Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 24, 2026

    12:39:19 AM

  • major accident averted in punjab

    ਪੰਜਾਬ : ਰੋਡ 'ਤੇ ਲੀਕ ਹੋਇਆ ਗੈਸ ਟੈਂਕਰ! ਪੁਲਸ...

  • surge of pilgrims at badrinath dham

    ਬਦਰੀਨਾਥ ਧਾਮ 'ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ,...

  • another party in punjab

    ਪੰਜਾਬ ਦੀ ਸਿਆਸਤ 'ਚ ਇਕ ਹੋਰ ਖੇਤਰੀ ਪਾਰਟੀ ਦੀ...

  • ed raid in ludhiana

    ਵੱਡੀ ਖ਼ਬਰ: ਪੰਜਾਬ ਦੇ ਕੈਬਨਿਟ ਮੰਤਰੀ ਦੇ ਭਾਣਜੇ ਘਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਭਾਰਤ ਚੀਨ ਦੇ ਰਿਸ਼ਤਿਆਂ ਤੇ ਜੰਮੀ ਬਰਫ਼ ਪਿਘਲੀ!

MERI AWAZ SUNO News Punjabi(ਨਜ਼ਰੀਆ)

ਭਾਰਤ ਚੀਨ ਦੇ ਰਿਸ਼ਤਿਆਂ ਤੇ ਜੰਮੀ ਬਰਫ਼ ਪਿਘਲੀ!

  • Edited By Aarti Dhillon,
  • Updated: 05 Nov, 2024 04:36 PM
Meri Awaz Suno
the ice on india china relations has melted
  • Share
    • Facebook
    • Tumblr
    • Linkedin
    • Twitter
  • Comment

ਭਾਰਤ ਅਤੇ ਚੀਨ ਦੀਆਂ ਫੌਜਾਂ 25 ਅਕਤੂਬਰ ਤੋਂ ਪੂਰਬੀ ਲੱਦਾਖ ਹੱਦ ਤੋਂ ਪਿੱਛੇ ਹਟਣਾ ਸ਼ੁਰੂ ਹੋ ਗਈਆਂ ਹਨ। ਵੱਖ-ਵੱਖ ਨਿਊਜ ਰਿਪੋਰਟਾਂ ਅਨੁਸਾਰ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਆਪੋ ਆਪਣੇ ਅਸਥਾਈ ਟੈਂਟ ਅਤੇ ਸ਼ੈੱਡ ਹਟਾ ਲਏ ਹਨ। ਗੱਡੀਆਂ ਅਤੇ ਹੋਰ ਮਿਲਟਰੀ ਸਾਜ਼ੋ-ਸਾਮਾਨ ਵੀ ਹੱਦ ਤੋਂ ਦੂਰ ਲਿਜਾਇਆ ਜਾ ਰਿਹਾ ਹੈ। ਫੌਜੀ ਸੂਤਰਾਂ ਮੁਤਾਬਕ 28 ਅਤੇ 29 ਅਕਤੂਬਰ ਤੱਕ ਦੋਵੇਂ ਦੇਸ਼ਾਂ ਦੀਆਂ ਫੌਜਾਂ ਹੱਦ ਤੋਂ ਪੂਰੀ ਤਰ੍ਹਾਂ ਆਪਣੇ ਸੈਨਿਕ ਪਿੱਛੇ ਲੈ ਜਾਣਗੇ। ਇਸ ਤੋਂ ਪਹਿਲਾਂ ਕਿ ਅਸੀਂ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਲੈ ਅੱਗੇ ਵਧੀਏ ਆਓ ਇੱਕ ਉਡਦੀ ਇਨ੍ਹਾਂ ਦੋਵਾਂ ਦੇ ਬਣਦੇ-ਬਿਗੜਦੇ ਰਿਸ਼ਤਿਆਂ ਦੇ ਇਤਿਹਾਸ ਤੇ ਮਾਰਦੇ ਹਾਂ। ਦਰਅਸਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਚੀਨ ਸੰਬੰਧਾਂ ਦੀ ਸ਼ੁਰੂਆਤ 1950 ਵਿੱਚ ਹੋ ਗਈ ਸੀ। ਉਂਝ ਭੂਤਕਾਲ ਤੇ ਝਾਤ ਮਾਰਦੇ ਹਾਂ ਤਾਂ ਭਾਰਤ ਅਤੇ ਚੀਨ(ਪੀਪਲਜ਼ ਰਿਪਬਲਿਕ ਆਫ ਚਾਈਨਾ,ਪੀਆਰਸੀ) ਨੇ ਇਤਿਹਾਸਕ ਤੌਰ 'ਤੇ ਹਜ਼ਾਰਾਂ ਸਾਲਾਂ ਦੇ ਰਿਕਾਰਡ ਕੀਤੇ ਇਤਿਹਾਸ ਤੋਂ ਸ਼ਾਂਤੀਪੂਰਨ ਸਬੰਧ ਬਣਾਏ ਰੱਖੇ ਹਨ। ਇਹ ਕਿ 1949 ਵਿੱਚ ਚੀਨੀ ਘਰੇਲੂ ਯੁੱਧ ਦੌਰਾਨ ਅਤੇ ਖਾਸ ਤੌਰ 'ਤੇ ਚੀਨ ਦੇ ਲੋਕ ਗਣਰਾਜ ਦੁਆਰਾ ਤਿੱਬਤ ਦੇ ਕਬਜ਼ੇ ਤੋਂ ਬਾਅਦ। ਦੋਵਾਂ ਦੇਸ਼ਾਂ ਨੇ ਇਕ ਦੂਜੇ ਨਾਲ ਆਰਥਿਕ ਸਹਿਯੋਗ ਦੀ ਮੰਗ ਕੀਤੀ ਹੈ, ਜਦੋਂ ਕਿ ਅਕਸਰ ਸਰਹੱਦੀ ਵਿਵਾਦ ਅਤੇ ਦੋਵਾਂ ਦੇਸ਼ਾਂ ਵਿਚ ਆਰਥਿਕ ਰਾਸ਼ਟਰਵਾਦ ਵਿਵਾਦ ਦਾ ਮੁੱਖ ਕਾਰਨ ਹਨ। ਇਸ ਤੋਂ ਪਹਿਲਾਂ ਭਾਰਤ ਦਰਮਿਆਨ ਸੱਭਿਆਚਾਰਕ ਅਤੇ ਆਰਥਿਕ ਸਬੰਧ ਕਦੀਮੀ ਸਮੇਂ ਤੋਂ ਚਲੇ ਆ ਰਹੇ ਹਨ। ਸਿਲਕ ਰੋਡ ਨੇ ਭਾਰਤ ਅਤੇ ਚੀਨ ਵਿਚਕਾਰ ਇੱਕ ਪ੍ਰਮੁੱਖ ਵਪਾਰਕ ਮਾਰਗ ਵਜੋਂ ਕੰਮ ਕੀਤਾ। 
ਜਦੋਂ ਕਿ 19ਵੀਂ ਸਦੀ ਦੌਰਾਨ, ਚੀਨ, ਈਸਟ ਇੰਡੀਆ ਕੰਪਨੀ ਦੇ ਨਾਲ ਅਫੀਮ ਦੇ ਵਧਦੇ ਵਪਾਰ ਵਿੱਚ ਸ਼ਾਮਲ ਸੀ, ਜੋ ਭਾਰਤ ਵਿੱਚ ਉਗਾਈ ਜਾਣ ਵਾਲੀ ਅਫੀਮ ਦੀ ਬਰਾਮਦਗੀ ਕਰਦੀ ਸੀ। ਦੂਜੇ ਵਿਸ਼ਵ ਯੁੱਧ ਦੌਰਾਨ, ਬ੍ਰਿਟਿਸ਼ ਭਾਰਤ ਅਤੇ ਚੀਨ ਗਣਰਾਜ (ਆਰਓਸੀ) ਦੋਵਾਂ ਨੇ ਇੰਪੀਰੀਅਲ ਜਾਪਾਨ ਦੀ ਤਰੱਕੀ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 
1947 ਵਿੱਚ ਭਾਰਤ ਦੇ ਆਜ਼ਾਦ ਹੋਣ ਤੋਂ ਉਪਰੰਤ ਇਸਨੇ ਆਰਓਸੀ ਨਾਲ ਸਬੰਧ ਸਥਾਪਿਤ ਕੀਤੇ। ਆਧੁਨਿਕ ਚੀਨ-ਭਾਰਤੀ ਕੂਟਨੀਤਕ ਸਬੰਧ 1950 ਵਿੱਚ ਸ਼ੁਰੂ ਹੋਏ।  ਇਹ ਕਿ ਪਿਛਲੇ ਕਈ ਦਹਾਕਿਆਂ ਤੋਂ ਚੀਨ ਅਤੇ ਭਾਰਤ ਏਸ਼ੀਆ ਦੀਆਂ ਦੋ ਪ੍ਰਮੁੱਖ ਖੇਤਰੀ ਸ਼ਕਤੀਆਂ ਚਲੀਆਂ ਆ ਰਹੀਆਂ ਹਨ, ਅਤੇ ਦੋਵੇਂ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਹਨ(ਬੇਸ਼ੱਕ ਹੁਣ ਭਾਰਤ ਨੇ ਆਬਾਦੀ ਦੇ ਮਾਮਲੇ ਵਿੱਚ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ) ਇਸ ਤੋਂ ਇਲਾਵਾ ਇਹ ਦੋਵੇਂ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਹਨ। ਮਾਹਿਰਾਂ ਅਨੁਸਾਰ ਦੋਵੇਂ ਦੇਸ਼ ਆਪਣੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਵਿੱਚ ਹੁਣ ਤੱਕ ਅਸਫਲ ਰਹੇ ਅਤੇ ਭਾਰਤੀ ਮੀਡੀਆ ਆਉਟਲੈਟਾਂ ਨੇ ਵਾਰ-ਵਾਰ ਭਾਰਤੀ ਖੇਤਰ ਵਿੱਚ ਚੀਨੀ ਫੌਜੀ ਘੁਸਪੈਠ ਦੀਆਂ ਰਿਪੋਰਟਾਂ ਦਿੱਤੀਆਂ ਹਨ ਅਤੇ ਸਮਕਾਲੀ ਚੀਨ ਅਤੇ ਭਾਰਤ ਵਿਚਕਾਰ ਸਬੰਧਾਂ ਨੂੰ ਸਰਹੱਦੀ ਵਿਵਾਦਾਂ ਦੁਆਰਾ ਦਰਸਾਇਆ ਗਿਆ ਹੈ, ਜਿਸਦੇ ਨਤੀਜੇ ਵਜੋਂ ਤਿੰਨ ਫੌਜੀ ਸੰਘਰਸ਼ - 1962 ਦੀ ਚੀਨ-ਭਾਰਤ ਜੰਗ, 1967 ਵਿੱਚ ਨਾਥੂ ਲਾ ਅਤੇ  ਚੋ ਲਾ ਵਿੱਚ ਸਰਹੱਦੀ ਝੜਪਾਂ, ਅਤੇ 1987 ਵਿੱਚ ਸੁਮਡੋਰੋਂਗ ਚੂ ਰੁਕਾਵਟ ਸਾਹਮਣੇ ਆਏ। ਹਾਲਾਂਕਿ, 1980 ਦੇ ਦਹਾਕੇ ਦੇ ਅਖੀਰ ਤੋਂ, ਦੋਵਾਂ ਦੇਸ਼ਾਂ ਨੇ ਸਫਲਤਾਪੂਰਵਕ ਕੂਟਨੀਤਕ ਅਤੇ ਆਰਥਿਕ ਸਬੰਧਾਂ ਨੂੰ ਦੁਬਾਰਾ ਬਣਾਇਆ ਹੈ।
ਜਦੋਂ ਕਿ 2013 ਤੋਂ, ਸਰਹੱਦੀ ਵਿਵਾਦ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਵਿੱਚ ਮੁੜ ਉੱਭਰ ਕੇ ਸਾਹਮਣੇ ਆਏ। 2018 ਦੇ ਸ਼ੁਰੂ ਵਿੱਚ, ਦੋਵੇਂ ਫ਼ੌਜਾਂ ਵਿਵਾਦਤ ਭੂਟਾਨ-ਚੀਨ ਸਰਹੱਦ ਦੇ ਨਾਲ ਡੋਕਲਾਮ ਪਠਾਰ 'ਤੇ ਇੱਕ ਰੁਕਾਵਟ ਵਿੱਚ ਰੁੱਝੀਆਂ ਹੋਈਆਂ ਸਨ। ਇਸ ਤੋਂ ਬਾਅਦ ਇਹ ਤਨਾਅ ਦਾ ਸਿਲਸਿਲਾ 2020 ਵਿੱਚ ਗਲਵਾਨ ਘਾਟੀ ਤੱਕ ਪਹੁੰਚਦਾ ਹੈ। 
ਫਿਲਹਾਲ ਦੋਵਾਂ ਦੇਸ਼ਾਂ ਦੇ ਸੈਨਿਕਾਂ ਨੇ ਡੇਪਸਾਂਗ ਅਤੇ ਡੇਮਚੋਕ ਖੇਤਰਾਂ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਸਮਝੌਤੇ ਮੁਤਾਬਕ ਦੋਵਾਂ ਧਿਰਾਂ ਨੇ ਇਲਾਕੇ ਵਿੱਚ ਇੱਕ-ਇੱਕ ਟੈਂਟ ਅਤੇ ਕੁੱਝ ਅਸਥਾਈ ਢਾਂਚੇ ਨੂੰ ਢਾਹ ਦਿੱਤਾ ਹੈ। ਡੇਮਚੋਕ ਵਿੱਚ, ਭਾਰਤੀ ਸੈਨਿਕ ਚਾਰਡਿੰਗ ਡਰੇਨ ਦੇ ਪੱਛਮ ਵੱਲ ਮੁੜ ਰਹੇ ਹਨ ਜਦੋਂ ਕਿ ਚੀਨੀ ਸੈਨਿਕ ਡਰੇਨ ਦੇ ਦੂਜੇ ਪਾਸੇ ਪੂਰਬ ਵੱਲ ਵਾਪਸ ਜਾ ਰਹੇ ਹਨ। ਦੋਹਾਂ ਪਾਸੇ ਕਰੀਬ 10-12 ਆਰਜ਼ੀ ਢਾਂਚੇ ਬਣਾਏ ਗਏ ਹਨ ਅਤੇ ਦੋਹਾਂ ਪਾਸੇ ਕਰੀਬ 12-12 ਟੈਂਟ ਲਗਾਏ ਗਏ ਹਨ, ਜਿਨ੍ਹਾਂ ਨੂੰ ਹਟਾਇਆ ਜਾਣਾ ਹੈ। ਕੁਝ ਰਿਪੋਰਟਾਂ ਅਨੁਸਾਰ ਇਸ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ ਅਗਲੇ 4-5 ਦਿਨਾਂ 'ਚ ਡੇਪਸੰਗ ਅਤੇ ਡੇਮਚੋਕ 'ਚ ਗਸ਼ਤ ਸ਼ੁਰੂ ਹੋਣ ਦੀ ਸੰਭਾਵਨਾ ਹੈ |  ਇਸ ਤੋਂ ਪਹਿਲਾਂ ਵੀਰਵਾਰ ਨੂੰ ਕੁੱਝ ਅਸਥਾਈ ਢਾਂਚੇ ਵੀ ਢਾਹ ਦਿੱਤੇ ਗਏ। ਇਸ ਦੇ ਨਾਲ ਹੀ ਵੀਰਵਾਰ ਨੂੰ ਚੀਨੀ ਸੈਨਿਕਾਂ ਨੇ ਆਪਣੇ ਕੁਝ ਵਾਹਨ ਇੱਥੋਂ ਹਟਾ ਦਿੱਤੇ ਹਨ। ਭਾਰਤੀ ਫੌਜ ਨੇ ਵੀਰਵਾਰ ਨੂੰ ਇੱਥੋਂ ਕੁਝ ਸੈਨਿਕਾਂ ਦੀ ਗਿਣਤੀ ਵੀ ਘਟਾ ਦਿੱਤੀ।
ਰਿਪੋਰਟਾਂ ਅਨੁਸਾਰ ਗਸ਼ਤ ਲਈ ਵੀ ਫੌਜੀਆਂ ਦੀ ਗਿਣਤੀ ਤੈਅ ਕੀਤੀ ਗਈ ਹੈ। ਹੱਦ ਤੋਂ ਪਿੱਛੇ ਹਟਣ ਦਾ ਇਹ ਫੈਸਲਾ ਅਪ੍ਰੈਲ 2020 ਤੋਂ ਪਹਿਲਾਂ ਦੀ ਸਥਿਤੀ ਬਹਾਲ ਕਰਨ ਲਈ ਲਿਆ ਗਿਆ ਹੈ। 2020 ਵਿੱਚ ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਗਲਵਾਨ ਘਾਟੀ ਵਾਲੀ ਝੜਪ ਤੋਂ ਬਾਅਦ ਲਗਾਤਾਰ ਤਣਾਅ ਬਣਿਆ ਹੋਇਆ ਸੀ ।  ਇਸ ਦੌਰਾਨ ਵੱਖ-ਵੱਖ ਸਮਿਆਂ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਉਕਤ ਤਣਾਅ ਨੂੰ ਘੱਟ ਕਰਨ ਲਈ ਕਈ ਵਾਰ ਬੈਠਕਾਂ ਹੋਈਆਂ ਪਰ ਉਨ੍ਹਾਂ ਦਾ ਕੋਈ ਖਾਸ ਨਤੀਜਾ ਵੇਖਣ ਨੂੰ ਨਹੀਂ ਸੀ ਮਿਲਿਆ। ਹੁਣ ਉਕਤ ਗਲਵਾਨ ਘਾਟੀ ਵਾਲੀ ਘਟਨਾ ਨੂੰ ਵਾਪਰਿਆਂ ਕਰੀਬ ਚਾਰ ਸਾਲਾਂ ਦਾ ਸਮਾਂ ਹੋ ਗਿਆ ਹੈ ਤਾਂ ਘਟਨਾ ਦੇ ਚਾਰ ਸਾਲ ਬਾਅਦ 21 ਅਕਤੂਬਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਜਵਾਨਾਂ ਦੀ ਗਸ਼ਤ ਸਬੰਧੀ ਨਵਾਂ ਸਮਝੌਤਾ ਹੋਇਆ ਸੀ। ਇਸ ਸੰਦਰਭ ਵਿੱਚ ਵਿਦੇਸ਼ ਮੰਤਰੀ ਐੱਸ. ਜੈ. ਸ਼ੰਕਰ ਨੇ ਕਿਹਾ ਹੈ ਕਿ ਇਸ ਸਮਝੌਤੇ ਦਾ ਮਕਸਦ ਲੱਦਾਖ ਵਿੱਚ ਗਲਵਾਨ ਵਰਗੀ ਝੜਪ ਰੋਕਣਾ ਅਤੇ ਪਹਿਲਾਂ ਵਰਗੇ ਹਾਲਾਤ ਬਣਾਉਣਾ ਹੈ। ਦੋਵਾਂ ਦੇਸ਼ਾਂ ਵਿਚਾਲੇ ਇਹ ਸਮਝੌਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬ੍ਰਿਕਸ ਯਾਤਰਾ ਤੋਂ ਪਹਿਲਾਂ ਲੱਗਭਗ ਫਾਈਨਲ ਹੋਇਆ ਸੀ। ਇੱਥੇ ਜਿਕਰਯੋਗ ਹੈ ਕਿ ਬ੍ਰਿਕਸ ਸੰਮੇਲਨ ਦੌਰਾਨ ਵੀ ਪ੍ਰਧਾਨ ਮੰਤਰੀ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਉਕਤ ਸੰਦਰਭ ਵਿੱਚ ਗੱਲਬਾਤ ਹੋਈ ਸੀ ਅਤੇ ਇਸ ਗੱਲਬਾਤ ਦੌਰਾਨ ਤੈਅ ਕੀਤਾ ਗਿਆ ਸੀ ਕਿ ਦੋਵੇਂ ਦੇਸ਼ਾਂ ਵੱਲੋਂ ਸ਼ਾਂਤੀ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਸੀ ਕਿ ਭਾਰਤ ਅਤੇ ਚੀਨੀ ਵਾਰਤਾਕਾਰ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ ਏ ਸੀ) ਦੇ ਨਾਲ ਗਸ਼ਤ ਕਰਨ ਲਈ ਇੱਕ ਸਮਝੌਤੇ 'ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨੀ ਵਾਰਤਾਕਾਰ ਮੁੱਦਿਆਂ ਨੂੰ ਸੁਲਝਾਉਣ ਲਈ ਪਿਛਲੇ ਕੁੱਝ ਹਫਤਿਆਂ ਤੋਂ ਸੰਪਰਕ 'ਚ ਸਨ। ਮੰਨਿਆ ਜਾ ਰਿਹਾ ਹੈ ਕਿ ਸਮਝੌਤਾ ਡੇਪਸਾਂਗ ਅਤੇ ਡੇਮਚੋਕ ਖੇਤਰਾਂ 'ਚ ਗਸ਼ਤ ਨਾਲ ਸੰਬੰਧਤ ਹੈ। ਸਮਝੌਤੇ ਮੁਤਾਬਕ ਦੋਨੋਂ ਦੇਸ਼ਾਂ ਦੀਆਂ ਫੌਜਾਂ ਡੇਪਸਾਂਗ ਤੇ ਡੇਮਚੋਕ ਖੇਤਰ 'ਚੋਂ ਪਿੱਛੇ ਹਟਣਗੀਆਂ।
ਇਹ ਐਲਾਨ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸੀ ਸ਼ਹਿਰ ਕਾਜ਼ਾਨ ਦੀ ਯਾਤਰਾ ਤੋਂ ਇਕ ਦਿਨ ਪਹਿਲਾਂ ਕੀਤਾ ਗਿਆ ਸੀ। ਹਾਲਾਂਕਿ ਇਸ ਬਾਰੇ ਉਸ ਸਮੇਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਸੀ ਆਇਆ, ਪਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਬ੍ਰਿਕਸ ਸੰਮੇਲਨ ਤੋਂ ਇਲਾਵਾ ਦੁਵੱਲੀ ਬੈਠਕ ਕਰਨ ਦੇ ਕਿਆਸ ਲਾਏ ਜਾ ਰਹੇ ਸਨ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਐੱਨ ਡੀ ਟੀ ਵੀ ਦੇ ਪ੍ਰੋਗਰਾਮ ਵਿਚ ਵਿਦੇਸ਼ ਸਕੱਤਰ ਦੇ ਬਿਆਨ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਸੀ ਕਿ ਚੀਨ ਨਾਲ ਠਰੰਮੇ ਦੀ ਰਣਨੀਤੀ ਕਾਰਨ ਇਹ ਕਾਮਯਾਬੀ ਮਿਲੀ ਹੈ। ਦੋਵੇਂ ਦੇਸ਼ ਅੱਗੇ ਵਧ ਰਹੇ ਹਨ। ਬੇਸ਼ੱਕ ਗੱਲਬਾਤ ਦੀ ਪ੍ਰਕਿਰਿਆ ਪੇਚੀਦਾ ਰਹੀ। ਪਰ ਉਮੀਦ ਹੈ ਕਿ ਅਸੀਂ ਅਮਨ ਵੱਲ ਵਧ ਰਹੇ ਹਾਂ। ਭਾਰਤ ਤੇ ਚੀਨ ਵਿਚਾਲੇ ਸਹਿਮਤੀ ਬਹੁਤ ਹਾਂ-ਪੱਖੀ ਹੈ। ਦੋਵੇਂ 2020 ਵਿਚ ਗਲਵਾਨ ਝੜਪ ਤੋਂ ਪਹਿਲਾਂ ਵਾਲੀ ਸਥਿਤੀ ਵੱਲ ਜਾ ਰਹੇ ਹਨ। ਉਪਰੋਕਤ ਸਥਿਤੀ ਨੂੰ ਵੇਖਦੇ ਹੋਏ ਇੰਝ ਲੱਗਦਾ ਹੈ ਕਿ ਜਿਵੇਂ ਪਿਛਲੇ ਚਾਰ ਸਾਲਾਂ ਤੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਜੰਮੀ ਬਰਫ਼ ਪਿਘਲਣ ਲੱਗੀ ਹੈ ਹੁਣ ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਇਨ੍ਹਾਂ ਰਿਸ਼ਤਿਆਂ ਵਿੱਚ ਹੋਰ ਕਿੰਨਾ ਕੁ ਅਤੇ ਕਿੱਥੇ ਕੁ ਤੱਕ ਨਿੱਘਾਪਣ ਵੇਖਣ ਮਿਲਦਾ ਹੈ।

ਮੁਹੰਮਦ ਅੱਬਾਸ ਧਾਲੀਵਾਲ 
ਮਲੇਰਕੋਟਲਾ। 
ਸੰਪਰਕ :9530950053

  • ice
  • India
  • China
  • relations
  • ਭਾਰਤ
  • ਚੀਨ
  • ਰਿਸ਼ਤੇ

ਇਸਲਾਮੀਆ ਸਕੂਲ ਵਿਦਿਆਰਥੀ ਜੀਵਨ ਦੀਆਂ ਕੁੱਝ ਯਾਦਾਂ ਤੇ ਕੁੱਝ ਬਾਤਾਂ...

NEXT STORY

Stories You May Like

  • india china border army
    ਭਾਰਤ-ਚੀਨ ਦੇ ਰਿਸ਼ਤਿਆਂ 'ਚ ਆਉਣ ਲੱਗੀ 'ਨਰਮੀ' ! ਸਰਹੱਦੀ ਇਲਾਕਿਆਂ 'ਚ ਚੀਨ ਨੇ ਘਟਾਈ ਫ਼ੌਜ
  • chinese president xi jinping to visit india
    7 ਸਾਲ ਬਾਅਦ ਭਾਰਤ ਆਉਣਗੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ
  • bangladesh high commissioner in india
    ਭਾਰਤ-ਬੰਗਲਾਦੇਸ਼ ਦੇ ਰਿਸ਼ਤਿਆਂ 'ਚ ਹੋਵਗਾ ਸੁਧਾਰ ! ਨਵੇਂ ਹਾਈਕਮਿਸ਼ਨਰ ਦੀ ਨਿਯੁਕਤੀ ਨੂੰ ਮਿਲੀ ਮਨਜ਼ੂਰੀ
  • crude oil prices at 4 month high  saudi arabia concerns  impact on india too
    4 ਮਹੀਨਿਆਂ ਦੇ ਉੱਚ ਪੱਧਰ 'ਤੇ ਕੱਚੇ ਤੇਲ ਦੇ ਭਾਅ, ਸਾਊਦੀ ਅਰਬ ਕਾਰਨ ਵਧੀ ਚਿੰਤਾ, ਭਾਰਤ 'ਤੇ ਵੀ ਅਸਰ
  • arunachal border  india  china  military commanders  meeting
    ਭਾਰਤ-ਚੀਨ ਫੌਜੀ ਕਮਾਂਡਰਾਂ ਦੀ ਬੈਠਕ ! ਅਰੁਣਾਚਲ ਸਰਹੱਦ ਵਿਵਾਦ 'ਤੇ ਹੋਈ ਚਰਚਾ
  • india brics
    ਭਾਰਤ ਨੂੰ ਚੀਨ, ਰੂਸ ਤੇ ਅਮਰੀਕਾ, ਤਿੰਨਾਂ ਦੀ ਲੋੜ
  • threat of 100  tariff on countries buying russian oil
    ਰੂਸੀ ਤੇਲ ਖ਼ਰੀਦਣ ਵਾਲੇ ਦੇਸ਼ਾਂ 'ਤੇ 100% ਟੈਰਿਫ ਦਾ ਖ਼ਤਰਾ: US House 'ਚ ਬਿੱਲ ਪਾਸ, ਭਾਰਤ-ਚੀਨ 'ਤੇ ਵਧਿਆ ਸੰਕਟ
  • india china and pakistan
    ਮੁੜ ਲੀਹ 'ਤੇ ਆਉਣ ਲੱਗੇ ਭਾਰਤ-ਚੀਨ ਦੇ ਸਬੰਧ ! ਇਕੱਲਾ ਪੈਣ ਲੱਗਾ ਪਾਕਿਸਤਾਨ
  • punjab weather major rainfall forecast
    ਪੰਜਾਬ 'ਚ 25, 26 ਤੇ 27 ਤਾਰੀਖ਼ ਲਈ ਵੱਡੀ ਚਿਤਾਵਨੀ ਜਾਰੀ! ਇਨ੍ਹਾਂ ਜ਼ਿਲ੍ਹਿਆਂ...
  • acp aatish bhatia  s statement viral news of child kidnapped from school
    ਸਕੂਲ 'ਚੋਂ ਵਿਅਕਤੀ ਵੱਲੋਂ ਬੱਚਾ ਚੁੱਕਣ ਦੀ ਵਾਇਰਲ ਹੋਈ ਖ਼ਬਰ 'ਤੇ ACP ਆਤਿਸ਼...
  • big stir in punjab politics before elections
    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਰਵੇਖਣ 'ਚ ਹੈਰਾਨ ਕਰਦੇ...
  • government holiday declared on friday in jalandhar
    ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲ ਤੇ...
  • amit shah will visit jalandhar on 30th september
    30 ਸਤੰਬਰ ਨੂੰ ਜਲੰਧਰ ਦਾ ਦੌਰਾ ਕਰਨਗੇ ਅਮਿਤ ਸ਼ਾਹ, ਹੋਵੇਗਾ ਵੱਡਾ ਇਕੱਠ, ਕੀਤਾ ਗਿਆ...
  • man caught trying to kidnap a child after entering mata gujri schoo
    ਜਲੰਧਰ ਵਿਖੇ ਮਾਤਾ ਗੁਜਰੀ ਸਕੂਲ 'ਚੋਂ ਬੱਚਾ ਚੋਰੀ ਕਰਦੇ ਵਿਅਕਤੀ ਗ੍ਰਿਫ਼ਤਾਰ, ਹੋਈ...
  • major accident in jalandhar
    ਜਲੰਧਰ 'ਚ ਵੱਡਾ ਹਾਦਸਾ! ਘਰ ਦੇ ਬਾਹਰ ਖੇਡ ਰਹੀ ਜਵਾਕੜੀ ਨੂੰ ਕਾਰ ਨੇ ਕੁਚਲਿਆ,...
  • shri sidh baba sodhal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਖੇਤਰ ਦਾ  DC ਤੇ CP ਨੇ ਲਿਆ ਜਾਇਜ਼ਾ, 20 ਲੱਖ...
Trending
Ek Nazar
paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

crackdown on non citizen voters

ਅਮਰੀਕਾ 'ਚ ਗੈਰ-ਨਾਗਰਿਕ ਵੋਟਰਾਂ 'ਤੇ ਕਾਰਵਾਈ,  ਹੋਈਆਂ 160 ਗ੍ਰਿਫ਼ਤਾਰੀਆਂ

ufo in iran

ਜੰਗ ਵਿਚਾਲੇ ਇਰਾਨ 'ਚ ਆ ਗਏ Alien ! ਪੂਰੀ ਦੁਨੀਆ 'ਚ ਵਾਇਰਲ ਹੋਈ ਵੀਡੀਓ

island nation changes name

ਇਸ ਟਾਪੂ ਦੇਸ਼ ਨੇ ਬਦਲ ਲਿਆ 'ਨਾਂ', ਜਾਣੋ ਕੀ ਰੱਖਿਆ ਹੈ ਨਵਾਂ ਨਾਮ

aid for flood hit nepal

ਹੜ੍ਹ ਪ੍ਰਭਾਵਿਤ ਨੇਪਾਲ ਨੂੰ ਅਮਰੀਕਾ ਦੇਵੇਗਾ 3.1 ਕਰੋੜ ਡਾਲਰ

statement of army chief munir

ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਅੱਤਵਾਦ ਨੂੰ ਹਰਾਉਣ ਲਈ ਦ੍ਰਿੜ : ਫੌਜ ਮੁਖੀ...

statement of iranian president

UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਲਈ ਕਰਨਾ ਚਾਹੀਦਾ ਹੈ ਕੰਮ: ਪੇਜ਼ੇਸ਼ਕੀਅਨ

pakistani astronauts

ਪਾਕਿਸਤਾਨੀ ਪੁਲਾੜ ਯਾਤਰੀ ਜਲਦੀ ਹੀ ਚੀਨ ਦੇ ਪੁਲਾੜ ਸਟੇਸ਼ਨ ਦੇ ਮਿਸ਼ਨ 'ਚ ਹੋਣਗੇ...

russia ukraine tension

ਟਰੰਪ ਨਾਲ ਜ਼ੇਲੇਂਸਕੀ ਦੀ ਮੁਲਾਕਾਤ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਨੇ ਕੀਤੇ ਘਾਤਕ...

ethnic unity law

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਗੇ 'ਏਥਨਿਕ ਯੂਨਿਟੀ ਲਾਅ' ਦਾ ਮੁੱਦਾ ਚੁੱਕਣ...

tejbir singh rana won bronze medal

ਕੈਨੇਡਾ 'ਚ ਹੋਏ ਕਾਮਨਵੈਲਥ ਪਾਵਰਲਿਫਟਿੰਗ ਮੁਕਾਬਲੇ, ਤੇਜ਼ਬੀਰ ਸਿੰਘ ਰਾਣਾ' ਨੇ...

school teachers action leave without permission

ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +