Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 01, 2026

    5:46:33 AM

  • hike in lpg cylinder prices

    ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ: LPG...

  • punjab congress president raja warring resigns

    ਵੱਡੀ ਖਬਰ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ...

  • punjab politics congress high command

    ਵੱਡੀ ਖ਼ਬਰ: ਪੰਜਾਬ ਕਾਂਗਰਸ ਦਾ ਬਦਲਿਆ ਜਾ ਰਿਹਾ...

  • indian team achieved a historic victory by 8 wickets

    406 ਦੌੜਾਂ ਦਾ ਪਹਾੜ ਜਿਹਾ ਟੀਚਾ ਵੀ ਪਿਆ ਛੋਟਾ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਨਾਵਲ ਕੌਰਵ ਸਭਾ : ਕਾਂਡ- 5

MERI AWAZ SUNO News Punjabi(ਨਜ਼ਰੀਆ)

ਨਾਵਲ ਕੌਰਵ ਸਭਾ : ਕਾਂਡ- 5

  • Edited By Rajwinder Kaur,
  • Updated: 10 Aug, 2020 02:04 PM
Jalandhar
novel kaurav sabha
  • Share
    • Facebook
    • Tumblr
    • Linkedin
    • Twitter
  • Comment

ਵਾਰਦਾਤ ਦੀ ਖ਼ਬਰ ਤੇਜ਼ੀ ਨਾਲ ਫੈਲ ਰਹੀ ਸੀ। ਪਰਿਵਾਰਾਂ ਦੇ ਚਾਰਾਂ ਜੀਆਂ ਦੇ ਵਾਕਫਕਾਰਾਂ ਦਾ ਆਪਣਾ-ਆਪਣਾ ਘੇਰਾ ਸੀ। ਜਿਸ ਨੂੰ ਜਿਉਂ ਹੀ ਪਤਾ ਚੱਲਦਾ ਉਹ ਹੱਥਲਾ ਕੰਮ ਵਿਚੇ ਛੱਡ ਕੇ ਉਨ੍ਹਾਂ ਦੀ ਕੋਠੀ ਵੱਲ ਦੌੜ ਪੈਂਦਾ। ਹਸਪਤਾਲੋਂ ਵਿਹਲਾ ਹੋ ਕੇ ਰਾਮ ਨਾਥ ਦੇ ਘਰ ਮੁੜਨ ਤੱਕ ਕੋਠੀ ਅੱਗੇ ਬਹੁਤ ਵੱਡੀ ਭੀੜ ਜੁੜ ਚੁੱਕੀ ਸੀ।

ਮੌਕਾ ਮੁਲਾਹਜ਼ਾ ਕਰਨ ਦੀ ਕਾਰਵਾਈ ਪੁਲਸ ਮੁਕੰਮਲ ਕਰ ਚੁੱਕੀ ਸੀ। ਵਾਰਦਾਤ ਬਹੁਤ ਸੁਲਝੇ ਢੰਗ ਨਾਲ ਕੀਤੀ ਗਈ ਸੀ। ਦੋਸ਼ੀਆਂ ਨੇ ਬਹੁਤੇ ਸਬਤ ਪਿੱਛੇ ਨਹੀਂ ਸਨ ਛੱਡੇ। ਮੌਕੇ ਤੋਂ ਇੱਕ ਰਾਡ ਜਿਸ ਨਾਲ ਸੱਟਾਂ ਮਾਰੀਆਂ ਗਈਆਂ ਸਨ ਅਤੇ ਇੱਕ ਬੈਗ, ਜਿਸ ਵਿੱਚ ਦੋਸ਼ੀ ਪੇਚਕਸ, ਚਾਬੀਆਂ ਪਾ ਕੇ ਲਿਆਏ ਸਨ, ਮਿਲਿਆ ਸੀ। ਹੱਥਾਂ ਪੈਰਾਂ ਦੇ ਨਿਸ਼ਾਨ ਬਹੁਤ ਧੁੰਦਲੇ ਸਨ। ਹੋਰ ਸਬੂਤ ਇਕੱਠੇ ਕਰਨ ਲਈ ਹੋਰ ਮਾਹਿਰਾਂ ਨੇ ਆਉਣਾ ਸੀ। ਇਸ ਲਈ ਕੋਠੀ ਦੇ ਮੁੱਖ ਹਿੱਸੇ ਨੂੰ, ਜਿਸ ਸਥਿਤੀ ਵਿੱਚ ਉਹ ਸੀ, ਉਸੇ ਵਿੱਚ ਰੱਖ ਕੇ ਸਰਬ-ਮੋਹਰ ਕਰ ਦਿੱਤਾ ਗਿਆ ਸੀ।

ਪੱਤਰਕਾਰ ਪੁਲਸ ਦੀ ਚੁੱਪ ’ਤੇ ਖਿਝੇ ਹੋਏ ਸਨ। ਪੁਲਸ ਪਤਾ ਨਹੀਂ ਕਿਉਂ ਮੂੰਹ ਨਹੀਂ ਸੀ ਖੋਲ੍ਹਦੀ। ਉਹ ਆਪਣੇ ਸੂਤਰਾਂ ਰਾਹੀਂ ਲੀਰ-ਲੀਰ ਜੋੜ ਕੇ ਪਜਾਮਾ ਸਿਉਣ ਦਾ ਯਤਨ ਕਰ ਰਹੇ ਸਨ। ਪੁਲਸ ਉਨ੍ਹਾਂ ਨੂੰ ਲੋਕਾਂ ਦੀਆਂ ਇੰਟਰਵਿਊ ਲੈਣ ਤੋਂ ਕਈ ਵਾਰ ਰੋਕ ਚੁੱਕੀ ਸੀ। ਗੁਆਂਢੀਆਂ ਨੂੰ ਕੁੱਝ ਪਤਾ ਨਹੀਂ ਸੀ। ਗਲਤ ਤੱਥ ਛਾਪ ਕੇ ਕੇਸ ਦਾ ਭੱਠਾ ਨਾ ਬਿਠਾ ਦੇਣਾ। ਜਿੰਨਾ ਚਿਰ ਪੁਲਸ, ਪ੍ਰੈਸ-ਨੋਟ ਜਾਰੀ ਨਹੀਂ ਕਰਦੀ, ਓਨਾ ਚਿਰ ਉਹ ਸਬਰ ਦਾ ਘੁੱਟ ਭਰੀ ਰੱਖਣ।

ਰਾਮ ਨਾਥ ਦੇ ਕੋਠੀ ਪੁੱਜਦਿਆਂ ਹੀ ਸਾਰੀ ਪੁਲਸ ਉਸ ਦੁਆਲੇ ਹੋ ਗਈ। ਵੇਦ ਦੇ ਰਿਸ਼ਤੇਦਾਰਾਂ ਨੇ ਸਾਰੀ ਜ਼ਿੰਮੇਵਾਰੀ ਉਸੇ ਉਪਰ ਸੁੱਟੀ ਸੀ। ਉਹ ਵਕੀਲ ਸੀ। ਇੱਕ ਵਕੀਲ ਤੋਂ ਵੱਧ ਹੋਰ ਕਿਸੇ ਨੂੰ ਕੀ ਪਤਾ ਹੋ ਸਕਦਾ ਹੈ ਕਿ ਪਰਚਾ ਕਿਵੇਂ ਦਰਜ ਕਰਾਉਣਾ ਹੈ? ਉਹ ਜੋ ਕਰੇਗਾ, ਸਭ ਨੂੰ ਮਨਜ਼ੂਰ ਹੋਏਗਾ।

ਰਾਮ ਨਾਥ ਪਰਚੇ ਦੀ ਅਹਿਮੀਅਤ ਨੂੰ ਜਾਣਦਾ ਸੀ। ਸਾਰੇ ਮੁਕੱਦਮੇ ਦਾ ਆਧਾਰ ਇਸੇ ਪਰਚੇ ਨੇ ਬਨਣਾ ਸੀ। ਪਰਚਾ ਸਹੀ ਘਟਨਾ ’ਤੇ ਆਧਾਰਤ ਹੋਣਾ ਚਾਹੀਦਾ ਸੀ। ਰਾਮ ਨਾਥ ਨੂੰ ਹੋਈ ਵਾਰਦਾਤ ਬਾਰੇ ਕੱਖ ਨਹੀਂ ਸੀ ਪਤਾ। ਦੋਸ਼ੀ ਦੋ ਸਨ, ਚਾਰ, ਦਸ ਜਾਂ ਬਾਰਾਂ? ਉਹ ਛੋਟੀ ਉਮਰ ਦੇ ਸਨ, ਅੱਧਖੜ ਜਾਂ ਵਡੇਰੀ ਉਮਰ ਦੇ? ਉਹ ਕੰਧ ਟੱਪ ਕੇ ਅੰਦਰ ਆਏ ਸਨ ਜਾਂ ਬੈੱਲ ਖੜਕਾ ਕੇ? ਉਨ੍ਹਾਂ ਕੋਲ ਚਾਕੂ ਸਨ, ਰਾਡ ਸਨ, ਛੁਰੇ ਸਨ ਜਾਂ ਸੋਟੀਆਂ? ਉਨ੍ਹਾਂ ਨੇ ਕਿਹੋ ਜਿਹੇ ਕਪੜੇ ਪਾਏ ਹੋਏ ਸਨ? ਪਾਏ ਸਨ ਜਾਂ ਨੰਗੇ ਧੜ ਸਨ? ਉਹ ਕੇਸਾਧਾਰੀ ਸਨ, ਮੋਨੇ ਜਾਂ ਮੌਲਵੀ-ਕੱਟ। ਪਹਿਲਾਂ ਹਮਲਾ ਕਿਸ ਉਪਰ ਹੋਇਆ? ਕਮਲ ਦਾ ਕਤਲ ਕਰਨ ਵਾਲਾ ਕੌਣ ਸੀ? ਨੇਹਾ ਨਾਲ ਬਲਾਤਕਾਰ ਕਿਸ ਨੇ ਕੀਤਾ? ਇੱਕ ਨੇ ਕੀਤਾ ਜਾਂ ਵੱਧ ਨੇ? ਨੀਲਮ ਅਤੇ ਵੇਦ ਨੂੰ ਸੱਟਾਂ ਕਿਸ-ਕਿਸ ਨੇ ਮਾਰੀਆਂ?

ਇਨ੍ਹਾਂ ਵਿਚੋਂ ਇੱਕ ਵੀ ਸਵਾਲ ਦਾ ਜਵਾਬ ਰਾਮ ਨਾਥ ਕੋਲ ਨਹੀਂ ਸੀ। ਕੋਰੀ ਕਲਪਨਾ ਦੇ ਆਧਾਰ ’ਤੇ ਪਰਚਾ ਦਰਜ ਕਰਾਉਣਾ ਘਾਤਕ ਸਿੱਧ ਹੋ ਸਕਦਾ ਸੀ। ਕਦੇ ਨਾ ਕਦੇ ਦੋਸ਼ੀਆਂ ਨੇ ਫੜੇ ਜਾਣਾ ਸੀ। ਉਨ੍ਹਾਂ ਨੇ ਹੋਈ ਵਾਰਦਾਤ ਦਾ ਵੇਰਵਾ ਆਪਣੇ ਵਕੀਲਾਂ ਨੂੰ ਦੱਸ ਦੇਣਾ ਸੀ। ਮੁਦਈ ਧਿਰ ਅਤੇ ਸਫ਼ਾਈ ਧਿਰ ਦੇ ਕਥਨਾਂ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੋਣਾ ਸੀ। ਦੋਹਾਂ ਕਥਨਾਂ ਵਿੱਚ ਤਾਲਮੇਲ ਬੈਠਾਉਣਾ ਅਸੰਭਵ ਹੋਣਾ ਸੀ। ਨਤੀਜਨ ਦੋਸ਼ੀਆਂ ਨੂੰ ਸ਼ੱਕ ਦਾ ਫ਼ਾਇਦਾ ਹੋਣਾ ਸੀ।ਰਾਮ ਨਾਥ ਨੂੰ ਕੁੱਝ ਨਹੀਂ ਸੀ ਸੁੱਝ ਰਿਹਾ। ਭੱਜ-ਨੱਠ, ਮਾਨਸਿਕ ਤਨਾਅ ਅਤੇ ਭੁੱਖ ਪਿਆਸ ਕਾਰਨ ਉਹ ਦਿਮਾਗ਼ੀ ਅਤੇ ਜਿਸਮਾਨੀ ਦੋਹਾਂ ਤਰ੍ਹਾਂ ਨਾਲ ਥੱਕ ਚੁੱਕਾ ਸੀ। ਅਜਿਹੇ ਮੌਕਿਆਂ ’ਤੇ ਉਹ ਵੱਧ ਪੱਤੀ ਵਾਲੀ ਚਾਹ ਪੀ ਕੇ ਤਾਜ਼ਾ ਦਮ

ਹੋਇਆ ਕਰਦਾ ਸੀ। ਇਨ੍ਹਾਂ ਹਾਲਾਤਾਂ ਵਿੱਚ ਚਾਹ ਨਸੀਬ ਨਹੀਂ ਸੀ ਹੋ ਰਹੀ। ਥਾਣੇਦਾਰ ਰਾਮ ਨਾਥ ਦੀ ਮਜਬੂਰੀ ਨੂੰ ਭਾਂਪ ਗਿਆ। ਰਾਏ ਮਸ਼ਵਰੇ ਲਈ ਉਹ ਰਾਮ ਨਾਥ ਨੂੰ ਇੱਕ ਪਾਸੇ ਲੈ ਗਿਆ।

“ਘਰ ਵਿੱਚ ਇੱਕ ਨੌਕਰ ਵੀ ਹੈ?” ਥਾਣੇਦਾਰ ਨੇ ਰਾਮ ਨਾਥ ਤੋਂ ਪੁੱਛਿਆ।

ਰਾਮ ਨਾਥ ਥਾਣੇਦਾਰ ਦਾ ਮਤਲਬ ਸਮਝ ਗਿਆ।

ਹੁਣ ਘਰੇਲੂ ਨੌਕਰ ਪਹਿਲਾਂ ਵਰਗੇ ਨਹੀਂ ਸਨ ਰਹੇ। ਪਿਛਲੇ ਇੱਕ ਸਾਲ ਵਿੱਚ ਮਾਇਆ ਨਗਰ ਵਿੱਚ ਲਗਾਤਾਰ ਕਈ ਘਟਨਾਵਾਂ ਘਟੀਆਂ ਸਨ, ਜਿਨ੍ਹਾਂ ਵਿੱਚ ਘਰੇਲੂ ਨੌਕਰਾਂ ਦਾ ਹੱਥ ਸੀ। ਥਾਣੇਦਾਰ ਨੇ ਆਪਣੀ ਗੱਲ ਸਮਝਾਉਣ ਲਈ ਇੱਕ ਤਾਜ਼ੀ ਉਦਾਹਰਣ ਦਿੱਤੀ।

ਪਿਛਲੇ ਹਫ਼ਤੇ ਇੱਕ ਬੈਂਕ ਮੈਨੇਜਰ ਦੇ ਨੌਕਰ ਨੇ ਰਾਤ ਦੇ ਖਾਣੇ ਵਿੱਚ ਬੇਹੋਸ਼ੀ ਵਾਲੀ ਦਵਾਈ ਮਿਲਾ ਦਿੱਤੀ। ਜਦੋਂ ਸਾਰਾ ਟੱਬਰ ਗੂੜ੍ਹੀ ਨੀਂਦ ਸੌਂ ਗਿਆ, ਨੌਕਰ ਨੇ ਕੋਠੀ ਦਾ ਗੇਟ ਸਾਥੀਆਂ ਲਈ ਖੋਲ੍ਹ ਦਿੱਤਾ। ਬੜੇ ਅਰਾਮ ਨਾਲ ਉਨ੍ਹਾਂ ਨੇ ਘਰ ਦਾ ਨਿੱਕ-ਸੁੱਕ ਚੁੱਕਿਆ ਅਤੇ ਫਰਾਰ ਹੋ ਗਏ। ਅੱਜ ਤੱਕ ਨਾ ਨੌਕਰ ਦੀ ਉੱਘ-ਸੁੱਘ ਮਿਲੀ ਸੀ, ਨਾ ਉਸਦੇ ਸਾਥੀਆਂ ਦੀ।

ਪਰ ਵੇਦ ਹੋਰਾਂ ਦਾ ਨੌਕਰ ਅਜਿਹਾ ਨਹੀਂ ਸੀ। ਸੱਤ ਸਾਲ ਦੇ ਨੂੰ ਉਸਦਾ ਚਾਚਾ ਉਸਨੂੰ ਪੰਜਾਬ ਲੈ ਆਇਆ ਸੀ। ਦੋ ਸਾਲ ਉਸਨੇ ਕਿਸੇ ਹੋਰ ਦੀ ਕੋਠੀ ਕੰਮ ਕੀਤਾ। ਪੰਜ ਸਾਲ ਤੋਂ ਉਹ ਵੇਦ ਕੋਲ ਸੀ। ਨਾ ਕਦੇ ਉਹ ਪਿੰਡ ਜਾਂਦਾ ਸੀ, ਨਾ ਕੋਈ ਉਸਨੂੰ ਮਿਲਣ ਆਉਂਦਾ ਸੀ। ਸਾਲ ਬਾਅਦ ਉਸਦਾ ਚਾਚਾ ਆਉਂਦਾ ਸੀ। ਤਨਖ਼ਾਹ ਫੜ ਕੇ ਲੈ ਜਾਂਦਾ ਸੀ। ਵੇਦ ਨੇ ਨੌਕਰ ਨੂੰ ਪੁੱਤਰ ਵਾਂਗ ਰੱਖਿਆ ਹੋਇਆ ਸੀ।

ਰਾਮ ਨਾਥ ਉਸ ’ਤੇ ਅਜਿਹੀ ਵਾਰਦਾਤ ਦਾ ਸ਼ੱਕ ਨਹੀਂ ਸੀ ਕਰ ਸਕਦਾ।

ਨੌਕਰ ਦੀ ਪਰਿਵਾਰ ਨਾਲ ਨੇੜਤਾ ਥਾਣੇਦਾਰ ਦੇ ਸ਼ੱਕ ਨੂੰ ਹੋਰ ਪੱਕਾ ਕਰਨ ਲੱਗੀ। ਪੈਸਾ ਧੇਲਾ ਕਿੱਥੇ ਹੈ? ਨੌਕਰ ਨੂੰ ਸਭ ਪਤਾ ਸੀ। ਹਾਲਾਤ ਬਦਲਦੇ ਦੇਰ ਨਹੀਂ ਲਗਦੀ। ਬੰਦਾ ਕਦੋਂ ਭੈੜੀ ਸੁਹਬਤ ਵਿੱਚ ਪੈ ਜਾਵੇ ਕੁੱਝ ਨਹੀਂ ਆਖਿਆ ਜਾ ਸਕਦਾ। ਟੀ.ਵੀ. ਅਤੇ ਫ਼ਿਲਮਾਂ ਚੋਰੀ-ਡਾਕੇ ਅਤੇ ਬਲਾਤਕਾਰ ਹੀ ਤਾਂ ਸਿਖਾਉਂਦੀਆਂ ਹਨ। ਵਿਹਲੇ ਨੌਕਰ ਸਾਰਾ ਦਿਨ ਟੀ.ਵੀ.ਅੱਗੇ ਬੈਠੇ ਰਹਿੰਦੇ ਹਨ। ਕਦੇ ਕਿਸੇ ਫ਼ਿਲਮ ਤੋਂ ਜਲਦੀ ਅਮੀਰ ਬਣਨ ਦੀ ਪ੍ਰੇਰਨਾ ਮਿਲ ਗਈ ਹੋਵੇ? ਇਸ ਬਾਰੇ ਕੁੱਝ ਨਹੀਂ ਸੀ ਆਖਿਆ ਜਾ ਸਕਦਾ।

ਰਾਮੂ ਨੂੰ ਟੀ.ਵੀ.ਦਾ ਸ਼ੌਕ ਸੀ। ਥਾਣੇਦਾਰ ਦੀ ਇਹ ਗੱਲ ਸੱਚੀ ਸੀ। ਦੋ ਮਹੀਨੇ ਪਹਿਲਾਂ ਹੀ ਵੇਦ ਨੇ ਆਪਣੇ ਦਫ਼ਤਰ ਦਾ ਟੀ.ਵੀ.ਬਦਲਿਆ ਸੀ। ਦਫ਼ਤਰ ਵਾਲਾ ਟੀ.ਵੀ.ਪੁਰਾਣੇ ਮਾਡਲ ਦਾ ਸੀ। ਵੇਚਣ ਦੀ ਗੱਲ ਚੱਲੀ ਤਾਂ ਕੋਈ ਦੋ ਹਜ਼ਾਰ ਤੋਂ ਵੱਧ ਦੇਣ ਨੂੰ ਤਿਆਰ ਨਾ ਹੋਇਆ। ਮਿੱਟੀ ਦੇ ਭਾਅ ਸੁੱਟਣ ਨਾਲੋਂ ਵੇਦ ਨੇ ਟੀ.ਵੀ.ਘਰ ਲਿਆ ਕੇ ਨੌਕਰ ਦੇ ਕਮਰੇ ਵਿੱਚ ਲਗਵਾ ਦਿੱਤਾ। ਨਾਲੇ ਨੌਕਰ ਦਾ ਮਨ ਪਰਚਿਆ ਰਹੂ, ਨਾਲ ਬੱਚਿਆਂ ਵਿੱਚ ਬੈਠ ਕੇ ਟੀ.ਵੀ.ਦੇਖਣ ਦੀ ਲੱਤ ਜਾਂਦੀ ਰਹੂ।

“ਨੌਕਰ ਹੈ ਕਿੱਥੇ?” ਰਾਮੂ ਦੇ ਹੱਕ ਚ ਜਾਂ ਵਿਰੁੱਧ ਬੋਲਣ ਤੋਂ ਪਹਿਲਾਂ ਰਾਮ ਨਾਥ ਨੇ ਮੁਖ ਅਫ਼ਸਰ ਤੋਂ ਨੌਕਰ ਬਾਰੇ ਪੁੱਛਿਆ।

“ਉਹ ਪੁਲਸ ਦੀ ਨਜ਼ਰ ਹੇਠ ਹੈ। ਪਰ ਉਸਦਾ ਵਰਤਾਰਾ ਅਜੀਬ ਹੈ।” ਮੁੱਖ ਅਫ਼ਸਰ ਰਾਮੂ ਕੋਲੋਂ ਘਟਨਾ ਸੰਬੰਧੀ ਮਿਲੇ ਵੇਰਵਿਆਂ ਬਾਰੇ ਰਾਮ ਨਾਥ ਨੂੰ ਦੱਸਣ ਲੱਗਾ।

ਪੁਲਸ ਦੇ ਪੁੱਜਣ ਤੱਕ ਉਹ ਆਪਣੇ ਕਮਰੇ ਵਿੱਚ ਘੂਕ ਸੁੱਤਾ ਹੋਇਆ ਸੀ। ਉਸਦਾ ਟੀ.ਵੀ.ਚੱਲ ਰਿਹਾ ਸੀ। ਘਰ ਵਿੱਚ ਇਡੀ ਵਾਰਦਾਤ ਹੋ ਗਈ ਸੀ। ਘਰ ਦੇ ਸਾਰੇ ਮੈਂਬਰਾਂ ਦੀ ਮੁਲਜ਼ਮਾਂ ਨਾਲ ਹੱਥੋਪਾਈ ਹੋਈ ਸੀ। ਚੀਕ-ਚਿਹਾੜਾ ਪਿਆ ਹੋਣਾ ਹੈ। ਸਮਾਨ ਦੀ ਟੁੱਟ-ਭੱਜ ਹੋਈ ਸੀ। ਬਹੁਤ ਸਾਰਾ ਸਮਾਨ ਬਾਹਰ ਗਿਆ ਸੀ। ਘਰ ਦੇ ਨੌਕਰ ਨੂੰ ਕੋਈ ਉੱਘ-ਸੁੱਘ ਨਹੀਂ ਲੱਗੀ।

ਪੁਲਸ ਦੇ ਪੁੱਛਣ ਤੇ ਉਸਨੇ ਗੱਲ ਟਾਲ ਦਿੱਤੀ ਸੀ। ਰਾਤ ਦੇਰ ਤਕ ਉਹ ਘਰ ਦਾ ਕੰਮ ਕਰਦਾ ਰਿਹਾ ਸੀ। ਟੀ.ਵੀ. ਉਪਰ ਅਮਿਤਾਬ ਬਚਨ ਦੀ ਫ਼ਿਲਮ ਆਉਣ ਲੱਗੀ। ਦੇਰ ਤਕ ਉਹ ਫ਼ਿਲਮ ਦੇਖਦਾ ਰਿਹਾ। ਫ਼ਿਲਮ ਦੇਖਦੇ-ਦੇਖਦੇ ਪਤਾ ਨਹੀਂ ਕਦੋਂ ਉਸ ਨੂੰ ਨੀਂਦ ਆ ਗਈ। ਉਹ ਪੁਲਸ ਦੇ ਜਗਾਉਣ ਤੇ ਜਾਗਿਆ ਸੀ।

ਮੁੱਢਲੀ ਪੁੱਛ-ਪੜਤਾਲ ’ਤੇ ਨੌਕਰ ਨੇ ਪੈਰਾਂ ’ਤੇ ਪਾਣੀ ਨਹੀਂ ਸੀ ਪੈਣ ਦਿੱਤਾ। ਕਰੜੀ ਪੁੱਛ-ਪੜਤਾਲ ਦੀ ਲੋੜ ਸੀ। ਹਾਲੇ ਸਮਾਂ ਸਖ਼ਤੀ ਕਰਨ ਦਾ ਨਹੀਂ ਸੀ। ਪਰ ਖੁਲ੍ਹੀ ਛੁੱਟੀ ਵੀ ਨਹੀਂ ਸੀ ਦਿੱਤੀ ਜਾ ਸਕਦੀ। ਉਸਨੂੰ ਪੁਚਕਾਰ ਕੇ ਰੱਖਣਾ ਸੀ ਅਤੇ ਭੱਜ ਜਾਣ ਦਾ ਮੌਕਾ ਨਹੀਂ ਸੀ ਦੇਣਾ।

ਇੱਕ ਹੌਲਦਾਰ ਨੌਕਰ ਉਪਰ ਨਜ਼ਰ ਰੱਖ ਰਿਹਾ ਸੀ। ਉਸਨੂੰ ਉਸਦੀ ਬਰਾਦਰੀ ਦਾ ਕੌਣ-ਕੌਣ ਮਿਲਦਾ ਹੈ? ਮਿਲਦਾ ਹੈ ਤਾ ਕੀ ਗੱਲ ਕਰਦਾ ਹੈ? ਉਹ ਡਰਿਆ ਹੋਇਆ ਹੈ ਜਾਂ ਸਧਾਰਨ ਸਥਿਤੀ ਵਿੱਚ ਹੈ? ਤਫਤੀਸ਼ ਦੇ ਕਿਸੇ ਰਾਹ ਪੈਣ ਤਕ ਪੁਲਸ ਦੀ ਅੱਖ ਉਸ ਉਪਰ ਰਹਿਣੀ ਸੀ। ਪੁਲਸ ਨੂੰ ਰਾਮ ਨਾਥ ਦੇ ਸਹਿਯੋਗ ਦੀ ਜ਼ਰੂਰਤ ਸੀ।

ਰਾਮ ਨਾਥ ਨੂੰ ਨੌਕਰ ਨਾਲ ਕੋਈ ਹਮਦਰਦੀ ਨਹੀਂ ਸੀ। ਪਰ ਉਹ ਘਰ ਦੇ ਮੈਂਬਰਾਂ ਵਾਂਗ ਸੀ। ਪੱਕੇ ਸਬੂਤਾਂ ਬਿਨਾਂ ਉਸਦੇ ਕੁਟਾਪਾ ਨਾ ਚਾੜ੍ਹਿਆ ਜਾਵੇ। ਉਸਦੀ ਇਹੋ ਬੇਨਤੀ ਸੀ।

ਇਸ ਮਸਲੇ ਨੂੰ ਫੇਰ ਨਜਿੱਠ ਲਿਆ ਜਾਏਗਾ। ਹਾਲੇ ਸਮੱਸਿਆ ਇਹ ਸੀ ਕਿ ਪਰਚਾ ਕਿਸ ਦੇ ਖਿਲਾਫ ਅਤੇ ਕਿਸ ਦੇ ਬਿਆਨ ਤੇ ਦਰਜ ਕੀਤਾ ਜਾਵੇ?

ਜੇ ਨੌਕਰ ’ਤੇ ਸ਼ੱਕ ਨਾ ਹੁੰਦਾ ਤਾਂ ਪਰਚਾ ਉਸਦੇ ਬਿਆਨ ਦੇ ਆਧਾਰ ’ਤੇ ਦਰਜ ਹੋ ਸਕਦਾ ਸੀ। ਉਸਨੂੰ ਚਸ਼ਮਦੀਦ ਗਵਾਹ ਬਣਾਇਆ ਜਾ ਸਕਦਾ ਸੀ।

ਪਰ ਥਾਣੇਦਾਰ ਇਸ ਨਾਲ ਸਹਿਮਤ ਨਹੀਂ ਸੀ। ਨੌਕਰ ਦੇ ਹੱਥ ਮੁਕੱਦਮੇ ਦੀ ਵਾਗਡੋਰ ਨਹੀਂ ਸੀ ਫੜਾਈ ਜਾ ਸਕਦੀ। ਕੀ ਪਤਾ ਹੈ ਕਾਤਲ ਕੌਣ ਨਿਕਲ ਆਵੇ? ਅਜਿਹੇ ਗਵਾਹ ਨੇ ਕੌਡੀਆਂ ਦੇ ਭਾਅ ਵਿਕ ਜਾਣਾ ਸੀ।

ਘੱਟੋ-ਘੱਟ ਪਰਚਾ ਕਟਾਉਣ ਵਾਲਾ ਗਵਾਹ ਘਰ ਦਾ ਹੋਣਾ ਚਾਹੀਦਾ ਹੈ।

ਫੇਰ ਪਰਚਾ ਕੇਵਲ ਨੇਹਾ ਦੇ ਬਿਆਨ ਦੇ ਆਧਾਰ ’ਤੇ ਦਰਜ ਹੋ ਸਕਦਾ ਸੀ। ਡਾਕਟਰ ਨੇ ਵੀ ਉਸਨੂੰ ਬਿਆਨ ਦੇਣ ਦੇ ਯੋਗ ਕਹਿ ਦਿੱਤਾ ਸੀ।

ਥਾਣੇਦਾਰ ਅਤੇ ਵਕੀਲ ਇਕੋ ਸਿੱਟੇ ’ਤੇ ਪੁੱਜੇ। ਨੇਹਾ ਦੇ ਬਿਆਨ ਦੇ ਆਧਾਰ ’ਤੇ ਪਰਚਾ ਦਰਜ ਕਰ ਦਿੱਤਾ ਜਾਵੇ। ਦਸਤਖ਼ਤਾਂ ਨੂੰ ਕੌਣ ਪੁੱਛਦਾ ਹੈ? ਉਸਦੇ ਦਸਤਖ਼ਤ ਰਾਮ ਨਾਥ ਝਰੀਟ ਦੇਵੇ। ਥਾਣੇਦਾਰ ਤਸਦੀਕ ਕਰ ਦੇਵੇਗਾ। ਸੱਪ ਵੀ ਮਰ ਜਾਏਗਾ ਅਤੇ ਲਾਠੀ ਵੀ ਨਹੀਂ ਟੁੱਟੇਗੀ। ਨੇਹਾ ਨੂੰ ਤਕਲੀਫ਼ ਦੇਣ ਦੀ ਜ਼ਰੂਰਤ ਨਹੀਂ ਪਏਗੀ। ਪਰਚਾ ਵੀ ਦਰਜ ਹੋ ਜਾਏਗਾ।

ਹੁਣ ਮਸਲਾ ਇਹ ਸੀ ਕਿ ਪਰਚਾ ਕਿਸ ਦੇ ਖ਼ਿਲਾਫ਼ ਦਰਜ ਕਰਵਾਇਆ ਜਾਵੇ। ਮੁੱਖ ਅਫ਼ਸਰ ਦੀ ਤਫ਼ਤੀਸ਼ ਆਖਦੀ ਸੀ ਕਿ ਵਾਰਦਾਤ ਕਾਲੇ ਕੱਛਿਆਂ ਵਾਲੇ ਗਰੋਹ ਨੇ ਕੀਤੀ ਸੀ। ਰਾਮ ਨਾਥ ਨੂੰ ਕਿਸੇ ਹੋਰ ’ਤੇ ਸ਼ੱਕ ਹੋਵੇ ਉਸ ਬਾਰੇ ਸੋਚ-ਵਿਚਾਰ ਹੋ ਸਕਦੀ ਸੀ।

ਜੇ ਮਾਇਆ ਦੇਵੀ ਵੱਲੋਂ ਮੁੰਡਿਆਂ ਦੇ ਦੱਸੇ ਗਏ ਮਨਸੂਬਿਆਂ ਨੂੰ ਮਜ਼ਰੂਬਾਂ ਦੇ ਲੱਗੀਆਂ ਸੱਟਾਂ ਨਾਲ ਮਿਲਾ ਕੇ ਦੇਖਿਆ ਜਾਵੇ ਤਾਂ ਵਾਰਦਾਤ ਕਰਾਉਣ ਵਾਲੇ ਬੰਦਿਆਂ ਦੀ ਪਛਾਣ ਸਪੱਸ਼ਟ ਸੀ। ਸਾਜ਼ਸ਼ੀਆਂ ਨੇ ਅਸਲ ਮੁਲਜ਼ਮਾਂ ਦੇ ਨਾਂ ਆਪੇ ਦੱਸ ਦੇਣੇ ਸਨ।

ਰਾਮ ਨਾਥ ਨੇ ਦੋਹਾਂ ਪਰਿਵਾਰਾਂ ਵਿਚਕਾਰ ਚੱਲਦੇ ਝਗੜੇ ਅਤੇ ਪੰਕਜ ਹੋਰਾਂ ਵੱਲੋਂ ਮਿਲਦੀਆਂ ਧਮਕੀਆਂ ਦਾ ਵੇਰਵਾ ਮੁੱਖ ਅਫ਼ਸਰ ਨਾਲ ਸਾਂਝਾ ਕੀਤਾ।

ਥਾਣੇਦਾਰ ਨੇ ਇਨ੍ਹਾਂ ਵੇਰਵਿਆਂ ਨੂੰ ਆਪਣੀ ਡੇਅਰੀ ਵਿੱਚ ਨੋਟ ਤਾਂ ਕੀਤਾ ਪਰ ਅਜਿਹੇ ਮਾਮੂਲੀ ਝਗੜਿਆਂ ਉਪਰ ਕਤਲ ਵਰਗੀ ਵਾਰਦਾਤ ਉਸ ਦੇ ਮਨ ਨਾ ਲੱਗੀ। ਸ਼ੱਕ ਦੇ ਆਧਾਰ ’ਤੇ ਭਾਈ ਭਤੀਜਿਆਂ ਨੂੰ ਘੜੀਸਣਾ ਵੀ ਉਸ ਨੂੰ ਠੀਕ ਨਹੀਂ ਸੀ ਲੱਗਾ। ਕੋਈ ਸਬੂਤ ਮਿਲਣ ਤੇ ਉਨ੍ਹਾਂ ਨੂੰ ਪਿਛੋਂ ਮੁਲਜ਼ਮ ਬਣਾਇਆ ਜਾ ਸਕਦਾ ਸੀ। ਪਰਚੇ ਵਿੱਚ ਨਾਂ ਦੇਣੇ ਸਿਆਣਪ ਨਹੀਂ ਸੀ।

ਮੁੱਖ ਅਫ਼ਸਰ ਨੇ ਇਹ ਨੇਕ ਸਲਾਹ ਕਈ ਕਾਰਨਾਂ ਕਰਕੇ ਦਿੱਤੀ ਸੀ।

ਪਹਿਲਾ ਕਾਰਨ ਇਹ ਸੀ ਕਿ ਹੁਣ ਤਕ ਦੀ ਤਫਤੀਸ਼ ਤੋਂ ਜਾਪਦਾ ਸੀ ਇਹ ਸਾਧਾਰਨ ਚੋਰੀ ਡਕੈਤੀ ਦੀ ਘਟਨਾ ਸੀ। ਕਿਸੇ ਰੱਜੇ-ਪੁੱਜੇ ਪਰਿਵਾਰ ਵੱਲੋਂ ਅਜਿਹੀਆਂ ਘਟੀਆ ਸਾਜ਼ਿਸ਼ਾਂ ਨਹੀਂ ਘੜੀਆਂ ਜਾਂਦੀਆਂ। ਅਮੀਰ ਅਤੇ ਪਹੁੰਚ ਵਾਲੇ ਬੰਦਿਆਂ ਦਾ ਨਾਂ ਪਰਚੇ ਵਿੱਚ ਪਾ ਕੇ ਥਾਣੇਦਾਰ ਨੇ ਭਰਿੰਡਾਂ ਦੇ ਛੱਤੇ ਵਿੱਚ ਹੱਥ ਪਾ ਲੈਣਾ ਸੀ। ਉਸਨੂੰ ਡੰਗਾਂ ਤੋਂ ਸਿਵਾ ਕੁੱਝ ਨਹੀਂ ਸੀ ਲੱਭਣਾ।

ਦੂਸਰਾ ਕਾਰਨ ਨਮਕ-ਹਰਾਮੀ ਹੋਣ ਦਾ ਡਰ ਸੀ। ਪੰਕਜ ਦਾ ਮੈਨੇਜਰ ਹਾਲੇ ਹੁਣ ਉਸ ਨੂੰ ਦਸ ਹਜ਼ਾਰ ਰੁਪਏ ਦੇ ਕੇ ਗਿਆ ਸੀ। ਮੈਨੇਜਰ ਨੂੰ ਇਸ ਆਸ਼ੋ ਲਈ ਪੰਕਜ ਦਾ ਦਿੱਲੀਉਂ ਫ਼ੋਨ ਆਇਆ ਸੀ। ਭਰਾਵਾਂ ਦੇ ਝਗੜੇ ਕਚਹਿਰੀ ਤਕ ਸੀਮਤ ਸਨ। ਨੰਹੁਆਂ ਨਾਲੋਂ ਮਾਸ ਅਲੱਗ ਨਹੀਂ ਹੁੰਦੇ। ਥਾਣੇਦਾਰ ਪੂਰੀ ਤਨ-ਦੇਹੀ ਨਾਲ ਤਫ਼ਤੀਸ਼ ਕਰੇ। ਦੋਸ਼ੀ ਹਰ ਹਾਲ ਵਿੱਚ ਫੜੇ ਜਾਣ। ਪੰਕਜ ਨੂੰ ਖਰਚੇ ਦੀ ਕੋਈ ਪਰਵਾਹ ਨਹੀਂ ਸੀ। ਜਿਹੜੀ ਪਾਰਟੀ ਵਧੀਆ ਤਫ਼ਤੀਸ਼ ਕਰਾਉਣ ਲਈ ਥਾਣੇਦਾਰ ਨੂੰ ਦਸ ਹਜ਼ਾਰ ਰੁਪਏ ਦੇ ਰਹੀ ਸੀ, ਉਹ ਖ਼ੁਦ ਕਾਤਲ ਕਿਵੇਂ ਹੋ ਸਕਦੀ ਸੀ? ਥਾਣੇਦਾਰ ਤੋਂ ਇਹ ਸੱਚ ਨਿਗਲਿਆ ਨਹੀਂ ਸੀ ਜਾ ਰਿਹਾ।

ਤੀਸਰਾ ਅਤੇ ਅਹਿਮ ਕਾਰਨ ਇਹ ਸੀ ਕਿ ਰਾਮ ਨਾਥ ਦੇ ਇਸ ਇਸ਼ਾਰੇ ਕਾਰਨ ਪੁਲਸ ਨੂੰ ਪੰਕਜ ਹੋਰਾਂ ਨੂੰ ਧਮਕਾਉਣ ਦਾ ਮੌਕਾ ਮਿਲ ਜਾਣਾ ਸੀ। ਮੁਦਈ ਧਿਰ ਤੋਂ ਥਾਣੇਦਾਰ ਨੂੰ ਕੁੱਝ ਪੱਲੇ ਪੈਂਦਾ ਨਜ਼ਰ ਨਹੀਂ ਸੀ ਆਉਂਦਾ। ਮੁਲਜ਼ਮਾਂ ਨੇ ਪਤਾ ਨਹੀਂ ਕਦੋਂ ਫੜੇ ਜਾਣਾ ਸੀ। ਮੁੱਖ ਅਫ਼ਸਰ ਦੀ ਜੇਬ ਪੰਕਜ ਕੋਲੋਂ ਗਰਮ ਹੋਣੀ ਸੀ। 

ਰਾਮ ਨਾਥ ਨੂੰ ਥਾਣੇਦਾਰ ਦੀ ਰਾਏ ਨਾਲ ਸਹਿਮਤ ਹੋਣਾ ਪਿਆ। ਬਿਨਾਂ ਭੈਣ ਭਨੋਈਏ ਦੀ ਸਲਾਹ ਦੇ ਇਹ ਕਦਮ ਉਸ ਲਈ ਬਦਨਾਮੀ ਦਾ ਟਿੱਕਾ ਬਣ ਸਕਦਾ ਸੀ। 

ਹੋਰ ਵਿਚਾਰਨ ਵਾਲਾ ਕੁੱਝ ਨਹੀਂ ਸੀ। 

ਨੇਹਾ ਦਾ ਫਰਜ਼ੀ ਬਿਆਨ ਕਲਮਬੰਦ ਕੀਤਾ ਗਿਆ। 

ਰਾਤ ਦੇ ਦੋ ਤਿੰਨ ਵਜੇ ਉਹ ਆਪਣੇ ਕਮਰੇ ਵਿੱਚ ਪੜ੍ਹ ਰਹੀ ਸੀ। ਕੋਠੀ ਦੀ ਬੈੱਲ ਖੜਕੀ। ਉਸਨੇ ਆਪਣੇ ਪਾਪਾ ਨੂੰ ਜਗਾਇਆ। ਪਾਪੇ ਦੇ ਨਾਲ ਹੀ ਮੰਮੀ ਜਾਗ ਪਈ। ਪਾਪਾ ਗੇਟ ਤੇ ਗਏ। ਦੋ ਕਮਾਂਡੋ ਵਰਦੀ ਵਾਲੇ ਬੰਦੇ ਗੇਟ ਤੇ ਖੜ੍ਹੇ ਸਨ। ਪੁਲਸ ਵਾਲੇ ਸਮਝ ਕੇ ਵੇਦ ਨੇ ਗੇਟ ਖੋਲ੍ਹ ਦਿੱਤਾ। ਦੋਸ਼ੀਆਂ ਨੇ ਕਾਲੇ ਕੱਪੜੇ ਪਾਏ ਹੋਏ ਸਨ। ਮੂੰਹਾਂ 'ਤੇ ਕਾਲੇ ਮੜਾਸੇ ਬੰਨ੍ਹੇ ਸਨ। ਅੱਖਾਂ ਤੇ ਕਾਲੀਆਂ ਐਨਕਾਂ ਸਨ। ਉਨ੍ਹਾਂ ਨੇ ਆਖਿਆ, ਉਹ ਪੁਲਸ ਵਾਲੇ ਹਨ। ਉਨ੍ਹਾਂ ਦੀ ਕੋਠੀ ਵਿੱਚ ਇੱਕ ਚੋਰ ਛੁਪਿਆ ਹੈ। ਕੋਠੀ ਦੀ ਤਲਾਸ਼ੀ ਲੈਣੀ ਹੈ। ਇਸ ਬਹਾਨੇ ਉਹ ਕੋਠੀ ਅੰਦਰ ਆ ਗਏ। ਉਨ੍ਹਾਂ ਵਰਗੇ ਤਿੰਨ ਹੋਰ ਬੰਦੇ ਉਨ੍ਹਾਂ ਦੇ ਪਿੱਛੇ-ਪਿੱਛੇ ਕੋਠੀ ਅੰਦਰ ਆ ਗਏ। ਕੁੱਝ ਲਾਬੀ ਵਿੱਚ ਆ ਗਏ ਕੁੱਝ ਬਾਹਰ ਖੜ੍ਹ ਗਏ। ਲਾਬੀ ਵਿੱਚ ਆ ਕੇ ਉਹ ਵੇਦ ਤੋਂ ਨਗਦੀ ਅਤੇ ਗਹਿਣਾ ਮੰਗਣ ਲੱਗੇ। ਅਲਮਾਰੀ ਦੀਆਂ ਚਾਬੀਆਂ ਮੰਗਣ ਲੱਗੇ। ਇਸ ਸ਼ੋਰ-ਸ਼ਰਾਬੇ ਵਿੱਚ ਕਮਲ ਜਾਗ ਪਿਆ। ਉਹ ਲਾਬੀ ਵਿੱਚ ਆ ਗਿਆ। ਮੁਲਜ਼ਮਾਂ ਨਾਲ ਹੱਥੋਪਾਈ ਹੋ ਗਿਆ। ਹੁੰਦੀ ਲੜਾਈ ਦੇਖ ਕੇ ਬਾਹਰਲੇ ਦੋਸ਼ੀ ਅੰਦਰ ਆ ਗਏ। ਕਿਸੇ ਦੇ ਹੱਥ ਵਿੱਚ ਰਾਡ ਸੀ ਅਤੇ ਕਿਸੇ ਦੇ ਛੁਰਾ। ਹੱਥੋਪਾਈ ਵਿੱਚ ਉਨ੍ਹਾਂ ਦੇ ਮੂੰਹਾਂ ਉੱਤੋਂ ਕੱਪੜੇ ਲਹਿ ਗਏ। ਸਾਹਮਣੇ ਆਉਣ ਤੇ ਉਹ ਉਨ੍ਹਾਂ ਨੂੰ ਪਛਾਣ ਸਕਦੀ ਹੈ। ਇੱਕ ਨੇ ਕਮਲ ਦੇ ਢਿੱਡ ਵਿੱਚ ਛੁਰਾ ਮਾਰ ਦਿੱਤਾ। ਇੱਕ ਨੇ ਨੀਲਮ ਦੇ ਅਤੇ ਇੱਕ ਨੇ ਵੇਦ ਦੇ ਸੱਟਾਂ ਮਾਰ ਦਿੱਤੀਆਂ। ਨੇਹਾ ਨੂੰ ਧੂਹ ਕੇ ਉਨ੍ਹਾਂ ਨੇ ਕਮਰੇ ਵਿੱਚ ਬੰਦ ਕਰ ਦਿੱਤਾ। ਜਾਂਦੇ ਹੋਏ ਉਹ ਘਰ ਦਾ ਸਾਰਾ ਸਮਾਨ ਚੁੱਕ ਕੇ ਲੈ ਗਏ। ਘਰ ਦੇ ਸਾਰੇ ਮੈਂਬਰ ਬੇਹੋਸ਼ ਹੋ ਗਏ। ਪਿੱਛੋਂ ਕੀ ਹੋਇਆ, ਉਸਨੂੰ ਕੁੱਝ ਪਤਾ ਨਹੀਂ ਸੀ।

ਨੇਹਾ ਦੇ ਦਸਤਖ਼ਤ ਰਾਮ ਨਾਥ ਤੋਂ ਕਰਵਾ ਕੇ ਮੁੱਖ ਅਫ਼ਸਰ ਨੇ ਰਾਹਤ ਮਹਿਸੂਸ ਕੀਤੀ। ਬਲਾ ਟਲੀ। ਪਰਚਾ ਦਰਜ ਹੁੰਦਿਆਂ ਹੀ ਇਕੱਠ ਖਿੰਡਣ ਲੱਗਾ।

ਦੋ ਸਿਪਾਹੀ ਕਮਲ ਦੀ ਲਾਸ਼ ਲੈ ਕੇ ਹਸਪਤਾਲ ਵੱਲ ਤੁਰ ਪਏ।

ਬਾਕੀ ਦੀ ਪੁਲਸ ਥਾਣੇ ਨੂੰ ਤੁਰ ਪਈ। ਬਹੁਤ ਲਿਖਤ-ਪੜ੍ਹਤ ਕਰਨ ਵਾਲੀ ਪਈ ਸੀ।

ਪੱਤਰਕਾਰ ਆਪਣੇ ਦਫ਼ਤਰਾਂ ਵੱਲ ਦੌੜੇ।

ਤਮਾਸ਼ਬੀਨ ਘਰਾਂ ਨੂੰ ਮੁੜ ਗਏ।

ਗਮਗ਼ੀਨ ਰਿਸ਼ਤੇਦਾਰਾਂ ਨੇ ਗਲੀ ਵਿੱਚ ਦਰੀਆਂ ਵਿਛਾ ਲਈਆਂ।

ਬੇਸਬਰੀ ਨਾਲ ਉਹ ਕਮਲ ਦੀ ਲਾਸ਼ ਦਾ ਇੰਤਜ਼ਾਰ ਕਰਨ ਲੱਗੇ।

ਕਦੋਂ ਉਹ ਵਾਪਸ ਆਏ, ਕਦੋਂ ਉਹ ਸਸਕਾਰ ਕਰਕੇ ਉਸਦੀ ਮਿੱਟੀ ਸਮੇਟਣ।

ਨਾਵਲ ਕੌਰਵ ਸਭਾ ਕਾਂਡ ਚੱਲ ਰਹੀ ਲੜੀ ਨਾਲ ਜੁੜਨ ਲਈ ਤੁਸੀਂ ਪਿਛਲੇ ਦੇ ਕਾਫੀ ਵੀ ਪੜ੍ਹ ਸਕਦੇ ਹੋ...

ਪੜ੍ਹੋ ਇਹ ਵੀ ਖਬਰ - ਨਾਵਲ ਕੌਰਵ ਸਭਾ : ਕਾਂਡ- 4

ਪੜ੍ਹੋ ਇਹ ਵੀ ਖਬਰ - ਨਾਵਲ ਕੌਰਵ ਸਭਾ : ਕਾਂਡ- 3

ਪੜ੍ਹੋ ਇਹ ਵੀ ਖਬਰ - ਨਾਵਲ ਕੌਰਵ ਸਭਾ : ਕਾਂਡ- 2

ਪੜ੍ਹੋ ਇਹ ਵੀ ਖਬਰ - ਨਾਵਲ ਕੌਰਵ ਸਭਾ 

  • Novel
  • Kaurav Sabha
  • Chapter 5
  • mitter sen meet
  • ਨਾਵਲ
  • ਕੌਰਵ ਸਭਾ
  • ਕਾਂਡ 5
  • ਮਿੱਤਰ ਸੈਨ ਮੀਤ

ਕੋਰੋਨਾ ਮਹਾਮਾਰੀ ਨੇ ਇਸ ਸਾਲ ਤੀਆਂ ਦੇ ਤਿਉਹਾਰ ਦੀ ਰੰਗਤ ਕੀਤੀ ਫਿੱਕੀ

NEXT STORY

Stories You May Like

  • 5 accused arrested with heroin worth lakhs of rupees
    ਲੱਖਾਂ ਰੁਪਏ ਦੀ ਹੈਰੋਇਨ ਸਣੇ 5 ਮੁਲਜ਼ਮ ਗ੍ਰਿਫ਼ਤਾਰ
  • karam festival 5 people  drowned
    ਝਾਰਖੰਡ 'ਚ ਕਰਮ ਦੌਰਾਨ ਵਾਪਰਿਆ ਹਾਦਸਾ: ਵਿਸਰਜਨ ਕਰਦੇ ਡੁੱਬੇ 5 ਲੋਕ, ਹੋਈ ਮੌਤ
  • river  fell  vehicle  5 people
    ਜੰਮੂ-ਕਸ਼ਮੀਰ ’ਚ ਵੱਡਾ ਹਾਦਸਾ: ਨਦੀ ’ਚ ਡਿੱਗਿਆ ਤੇਜ਼ ਰਫ਼ਤਾਰ ਵਾਹਨ, 5 ਲੋਕਾਂ ਦੀ ਮੌਤ
  • bus  truck  collision  5 people
    ਗੁਜਰਾਤ ਹਾਈਵੇਅ 'ਤੇ ਭਿਆਨਕ ਹਾਦਸਾ: ਬੱਸ-ਟਰੱਕ ਦੀ ਟੱਕਰ, 5 ਲੋਕਾਂ ਦੀ ਮੌਤ
  • batala  5 sisters  brother police
    ਬਟਾਲਾ 'ਚ ਵੱਡੀ ਵਾਰਦਾਤ: ਗੋਲੀਆਂ ਮਾਰ ਕਰ 'ਤਾ 5 ਭੈਣਾਂ ਦੇ ਇਕਲੌਤੇ ਭਰਾ ਦਾ ਕਤਲ
  • 5 terrorists killed in balochistan
    ਬਲੋਚਿਸਤਾਨ ’ਚ 5 ਅੱਤਵਾਦੀ ਢੇਰ
  • golmaal 5 will be released on this day
    "ਗੋਲਮਾਲ 5" 'ਚ ਅਜੇ ਦੇਵਗਨ ਦੇ ਨਾਲ ਅਕਸ਼ੈ ਕੁਮਾਰ ਵੀ ਪਵਾਉਣਗੇ ਢਿੱਡੀ ਪੀੜਾਂ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ
  • golden time begins for these 5 zodiac signs
    ਇਨ੍ਹਾਂ 5 ਰਾਸ਼ੀਆਂ ਦਾ GOLDEN TIME ਸ਼ੁਰੂ ! ਵਰ੍ਹੇਗਾ ਨੋਟਾਂ ਦਾ ਮੀਂਹ, ਅਗਲੇ 11 ਦਿਨ...
  • ashok mittal s first statement on lpu controversy
    LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ ਸਾਹਮਣੇ
  • amit shah rally
    ਭਾਜਪਾ ਸਰਕਾਰ ਬਣੀ ਤਾਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਹੋਵੇਗਾ ਨਸ਼ਾ ਮੁਕਤ:...
  • punjab weather raining season
    ਪੰਜਾਬ 'ਚੋਂ ਹੋਣ ਲੱਗੀ ਮਾਨਸੂਨ ਦੀ ਵਿਦਾਇਗੀ! ਜਾਣੋ ਅਗਲੇ 5 ਦਿਨਾਂ ਦੀ ਤਾਜ਼ਾ...
  • punjab bjp jalandhar rally
    ਵੱਡੀ ਖ਼ਬਰ: ਜਲੰਧਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ ਆਗੂ ਦੀ...
  • amit shah in jalandhar rally
    2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ...
  • kewal singh dhillon speach
    ਭਾਜਪਾ ਨੇ ਯੂ.ਪੀ. ਦਾ ਗੈਂਗਸਟਰਵਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ੇ ਦਾ ਕਰੇਗੀ...
  • amit shah reached house of bjp  s punjab vice president rakesh rathore
    ਭਾਜਪਾ ਦੇ ਪੰਜਾਬ ਉਪ-ਪ੍ਰਧਾਨ ਰਾਕੇਸ਼ ਰਾਠੌਰ ਦੇ ਘਰ ਪਹੁੰਚੇ ਅਮਿਤ ਸ਼ਾਹ, ਇਕੱਠੇ...
  • influencer reveals details about the allegations lpu controversy
    LPU ਮਾਮਲੇ 'ਚ ਇੰਫਲੂਐਂਸਰ ਆਇਆ ਸਾਹਮਣੇ! ਲੱਗੇ ਦੋਸ਼ਾਂ ਬਾਰੇ ਕੀਤੇ ਖ਼ੁਲਾਸੇ, 3...
Trending
Ek Nazar
rebels targeted

ਗੁਆਂਢੀ ਮੁਲਕ ਤੋਂ ਦਾਖਲ ਹੋਣ ਵਾਲੇ 41 ਬਾਗੀ ਕਰ'ਤੇ ਢੇਰ ! ਅਫਗਾਨਿਸਤਾਨ ਦਾ ਵੱਡਾ...

renaming of ai

ਟਰੰਪ ਨੇ AI ਦਾ ਨਾਮ ਬਦਲ ਕੇ "ਸੁਪਰ ਇੰਟੈਲੀਜੈਂਸ" ਰੱਖਣ ਦਾ ਦੇ'ਤਾ ਹੁਕਮ

hiv cases

ਲਹਿੰਦੇ ਪੰਜਾਬ ’ਚ HIV ਦਾ ਕਹਿਰ,  ਇਕੱਲੇ ਲਾਹੌਰ ’ਚ 7,041 ਮਰੀਜ਼

case registered

ਦੋ ਭਾਰਤੀ ਨਾਗਰਿਕਾਂ 'ਤੇ ਅਮਰੀਕਾ 'ਚ ਨਕਲੀ ਓਜ਼ੈਂਪਿਕ ਵੇਚਣ ਦਾ ਦੋਸ਼

rubio addressed meeting

ਰੂਬੀਓ ਨੇ ਨਵੀਂ ਦਿੱਲੀ 'ਚ ਅਮਰੀਕੀ ਰਾਜਦੂਤਾਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ

tanker hijacked

ਸੋਮਾਲੀ ਫੌਜਾਂ ਨੇ ਅਗਵਾ ਕੀਤੇ ਟੈਂਕਰ ਨੂੰ ਮੁੜ ਕਬਜ਼ੇ 'ਚ ਲਿਆ, ਇੱਕ ਭਾਰਤੀ ਸਮੇਤ...

mark carney in headlines

'Nobel' ਅਤੇ 'Person of the Year' ਲਈ ਕੈਨੇਡੀਅਨ ਪੀਐਮ ਕਾਰਨੀ ਦੇ ਨਾਮ 'ਤੇ...

quota reform effect

ਬੰਗਲਾਦੇਸ਼ 'ਚ ਕੋਟਾ ਪ੍ਰਣਾਲੀ ਖ਼ਤਮ, ਸਰਕਾਰੀ ਸੇਵਾਵਾਂ 'ਚ ਘਟੀ ਔਰਤਾਂ ਦੀ ਭਰਤੀ

shipping containers

ਇਸਲਾਮਾਬਾਦ 'ਚ ਸੜਕਾਂ 'ਤੇ ਦਿਸੇ 'ਸ਼ਿਪਿੰਗ ਕੰਟੇਨਰ', ਵਿਰੋਧ ਪ੍ਰਦਰਸ਼ਨਾਂ ਦਾ...

unique tortoise abcd yellow markings video viral

ਅਨੋਖਾ ਕੱਛੂਕੁੰਮਾ; ਪਿੱਠ 'ਤੇ ABCD ਦੇਖ ਹੈਰਾਨ ਹੋਏ ਲੋਕ, ਵੀਡੀਓ ਵਾਇਰਲ

south asian american caucus

ਰੀਪਬਲਕਿਨ ਪਾਰਟੀ ਵੱਲੋਂ ਸਾਊਥ ਏਸ਼ੀਅਨ ਅਮਰੀਕਨ ਕੋਕਸ ਦੀ ਸਥਾਪਨਾ, ਸੰਜੀਵ ਜ਼ਿੰਦਲ...

letter to canadian pm

ਮਨਿੰਦਰ ਗਿੱਲ ਨੇ ਕੈਨੇਡੀਅਨ PM ਨੂੰ ਲਿਖਿਆ ਪੱਤਰ; ਵੱਖਵਾਦੀਆਂ ਦੇ ਵਧਦੇ ਪ੍ਰਭਾਵ...

interest rate hike

ਆਸਟ੍ਰੇਲੀਆ 'ਚ ਵਿਆਜ ਦਰਾਂ 'ਚ ਵਾਧਾ, 15 ਸਾਲਾਂ ਦੇ ਉੱਚ ਪੱਧਰ ’ਤੇ

russia ukrinec conflict

ਰੂਸ ਕੀਵ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਜੈੱਟ-ਸੰਚਾਲਿਤ ਡਰੋਨਾਂ ਨਾਲ ਕਰ ਰਿਹੈ...

trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +