ਨਵੀਂ ਦਿੱਲੀ- ਨੋਕੀਆ ਨੇ ਭਾਰਤ ਵਿਚ ਸ਼ਾਨਦਾਰ ਫੀਚਰ ਵਾਲਾ ਇਕ ਸਸਤਾ ਸਮਾਰਟਫੋਨ ਲਾਂਚ ਕੀਤਾ ਹੈ। ਤਿਉਹਾਰਾਂ ਦੇ ਸੀਜ਼ਨ ਤੋਂ ਠੀਕ ਪਹਿਲਾਂ ਆਇਆ ਇਹ ਸਮਾਰਟ ਫੋਨ ਨੋਕੀਆ ਸੀ 01 ਪਲੱਸ ਹੈ। ਇਹ ਐਂਟਰੀ ਲੈਵਲ ਸਮਾਰਟ ਫੋਨ ਕੰਪਨੀ ਦੀ ਸੀ-ਸੀਰੀਜ਼ ਦੇ ਤਹਿਤ ਆਇਆ ਹੈ। ਨੋਕੀਆ ਸੀ 01 ਪਲੱਸ ਫ਼ਨ ਐਂਡਰਾਇਡ ਗੋ ਐਡੀਸ਼ਨ 'ਤੇ ਚੱਲਦਾ ਹੈ ਅਤੇ ਇਸ ਵਿਚ ਐੱਚ. ਡੀ.+ਡਿਸਪਲੇ ਹੈ। ਇਹ ਕਿਫਾਇਤੀ ਸਮਾਰਟ ਫੋਨ ਆਕਟਾ-ਕੋਰ ਪ੍ਰੋਸੈਸਰ ਨਾਲ ਪਾਵਰਡ ਹੈ ਅਤੇ ਇਸ ਵਿਚ 3,000 ਐੱਮ. ਏ. ਐੱਚ. ਦੀ ਹਟਾਉਣਯੋਗ ਬੈਟਰੀ ਲਗਾਈ ਗਈ ਹੈ।
ਨੋਕੀਆ C01 ਪਲੱਸ ਸਮਾਰਟ ਫੋਨ ਦੀ ਕੀਮਤ 5,999 ਰੁਪਏ ਹੈ। ਤੁਸੀਂ ਇਸ ਸਮਾਰਟਫੋਨ ਨੂੰ ਜਿਓ ਐਕਸਕਲੂਸਿਵ ਆਫਰ ਦੇ ਨਾਲ 5,399 ਰੁਪਏ 'ਚ ਖਰੀਦ ਸਕਦੇ ਹੋ। ਇਸ ਕੀਮਤ ਵਿਚ 10 ਫ਼ੀਸਦੀ ਦੀ ਛੂਟ ਸ਼ਾਮਲ ਹੈ, ਇਹ ਸਿਰਫ ਰਿਲਾਇੰਸ ਸਟੋਰ ਤੇ ਮਾਈ ਜੀਓ ਐਪ ਜ਼ਰੀਏ ਮਿਲੇਗੀ।
ਨੋਕੀਆ ਸੀ 01 ਪਲੱਸ ਸਮਾਰਟ ਫੋਨ ਨੀਲੇ ਤੇ ਜਾਮਨੀ ਰੰਗਾਂ ਵਿਚ ਆਉਂਦਾ ਹੈ। ਇਸ ਸਮਾਰਟ ਫੋਨ ਨੂੰ ਖਰੀਦਣ ਵਾਲੇ ਜੀਓ ਗਾਹਕ 4,000 ਰੁਪਏ ਦੇ ਲਾਭ ਪ੍ਰਾਪਤ ਕਰ ਸਕਣਗੇ। ਇਹ ਲਾਭ ਵਾਊਚਰ ਦੇ ਰੂਪ ਵਿਚ ਉਪਲਬਧ ਹੋਵੇਗਾ। ਨੋਕੀਆ ਸੀ 01 ਪਲੱਸ ਇਕ ਐਂਟਰੀ-ਲੈਵਲ ਸਮਾਰਟਫੋਨ ਹੈ। ਨੋਕੀਆ ਦੇ ਇਸ ਸਮਾਰਟ ਫੋਨ ਵਿਚ 5.45-ਇੰਚ ਦੀ ਐੱਚ. ਡੀ.+ ਸਕਰੀਨ ਹੈ। ਇਸ ਵਿਚ ਆਕਟਾ-ਕੋਰ ਯੂਨੀਸੌਕ SC9863A ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਵਿੱਚ 2 ਜੀ. ਬੀ. ਰੈਮ ਅਤੇ 16 ਜੀ. ਬੀ. ਇੰਟਰਨਲ ਸਟੋਰੇਜ ਹੈ। ਫੋਨ ਦੀ ਸਟੋਰੇਜ ਮਾਈਕ੍ਰੋ ਐੱਸ. ਡੀ. ਕਾਰਡ ਰਾਹੀਂ 128 ਜੀ. ਬੀ. ਤਕ ਵਧਾਈ ਜਾ ਸਕਦੀ ਹੈ।
ਟੈਕਨੋ ਦਾ ਬਜਟ ਸਮਾਰਟਫੋਨ ਭਾਰਤ ’ਚ ਲਾਂਚ, 64GB ਸਟੋਰੇਜ ਨਾਲ ਮਿਲੇਗੀ ਦਮਦਾਰ ਬੈਟਰੀ
NEXT STORY