ਮੋਗਾ (ਆਜ਼ਾਦ) : ਸਮਾਲਸਰ ਪੁਲਸ ਵਲੋਂ ਕੁਝ ਦਿਨ ਪਹਿਲਾਂ ਗੁੰਮ ਹੋਏ ਮੋਬਾਈਲ ਨੂੰ ਲੱਭ ਕੇ ਉਸਦੇ ਮਾਲਕ ਦੇ ਹਵਾਲੇ ਕੀਤਾ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਮਾਲਸਰ ਦੇ ਥਾਣੇਦਾਰ ਮਨਜੀਤ ਕੁਮਾਰ ਨੇ ਦੱਸਿਆ ਕਿ ਦਰਸ਼ਨ ਸਿੰਘ ਬਰਾੜ ਨਿਵਾਸੀ ਪਿੰਡ ਸੁੱਖਾਨੰਦ ਦਾ ਮੋਬਾਈਲ ਫੋਨ ਕਿਧਰੇ ਗੁੰਮ ਹੋ ਗਿਆ ਸੀ, ਜਿਸ ’ਤੇ ਉਸ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ।
ਉਨ੍ਹਾਂ ਕਿਹਾ ਕਿ ਜਿਸ ’ਤੇ ਅਸੀਂ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਵੇਖਿਆ ਤਾਂ ਮੋਬਾਈਲ ਫੋਨ ਦਾ ਪਤਾ ਲੱਗ ਗਿਆ, ਜਿਸ ’ਤੇ ਅਸੀਂ ਉਸ ਨੂੰ ਬੁਲਾ ਕੇ ਉਸਦਾ ਮੋਬਾਈਲ ਫੋਨ ਵਾਪਸ ਕੀਤਾ।
ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਸ਼ਰਾਬ ਜ਼ਬਤ, 2 ਔਰਤਾਂ ਸਮੇਤ 32 ਵਿਅਕਤੀ ਗ੍ਰਿਫ਼ਤਾਰ
NEXT STORY