ਲੜਾਈਆਂ ਦਾ ਮਨੁੱਖੀ ਜੀਵਨ ਨਾਲ ਬਹੁਤ ਗੂੜ੍ਹਾ ਸੰਬੰਧ ਰਿਹਾ ਹੈ। ਇਹਨਾਂ ਜੰਗਾਂ ਕਰਕੇ ਕੁਝ ਯੋਧਿਆਂ ਦੀ ਪਛਾਣ ਨੂੰ ਇਤਿਹਾਸ 'ਚ ਗੌਰਵ ਨਾਲ ਯਾਦ ਕੀਤਾ ਜਾਂਦਾ ਹੈ। ਸਿੱਖ ਕੌਮ ਦੇ ਜਰਨੈਲ ਗੁਰੂ ਗੋਬਿੰਦ ਸਿੰਘ, ਬਾਬਾ ਬੰਦਾ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਤੇ ਵਿਦੇਸ਼ੀ ਜਰਨੈਲ ਸਿਕੰਦਰ ਆਪਣੇ ਸਮੇਂ ਦੇ ਮਹਾਨ ਜਰਨੈਲ ਹੋਏ ਸਨ। ਹਰ ਲੜਾਈ, ਯੁੱਧ ਦਾ ਕਾਰਨ ਵੀ ਵੱਖਰਾ ਵੱਖਰਾ ਹੁੰਦਾ ਹੈ। ਕੁਝ ਲੜਾਈਆਂ ਆਪਣੇ ਹੱਕਾਂ ਲਈ, ਕੁਝ ਅਣਖ ਬਚਾਉਣ ਲਈ ਲੜੀਆਂ ਜਾਂਦੀਆਂ ਹਨ। ਪਰ ਇਹਨਾਂ ਤੋ ਇੱਕ ਵੱਖਰੀ ਲੜਾਈ ਹੈ, ਆਪਣਾ ਖੇਤਰਫਲ ਵਧਾਉਣ ਦੀ ਲੜਾਈ। ਇੱਕ ਦੇਸ਼ ਦੂਸਰੇ ਦੇਸ਼ ਉੱਪਰ ਹਮਲਾ ਕਰਕੇ ਉਸਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ। ਇਸ ਲੜਾਈ ਚ ਜਿੱਤ ਕਿਸੇ ਦੀ ਵੀ ਹੋਵੇ ਇਨਸਾਨੀਅਤ ਦੀ ਹਾਰ ਨਿਸ਼ਚਿਤ ਹੈ। ਸਿਪਾਹੀ ਕਿਸੇ ਦੇਸ਼ ਦਾ ਸਹੀਦ ਹੋਵੇ ਮਮਤਾ ਦਾ ਕੋਈ ਦੇਸ਼ ਨਹੀ ਹੁੰਦਾ। ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ, ਕਈਆਂ ਦੇ ਸੁਹਾਗ ਖੋਹ ਲੈਦੀਆਂ ਹਨ ਇਹ ਜੰਗਾਂ। ਜਿਸ ਦੇਸ਼ ਦੇ ਸਕੂਲ, ਮੁੱਢਲਾ ਢਾਚਾ, ਆਰਿਥਕ ਤੰਗੀ ਨਾਲ ਲੜ ਰਿਹਾ ਹੋਵੇ ਉਸ ਦੇਸ ਵੱਲੋ ਹਥਿਆਰਾਂ ਉੱਪਰ ਪੈਸਾ ਲਾਉਣਾ ਸਮੇਂ ਦੀ ਲੋੜ ਨੀ ਇੱਕ ਤਰਾਂ ਦੀ ਮਜ਼ਬੂਰੀ ਬਣ ਜਾਦੀ ਹੈ।ਕੀ ਸਾਰੇ ਦੇਸ਼ ਸਾਂਤੀ ਨਾਲ ਆਪਣੀ ਆਪਣੀ ਹੱਦ ਚ ਸਕੂਨ ਨਾਲ ਨਹੀ ਰਹਿ ਸਕਦੇ। ਜਿੱਥੇ ਕਿਸੇ ਧਾਰਮਿਕ ਕੱਟੜਤਾ, ਸਿਆਸੀ ਲੜਾਈ ਤੇ ਨਫਰਤ ਦੀ ਲੜਾਈ ਦਾ ਕੋਈ ਵਾਜੂਦ ਨਾ ਹੋਵੇ। ਹਥਿਆਰ ਨਾਲੋਂ ਵਿਚਾਰਾਂ ਦੀ ਲੜਾਈ ਲੜਨੀ ਚਾਹੀਦੀ ਹੈ। ਜਿਸ ਵਿੱਚ ਇਨਸਾਨੀਅਤ ਮਰਨੋ ਬਚ ਸਕਦੀ ਹੈ ਤੇ ਨਫਰਤ ਸਕਦੀ ਹੈ। ਪਰ ਅਸੀਂ ਵਿਚਾਰਾਂ ਦੀ ਲੜਾਈ ਲੜਨੀ ਈ ਨਹੀਂ ਚਾਹੁੰਦੇ। ਕੁਝ ਹੋਰ ਸਰਹੱਦੀ ਇਲਾਕਿਆਂ ਵਾਗ ਕਸ਼ਮੀਰ ਦਾ ਸੰਬੰਧ ਸ਼ੁਰੂ ਤੋਂ ਹੀ ਜੰਗਾ ਨਾਲ ਰਿਹਾ ਹੈ। ਪਾਕਿਸਤਾਨ ਕਸ਼ਮੀਰ ਨੂੰ ਆਪਣਾ ਹਿੱਸਾ ਸਮਝ ਰਿਹਾ ਹੈ ਤੇ ਭਾਰਤ ਆਪਣਾ ਹਿੱਸਾ ਸਮਝ ਰਿਹਾ ਹੈ। ਜਿਸ ਵਿੱਚ ਨੁਕਸਾਨ ਕਸ਼ਮੀਰ ਦੇ ਨਾਗਰਿਕਾਂ ਦਾ ਹੀ ਹੈ। ਜੋ ਖੁੱਲ੍ਹੀ ਹਵਾ ਵਿੱਚ ਸਾਹ ਨੀ ਲੈ ਸਕਦੇ। ਕੀ ਦੋਵੇਂ ਦੇਸ ਉਥੋਂ ਦੇ ਨਾਗਰਿਕਾਂ ਨਾਲ ਮੁਲਾਕਾਤ ਕਰਕੇ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ। ਕੀ ਕਸ਼ਮੀਰ ਇੱਕ ਆਜਾਦ ਸੂਬੇ ਵਜੋਂ ਵਿਕਸਿਤ ਨਹੀਂ ਹੋ ਸਕਦਾ। ਹੋਣ ਨੂੰ ਤਾਂ ਸਭ ਸੰਭਵ ਹੈ ਪਰ ਅਸੀਂ ਸਹੀ ਰਸਤੇ ਤੁਰਨਾ ਨਹੀਂ ਚਾਹੁੰਦੇ। ਲੜਾਈ ਦਾ ਸੇਕ ਸਾਨੂੰ ਉਦੋਂ ਤੱਕ ਮਹਿਸੂਸ ਨਹੀਂ ਹੁੰਦਾ ਜਦੋਂ ਤੱਕ ਕੋਈ ਸਾਡਾ ਪਰਿਵਾਰਕ ਮੈਂਬਰ ਨਹੀਂ ਸ਼ਹੀਦ ਹੁੰਦਾ। ਜੇ ਫੌਜ ਵਿੱਚ ਲੀਡਰਾਂ ਦੇ ਪੁੱਤਰ ਭਰਤੀ ਹੋਣਗੇ ਤਾਂ ਜੰਗ ਲਾਉਣ ਤੋਂ ਪਹਿਲਾਂ ਉਹ ਸੌ ਵਾਰ ਸੋਚਣਗੇ। ਜੇ ਕਿਸੇ ਹਮਲੇ ਬਾਅਦ ਵਿਰੋਧੀ ਮੁਲਕ ਸ਼ਾਂਤੀ ਵੱਲ ਵੱਧਣ ਲਈ ਕਦਮ ਪੁੱਟਦਾ ਹੈ ਤਾਂ ਉਸਨੂੰ ਉਸਦੀ ਕਮਜ਼ੋਰੀ ਨਾ ਸਮਝਿਆ ਜਾਵੇ, ਦੂਰ ਅੰਦੇਸ਼ੀ ਸੋਚ ਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਜੇ ਦੇਸ਼ ਹਥਿਆਰਾਂ ਦੀ ਲੜਾਈ ਛੱਡਕੇ ਵਿਚਾਰਾਂ ਦੀ ਲੜਾਈ ਲੜਨ ਦੇ ਰਾਸਤੇ ਤੇ ਤੁਰ ਪਵੇ ਤਾ ਸਾਨੂੰ ਭੁੱਖਮਰੀ, ਅਨਪੜਤਾ,ਗਰੀਬੀ ਨਾਲ ਲੜਾਈ ਨਾ ਲੜਨੀ ਪਵੇ। ਜੋ ਪੈਸਾ ਹਥਿਆਰਾਂ ਤੇ ਖਰਚ ਹੁੰਦਾ ਉਹ ਸਿੱਖਿਆ ਤੇ ਖਰਚ ਹੋ ਸਕਦਾ ਹੈ। ਧਾਰਮਿਕ ਕੱਟੜਤਾ, ਸਿਆਸੀ ਸੋਚ ਤਿਆਗ ਕਰਨੀ ਪਵੇਗੀ। ਬਾਰੂਦ ਦੇ ਢੇਰ ਲਾਇਬ੍ਰੇਰੀਆਂ ਦਾ ਰੂਪ ਧਾਰਨ ਕਰ ਸਕਦੇ ਹਨ। ਸੈਨਿਕ ਬੁੱਧੀਜੀਵੀ, ਵਿਦਵਾਨ ਬਣਕੇ ਇਤਿਹਾਸ ਦੇ ਅੰਕੜਿਆਂ ਨੂੰ ਆਧਾਰ ਬਣਾਕੇ ਕਿਸੇ ਨਤੀਜੇ ਤੇ ਪੁਹੰਚ ਸਕਦੇ ਹਨ। ਇਹ ਗੱਲਾਂ ਕਰਨੀਆਂ ਜਿੰਨੀਆਂ ਸੌਖੀਆਂ ਹਨ ਅਸਲ ਚ ਲਾਗੂ ਕਰਨੀਆਂ ਮੁਸਕਿਲ ਹਨ, ਉਦਾਹਰਨ ਦੇ ਤੌਰ ਤੇ ਕੋਈ ਇੱਕ ਸੂਬਾ ਕਸ਼ਮੀਰ ਨੂੰ ਆਜ਼ਾਦ ਕਰਦਾ ਹੈ ਤੇ ਆਪਣੀ ਫੌਜ ਵਾਪਸ ਲੈ ਲਂੈਦਾ ਹੈ ਤਾਂ ਦੂਸਰੇ ਸੂਬੇ ਦਾ ਕਸ਼ਮੀਰ ਉੱਪਰ ਕਬਜ਼ਾ ਕਰਨ ਦੀ ਸੰਭਾਵਨਾ ਵੱਧ ਜਾਵੇਗੀ। ਜੇਕਰ ਅਸੀਂ ਸਾਂਤੀ ਹਰ ਪਾਸੇ ਚਾਹੁੰਦੇ ਹਾਂ ਤਾਂ ਹਰ ਸੂਬੇ ਦੀ ਨੀਅਤ ਵੀ ਸਾਫ਼ ਹੋਣੀ ਚਾਹੀਦੀ ਹੈ। ਹਰ ਸਮੱਸਿਆ ਦਾ ਹੱਲ ਜਾ ਸਕਦਾ ਹੈ। ਜੇ ਨਾਗਰਿਕ ਸਿੱਖਿਅਤ ਹਨ ਤਾ ਉਹ ਹਰ ਸਮੱਸਿਆ ਨਾਲ ਲੜਨ ਲਈ ਤਿਆਰ ਹਨ। ਆਉ ਅਸੀਂ ਨਫਰਤ ਦੇ ਬਾਰੂਦ ਤੋਂ
ਉੱਪਰ ਉੱਠਣ ਦਾ ਕੋਈ ਸਹੀ ਹੱਲ ਲੱਭਣ ਦੀ ਕੋਸ਼ਿਸ਼ ਕਰੀਏ। ਵੱਖਰੇ ਤੇ ਨਵੇਂ ਰਾਸਤਿਆਂ ਤੇ ਤੁਰਨਾ ਸੌਖਾ ਨਹੀ ਹੁੰਦਾ ਪਰ ਕਿਸੇ ਨੂੰ ਤਾ ਪਹਿਲ ਕਰਨੀ ਪਵੇਗੀ ਕੁਝ ਸੂਬੇ ਇਹੋ ਜਿਹੇ ਵੀ ਹਨ ਜਿਹਨਾਂ ਨੇ ਕਦੇ ਲੜਾਈ ਨੀ ਲੜੀ। ਦੇਸ਼ ਦੀ ਫ਼ੌਜ ਹੋਣੀ ਜਰੂਰੀ ਹੈ, ਹਰ ਨਾਗਰਿਕ ਲਈ ਸਿਖਲਾਈ ਵੀ ਜ਼ਰੂਰੀ ਹੋਵੇ ਤਾਂ ਜੋ ਵਿਰੋਧੀ ਮੁਲਕ ਨੂੰ ਇੱਕਲੀ ਫੌਜ ਵੇਖਕੇ ਹਮਲਾ ਕਰਨ ਦੀ ਹਿੰਮਤ ਨਾ ਹੋਵੇ ਹਰ ਨਾਗਰਿਕ ਤੋਂ ਫੌਜ ਦੀ ਝਲਕ ਪਵੇ। ਵਿਚਾਰਾਂ ਦੇ ਬਦਲ ਦੀ ਉਡੀਕ ਹਥਿਆਰਾਂ ਦਾ ਸ਼ਿਕਾਰ ਇੱਕ ਆਮ ਨਾਗਰਿਕ।
ਲਿਖਤ_ਅਤਿੰਦਰਪਾਲ ਸਿੰਘ ਪਰਮਾਰ
ਸੰਪਰਕ_81468 08995
ਕਰਾਂ ਮੈਂ ਸ਼ੁਕਰ ਮਿਲੀ ਕਲਮ ਸਿਆਹੀ ਦਾ
NEXT STORY