ਵਣ ਕਟਾਈ,ਕੁੱਖੋਂ ਅਭਿਲਾਸੀ
ਗੰਧਲੀ ਪੌਣ,ਮਸਲੇ ਵਿਕਾਸੀ।
ਗਰਭੀ ਮੌਤ,ਵਧਗੇ ਔਤ
ਮਜ਼ਹਬ ਸਾਰੇ,ਜਾਤ ਕਿ ਗੋਤ।
ਕੱਚੀਆਂ ਤੰਦਾਂ,ਫਿੱਕੜੇ ਸਾਕ
ਚਾਹੇ ਹਿੰਦ,ਚਾਹੇ ਪਾਕਿ।
ਨਾ ਕੋ ਹਕੀਕ,ਮਜਾਜੀ ਮਾਹੀ
ਮਿਰਜੇ ਵੈਲੀ,ਸਰਵਣ ਨਾਂਹੀ।
ਧੂੰਏ ਉੱਡਦੇ,ਤੰਬਾਕੂ ਕੋਹੜ
ਚਿੱਟਾ ਲਹੂ,ਨਸ਼ੀਲੇ ਬੋਹੜ।
ਮਹਿੰਗੀ ਰੋਟੀ,ਸਸਤੀ ਵਟਸਐਪ
ਬੱਚੇ ਖੁਸ਼,ਬਜੁਰਗੋਂ ਗੈਪ।
ਸਿੱਖਿਆ ਗੂਗਲੀ,ਕਿਤਾਬਾਂ ਰਹਿਤ
ਵਿਆਖਿਆ ਛੋਟੀ,ਪਰਸੰਗ ਸਹਿਤ।
ਸ਼ਰਧਾ ਕੋਹਾਂ,ਸੇਵਕ ਪਰਧਾਨੀਂ,
ਧਰਮੋਂ ਦੂਰ,ਚੋਣ ਬਿਆਨੀ।
ਰਾਤਾਂ ਅੱਲੜੀ,ਸਾਂਝਣ ਪਰੀਤ
ਚਿਹਰਾ ਲਿੱਪਿਆ,ਮਿੱਟੀ ਪਲੀਤ।
ਨੂੰਹ ਪੂੰਜੀ,ਦਾਜੋਂ ਲੀਹ
ਸਾਡਾ ਘਰ,ਬੇਗਾਨੀ ਧੀ।
ਕਰਜ਼ੇ ਭਾਰੀ,ਮਗਜੀ ਸੱਟ
ਫਾਹੇ ਬਹੁਤੇ,ਮੁਨਾਫਾ ਘੱਟ।
ਠੰਡੇ ਮਹਿਲ,ਸ਼ਾਹੀ ਨੇਤਾ
ਜਵਾਨ ਸ਼ਹੀਦ,ਕੀਕਣ ਆਵੇ ਚੇਤਾ।
ਬਦਲੀ ਸੱਤਾ,ਸ਼ੁਰੂ ਵਪਾਰ
ਧਰਨੇ ਜਾਰੀ,ਕਿੱਥੇ ਰੁਜਗਾਰ?
ਦਵੈਸ਼ੀ ਮੂੰਹ,ਭੀੜੀ ਕੀਪ
ਛਾਇਆ ਅੰਧਕਾਰ,ਬਾਲ਼ੋ'ਅਮਨਦੀਪ'
ਅਮਨਦੀਪ ਸਿੰਘ ਖੋਖਰ,
ਪਿੰਡ-ਅਸਮਾਨਪੁਰ,ਡਾਕ-ਨੂਰਪੁਰ ਬੇਦੀ(ਰੋਪੜ)
8427127898
05 ਸਤੰਬਰ 2017 ਲਈ ਅਧਿਆਪਕ ਦਿਵਸ ਸਬੰਧੀ ਵਿਸ਼ੇਸ਼
NEXT STORY