ਜੰਮੂ (ਭਾਸ਼ਾ)–ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਕੰਟਰੋਲ ਰੇਖਾ ਨੇੜੇ 10 ਲੱਖ ਰੁਪਏ ਦੀ ਕੀਮਤ ਦੇ ਜਾਅਲੀ ਨੋਟਾਂ ਤੇ 2 ਕਿਲੋ ਹੈਰੋਇਨ ਸਮੇਤ ਇਕ ਸ਼ੱਕੀ ਸਮੱਗਲਰ ਨੂੰ ਐਤਵਾਰ ਗ੍ਰਿਫਤਾਰ ਕੀਤਾ ਗਿਆ। ਉਸ ਦੀ ਪਛਾਣ ਮੁਹੰਮਦ ਜ਼ਫਰ ਖਾਨ ਵਜੋਂ ਹੋਈ ਹੈ। ਉਸ ਕੋਲੋਂ ਜਿਹੜੇ ਜਾਅਲੀ ਨੋਟ ਬਰਾਮਦ ਹੋਏ ਹਨ, ਉਨ੍ਹਾਂ 'ਚ 2000 ਰੁਪਏ ਦੇ ਨੋਟਾਂ ਦੇ ਨਾਲ-ਨਾਲ ਬੰਦ ਹੋ ਚੁੱਕੇ 500 ਰੁਪਏ ਦੇ 400 ਜਾਅਲੀ ਨੋਟ ਵੀ ਸਨ। ਉਸ ਨੇ ਇਹ ਨੋਟ ਤੇ ਹੈਰੋਇਨ ਸਰਹੱਦ ਪਾਰ ਤੋਂ ਹਾਸਲ ਕੀਤੀ ਸੀ।
ਲੋਕ ਸਭਾ ਚੋਣਾਂ : ਚੋਣ ਕਮਿਸ਼ਨ ਨੇ ਕੀਤਾ ਤਰੀਕਾਂ ਦਾ ਐਲਾਨ, ਚੋਣ ਜ਼ਾਬਤਾ ਲਾਗੂ
NEXT STORY