਰਿਸ਼ਤੇ ਦੀ ਸੰਭਾਲ

NEXT STORY

Stories You May Like

  • thieves target 2 houses
    ਚੋਰਾਂ ਨੇ 2 ਘਰਾਂ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ
  • mamata expels 2 mlas from trinamool congress
    ਮਮਤਾ ਨੇ 2 ਵਿਧਾਇਕਾਂ ਨੇ ਤ੍ਰਿਣਮੂਲ ਕਾਂਗਰਸ ’ਚੋਂ ਕੱਢਿਆ
  • major incident in punjab 2 boys shot dead
    ਪੰਜਾਬ 'ਚ ਵੱਡੀ ਵਾਰਦਾਤ, 2 ਮੁੰਡਿਆਂ ਦੇ ਚੱਲੀਆਂ ਤਾਬੜਤੋੜ ਗੋਲੀਆਂ
  • chandrayaan 2 research
    'ਚੰਦਰਯਾਨ-2' ਨੇ ਰਚ'ਤਾ ਇਤਿਹਾਸ ! ਚੰਦਰਮਾ 'ਤੇ ਪਾਣੀ ਤੇ ਬਰਫ਼ ਦੇ ਪੁਖ਼ਤਾ ਸਬੂਤਾਂ ਦੀ ਕੀਤੀ ਖੋਜ
  • speeding car hits 2 people
    ਤੇਜ਼ ਰਫਤਾਰ ਕਾਰ ਸਵਾਰ ਨੇ 2 ਜਣਿਆ ਨੂੰ ਦਰੜਿਆ, ਹੋਈ ਮੌਤ
  • gram chikitsalay   season 2 announced
    'ਗ੍ਰਾਮ ਚਿਕਿਤਸਾਲਿਆ' ਸੀਜ਼ਨ 2 ਦਾ ਐਲਾਨ, ਡਾ. ਪ੍ਰਭਾਤ 23 ਜੂਨ ਨੂੰ ਕਰਨਗੇ ਪ੍ਰਾਈਮ ਵੀਡੀਓ 'ਤੇ ਵਾਪਸੀ
  • yellow claws on 2 newly developing unauthorized colonies
    ਨਵੀਆਂ ਵਿਕਸਿਤ ਹੋ ਰਹੀਆਂ 2 ਅਣ ਅਧਿਕਾਰਿਤ ਕਲੋਨੀਆਂ 'ਤੇ ਚੱਲਿਆ ਪੀਲਾ ਪੰਜਾ
  • trailer launch of the film   cocktail 2
    ਫਿਲਮ ‘ਕਾਕਟੇਲ 2’ ਦਾ ਟ੍ਰੇਲਰ ਲਾਂਚ, ਸ਼ਾਹਿਦ, ਕ੍ਰਿਤੀ ਸੈਨਨ ਤੇ ਰਸ਼ਮਿਕਾ ਮੰਦਾਨਾ ਨੇ ਲੁੱਟੀ ਮਹਿਫ਼ਲ
  • government buses will not run in punjab on these dates
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ! PRTC...
  • famous punjabi singer suffers shock  father passes away
    ਮਸ਼ਹੂਰ ਪੰਜਾਬੀ ਗਾਇਕ ਨੂੰ ਸਦਮਾ, ਪਿਤਾ ਦਾ ਦਿਹਾਂਤ
  • farmers protest in punjab 17 districts
    ਪੰਜਾਬ 'ਚ ਕਿਸਾਨਾਂ ਨੇ 8 ਜੂਨ ਲਈ ਕੀਤਾ ਵੱਡਾ ਐਲਾਨ! ਝਲਣੀ ਪਵੇਗੀ ਨਵੀਂ ਮੁਸੀਬਤ,...
  • change in punjab s weather thunderstorm alert in 6 districts
    6 ਜ਼ਿਲ੍ਹਿਆਂ 'ਚ IMD ਨੇ ਜਾਰੀ ਕਰ 'ਤਾ ਅਲਰਟ! ਪੰਜਾਬ ਲਈ ਮੌਸਮ ਵਿਭਾਗ ਦੀ ਵੱਡੀ...
  • drug addicts stole iron benches
    ਨਸ਼ੇੜੀਆਂ ਨੇ ਲੋਕਾਂ ਦੇ ਬੈਠਣ ਵਾਲੇ ਲੋਹੇ ਦੇ ਬੈਂਚਾਂ ਨੂੰ ਵੀ ਨਹੀਂ ਛੱਡਿਆ
  • summer vacation pinkoo tv funny video
    ਗਰਮੀਆਂ ਦੀਆਂ ਛੁੱਟੀਆਂ ਦਾ ਬੱਚਿਆਂ ਨੂੰ ਚੜ੍ਹਿਆ ਚਾਅ! ਤੁਸੀਂ ਵੀ ਜਵਾਕਾਂ ਨੂੰ...
  • punjabi person in italy
    ਜਲੰਧਰ ਦੇ ਰਜਿੰਦਰ ਕੁਮਾਰ ਦੀ ਇਟਲੀ ’ਚ ਦਿਲ ਦੀ ਧੜਕਣ ਰੁਕਣ ਕਾਰਨ ਮੌਤ
  • consumer commission orders improvement trust to return rs 15 lakh
    12 ਸਾਲ ਬਾਅਦ ਮਿਲਿਆ ਇਨਸਾਫ਼: ਖ਼ਪਤਕਾਰ ਕਮਿਸ਼ਨ ਨੇ ਇੰਪਰੂਵਮੈਂਟ ਟਰੱਸਟ ਨੂੰ 15...
Trending
Ek Nazar
youtuber luxury lifestyle gold jewelry

YouTuber ਨੇ ਫੁਕਰੀ ਮਾਰਨ ਲਈ ਅਪਲੋਡ ਕਰ'ਤੀ ਗਹਿਣਿਆਂ ਦੀ ਵੀਡੀਓ ! ਫ਼ਿਰ...

guru nagari temperature likely to cross 44 degrees

ਤੰਦੂਰ ਵਾਂਗ ਤਪੀ ਗੁਰੂ ਨਗਰੀ, ਸੜਕਾਂ ਹੋਈਆਂ ਸੁੰਨਸਾਨ, ਤਾਪਮਾਨ 44 ਡਿਗਰੀ ਤੋਂ...

will dipika kakkar undergo surgery again  husband shoaib gives health update

ਕੀ ਫਿਰ ਹੋਵੇਗੀ ਦੀਪਿਕਾ ਕੱਕੜ ਦੀ ਸਰਜਰੀ? ਪਤੀ ਸ਼ੋਏਬ ਨੇ ਦਿੱਤੀ Health Update

famous actress getting married at the age of 41

41 ਸਾਲ ਦੀ ਉਮਰ 'ਚ ਲਾੜੀ ਬਣਨ ਜਾ ਰਹੀ ਮਸ਼ਹੂਰ ਅਦਾਕਾਰਾ ! ਜਾਣੋ ਕੌਣ ਹੈ ਲਾੜਾ

delhi cockroach janta party protest boyfriend wins hearts

'Girlfriend ਡਿਪਰੈਸ਼ਨ 'ਚ ਹੈ...', ਕਾਕਰੋਚ ਪਾਰਟੀ ਦੇ ਪ੍ਰੋਟੈਸਟ 'ਚ ਪਹੁੰਚੇ...

griffith martyrdom sports festiva

28ਵਾਂ ਗ੍ਰਿਫਿਥ ਸ਼ਹੀਦੀ ਖੇਡ ਮੇਲਾ ਸਫਲਤਾ ਪੂਰਵਕ ਸਮਾਪਤ (ਤਸਵੀਰਾਂ)

north korea  s open challenge to us

ਪਰਮਾਣੂ ਪ੍ਰੋਗਰਾਮ 'ਤੇ ਕੋਈ ਸਮਝੌਤਾ ਨਹੀਂ! ਉੱਤਰੀ ਕੋਰੀਆ ਦੀ ਅਮਰੀਕਾ ਨੂੰ...

meta reveals what indians are watching the most in reels

Reels 'ਚ ਸਭ ਤੋਂ ਜ਼ਿਆਦਾ ਕੀ ਦੇਖਦੇ ਨੇ ਭਾਰਤੀ? Meta ਰਿਪੋਰਟ ਨੇ ਕੀਤਾ ਖੁਲਾਸਾ

heavy rain alert 17 states imd

ਅਗਲੇ 2 ਦਿਨ ਅਹਿਮ! ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 17 ਸੂਬਿਆਂ...

daughter birth rs 50000 account transfer

ਧੀ ਦੇ ਜਨਮ 'ਤੇ ਹੁਣ ਮਿਲਣਗੇ 50,000 ਰੁਪਏ! ਰਾਜਸਥਾਨ ਸਰਕਾਰ ਨੇ ਕੀਤਾ ਵੱਡਾ ਐਲਾਨ

shooting in pakistan

ਪਾਕਿਸਤਾਨ 'ਚ ਵਿਰੋਧੀ ਸਮੂਹਾਂ ਵਿਚਕਾਰ ਗੋਲੀਬਾਰੀ, ਪੰਜ ਲੋਕਾਂ ਦੀ ਮੌਤ

voting underway

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਟਿਸਤਾਨ 'ਚ ਵੋਟਿੰਗ ਜਾਰੀ

young man climbed the tower with his daughter

ਧੀ ਸਮੇਤ ਟਾਵਰ 'ਤੇ ਚੜਿਆ ਨੌਜਵਾਨ, ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ...

long power cut

ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਇਨ੍ਹਾਂ ਇਲਾਕਿਆਂ 'ਚ ਪੂਰਾ...

do not let others eyes fall on these 3 things

ਰੇਤ ਵਾਂਗ ਹੱਥੋਂ ਨਿਕਲ ਜਾਵੇਗੀ ਸਾਰੀ ਦੌਲਤ, ਘਰ ਦੀਆਂ ਇਨ੍ਹਾਂ 3 ਚੀਜ਼ਾਂ 'ਤੇ ਨਾ...

whatsapp may introduce view once text messages

ਇਕ ਵਾਰ ਪੜ੍ਹਦੇ ਹੀ ਗਾਇਬ ਹੋ ਜਾਵੇਗਾ ਮੈਸੇਜ! WhatsApp ਲਿਆ ਰਿਹਾ ਨਵਾਂ...

heavy rain and thunderstorm warning in 17 states

17 ਸੂਬਿਆਂ 'ਚ ਭਾਰੀ ਮੀਂਹ-ਹਨੇਰੀ ਦੀ ਚਿਤਾਵਨੀ! ਮੌਸਮ ਵਿਭਾਗ ਨੇ ਜਾਰੀ ਕਰ'ਤਾ...

imran khan and his wife

ਪਾਕਿਸਤਾਨ ਸਰਕਾਰ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਦੇ ਅਧਿਕਾਰਾਂ ਦਾ ਕੀਤਾ ਘਾਣ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • 2nd largest ruby
      ਹੱਥ ਲੱਗਾ ਹਜ਼ਾਰਾਂ-ਕਰੋੜਾਂ ਦਾ ਖ਼ਜ਼ਾਨਾ ! ਮੋਗੋਕ 'ਚ ਮਿਲਿਆ ਦੂਜਾ ਸਭ ਤੋਂ ਵੱਡਾ...
    • muslim vote bank bengal to assam political
      ਮੁਸਲਿਮ ਵੋਟ ਬੈਂਕ ਕਿਸ ਦੇ ਨਾਲ: ਬੰਗਾਲ ਤੋਂ ਅਸਾਮ ਤੱਕ ਕਿਵੇਂ ਬਦਲੇ ਸਿਆਸੀ...
    • islamic teachings social harmony
      ਇਸਲਾਮੀ ਸਿੱਖਿਆਵਾਂ ਤੇ ਸਮਾਜਿਕ ਸਦਭਾਵਨਾ ਦਾ ਸੁਮੇਲ ਇਕ ਚੰਗੇ ਸੁਹਿਰਦ ਦੀ ਤਸਵੀਰ
    • man lost his job when gone to talk about hike
      ਤਨਖਾਹ ਵਧਾਉਣ ਦੀ ਗੱਲ ਕਰਨ ਗਏ ਕਰਮਚਾਰੀ ਨੂੰ ਨੌਕਰੀ ਤੋਂ ਹੀ ਧੋਣਾ ਪੈ ਗਿਆ ਹੱਥ !...
    • degree needed to make reels now
      ਹੁਣ Reels ਬਣਾਉਣ ਲਈ ਦਿਖਾਉਣੀ ਪਵੇਗੀ ਡਿਗਰੀ ! ਨਹੀਂ ਤਾਂ ਲੱਗੇਗਾ ਲੱਖਾਂ ਦਾ...
    • read the weather for the next 7 days in punjab
      ਪੰਜਾਬ 'ਚ ਆਉਣ ਵਾਲੇ 7 ਦਿਨਾਂ ਦੀ ਪੜ੍ਹੋ Weather Update
    • mog mog has become the favorite food of indians
      ਭਾਰਤੀਆਂ ਦਾ ਮਨਪਸੰਦ ਫੂਡ ਬਣਿਆ 'ਮੋਗ-ਮੋਗ' ! ਦੇਸ਼ ਦੀ ਹਰ ਗਲੀ 'ਚ ਮਿਲਦੈ ਇਹ...
    • this is the coldest city in the world
      ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਸ਼ਹਿਰ,ਜਿੱਥੇ -55 ਡਿਗਰੀ ਤੱਕ ਪਹੁੰਚ ਜਾਂਦੈ...
    • ਪ੍ਰੋਫੈਸਰ ਨੇ ਕੁੜ  ਨੂੰ ਕਰ  ਤ  propose   ਅੱਗੋਂ ਕੁੜ  ਨੇ ਲ ਹ ਲਈ ਜੁੱਤ
      ਹੱਦ ਹੋ ਗਈ ; ਪ੍ਰੋਫੈਸਰ ਨੇ ਭਰੀ ਕਲਾਸ 'ਚ ਕਰ'ਤਾ ਕੁੜੀ ਨੂੰ ਪ੍ਰਪੋਜ਼ ! ਅੱਗੋਂ...
    • dogs made back to home
      ਕੁੱਤਿਆਂ ਦਾ ਮੀਟ ! ਟਰੱਕ 'ਚੋਂ ਛਾਲ ਮਾਰ ਬੇਜ਼ੁਬਾਨਾਂ ਨੇ ਇੰਝ ਕੀਤੀ ਘਰ ਵਾਪਸੀ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +