Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 30, 2026

    7:57:50 PM

  • punjab kabaddi player

    ਪੰਜਾਬ ਦੇ ਇਕ ਹੋਰ ਕਬੱਡੀ ਖਿਡਾਰੀ ਦੀ ਹੋਈ ਮੌਤ!...

  • big trouble electricity consumers meter boxes are giving out electricity

    ਪੰਜਾਬ 'ਚ ਬਿਜਲੀ ਖ਼ਪਤਕਾਰਾਂ ਲਈ ਵੱਡੀ ਮੁਸੀਬਤ!...

  • sukhbir singh badal rally

    ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ...

  • suspicious bag found outside dig patiala range office and residence

    DIG ਪਟਿਆਲਾ ਰੇਂਜ ਦੇ ਦਫ਼ਤਰ ਤੇ ਰਿਹਾਇਸ਼ ਦੇ ਬਾਹਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਇਸਲਾਮੀਆ ਸਕੂਲ ਵਿਦਿਆਰਥੀ ਜੀਵਨ ਦੀਆਂ ਕੁੱਝ ਯਾਦਾਂ ਤੇ ਕੁੱਝ ਬਾਤਾਂ...

MERI AWAZ SUNO News Punjabi(ਨਜ਼ਰੀਆ)

ਇਸਲਾਮੀਆ ਸਕੂਲ ਵਿਦਿਆਰਥੀ ਜੀਵਨ ਦੀਆਂ ਕੁੱਝ ਯਾਦਾਂ ਤੇ ਕੁੱਝ ਬਾਤਾਂ...

  • Edited By Rajwinder Kaur,
  • Updated: 23 Oct, 2024 12:55 PM
Jalandhar
islamia school student life memories
  • Share
    • Facebook
    • Tumblr
    • Linkedin
    • Twitter
  • Comment

(24 ਅਕਤੂਬਰ 2024 ਸ਼ਤਾਬਦੀ ਦਿਹਾੜੇ 'ਤੇ ਵਿਸ਼ੇਸ਼) 

ਮਲੇਰਕੋਟਲਾ ਦੀ ਮੁੱਖ ਸੜਕ, ਮਿਲਖ ਰੋਡ ਤੇ ਸਥਿਤ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ, ਜੋ 24 ਅਕਤੂਬਰ 2024 ਨੂੰ ਆਪਣੇ ਕਾਇਮ ਹੋਣ ਦੀ ਇੱਕ ਸਦੀ ਪੂਰੀ ਕਰਨ ਜਾ ਰਿਹਾ ਹੈ। ਇਸ ਦੌਰਾਨ ਇਸ ਸਕੂਲ ਵਿਚ ਕਿੰਨੇ ਵਿਦਿਆਰਥੀ ਆਪਣੀ ਵਿਦਿਆ ਹਾਸਲ ਕਰ ਅੱਜ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਇਸ ਸੰਸਥਾ ਨੇ ਸਮਾਜ ਨੂੰ ਕਿੰਨੇ ਹੀ ਯੋਗ ਅਧਿਆਪਕ, ਪ੍ਰਸ਼ਾਸਨਿਕ ਅਧਿਕਾਰੀ, ਪੁਲਸ ਅਫ਼ਸਰ, ਸਿਆਸੀ ਆਗੂ, ਲਿਖਾਰੀ, ਕਲਾਕਾਰ ਅਤੇ ਖਿਡਾਰੀ ਪ੍ਰਦਾਨ ਕੀਤੇ ਹਨ। 

ਆਪਣੇ ਵਿਦਿਆਰਥੀ ਜੀਵਨ ਦੇ ਸ਼ੁਰੂਆਤੀ ਦਿਨਾਂ ਵਿੱਚ ਅਕਸਰ ਅਸੀਂ ਕਿਸੇ ਨਾ ਕਿਸੇ ਜਮਾਤ ਵਿਚ ਪੜ੍ਹਦਿਆਂ "ਮੇਰਾ ਸਕੂਲ" ਵਿਸ਼ੇ 'ਤੇ ਮਜ਼ਮੂਨ ਲਿਖਿਆ ਹੋਵੇਗਾ।  ਦਰਅਸਲ ਜਿਸ ਸੰਸਥਾ ਵਿੱਚ ਅਸੀਂ ਆਪਣੀ ਮੁੱਢਲੀ ਵਿੱਦਿਆ ਹਾਸਿਲ ਕਰਦੇ ਹਾਂ, ਉਸ ਨਾਲ ਇੱਕ ਜੁੜਾਓ ਬਣਿਆ ਰਹਿੰਦਾ ਹੈ। ਮੈਂ ਆਪਣੀ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਇਸਲਾਮੀਆ ਸਕੂਲ (ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ) 'ਚੋਂ ਹੀ ਹਾਸਲ ਕੀਤੀ। ਜਦੋਂ ਕਿ ਇਸ ਤੋਂ ਪਹਿਲਾਂ ਇਸਲਾਮੀਆ ਸਕੂਲ ਦੀ ਹੀ ਬ੍ਰਾਂਚ ਨੰਬਰ ਇੱਕ 'ਚੋਂ ਮੈਂ ਪੰਜਵੀਂ ਤੱਕ ਦੀ ਪੜ੍ਹਾਈ ਹਾਸਲ ਕੀਤੀ। ਉਸ ਸਮੇਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਇਸੇ ਸਕੂਲ ਦੀਆਂ ਛੇ ਬਰਾਂਚਾਂ ਖੁੱਲ੍ਹੀਆਂ ਹੋਈਆਂ ਸਨ ਅਤੇ ਅਕਸਰ ਬੱਚੇ ਆਪਣੇ ਘਰ ਦੇ ਨੇੜਲੀ ਬਰਾਂਚ ਵਿਚੋਂ ਪੰਜਵੀਂ ਤੱਕ ਦੀ ਪੜ੍ਹਾਈ ਕਰਨ ਉਪਰੰਤ ਛੇਵੀਂ ਜਮਾਤ ਇਸਲਾਮੀਆ ਸਕੂਲ ਦਾਖਲਾ ਲੈ ਲੈਂਦੇ। 

PunjabKesari

ਮੇਰੇ ਅੱਬਾ ਹਾਜੀ ਮੁਹੰਮਦ ਮੁਸ਼ਤਾਕ ਦੱਸਿਆ ਕਰਦੇ ਸਨ ਕਿ ਉਨ੍ਹਾਂ ਆਪਣੀ ਸ਼ੁਰੂਆਤੀ ਤਾਲੀਮ (ਲੱਗਭਗ 1940-42 ਦੌਰਾਨ) ਇਸਲਾਮੀਆ ਸਕੂਲ 'ਚੋਂ ਹਾਸਲ ਕੀਤੀ ਸੀ। ਉਨ੍ਹਾਂ ਨੂੰ ਉਸ ਸਮੇਂ ਮੋਹਸਿਨ ਨਾਂ ਦੇ ਮਾਸਟਰ ਪੜ੍ਹਾਇਆ ਕਰਦੇ ਸਨ। ਅੱਬਾ ਭਾਵੇਂ ਇੱਕ ਅੱਧੀ ਜਮਾਤ ਹੀ ਪੜ੍ਹੇ ਸਨ, ਪਰ ਫਿਰ ਵੀ ਉਹ ਉਰਦੂ, ਪੰਜਾਬੀ ਤੇ ਅਰਬੀ ਪੜ੍ਹ ਲੈਂਦੇ ਸਨ ਅਤੇ ਪੰਜਾਬੀ ਲਿਖ ਵੀ ਲੈਂਦੇ ਸਨ। ਜੇ ਗੱਲ ਇਸਲਾਮੀਆ ਸਕੂਲ ਦੀ ਬਿਲਡਿੰਗ ਦੀ ਕਰੀਏ ਤਾਂ ਉਹਨਾਂ ਸਮਿਆਂ ਵਿੱਚ ਸ਼ਹਿਰ 'ਚ ਜਿੰਨੇ ਵੀ ਸਕੂਲ ਸਨ ਮੈਨੂੰ ਲਗਦਾ ਸਭ ਤੋਂ ਵੱਧ ਆਕਰਸ਼ਿਤ ਤੇ ਖੂਬਸੂਰਤ ਇਸਲਾਮੀਆ ਸਕੂਲ ਦੀ ਇਹ ਡਬਲ ਸਟੋਰੀ ਬਿਲਡਿੰਗ ਸੀ।

ਉਨ੍ਹਾਂ ਸਮਿਆਂ ਵਿੱਚ ਸਕੂਲ ਦਾ ਮੀਡੀਅਮ ਉਰਦੂ ਹੁੰਦਾ ਸੀ, ਸੋ ਜਿਸ ਦੇ ਚਲਦਿਆਂ ਮੈਂ ਸਾਇੰਸ, ਹਿਸਾਬ ਅਤੇ ਸੋਸ਼ਲ ਸਟੱਡੀ ਇਥੋਂ ਤੱਕ ਕਿ ਸਰੀਰਕ ਸਿੱਖਿਆ ਦੀ ਤਾਲੀਮ ਵੀ ਉਰਦੂ ਮੀਡੀਅਮ ਵਿੱਚ ਪ੍ਰਾਪਤ ਕੀਤੀ। ਸਕੂਲ ਵਿੱਚ ਉਨ੍ਹਾਂ ਸਮਿਆਂ ਵਿੱਚ ਜੁਮੇ ਵਾਲੇ ਦਿਨ ਛੁੱਟੀ ਹੁੰਦੀ ਸੀ। ਸ਼ਹਿਰ ਵਿਚ ਉਸ ਸਮੇਂ ਮੇਰੇ ਖਿਆਲ ਵਿੱਚ ਜਿੰਨੇ ਵੀ ਸਕੂਲ ਚਲਦੇ ਸਨ, ਸਭ ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਇਸੇ ਸਕੂਲ ਵਿੱਚ ਹੋਇਆ ਕਰਦੀ ਸੀ। 

ਮੈਨੂੰ ਅੱਜ ਵੀ ਯਾਦ ਹਨ, ਮੇਰੇ ਅਧਿਆਪਕ, ਜੋ ਮੈਨੂੰ ਇਸ ਸਕੂਲ ਦੀ ਬਰਾਂਚ ਨੰਬਰ :1 ਵਿਚ ਪੜ੍ਹਾਇਆ ਕਰਦੇ ਸਨ, ਜਿਨ੍ਹਾਂ 'ਚੋਂ ਜ਼ਾਕਿਰ ਹੁਸੈਨ (ਅਹਿਮਦਗੜ੍ਹ) ਮੌਲਵੀ ਵਲੀ ਸਾਹਿਬ, ਪੱਥਰਾਂ ਵਾਲਾ ਭੁਮਸੀ, ਮੁਸ਼ਤਾਕ ਮਾਸਟਰ (ਜਿਨ੍ਹਾਂ ਨੂੰ ਪਤੰਗੀ ਮਾਸਟਰ ਵੀ ਕਹਿੰਦੇ ਸਨ) ਮਾਸਟਰ ਨਜ਼ੀਰ ਸਾਹਿਬ, ਮਾਸਟਰ ਅਬਦੁੱਲ ਗਫੂਰ ਸਾਹਿਬ (ਜੋ ਕਾਫ਼ੀ ਜ਼ਿਆਦਾ ਭਾਰੀ-ਭਰਕਮ ਸਨ) ਉਨ੍ਹੀ ਬ੍ਰਾਂਚਾਂ ਵਿੱਚ ਵਿਦਿਆਰਥੀਆਂ ਦੇ ਬੈਠਣ ਲਈ ਲਕੜੀ ਦੇ ਪੰਜ-ਪੰਜ ਛੇ-ਛੇ ਫੁੱਟ ਦੇ ਫੱਟੇ ਹੋਇਆ ਕਰਦੇ ਸਨ। ਅਸੀਂ ਕਿਤਾਬਾਂ ਕਾਪੀਆਂ ਆਪਣੇ ਕਪੜੇ ਦੇ ਘਰਾਂ 'ਚ ਬਣਾਏ ਗਏ ਬਸਤਿਆਂ ਵਿੱਚ ਲੈ ਕੇ ਜਾਇਆ ਕਰਦੇ ਸਾਂ ਅਤੇ ਫੱਟੀਆਂ 'ਤੇ ਲਿਖਿਆ ਕਰਦੇ ਸਾਂ। 
ਸਕੂਲ ਦੀ ਇੱਕ ਬ੍ਰਾਂਚ ਉਸ ਸਮੇਂ ਕੇਲੋਂ ਗੇਟ ਨੇੜੇ ਸਥਿਤ ਬੰਗਲੇ ਵਾਲੀ ਮਸੀਤ ਦੇ ਪਿੱਛੇ ਹੋਇਆ ਕਰਦੀ ਸੀ ਅਤੇ ਮੈਨੂੰ ਆਪਣੇ ਘਰ ਤੋਂ ਇੱਕ ਬਰਾਂਚ ਜਾਣ ਲਈ ਕਰੀਬ ਪੰਜ ਕੁ ਮਿੰਟ ਲੱਗਦੇ ਸਨ, ਜਦੋਂ ਕਿ ਇਸਲਾਮੀਆ ਸਕੂਲ ਦੀ ਦੂਰੀ ਤਿੰਨ ਕੁ ਮਿੰਟ ਦੀ ਸੀ। 

ਮੈਂ ਪੰਜਵੀਂ ਕਰਨ ਉਪਰੰਤ ਇਸਲਾਮੀਆ ਸਕੂਲ ਵਿੱਚ ਛੇਵੀਂ ਜਮਾਤ ਵਿਚ ਦਾਖਲਾ ਲਿਆ ਤਾਂ ਇੰਝ ਲੱਗਿਆ ਕਿ ਹੁਣ ਸਾਡਾ ਥੋੜ੍ਹਾ ਰੁਤਬਾ ਉੱਚਾ ਹੋ ਗਿਆ ਸੀ, ਕਿਉਂਕਿ ਹੁਣ ਅਸੀਂ ਫੱਟੀਆਂ ਦੀ ਥਾਂ ਕਾਪੀਆਂ 'ਤੇ ਕੰਮ ਕਰਦੇ ਸਾਂ ਅਤੇ ਡੈਸਕ 'ਤੇ ਬੈਠਣ ਲੱਗ ਪਏ ਸਾਂ। ਇਸ ਤੋਂ ਇਲਾਵਾ ਪੜ੍ਹਾਈ ਵਿੱਚ ਅੰਗਰੇਜ਼ੀ ਵਜੋਂ ਇੱਕ ਵਿਸ਼ੇ ਦਾ ਵੀ ਵਾਧਾ ਹੋ ਗਿਆ ਸੀ। ਇਸ ਸਕੂਲ ਵਿਚ ਜਿਨ੍ਹਾਂ ਅਧਿਆਪਕਾਂ ਤੋਂ ਮੈਂ ਪੜ੍ਹਿਆ, ਉਨ੍ਹਾਂ ਵਿਚ ਹੈਡਮਾਸਟਰ ਮੁਹੰਮਦ ਬਸ਼ੀਰ, ਸ: ਕਿਰਪਾਲ ਸਿੰਘ (ਅੰਗਰੇਜ਼ੀ ਮਾਸਟਰ) ਮਾਸਟਰ ਅਹਿਮਦ-ਦੀਨ (ਬਰਕਤਪੁਰਾ), ਜੋ ਵਿਦਿਆਰਥੀਆਂ ਨਾਲ ਹੱਸੀ ਮਜ਼ਾਕ ਕਰਦੇ ਸਨ, ਮੁਹੰਮਦ ਅਸ਼ਰਫ (ਸਾਇੰਸ ਮਾਸਟਰ) ਬਹੁਤ ਸੰਜੀਦਾ ਮਨ ਮੌਜੀ ਤਬੀਅਤ ਦੇ ਮਾਲਕ ਸਨ ਪਰ ਆਪਣੇ ਵਿਸ਼ੇ ਨੂੰ ਉਹ ਬਹੁਤ ਸਲੀਕ਼ੇ ਨਾਲ ਪੜਾਉਂਦੇ ਸਨ। ਮਾਸਟਰ ਮੁਹੰਮਦ ਹੁਸੈਨ, ਰਮਜ਼ਾਨ ਸਈਦ (ਪੰਜਾਬੀ ਮਾਸਟਰ ਜਿਨ੍ਹਾਂ ਕੁਰਾਨ ਮਜੀਦ ਦਾ ਪੰਜਾਬੀ ਵਿਚ ਅਨੁਵਾਦ ਕੀਤਾ) ਸ਼ਮਸ਼ਾਦ ਕੁਰੈਸ਼ੀ (ਉਰਦੂ ਮਾਸਟਰ) ਰਹਿਮ-ਤੁੱਲਾ(ਪੰਜਾਬੀ ਮਾਸਟਰ) ਮਾਸਟਰ ਇਸਰਾਰ, ਮਾਸਟਰ ਦਿਲਸ਼ਾਦ (ਸੋਸ਼ਲ ਸਟੱਡੀ) ਮਾਸਟਰ ਯਾਮੀਨ, ਮਜ਼ਹਰ ਅਲੀ ਚੌਹਾਨ, ਮਾਸਟਰ ਅਬਦੁਲ ਵਹੀਦ (ਜਿਨ੍ਹਾਂ ਦੀ ਲਿਖਾਈ ਬਹੁਤ ਖੂਬਸੂਰਤ ਸੀ ਅਤੇ ਅਕਸਰ ਉਹ ਮੁੱਖ ਖ਼ਬਰਾਂ ਸਕੂਲ ਦੇ ਖ਼ਬਰਾਂ ਵਾਲੇ ਬੋਰਡ ਤੇ ਲਿਖਿਆ ਕਰਦੇ ਸਨ), ਮਿਰਜ਼ਾ ਨਜਮ ਉਲ ਹਸਨ (ਡਰਾਇੰਗ ਮਾਸਟਰ) ਅਬਦੁੱਲ ਸੱਤਾਰ (ਡੀਪੀ) ਮਾਸਟਰ ਨਈਮ ਖਾਨ (ਮੈਥ), ਮਾਸਟਰ ਮੁਹੰਮਦ ਅਨਵਰ (ਸਾਇੰਸ) ਆਦਿ ਸਨ। 
 
ਇਸ ਤੋਂ ਇਲਾਵਾ ਪੀਅਨ ਅੱਲ੍ਹਾਮਾ, ਜਦੋਂ ਕੋਈ ਹੈੱਡਮਾਸਟਰ ਦਾ ਆਰਡਰ ਲੈ ਕੇ ਕਲਾਸ ਵਿਚ ਆਉਂਦੇ ਤਾਂ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਇੱਕ ਵੱਖਰੀ ਕਿਸਮ ਦੀ ਚਮਕ ਆ ਜਾਣੀ, ਕਿਉਂਕਿ ਉਹ ਅਕਸਰ ਦੂਜੇ ਦਿਨ ਛੁੱਟੀ ਹੋਣ ਦੀ ਖ਼ਬਰ ਦੇ ਕੇ ਜਾਂਦੇ ਸਨ ਤੇ ਨਾਲ ਹੀ ਉਹ ਸਕੂਲ ਦੀ ਘੰਟੀ ਵਜਾਉਣ ਦੀ ਜਿੰਮੇਵਾਰੀ ਨਿਭਾਇਆ ਕਰਦੇ ਸਨ (ਘੰਟੀ :ਇੱਕ ਗਾਡਰ ਦਾ ਡੇਢ ਕੁ ਫੁੱਟ ਟੋਟਾ ਸੀ, ਜੋ ਨਿੰਮ ਦੇ ਦਰਖਤ ਦੀ ਵੱਡੀ ਗੇਲੀ ਨਾਲ ਟੰਗਿਆ ਹੁੰਦਾ ਸੀ।) ਉਨ੍ਹਾਂ ਦਾ ਪੁੱਤਰ ਸ਼ੁਜਾ ਤੇ ਅਲੀ ਸਰਵਤ ਮੇਰੇ ਵਧੀਆ ਮਿੱਤਰ ਸਨ।

ਸਕੂਲ 'ਚ ਝਾੜੂ ਆਦਿ ਲਾਉਣ ਦਾ ਕਾਰਜ ਸਵੀਪਰ ਬਨਾਰਸੀ ਦਾਸ ਤੇ ਉਸ ਦੀ ਪਤਨੀ ਕਰਿਆ ਕਰਦੇ ਸਨ। ਮੇਰੇ ਨਾਲ ਜੋ ਸਹਿ-ਪਾਠੀ ਸਨ, ਉਨ੍ਹਾਂ ਵਿਚ ਅਲੀ ਸਰਵਤ, ਗ਼ੁਲਾਮ ਅਲੀ, ਨਵਾਬ ਅਲੀ, ਲਿਆਕਤ ਅਲੀ, ਜਹੂਰ ਅਹਿਮਦ ਚੌਹਾਨ, ਇਸਮਾਈਲ (ਸੀਲਾ) ਮੁਮਤਾਜ਼ ਟੋਨੀ, ਮੁਹੰਮਦ ਨਜ਼ੀਰ (ਜਿਸ ਨੂੰ ਅਸੀਂ ਐਮ ਐਲ ਏ) ਤਾਹਿਰ, ਅਮਜਦ ਅਲੀ, ਅਨੀਸ, ਸ਼ਾਹਿਦ ਪਰਵੇਜ਼ ਆਦਿ। ਅੱਜ ਜਿਵੇਂ ਹੀ ਮੈਂ ਸਕੂਲ ਦੀਆਂ ਪਿਛਲੀਆਂ ਯਾਦਾਂ ਦਿਮਾਗ ਦੇ ਬੂਹੇ ਤੇ ਦਸਤਕ ਦਿੰਦੀਆਂ ਹਨ ਤਾਂ ਸਕੂਲ ਵਿੱਚ ਬਿਤਾਏ ਉਹ ਸੁਨਹਿਰੇ ਦਿਨਾਂ ਦੀ ਝਾਕੀ ਜਿਵੇਂ ਇੱਕ ਫਿਲਮ ਵਾਂਗ ਘੁੰਮ ਜਾਂਦੀ ਹੈ।

ਮੈਨੂੰ ਯਾਦ ਹੈ ਕਿ ਇੱਕ ਵਾਰ ਮੈਂ ਅਤੇ ਗ਼ੁਲਾਮ ਅਲੀ ਆਦਿ ਮਲੇਰਕੋਟਲਾ ਦੇ ਜ਼ਾਕਿਰ ਹੁਸੈਨ ਸਟੇਡੀਅਮ ਵਿਖੇ 15 ਅਗਸਤ 1988 ਮੌਕੇ "ਮੇਰਾ ਵਤਨ ਵਹੀ ਹੈ" ਤਰਾਨਾ ਗਰੁੱਪ ਦੀ ਸ਼ਕਲ ਵਿੱਚ ਪੜ੍ਹ ਕੇ ਆਏ ਸਾਂ, ਉਸ ਸਮੇਂ ਤਹਿਸੀਲ ਮਲੇਰਕੋਟਲਾ ਵਲੋਂ ਦਿੱਤਾ ਪ੍ਰਮਾਣ ਪੱਤਰ ਅੱਜ ਵੀ ਮੇਰੇ ਪਾਸ ਸਾਂਭਿਆ ਪਿਆ ਹੈ। ਉਸ ਤੋਂ ਬਾਅਦ ਕਾਲਜ ਪੱਧਰ, ਜ਼ਿਲ੍ਹਾ ਪੱਧਰ ਅਤੇ ਐੱਨ.ਸੀ.ਈ.ਆਰ.ਟੀ. ਨਵੀਂ ਦਿੱਲੀ, ਕਲਮ ਪੰਜਾਬ ਦੀ ਵਲੋਂ ਬਹੁਤ ਸਾਰੇ ਸਨਮਾਨ ਪੱਤਰ ਮਿਲ ਚੁੱਕੇ ਹਨ ਪਰ ਸਕੂਲ ਪੱਧਰ 'ਤੇ ਮਿਲੇ ਉਸ ਪੱਤਰ ਦਾ ਇਸ ਦਿਲ ਵਿੱਚ ਇੱਕ ਵੱਖਰਾ ਹੀ ਸਥਾਨ ਹੈ। ਅੱਜ ਮੈਂ ਬਹੁਤ ਸਾਰੇ ਵਾਰਤਕ ਲੇਖ ਲਿਖਦਾ ਹਾਂ ਕਈ ਵਾਰ ਲਿਖਦੇ ਸਮੇਂ ਮੇਰੀ ਵਾਰਤਕ ਮੇਰੇ ਇਸਲਾਮੀਆ ਸਕੂਲ ਵਿਚ ਪੜ੍ਹਾਈ ਕਰਨ ਦੇ ਦਿਨਾਂ ਦਾ ਜ਼ਿਕਰ ਆਪ ਮੁਹਾਰੇ ਹੀ ਆ ਜਾਂਦਾ ਹੈ। 

PunjabKesari

ਇਸੇ ਪ੍ਰਕਾਰ ਜਦੋਂ ਸਕੂਲ ਵਿੱਚ ਸਾਲਾਨਾ ਨਤੀਜੇ ਦਾ ਐਲਾਨ ਹੋਣਾ ਉਸ ਦਿਨ ਬੱਚਿਆਂ ਨੇ ਸਪੈਸ਼ਲ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਤੇ ਗੇਂਦਾਂ ਗੁਲਾਬ ਆਦਿ ਫੁੱਲਾਂ ਦੀਆਂ ਪੰਖੜੀਆਂ ਲੈ ਕੇ ਆਉਣੀਆਂ ਅਤੇ ਜਦੋਂ ਹੈਡਮਾਸਟਰ ਬਸ਼ੀਰ ਸਾਹਿਬ ਨੇ ਸਕੂਲ ਦਾ ਨਤੀਜਾ ਮੁਕੰਮਲ ਰੂਪ ਵਿੱਚ ਘੋਸ਼ਿਤ ਕਰ ਦੇਣਾ ਤਾਂ ਵਿਦਿਆਰਥੀਆਂ ਨੇ  ਫੁੱਲਾਂ ਇਕ ਪ੍ਰਕਾਰ ਵਰਖਾ ਕਰ ਦੇਣੀ। ਸੱਚਮੁੱਚ ਉਹ ਬਹੁਤ ਹੀ ਸਾਦਗੀ ਭਰੇ ਤੇ ਸੁਖਦ ਦਿਨ ਸਨ ਜਿਨ੍ਹਾਂ ਨੂੰ ਚੇਤੇ ਕਰ ਅੱਜ ਵੀ ਜਿਵੇਂ ਦਿਲ ਨੂੰ ਅੰਤਾਂ ਦਾ ਸਕੂਨ ਮਿਲਦਾ ਹੈ। ਅੱਜ ਵੀ ਜਦੋਂ ਕਦੀ ਮੈਂ ਆਪਣੇ ਬੱਚਿਆਂ ਨਾਲ ਸਕੂਲ ਦੇ ਮੂਹਰੇ ਦੀ ਨਿਕਲਾਂ ਤਾਂ ਮੈਂ ਉਨ੍ਹਾਂ ਨੂੰ ਇਹ ਦੱਸਦਿਆਂ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਇਸ ਸਕੂਲ ਵਿਚ ਪੜ੍ਹਿਆ ਹਾਂ। 
ਅਖੀਰ ਰੱਬ ਅੱਗੇ ਇਹੋ ਦੁਆ ਹੈ ਕਿ ਮੇਰਾ ਇਹ ਸਕੂਲ ਇਸੇ ਤਰ੍ਹਾਂ ਵਿਦਿਆ ਦਾ ਚਾਨਣ ਮੁਨਾਰਾ ਬਣਿਆ ਰਹੇ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਹੋਰ ਵਿਦਿਅਕ ਖੇਤਰ ਵਿੱਚ ਪੁਲਾਂਘਾਂ ਪੁੱਟੇ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ... 

... ਆਮੀਨ ਸੁਮਾ ਆਮੀਨ... 

ਫੋਟੋ ਕੈਪਸ਼ਨ: ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਦੀ ਫੋਟੋ ਅਤੇ ਹੇਠਾਂ ਲੇਖਕ ਮੁਹੰਮਦ ਅੱਬਾਸ ਧਾਲੀਵਾਲ ਆਪਣੀ ਸਹਿ-ਭਾਗੀਆਂ ਨਾਲ ਸੁਤੰਤਰਤਾ ਦਿਵਸ ਦੇ ਸਮਾਗਮ ਦੌਰਾਨ ਦੇਸ਼ ਭਗਤੀ ਤਰਾਨਾ ਪੇਸ਼ ਕਰਦੇ ਹੋਏ। 

ਲੇਖਕ :ਮੁਹੰਮਦ ਅੱਬਾਸ ਧਾਲੀਵਾਲ 
ਮਲੇਰਕੋਟਲਾ। 
ਸੰਪਰਕ :9855259650

  • Islamia school
  • student life
  • memories
  • talks
  • ਇਸਲਾਮੀਆ ਸਕੂਲ
  • ਵਿਦਿਆਰਥੀ ਜੀਵਨ
  • ਯਾਦਾਂ
  • ਬਾਤਾਂ

ਜਦੋਂ ਮੈਂ ਸਰਕਾਰੀ ਕਾਲਜ ਕਰਮਸਰ ਵੇਖਿਆ...!

NEXT STORY

Stories You May Like

    • punjab weather big forecast till september 3
      Weather ਅਪਡੇਟ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, 3 ਸਤੰਬਰ ਤੱਕ...
    • hungama during a party at hotel meriton  jalandhar
      ਵਿਵਾਦਾਂ 'ਚ ਘਿਰਿਆ ਜਲੰਧਰ ਦਾ ਮਸ਼ਹੂਰ ਹੋਟਲ! ਪਾਰਟੀ ਦੌਰਾਨ ਖ਼ੂਨੀ ਝੜਪ, ਮਹਿਲਾ...
    • major crime incident in jalandhar
      ਜਲੰਧਰ 'ਚ ਵੱਡੀ ਵਾਰਦਾਤ! ਨੂੰਹ-ਪੁੱਤ ਨੇ ਪਿਓ ਦਾ ਕੀਤਾ ਕਤਲ, ਵਜ੍ਹਾ ਕਰੇਗੀ ਹੈਰਾਨ
    • unexpected happened to the girl in jalandhar
      ਕੁੜੀ ਦੀ ਇਕ ਸਾਲ ਤੱਕ ਨੌਜਵਾਨ ਰੋਲ਼ਦਾ ਰਿਹਾ ਪੱਤ! ਭੂਆ ਵੀ ਦਿੰਦੀ ਰਹੀ ਸਾਥ, ਜਦ...
    • special train will run between hazur sahib nanded amritsar from tomorrow
      ਯਾਤਰੀਆਂ ਲਈ Good News! ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਕੱਲ੍ਹ ਤੋਂ...
    • voting for jalandhar gymkhana club elections underway
      ਜਲੰਧਰ ਜਿਮਖਾਨਾ ਕਲੱਬ ਚੋਣਾਂ ਦੀ ਵੋਟਿੰਗ ਜਾਰੀ, ਦੇਰ ਸ਼ਾਮ ਨੂੰ ਆਉਣਗੇ ਨਤੀਜੇ
    • monsoon will be active again in punjab
      ਪੰਜਾਬ 'ਚ 1 ਤੇ 2 ਸਤੰਬਰ ਨੂੰ ਸਰਹੱਦੀ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ,...
    • husband kills wife in jalandhar
      ਪੰਜਾਬ: ਸਹੁਰਿਆਂ ਤੋਂ ਵਾਪਸ ਜਾ ਰਹੇ ਪਤੀ ਨੇ ਰਸਤੇ 'ਚ ਹੀ ਕਤਲ ਕੀਤੀ ਪਤਨੀ! ਫਿਰ...
    Trending
    Ek Nazar
    gas crisis

    ਬੰਗਲਾਦੇਸ਼ 'ਚ ਗੰਭੀਰ ਗੈਸ ਸੰਕਟ ; ਫੈਕਟਰੀਆਂ, ਰਸੋਈ ਅਤੇ ਬਿਜਲੀ ਘਰ ਪ੍ਰਭਾਵਿਤ

    super dam

    ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ ਬਣਿਆ ਗੁਆਂਢੀ ਮੁਲਕ ਦਾ ਇਹ...

    voting for jalandhar gymkhana club elections underway

    ਜਲੰਧਰ ਜਿਮਖਾਨਾ ਕਲੱਬ ਚੋਣਾਂ ਦੀ ਵੋਟਿੰਗ ਜਾਰੀ, ਦੇਰ ਸ਼ਾਮ ਨੂੰ ਆਉਣਗੇ ਨਤੀਜੇ

    sign reading   lake ontario

    ਟਰੰਪ ਨੂੰ ਕਰਾਰਾ ਜਵਾਬ, ਓਨਟਾਰੀਓ ਦੇ ਪ੍ਰੀਮੀਅਰ ਨੇ ਲਗਾਇਆ "ਲੇਕ ਓਨਟਾਰੀਓ" ਲਿਖਿਆ...

    major accident with family returning from dera beas

    ਡੇਰਾ ਬਿਆਸ ਤੋਂ ਪਰਤਦੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ

    bollywood veteran actor gives health update

    ਫ਼ਿਲਮ ਹਿੱਟ ਹੁੰਦਿਆਂ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਦੀ ਵਿਗੜ ਗਈ ਸਿਹਤ ! ਜਾਣੋ...

    famous actress becomes mother gives birth to son

    ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ

    raksha bandhan  bjp leader  police  hospital

    ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ !  UP 'ਚ ਵੱਡੀ ਵਾਰਦਾਤ

    ankit baliyan case

    '4 ਦਿਨਾਂ 'ਚ ਕਾਤਲ ਨਾ ਫੜੇ ਤਾਂ CM ਦੇ ਘਰ ਅੱਗੇ..!', ਗਾਇਕ ਅੰਕਿਤ ਦੀ ਪਤਨੀ ਨੇ...

    accused arrested in delhi

    ਘਰ 'ਚ ਵੜ ਕੇ ਮਾਡਲ ਦਾ ਕਤਲ ਕਰਨ ਵਾਲੇ ਜਿਮ ਟ੍ਰੇਨਰ ਦਾ ਪੁਲਸ ਨੇ ਕਰ'ਤਾ ਐਨਕਾਊਂਟਰ

    famous director arrested

    ਵਿਆਹ ਤੇ ਫਿਲਮਾਂ ਦਾ ਝਾਂਸਾ ਦੇ ਕੇ ਬਣਾਏ ਸਬੰਧ ! ਸ਼ਿਕਾਇਤ ਮਗਰੋਂ ਮਸ਼ਹੂਰ ਡਾਇਰੈਕਟਰ...

    russia ukraine conflict

    ਰੂਸ ਨੇ ਕੀਵ ਸਮੇਤ ਕਈ ਯੂਕਰੇਨੀ ਸ਼ਹਿਰਾਂ 'ਤੇ ਕੀਤੇ ਮਿਜ਼ਾਈਲ ਅਤੇ ਡਰੋਨ ਹਮਲੇ

    xi jinping held meeting

    ਸ਼ੀ ਜਿਨਪਿੰਗ ਨੇ ਨੇਪਾਲ-ਤਿੱਬਤ ਹੜ੍ਹ ਤੋਂ ਬਾਅਦ ਬੁਲਾਈ ਹੰਗਾਮੀ ਮੀਟਿੰਗ

    bus overturns

    ਵਿਆਹ ਸਮਾਗਮ ਲਈ ਲੋਕਾਂ ਨੂੰ ਲਿਜਾ ਰਹੀ ਬੱਸ ਪਲਟੀ, 2 ਦੀ ਮੌਤ ਤੇ ਕਈ ਜ਼ਖਮੀ

    norway  s king harald v passes away

    ਨਾਰਵੇ ਦੇ ਰਾਜਾ ਹੈਰਾਲਡ ਪੰਜਵੇਂ ਦਾ ਦੇਹਾਂਤ, ਪੁੱਤਰ ਨੇ ਸੰਭਾਲੀ ਗੱਦੀ

    vaccination drive launched

    ਈਬੋਲਾ ਪ੍ਰਕੋਪ ਤੋਂ ਬਚਾਅ ਲਈ ਕਾਂਗੋ 'ਚ ਟੀਕਾਕਰਨ ਮੁਹਿੰਮ ਸ਼ੁਰੂ

    student missing

    ਕਵੇਟਾ: 20 ਸਾਲਾ ਵਿਦਿਆਰਥਣ ਸਫੀਆ ਬਲੋਚ ਲਾਪਤਾ, ਪਰਿਵਾਰ ਦਾ ਬੁਰਾ ਹਾਲ

    mecca pact bangladesh

    ਬੰਗਲਾਦੇਸ਼ ਨੂੰ 'ਮੱਕਾ ਸਮਝੌਤੇ' ਤੋਂ ਦੂਰ ਰਹਿਣ ਦੀ ਸਲਾਹ; ਮਾਹਰਾਂ ਨੇ ਗਿਣਾਏ 5...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਨਜ਼ਰੀਆ ਦੀਆਂ ਖਬਰਾਂ
      • australia gives pr to indian cab driver
        ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
      • dubai invite scheme
        'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
      • plane debris found
        74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
      • sylvia yasmine pakistan
        'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
      • company ai and employees
        ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
      • india and european summer
        50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
      • venezuela mother son
        18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
      • village with no crime in 100 years
        100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
      • punjab floods in syllabus
        ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
      • fake books in market
        ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +