ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਦਾ ਰਾਜ ਕਈ ਦਹਾਕਿਆਂ ਤੱਕ ਭੁਗਤਣ ਬਾਅਦ ਲੋਕਾਂ ਨੇ ਭਾਜਪਾ ਨੂੰ ਰਾਜ ਕਰਨ ਲਈ ਬੁਲਾਇਆ ਸੀ ਅਤੇ ਇਹ ਭਾਜਪਾ ਰਾਜ ਮੋਦੀ ਰਾਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੋਦੀ ਸਾਹਿਬ ਨੇ ਬੜੀ ਹੀ ਦ੍ਰਿੜ੍ਹਤਾ ਨਾਲ ਕੁਝ ਕੰਮ ਕੀਤੇ ਹਨ ਅਤੇ ਵਿਰੋਧੀਆਂ ਦੀਆਂ ਗੱਲਾਂ ਸੁਣੀਆਂ ਵੀ ਹਨ, ਪਰ ਆਪਣੇ ਕਦਮ ਜ਼ਰਾ ਵੀ ਡੋਲਣ ਨਹੀਂ ਦਿੱਤੇ ਅਤੇ ਮੋਦੀ ਸਾਹਿਬ ਦੀਆਂ ਕਾਰਵਾਈਆਂ ਅਤੇ ਇਹ ਦ੍ਹਿੜ੍ਹਤਾ ਹੀ ਹੈ ਜਿਸਨੇ ਅੱਜ ਦੇਸ਼ ਅੰਦਰ ਮੋਦੀ ਲਹਿਰ ਨੂੰ ਜਨਮ ਦਿੱਤਾ ਹੈ। ਹਰ ਪਾਸੇ ਮੋਦੀ ਮੋਦੀ ਹੋ ਰਹੀ ਹੈ ਅਤੇ ਲੋਕੀ ਹਰ ਰੋਜ਼ ਇਹੀ ਉਡੀਕਦੇ ਰਹਿੰਦੇ ਹਨ ਕਿ ਅੱਜ ਮੋਦੀ ਸਾਹਿਬ ਕੀ ਆਖਣ ਵਾਲੇ ਹਨ, ਕੀ ਕਰਨ ਵਾਲੇ ਹਨ। ਇਹ ਵੀ ਦੇਖਿਆ ਗਿਆ ਹੈ ਕਿ ਚਾਹੇ ਨੋਟ ਬੰਦੀ ਸੀ, ਚਾਹੇ ਸਫਾਈ ਦੀ ਗਲ ਸੀ ਅਤੇ ਚਾਹੇ ਜੀ ਐਸ ਟੀ ਦੀ ਗੱਲ ਸੀ, ਲੋਕੀ ਇਹੀ ਆਖ ਰਹੇ ਹਨ ਕਿ ਦੇਖੋ ਜੋ ਵੀ ਮੋਦੀ ਸਾਹਿਬ ਨੇ ਕੀਤਾ ਹੈ,ਨਤੀਜਾ ਚੰਗਾ ਹੀ ਨਿਕਲੇਗਾ। ਲੋਕੀ ਅਰਥਸ਼ਾਸਤਰੀ ਨਹੀਂ ਹਨ ਅਤੇ ਇਸ ਕਰ ਕੇ ਇਹੀ ਸਮਝੀ ਜਾਂਦੇ ਹਨ ਕਿ ਮੋਦੀ ਸਾਹਿਬ ਨੇ ਜੋਵੀ ਕੀਤਾ ਹੈ ਕਿਸੇ ਸਿਆਣੇਦੀ ਸਲਾਹ ਲੈ ਕੇ ਹੀ ਕੀਤਾ ਹੈ ਅਤੇ ਮੋਦੀ ਸਾਹਿਬ ਨੇ ਆਪ ਕੋਈ ਲਾਭ ਨਹੀਂ ਲੈਣਾ ਅਤੇ ਮੋਦੀ ਸਾਹਿਬ ਜੋ ਵੀ ਕਰ ਰਹੇ ਹਨ ਲੋਕਾਂ ਦੀ ਭਲਾਈ ਲਈ ਹੀ ਕਰ ਰਹੇ ਹਨ। ਹਰ ਕਿਸੇ ਨੂੰ ਬੈਂਕ ਅਕਾਊਂਟ ਖੋਲ੍ਹਣ ਦੀ ਸਲਾਹ ਵੀ ਮੋਦੀ ਸਾਹਿਬ ਜੀ ਨੇ ਹੀ ਦਿੱਤੀ ਹੈ ਅਤੇ ਮੁਫਤ ਵਰਗਾ ਹਾਦਸਾ ਬੀਮਾ ਵੀ ਕਰ ਦਿੱਤਾ ਹੈ। ਰਾਸ਼ਟਰੀ ਪੈਨਸ਼ਨ ਸਕੀਮ ਵੀ ਆ ਗਈ ਹੈ ਅਤੇ ਇਹ ਗੱਲਾ ਲੋਕਾਂ ਨੇ ਪਸੰਦ ਵੀ ਕੀਤੀਆਂ ਹਨ।
ਮੋਦੀ ਲਹਿਰ ਚੱਲ ਰਹੀ ਹੈ ਅਤੇ ਅੱਜ ਜਿੱਥੇ ਕਿਧਰੇ ਵੀ ਚੋਣਾਂ ਹੁੰਦੀਆਂ ਹਨ, ਜ਼ਿਮਨੀ ਚੋਣਾ ਹਨ ਜਾਂ ਰਾਜ ਸਭਾ ਦੀਆਂ ਚੋਣਾ ਹਨ ਤਾਂ ਭਾਜਪਾ ਹੀ ਜਿਕਤੀ ਜਾ ਰਹੀ ਹੈ। ਇਹ ਸਾਰੀਆਂ ਗੱਲਾਂ ਭਾਜਪਾ ਕਰ ਕੇ ਨਹੀਂ ਹਨ ਅਤੇ ਨਾ ਹੀ ਭਾਜਪਾ ਦਾ ਕੋਈ ਲੰਮਾਂ ਚੋੜਾ ਇਤਿਹਾਸ ਹੀ ਸਾਡੇ ਸਾਹਮਣੇ ਹੈ। ਇਹ ਸਾਰਾ ਕੁਝ ਮੋਦੀ ਸਾਹਿਬ ਕਰਕੇ ਹੀ ਹੈ ਅਤੇ ਇਹ ਵੀ ਆਖਿਆ ਜਾ ਸਕਦਾ ਹੈ ਕਿ ਮੋਦੀ ਅਜ ਕੋਈ ਇਕ ਆਦਮੀ ਨਹੀਂ ਹੈ ਅਤੇ ਨਾ ਹੀ ਇਹ ਇਕ ਵਿਅਕਤੀ ਵਿਸ਼ੇਸ਼ ਹੀ ਹੈ ਸਗੋਂ ਅੱਜ ਮੋਦੀ ਇਕ ਸੰਸਥਾ ਦਾ ਰੂਪ ਧਾਰ ਕੇ ਸਾਡੇ ਸਾਹਮਣੇ ਆ ਖਲੌਤਾ ਹੈ ਅਤੇ ਭਾਜਪਾ ਦੇ ਬਾਕੀ ਲੀਡਰਾਂ ਦਾ ਕਿਘਰੇ ਨਾਮ ਨਿਸ਼ਾਨ ਹੀ ਨਹੀਂ ਦਿਖਾਈ ਦਿੰਦਾ ਅਤੇ ਨਾ ਹੀ ਕਿਸੇ ਦੀ ਆਵਾਜ਼ ਹੀ ਸਾਡੇ ਕੰਨਾਂ ਤੱਕ ਪੁਜਦੀ ਹੈ। ਸਾਰੇ ਚੁੱਪ ਹਨ ਅਤੇ ਅੱਜ ਇਹ ਵੀ ਆਖਿਆ ਜਾ ਸਕਦਾ ਹੈ ਕਿ ਇਹ ਸਮਾਂ ਭਾਜਪਾ ਦੀ ਸਰਕਾਰ ਦਾ ਨਹੀਂ ਸਗੋਂ ਇਹ ਸਮਾਂ ਮੋਦੀ ਰਾਜ ਦਾ ਅਖਵਾਏਗਾ ਅਤੇ ਇਤਿਹਾਸਕਾਰਾਂ ਨੂੰ ਵੀ ਇਹ ਸਮਾਂ ਮੋਦੀ ਦਾ ਸਮਾਂ ਕਰਕੇ ਹੀ ਲਿੱਖਣਾ ਪਵੇਗਾ ਅਤੇ ਅੱਜ ਇਹ ਵੀ ਆਖਿਆ ਜਾ ਸਕਦਾ ਹੈ ਕਿ ਜਿਵੇਂ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਨੇ ਭਾਰਤੀ ਇਤਿਹਾਸ ਵਿਚ ਆਪਣਾਨਾਮ ਲਿਖਵਾ ਲਿਆ ਸੀ ਉਸੇ ਤਰ੍ਹਾਂ ਅੱਜ ਮੋਦੀਸਾਹਿਬ ਦਾ ਨਾਮ ਚਮਕ ਰਿਹਾ ਹੈ।
2019 ਦੀਆਂ ਚੋਣਾਂ ਭਾਜਪਾ ਨਹੀਂ ਸਗੋਂ ਮੋਦੀ ਦੇ ਨਾਮ ਉਤੇ ਲੜੀਆਂ ਜਾਣਗੀਆਂ ਅਤੇ ਅਗਰ ਜਿੱਤ ਜਾਂਦੇ ਹਨ ਤਾਂ ਇਹ ਜਿੱਤ ਵੀ ਮੋਦੀ ਦੀ ਹੋਵੇਗੀ ਅਤੇ ਅਗਰ ਹਾਰ ਜਾਂਦੇ ਹਨ ਤਾਂ ਇਹ ਹਾਰ ਵੀ ਮੋਦੀ ਦੀ ਹਾਰ ਅਖਵਾਏਗੀ। ਇਸ ਲਈ ਅੱਜ ਬਾਕੀ ਦੀਆਂ ਸਾਰੀਆਂ ਸ਼ਖਸੀਅਤਾਂ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਜੁੜੀਆਂ ਹੋਈਆਂ ਹਨ, ਮੋਦੀ ਸਾਹਿਬ ਦੀ ਚਮਕਦੀ ਸ਼ਖਸੀਅਤ ਅੱਗੇ ਘੰਦਲੀਆਂ ਪੈ ਗਈਆਂ ਲੱਗਦੀਆਂ ਹਨ ਅਤੇ ਅਗਰ ਉਹ ਕਦੀ ਬੋਲਦੀਆਂ ਵੀ ਹਨ ਤਾਂ ਕੋਈ ਸੁਣਦਾ ਪਿਆ ਬਲਕਿ ਅੱਜ ਤਾਂ ਭਾਰਤ ਦਾ ਆਮ ਆਦਮੀ ਵੀ ਮੋਦੀ ਸਾਹਿਬ ਵੱਲ ਹੀ ਦੇਖ ਰਿਹਾ ਹੈ। ਅੱਜ ਤੱਕ ਮੋਦੀ ਸਾਹਿਬ ਦੀਆਂ ਕੀਤੀਆਂ ਕਾਰਵਾਈਆਂ ਦਾ ਆਮ ਆਦਮੀ ਨੂੰ ਲਾਭ ਪੁਜਾ ਹੈ ਜਾਂ ਨਹੀਂ ਵੀ ਪੁਜਾ ਇਸ ਨਾਲ ਵੀ ਕੋਈ ਫਰਕ ਨਹੀਂ ਪੈ ਰਿਹਾ ਅਤੇ ਹਾਲਾਂ ਵੀ ਆਮ ਆਦਮੀ ਮੋਦੀ ਉਤੇ ਹੀ ਉਮੀਦਾ ਟਿਕਾਈ ਬੈਠਾ ਹੈ। ਇਸ ਲਈ ਅੱਜ ਇਹ ਵੀ ਪਿਆ ਲਗਦਾ ਹੈ ਕਿ ਮੋਦੀ ਸਾਹਿਬ ਸੋਚਾ ਵਿਚ ਪਏ ਹੋਏ ਹਨ ਅਤੇ ਅਗਲੀਆਂ ਚੋਣਾਂ ਤੋ ਪਹਿਲਾਂ ਕੋਈ ਨਾ ਕੋਈ ਵੱਡਾ ਐਲਾਨ ਕਰਨ ਵਾਲੇ ਹਨ ਜਿਹੜਾ ਇਸ ਮੋਦੀ ਲਹਿਰ ਨੂੰ ਇਕ ਨਵਾਂ ਹੁਲਾਰਾ ਦੇ ਦੇਵੇਗੀ ਅਤੇ ਇਸ ਵਾਰ ਇਹ ਵੀ ਹੋ ਸਕਦਾ ਹੈ ਕਿ ਮੋਦੀ ਸਾਹਿਬ ਭਾਜਪਾ ਲਈ ਕੋਈ ਬਹੁਤ ਹੀ ਵੱਡੀ ਜਿੱਤ ਲੈ ਕੇ ਆ ਜਾਣ।
ਅੱਜ ਸਾਡੇ ਦੇਸ਼ ਵਿਚ ਉਹ ਸਭ ਕੁਝ ਪੈਦਾ ਹੋ ਰਿਹਾ ਹੈ ਅਤੇ ਬਣਾਇਆ ਜਾ ਰਿਹਾ ਹੈ ਜਿਸ ਨਾਲ ਆਮ ਆਦਮੀ ਦਾ ਜੀਵਨ ਖੁਸ਼ਹਾਲ ਕੀਤਾ ਜਾ ਸਕਦਾ ਹੈ। ਆਮ ਅਦਾਮੀ ਪਾਸ ਰੁਜ਼ਗਾਰ ਦੀ ਘਾਟ ਹੈ ਅਤੇ ਆਮਦਨ ਘੱਟ ਹੈ ਅਤੇ ਇਸ ਲਈ ਸਾਡੇ ਦੇਸ਼ ਵਿਚ ਹਰ ਸ਼ੈਅ ਮੌਜੂਦ ਹੋਣ ਦੇ ਬਾਵਜੂਦ ਆਮ ਆਦਮੀ ਅੱਜ ਵੀ ਹਰ ਸ਼ੈਅ ਨੂੰ ਤਰਸ ਰਿਹਾ ਹੈ ਅਤੇ ਭੁੱਖਾ ਨੰਗਾ ਦਿਖਾਈ ਦੇ ਰਿਹਾ ਹੈ। ਮੋਦੀ ਸਾਹਿਬ ਦੀ ਨਜ਼ਰ ਵਿਚ ਗਰੀਬਾਂ ਦੀ ਇਹ ਪਲਟਨ ਹੈ ਅਤੇ ਇਹ ਮੋਦੀ ਹੀ ਹੈ ਜਿਹੜਾ ਇਨ੍ਹਾਂ ਵੱਲ ਦੇਖ ਰਿਹਾ ਹੈ ਅਤੇ ਇਨ੍ਹਾਂ ਦੀ ਗੁਰਬਤ ਅਤੇ ਇਹ ਪਛੜਾਪਣ ਦੂਰ ਕਰਨ ਦੀ ਗੱਲ ਸੋਚਦਾ ਪਿਆ ਹੈ। ਮੋਦੀ ਆਮ ਲੋਕਾਂ ਦਾ ਲੁਮਾਇੰਦਾ ਹੈ ਅਤੇ ਇਹ ਕਿਸੇ ਖਾਨਦਾਨ ਅਤੇ ਕਿਸੇ ਵਿਅਕਤੀ ਵਿਸ਼ੇਸ਼ ਵਿੱਚੋਂ ਨਹੀਂ ਹੈ। ਇਹ ਆਦਮੀ ਆਮ ਆਦਮੀ ਦੀਆਂ ਮੁਸ਼ਕਿਲਾ ਸਮਝਦਾ ਵੀ ਹੈ ਅਤੇ ਇਸ ਮੁਲਕ ਦੀਆਂ ਸਮੱਸਿਆਵਾਂ ਹੱਲ ਕਰਨਾ ਕੋਈ ਸੌਖਾ ਜਿਹਾ ਕੰਮ ਨਹੀਂ ਹੈ ਅਤੇ ਨਾ ਹੀ ਵੱਡੀਆਂ ਤਾਕਤਾਂ ਕੁਝ ਕਰ ਨਹੀ ਦਿੰਦੀਆਂ ਹਨ। ਇਸ ਲਈ ਮੋਦੀ ਹੀ ਇਕ ਐਸਾ ਆਦਮੀ ਹੈ ਜਿਹੜਾ ਇਨ੍ਹਾਂ ਸ਼ਕਤੀਆਂ ਤੋਂ ਡਰੇ ਬਗੈਰ ਕੁਝ ਕਰ ਸਕਦਾ ਹੈ। ਅੱਜ ਤੱਕ ਮੋਦੀ ਨੇ ਜੋ ਵੀ ਕੀਤਾ ਹੈ ਉਸ ਨਾਲ ਆਮ ਆਦਮੀ ਤੱਕ ਕੁਝ ਨਹੀਂ ਪੁੱਜਾ ਪਰ ਵੱਡੀਆਂ ਸ਼ਕਤੀਆਂ ਨੂੰ ਝਟਕਾ ਜ਼ਰੂਰ ਲੱਗਾ ਹੈ। ਇਸ ਲਈ ਆਉਣ ਵਾਲੇ ਕੁਝ ਹੀ ਮਹੀਨਿਆਂ ਵਿਚ ਮੋਦੀ ਕੀ ਕਰਨ ਵਾਲਾ ਹੈ, ਇਹ ਸਮਾਂ ਹੀ ਦਸੇਗਾ ਅਤੇ ਅਸੀਂ ਹੁਣ ਹੀ ਕੁਝ ਨਹੀਂ ਆਖ ਸਕਦੇ। ਇਹ 2019 ਦੀਆਂ ਚਣੌਤੀਆਂ ਸਾਡੇ ਸਾਹਮਣੇ ਹਨ, ਸਾਰੀਆਂ ਪਾਰਟੀਆਂ ਦੇ ਸਾਹਮਣੇ ਇਹ ਚੋਣਾ ਕੁਰਕਸ਼ੇਤਰਾਂ ਦਾ ਮਹਾ ਭਾਰਤ ਹੈ ਅਤੇ ਇਹ ਚੋਣਾ ਕੋਣ ਜਿੱਤੇਗਾ, ਇਸ ਬਾਰੇ ਤਾਂ ਹਾਲਾਂ ਸਾਡੇ ਮੁਲਕ ਦੇ ਲੋਕੀ ਜਿਨ੍ਹਾਂ ਪਾਸ ਵੋਟ ਸ਼ਕਤੀ ਹੈ, ਆਪ ਵੀ ਨਹੀਂ ਦਸ ਸਕਦੇ।
ਸਾਡੇ ਮੁਲਕ ਦੀਆਂ ਚੋਣਾ ਵਿਚ ਜਿੱਤ ਅੱਜ ਤੱਕ ਲਹਿਰ ਦੀ ਹੀ ਹੋਈ ਹੈ ਕਿਉਂਕਿ ਅੱਜ ਤੱਕ ਕਿਸੇ ਵੀ ਪਾਰਟੀ ਨੇ ਕੁਝ ਖਾਸ ਕਰਕੇ ਨਹੀਂ ਦਿਖਾਇਆ ਅਤੇ ਇਸ ਕਰਕੇ ਆਪਦੀਆਂ ਕੀਤੀਆਂ ਅੱਗੇ ਰੱਖਕੇ ਵੋਟਾ ਨਹੀਂ ਲਿੱਤੀਆਂ ਜਾ ਸਕਦੀਆਂ। ਇਸ ਵਾਰ ਵੀ ਲੋਕਾਂ ਨੇ ਇਹ ਨਹੀਂ ਦੇਖਣਾ ਕਿ ਭਾਜਪਾ ਨੇ ਕੀਤਾ ਕੀ ਹੈ ਅਤੇ ਨਾ ਹੀ ਇਹ ਦੇਖਣਾ ਹੈ ਕਿ ਕਾਗਰਸਕੀ ਕੀ ਕਰ ਬੈਠੀ ਹੈ। ਇਹ ਵਾਰੀ ਕੋਈ ਲਹਿਰ ਹੀ ਕੰਮ ਕਰੇਗੀ ਅਤੇ ਅਗਲੇ ਕੁਝ ਕੁ ਮਹੀਨਿਆ ਵਿਚ ਇਹ ਮੋਦੀਲਹਿਰ ਚਮਕ ਵੀ ਸਕਦੀ ਹੈ ਅਤੇ ਕੋਈ ਹੋਰ ਵੀ ਮੁਕਾਬਲੇ ਦੀ ਲਹਿਰ ਚਲਾ ਸਕਦਾ ਹੈ। ਇਸ ਲਈ ਅੱਜ ਖਾਸ ਕਰਕੇ ਮੋਦੀ ਸਾਹਿਬ ਨੂੰ ਧਿਆਾਨ ਰੱਖਣਾ ਪਵੇਗਾ ਅਤੇ ਲੱਗਦਾ ਹੈ ਮੋਦੀ ਸਾਹਬਿ ਤਾਂ ਹੀ ਚੁੱਪ ਸਾਧੀ ਬੈਠੇ ਹਨ ਅਤੇ ਕੋਈ ਵੱਡਾ ਧਮਾਕਾ ਹੋਣ ਵਾਲਾ ਹੈ। ਲੋਕਾਂ ਵਿਚਾਰਿਆ ਦਾ ਕੀ ਹੈ ਅਤੇ ਇਹ ਤਾਂ ਹਮੇਸ਼ਾਂ ਹਵਾ ਦਾ ਰੁੱਖ ਦੇਖ ਕੇ ਵੋਟਾ ਪਾ ਦਿੰਦੇ ਹਨ ਅਤੇ ਜਿਹੜੀ ਵੀ ਸਰਕਾਰ ਬਣ ਜਾਂਦੀ ਹੈ ਉਸਨੂੰ ਹੀ ਸਲਾਮ ਕਰਨ ਲੱਗ ਪੈਂਦੇ ਹਨ।
ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ,ਪਟਿਆਲਾ-ਪੰਜਾਬ-ਭਾਰਤ-147001
ਰੋ ਰੋ ਕੇ.........?
NEXT STORY