Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, APR 06, 2026

    5:39:18 AM

  • roshan healthcare ayurvedic treatment

    ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਆਈ ਕਮਜ਼ੋਰੀ ਨਾ...

  • trump s warning heightens tensions in the middle east

    'ਮੰਗਲਵਾਰ ਰਾਤ 8 ਵਜੇ...', ਟਰੰਪ ਦੀ ਧਮਕੀ ਨਾਲ...

  • heavy rain thunderstorms

    ਅਗਲੇ 3 ਦਿਨ ਕਹਿਰ ਵਰ੍ਹਾਏਗਾ ਮੌਸਮ! ਪੰਜਾਬ ਸਣੇ 10...

  • trump is pushing america living hell iran hits back

    'ਨੇਤਨਯਾਹੂ ਦੇ ਰਾਹ ਚੱਲਿਆ ਤਾਂ ਸੜ ਕੇ ਸਵਾਹ ਹੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • 05 ਸਤੰਬਰ 2017 ਲਈ ਅਧਿਆਪਕ ਦਿਵਸ ਸਬੰਧੀ ਵਿਸ਼ੇਸ਼

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

05 ਸਤੰਬਰ 2017 ਲਈ ਅਧਿਆਪਕ ਦਿਵਸ ਸਬੰਧੀ ਵਿਸ਼ੇਸ਼

  • Updated: 05 Sep, 2017 05:38 PM
Meri-Awaz-Suno
teacher  s day special for september 05  2017
  • Share
    • Facebook
    • Tumblr
    • Linkedin
    • Twitter
  • Comment

ਅਧਿਆਪਕ ਦੇ ਹੱਥ ਵਿੱਚ ਹੀ ਸਮਾਜ ਦੇ ਨਿਰਮਾਣ ਦੀ ਚਾਬੀ ਹੈ, ਚੰਗਾ ਅਧਿਆਪਕ ਹੀ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇ ਸਕਦਾ ਹੈ। ਅਧਿਆਪਕ ਦਿਵਸ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ ਪਰ ਸਭ ਨੇ ਇਸਦੇ ਲਈ ਇੱਕ ਅਲੱਗ ਦਿਨ ਨਿਰਧਾਰਤ ਕੀਤਾ ਹੈ। ਭਾਰਤ ਵਿੱਚ ਰਾਸ਼ਟਰੀ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਹੈ, ਜਦਕਿ ਅੰਤਰਰਾਸ਼ਟਰੀ ਅਧਿਆਪਕ ਦਿਵਸ ਦਾ ਆਯੋਜਨ 5 ਅਕਤੂਬਰ ਨੂੰ ਹੁੰਦਾ ਹੈ। 
ਸਦੀਆਂ ਤੋਂ ਸਿੱਖਿਆ ਤੋਂ ਬਾਂਝੇ ਵਰਗਾਂ ਲਈ ਵਿਦਿਆ ਦਾ ਚਾਨਣ ਫੈਲਾਉਣ ਲਈ ਸਵਿਤਰੀ ਬਾਈ ਫੂਲੇ, ਬਾਬੂ ਮੰਗੂ ਰਾਮ ਮੂਗੋਵਾਲੀਆ ਆਦਿ ਨੇ ਵਿਦਿਅਕ ਅਦਾਰੇ ਖੋਲੇ। ਅਧਿਆਪਕਾਂ ਨੂੰ ਪੜਾਉਣ ਦੇ ਨਾਲ ਨਾਲ ਹੋਰ ਕਈ ਕੰਮ ਕਰਨੇ ਪੈਂਦੇ ਹਨ ਉਨ•ਾਂ ਦੀ ਕਦੇ ਜਨਸੰਖਿਆ, ਕਦੇ ਸਰਵੇ, ਕਦੇ ਵੋਟਾਂ ਵਿੱਚ ਡਿਊਟੀ ਲੱਗਦੀ ਹੈ ਜਿਸ ਨਾਲ ਉਹ ਮਾਨਸਿਕ ਤੋਰ ਤੇ ਪੀੜਿ•ਤ ਮਹਿਸੂਸ ਕਰਦੇ ਹਨ। ਸਮੇਂ ਦੀਆਂ ਸਰਕਾਰਾਂ ਨੇ ਅਧਿਆਪਕਾਂ ਨੂੰ ਸਿੱਖਿਆ ਦੇਣ ਦੇ ਮੁੱਖ ਮੰਤਵ ਤੋਂ ਦੂਰ ਕਰਕੇ ਹੋਰ ਦੂਜੇ ਕੰਮਾਂ ਵਿੱਚ ਲਗਾਇਆ ਹੈ। ਸਮਾਜ ਵਿੱਚ ਬਦਲ ਰਹੀ ਅਧਿਆਪਕ ਦੀ ਭੂਮਿਕਾ ਸਮਾਜ ਅਤੇ ਦੇਸ਼ ਲਈ ਖਤਰਨਾਕ ਹੈ। ਸਮਾਜ ਵਿੱਚ ਸਿੱਖਿਆ ਦੇ ਹੋ ਰਹੇ ਵਪਾਰੀਕਰਣ ਕਾਰਨ ਅੱਜ ਬਹੁਤੇ ਅਧਿਆਪਕ ਸਿਖਿੱਆ ਦੇ ਨਾਮ ਤੇ ਚੱਲਦੀਆਂ ਦੁਕਾਨਾਂ ਵਿੱਚ ਕੰਮ ਕਰ ਰਹੇ ਹਨ ਅਧਿਆਪਕ ਜਿਸਨੇ ਸਮਾਜ ਨੂੰ ਸੇਧ ਦੇਣੀ ਹੈ ਅਤੇ ਦੇਸ਼ ਦਾ ਭਵਿੱਖ ਮੰਨੇ ਜਾਂਦੇ ਬੱਚਿਆਂ ਨੂੰ ਵਧੀਆ ਬਣਾਉਣਾ ਹੈ ਆਪ ਦਿਸ਼ਾਹੀਣ ਹੋ ਰਿਹਾ ਹੈ। ਸਰਕਾਰਾਂ ਦੀਆਂ ਗਲਤ ਨੀਤੀਆਂ ਖਿਲਾਫ ਅਤੇ ਅਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਅਧਿਆਪਕ ਸਮਾਜ ਨੂੰ ਕਿਵੇਂ ਸੇਧ ਦੇਣਗੇ।
ਵਿਸ਼ਵ ਦੇ ਹਰ ਸਮਾਜ ਅਤੇ ਦੇਸ਼ ਵਿੱਚ ਅਧਿਆਪਕ ਦਾ ਵਿਸ਼ੇਸ਼ ਸਥਾਨ ਅਤੇ ਮਹੱਤਵ ਹੈ। ਭਾਰਤ ਵਿੱਚ ਪ੍ਰਾਚੀਨ ਸਮੇਂ ਤੋਂ ਹੀ ਗੁਰੂ ਅਤੇ ਚੇਲਾ ਦੀ ਪ੍ਰਪੰਰਾ ਚਲਦੀ ਆ ਰਹੀ ਹੈ। ਬੇਸ਼ੱਕ ਮਨੁਖੀ ਜੀਵਨ ਵਿੱਚ ਮਾਤਾ-ਪਿਤਾ ਦਾ ਸਥਾਨ ਕੋਈ ਵੀ ਨਹੀਂ ਲੈ ਸਕਦਾ, ਕਿਉਂਕਿ ਉਹ ਹੀ ਸਾਨੂੰ ਇਸ ਰੰਗੀਨ ਖੂਬਸੂਰਤ ਦੁਨੀਆਂ ਵਿੱਚ ਲਿਆਂਦੇ ਹਨ। ਉਹਨਾਂ ਦਾ ਕਰਜ਼ ਅਸੀਂ ਕਿਸੇ ਵੀ ਰੂਪ ਵਿੱਚ ਨਹੀਂ ਉਤਾਰ ਸਕਦੇ ਹਾਂ ਪਰ ਜਿਸ ਸਮਾਜ ਵਿੱਚ ਰਹਿਣ ਯੋਗ ਸਾਨੂੰ ਅਧਿਆਪਕ ਹੀ ਬਣਾਉਂਦੇ ਹਨ ਅਤੇ   ਜੀਉਣ ਦਾ ਅਸਲੀ ਸਲੀਕਾ ਅਧਿਆਪਕ ਹੀ ਸਿਖਾਂਦਾ ਹੈ। ਭਾਰਤ ਵਿੱਚ ਬੇਸ਼ੱਕ ਸਦੀਆਂ ਤੱਕ ਵਿੱਦਿਆ ਦਾ ਅਧਿਕਾਰ ਕੁੱਝ ਖਾਸ ਲੋਕਾਂ ਕੋਲ ਹੀ ਸੀਮਿਤ ਰਿਹਾ ਹੈ ਅਤੇ ਇਹ ਰਾਜੇ ਮਹਾਰਾਜੇ ਅਪਣੇ ਬੱਚਿਆਂ ਨੂੰ ਪੜਾਉਣ ਲਈ ਵਿਸ਼ੇਸ਼ ਅਧਿਆਪਕ ਰੱਖਦੇ ਸਨ ਜੋਕਿ ਸਮੇਂ ਦੀ ਹਾਣੀ ਸਿੱਖਿਆ ਉਨ•ਾਂ ਦੇ ਬੱਚਿਆਂ ਨੂੰ ਦੇ ਸਕਣ। ਭਾਰਤੀ ਸਮਾਜਿਕ ਢਾਂਚੇ ਅਨੁਸਾਰ ਇੱਕ ਖਾਸ ਵਰਗ ਅਤੇ ਮਹਿਲਾਵਾਂ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਸੀ। ਹੋਲੀ ਹੋਲੀ ਸਮੇਂ ਵਿੱਚ ਬਦਲਾਵ ਆਣ ਨਾਲ ਸਿੱਖਿਆ ਦੇ ਦੁਆਰ ਖੁੱਲਦੇ ਗਏ ਅਤੇ ਅਧਿਆਪਕ ਦਾ ਕਿੱਤਾ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ। ਸਦੀਆਂ ਤੋਂ ਸਿੱਖਿਆ ਤੋਂ ਬਾਂਝੇ ਵਰਗਾਂ ਲਈ ਵਿੱਦਿਆ ਦਾ ਚਾਨਣ ਫੈਲਾਉਣ ਲਈ ਕਈ ਸਮਾਜ ਸੁਧਾਰਕਾਂ ਨੇ ਮੁਹਿੰਮ ਚਲਾਈ। ਸਵਿਤਰੀ ਬਾਈ ਫੂਲੇ, ਬਾਬੂ ਮੰਗੂ ਰਾਮ ਮੂਗੋਵਾਲੀਆ ਆਦਿ ਨੇ ਵਿਦਿਅਕ ਅਦਾਰੇ ਖੋਲੇ ਅਤੇ ਭਾਰੀ ਮੁਸ਼ਕਿਲਾਂ ਦੇ ਬਾਬਜੂਦ ਇਨ•ਾਂ ਵਰਗਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਿੱਖਿਅਤ ਕੀਤਾ। ਦੇਸ਼ ਦੇ ਦੂਰ ਦੁਰਾਡੇ ਭਾਗਾਂ ਵਿੱਚ ਰਹਿੰਦੇ ਲੋਕਾਂ ਤੱਕ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਸਿੱਖਿਆ ਪਹੁੰਚਾਣ ਲਈ ਵਿਸ਼ੇਸ਼ ਭੂਮਿਕਾ ਨਿਭਾਈ ਅਜ਼ਾਦੀ ਤੋਂ ਬਾਦ ਹਰ ਇੱਕ ਲਈ ਸਿੱਖਿਆ ਪਹੁੰਚਾਣਾ ਵਿਸ਼ੇਸ਼ ਉਦੇਸ਼ ਰੱਖਿਆ ਗਿਆ। ਅਧਿਆਪਕ ਦੀ ਮਹੱਤਤਾ ਨੂੰ ਵੇਖਦੇ ਹੋਏ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿੱਚ ਅਧਿਆਪਕ ਦਿਵਸ ਸਾਲ 1962 ਤੋਂ ਹਰ ਸਾਲ 5 ਸਤੰਬਰ ਨੂੰ ਮਨਾਇਆ ਜਾਂਦਾ ਹੈ, ਜਦਕਿ ਅੰਤਰਰਾਸ਼ਟਰੀ ਅਧਿਆਪਕ ਦਿਵਸ ਦਾ ਆਯੋਜਨ 5 ਅਕਤੂਬਰ ਨੂੰ ਹੁੰਦਾ ਹੈ। ਭਾਰਤ ਵਿੱਚ ਸਾਬਕਾ ਰਾਸ਼ਟਰਪਤੀ ਸਵਰਗੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਨ ਮੌਕੇ ਉਨ•ਾਂ ਦੇ ਸਨਮਾਨ ਵਿੱਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਵੱਡੇ ਵੱਡੇ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ, ਸਮਾਜ ਵਿੱਚ ਵਧੀਆ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸਵਰਗੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਜੀ ਇੱਕ ਆਦਰਸ਼ ਅਧਿਆਪਕ ਸਨ। ਉਹਨਾਂ ਲੱਗਭੱਗ 40 ਸਾਲ ਤੱਕ ਸਿੱਖਿਆ ਦੇਣ ਦਾ ਕੰਮ ਕੀਤਾ। ਯੂਨੈਸਕੋ ਨੇ 5 ਅਕਤੂਬਰ ਨੂੰ ਅੰਤਰਰਾਸ਼ਟਰੀ ਅਧਿਆਪਕ ਦਿਵਸ ਘੋਸ਼ਿਤ ਕੀਤਾ ਸੀ। ਸਾਲ 1994 ਤੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਹਰ ਸਾਲ 05 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਅਧਿਆਪਕਾਂ ਦੇ ਪ੍ਰਤੀ ਸਹਿਯੋਗ ਨੂੰ ਵਧਾਉਣ ਅਤੇ ਭਵਿੱਖ ਦੀਆਂ ਪੀੜ•ੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ  ਲਈ ਅਧਿਆਪਕਾਂ ਦੇ ਮਹੱਤਵ ਦੇ ਪ੍ਰਤੀ ਜਾਗਰੂਕਤਾ ਲਿਆਉਣ ਦੇ ਮਕਸਦ ਨਾਲ ਇਸਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮੌਕੇ ਤੇ ਵਿਦਿਆਰਥੀ ਆਪਣੇ ਅਧਿਆਪਕਾਂ ਦਾ ਸਨਮਾਨ ਕਰਦੇ ਹਨ। ਵਿਦਿਆਰਥੀ ਆਪਣੇ ਅਧਿਆਪਕਾਂ ਦੇ ਦੱਸੇ ਰਸਤੇ ਤੇ ਚੱਲਣ ਦਾ ਸੰਕਲਪ ਲੈਂਦੇ ਹਨ। ਇਸ ਮੌਕੇ ਤੇ ਲੱਗਭੱਗ ਸਾਰੇ ਵਿਦਿਅਕ ਅਦਾਰਿਆਂ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਅਤੇ ਅਧਿਆਪਕ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਸਾਡੇ ਦੇਸ਼ ਵਿੱਚ ਇਸ ਦਿਨ ਵੱਡੇ ਵੱਡੇ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ ਅਤੇ ਸਮਾਜ ਵਿੱਚ ਵਧੀਆ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸਮਾਜ ਵਿੱਚ ਵਿੱਦਿਆ, ਵਿੱਦਿਅਕ ਅਦਾਰਿਆਂ ਅਤੇ ਅਧਿਆਪਕਾਂ ਦਾ ਸਥਾਨ ਸਮਾਜ ਅਤੇ ਦੇਸ਼ ਦੇ ਵਿਕਾਸ ਲਈ ਸਭਤੋਂ ਵੱਧ ਮਹੱਤਵਪੂਰਨ ਹੈ, ਪਰ ਹੋਲੀ ਹੋਲੀ ਇਹਨਾਂ ਦੀ ਮਹੱਤਤਾ ਘਟਦੀ ਜਾ ਰਹੀ ਹੈ। ਜਿਸ ਵਿੱਦਿਆ ਨੂੰ ਮਨੁਖੀ ਵਿਕਾਸ ਲਈ ਜ਼ਰੂਰੀ ਮੰਨਿਆ ਜਾਂਦਾ ਹੈ ਅੱਜ ਵਪਾਰ ਬਣਦੀ ਜਾ ਰਹੀ ਹੈ। ਅਧਿਆਪਕ ਜਿਸਦੀ ਹਰ ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਹੈ ਦਾ ਬਦਲ ਰਿਹਾ ਰੂਪ ਸਮਾਜ ਲਈ ਖਤਰਨਾਕ ਹੈ। ਅੱਜ ਅਧਿਆਪਨ ਦਾ ਕੰਮ ਸੇਵਾ ਨਾਲੋਂ ਵੱਧ ਵਿਉਪਾਰ ਬਣ ਗਿਆ ਹੈ ਅਤੇ ਅਧਿਆਪਕ ਵੀ ਹੁਣ ਗੁਰੂ ਦੀ ਥਾਂ ਵਪਾਰੀ ਬਣਦੇ ਜਾ ਰਹੇ ਹਨ। ਸਮਾਜ ਵਿੱਚ ਸਿੱਖਿਆ ਦੇ ਹੋ ਰਹੇ ਵਪਾਰੀਕਰਣ ਕਾਰਨ ਅੱਜ ਬਹੁਤੇ ਅਧਿਆਪਕ ਸਿਖਿੱਆ ਦੇ ਨਾਮ ਤੇ ਚੱਲਦੀਆਂ ਦੁਕਾਨਾਂ ਵਿੱਚ ਕੰਮ ਕਰ ਰਹੇ ਹਨ, ਅਧਿਆਪਕ ਜਿਸਨੇ ਸਮਾਜ ਨੂੰ ਸੇਧ ਦੇਣੀ ਹੈ ਅਤੇ ਦੇਸ਼ ਦਾ ਭਵਿੱਖ ਮੰਨੇ ਜਾਂਦੇ ਬੱਚਿਆਂ ਨੂੰ ਵਧੀਆ ਬਣਾਉਣਾ ਹੈ ਆਪ ਦਿਸ਼ਾਹੀਣ ਹੋ ਰਿਹਾ ਹੈ। ਅੱਜ ਅਧਿਆਪਕਾਂ ਤੇ ਰਾਜਨੀਤਿਕ ਪ੍ਰਭਾਵ ਵਧ ਰਿਹਾ ਹੈ ਅਤੇ ਅਧਿਆਪਕਾਂ ਨੂੰ ਪੜ•ਾਉਣ ਦੇ ਨਾਲ ਨਾਲ ਹੋਰ ਕਈ ਕੰਮ ਕਰਨੇ ਪੈਂਦੇ ਹਨ ਉਨ•ਾਂ ਦੀ ਅਕਸਰ ਜਨਸੰਖਿਆ ਸਰਵੇਖਣ, ਵੋਟਾਂ ਦੀ ਗਿਣਤੀ, ਪਖਾਨਿਆਂ ਦੀ ਗਿਣਤੀ, ਗਰੀਬਾਂ ਦੀ ਗਿਣਤੀ  ਵਿੱਚ ਡਿਊਟੀ ਲੱਗਦੀ ਹੈ ਜਿਸ ਨਾਲ ਉਹ ਮਾਨਸਿਕ ਤੋਰ ਤੇ ਪੀੜਿ•ਤ ਮਹਿਸੂਸ ਕਰਦੇ ਹਨ। ਦੇਸ ਵਿੱਚ ਬਦਲ ਰਿਹਾ ਵਿੱਦਿਅਕ ਢਾਂਚਾ ਵੀ ਅਧਿਆਪਕਾਂ ਦੀ ਭੂਮਿਕਾ ਨੂੰ ਢਾਹ ਲਾ ਰਿਹਾ ਹੈ। ਐਮ ਏ ਬੀਐਡ ਪਾਸ ਅਧਿਆਪਕ ਨਿੱਜੀ ਅਦਾਰਿਆਂ ਵਿੱਚ ਦੋ-ਤਿੰਨ ਹਜਾਰ ਦੀ ਨਿਗੂਣੀ ਤਨਖਾਹ ਤੇ ਕੰਮ ਕਰ ਰਹੇ ਹਨ। ਸਰਕਾਰ ਵਿੱਦਿਆ ਫੈਲਾਉਣ ਦੇ ਨਿਰੋਲ ਸਮਾਜਿਕ ਜਿੰਮੇਵਾਰੀ ਵਾਲੇ ਕੰਮ ਨੂੰ ਵੀ ਲਾਭਕਾਰੀ ਕੰਮ ਬਣਾ ਰਹੀ ਹੈ। ਸੈਲਫ ਫਾਇਨਾਂਸਡ ਵਿੱਦਿਅਕ ਸੰਸਥਾਵਾਂ ਦੇ ਨਾਮ ਤੇ ਵਪਾਰਿਕ ਵਿੱਦਿਅਕ ਅਦਾਰੇ ਧੜਾਧੜ ਖੁੱਲ ਰਹੇ ਹਨ। ਕਦੀ ਇਹ ਵਿੱਦਿਆ ਮਾਮੂਲੀ ਗੁਰੂ ਦਕਸ਼ਣਾ ਨਾਲ ਗ੍ਰਹਿਣ ਕੀਤੀ ਜਾਂਦੀ ਸੀ ਅੱਜ ਇਸੇ ਵਿੱਦਿਆ ਦੇ ਲਈ ਵਿਦਿਆਰਥੀਆਂ ਨੂੰ ਮੋਟੀ ਰਕਮ ਦਾਨ ਅਤੇ ਫੀਸਾਂ ਦੇ ਨਾਮ ਤੇ ਦੇਣੀ ਪੈਂਦੀ ਹੈ। ਵਪਾਰੀਕਰਨ ਅਤੇ ਨਿੱਜੀਕਰਨ ਨੇ ਸਿੱਖਿਆ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ। ਵਪਾਰਕ ਮੰਡੀ ਵਿੱਚ ਸਿੱਖਿਆ ਖਰੀਦਣ ਵੇਚਣ ਦੀ ਵਸਤੂ ਬਣਦੀ ਜਾ ਰਹੀ ਹੈ ਅਤੇ ਇਸਨੂੰ ਬਾਜ਼ਾਰ ਵਿੱਚ ਨਿਸ਼ਚਿਤ ਫੀਸ ਤੋਂ ਵੱਧ ਪੈਸਾ ਦੇ ਕੇ ਖਰੀਦਿਆ ਜਾ ਸਕਦਾ ਹੈ। ਸਮਾਜ ਅਤੇ ਦੇਸ਼ ਦਾ ਭਵਿੱਖ ਤਿਆਰ ਕਰਨ ਵਾਲੇ ਅਧਿਆਪਕ ਅੱਜ ਖੁਦ ਅਪਣੇ ਭਵਿੱਖ ਲਈ ਚਿੰਤਿਤ ਹਨ ਅਤੇ ਆਏ ਦਿਨ ਰੋਸ ਪ੍ਰਦਰਸ਼ਨ ਅਤੇ ਹੜਤਾਲ ਕਰ ਰਹੇ ਹਨ। ਅਧਿਆਪਕ ਅਤੇ ਵਿਦਿਆਰਥੀਆਂ ਦੇ ਰਿਸ਼ਤਿਆਂ ਵਿੱਚ ਆ ਰਹੀ ਕੁੜੱਤਣ ਅਤੇ ਵਧ ਰਿਹਾ ਫਾਸਲਾ ਵੀ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਵਿੱਦਿਅਕ ਅਦਾਰਿਆਂ ਵਿੱਚ ਬਦਲ ਰਿਹਾ ਮਾਹੋਲ, ਵਧ ਰਿਹਾ ਅਪਰਾਧੀਕਰਨ, ਹੋ ਰਿਹਾ ਰਾਜਨੀਤਿਕਰਣ ਅਧਿਆਪਕ ਦੀ ਭੂਮਿਕਾ ਤੇ ਵੱਡਾ ਪ੍ਰਸ਼ਨ ਚਿੰਨ ਲਗਾ ਰਿਹਾ ਹੈ। ਅਧਿਆਪਕ ਬਣਨ ਲਈ ਸਰਕਾਰ ਨੇ ਇੱਕ ਵਿਦਿਅਕ ਪੱਧਰ ਨਿਸ਼ਚਿਤ ਕੀਤਾ ਹੋਇਆ ਹੈ ਜਿਵੇਂ ਪ੍ਰਾਇਮਰੀ ਕਲਾਸਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਲਈ ਈ ਟੀ ਟੀ ਅਤੇ ਐਨ ਟੀ ਟੀ ਕੋਰਸ ਅਤੇ ਹਾਈ ਸਕੂਲ ਦੀਆਂ ਕਲਾਸਾਂ ਵਾਲੇ ਅਧਿਆਪਕਾਂ ਲਈ ਬੀ ਐਡ ਦੀ ਡਿਗਰੀ ਜਰੂਰੀ ਹੈ। ਪਿਛਲੇ ਕੁੱਝ ਸਾਲਾਂ ਤੋਂ ਇਨ•ਾਂ ਕੋਰਸਾਂ ਨੂੰ ਮੁਕੰਮਲ ਕਰਨ ਤੋਂ ਬਾਦ ਸਰਕਾਰ ਨੇ ਇੱਕ ਅਧਿਆਪਕ ਯੋਗਤਾ ਟੈਸਟ ਪਾਸ ਕਰਨਾ ਲਾਜ਼ਮੀ ਕਰ ਦਿਤਾ ਹੈ ਜੋਕਿ ਭਵਿੱਖ ਦੇ ਅਧਿਆਪਕਾਂ ਲਈ ਮਾਯੂਸੀ ਅਤੇ ਸ਼ੋਸ਼ਣ ਦਾ ਕਾਰਨ ਬਣਦਾ ਜਾ ਰਿਹਾ ਹੈ ਅਤੇ ਸਰਕਾਰ ਲਈ ਕਮਾਈ ਦਾ ਸਾਧਨ ਬਣ ਗਿਆ ਹੈ। ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਹੋਏ ਇਸ ਟੈਸਟ ਨੇ ਤਾਂ ਇਹ ਸਾਬਿਤ ਹੀ ਕਰ ਦਿਤਾ ਕਿ ਐਮ ਏ ਬੀ ਐਡ ਵਿੱਚ ਟੋਪਰ ਰਹਿਣ ਵਾਲੇ ਅਧਿਆਪਕ ਵੀ ਨਿਕੰਮੇ ਹੀ ਹਨ ਅਤੇ 10 ਫਿਸਦੀ ਤੋਂ ਵੀ ਘੱਟ ਪ੍ਰੀਖਿਆਰਥੀਆਂ ਨੇ ਹੀ ਇਹ ਟੈਸਟ ਪਾਸ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਬੀ ਐਡ ਵਿੱਚ ਦਾਖਲੇ ਲਈ ਸਰਕਾਰ ਨੇ 40 ਫਿਸਦੀ ਅੰਕ ਦੀ ਸ਼ਰਤ ਰੱਖੀ ਹੋਈ ਹੈ ਪਰੰਤੂ ਦੂਜੇ ਪਾਸੇ ਇਸ ਟੈਸਟ ਨੂੰ ਪਾਸ ਕਰਨ ਲਈ 60 ਫਿਸਦੀ ਨੰਬਰ ਰੱਖੇ ਗਏ ਸਨ। ਸਰਕਾਰ ਵਲੋਂ ਕਰਵਾਇਆ ਜਾ ਰਿਹਾ ਅਧਿਆਪਕ ਯੋਗਤਾ ਟੈਸਟ ਹੁਣ ਟੈਸਟ ਦੇਣ ਵਾਲਿਆਂ ਲਈ ਪ੍ਰੇਸ਼ਾਨੀ  ਦਾ ਕਾਰਨ ਬਣ ਗਿਆ ਹੈ। ਜੇਕਰ ਸਰਕਾਰ ਅਤੇ ਸਮਾਜ ਦੇ ਬੁੱਧੀਜਿਵੀ ਵਰਗ ਨੇ ਹੁਣ ਵੀ ਇਸ ਸਬੰਧੀ ਗੰਭੀਰਤਾਂ ਨਾਲ ਨਾਂ ਸੋਚਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਧਿਆਪਕ ਜਿਸਨੇ ਸਮਾਜ ਦੇ ਭਵਿਖ ਦਾ ਨਿਰਮਾਣ ਕਰਨਾ ਹੈ ਅਪਣੇ ਮੂਲ ਫਰਜ਼ ਨੂੰ ਭੁੱਲ ਜਾਵੇਗਾ ਤੇ ਹੋਲੀ ਹੋਲੀ ਇਸ ਦਿਨ ਦਾ ਵੀ ਕੋਈ ਮਹੱਤਵ ਨਹੀਂ ਰਹੇਗਾ ਅਤੇ ਇਹ ਦਿਨ ਸਿਰਫ ਇੱਕ ਖਾਨਾਪੂਰਤੀ ਬਣਕੇ ਹੀ ਰਹਿ ਜਾਵੇਗਾ। ਅੱਜ ਜਰੂਰਤ ਹੈ ਕਿ ਅਸੀਂ ਅਪਣੇ ਵਿਦਿਅਕ ਢਾਂਚੇ ਵਿੱਚ ਸੁਧਾਰ ਕਰੀਏ ਅਤੇ ਇਸਦੇ ਹੋ ਰਹੇ ਵਪਾਰੀਕਰਣ ਨੂੰ ਰੋਕੀਏ। ਸਰਕਾਰਾਂ ਨੂੰ ਵੀ ਇਸ ਪ੍ਰਤੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਤਾਂ ਜੋ ਸਾਡੇ ਸਮਾਜ ਸੁਧਾਰਕਾਂ ਵਲੋਂ ਚਲਾਈ ਗਈ ਸਿਖਿੱਆ ਦੀ ਮੁਹਿੰਮ ਕਾਇਮ ਰਹਿ ਸਕੇ ਤੇ ਦੇਸ਼ ਵਿੱਚ ਅਧਿਆਪਕ ਵਰਗ ਦਾ ਰੁਤਵਾ ਸੱਚਮੁੱਚ ਸਨਮਾਨਯੋਗ ਬਣ ਸਕੇ। ਜੇਕਰ ਸਰਕਾਰ ਅਤੇ ਸਮਾਜ ਦੇ ਬੁੱਧੀਜਿਵੀ ਵਰਗ ਨੇ ਹੁਣ ਵੀ ਇਸ ਸਬੰਧੀ ਗੰਭੀਰਤਾਂ ਨਾਲ ਨਾਂ ਸੋਚਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਧਿਆਪਕ ਜਿਸਨੇ ਸਮਾਜ ਦੇ ਭਵਿਖ ਦਾ ਨਿਰਮਾਣ ਕਰਨਾ ਹੈ ਅਪਣੇ ਮੂਲ ਫਰਜ਼ ਨੂੰ ਭੁੱਲ ਜਾਵੇਗਾ ਤੇ ਹੋਲੀ ਹੋਲੀ ਇਸ ਦਿਨ ਦਾ ਵੀ ਕੋਈ ਮਹੱਤਵ ਨਹੀਂ ਰਹੇਗਾ। 
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜਿਲਾ ਰੂਪਨਗਰ
ਪੰਜਾਬ-140124
9417563054

  • Teacher
  • society ਅਧਿਆਪਕ
  • ਸਮਾਜ

“ਕੀ ਘੋਰ ਕਾਲੀ ਬਦਮਾਸ਼ੀ ਤੋਂ ਬੱਚਣ ਦਾ ਕੋਈ ਹਲ ਹੈ?''

NEXT STORY

Stories You May Like

  • no gaar on investment transfer income before april 2017
    ਨਿਵੇਸ਼ਕਾਂ ਲਈ ਵੱਡੀ ਖ਼ੁਸ਼ਖ਼ਬਰੀ! 2017 ਤੋਂ ਪਹਿਲਾਂ ਕੀਤੇ ਨਿਵੇਸ਼ਾਂ ਦੀ ਕਮਾਈ 'ਤੇ ਨਹੀਂ ਲੱਗੇਗਾ GAAR ਟੈਕਸ
  • summer special train from chandigarh to dhanbad
    ਚੰਡੀਗੜ੍ਹ ਤੋਂ ਧਨਬਾਦ ਲਈ ਮਿਲੀ ਸਮਰ ਵਿਸ਼ੇਸ਼ ਰੇਲਗੱਡੀ
  • sant bhuri wale organized a grand langar for the devotees at red fort
    ਸੰਤ ਭੂਰੀ ਵਾਲਿਆਂ ਨੇ ਦਿੱਲੀ ਫਤਿਹ ਦਿਵਸ ਦੇ ਸਬੰਧ 'ਚ ਲਾਲ ਕਿਲ੍ਹਾ ਵਿਖੇ ਸੰਗਤਾਂ ਲਈ ਵਿਸ਼ਾਲ ਲੰਗਰ ਲਗਾਇਆ
  • periods pain  school girl  teacher  washroom
    ਸ਼ਰਮਸਾਰ! ਮਹਾਮਾਰੀ ਦੇ ਦਰਦ ਨਾਲ ਤੜਫਦੀ ਰਹੀ ਸਕੂਲ ਵਿਦਿਆਰਥਣ, ਅਧਿਆਪਕ ਨੇ ਵਾਸ਼ਰੂਮ ਜਾਣ ਤੋਂ ਰੋਕਿਆ
  • 13 year old student stabs teacher in italy
    ਇਟਲੀ ’ਚ 13 ਸਾਲਾ ਵਿਦਿਆਰਥੀ ਨੇ ਅਧਿਆਪਕ ਨੂੰ ਮਾਰਿਆ ਚਾਕੂ
  • teacher honored for saving student from fire
    ਵਿਦਿਆਰਥੀ ਨੂੰ ਅੱਗ ਤੋਂ ਬਚਾਉਣ ਵਾਲੇ ਅਧਿਆਪਕ ਦਾ ਸਨਮਾਨ
  • narendra modi  world water day  water  price
    ਪਾਣੀ ਦੀ ਹਰ ਬੂੰਦ ਕੀਮਤੀ: ਵਿਸ਼ਵ ਜਲ ਦਿਵਸ 'ਤੇ PM ਮੋਦੀ ਨੇ ਕੀਤੀ ਪਾਣੀ ਬਚਾਉਣ ਦੀ ਅਪੀਲ
  • teacher  school teacher
    ਪੰਜਾਬ 'ਚ ਅਧਿਆਪਕਾਂ ਲਈ ਨਵੀਂ ਸਿਰਦਰਦੀ, ਹੁਣ ਮੰਡਰਾਉਣ ਲੱਗਾ ਇਹ ਖ਼ਤਰਾ
  • roshan healthcare ayurvedic treatment
    ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਆਈ ਕਮਜ਼ੋਰੀ ਨਾ ਛੁਪਾਓ, ਇਹ ਕਾਰਗਰ ਦੇਸੀ ਨੁਸਖ਼ਾ...
  • tera tera hatti organizes massive free book camp thousands of children helped
    ਤੇਰਾ ਤੇਰਾ ਹੱਟੀ ਵੱਲੋਂ ਮੁਫ਼ਤ ਕਿਤਾਬਾਂ ਦਾ ਵਿਸ਼ਾਲ ਕੈਂਪ, ਹਜ਼ਾਰਾਂ ਬੱਚਿਆਂ ਨੂੰ...
  • punjab s weather will change again new released alert
    6, 7 ਤੇ 8 ਤਾਰੀਖ਼ ਅਹਿਮ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ Alert, ਮੌਸਮ ਦੀ 9...
  • strange case of theft in jalandhar
    ਜਲੰਧਰ 'ਚ ਅਜੀਬੋ-ਗ਼ਰੀਬ ਮਾਮਲਾ! ਪਹਿਲਾਂ ਘਰ 'ਚ ਵੜੇ ਚੋਰ, ਬਣਾਇਆ ਚਿਕਨ, ਪੀਤੀ...
  • bjp office news
    BIG BREAKING: ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੰਬ ਸੁੱਟਣ ਅਤੇ ਵੀਡੀਓ ਬਣਾਉਣ...
  • us iran israel war will intensify for the next 45 days
    ਅਗਲੇ 45 ਦਿਨਾਂ ਤੱਕ ਹੋਰ ਤੇਜ਼ ਹੋਵੇਗੀ ਜੰਗ! ਭਾਰੀ ਤਬਾਹੀ ਦੇ ਸੰਕੇਤ, 10 ਨਵੰਬਰ...
  • impact of war hotels dhabas and small businesses worried about gas shortage
    Punjab: ਜੰਗ ਦਾ ਅਸਰ ਦਿੱਸਣਾ ਸ਼ੁਰੂ! ਹੋਟਲ, ਢਾਬੇ ਤੇ ਛੋਟੇ ਕਾਰੋਬਾਰ ਚਲਾਉਣ ਵਾਲੇ...
  • attackers smash car windows in jalandhar
    ਜਲੰਧਰ 'ਚ ਲੜਾਈ ਛੁੜਵਾਉਣੀ ਨੌਜਵਾਨ ਪਈ ਮਹਿੰਗੀ, ਗੁੱਸੇ 'ਚ ਹਮਲਾਵਰਾਂ ਨੇ ਕਾਰ...
Trending
Ek Nazar
shubman gill out of ipl 2026

IPL 2026: ਕਪਤਾਨ ਸ਼ੁਭਮਨ ਗਿੱਲ ਟੀਮ 'ਚੋਂ ਬਾਹਰ! GT ਦੀਆਂ ਵਧੀਆਂ ਮੁਸ਼ਕਲਾਂ

the   golden   time has come for the 4 zodiac signs

4 ਰਾਸ਼ੀਆਂ ਦਾ ਆ ਗਿਆ 'Golden' ਟਾਈਮ! 30 ਸਾਲ ਬਾਅਦ ਬਣ ਰਿਹੈ ਇਹ ਮਹਾਯੋਗ

ai track us military moves

ਈਰਾਨ ਜੰਗ 'ਤੇ ਚੀਨ ਦੀ ਤਿੱਖੀ ਨਜ਼ਰ!  AI ਰਾਹੀਂ ਅਮਰੀਕੀ ਫੌਜ ਦੀਆਂ ਹਰਕਤਾਂ ਨੂੰ...

mpox outbreak  in pak

ਐਮਪੌਕਸ ਦਾ ਪ੍ਰਕੋਪ: ਪਾਕਿਸਤਾਨ 'ਚ 4 ਸੰਕਰਮਿਤ ਬੱਚਿਆਂ ਦੀ ਮੌਤ

weddings on septic tank trucks

ਅਨੋਖਾ ਵਿਆਹ: ਕਾਰਾਂ ਦੀ ਥਾਂ 'Septic tank' ਟਰੱਕਾਂ 'ਤੇ ਲਾੜੀ ਲੈਣ ਪੁੱਜਾ...

zelensky statement

ਈਰਾਨ-ਅਮਰੀਕਾ ਦੀ ਲੰਬੀ ਜੰਗ ਯੂਕਰੇਨ ਲਈ 'ਖ਼ਤਰੇ ਦੀ ਘੰਟੀ'; ਜ਼ੇਲੇਂਸਕੀ ਦਾ...

wildfires in southern california

ਫਾਇਰ ਫਾਈਟਰਾਂ ਦੀ ਮਿਹਨਤ ਲਿਆਈ ਰੰਗ, ਦੱਖਣੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ...

rini sampath washington dc

ਭਾਰਤੀ ਮੂਲ ਦੀ ਰਿਨੀ ਸੰਪਤ ਵਾਸ਼ਿੰਗਟਨ ਡੀ.ਸੀ. ਦੀ ਮੇਅਰ ਬਣਨ ਦੀ ਦੌੜ 'ਚ ਸ਼ਾਮਲ

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

the captain suddenly left the team halfway through

IPL 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਅਚਾਨਕ ਟੀਮ ਨੂੰ ਅਧਵਾਟੇ ਛੱਡ...

long power cut

ਐਤਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

pakistan punjab gobar tax

ਹੈਂ! ਪਸ਼ੂ ਪਾਲਕਾਂ 'ਤੇ ਲੱਗੇਗਾ 'ਗੋਬਰ ਟੈਕਸ', ਲਹਿੰਦੇ ਪੰਜਾਬ ਦੀ ਸਰਕਾਰ ਨੇ...

the fate of these 4 zodiac signs will change from april 6th

6 ਅਪ੍ਰੈਲ ਤੋਂ 4 ਰਾਸ਼ੀਆਂ ਦਾ ਸ਼ੁਰੂ ਹੋਵੇਗਾ 'ਗੋਲਡਨ ਟਾਈਮ', 2 ਵੱਡੇ ਗ੍ਰਹਿ...

famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • student to get 9 10 lakhs from railway
      ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • delhi liquor policy premium prices ncr
      ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • million troops in response to us military deployment
      ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
    • hurun rich list 2025 mukesh ambani retains top spot
      ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +