ਖੂਨ ਮੂੰਹਾਂ ਚੋਂ ਉੱਗਲੇ ਤੋਪਾਂ ਬੰਬਾਂ ਨੇ
ਮਾਵਾਂ ਦੇ ਪੁੱਤ ਨਿਗਲੇ ਸਦਾ ਹੀ ਜੰਗਾਂ ਨੇ
ਮੀਡੀਆ ਅੱਜ ਕੱਲ ਰੰਡੀਆਂ ਵਾਂਗੂੰ ਵਿਕਦਾ ਏ
ਪੈਸੇ ਲੈ ਕੇ ਅੱਗ ਦੇ ਅੱਖਰ ਲਿਖਦਾ ਏ
ਅਮਨ ਦੀਆਂ ਉਲਝਾਈਆਂ ਇਹਨਾਂ ਨੇ ਤੰਦਾਂ ਨੇ
ਸਦਾ ਤਬਾਹੀਆਂ ਦਿੱਤੀਆਂ, ਮਿੱਤਰੋ, ਜੰਗਾਂ ਨੇ
ਵੋਟਾਂ ਖਾਤਰ fake ਡਰਾਮੇ ਕਰਦੇ ਆ
ਇਹ ਸ਼ਤਰੰਜਾਂ ਖੇਡਣ ਫੌਜੀ ਮਰਦੇ ਆ
ਪੁੱਤ ਮਾਵਾਂ ਦੇ ਡੰਗੇ, ਖੂਨੀ ਦੰਦਾਂ ਨੇ
ਸਦਾ ਤਬਾਹੀਆਂ ਦਿੱਤੀਆਂ, ਮਿੱਤਰੋ ਜੰਗਾਂ ਨੇ
ਇਹਨਾਂ ਲੀਡਰਾਂ ਚੜਦਾ ਲਹਿੰਦਾ ਵੰਡੇ ਸੀ
ਵਿਚ ਚੁਰਾਸੀ ਇਹਨਾਂ ਕਰਾਏ ਦੰਗੇ ਸੀ
ਭਾਈਆਂ ਦੇ ਨਾਲ ਭਾਈ ਲੜਾਤੇ ਵੰਡਾਂ ਨੇ
ਡੂੰਘੇ ਜਖਮ ਲਗਾਤੇ ਮਿੱਤਰੋਂ ਜੰਗਾਂ ਨੇ
ਤੋਪਾਂ ਦੇ ਨਾਲ ਸ਼ਾਂਤ ਸੁਨੇਹੇ, ਘੱਲ ਨਹੀਂ ਹੁੰਦੇ
ਡਾਇਲਾਗ ਦੇ ਬਾਝੋਂ ਮਸਲੇ, ਹੱਲ ਨਹੀਂ ਹੁੰਦੇ
ਡਾਨਸੀਵਾਲੀਆ ਮੁਲਕ ਰੋਲਤੇ ਕੰਗਾਂ ਨੇ
ਮੁਹੱਬਤਾਂ ਵਾਲੇ ਦੀਪ ਬੁਝਾਤੇ ਜੰਗਾਂ ਨੇ
ਕੁਲਵੀਰ ਸਿੰਘ ਡਾਨਸੀਵਾਲ
778 863 2472
ਉਂਗਲੀ ਲਗਾਉਣ ਦੀ ਸਜ਼ਾ
NEXT STORY