Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 04, 2026

    6:24:45 PM

  • punjab government s decision on da case

    DA ਮਾਮਲੇ 'ਤੇ ਪੰਜਾਬ ਸਰਕਾਰ ਦਾ ਫ਼ੈਸਲਾ, 85...

  • fbi s most wanted fugitive arrested in jalandhar scam in snap scheme

    ਜਲੰਧਰ 'ਚ FBI ਦਾ ਮੋਸਟ ਵਾਂਟੇਡ ਭਗੌੜਾ...

  • punjab lehragaga news

    ਪੰਜਾਬ 'ਚ ਮੁੰਡੇ ਦਾ ਕਤਲ! ਕਾਤਲ ਨੇ 12 ਬੋਰ...

  • captain amarinder singh asks pm modi about the meaning of mental naxalism

    'ਦਿਮਾਗੀ ਨਕਸਲਵਾਦ' ਦਾ ਕੈਪਟਨ ਅਮਰਿੰਦਰ ਸਿੰਘ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਕਹਾਣੀਨਾਮਾ : ਮੈਂ ਟਰੈਕਟਰ ਬੋਲਦਾਂ

MERI AWAZ SUNO News Punjabi(ਨਜ਼ਰੀਆ)

ਕਹਾਣੀਨਾਮਾ : ਮੈਂ ਟਰੈਕਟਰ ਬੋਲਦਾਂ

  • Updated: 08 May, 2021 10:19 PM
Meri Awaz Suno
storyline i speak tractor
  • Share
    • Facebook
    • Tumblr
    • Linkedin
    • Twitter
  • Comment

ਸਤਿ ਸ੍ਰੀ ਅਕਾਲ ਸਰਦਾਰਾ, ਮੈਂ ਟਰੈਕਟਰ ਬੋਲਦਾਂ। ਤੇਰਾ ਮੂੰਹ ਬੋਲਿਆ ਪੁੱਤ । ਤੇਰੇ ਦੁੱਖ-ਸੁੱਖ ਦਾ ਸਾਥੀ। ਆਪਣੇ ਰਿਸ਼ਤੇ ਦੀਆਂ ਬਾਤਾਂ ਤਾਂ ਪੂਰੀ ਦੁਨੀਆ ਪਾਉਂਦੀ ਏ। ਆਪਣੇ ਸੰਘਰਸ਼ ਦੀ ਦਾਸਤਾਨ ਬੜੀ ਲੰਮੇਰੀ ਏ।ਮੇਰੇ ਵੱਡੇ-ਵਡੇਰਿਆਂ ਨੇ ਤੇਰੇ ਬਜ਼ੁਰਗਾਂ ਨਾਲ ਸਾਥ ਨਿਭਾਇਆ। ਰੇਤਲੇ ਟਿੱਬੇ ਪੱਧਰੇ ਕਰ ਕੇ ਵਾਹੀ ਦੇ ਯੋਗ ਬਣਾਏ। ਆਪਾਂ ਦੋਵਾਂ ਨੇ ਰਲ ਕੇ ਧਰਤੀ ਮਾਂ ’ਚੋਂ ਹੱਡ-ਭੰਨਵੀਂ ਮਿਹਨਤ  ਕਰ ਕੇ ਸੋਨਾ ਪੈਦਾ ਕੀਤਾ ਤੇ ਪੂਰੀ ਦੁਨੀਆ ਦਾ ਢਿੱਡ ਭਰਿਆ। ਸਰਦਾਰਾ, ਤੂੰ ਆਪਣੇ ਟੱਬਰ ਨੂੰ ਭੁੱਖਾ ਰੱਖ ਕੇ ਲੋਕਾਂ ਦੇ ਪੁੱਤਰ ਰਜਾਏ। ਤੂੰ ਸਰਕਾਰਾਂ ਦਾ ਆਖਾ ਮੰਨ ਕੇ ਯੂ. ਪੀ. ਤੇ ਗੁਜਰਾਤ ਵਰਗੇ ਸੂਬਿਆਂ ਦੀ ਭੋਇੰ ਜਰਖੇਜ਼ ਕਰਨ ਵਾਸਤੇ ਮੈਨੂੰ ਨਾਲ ਹੀ ਲੈ ਗਿਆ ਤੇ ਆਪਾਂ ਕੀਤੀ ਵੀ ਪਰ ਸਰਕਾਰਾਂ ਨੇ ਮਿੱਥ ਕੇ ਸਾਡਾ ਉਜਾੜਾ ਕੀਤਾ । ‘ਦੱਬ ਕੇ ਵਾਹ ਤੇ ਰੱਜ ਕੇ ਖਾਹ’ ਦੇ ਨਾਅਰੇ ਨੂੰ ਆਪਾਂ ਸੱਚ ਕਰ ਕੇ ਵਿਖਾਇਆ। ਜਦੋਂ ‘ਜੈ ਜਵਾਨ ਤੇ ਜੈ ਕਿਸਾਨ’ ਦਾ ਨਾਅਰਾ ਦਿੱਤਾ ਤਾਂ ਮੇਰਾ ਚਾਅ ਸੰਭਾਲਿਆ ਨਹੀਂ ਸੀ ਜਾਂਦਾ। ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਇਆ, ਕੱਦੂ ਕਰਦਿਆਂ ਆਪਣੇ ਕੋਲੋਂ ਇੱਕ-ਦੂਜੇ ਦੇ ਚਿਹਰੇ ਨਹੀਂ ਸੀ ਪਛਾਣੇ ਜਾਂਦੇ। ਮੈਨੂੰ ਸ਼ਿੰਗਾਰ ਕੇ ਜਦੋਂ ਤੂੰ ਮੱਸਿਆ, ਸੰਗਰਾਂਦੇ, ਗੁਰਧਾਮਾਂ ਦੀ ਯਾਤਰਾ ਜਾਂ ਮੇਲਿਆਂ ’ਤੇ ਲੈ ਕੇ ਜਾਂਦਾ ਸੈਂ ਤਾਂ ਲੋਕੀਂ ਖਲੋ-ਖਲੋ ਕੇ ਵਿਹੰਦੇ ਸਨ ।

ਮੇਰੇ ਪੱਲੇ ਨਾਲ ਬੱਧੀ ਟਰਾਲੀ ਨਾਲ ਤਾਂ ਜਿਵੇਂ ਸਾਡਾ ਮੀਆਂ-ਬੀਵੀ ਵਾਲਾ ਰਿਸ਼ਤਾ ਹੋਵੇ। ਉਸ ਦੇ ਮੇਰੇ ਨਾਲ ਪੱਕੇ ਲੇਖ ਧੁਰ ਤੋਂ ਹੀ ਲਿਖੇ ਗਏ। ਵਿਚਾਰੀ ਕਰਮਾਂਵਾਲੀ ਨੇ ਜਿਵੇਂ ਸਾਰੀ ਉਮਰ ਮੇਰੇ ਨਾਲ ਨਿਭਾਉਣ ਦੀਆਂ ਕਸਮਾਂ ਖਾਧੀਆਂ ਹੋਣ। ਸਾਰੀ ਸੰਗਤ ਨੂੰ ਆਪਣੇ ਵਿੱਚ ਬਿਠਾ ਕੇ ਰਤਾ ਵੀ ਮਾਣ ਨ੍ਹੀਂ ਕੀਤਾ ਜਿਊਣ ਜੋਗੀ ਨੇ। ਕਦੇ ਉਹਦੇ ਵਿਚ ਫ਼ਸਲ ਲੱਦੀ, ਕਦੇ ਖਾਦ ਤੇ ਕਦੇ ਰੂੜੀ ਪਰ ਉਹ ਨਾ ਕਦੇ ਅੱਕੀ, ਨਾ ਥੱਕੀ। ਸੰਗਤਾਂ ਲਈ ਤਾਂ ਉਹ ਦੂਜਾ ਘਰ ਹੀ ਬਣ ਜਾਂਦੀ। ਮੇਲਿਆਂ ਦਾ ਘੰਟਿਆਂਬੱਧੀ ਸਫਰ ਵੀ ਮਹਿਸੂਸ ਨਹੀਂ ਹੋਇਆ।ਕਾਰਲ ਮਾਰਕਸ ਨੇ ਆਖਿਆ ਸੀ ਕਿ ਟਰੈਕਟਰਾਂ ਦੇ ਪਿੱਛੇ ਜਦੋਂ ਟਰਾਲੀਆਂ ਦਾ ਕਾਫ਼ਿਲਾ ਤੁਰਦਾ ਹੈ ਤਾਂ ਉਹ ਇੱਕ ਫੌਲਾਦੀ ਤਾਕਤ ਬਣ ਜਾਂਦੀ ਹੈ। ਜਦੋਂ ਮੇਰੀ ਹਿੱਕ ’ਤੇ ਢਾਡੀਆਂ ਦੀਆਂ ਬੀਰ ਰਸੀ ਵਾਰਾਂ ਤੇ ਚੜ੍ਹਦੀ ਕਲਾ ਦੇ ਗੀਤ ਗੂੰਜਦੇ ਤਾਂ ਚੁਫੇਰੇ ਦਾ ਮਾਹੌਲ ਵੀ ਅਣਖੀ ਹੋ ਜਾਂਦਾ। ਕਦੇ ਪੈਲੀ ਵਾਹੁਣ ਲੱਗਿਆਂ ਤੇਰੀ ਹੇਕ ਨਾਲ ਮੇਰੇ ਡੈੱਕ ’ਤੇ ਵੱਜਦੇ ਕਿੱਸੇ ਤੇ ਕਲੀਆਂ ਇਕਸੁਰ ਹੋਣੇ ਤਾਂ ਫਿਜ਼ਾ ਵਿੱਚ ਜਾਣੋ  ਸ਼ਹਿਦ ਹੀ ਘੁਲ ਜਾਣਾ। ਖੇਤੀ ਦੇ ਸੰਦਾਂ ਨਾਲ ਮੇਰਾ ਰਿਸ਼ਤਾ, ਜਿਵੇਂ ਵੱਡੇ ਲਾਣੇ ਵਾਲੇ ਲੰਬੜਦਾਰ ਦਾ ਆਪਣੇ ਟੱਬਰ ਦੇ ਜੀਆਂ ਨਾਲ। ਮੈਨੂੰ ਅੱਜ ਵੀ ਯਾਦ ਆਉਂਦੈ ਪਿੰਡ ਦੀ ਕਿਸੇ ਧੀ-ਧਿਆਣੀ ਦੇ ਵਿਆਹ 'ਤੇ ਟਰਾਲੀ ਵਿੱਚ ਪਿੰਡੋਂ ਮੰਜੇ-ਬਿਸਤਰੇ ਇਕੱਠੇ ਕਰਨੇ, ਸ਼ਹਿਰੋਂ ਹਲਵਾਈ ਜਾਂ ਸ਼ਾਮਿਆਨੇ ਲੱਦ ਕੇ ਲਿਆਉਣੇ। ਪੇਂਡੂ ਖੇਡ ਮੇਲਿਆਂ ਵਿੱਚ ਤਵੀਆਂ ਦੇ ਮੁਕਾਬਲੇ ਜਾਂ ਟਰਾਲੀਆਂ ਨੂੰ ਬੈਕ ਲਾਉਣ ਦੇ ਮੁਕਾਬਲੇ। ਪੈਲੀ ਤੋਂ ਮੰਡੀ ਫ਼ਸਲ ਲੈ ਕੇ ਜਾਣ ਦੀ ਟੌਹਰ ਹੀ ਵੱਖਰੀ ਹੁੰਦੀ ਸੀ। ਧਨੀ ਰਾਮ ਚਾਤ੍ਰਿਕ ਨੇ ਇਸ ਟੌਹਰ ਨੂੰ ਵੇਖ ਕੇ ਹੀ ਗੀਤ ਲਿਖਿਆ ਸੀ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’।

ਪਰ ਸਰਦਾਰਾ, ਮਿੱਟੀ ਨਾਲ ਮਿੱਟੀ ਹੋ ਕੇ ਪਾਲ਼ੇ ਤੇਰੇ ਧੀਆਂ ਪੁੱਤਰਾਂ ਦੀ ਕਿਸੇ ਬਾਤ ਨਾ ਪੁੱਛੀ। ਦੁਖੀ ਹੋ ਕੇ ਉਨ੍ਹਾਂ ਨੂੰ ਵਿਦੇਸ਼ਾਂ ਦਾ ਰਾਹ ਫੜਨਾ ਪਿਆ। ਸਰਦਾਰਾ, ਅੱਜ ਮੇਰੇ ਤੋਂ ਤੇਰਾ ਦੁੱਖ ਜਰਿਆ ਨਹੀਂ ਜਾਂਦਾ। ਸੱਚ ਜਾਣੀ, ਮੈਂ ਤੇਰੇ ਅੱਖ ’ਚੋਂ ਹੰਝੂ ਨਹੀਂ ਵੇਖ ਸਕਦਾ। ਮੈਂ ਤੇਰੇ ਤੋਂ ਬਿਨਾਂ ਅਧੂਰਾ ਹਾਂ। ਅੱਜ ਗੁਰਾਂ ਦੇ ਨਾਂ ’ਤੇ ਵੱਸਦੇ ਪੰਜਾਬ ਨੂੰ ਉਜਾੜਨ ਲਈ ਹਰ ਸਰਕਾਰ ਦਾ ਜ਼ੋਰ ਲੱਗਾ ਹੋਇਆ। ਪੰਜਾਬ ਦੇ ਵਸਦਿਆਂ ਨੂੰ ਨਿੱਤ ਮੁਹਿੰਮਾਂ ਨੇ ਪਰ ਇਹ ਮੁਹਿੰਮ ਤੇਰੀ ਤੇ ਪੰਜਾਬ ਦੀ ਹੋਂਦ ਦੀ ਐ। ਤੂੰ ਪ੍ਰਵਾਹ ਨਾ ਕਰੀਂ ਹਰ ਲੜਾਈ ਵਿੱਚ ਜੇਤੂ ਹਮੇਸ਼ਾ ਪੰਜਾਬ ਸਿਹੁੰ ਹੀ ਰਿਹਾ। ਕਿਸਾਨੀ ਗੁਰੂ ਨਾਨਕ ਸਾਹਿਬ ਦੀ ਵਿਰਾਸਤ ਐ ਤੇ ਬਾਬਾ ਇਹਦੀ ਲਾਜ ਆਪੇ ਰੱਖੂ। ਤੂੰ ਮੈਂ ਤਾਂ ਬਸ ਹੀਲਾ ਵਸੀਲਾ ਹੀ ਹਾਂ ਪਰ ਇੱਕ ਗੱਲ ਏ, ਜਿਨ੍ਹਾਂ ਦੀਆਂ ਜੜ੍ਹਾਂ ਪਤਾਲ ਵਿਚ ਲੱਗੀਆਂ ਹੋਣ, ਉਹ ਮਾੜੀਆਂ ਮੋਟੀਆਂ ਹਨ੍ਹੇਰੀਆਂ ਤੋਂ ਨਹੀਂ ਡਰਦੇ। ਜਿਨ੍ਹਾਂ ਨੇ ਬ੍ਰਹਿਮੰਡ ’ਤੇ ਰਾਜ ਕਰਨੈ, ਉਹ ਜ਼ਮੀਨਾਂ ਦੀ ਵੀ ਪ੍ਰਵਾਹ ਨਹੀਂ ਕਰਦੇ। ਤੂੰ ਤਾਂ ਕੱਲਾ ਹੀ ਸਵਾ ਲੱਖ ਹੈਂ। ਚੇਤੇ ਕਰ ਆਪਣਾ ਪੰਜ ਸੌ ਵਰ੍ਹਿਆਂ ਦਾ ਇਤਿਹਾਸ। ਬਾਬਾ ਬੰਦਾ ਸਿੰਘ ਬਹਾਦਰ ਦਾ ਮੁਜ਼ਾਰਿਆਂ ਨੂੰ ਮਾਲਕ ਬਣਾਉਣਾ, ਗੁਰੂ ਨਾਨਕ ਸਾਹਿਬ ਦਾ ਬਾਬਰ ਨੂੰ ਜਾਬਰ ਕਹਿ ਕੇ ਵੰਗਾਰਨਾ, ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਵੱਲੋਂ ਜਬਰ ਤੇ ਜ਼ੁਲਮ ਦਾ ਸਬਰ ਨਾਲ ਮੁਕਾਬਲਾ, ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮੀਰੀ-ਪੀਰੀ ਪਹਿਨ ਕੇ ਅਕਾਲ ਤਖ਼ਤ ਤੋਂ ਦਿੱਲੀ ਦੇ ਤਖ਼ਤ ਨੂੰ ਦਿੱਤੀ ਹੋਈ ਵੰਗਾਰ, ‘ਹਮ ਰਾਖ਼ਤ ਪਾਤਸ਼ਾਹੀ ਦਾਅਵਾ’ ਤੇ ‘ਇਹੁ ਹੋਆ ਹਲੀਮੀ ਰਾਜ ਜੀਓ’ ਦਾ ਸੰਕਲਪ ।

ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਵੱਲੋਂ ਨਿਰਾਲਾ ਖ਼ਾਲਸਾ ਪੰਥ ਸਾਜ ਕੇ ਕਿਲ੍ਹਿਆਂ ਦਾ ਨਿਰਮਾਣ ਤੇ ਬੰਦੇ ਨੂੰ ਥਾਪੜਾ ਦੇ ਕੇ ਨਗਾਰਾ ਤੀਰ ਤੇ ਨਿਸ਼ਾਨ ਨਾਲ ਨਿਵਾਜ ਕੇ ਪੰਜਾਬ ਵੱਲ ਤੋਰਨਾ ਤੇ ਆਜ਼ਾਦ ਸਿੱਖ ਰਾਜ ਸਥਾਪਿਤ ਕਰਨਾ। ਬਾਬਾ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਤੇ ਹੋਰ ਕੌਮੀ ਮਰਜੀਵੜਿਆਂ ਵੱਲੋਂ  ਦਿੱਲੀ ਫ਼ਤਿਹ ਕਰਨਾ। ਸ਼ੇਰੇ ਪੰਜਾਬ ਦੇ ਦੁਨੀਆ ਦੇ ਨਕਸ਼ੇ ’ਤੇ ਨਿਵੇਕਲੀ ਮਿਸਾਲ ‘ਸਰਕਾਰੇ ਖ਼ਾਲਸਾ’ ਦੇ ਰੂਪ ਵਿਚ ਸਿੱਖ ਰਾਜ ਦੀ ਸਥਾਪਤੀ। ਸਰਕਾਰਾਂ ਦੀਆਂ ਕੋਝੀਆਂ ਚਾਲਾਂ ਵੱਲੋਂ ਆਜ਼ਾਦੀ  ਦੇ ਨਾਂ ’ਤੇ ਮਹਾ ਪੰਜਾਬ ਦੀ ਵੰਡ ਤੇ ਮਗਰੋਂ ਸਾਂਝੇ ਪੰਜਾਬ ਦਾ ਟੁਕੜੇ- ਟੁਕੜੇ ਕਰਨਾ। ਕਦੇ ਧਰਮ ਯੁੱਧ ਮੋਰਚਾ, ਕਦੇ ਬੋਲੀ ਦੀ ਲੜਾਈ, ਕਦੇ ਪਾਣੀਆਂ ਦਾ ਮਸਲਾ ਤੇ ਹੁਣ ਆਹ ਆਪਣੀਆਂ ਜ਼ਮੀਨਾਂ ਨੂੰ ਖੋਹਣ ਦੀ ਤਿਆਰੀ। ਤੇਰਾ ਇਤਿਹਾਸ ਪੈਰ-ਪੈਰ ’ਤੇ ਤੇਰੀ ਅਗਵਾਈ ਕਰਦੈ। ਕਿਸੇ ਸਿਆਣੇ ਮਹਾਪੁਰਖ ਦੇ ਬੋਲ ਸਨ ਕਿ ‘ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ, ਜ਼ਮੀਰ ਦਾ ਮਰ ਜਾਣਾ ਹੀ ਅਸਲ ਚ ਮੌਤ ਹੁੰਦੀ’। ਤੇ ਤੂੰ ਤਾਂ ਜੱਗ ’ਤੇ ਜਾਣਿਆ ਹੀ ਜ਼ਮੀਰ ਕਰਕੇ ਜਾਂਦੈ। ਕਿਉਂਕਿ ਹੁਣ ਸਵਾਲ ਫ਼ਸਲਾਂ ਦਾ ਨਹੀਂ, ਆਉਣ ਵਾਲੀਆਂ ਨਸਲਾਂ ਦਾ ਏ। ਕਣਕਾਂ ਦਾ ਨਹੀਂ, ਅਣਖਾਂ ਦਾ ਏ। ਕਦੇ ਤੇਰੇ ਵੱਡਿਆਂ ਨੇ ‘ਪੱਗੜੀ ਸੰਭਾਲ ਜੱਟਾ’ ਲਹਿਰ ਚਲਾਈ ਸੀ ਤੇ ਇਹ ਕਿਸਾਨ ਮੋਰਚਾ ਵੀ ਸਦੀ ਦੇ ਮਹਾ ਅੰਦੋਲਨ ਦੇ ਰੂਪ ਵਿੱਚ ਜਾਣਿਆ ਜਾਵੇਗਾ। ਮੈਂ ਤੇ ਮੇਰੇ ਲੱਖਾਂ ਭਰਾਵਾਂ ਨੇ ਦਿੱਲੀ ਨੂੰ ਘੇਰਾ ਪਾਇਆ ਹੋਇਆ ਤੇ ਏਨੇ ਟਰੈਕਟਰ-ਟਰਾਲੀਆਂ ਦੇ ਮੂੰਹ ਮੋੜਨੇ ਦਿੱਲੀ ਦੇ ਵੱਸੋਂ ਬਾਹਰ ਦੀਆਂ ਬਾਤਾਂ ਨੇ। ਸੱਚ ਜਾਣੀ, ਜਦੋਂ ਤੂੰ ਸ਼ੰਭੂ ਦੇ ਬਾਰਡਰ ’ਤੇ ਮੇਰੇ ਬੰਪਰਾਂ ਨਾਲ ਵੱਡੇ-ਵੱਡੇ ਬੈਰੀਕੇਡਾਂ ਨੂੰ ਟੱਕਰ ਮਾਰ ਕੇ ਢਹਿ-ਢੇਰੀ ਕਰਦਾ ਸੈਂ ਤਾਂ ਮੈਨੂੰ ਭੋਰਾ ਵੀ ਦੁੱਖ ਨਹੀਂ ਲੱਗਾ।

ਭਾਵੇਂ ਕਿ ਮੇਰੇ ਮੱਥੇ ’ਤੇ ਕਿੰਨੇ ਹੀ ਚਿੱਬ ਪੈ ਗਏ ਸਨ। ਪਾਣੀ ਦੀਆਂ ਬੁਛਾਰਾਂ, ਮਿੱਟੀ ਦੇ ਭਰੇ ਟਰਾਲੇ, ਅੱਥਰੂ ਗੈਸ ਦੇ ਗੋਲੇ ਤੇ ਪੁੱਟੇ ਹੋਏ ਰਸਤੇ ਸਾਡਾ ਰਾਹ ਨਹੀਂ ਰੋਕ ਸਕੇ ਤੇ ਵੇਖ ਲੈ ਅੱਜ ਆਪਾਂ ਦਿੱਲੀ ਘੇਰੀ ਹੋਈ ਐ। ਸੱਚ ਜਾਣੀ ਸਰਦਾਰਾ, ਮੈਨੂੰ ਉਦੋਂ ਬੜਾ ਦੁੱਖ ਲੱਗਦਾ ਜਦ ਤੂੰ ਹਾਲਾਤ ਤੋਂ ਤੰਗ ਹੋ ਕੇ ਸਪਰੇਅ ਪੀ ਕੇ ਜਾਂ ਆਪਣੀ ਖੂਹ ਵਾਲੀ ਟਾਹਲੀ ਨਾਲ ਗਲ ਪਰਨਾ ਪਾ ਕੇ ਖੁਦਕੁਸ਼ੀ ਕਰਨ ਦੀ ਸੋਚਦਾਂ ਤਾਂ ਮੇਰਾ ਜਿਵੇਂ ਗੱਚ ਹੀ ਭਰ ਆਉਂਦਾ। ਸੱਜਣਾ, ਆਪਾਂ ਤਾਂ ਰੁੱਖੀ-ਸੁੱਕੀ ਖਾ ਕੇ ਜੈਕਾਰੇ ਛੱਡਣ ਵਾਲੀ ਕੌਮ ਹਾਂ। ਇਹ ਸਰਕਾਰਾਂ ਤੈਨੂੰ ਕਦੇ ਅੱਤਵਾਦੀ, ਵੱਖਵਾਦੀ ਤੇ ਕਦੇ ਨਕਸਲਾਈਟ ਦੱਸਦੀਆਂ ਨੇ ਪਰ ਤੇਰੀ ਸੇਵਾ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਤੂੰ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈਂ । ਜਦੋਂ ਨੌਜਵਾਨ ਮੇਰੀ ਛਾਤੀ ’ਤੇ ਖਲੋ ਕੇ ਇਨਕਲਾਬੀ ਗੀਤਾਂ ਨਾਲ ਚੌਗਿਰਦੇ ’ਚ ਜੋਸ਼ ਭਰ ਰਹੇ ਹੁੰਦੇ ਨੇ ਤਾਂ ਮੈਨੂੰ ਜਿਵੇਂ ਸਰੂਰ ਜਿਹਾ ਆ ਜਾਂਦਾ ਤੇ ਦੁਸ਼ਮਣ ’ਤੇ ਧਾਵਾ ਬੋਲਣ ਨੂੰ ਮਨ ਕਰਨ ਲੱਗ ਪੈਂਦੈ। ਇੱਥੇ ਸੱਚੇ ਪਾਤਸ਼ਾਹ ਦੀ ਕਲਾ ਵਰਤ ਰਹੀ ਹੈ। ਸਾਡੇ ਪਿੱਛੇ ਬੰਨ੍ਹੀਆਂ ਟਰਾਲੀਆਂ ’ਚ ਕਿਤੇ ਆਸਾ ਦੀ ਵਾਰ, ਨਿੱਤਨੇਮ ਹੋ ਰਿਹੈ ਤੇ ਕਿਤੇ ਬੜੀ ਸੰਜੀਦਗੀ ਨਾਲ ਮਹਿਫ਼ਿਲਾਂ ’ਚ ਚੰਗੇਰੇ ਭਵਿੱਖ ਦੀ ਚਰਚਾ ਹੋ ਰਹੀ ਹੁੰਦੀ ਏ। ਭਾਈ ਘਨੱਈਆ ਦੇ ਵਾਰਿਸ ਹਰ ਕਿਸੇ ਨੂੰ ਲੰਗਰ ਛਕਾ ਰਹੇ ਨੇ। ਜਦੋਂ ਸਾਰਾ ਦਿਨ ਥੱਕ ਟੁੱਟ ਕੇ ਉਹ ਟਰਾਲੀਆਂ ’ਚ ਠੰਡੀਆਂ ਸੀਤ ਰਾਤਾਂ ਚ ਆਰਾਮ ਕਰ ਰਹੇ ਹੁੰਦੇ ਨੇ ਤਾਂ ਪਹਿਰੇਦਾਰੀ ਕਰਦਿਆਂ ਮੇਰਾ ਇਨ੍ਹਾਂ ਪਾਕ ਰੂਹਾਂ ’ਤੇ ਕੁਰਬਾਨ ਹੋਣ ਨੂੰ ਦਿਲ ਕਰ ਆਉਂਦਾ। ਟਰਾਲੀਆਂ ’ਚ ਸੁੱਤੇ ਇਹ ਕਿਸੇ ਮਹਾਪੁਰਸ਼ ਅਵਤਾਰਾਂ ਤੋਂ ਘੱਟ ਨਹੀਂ ਲੱਗਦੇ। ਇਹ ਹੱਕ, ਸੱਚ ਦੇ ਮੁਜੱਸਮੇ, ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਸਤਯੁਗੀ ਸੰਤ। ਯਾਦ ਰੱਖੀਂ ਇਹ ਲੜਾਈ ਹੱਕ ਸੱਚ ਦੀ ਹੈ ਤੇ ਆਪਾਂ ਇਹ ਹਰ ਹਾਲਾਤ ਵਿੱਚ ਜਿੱਤਣੀ ਹੈ। ਹੁਣ ਵੇਲਾ ਜੂਝਣ ਦਾ ਏ।  ਸਿਦਕੋਂ ਨਹੀਂ ਡੋਲਣਾ। ਬਸ ਆਪਣੀ ਸੁਰਤ ਸਰਹਿੰਦ ਦੇ ਠੰਡੇ ਬੁਰਜ ’ਚ ਟਿਕਾ ਕੇ ਰੱਖੀਂ। ਜ਼ੁਲਮ ਦੀ ਕਾਲ਼ੀ ਬੋਲ਼ੀ ਰਾਤ ਨੂੰ ਚੀਰ ਕੇ ਨਵੀਂ ਸਵੇਰ ਦੇ ਸੱਚ ਦਾ ਸੂਰਜ ਤੇਰੀਆਂ ਬਰੂਹਾਂ ’ਤੇ ਦਸਤਕ ਦੇਣ ਨੂੰ ਤਿਆਰ ਖਲੋਤੈ। ਬਾਬਾ ਬਘੇਲ ਸਿੰਘ ਵਾਂਗੂੰ ਜੰਗ ਜਿੱਤ ਕੇ ਆਪਾਂ ਖ਼ੁਸ਼ੀ ਦੇ ਜਸ਼ਨ ਮਨਾਉਂਦਿਆਂ ਜੇਤੂ ਜਲੂਸ ਦੇ ਰੂਪ ਵਿੱਚ ਦਿੱਲੀ ਤੋਂ ਪੰਜਾਬ ਨੂੰ ਕੂਚ ਕਰਨੈ। ‘ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ’ ਦਾ ਹੋਕਾ ਪੂਰੀ ਦੁਨੀਆ ’ਚ ਬੁਲੰਦ ਕਰਨੈ। ਸਰਦਾਰਾ, ਹੌਸਲਾ ਰੱਖ। ਭਵਿੱਖ ਬੜਾ ਹੀ ਰੌਸ਼ਨ ਐ ਤੇਰਾ। ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਨੇ ਪੂਰੀ ਦੁਨੀਆ ਦੀ ਅਗਵਾਈ ਕਰਨੀ ਏ। ‘ਨਿਸ਼ਚੈ ਕਰ ਅਪਨੀ ਜੀਤ ਕਰੂੰ’ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਕੇ ਚੜ੍ਹਦੀ ਕਲਾ ਦੇ ਜੈਕਾਰੇ ਲਾਉਣੇ ਨੇ...।
                                                                                                                                                                                                                                               ਐਡਵੋਕੇਟ ਗਗਨਦੀਪ ਸਿੰਘ ਗੁਰਾਇਆ
                                                                                                                                                                                                                                                ਫ਼ਤਿਹਗੜ੍ਹ ਸਾਹਿਬ  M-9781500050 

                                                                                                                                                                                                                               
     

  • Storyline
  • I speak tractor
  • Advocate Gagandeep Singh Goraya
  • ਕਹਾਣੀਨਾਮਾ
  • ਮੈਂ ਟਰੈਕਟਰ ਬੋਲਦਾਂ
  • ਐਡਵੋਕੇਟ ਗਗਨਦੀਪ ਸਿੰਘ ਗੋਰਾਇਆ

ਆਲਮੀ ਮਾਂ ਦਿਹਾੜੇ 'ਤੇ ਵਿਸ਼ੇਸ਼: ਜਾਣੋ ਮਾਂ ਦਿਹਾੜੇ ਦਾ ਇਤਿਹਾਸ ਅਤੇ ਮਹੱਤਤਾ

NEXT STORY

Stories You May Like

  • young man dies tragically after tractor overturns
    ਪੰਜਾਬ 'ਚ ਵੱਡਾ ਹਾਦਸਾ! ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਦਰਦਨਾਕ ਮੌਤ
  • trump on prince harry
    'ਮੈਂ ਖੁਸ਼ ਹਾਂ ਕਿ ਉਹ ਚਲੇ ਗਏ..!', ਪ੍ਰਿੰਸ ਹੈਰੀ ਦੇ ਪਰਿਵਾਰ ਸਣੇ ਬ੍ਰਿਟੇਨ ਪਰਤਣ 'ਤੇ ਟਰੰਪ ਦਾ ਵੱਡਾ ਬਿਆਨ
  • fbi s most wanted fugitive arrested in jalandhar scam in snap scheme
    ਜਲੰਧਰ 'ਚ FBI ਦਾ ਮੋਸਟ ਵਾਂਟੇਡ ਭਗੌੜਾ ਗ੍ਰਿਫ਼ਤਾਰ! SNAP ਸਕੀਮ 'ਚ ਕੀਤਾ ਕਰੋੜਾਂ...
  • man dies two parties clashed
    ਪੰਜਾਬ: ਮਾਮੂਲੀ ਲੜਾਈ ਨੇ ਧਾਰਿਆ ਖ਼ੂਨੀ ਰੂਪ! ਪੁੱਤ ਨੂੰ ਛੁਡਾਉਣ ਗਏ ਪਿਓ ਦੀ...
  • mandir robbery in jalandhar
    ਚੋਰਾਂ ਦੇ ਬੁਲੰਦ ਹੌਂਸਲੇ! ਪਹਿਲਾਂ ਟੇਕਿਆ ਮੱਥਾ, ਫਿਰ ਸ਼ਿਵਲਿੰਗ ਤੋਂ ਨਾਗ ਦੇਵਤਾ...
  • janmashtami jalandhar shri shri radha krishnamandiri skcon
    ਜਲੰਧਰ 'ਚ ਜਨਮ ਅਸ਼ਟਮੀ ਮੌਕੇ ਲੱਗੀਆਂ ਰੌਣਕਾਂ, ਸ਼੍ਰੀ ਸ਼੍ਰੀ ਇਸਕਾਨ ਮੰਦਿਰ ਦੀਆਂ...
  • case registered against alleged journalist gurdeep singh alias munna
    ਕਥਿਤ ਪੱਤਰਕਾਰ ਗੁਰਦੀਪ ਸਿੰਘ ਉਰਫ਼ ਮੁੰਨਾ ਖ਼ਿਲਾਫ਼ ਇਕ ਹੋਰ ਕੇਸ ਦਰਜ
  • punjab police in controversy employee slaps boy in jalandhar
    ਵਿਵਾਦਾਂ 'ਚ ਪੰਜਾਬ ਪੁਲਸ! ਜਲੰਧਰ 'ਚ ਮੁਲਾਜ਼ਮ ਨੇ ਨੌਜਵਾਨ ਨੂੰ ਜੜਿਆ ਥੱਪੜ,...
  • illegal liquor  accused arrested
    ਆਟੋ-ਰਿਕਸ਼ਾ 'ਚ ਭਾਰੀ ਮਾਤਰਾ 'ਚ ਲਿਜਾ ਰਹੇ ਸੀ ਨਾਜਾਇਜ਼ ਸ਼ਰਾਬ, 2 ਗ੍ਰਿਫ਼ਤਾਰ
  • new street vendors are appearing on the pavement of kapurthala road
    ਕਪੂਰਥਲਾ ਰੋਡ ਦੇ ਫੁੱਟਪਾਥ ’ਤੇ ਰੋਜ਼ ਲੱਗ ਰਹੀਆਂ ਨਵੀਆਂ-ਨਵੀਆਂ ਰੇਹੜੀਆਂ,...
Trending
Ek Nazar
hindu temple

ਪਾਕਿਸਤਾਨ ਨੇ ਹਿੰਦੂ ਮੰਦਰ ਢਾਹੁਣ ਦੇ ਦੋਸ਼ਾਂ ਨੂੰ ਕਰ'ਤਾ ਰੱਦ

law in paksitan

ਪਾਕਿਸਤਾਨ ਦੇ ਪੰਜਾਬ ਰਾਜ 'ਚ ਗੁਪਤ ਅੱਤਵਾਦ ਮੁਕੱਦਮਿਆਂ ਦੀ ਇਜਾਜ਼ਤ

green cards in  us

ਅਮਰੀਕਾ 'ਚ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਨੂੰ ਕੁਝ ਰਾਹਤ

mukesh khanna s sharp attack on sharmila tagore after vande mataram controversy

'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...

buffalo  birthday  cake  basanti

'ਹੈਪੀ ਬਰਥ ਡੇਅ ਬਸੰਤੀ...', ਕੇਕ ਕੱਟ ਕੇ ਮਨਾਇਆ ਗਿਆ ਮੱਝ ਦਾ ਜਨਮ ਦਿਨ

singer and youtuber ankit balyan case

ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...

famous bollywood actor rents out office

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...

disney star passed away

ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

beneficiaries receive three free lpg cylinders annually

ਹਰ ਸਾਲ ਮੁਫਤ ਮਿਲਣਗੇ 3 LPG ਸਿਲੰਡਰ, ਖਾਤਿਆਂ 'ਚ ਆਉਣਗੇ 3000 ਰੁਪਏ, ਗੋਆ ਦੇ...

top professors dismissed

ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ

protest started against swara bhaskar after jauhar statement

'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...

pregnant woman

38 ਹਫ਼ਤਿਆਂ ਦੀ ਪ੍ਰੈਗਨੈਂਸੀ ! ਫਿਰ ਵੀ ਨਹੀਂ ਬਣ ਸਕੀ ਮਾਂ, ਹੈਰਾਨ ਕਰੇਗਾ ਪੂਰਾ...

flood threat in nepal

ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ

female baloch folk singer

ਪਾਕਿਸਤਾਨ 'ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ

sai baba fame sudhir dalvi returns home from hospital

ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...

wedding ceremony in iran

ਈਰਾਨ 'ਚ ਵਿਆਹ ਸਮਾਰੋਹ ਦੇ ਮ੍ਰਿਤਕਾਂ ਦੀ ਗਿਣਤੀ ਹੋਈ 18 , ਹਮਲੇ ਦੀ ਜਾਂਚ ਕਰ...

appeal by maduro and his wife

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਨੂੰ ਰੱਦ...

famous actress gains 14 kilos for film  it  s hard to recognize her

ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +