ਪੰਜਾਬ ਸਰਕਾਰ ਨੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਵਿਰਾਸਤੀ ਦਿਨ ਤੇ ਨੌਜਵਾਨਾਂ ਨੂੰ ਨਸ਼ਾ ਰਹਿਤ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ।ਇਸ ਨਾਲ ਚੋਣ ਵਾਅਦੇ ਤੇ ਵੀ ਬੂਰ ਪਿਆ।ਸਮੇਂ ਦੀ ਲੋੜ ਅਤੇ ਮੰਗ ਨੂੰ ਪੂਰਦਾ ਇਹ ਫੈਸਲਾ ਯੁਵਕਾਂ ਲਈ ਫੈਸਲਾ ਕੁੰਨ ਪਿਰਤ ਪਾ ਗਿਆ।
ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਕਾਲਜ ਵਿਚ ਇਸ ਦਿਹਾੜੇ ਤੇ ਪੁਲਿਸ ਮੁੱਖੀ ਅਤੇ ਡਿਪਟੀ ਕਮਿਸ਼ਨਰ ਨੇ ਯੁਵਾ ਸਸ਼ਕਤੀਕਰਣ ਪ੍ਰੋਗਰਾਮ ਤਹਿਤ ਮੁੱਖ ਭੂਮਿਕਾ ਨਿਭਾਈ।ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਮਤੀ ਗੁਰਨੀਤ ਤੇਜ ਨੇ ਸੁਨੇਹਾ ਦਿੰਦਿਆ ਸ਼ਹੀਦਾਂ ਦੀ ਪ੍ਰੀਭਾਸ਼ਾ ਦਿੰਦਿਆ ਦੱਸਿਆ ਕਿ ਸ਼ਹੀਦ ਸਵਾਰਥ ਰਹਿਤ ਹੁੰਦੇ ਹਨ।ਬਿਨਾ ਕਿਸੇ ਸਵਾਰਥ ਤੋਂ ਦੇਸ਼ ਅਤੇ ਕੋਮ ਲਈ ਜਾਨ ਵਾਰਦੇ ਹਨ।ਇਸ ਤੋਂ ਇਲਾਵਾ ਨੋਜਵਾਨਾਂ ਨੂੰ ਨਸ਼ਾ ਤਿਆਗਣ ਦਾ ਸੁਨੇਹਾ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਰੁਜ਼ਗਾਰ ਦੇ ਬਹੁਤ ਮੌਕੇ ਹਨ।ਹੁਣ ਛੋਟੀਆ-ਛੋਟੀਆ ਗਲਤੀਆਂ ਤੋਂ ਬੱਚ ਕੇ ਦੇਸ਼ ਦਾ ਸਰਮਾਇਆ ਬਣਨਾ ਯੁਵਕਾ ਦਾ ਮੁੱਖ ਫਰਜ਼ ਹੈ।ਕਾਲਜ ਦੇ ਪ੍ਰ੍ਰੋਫੈਸਰ ਸ਼੍ਰੀ ਗਿੱਲ ਅਤੇ ਸ਼੍ਰੀ ਸਤਿਆਲ ਦੇ ਵਿਚਾਰਾਂ ਨਾਲ ਸਹਿਮਤ ਹੁੰਦੇ ਹੋਏ ਸਾਹਿਤ ਪੜ੍ਹਨਾ ਅਤੇ ਜੋ ਮਾਂ ਨੂੰ ਭਾਉਂਦਾ ਹੋਵੇ ਉਹੀ ਪੀਣਾ ਚਾਹੀਦਾ ਹੈ।ਮਾਂ ਕਦੇ ਵੀ ਨਸ਼ਾ ਪੀਣ ਨੂੰ ਨਹੀਂ ਕਹਿੰਦੀ ਆਪਣੇ ਸ਼ੰਦੇਸ਼ ਵਿਚ ਡਿਪਟੀ ਕਮੀਸ਼ਨਰ ਨੇ ਨੌਜਵਾਨਾਂ ਲਈ ਖਾਸ ਸੁਨੇਹੇ ਦਿੱਤੇ।
ਹਰ ਸਾਲ ਸ਼ਹੀਦਾਂ ਦੇ ਸਥਾਨਾਂ ਤੇ ਮੇਲੇ ਲਾਉਣ ਦੇ ਨਾਲ-ਨਾਲ ਇਹ ਵੀ ਬਿਹਤਰ ਹੈ ਕਿ ਉਹਨਾਂ ਦੇ ਦੱਸੇ ਰਾਹਾਂ ਤੇ ਚੱਲਿਆ ਜਾਵੇ।ਇਸ ਦਿਨ ਦੀ ਛੁੱਟੀ ਬੰਦ ਕਰਕੇ ਇਹ ਪ੍ਰੋਗਰਾਮ ਕਰਾਉਣਾ ਸਰਕਾਰ ਦਾ ਸ਼ਾਨਾਮੱਤੀ ਫੈਸਲਾ ਹੈ।ਅੱਜ ਲੌੜ ਇਹ ਸੀ ਕਿ ਸ਼ਹੀਦਾਂ ਦੀ ਸੋਚ ਅਨੁਸਾਰ ਸਮਾਜ ਹੁੰਦਾ ਪਰ ਬਦ ਕਿਸਮਤੀ ਨਾਲ ਬਹੁਤ ਕੁੱਝ ਕਰਨ ਦੀ ਜਰੂਰਤ ਹੈ।ਇਸ ਪ੍ਰੋਗਰਾਮ ਨੇ ਯੁਵਕ ਭਲਾਈ ਦਾ ਨਵਾਂ ਅਧਿਆਏ ਸ਼ੁਰੂ ਕੀਤਾ ਹੈ।ਨਸ਼ੇ ਨੂੰ ਰੋਕਣ ਲਈ ਸਹੁੰ ਚੁਕਾਉਣ ਨਾਲ ਇੱਕ ਨਵੀ ਪਿਰਤ ਪਈ ਹੈ।ਜਿਸ ਦੇ ਨਤੀਜੇ ਸਾਜਗਾਰ ਰਹਿਣਗੇ।ਨਸ਼ਾ ਰੁਕਣਾ ਅਜੇ ਲੰਬਿਤ ਮੁੱਦਾ ਹੈ।ਵਕਤ ਗੁਜਰਨ ਪਿੱਛੋਂ ਸੰਭਲਣਾ ਕੋਈ ਸਿਆਣਪ ਨਹੀਂ ਹੁੰਦੀ।ਇਸ ਲਈ ਨਸ਼ਾ ਮੁਕਤੀ ਲਈ ਇਨਕਲਾਬੀ ਸੁਰਾ ਸ਼ੁੱਭ ਆਗਾਜ਼ ਹੈ।
ਕੁੱਲ ਮਿਲਕੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਪੱਧਰੀ ਮਨਾਇਆ ਗਿਆ ਇਹ ਦਿਹਾੜਾ ਯੁਵਕ ਭਲਾਈ ਦੇ ਸ਼ੁੱਭ ਸੰਕੇਤ ਹਨ।ਹੁਣ ਲੋੜ ਹੈ ਇਸ ਸੁਨੇਹੇ ਨੂੰ ਵਰਕਿਆ ਵਿਚੋ ਬਾਹਰ ਕੱਢ ਕੇ ਅਮਲੀ ਜਾਮਾ ਪਹਿਨਾਉਣ ਦੀ ਇਸ ਨਾਲ ਨੌਜਵਾਨ ਉਸਾਰੂ ਸੋਚ ਦੇ ਧਾਰਨੀ ਬਣਨਗੇ।ਜਿਸ ਨਾਲ ਇਹ ਵਰਗ ਵਿਕਾਸ ਵਿੱਚ ਯੋਗਦਾਨ ਪਾਉਣ ਦੇ ਨਾਲ-ਨਾਲ ਸਮਾਜਿਕ ਬੇਚੈਨੀ ਦੂਰ ਕਰੇਗਾ।
ਸੁਖਪਾਲ ਸਿੰਘ ਗਿੱਲ,
ਅਬਿਆਣਾ ਕਲ੍ਹਾ 98781-11445
ਮੋਦੀ ਲਹਿਰ ਹੈ ਹਰ ਕਿਸੇ ਦੀਆਂ ਨਜ਼ਰਾਂ ਮੋਦੀ ਉਤੇ ਹਨ
NEXT STORY