ਮੋਗਾ (ਆਜ਼ਾਦ) : ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਮੋਗਾ ਪੁਲਸ ਨੇ ਔਰਤ ਸਮੇਤ 3 ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੂਰਾ ਪੋਸਤ, ਨਸ਼ੀਲੀ ਗੋਲੀਆਂ ਅਤੇ ਸ਼ਰਾਬ ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਟ ਈਸੇ ਖਾਂ ਦੇ ਮੁੱਖ ਅਫਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸਤ ਕਰਦੇ ਹੋਏ ਪਿੰਡ ਗਗੜਾ ਦੇ ਕੋਲ ਜਾ ਰਹੇ ਸੀ ਤਾਂ ਪੁਲਸ ਪਾਰਟੀ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲਣ ’ਤੇ ਮਹਿਲਾ ਪੁਲਸ ਮੁਲਾਜ਼ਮਾਂ ਸਮੇਤ ਛਾਪਾਮਾਰੀ ਕਰ ਕੇ ਪ੍ਰੀਤਮ ਕੌਰ ਨਿਵਾਸੀ ਪਿੰਡ ਭੋਇਪੁਰ ਨੂੰ ਕਾਬੂ ਕੀਤਾ, ਜਿਸ ਦੇ ਕੋਲੋਂ 10 ਕਿੱਲੋ ਡੋਡੇ ਭੂੱਕੀ ਪੋਸਤ ਬਰਾਮਦ ਕੀਤੇ ਗਏ, ਜਿਸ ਦੇ ਖ਼ਿਲਾਫ਼ ਐੱਨਡੀਪੀਐਸ ਐਕਟ ਦੇ ਤਹਿਤ ਥਾਣਾ ਕੋਟ ਈਸੇ ਖਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸਤ ਕਰ ਰਹੇ ਸੀ ਤਾਂ ਜਸਵੀਰ ਸਿੰਘ ਉਰਫ ਸੀਰਾ ਨਿਵਾਸੀ ਸਮਾਲਸਰ ਨੂੰ ਕਾਬੂ ਕਰ ਕੇ ਉਸ ਕੋਲੋਂ 100 ਨਸ਼ੇ ਵਾਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ, ਜਿਸ ਦੇ ਖਿਲ਼ਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਇੰਸਪੈਕਟਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਲਖਵੀਰ ਸਿੰਘ ਪੁਲਸ ਪਾਰਟੀ ਸਮੇਤ ਦੇਰ ਰਾਤ ਲਾਲ ਸਿੰਘ ਰੋਡ ਮੋਗਾ ’ਤੇ ਸਥਿਤ ਸਮਸ਼ਾਨ ਘਾਟ ਦੇ ਕੋਲ ਜਾ ਰਹੇ ਸੀ ਤਾਂ ਗੁਪਤ ਸੂਚਨਾਂ ਦੇ ਅਧਾਰ ’ਤੇ ਇਕ ਜਿੰਨ ਕਾਰ ਨੂੰ ਰੋਕ ਕੇ ਬਲਵਿੰਦਰ ਸਿੰਘ ਉਰਫ ਗੋਲਡੀ ਨਿਵਾਸੀ ਬੇਅੰਤ ਨਗਰ ਮੋਗਾ ਨੂੰ ਕਾਬੂ ਕਰ ਕੇ ਕਾਰ ਵਿਚੋਂ 5 ਪੇਟੀਆਂ ਸ਼ਰਾਬ ਠੇਕਾ ਬਰਾਮਦ ਕੀਤੀਆਂ, ਜਿਸ ਦੇ ਖਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਨ ਦੇ ਬਾਅਦ ਉਸ ਨੂੰ ਬਰਜ਼ਮਾਨਤ ਰਿਹਾ ਕਰ ਦਿੱਤਾ ਗਿਆ।
ਦਿਨ ਦਿਹਾੜੇ ਪੈਟਰੋਲ ਪੰਪ ਲੁੱਟ ਕੇ ਲੈ ਗਏ ਲੁਟੇਰੇ
NEXT STORY