‘ਤੋਲ਼ਾ’ ਭਾਰਤ ਅਤੇ ਦੱਖਣੀ ਏਸ਼ੀਆ ਵਿੱਚ ਵਰਤੀ ਜਾਂਦੀ ਵਜ਼ਨ ਦੀ ਇੱਕ ਪਰੰਪਰਾਗਤ ਇਕਾਈ ਹੈ। ਇਹ ਆਧੁਨਿਕ 11 ਗਰਾਮ 664 ਮਿਲੀਗਰਾਮ ਦੇ ਬਰਾਬਰ ਹੁੰਦਾ ਸੀ। ਭਾਰਤੀ ਲੋਕ ਅੱਜ ਵੀ ਚਾਂਦੀ ਅਤੇ ਸੋਨੇ ਦੇ ਗਹਿਣੇ ਖ਼ਰੀਦਣ ਅਤੇ ਵੇਚਣ ਲਈ ਇਸ ਇਕਾਈ ਦੀ ਵਰਤੋਂ ਕਰਦੇ ਹਨ ਪਰ ਅੱਜ ਦਾ ਤੋਲ਼ਾ 10 ਗ੍ਰਾਮ ਦੇ ਬਰਾਬਰ ਹੈ।
ਉਚਾਰਨ ਪੱਖੋਂ ਇਲਾਕਾਈ ਵਖਰੇਵੇਂ ਕਾਰਨ ਕਈ ਖੇਤਰਾਂ ਵਿੱਚ ਇਸਨੂੰ ਤੋਲਾ ਵੀ ਉਚਾਰਿਆ ਜਾਂਦਾ ਹੈ। ਇਸ ਨਾਲ ਸੰਬੰਧਤ ਵਜ਼ਨ ਦੀਆਂ ਹੋਰ ਵੀ ਬਹੁਤ ਸਾਰੀਆਂ ਪਰੰਪਰਾਗਤ ਇਕਾਈਆਂ ਹਨ।
ਪੜ੍ਹੋ ਇਹ ਵੀ ਖਬਰ - ਆਸਟ੍ਰੇਲੀਆ ਤੇ UK ਵਾਂਗ ਵਿਦਿਆਰਥੀ ਦਾ ਸਪਾਊਸ ਵੀ ਕੈਨੇਡਾ ਜਾ ਸਕਦਾ ਹੈ ਨਾਲ
ਦੱਸਣਯੋਗ ਹੈ ਕਿ ਚੌਲ ਦੇ ਅੱਠ ਦਾਣਿਆਂ ਦੇ ਬਰਾਬਰ ਵਜ਼ਨ ਨੂੰ ਇੱਕ ਰੱਤੀ ਕਿਹਾ ਜਾਂਦਾ ਹੈ। ਅੱਠ ਰੱਤੀਆਂ ਦਾ ਇੱਕ ਮਾਸਾ ਅਤੇ ਬਾਰਾਂ ਮਾਸੇ ਦਾ ਇੱਕ ਤੋਲ਼ਾ ਹੁੰਦਾ ਹੈ। ਪੰਜ ਤੋਲ਼ੇ ਦਾ ਛਟਾਂਕ, ਚਾਰ ਛਟਾਕਾਂ ਦਾ ਇਕ ਪਾਅ ਜਾਂ ਸੋਲਾਂ ਛਟਾਂਕਾਂ ਦਾ ਇੱਕ ਸੇਰ ਹੁੰਦਾ ਹੈ। ਪੰਜ ਸੇਰ ਦੀ ਇੱਕ ਪੰਸੇਰੀ, ਦੋ ਪੰਸੇਰੀਆਂ ਦੀ ਇੱਕ ਧੜੀ ਅਤੇ ਦੋ ਧੜੀਆਂ ਦੀ ਇੱਕ ਧੌਣ ਹੁੰਦੀ ਹੈ। ਦੋ ਧੌਣ ਦਾ ਇੱਕ ਮਣ ਅਤੇ ਢਾਈ ਮਣ ਦਾ ਇੱਕ ਕਵਿੰਟਲ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - ਭਾਰ ਵਧਾਉਣ ਜਾਂ ਘਟਾਉਣ ’ਚ ਮਦਦ ਕਰਦਾ ਹੈ ‘ਦੇਸੀ ਘਿਓ’, ਜਾਣਨ ਲਈ ਪੜ੍ਹੋ ਇਹ ਖਬਰ
ਦਸਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਲ ਗਿਆਨੀ ਗੁਰਦਿੱਤ ਸਿੰਘ ਦੁਆਰਾ ਲਿਖੇ ਨਿਬੰਧ ‘ਮੇਰੇ ਵੱਡੇ-ਵਡੇਰੇ ’ ਵਿੱਚ ਧੜੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਨੌਵੀਂ-ਦਸਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਇੱਕ ਮੁਹਾਵਰਾ ਵੀ ਹੈ-ਪਲ ਵਿੱਚ ਤੋਲ਼ਾ, ਪਲ ਵਿੱਚ ਮਾਸਾ ਹੋਣਾ, ਜਿਸਦਾ ਅਰਥ ਹੈ ਜਲਦੀ ਮਨ ਬਦਲਦੇ ਰਹਿਣਾ। ਵੱਖ-ਵੱਖ ਜਮਾਤਾਂ ਦੇ ਪਾਠਕ੍ਰਮਾਂ ਵਿੱਚ ਵਜ਼ਨ ਦੀਆਂ ਇਕਾਈਆਂ ਦੇ ਲਗਭਗ ਇਨ੍ਹਾਂ ਸਾਰੇ ਸ਼ਬਦਾਂ ਦੀ ਵਰਤੋਂ ਹੋਈ ਹੈ।
ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ
ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-16)
NEXT STORY