ਬਦਦੁਆ ਗਰੀਬ ਦੀ,
ਮਾਰ ਪਈ ਜ਼ਰੀਬ ਦੀ,
ਧੋਖਾਧੜੀ ਕਰੀਬ ਦੀ,
ਏ ਤਿੰਨੋ ਤੱਥ ਬੰਦੇ ਨੂੰ ਮਲੰਗ
ਕਰ ਮਾਰ ਦੇ,
ਏਹੋ ਕੰਮ ਹਿੱਸੇ ਨਹੀਉਂ ਆਉਂਦੇ ਸਰਦਾਰ ਦੇ।
ਵਿਆਜ ਸ਼ਾਹੂਕਾਰ ਦਾ,
ਪੱਟਿਆ ਪਿਆਰ ਦਾ,
ਖੁੰਝਿਆ ਕਰਾਰ ਦਾ,
ਏ ਤਿੰਨੋ ਤੱਥ ਬੰਦੇ ਨੂੰ ਨਿਲਾਮ ਕਰ ਦਿੰਦੇ ਨੇ,
ਸਰਦਾਰ ਇਨ੍ਹਾਂ ਕੰਮਾਂ ਨੂੰ
ਸਲਾਮ ਕਰ ਦਿੰਦੇ ਨੇ।
ਪਰਾਈ ਵੱਲ ਤੱਕਣਾ,
ਓਹਲਾ ਜਾ ਰੱਖਣਾ,
ਮਾੜੇ ਉੱਤੇ ਹੱਸਣਾ,
ਏ ਤਿੰਨੋ ਤੱਥ ਸੱਚੀਂ ਹੁੰਦੇ
ਮੋਹਰੇ ਕਿਰਦਾਰ ਦੇ,
ਏਹੋ ਕੰਮ ਹਿੱਸੇ ਨਹੀਉਂ ਆਉਂਦੇ ਸਰਦਾਰ ਦੇ।
ਨਸ਼ੇ ਵਿੱਚ ਫੱਸਣਾ,
ਸਿਕੰਜ਼ੇ ਵਿੱਚ ਕੱਸਣਾ,
ਬੇਗਾਨੀ ਥਾਂ ਵੱਸਣਾ,
ਏ ਤਿੰਨੋ ਤੱਥ ਬੰਦੇ ਨੂੰ ਗੁਲਾਮ ਕਰ ਦਿੰਦੇ ਨੇ,
ਸਰਦਾਰ ਇਨ੍ਹਾਂ ਕੰਮਾਂ ਨੂੰ
ਸਲਾਮ ਕਰ ਦਿੰਦੇ ਨੇ।
ਇੱਜ਼ਤਾਂ ਦੀ ਰਾਖੀ,
ਮੰਗੇ ਤੋਂ ਮਾਫੀ,
ਦਾਨ ਪੁੰਨ ਕਾਫੀ,
ਏ ਤਿੰਨੋ ਤੱਥ ਹੁੰਦੇ ਸਿਵੀਆ
ਵੱਡੇ ਕੰਮਕਾਰ ਨੇ,
ਏਹੋ ਕੰਮ ਹਿੱਸੇ ਕਹਿੰਦੇ ਆਉਂਦੇ ਸਰਦਾਰ ਦੇ।
ਪਰਮਿੰਦਰ ਸਿੰਘ ਸਿਵੀਆ
ਹੋਮਗਾਰਡ ਦੇ 20 ਸਾਲਾ ਪੁੱਤ ਵਲੋਂ 6 ਸਾਲਾ ਬੱਚੀ ਨਾਲ ਜਬਰ-ਜ਼ਨਾਹ
NEXT STORY