Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 18, 2026

    12:22:35 PM

  • bjp takes big action against senior leader

    ਭਾਜਪਾ ਦਾ ਸੀਨੀਅਰ ਆਗੂ ਖ਼ਿਲਾਫ਼ ਵੱਡਾ ਐਕਸ਼ਨ,...

  • punjabi boy in canada

    ਪੰਜਾਬੀ ਮੁੰਡੇ ਦਾ ਕਾਰਾ ! ਏਅਰਪੋਰਟ ਦੇ ਰੇਲ ਟਰੈਕ...

  • when where and how much bribe was paid website will open a poll

    ਕਮਾਲ ਦੀ ਵੈਬਸਾਈਟ ਖੋਲ੍ਹੇਗੀ ਪੋਲ, ਕਦੋਂ,ਕਿੱਥੇ ਤੇ...

  • incident near school

    ਵੱਡੀ ਖ਼ਬਰ  : ਸਕੂਲ ਨੇੜੇ ਹੋਇਆ ਧਮਾਕਾ ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਤੇਰਾ ਅੱਬਾ ਜਿਉਂਦਾ ਹੈ...

MERI AWAZ SUNO News Punjabi(ਮੇਰੀ ਆਵਾਜ਼ ਸੁਣੋ)

ਤੇਰਾ ਅੱਬਾ ਜਿਉਂਦਾ ਹੈ...

  • Edited By Aarti Dhillon,
  • Updated: 07 Feb, 2020 03:14 PM
Meri Awaz Suno
your father is alive
  • Share
    • Facebook
    • Tumblr
    • Linkedin
    • Twitter
  • Comment

ਲੰਮੀਆਂ ਵਾਟਾਂ ਦਾ ਪੈਂਡਾ ਤੈਅ ਕਰਦਾ ਨਿਜ਼ਾਮੁਦੀਨ ਸਰੀਰਕ ਤੌਰ ਤੇ ਬੇਸ਼ੱਕ ਥੱਕ ਚੁੱਕਾ ਸੀ, ਪਰ ਮਾਨਸਿਕ ਤੌਰ ਤੇ ਉਸ ਨੂੰ ਕਿਸੇ ਤਰ੍ਹਾਂ ਦੀ ਥਕਾਵਟ ਦਾ ਅਹਿਸਾਸ ਨਹੀਂ ਸੀ। ਸ਼ਹਿਰ ਦੀਆਂ ਯਾਦਾਂ ਜਦੋਂ ਵੀ ਆਉਂਦੀਆਂ ਤਾਂ ਆ ਕੇ ਉਸਨੂੰ ਜੱਫੀਆਂ  ਪਾ-ਪਾ ਕੇ ਮਿਲਦੀਆਂ। ਸੀਨੇ ਤੇ ਹੰਢਾਏ ਅਤੇ ਅੱਖੀਂ ਦੇਖੇ ਸੰਤਾਪ ਦੇ ਖਿਆਲ ਕਾਫ਼ਲੇ ਬਣਾ ਕੇ ਆਉਂਦੇ ਤੇ ਆਣ ਚਹੁੰ ਪਾਸਿਆਂ ਤੋਂ ਘੇਰਾ ਪਾ ਲੈਂਦੇ। ਇਸ ਤਰ੍ਹਾਂ ਵਿਚਾਰਾਂ ਦੇ ਬ੍ਰਹਿਮੰਡ ਵਿੱਚ ਖੋਹਿਆ ਨਿਜ਼ਾਮੁਦੀਨ ਕਿੰਨਾ ਹੀ ਪੈਂਡਾ ਤੈਅ ਕਰ ਚੁੱਕਿਆ ਸੀ, ਪਰ ਥਕਾਵਟ ਦਾ ਕੋਈ ਅਹਿਸਾਸ ਨਹੀਂ ਸੀ। ਅੱਗੇ ਵਧਦਾ ਜਾ ਰਿਹਾ ਸੀ ਬੱਸ ਖਿਆਲਾਂ ਵਿੱਚ ਖੋਹਿਆ ਅੱਗੇ ਵੱਲ ਵੱਧਦਾ ਜਾ ਰਿਹਾ ਸੀ।ਦੋਵੇਂ ਹੱਥ ਵੱਖੀਆਂ ਉੱਪਰ ਰੱਖੇ ਹੋਏ ਸਨ, ਇੱਕ ਕਦਮ ਅੱਗੇ ਵਧਦਾ ਅੱਖਾਂ ਮੀਟ ਲੈਂਦਾ, ਇੱਕ ਕਦਮ ਅੱਗੇ ਵਧਦਾ ਅੱਖਾਂ ਮੀਟ ਲੈਂਦਾ। ਇਸ ਤਰ੍ਹਾਂ ਸਾਰਾ ਸਫ਼ਰ ਮੁਕਾ ਆਪਣੀ ਮੰਜ਼ਿਲ ਤੱਕ ਅੱਪੜਨ ਵਾਲਾ ਸੀ।
“ਅੱਬਾ ਮੇਰੇ ਕੋ ਮਾਣੀ, ਅੱਬਾ ਮਾਣੀ“
ਤੁਰੇ ਆਉਂਦੇ ਹੀ ਨਿਜ਼ਾਮੁਦੀਨ ਨੂੰ ਆਪਣੀ ਬੇਟੀ ਜ਼ੀਨਤ ਦਾ ਖ਼ਿਆਲ ਆਇਆ ਜੋ ਉਸ ਤੋਂ ਕਾਲੇ ਦੌਰ ਸਮੇਂ ਪਾਣੀ ਮੰਗ ਰਹੀ ਸੀ। ਉਸ ਅਨੁਸਾਰ ਜ਼ੀਨਤ ਆਪਣੀ ਮਾਂ ਨਾਲੋਂ ਉਸ ਦਾ ਬਹੁਤ ਜ਼ਿਆਦਾ ਕਰਦੀ ਸੀ। ਸਾਰਾ ਦਿਨ ਨਿਜ਼ਾਮੁਦੀਨ ਆਪਣੀ ਧੀ ਨੂੰ ਅੱਖੋਂ ਓਹਲੇ ਨਹੀਂ ਕਰਦਾ ਸੀ। ਜੀਨਤ ਉਦੋਂ ਤਿੰਨ ਸਾਲਾਂ ਦੀ ਸੀ।ਪਰ ਹੁਣ ਤਾਂ ਵਿੱਛੜਿਆਂ ਵੀ ਅਰਸੇ ਬੀਤ ਗਏ ਸੀ। ਜ਼ੀਨਤ ਬਿਨਾਂ ਕੁੱਛੜ ਸੁੰਨੀ ਹੋਈ ਨੂੰ ਲਗਾਤਾਰ ਦਸ ਸਾਲ ਹੋ ਗਏ ਸਨ।
“ਹੁਣ ਤਾਂ ਜ਼ੀਨਤ ਮੁਟਿਆਰ ਹੋ ਗਈ ਹੋਣੀ ਏ, ਤੇ ਸ਼ਾਇਦ ਹੁਣ ਤੱਕ ਤਾਂ ਉਸ ਨੂੰ ਭੁੱਲ ਵੀ ਗਈ ਹੋਣੀ ਏ“
ਇਹ ਖਿਆਲ ਵੀ ਨਿਜ਼ਾਮੁਦੀਨ ਨੂੰ ਕੈਂਸਰ ਦਾ ਰੋਗ ਬਣ ਕੇ ਘੁਣ ਵਾਂਗ ਅੰਦਰ ਅੰਦਰੀ ਖਾ ਰਿਹਾ ਸੀ। ਆਸਿਫ਼ਾ ਨਿਜ਼ਾਮੁਦੀਨ ਦੀ ਛੋਟੀ ਭੈਣ ਸੀ।ਨਿਜ਼ਾਮੂਦੀਨ ਦੀ ਗੋਦ ਵਿੱਚ ਖੇਡ ਪਲਕੇ ਹੀ ਵੱਡੀ ਹੋਈ ਸੀ।ਨਿਜ਼ਾਮੁਦੀਨ ਆਸਿਫ਼ਾ ਨੂੰ ਆਪਣੀ ਧੀ ਹੀ ਸਮਝਦਾ ਸੀ, ਪਰ ਇਸ ਕਾਲੇ ਦੌਰ ਵਿੱਚ ਇੱਜ਼ਤਾਂ ਲੁੱਟਣਾ ਜੁਰਮ ਨਹੀਂ ਬਲਕਿ ਇੱਕ ਰਿਵਾਜ ਬਣ ਗਿਆ ਸੀ। ਕਿੰਨੀ ਹੱਦ ਤੱਕ ਗਰੀਬੀ ਆ ਗਈ ਸੀ ਕਿ ਲੋਕ ਪੈਸੇ ਨਹੀਂ ਇੱਜ਼ਤਾਂ ਲੁੱਟ ਰਹੇ ਸੀ।ਇਸੇ ਦਰਿੰਦਗੀ ਦਾ ਸ਼ਿਕਾਰ ਆਸਿਫ਼ਾ ਨੂੰ ਹੋਣਾ ਪਿਆ। ਨਿਜ਼ਾਮੁਦੀਨ ਨੂੰ ਇਹ ਖਿਆਲ ਧੁਰ ਅੰਦਰੋਂ ਤੱਕ ਹਿਲਾ ਕੇ ਰੱਖ ਦਿੰਦਾ। ਜਿਵੇਂ ਜਿਸਮ ਤੋਂ ਕੱਚਾ-ਕੱਚਾ ਮਾਸ ਕਿਸੇ ਨੇ ਸੂਈਆਂ ਮਾਰ ਮਾਰ ਉਧੇੜ ਦਿੱਤਾ ਹੋਵੇ। ਉਹ ਰੋਇਆ ਰੱਜ ਰੱਜ ਕੇ ਰੋਇਆ ਕਿੰਨਾ ਸਮਾਂ ਹੀ ਰੋਂਦਾ ਰਿਹਾ।
ਪਰ ਸਿਰਫ਼ ਇੱਕ ਆਸਿਫ਼ਾ ਨਹੀਂ ਬਲਕਿ ਹੋਰ ਲੱਖਾਂ ਹੀ ਆਸਿਫ਼ਾ ਇਸ ਜੁਰਮ ਤੋਂ ਪੀੜਤ ਸਨ। ਕੁਝ ਸਮਾਂ ਰੋਣ ਤੋਂ ਬਾਅਦ ਖੜ੍ਹਾ ਹੋ ਨਿਜ਼ਾਮੁਦੀਨ ਹੌਲੀ ਹੌਲੀ ਪਹਿਲਾਂ ਵਾਲੀ ਮੱਠੀ ਤੋਰ ਤੁਰ ਪਿਆ।ਅੱਖਾਂ ਤੇ ਆਪਣਾ ਮੋਢੇ ਟੰਗਿਆ ਪੱਲੂ ਮਾਰ ਅੱਗੇ ਵਧਦਾ ਗਿਆ। ਦੂਰ ਦੂਰ ਤੱਕ ਹੁਣ ਉਸਨੂੰ ਕੁਝ ਕੱਚੇ ਘਰ ਦਿਖਾਈ ਦੇਣ ਲੱਗੇ। ਅਹਿਸਾਸ ਹੋਇਆ ਜਿਵੇਂ ਜਿੱਥੇ ਉਹ ਪਹੁੰਚਣਾ ਚਾਹੁੰਦਾ ਸੀ ਪਹੁੰਚ ਗਿਆ।
“ ਏਕ ਕੱਪ ਚਾਹ ਦੇਣਾ ਬਾਊ“
ਇੱਕ ਹੋਟਲ ਤੇ ਪਹੁੰਚ ਉਸ ਨੇ ਹੋਟਲ ਵਾਲੇ ਨੂੰ ਕਿਹਾ। ਆਪ ਘੜੇ ਚੋਂ ਇੱਕ ਗਿਲਾਸ ਭਰ ਅੱਖਾਂ ਧੋ ਲਈਆਂ, ਮੂੰਹ ਤੇ ਕਿਰ ਕਰਾਉਂਦੀ ਰੇਤ ਪਾਣੀ ਰਾਹੀਂ ਚਿਹਰੇ ਤੋਂ ਉੱਤਰੀ, ਚਿਹਰਾ ਸਾਫ ਹੋ ਗਿਆ। ਫਿਰ ਕੋਲ ਪਏ ਇੱਕ ਬੈਂਚ ਉੱਪਰ ਜੋ ਕਿ ਇੱਕ ਦਰੱਖਤ ਨਾਲ ਲੱਗਾ ਹੋਇਆ ਸੀ। ਉਸ ਉੱਪਰ ਢੂੰਹੀ  ਲਗਾ ਕੇ ਬੈਠ ਗਿਆ।ਬੈਠਦਿਆਂ ਸਾਰ ਹੀ ਫਿਰ ਉਸ ਨੂੰ ਉਸ ਦੇ ਅਤੀਤ ਨੇ ਆਵਾਜ਼ ਮਾਰੀ।
“ਨਿਜ਼ਾਮੁਦੀਨ ਬਈਆ ਪਾਣੀ, ਪਾਣੀ, ਪਾਣੀ“
ਇੱਕ ਲਾਸ਼ ਤੜਫ ਰਹੀ ਸੀ। ਜੋ ਉਸ ਤੋਂ ਪਾਣੀ ਮੰਗ ਰਹੀ ਸੀ।ਖੂਨ ਨਾਲ ਲੱਥ ਪੱਥ ਸਾਰੀਆਂ ਲਾਸ਼ਾਂ ਹੀ ਉਸ ਤੋਂ ਪਾਣੀ ਮੰਗਣ ਲੱਗੀਆਂ।ਉਹ ਘਬਰਾਹਟ ਵਿੱਚ ਸੀ।
ਜੇ ਲਵੋ ਭਾਈ ਪਹਿਲੇ ਪਾਣੀ ਪੀ ਲਵੋ। ਹੋਟਲ ਵਾਲੇ ਨੇ ਨਿਜ਼ਾਮੁਦੀਨ ਨੂੰ ਪਾਣੀ ਦੇ ਦਿੱਤਾ ਇੱਕੋ ਦਮ ਨਿਜ਼ਾਮੂਦੀਨ ਆਪਣੀ ਸੋਚ ਚੋਂ ਤ੍ਰਭਕ ਕੇ ਉਠਿਆ ਅਤੇ ਇੱਕੋ ਟੀਕ ਚ ਪਾਣੀ ਦਾ ਸਾਰਾ ਗਿਲਾਸ ਪੀ ਗਿਆ। ਉਸੇ ਪੁਜ਼ੀਸਨ ਚ ਫਿਰ ਬੈਠ ਗਿਆ ਤੇ ਸੋਚਾਂ ਦੇ ਸਮੁੰਦਰ ਵਿੱਚ ਜਾ ਡੁੱਬਾ।ਉਸ ਨੂੰ ਹੋਰ ਕੋਈ ਅਹਿਸਾਸ ਨਹੀਂ ਸੀ ਕਿ ਉਹ ਕਿੱਥੇ ਬੈਠਾ ਹੈ। ਸਿਰਫ ਆਪਣਾ ਬੀਤਿਆ ਚਿੱਤ ਚੇਤੇ ਸੀ।ਸੋਚਾਂ ਵਿੱਚ ਡੁੱਬੇ ਨੂੰ ਆਪਣੇ ਪਿਤਾ ਦਾ ਖਿਆਲ ਆਇਆ ਕਿ ਕਿਸ ਤਰ੍ਹਾਂ ਉਸ ਦੇ ਬਾਪ ਨੂੰ ਦਰਿੰਦਿਆਂ ਨੇ ਉਸ ਦੇ ਸਾਹਮਣੇ ਹੀ ਟੁਕੜੇ ਟੁਕੜੇ ਕਰਕੇ ਮਾਰ ਦਿੱਤਾ ਸੀ। ਫਿਰ ਨਿਜ਼ਾਮੂਦੀਨ ਰੋ ਰੋ ਕੇ ਕਿਸ ਤਰ੍ਹਾਂ ਚੀਕਾਂ ਮਾਰ ਰਿਹਾ ਸੀ। ਲਾਸ਼ਾਂ ਦੇ ਢੇਰ ਚੋਂ ਉਸ ਨੂੰ ਉਸ ਦੀ ਮਾਂ ਤੜਫ਼ ਤੜਫ਼ ਮਰ ਰਹੀ ਲੱਭੀ ਸੀ। ਨਿਜ਼ਾਮੂਦੀਨ ਨੇ ਮਾਂ ਨੂੰ ਘੁੱਟ ਸੀਨੇ ਲਗਾਇਆ ਤੇ ਉਸ ਦੀਆਂ ਚੀਕਾਂ ਅਸਮਾਨ ਦੀ ਛਾਤੀ ਚੀਰ ਰਹੀਆਂ ਸਨ। ਇਸ ਖ਼ਿਆਲ ਦੇ ਚੇਤੇ ਆਉਣ ਤੇ ਨਿਜ਼ਾਮੁਦੀਨ ਦੀ ਬੈਠੇ ਬੈਠੇ ਦੀ ਵੀ ਭੁੱਬ ਨਿਕਲ ਗਈ।ਇੱਕੋ ਦਮ ਸੋਚਾਂ ਚੋਂ ਬਾਹਰ ਆਇਆ, ਮੁੜ੍ਹਕੇ ਨਾਲ ਭਿੱਜੇ ਨੇ ਘਬਰਾਹਟ ਚ ਆਪਣੇ ਪਰਨੇ ਨਾਲ ਚਿਹਰਾ ਸਾਫ ਕੀਤਾ। ਹੋਟਲ ਵਾਲਾ ਚਾਹ ਦਾ ਗਿਲਾਸ ਲੈ ਆਇਆ। ਗਿਲਾਸ ਕੋਲ ਰੱਖ ਦਿੱਤਾ।
“ ਕਿਆ ਹੂਆ ਭਾਈਜਾਨ ? ਬਹੁਤ ਘਬਰਾਏ ਹੋਏ ਲੱਗਦੇ ਹੋ“
ਹੋਟਲ ਵਾਲੇ ਨੇ ਪੁੱਛਿਆ।
“ਰਾਵਲਪਿੰਡੀ ਸੇ ਆਇਆ ਹੂੰ“
ਨਿਜ਼ਾਮੂਦੀਨ ਨੇ ਆਪਣੇ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ।1947 ਤੋਂ ਬਾਅਦ ਦੇਸ਼ ਦੀ ਵੰਡ ਨੇ ਕਿਸ ਤਰ੍ਹਾਂ ਘਰਾਂ ਦੇ ਘਰ ਉਜਾੜ ਦਿੱਤੇ ਸੀ, ਕਿੰਨੀਆਂ ਮਾਵਾਂ ਦੀਆਂ ਗੋਦਾਂ ਸੁੰਨੀਆਂ ਹੋ ਗਈਆਂ,ਕਿੰਨੀਆਂ ਸੁਹਾਗਣਾ ਦੇ ਸੁਹਾਗ ਲੁੱਟੇ ਗਏ, ਸੱਜ ਵਿਆਹੀਆਂ ਕਿੰਨੀਆਂ ਹੀ ਸਿਰੋਂ ਨੰਗੀਆਂ ਹੋ ਗਈਆਂ, ਕਿੰਨੀਆਂ ਭੈਣਾਂ ਦੇ ਵੀਰ ਤੁਰ ਗਏ, ਨਾਬਾਲਗ ਬੱਚੀਆਂ ਨਾਲ ਜੋ ਕੁਝ ਵਾਪਰਿਆ ਸਭ ਕੁਝ ਨਿਜਾਮੁਦੀਨ ਨੇ ਦੱਸ ਦਿੱਤਾ।ਮੇਰੇ ਮਾਂ ਬਾਪ, ਚਾਚਾ ਤਾਇਆ ਵੀ ਮਾਰੇ ਗਏ। ਦੱਸਦਿਆਂ ਦੱਸਦਿਆਂ ਉਸਦੀਆਂ ਅੱਖਾਂ ਸਾਉਣ ਦੀ ਝੜੀ ਲਗਾ ਚੁੱਕੀਆਂ ਸਨ। ਕਿਸ ਤਰ੍ਹਾਂ ਲਾਹੌਰ ਸਟੇਸ਼ਨ ਤੋਂ ਅਦੀਨਾ ਬੇਗਮ  (ਉਸ ਦੀ ਪਤਨੀ) ਅਤੇ ਉਸ ਦੀ ਬੱਚੀ ਜ਼ੀਨਤ ਦਾ ਹੱਥ ਨਿਜਾਮੂਦੀਨ ਦੇ ਹੱਥ ਵਿੱਚੋਂ ਸੁੱਟ ਗਿਆ।
ਅੱਬਾ,ਅੱਬਾ, ਮੇਰੀ ਬੇਟੀ ਦੀ ਜ਼ੀਨਤ,,,।
ਚੀਕਾਂ ਮਾਰ ਰਹੀ ਸੀ ਜ਼ੀਨਤ ਦੀਆਂ ਆਵਾਜ਼ਾਂ ਜੋ ਵਿਛੜਨ ਲੱਗਿਆਂ ਮਾਰ ਰਹੀ ਸੀ, ਨਿਜ਼ਾਮੂਦੀਨ ਦੇ ਦੱਸਦਿਆਂ-ਦੱਸਦਿਆਂ ਕੰਨਾਂ ਵਿੱਚ ਵੱਜੀਆਂ। ਉਹ ਰੋ ਰਿਹਾ ਸੀ।ਉਸ ਦੀ ਚਾਹ ਠਰ ਗਈ ਸੀ।ਚਾਹ ਪੀਣ ਦੀ ਉਸ ਵਿੱਚ ਹਿੰਮਤ ਨਹੀਂ ਸੀ।ਨਾ ਹੀ ਹੋਟਲ ਵਾਲੇ ਵਿੱਚ ਉਸ ਨੂੰ ਚਾਹ ਪੀਣ ਲਈ ਕਹਿਣ ਦੀ ਹਿੰਮਤ ਰਹੀ।
“ਅੱਛਾ ਭਾਈ ਚਲਤਾ ਹੂੰ ਭਾਈ“
ਆਖ ਨਿਜ਼ਾਮੂਦੀਨ ਆਪਣਾ ਪਰਨਾ ਮੋਢੇ ਉੱਪਰ ਰੱਖ ਡੈਸਕ ਤੇ ਹੱਥ ਰੱਖ ਖੜ੍ਹਾ ਹੋ ਗਿਆ।ਦੋਵੇਂ ਹੱਥ ਜੋੜੇ ਨਿਜ਼ਾਮੂਦੀਨ ਅੱਗੇ ਵੱਲ ਤੁਰ ਪਿਆ।
ਹੁਣ ਆਪਣੇ ਅਤੀਤ ਵਿੱਚੋਂ ਬਾਹਰ ਆ ਚੁੱਕਾ ਸੀ। ਨਿਜ਼ਾਮੁਦੀਨ ਦੇ ਕਾਫੀ ਸਮਾਂ ਰੋਣ ਤੋਂ ਬਾਅਦ ਰੋ ਰੋ ਕੇ ਉਸ ਦਾ ਦਿਲ ਹੌਲਾ ਹੋ ਚੁੱਕਾ ਸੀ। ਰਾਜਸਥਾਨ ਦੇ ਟਿੱਬਿਆਂ ਦੀ ਰੇਤ ਹਵਾ ਦੇ ਇੱਕ ਬੁੱਲੇ ਉੱਡਦੀ ਅਤੇ ਉਸਦਾ ਸਾਰਾ ਮੂੰਹ ਰੇਤ ਨਾਲ ਭਰ ਜਾਂਦੀ। ਤੱਤੀ ਹਵਾ ਉਸ ਦੇ ਕੰਨਾਂ ਕੋਲ ਦੀ ਗੀਤ ਗਾਉਂਦੀ ਗੁਜਰ ਰਹੀ ਸੀ ਜਿਵੇਂ-ਜਿਵੇਂ ਨਿਜ਼ਾਮੂਦੀਨ ਪਿੰਡ ਦੇ ਕੋਲ ਪੁੱਜਦਾ ਜਾ ਰਿਹਾ ਸੀ, ਉਸ ਦਾ ਚਿੱਤ ਕਾਹਲਾ ਪੈਂਦਾ ਜਾ ਰਿਹਾ ਸੀ। ਬੜੇ ਚਿਰਾਂ ਬਾਅਦ ਜਿਵੇਂ ਆਕੜੀਆਂ ਬਾਹਾਂ ਕਿਸੇ ਨੂੰ ਮਿਲ ਰਹੀਆਂ ਹੋਣ।ਇੱਕ ਕੁੜੀ ਉਸ ਦੇ ਕੋਲ ਦੀ ਗੁਜ਼ਰ ਰਹੀ ਸੀ।
“ਜੇ ਕੌਣਸਾ ਗਾਉਂ ਹੈ ਬੇਟੀ“
ਉਸ ਕੁੜੀ ਨੂੰ ਰੋਕ ਕੇ ਨਿਜ਼ਾਮੂਦੀਨ ਨੇ ਪੁੱਛਿਆ।
“ਜੀ ਮਾਨਖੇੜਾ“ ਕੁੜੀ ਨੇ ਪਿਆਰ ਭਰੀ ਆਵਾਜ਼ ਵਿੱਚ ਜਵਾਬ ਦਿੱਤਾ।
“ਯਹਾਂ ਕੁਝ ਮੁਸਲਮਾਨ ਲੋਗੋਂ ਕੇ ਘਰ ਹੈਂ ? ਜੋ ਪਾਕਿਸਤਾਨ ਸੇ ਆਏ ਹੂਏ ਹੈਂ।“
ਨਿਜ਼ਾਮੁਦੀਨ ਦੇ ਫਿਰ ਪੁੱਛਣ ਤੇ ਕੁੜੀ ਨੇ ਕਿਹਾ,
“ਯਹਾਂ ਯੇ ਸਭੀ ਲੋਗ ਪਾਕਿਸਤਾਨ ਸੇ ਆਏ ਹੁਏ ਹੈਂ“
ਇਨ੍ਹਾਂ ਸੁਣਦਿਆਂ ਨਿਜਾਮੂਦੀਨ ਨੇ ਇੱਕੋ ਜ਼ੋਰ ਦੀ ਸਾਹ ਲਿਆ ਜਿਵੇਂ ਸਾਹਾਂ ਵਿੱਚ ਹੋਰ ਸਾਹ ਆ ਕੇ ਪੈ ਗਏ ਹੋਣ।
“ਆਪ ਕੇ ਅੱਬਾ ਕਾ ਕਿਆ ਨਾਮ  ਹੈ ਬੇਟਾ“
“ਵੋ ਤੋਂ ਮਾਰੇ ਗਏ ਥੇ ਪਾਕਿਸਤਾਨ ਮੇਂ ਹੀ ਜਬ ਹਮ ਛੋਟੇ ਥੇ“
ਬੱਚੀ ਦਾ ਜਵਾਬ ਸੁਣਦਿਆਂ ਨਿਜ਼ਾਮੂਦੀਨ ਦਾ ਗੱਚ ਭਰ ਆਇਆ।
“ਆਪਕੇ ਅੰਮਾਂ ਕਾ ਕਿਆ ਨਾਮ ਹੈ?“
“ਅਦੀਨਾ ਬੇਗਮ“
ਅਦੀਨਾ ਬੇਗਮ ਨਾਮ ਨੂੰ ਮੁੜ ਨਿਜਾਮੁਦੀਨ ਨੇ ਦੁਹਰਾਇਆ।
“ਆਪਕਾ ਕਯਾ ਨਾਮ ਹੈ ਬੇਟਾ।
“ਜੀ ਜ਼ੀਨਤ“
ਅੱਖਾਂ ਚੋਂ ਪਾਣੀ ਦਾ ਹੜ੍ਹ ਵਗ ਤੁਰਿਆ ਨਿਜਾਮੂਦੀਨ ਦੇ।
“ਔਰ,,,,ਔਰ ਆਪ ਕੇ ਅੱਬਾ ਕਾ ਨਾਮ“
“ਜੀ ਨਿਜ਼ਾਮੁੱਦੀਨ,,,,' ਔਰ ਬਤਾਇਆ ਤੋਂ ਹੈ ਵੋ ਮਾਰੇ ਜਾ ਚੁੱਕੇ ਹੈਂ“
ਜ਼ੀਨਤ ਦੇ ਮੂੰਹੋਂ ਸੁਣਦਿਆਂ ਹੀ ਜ਼ੀਨਤ ਨੂੰ ਘੁੱਟ ਸੀਨੇ ਲਗਾ ਕੇ ਨਿਜ਼ਾਮੂਦੀਨ ਨੇ ਉੱਚੀ ਉੱਚੀ ਬੋਲਦਾ ਸ਼ੁਰੂ ਕਰ ਦਿੱਤਾ “ਤੇਰਾ ਅੱਬਾ ਜੀਂਦਾ ਹੈ ਬੇਟੀ,  ਤੇਰਾ ਅੱਬਾ ਜੀਂਦਾ ਹੈ,ਤੇਰਾ ਅੱਬਾ ਜੀਂਦਾ ਹੈ ਬੇਟੀ,ਤੇਰਾ ਅੱਬਾ ਜੀਂਦਾ ਹੈ।

ਲਿਖਤੁਮ- ਕਰਨਦੀਪ ਸੋਨੀ
ਸੰਪਰਕ- 7347334518

ਨੋਟ: ਇਸ ਕਹਾਣੀ ਦੇ ਸਾਰੇ ਨਾਮ ਅਤੇ ਪਾਤਰ ਕਾਲਪਨਿਕ ਹਨ।ਅਗਰ ਅਸਲੀਅਤ ਚ ਇਹ ਨਾਮ ਕਿਸੇ ਦੇ ਹਨ, ਉਹਨਾਂ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ।

  • Your father
  • alive
  • ਅੱਬਾ
  • ਜਿਉਂਦਾ

ਹਰ ਵੇਲੇ ਗੱਲ ਨਾ ਕਰੀਏ, ਮਿੱਤਰੋ ਪੈਸੇ ਦੀ

NEXT STORY

Stories You May Like

  • shooting for  tera sai  wrapped up  film to release in 2027
    "ਤੇਰਾ ਸਾਈਂ" ਦੀ ਸ਼ੂਟਿੰਗ ਪੂਰੀ, 2027 'ਚ ਰਿਲੀਜ਼ ਹੋਵੇਗੀ ਫਿਲਮ
  • this special scheme of rbi brought 40 81 billion dollars to india
    RBI ਦੀ ਇਸ ਵਿਸ਼ੇਸ਼ ਸਕੀਮ ਨੇ ਭਾਰਤ 'ਚ ਲਿਆਂਦੇ 40.81 ਅਰਬ ਡਾਲਰ, ਜਾਣੋ ਕੀ ਹੈ ਯੋਜਨਾ
  • banks have a big plan to prevent upi fraud  this warning will appear
    ਬੈਂਕਾਂ ਕੋਲ UPI ਧੋਖਾਧੜੀ ਨੂੰ ਰੋਕਣ ਲਈ ਇੱਕ ਵੱਡੀ ਯੋਜਨਾ ਹੈ; ਲੈਣ-ਦੇਣ ਤੋਂ ਪਹਿਲਾਂ ਦਿਖਾਈ ਦੇਵੇਗੀ ਇਹ ਚਿਤਾਵਨੀ
  • wake up the country is in danger
    ਜਾਗੋ ਵਤਨ ਖ਼ਤਰੇ ’ਚ ਹੈ
  • when words lose their dignity a nation loses its soul
    ਜਦੋਂ ਸ਼ਬਦਾਂ ਦੀ ਮਰਿਆਦਾ ਗੁਆਚ ਜਾਂਦੀ ਹੈ, ਤਾਂ ਰਾਸ਼ਟਰ ਆਪਣੀ ਆਤਮਾ ਗੁਆ ਦਿੰਦਾ ਹੈ
  • the right way to sleep can change your health
    ਸੌਣ ਦ ਸਹੀ ਤਰੀਕਾ ਬਦਲ ਸਕਦਾ ਹੈ ਤੁਹਾਡੀ ਸਿਹਤ! ਜਾਣੋ ਕਿਹੜੀ ਪੋਜ਼ੀਸ਼ਨ ਹੈ ਸਭ ਤੋਂ ਬਿਹਤਰ
  • a watch in the wrong hand can make you poor
    ਗਲਤ ਹੱਥ 'ਚ ਪਾਈ ਗਈ ਘੜੀ ਕਰ ਸਕਦੀ ਹੈ ਤੁਹਾਨੂੰ ਕੰਗਾਲ ! ਜਾਣੋ ਕੀ ਹੈ ਸਹੀ ਤਰੀਕਾ ਤੇ ਨਿਯਮ
  • supreme court  road  pedestrian  government
    ਜਿੱਥੇ ਵੀ ਸੜਕ ਹੈ, ਉੱਥੇ ਪੈਦਲ ਚੱਲਣ ਵਾਲੇ ਰਾਹਗੀਰਾਂ ਲਈ ਹੋਣੀ ਚਾਹੀਦੀ ਹੈ ਵੱਖਰੀ ਜਗ੍ਹਾ : ਸੁਪਰੀਮ ਕੋਰਟ
  • female ias kanwalpreet brar appears before ed in money laundering case
    ਮਨੀ ਲਾਂਡਰਿੰਗ ਮਾਮਲੇ 'ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼
  • tarun chugh  national office  bjp office
    ਭਾਜਪਾ 'ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ ਮੁੱਖ ਦਫ਼ਤਰ ਦੀ ਕਮਾਨ ਮਿਲਣ ਨਾਲ...
  • paper leak case
    ਪੇਪਰ ਲੀਕ ਮਾਮਲਾ: ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਨੇ...
  • strike in jalandhar municipal corporation explodes
    ਜਲੰਧਰ ਨਗਰ ਨਿਗਮ 'ਚ ਹੜਤਾਲ ਦਾ ਧਮਾਕਾ, 20 ਅਗਸਤ ਤੋਂ ਅਣਮਿੱਥੇ ਸਮੇਂ ਲਈ ਕੰਮਕਾਜ...
  • power cut in punjab
    ਪੰਜਾਬ 'ਚ ਲੱਗੇਗਾ 5 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ...
  • jalandhar travel agent company embroiled in controversy
    ਵਿਵਾਦਾਂ 'ਚ ਘਿਰੀ ਜਲੰਧਰ ਦੀ ਟ੍ਰੈਵਲ ਏਜੰਟ ਕੰਪਨੀ, ਲੱਗੇ ਧੋਖਾਦੇਹੀ ਦੇ ਦੋਸ਼
  • weather will change again in punjab heavy rain alert
    ਪੰਜਾਬ 'ਚ ਮੁੜ ਬਦਲੇਗਾ ਮੌਸਮ! ਅਜੇ ਹੋਰ ਪਵੇਗਾ ਮੀਂਹ, ਅਗਲੇ 5 ਦਿਨਾਂ ਦੀ ਤਾਜ਼ਾ...
  • motorcycle stolen from near sports college in jalandhar
    ਜਲੰਧਰ ਵਿਖੇ ਸਪੋਰਟਸ ਕਾਲਜ ਦੇ ਨੇੜਿਓਂ ਮੋਟਰਸਾਈਕਲ ਹੋਇਆ ਚੋਰੀ
Trending
Ek Nazar
hichilema elected president of zambia

ਹਿਚਿਲੇਮਾ ਦੂਜੇ ਕਾਰਜਕਾਲ ਲਈ ਚੁਣ ਗਏ ਜ਼ੈਂਬੀਆ ਦੇ ਰਾਸ਼ਟਰਪਤੀ

actress left bold industry after vrindavan visit

ਵ੍ਰਿੰਦਾਵਨ 'ਚ ਅਦਾਕਾਰਾ ਨੇ ਸ਼ੂਟ ਕੀਤੀ 'ਬੋਲਡ ਫ਼ਿਲਮ' ! ਹੁਣ ਹੋ ਰਿਹਾ ਪਛਤਾਵਾ...

horoscope astrology

ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ! ਜਹਾਜ਼ ਦਾ ਝੂਟਾ ਲੈਣ ਦੇ ਵੀ ਬਣ...

appeal against metta

ਮੈਟਾ 'ਤੇ 1.4 ਲੱਖ ਕਰੋੜ ਡਾਲਰ ਦਾ ਮੁਕੱਦਮਾ ! ਬੱਚਿਆਂ 'ਤੇ ਸੋਸ਼ਲ ਮੀਡੀਆ ਦੇ...

kushner talk with netanyahu

ਗਾਜ਼ਾ 'ਤੇ ਗੱਲਬਾਤ ਲਈ ਨੇਤਨਯਾਹੂ ਨਾਲ ਬੈਠੇ ਕੁਸ਼ਨਰ

statement of israeli minister

ਹਰ ਰਾਤ '30 ਤੋਂ 40' ਲੋਕਾਂ ਦਾ ਕਰ ਦਿਓ ਖਾਤਮਾ ! ਇਜ਼ਰਾਈਲੀ ਮੰਤਰੀ ਨੇ ਦਿੱਤਾ...

orry reveals why he keeps salman khan s photo by his bedside

ਓਰੀ ਆਪਣੇ ਬੈੱਡ ਕੋਲ ਰੱਖਦੈ ਸਲਮਾਨ ਖਾਨ ਦੀ ਫੋਟੋ, ਵਜ੍ਹਾ ਜਾਣ ਤੁਸੀਂ ਵੀ ਰਹਿ...

chinese president xi jinping statement

ਸ਼ੀ ਜਿਨਪਿੰਗ ਨੇ ਪਾਰਟੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ 'ਤੇ ਦਿੱਤਾ ਜ਼ੋਰ

fraud in punjab

ਪੰਜਾਬ 'ਚ 2,65,00,000 ਰੁਪਏ ਦੀ ਵੱਡੀ ਠੱਗੀ! ਹੈਰਾਨ ਕਰੇਗਾ ਪੂਰਾ ਮਾਮਲਾ

famous actor to get married for the third time with girlfriend 20 years younger

20 ਸਾਲ ਛੋਟੀ ਪ੍ਰੇਮਿਕਾ ਨਾਲ ਤੀਜਾ ਵਿਆਹ ਕਰਵਾਏਗਾ ਮਸ਼ਹੂਰ ਅਦਾਕਾਰ ! 10 ਸਾਲਾਂ...

air india pilots

Air India ਦੇ 2 ਹੋਰ ਪਾਇਲਟ ਡੋਪ ਟੈਸਟ 'ਚ ਫੇਲ੍ਹ ! ਦੋਵਾਂ ਨੂੰ ਡਿਊਟੀ ਤੋਂ ਕੀਤਾ...

big news for those going to china

ਚੀਨ ਜਾਣ ਵਾਲਿਆਂ ਲਈ ਵੱਡੀ ਖ਼ਬਰ ; 15 ਸਤੰਬਰ ਤੋਂ ਸਖ਼ਤ ਹੋਣਗੇ ਸਰਹੱਦੀ ਨਿਯਮ

lage raho munna bhai fame actor s car accident

'ਲਗੇ ਰਹੋ ਮੁੰਨਾ ਭਾਈ' ਫੇਮ ਅਦਾਕਾਰ ਦੀ ਕਾਰ ਦਾ ਐਕਸੀਡੈਂਟ ! ਸਕੂਟਰ ਸਵਾਰਾਂ ਨੂੰ...

famous punjabi actress was pressured by her bf to change religion

ਮਸ਼ਹੂਰ ਪੰਜਾਬੀ ਅਦਾਕਾਰਾ 'ਤੇ BF ਨੇ ਪਾਇਆ ਧਰਮ ਬਦਲਣ ਦਾ ਦਬਾਅ ! ਖੁਦ ਕੀਤਾ...

ai hits visa company

ਵੀਜ਼ਾ ਕੰਪਨੀ 'ਚ AI ਦੀ ਮਾਰ ! 28 ਮੈਂਬਰੀ ਟੀਮ 'ਚੋਂ 10 ਕਰਮਚਾਰੀਆਂ ਦੀ ਛੁੱਟੀ

famous bollywood actress is no more

ਨਹੀਂ ਰਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ! ਨੀਂਦ 'ਚ ਹੀ ਹੋਇਆ ਦਿਹਾਂਤ, ਸਿਨੇਮਾ...

bihar born chef attended the party organized at scottish palace

ਬਿਹਾਰ 'ਚ ਜਨਮੇ ਸ਼ੈੱਫ ਨੇ ਸਕਾਟਿਸ਼ ਪੈਲੇਸ 'ਚ ਆਯੋਜਿਤ ਪਾਰਟੀ 'ਚ ਕੀਤੀ ਸ਼ਿਰਕਤ

fire in largest natural reserve

ਬੈਲਜੀਅਮ ਦੇ ਸਭ ਤੋਂ ਵੱਡੇ ਕੁਦਰਤੀ ਰਿਜ਼ਰਵ 'ਚ ਲੱਗੀ ਭਿਆਨਕ ਅੱਗ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +