Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 01, 2026

    4:53:44 PM

  • the stage in front of raja warring echoed with channi  s slogans

    ਰਾਜਾ ਵੜਿੰਗ ਸਾਹਮਣੇ ਚੰਨੀ ਦੇ ਨਾਅਰਿਆਂ ਨਾਲ...

  • forgot to file your itr  don  t panic  do this quickly

    ਭੁੱਲ ਗਏ ਹੋ ਆਪਣਾ ITR ਫਾਈਲ ਕਰਨਾ? ਘਬਰਾਓ ਨਾ,...

  • sri kartarpur sahib corridor keeping in mind sikh sentiments advocate dhami

    ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਫ਼ੈਸਲਾ ਸਿੱਖ...

  • cwg 2026 indian boxer preeti pawar created history

    CWG 2026: ਭਾਰਤੀ ਮੁੱਕੇਬਾਜ਼ ਪ੍ਰੀਤੀ ਪਵਾਰ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਖਾੜੀ ਦੇਸ਼ਾਂ ਦੇ ਜੰਗ ਦੇ ਨਤੀਜੇ ਅਤੇ ਭਾਰਤ ਦੀ ਸਥਿਤੀ

BLOG News Punjabi(ਬਲਾਗ)

ਖਾੜੀ ਦੇਸ਼ਾਂ ਦੇ ਜੰਗ ਦੇ ਨਤੀਜੇ ਅਤੇ ਭਾਰਤ ਦੀ ਸਥਿਤੀ

  • Edited By Cherry,
  • Updated: 29 Mar, 2026 05:06 PM
Blog
gulf countries   war results and india  s situation
  • Share
    • Facebook
    • Tumblr
    • Linkedin
    • Twitter
  • Comment

ਖਾੜੀ ਦੇਸ਼ਾਂ ਦੀ ਜੰਗ ਦੇ ਭਿਆਨਕ ਸਿੱਟੇ ਨਾ ਸਿਰਫ ਸਬੰਧਤ ਖਿੱਤੇ ਦੇ ਲੋਕਾਂ, ਬਲਕਿ ਸੰਸਾਰ ਦੇ ਸਾਰੇ ਮੁਲਕਾਂ ਦੇ ਲੋਕਾਂ ਨੂੰ ਭੁਗਤਣੇ ਪੈਣੇ ਹਨ। ਇਹ ਵਰਤਾਰਾ ਵੱਡੀ ਪੱਧਰ ’ਤੇ ਸ਼ੁਰੂ ਵੀ ਹੋ ਚੁੱਕਾ ਹੈ। ਅਮਰੀਕਾ-ਇਜ਼ਰਾਈਲ ਨੇ ਬਿਨਾਂ ਕਿਸੇ ਭੜਕਾਹਟ ਜਾਂ ਯੋਗ ਕਾਰਨ ਦੇ ਈਰਾਨ ’ਤੇ ਧਾਵਾ ਬੋਲ ਦਿੱਤਾ ਹੈ। ਜੰਗ ਛੇੜਨ ਦਾ ਬਹਾਨਾ ਬੇਸ਼ੱਕ ਈਰਾਨ ਕੋਲ ਮੌਜੂਦ ਨਿਊਕਲਿਆਈ ਹਥਿਆਰਾਂ ਦੇ ਭੰਡਾਰਾਂ ਤੋਂ ਅਮਰੀਕਾ-ਇਜ਼ਰਾਈਲ ਨੂੰ ਸੰਭਾਵੀ ਖਤਰੇ ਦਾ ਬਣਾਇਆ ਗਿਆ ਹੈ ਪਰ ਹੁਣ ਨਾ ਸਿਰਫ ਸੰਸਾਰ ਭਰ ਦੇ ਲੋਕਾਂ, ਬਲਕਿ ਅਮਰੀਕਾ ਅੰਦਰਲੇ ਰਾਸ਼ਟਰਪਤੀ ਦੇ ਨੇੜਲੇ ਮਿੱਤਰਾਂ ਨੇ ਵੀ ਇਹ ਗੱਲ ਸ਼ਰੇਆਮ ਸਵੀਕਾਰ ਕਰ ਲਈ ਹੈ ਕਿ ਈਰਾਨ ਤੋਂ ਅਮਰੀਕਾ ਨੂੰ ਕੋਈ ਖਤਰਾ ਨਹੀਂ ਸੀ। ਸਭ ਜਾਣਦੇ ਹਨ ਕਿ ਡੋਨਾਲਡ ਟਰੰਪ ਨੇ ਇਹ ਜੰਗ ਆਪਣੇ ਚਹੇਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜ਼ਾਮਿਨ ਨੇਤਨਯਾਹੂ ਦੀਆਂ ਉਤੇਜਨਾ ਭਰੀਆਂ ਸਲਾਹਾਂ ਨਾਲ ਸ਼ੁਰੂ ਕੀਤੀ ਹੈ।’’

ਅਮਰੀਕੀ ਸਦਰ ਦੀਆਂ ਸਭ ਧਮਕੀਆਂ ਦੇ ਬਾਵਜੂਦ ’ਨਾਟੋ’ ਦੇ ਭਾਈਵਾਲ ਦੇਸ਼ਾਂ ਨੇ ਅਮਰੀਕਾ ਦਾ ਸਾਥ ਦੇਣ ਤੇ ਇਸ ਯੁੱਧ ’ਚ ਸ਼ਾਮਿਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਤੋਂ ਵੀ ਅਗਾਂਹ, ਕਮਾਲ ਦੀ ਗੱਲ ਇਹ ਪਤਾ ਲੱਗੀ ਹੈ ਕਿ ਟਰੰਪ ਨੇ ਇਹ ਜੰਗ ਅਮਰੀਕੀ ਪਾਰਲੀਮੈਂਟ ਤੋਂ ਲੋੜੀਂਦੀ ਮਨਜ਼ੂਰੀ ਲੈਣ ਦੀ ਥਾਂ ਆਪਣੇ ਜੁਆਈ, ਧੀ, ਪੁੱਤਰ ਤੇ ਇਕ ਮਿੱਤਰ ਦੀ ਸਲਾਹ ’ਤੇ ਛੇੜੀ ਹੈ। ਜਦੋਂ ਦੁਨੀਆ ਦੇ ਸਭ ਤੋਂ ਤਾਕਤਵਰ ਸਮਝੇ ਜਾਂਦੇ ਦੇਸ਼, ਅਮਰੀਕਾ ਦੀ ਕਮਾਂਡ ਟਰੰਪ ਵਰਗੇ ਮੂਰਖ ਦੇ ਹੱਥ ’ਚ ਹੋਵੇ ਤਾਂ ਸੰਸਾਰ ਦੇ ਲੋਕ ਸ਼ਾਂਤੀ ਨਾਲ ਮਿਲ-ਜੁਲ ਕੇ ਰਹਿਣ ਬਾਰੇ ਕਿਵੇਂ ਸੋਚ ਸਕਦੇ ਹਨ?

ਇਸ ਜੰਗ ਨਾਲ ਸੰਸਾਰ ਭਰ ਦੇ ਦੇਸ਼ਾਂ ਦੀ ਬਹੁ-ਗਿਣਤੀ ਵਸੋਂ ਨੂੰ ਖੁਰਾਕੀ ਵਸਤਾਂ ਦੀ ਭਾਰੀ ਕਮੀ, ਤੇਲ-ਗੈਸ ਤੇ ਇਸ ਨਾਲ ਸਬੰਧਤ ਵਸਤਾਂ ਦੀਆਂ ਕੀਮਤਾਂ ’ਚ ਭਾਰੀ ਵਾਧੇ, ਮਹਿੰਗਾਈ, ਬੇਰੁਜ਼ਗਾਰੀ ਵਰਗੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਹੈ। ਜੰਗ ਕਾਰਨ ਹਜ਼ਾਰਾਂ ਬੇਗੁਨਾਹਾਂ ਦੀਆਂ ਮੌਤਾਂ (ਇਨ੍ਹਾਂ ’ਚ ਈਰਾਨ ਦੇ ਸਕੂਲ ’ਚ ਪੜ੍ਹਨ ਵਾਲੀਆਂ ਸੈਂਕੜੇ ਛੋਟੀਆਂ ਬੱਚੀਆਂ ਵੀ ਸ਼ਾਮਿਲ ਹਨ), ਮਾਨਵੀ ਤੇ ਕੁਦਰਤੀ ਸਰੋਤਾਂ ਦੀ ਭਾਰੀ ਤਬਾਹੀ ਤੇ ਵਾਤਾਵਰਣ ’ਚ ਫੈਲ ਰਹੀਆਂ ਜ਼ਹਿਰਾਂ ਸਮੁੱਚੀ ਮਾਨਵਤਾ ਲਈ ਜੀਅ ਦਾ ਜੰਜਾਲ ਬਣਨਗੀਆਂ। ਇਸ ਜੰਗ ਨੇ ਵਿਸ਼ਵ ਲੋਕਾਈ ਨੂੰ ਅਮਰੀਕਾ-ਇਜ਼ਰਾਈਲ ਜੰਗਬਾਜ਼ ਜੁੰਡਲੀ ਵੱਲੋਂ ਵਿਸ਼ਵ ’ਤੇ ਆਪਣੀ ਚੌਧਰ ਕਾਇਮ ਕਰਨ ਦੀ ’ਦਾਨਵੀ ਭੁੱਖ ਦੇ ਦਰਸ਼ਨ’ ਕਰਵਾਏ ਹਨ।

ਇਸ ਜੰਗ ਨੇ ਭਾਰਤ ਦੀ ਮੋਦੀ ਸਰਕਾਰ ਵੱਲੋਂ ਅਮਰੀਕੀ ਸਾਮਰਾਜ ਨਾਲ ਪਾਈਆਂ ਯੁੱਧਨੀਤਕ ਸਾਂਝਾਂ ਦੇ ਸਿੱਟੇ ਵਜੋਂ ਅਪਣਾਈ ਅਜੋਕੀ ਵਿਦੇਸ਼ ਨੀਤੀ ਦਾ ਸੰਸਾਰ ਭਰ ’ਚ ਦੀਵਾਲਾ ਹੀ ਕੱਢ ਕੇ ਰੱਖ ਦਿੱਤਾ ਹੈ। ਭਾਰਤ ਨੇ ਦੋ ਫੌਜੀ ਗੁੱਟਾਂ (‘ਨਾਟੋ’ ਤੇ ’ਵਾਰਸਾ’) ਤੋਂ ਅਲੱਗ ਰਹਿ ਕੇ ਗੁੱਟ ਨਿਰਲੇਪ ਦੇਸ਼ਾਂ ਦਾ ਸਾਂਝਾ ਮੰਚ ਖੜ੍ਹਾ ਕਰਨ ’ਚ ਵਡਮੁੱਲਾ ਯੋਗਦਾਨ ਪਾਇਆ ਸੀ। ਗੁੱਟ ਨਿਰਲੇਪ ਦੇਸ਼ਾਂ ਨੇ ਹਮੇਸ਼ਾ ਕੌਮੀ ਆਜ਼ਾਦੀ ਦੀਆਂ ਲਹਿਰਾਂ ਦੀ ਹਮਾਇਤ ਤੇ ਸਾਮਰਾਜੀ ਤਾਕਤਾਂ ਵੱਲੋਂ ਕਿਸੇ ਵੀ ਦੇਸ਼ ਵਿਰੁੱਧ ਕੀਤੀਆਂ ਧਾੜਵੀਆਂ ਕਾਰਵਾਈਆਂ ਦਾ ਡਟਵਾਂ ਵਿਰੋਧ ਕੀਤਾ ਹੈ। ਪ੍ਰੰਤੂ ਹੁਣ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ’ਤੇ ਜਿਹੜਾ ਹਮਲਾ ਕੀਤਾ ਹੈ, ਉਸ ’ਚ ਭਾਰਤ ਨੇ ਡਟ ਕੇ ਈਰਾਨ ਸੰਗ ਖੜ੍ਹਨ ਦੀ ਥਾਂ ਅਮਰੀਕਾ-ਇਜ਼ਰਾਈਲ ਜੰਗਬਾਜ਼ ਜੁੰਡਲੀ ਦਾ ਪੱਖ ਪੂਰਿਆ ਹੈ।

ਡੋਨਾਲਡ ਟਰੰਪ ਨੇ ਪਿਛਲੇ ਸਮੇਂ ’ਚ ਪ੍ਰਧਾਨ ਮੰਤਰੀ ਮੋਦੀ ਤੇ ਭਾਰਤ ਦੇ ਲੋਕਾਂ ਦੀ ਐਸੀ ਖਿੱਲੀ ਉਡਾਈ ਹੈ, ਜਿਸਨੂੰ ਕੋਈ ਵੀ ਸਵੈ-ਮਾਨ ਵਾਲਾ ਆਜ਼ਾਦ ਦੇਸ਼ ਕਤਈ ਬਰਦਾਸ਼ਤ ਨਹੀਂ ਕਰ ਸਕਦਾ। ਜੰਮੂ-ਕਸ਼ਮੀਰ ਸੂਬੇ ਦੇ ਪਹਿਲਗਾਮ ਵਿਖੇ ਵਾਪਰੀ ਬਹੁਤ ਹੀ ਦੁਖਦਾਈ ਘਟਨਾ, ਜਿਸ ’ਚ ਸਰਹੱਦ ਪਾਰੋਂ ਆਏ ਅੱਤਵਾਦੀਆਂ ਨੇ 19 ਭਾਰਤੀ ਨਾਗਰਿਕ ਸ਼ਹੀਦ ਕਰ ਦਿੱਤੇ ਸਨ, ਤੋਂ ਪਿਛੋਂ ਭਾਰਤ ਵਲੋਂ ਪਾਕਿਸਤਾਨ ਵਿਰੁੱਧ ਕੀਤੀ ਗਈ ਸੀਮਤ ਫੌਜੀ ਕਾਰਵਾਈ ਰੋਕਣ ਦਾ ਸਿਹਰਾ ਟਰੰਪ ਸਾਹਿਬ ਨੇ ਵਾਰ-ਵਾਰ ਆਪਣੇ ਸਿਰ ਸਜਾਉਣ ਦਾ ਖੂਬ ਸੁਆਂਗ ਰਚਿਆ ਹੈ। ਇਸ ਨਾਲ ਸੰਸਾਰ ਭਰ ’ਚ ਭਾਰਤੀ ਰਾਜ ਨੇਤਾਵਾਂ ਦੀ ਨਪੁੰਸਕ ਰਾਜਨੀਤੀ ਵੀ ਬੇਪਰਦ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਟਰੰਪ ਦੇ ਇਨ੍ਹਾਂ ਹੱਤਕ ਭਰੇ ਬਿਆਨਾਂ ਖਿਲਾਫ ਆਪਣੀ ਜ਼ੁਬਾਨ ’ਚੋਂ ਇਕ ਸ਼ਬਦ ਤੱਕ ਵੀ ਨਹੀਂ ਬੋਲਿਆ।

ਭਾਰਤ ਦੇ ਸੱਦੇ ’ਤੇ ਨੇਵੀ ਦੀਆਂ ਮਸ਼ਕਾਂ ਦੇ ਆਯੋਜਨ ’ਚ ਹਿੱਸਾ ਲੈਣ ਆਏ ਈਰਾਨ ਦੇ ਸਮੁੰਦਰੀ ਜਹਾਜ਼ ’ਚ ਸਵਾਰ 97 ਸੈਨਿਕਾਂ ਨੂੰ ਅਮਰੀਕੀ ਸੈਨਾਵਾਂ ਵੱਲੋਂ ਹਮਲਾ ਕਰ ਕੇ ਉਦੋਂ ਮਾਰ ਦਿੱਤਾ ਗਿਆ, ਜਦੋਂ ਉਹ ਆਪਣੇ ਦੇਸ਼ ਈਰਾਨ ਨੂੰ ਵਾਪਸ ਪਰਤ ਰਹੇ ਸਨ। ਅਮਰੀਕਾ ਦੀ ਇਸ ਅਤੀ ਨਿੰਦਣਯੋਗ ਕਾਰਵਾਈ ਦੀ ਨਿਖੇਧੀ ਕਰਨੀ ਤਾਂ ਦੂਰ ਭਾਰਤ ਵਲੋਂ ਜਹਾਜ਼ਿਆਂ ਦੀ ਮੌਤ ’ਤੇ ਸ਼ੋਕ ਦਾ ਰਸਮੀ ਪ੍ਰਗਟਾਵਾ ਤੱਕ ਵੀ ਨਾ ਕੀਤਾ ਗਿਆ।

ਅਮਰੀਕਾ ਨਾਲ ਮੋਦੀ ਸਰਕਾਰ ਦੀ ਦੋਸਤੀ ਦਾ ‘ਨਤੀਜਾ’ ਭਾਰਤ-ਅਮਰੀਕਾ ਦਰਮਿਆਨ ਹੋਣ ਵਾਲੇ ‘ਮੁਕਤ ਵਪਾਰ ਸਮਝੌਤੇ’ ਅੰਦਰ ਭਾਰਤ ਲਈ ਕਈ ਅਣਸੁਖਾਵੀਆਂ ਸ਼ਰਤਾਂ ਸਵੀਕਾਰ ਕੀਤੇ ਜਾਣ ਦੇ ਭਿਆਨਕ ਸਿੱਟੇ ਭਾਰਤ ਦੇ ਕਿਸਾਨਾਂ, ਛੋਟੇ ਤੇ ਦਰਮਿਆਨੇ ਦਰਜੇ ਦੇ ਸਨਅਤਕਾਰਾਂ ਤੇ ਵਪਾਰੀਆਂ ਦੀ ਤਬਾਹੀ ਦੇ ਰੂਪ ’ਚ ਸਾਹਮਣੇ ਆਉਣ ਵਾਲੇ ਹਨ। ਅਜੇ ਇਸ ਸਮਝੌਤੇ ਦਾ ਸਿਰਫ ਚੌਖਟਾ ਹੀ ਤਿਆਰ ਕੀਤਾ ਗਿਆ ਹੈ, ਜਿਸ ਤੋਂ ਇਹ ਸਪੱਸ਼ਟ ਹੈ ਕਿ ਅਮਰੀਕਾ ਆਪਣੇ ਕਿਸਾਨਾਂ ਨੂੰ ਭਾਰੀ ਸਬਸਿਡੀ ਦੇ ਕੇ ਤਿਆਰ ਕੀਤੀਆਂ ਖੇਤੀ ਵਸਤਾਂ ਜਿਵੇਂ ਮੱਕੀ, ਸੋਇਆਬੀਨ ਦਾ ਤੇਲ, ਫਲ, ਸੁੱਕੇ ਮੇਵੇ ਆਦਿ ਭਾਰਤੀ ਮੰਡੀ ’ਚ ਉਤਾਰ ਕੇ ਸਾਡੀ ਕਿਸਾਨੀ ਨੂੰ ਖੇਤੀਬਾੜੀ ’ਚੋਂ ਬਾਹਰ ਕੱਢ ਦੇਣ ਦੀਆਂ ਤਿਆਰੀਆਂ ਕਰੀ ਬੈਠਾ ਹੈ।

ਸਾਡਾ ਦੇਸ਼ ਸਾਮਰਾਜੀ ਗੁਲਾਮੀ ਦੇ, ‘ਨਵਬਸਤੀਵਾਦੀ’ ਦੌਰ ’ਚ ਪੁੱਜਣ ਜਾ ਰਿਹਾ ਹੈ, ਜਿੱਥੇ ਸਰਕਾਰ ਤਾਂ ਭਾਰਤੀ ਲੋਕਾਂ ਦੀ ਹੀ ਹੋਵੇਗੀ, ਪ੍ਰੰਤੂ ਆਰਥਿਕ ਨੀਤੀਆਂ, ਵਪਾਰਕ, ਰਾਜਸੀ ਫੈਸਲੇ ਅਮਰੀਕਾ ਦੀ ਮਨਜ਼ੂਰੀ ਨਾਲ ਹੀ ਲਏ ਜਾਣਗੇ। ਇਸ ਦੀ ਤਾਜ਼ਾ ਮਿਸਾਲ ਖਾੜੀ ਜੰਗ ਦੌਰਾਨ ਊਰਜਾ ਦੀ ਕਮੀ ਦੇ ਮੱਦੇਨਜ਼ਰ ਅਮਰੀਕਾ ਵਲੋਂ ਬੜੇ ਹੰਕਾਰੀ ਢੰਗ ਨਾਲ ਭਾਰਤ ਨੂੰ ਸਿਰਫ 30 ਦਿਨਾਂ ਲਈ ਰੂਸ ਤੋਂ ਤੇਲ ਖਰੀਦਣ ਦੀ ਇਜ਼ਾਜ਼ਤ ਦਿੱਤੇ ਜਾਣ ਤੋਂ ਮਿਲਦੀ ਹੈ,

ਫਿਕਰਮੰਦੀ ਇਸ ਗੱਲ ਦੀ ਹੈ ਕਿ ਭਾਰਤ ਨੂੰ ਸਾਮਰਾਜੀ ਦੇਸ਼ ਅਮਰੀਕਾ ਤੇ ਇਸਦੇ ਭਾਈਵਾਲਾਂ ਵੱਲੋਂ ਆਰਥਿਕ ਤੇ ਰਾਜਨੀਤਕ ‘ਚੱਕਰਵਿਊ’ ’ਚੋਂ ਬਾਹਰ ਕੱਢਣ ਵਾਸਤੇ ਸਾਨੂੰ ਆਜ਼ਾਦੀ ਦੀ ਇਕ ਹੋਰ ਜੰਗ ਲੜਨੀ ਪੈ ਸਕਦੀ ਹੈ। ਇਹ ਜੰਗ 1947 ’ਚ ਪ੍ਰਾਪਤ ਕੀਤੀ ਆਜ਼ਾਦੀ ਲਈ ਲੜੇ ਲੰਬੇ ਕੌਮੀ ਮੁਕਤੀ ਸੰਗਰਾਮ ਨਾਲੋਂ ਕਿਤੇ ਜ਼ਿਆਦਾ ਕਠਿਨ ਤੇ ਖਤਰਨਾਕ ਹੋਵੇਗੀ।

- ਮੰਗਤ ਰਾਮ ਪਾਸਲਾ

  • Gulf countries
  • war
  • India situation
  • india

ਈਰਾਨ ’ਤੇ ਟਰੰਪ ਦੇ ਐਲਾਨ ਨੂੰ ਕਿਵੇਂ ਲਈਏ

NEXT STORY

Stories You May Like

  • channi  s change of tune
    ਚੰਨੀ ਦੇ ਬਦਲੇ ਸੁਰ: ਦਿੱਲੀ ਦੀ ਮੈਰਾਥਨ ਮੀਟਿੰਗ ਮਗਰੋਂ ਵਫ਼ਾਦਾਰੀ ਦੇ ਦਾਅਵੇ, ਕੀ ਸ਼ਾਂਤ ਹੋ ਗਈ ਵੱਕਾਰ ਦੀ ਜੰਗ?
  • 1340 indians gulf countries ministry of external affairs
    1340 ਭਾਰਤੀਆਂ ਨੇ ਖਾੜੀ ਦੇਸ਼ਾਂ 'ਚ ਚੁੱਕਿਆ ਖੌਫਨਾਕ ਕਦਮ! ਵਿਦੇਸ਼ ਮੰਤਰਾਲੇ ਦੇ ਅੰਕੜਿਆ ਨੇ ਉਡਾਏ ਹੋਸ਼
  • war between india and pakistan stopped with threat of tariffs
    ਟੈਰਿਫ ਦੀ ਧਮਕੀ ਨਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੁਕਵਾਈ : ਟਰੰਪ
  • china taiwan escalation
    ਮਿਡਲ ਈਸਟ ਜੰਗ ਦੌਰਾਨ ਇਨ੍ਹਾਂ ਦੇਸ਼ਾਂ ਵਿਚਾਲੇ ਵਧਿਆ ਤਣਾਅ ! ਦੇਖੇ ਗਏ ਜੰਗੀ ਜਹਾਜ਼
  • pojk  crackdown  protesters
    PoJK: ਅੰਦੋਲਨ ਵਿੱਚ ਬਦਲ ਰਹੀ ਦਹਾਕਿਆਂ ਦੀ ਅਣਗਹਿਲੀ, ਕੀ ਹੈ ਆਰਥਿਕਤਾ ਦੀ ਸਥਿਤੀ
  • india new zealand wool cooperation gets new boost with india tax 2026
    ਭਾਰਤ ਟੈਕਸ 2026 ਨਾਲ ਭਾਰਤ-ਨਿਊਜ਼ੀਲੈਂਡ ਦੇ ਉੱਨ ਖੇਤਰ ’ਚ ਸਹਿਯੋਗ ਨੂੰ ਮਿਲੀ ਨਵੀਂ ਮਜ਼ਬੂਤੀ: RC Khanna
  • america imposed 10  tariff on 17 countries including india
    ਅਮਰੀਕਾ ਨੇ ਭਾਰਤ ਸਮੇਤ 17 ਦੇਸ਼ਾਂ 'ਤੇ ਲਾਇਆ 10% ਟੈਰਿਫ, ਪਾਕਿਸਤਾਨ ਤੇ ਬੰਗਲਾਦੇਸ਼ ਵੀ ਨਾ ਬਚਿਆ
  • credit card spending crosses 2 lakh crore  hdfc  sbi cards lead
    ਜੂਨ 'ਚ ਕ੍ਰੈਡਿਟ ਕਾਰਡ ਖਰਚ 2 ਲੱਖ ਕਰੋੜ ਦੇ ਪਾਰ, HDFC ਅਤੇ SBI ਕਾਰਡ ਸਭ ਤੋਂ ਅੱਗੇ
  • major accident happened to a person suddenly talking on mobile jalandhar
    ਜਲੰਧਰ: ਮੋਬਾਇਲ 'ਤੇ ਗੱਲ ਕਰਦੇ ਅਚਾਨਕ ਵਿਅਕਤੀ ਨਾਲ ਵਾਪਰਿਆ ਵੱਡਾ ਹਾਦਸਾ, ਮਿਲੀ...
  • a speeding car ran over laborers sitting by the roadside
    ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ! ਸੜਕ ਕਿਨਾਰੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ
  • police raid at royal spa center in jalandhar 3 young women and a man arrested
    ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪੈ ਗਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ ਉੱਡੇ...
  • gymkhana elections jalandhar
    ਪਿਛਲੀਆਂ ਜਿਮਖਾਨਾ ਚੋਣਾਂ ’ਚ ਪਾਵਰ ਦਾ ਡਟ ਕੇ ਮੁਕਾਬਲਾ ਕਰਨ ਵਾਲਾ ਪ੍ਰੋਗਰੈਸਿਵ...
  • punjab governor gulab chand kataria interview
    ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਨ ਅੰਦੋਲਨ ਸਣੇ ਕਿੱਤਾਮੁਖੀ ਸਿੱਖਿਆ ਦੀ...
  • big action in punjab hi tech knock off racket running from bhiwani busted
    ਪੰਜਾਬ 'ਚ ਵੱਡੀ ਕਾਰਵਾਈ! ਭਿਵਾਨੀ ਤੋਂ ਚੱਲ ਰਹੇ 'ਹਾਈਟੈੱਕ ਨਕਲ ਰੈਕੇਟ' ਦਾ...
  • big success of jalandhar police
    ਜਲੰਧਰ ਪੁਲਸ ਦੀ ਵੱਡੀ ਸਫਲਤਾ, ਆਟੋ ਸਵਾਰ ਔਰਤ ਦਾ ਪਰਸ ਲੁੱਟਣ ਵਾਲੇ 2 ਸਕੇ ਭਰਾ...
  • work to implement intelligent traffic management  in the city
    ਸ਼ਹਿਰ ’ਚ 14 ਕਰੋੜ ਨਾਲ ਸ਼ੁਰੂ ਹੋਇਆ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਾਗੂ...
Trending
Ek Nazar
abandoned at an orphanage at birth she later became the tragedy queen

ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ...

biker and content creator

ਬਾਈਕਰ ਤੇ ਕੰਟੈਂਟ ਕ੍ਰਿਏਟਰ ਦੀ ਸੜਕ ਹਾਦਸੇ 'ਚ ਮੌਤ, ਜਿਸ ਬਾਈਕ ਨਾਲ ਕਮਾਇਆ ਨਾਮ...

major accident happened to a person suddenly talking on mobile jalandhar

ਜਲੰਧਰ: ਮੋਬਾਇਲ 'ਤੇ ਗੱਲ ਕਰਦੇ ਅਚਾਨਕ ਵਿਅਕਤੀ ਨਾਲ ਵਾਪਰਿਆ ਵੱਡਾ ਹਾਦਸਾ, ਮਿਲੀ...

a speeding car ran over laborers sitting by the roadside

ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ! ਸੜਕ ਕਿਨਾਰੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ

this bollywood star became   vibhishan   in   ramayana

'ਰਾਮਾਇਣ' 'ਚ 'ਵਿਭੀਸ਼ਨ' ਬਣਿਆ ਇਹ ਬਾਲੀਵੁੱਡ ਸਟਾਰ, ਨਹੀਂ ਲਿਆ ਇੱਕ ਵੀ...

60 000 migrants crossed into spanish territory of ceuta

ਸਪੇਨ 'ਚ 60,000 ਤੋਂ ਵੱਧ ਪ੍ਰਵਾਸੀਆਂ ਨੇ ਕੀਤੀ ਘੁਸਪੈਠ, ਬਾਰਡਰ 'ਤੇ ਫੌਜ ਨੇ...

petrol diesel  price

ਕਟੌਤੀ ਦੇ ਨਾਂ 'ਤੇ ਮਜ਼ਾਕ, 12 ਪੈਸੇ ਸਸਤਾ ਹੋਇਆ ਪੈਟਰੋਲ, ਪਾਕਿ ਸਰਕਾਰ ਦੀ...

heavy rains alert

ਪਹਿਲੀ ਅਗਸਤ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ

coal miine iincident

ਪਾਕਿਸਤਾਨ 'ਚ ਕੋਲਾ ਖਾਨ 'ਚ ਧਮਾਕਾ ; 34 ਮਜ਼ਦੂਰਾਂ ਦੀ ਮੌਤ, ਬਚਾਅ ਕਾਰਜ ਜਾਰੀ

mountaineers missing

ਪਾਕਿਸਤਾਨ 'ਚ ਬਰਫ਼ ਖਿਸਕਣ ਤੋਂ ਬਾਅਦ 10 ਲਾਪਤਾ ਪਰਬਤਾਰੋਹੀਆਂ 'ਚੋਂ ਚਾਰ ਦੀਆਂ...

hollywood film grosses rs 72 crore on its first day of release in india

ਹਾਲੀਵੁੱਡ ਫਿਲਮ ਦਾ ਭਾਰਤ 'ਚ ਧਮਾਕਾ, ਰਿਲੀਜ਼ ਦੇ ਪਹਿਲੇ ਹੀ ਦਿਨ ਛਾਪ'ਤੇ 72...

agreement signed

ਭਾਰਤ ਅਤੇ ਭੂਟਾਨ ਨੇ 4,000 ਕਰੋੜ ਰੁਪਏ ਦੀ ਕਰਜ਼ਾ ਸਹੂਲਤ ਲਈ ਸਮਝੌਤੇ 'ਤੇ ਕੀਤੇ...

salman khan got injections in his head to look handsome and youthful

ਸੁੰਦਰ ਤੇ ਜਵਾਨ ਦਿਸਣ ਲਈ ਸਲਮਾਨ ਖਾਨ ਨੇ ਸਿਰ 'ਚ ਲਗਵਾਏ ਇੰਜੈਕਸ਼ਨ ! ਵੱਡਾ ਖੁਲਾਸਾ

situation in pok

PoK 'ਚ ਹਾਲਾਤ ਬਦਤਰ; ਪਾਕਿਸਤਾਨ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉਤਰੇ ਲੋਕ

child missing in dera baba nanak

ਡੇਰਾ ਬਾਬਾ ਨਾਨਕ ’ਚ ਬੱਚਾ ਲਾਪਤਾ, ਸਕੂਲ ਤੋਂ ਨਹੀਂ ਪਰਤਿਆ ਘਰ

water crisis

ਪਾਕਿਸਤਾਨ 'ਚ ਪਾਣੀ ਦਾ ਅਸਲ ਸੰਕਟ ਦਰਿਆਵਾਂ ਦੀ ਬਜਾਏ 'ਜ਼ਮੀਨ ਹੇਠਾਂ'

international mountaineers missing

ਪਾਕਿਸਤਾਨ: ਬ੍ਰੌਡ ਪੀਕ 'ਤੇ ਬਰਫ਼ ਦੇ ਤੋਦੇ ਡਿੱਗਣ ਤੋਂ ਬਾਅਦ 10 ਅੰਤਰਰਾਸ਼ਟਰੀ...

famous youtuber

ਮਸ਼ਹੂਰ Youtuber ਦੀ 27 ਸਾਲ ਉਮਰ 'ਚ ਮੌਤ, ਜਾਰਜੀਆ 'ਚ ਹੋਟਲ ਦੇ ਕਮਰੇ 'ਚੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • synthesis of folk culture and slang
      ਲੋਕ ਸੰਸਕ੍ਰਿਤੀ ਅਤੇ ਗਾਲ੍ਹਾਂ ਦਾ ਤਾਲਮੇਲ
    • social media meta
      ‘ਮੈਟਾ’ ਜੂਝ ਰਿਹਾ ਸੋਸ਼ਲ ਮੀਡੀਆ ਨਾਲ ਜੁੜੇ ਮੁਕੱਦਮਿਆਂ ਦੇ ਪਹਾੜ ਨਾਲ
    • punjab congress rift
      ਪੰਜਾਬ ਕਾਂਗਰਸ ਬੁਰੀ ਤਰ੍ਹਾਂ ਖਿੰਡਾਅ ਦੀ ਸ਼ਿਕਾਰ
    • drug and gold smuggling growing at airports
      ‘ਹਵਾਈ ਅੱਡਿਆਂ ’ਤੇ ਵਧ ਰਹੀ’ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ!
    • urea production in india
      ਕੀ ਹੈ ਭਾਰਤ ਦੀ ਯੂਰੀਆ ਉਤਪਾਦਨ ਨੂੰ ਲੈ ਕੇ ਨੀਤੀ?
    • ludhiana satellite city
      ਕਿਉਂ ਨਾ ਲੁਧਿਆਣੇ ਨਾਲ ਲੱਗਦਾ ਨਵਾਂ ਸੈਟੇਲਾਈਟ ਸ਼ਹਿਰ ਵਿਕਸਤ ਹੋਵੇ?
    • cjp fir supreme court
      ਕਾਕਰੋਚ ਦੇ ਵਿਰੁੱਧ ਐੱਫ. ਆਈ. ਆਰ. ਰੱਦ ਹੋਣ ਦੇ ‘ਸੁਪਰੀਮ ਹੁਕਮ’ ਦਾ ਵਿਆਪਕ ਪ੍ਰਭਾਵ
    • gen z protest
      ਲਾਠੀ ਅਤੇ ਲੋਕਤੰਤਰ : ਜਨਰੇਸ਼ਨ ਜ਼ੈੱਡ ਨੇ ਦਿਖਾਇਆ ਰਾਹ
    • tragic deaths due to drowning
      ਪਾਣੀ ’ਚ ਡੁੱਬਣ ਨਾਲ ਹੋ ਰਹੀਆਂ ਦਰਦਨਾਕ ਮੌਤਾਂ!
    • bank fraud
      ਲੁਕਵੀਂ ਡਕੈਤੀ : ਕਿਵੇਂ ਬੈਂਕ ਮੁਲਾਜ਼ਮ ਜਮ੍ਹਾਕਰਤਾਵਾਂ ਨਾਲ ਕਰਦੇ ਹਨ ਧੋਖਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +