ਨੈਸ਼ਨਲ ਡੈਸਕ: ਅਯੁੱਧਿਆ 'ਚ 22 ਜਨਵਰੀ ਨੂੰ ਹੋਣ ਵਾਲੇ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਹਿੱਸਾ ਲੈਣ ਲਈ ਦੇਸ਼ ਭਰ ਤੋਂ ਲੋਕ ਅਯੁੱਧਿਆ ਲਈ ਰਵਾਨਾ ਹੋ ਰਹੇ ਹਨ। ਕਿਸੇ ਨੇ ਰੇਲ, ਬੱਸ ਜਾਂ ਜਹਾਜ਼ ਰਾਹੀਂ ਜਾਣ ਦੀ ਯੋਜਨਾ ਬਣਾਈ ਹੈ ਤਾਂ ਕਈ ਲੋਕ ਪੈਦਲ ਹੀ ਅਯੁੱਧਿਆ ਜਾ ਰਹੇ ਹਨ। ਇਸ ਦੌਰਾਨ ਜੈਪੁਰ ਦੇ ਨੇੜੇ ਨਵੇਂ ਬਣੇ ਜ਼ਿਲ੍ਹੇ ਕੋਟਪੁਤਲੀ ਦੇ ਹਿਮਾਂਸ਼ੂ ਸੈਨ ਨੇ ਸਕੇਟਿੰਗ ਕਰਦੇ ਹੋਏ ਅਯੁੱਧਿਆ ਜਾਣ ਦਾ ਫ਼ੈਸਲਾ ਕੀਤਾ। ਹਿਮਾਂਸ਼ੂ ਸਿਰਫ਼ 10 ਸਾਲ ਦਾ ਹੈ। ਉਹ ਸਕੇਟਿੰਗ ਕਰਦੇ ਹੋਏ ਅਯੁੱਧਿਆ ਲਈ ਰਵਾਨਾ ਹੋ ਚੁੱਕਿਆ ਹੈ।
ਇਹ ਖ਼ਬਰ ਵੀ ਪੜ੍ਹੋ - Maldives vs Lakshadweep: ਕ੍ਰਿਕਟਰ ਮੁਹੰਮਦ ਸ਼ੰਮੀ ਨੇ ਕੀਤੀ PM ਮੋਦੀ ਦੀ ਹਮਾਇਤ ਕਰਨ ਦੀ ਅਪੀਲ
9 ਦਿਨਾਂ 'ਚ ਪੂਰਾ ਕਰੇਗਾ 704 ਕਿਲੋਮੀਟਰ ਦਾ ਸਫ਼ਰ
ਸੋਮਵਾਰ, 8 ਜਨਵਰੀ ਨੂੰ ਹਿਮਾਂਸ਼ੂ ਆਪਣੇ ਪਿਤਾ ਅਤੇ ਆਪਣੇ ਦੋਸਤ ਨਾਲ ਅਯੁੱਧਿਆ ਲਈ ਰਵਾਨਾ ਹੋਇਆ ਸੀ। ਹਿਮਾਂਸ਼ੂ ਸਕੇਟਿੰਗ ਕਰ ਰਿਹਾ ਹੈ ਜਦੋਂ ਕਿ ਉਸ ਦੇ ਪਿਤਾ ਅਸ਼ੋਕ ਸੈਣੀ ਆਪਣੇ ਦੋਸਤਾਂ ਨਾਲ ਕਾਰ ਵਿਚ ਉਸ ਦੇ ਮਗਰ-ਮਗਰ ਆ ਰਹੇ ਹਨ। ਪਹਿਲੇ ਦਿਨ ਹਿਮਾਂਸ਼ੂ ਬਾਂਸੂਰ ਪਹੁੰਚੇ, ਜਿੱਥੇ ਲੋਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਛੋਟੇ ਬੱਚੇ 'ਚ ਭਗਵਾਨ ਸ਼੍ਰੀ ਰਾਮ ਪ੍ਰਤੀ ਸ਼ਰਧਾ ਦੇਖ ਕੇ ਲੋਕ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਕੋਟਪੁਤਲੀ ਤੋਂ ਅਯੁੱਧਿਆ ਤੱਕ ਦਾ ਰਸਤਾ ਲਗਭਗ 700 ਕਿਲੋਮੀਟਰ ਲੰਬਾ ਹੈ। ਹਿਮਾਂਸ਼ੂ ਇਸ ਯਾਤਰਾ ਨੂੰ ਕਰੀਬ 9 ਦਿਨਾਂ 'ਚ ਪੂਰਾ ਕਰੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਸੜਕ ਕਿਨਾਰੇ ਸੁੱਟੀ ਖ਼ੂਨ ਨਾਲ ਲੱਥਪੱਥ ਲਾਸ਼
ਪਿੱਠ 'ਤੇ ਭਗਵਾ ਝੰਡਾ ਬੰਨ੍ਹ ਕੇ ਨਿਕਲਿਆ ਹਿਮਾਂਸ਼ੂ
ਅਯੁੱਧਿਆ ਜਾ ਰਹੇ ਹਿਮਾਂਸ਼ੂ ਨੇ ਆਪਣੇ ਕੁੜਤੇ 'ਤੇ ਭਗਵਾਨ ਰਾਮ ਦੇ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਦਾ ਪੋਸਟਰ ਚਿਪਕਾਇਆ ਹੈ, ਜਿਸ 'ਤੇ ਰਾਮ ਮੰਦਰ ਦੀ ਵੱਡੀ ਤਸਵੀਰ ਵੀ ਲੱਗੀ ਹੋਈ ਹੈ। ਉਸ ਨੇ ਆਪਣੀ ਪਿੱਠ 'ਤੇ ਭਗਵੇਂ ਰੰਗ ਦਾ ਝੰਡਾ ਵੀ ਬੰਨ੍ਹਿਆ ਹੋਇਆ ਹੈ ਅਤੇ ਸਾਰਾ ਦਿਨ ਸਕੇਟਿੰਗ ਕਰਦਾ ਹੋਇਆ ਅੱਗੇ ਵੱਧ ਰਿਹਾ ਹੈ। ਕਾਰ ਵਿਚ ਉਸ ਦੇ ਪਿੱਛੇ ਆ ਰਹੇ ਪਿਤਾ ਨੇ ਆਪਣੇ ਪੁੱਤਰ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਹਿਮਾਂਸ਼ੂ ਨੇ ਇਕ ਸਾਲ ਪਹਿਲਾਂ ਸਕੇਟਿੰਗ ਸਿੱਖੀ ਸੀ। ਜਦੋਂ ਉਸ ਨੇ ਰਾਮ ਮੰਦਿਰ ਤਕ ਸਕੇਟਿੰਗ ਕਰਨ ਦਾ ਫ਼ੈਸਲਾ ਕੀਤਾ ਤਾਂ ਪਿਤਾ ਨੇ ਉਸ ਦੇ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਆਪਣੇ ਪੁੱਤਰ ਦੀ ਇੱਛਾ ਪੂਰੀ ਕਰਨ ਲਈ ਕਾਰ ਵਿਚ ਉਸ ਦੇ ਨਾਲ ਗਏ। ਕਾਰ ਵਿਚ ਗਰਮ ਕੱਪੜੇ, ਕੁਝ ਦਵਾਈਆਂ ਅਤੇ ਖਾਣ-ਪੀਣ ਦਾ ਸਾਮਾਨ ਰੱਖਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ, ਸੁਨਹਿਰੀ ਭਵਿੱਖ ਲਈ ਇਟਲੀ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਇਸ ਰਾਹ ਤੋਂ ਪਹੁੰਚੇਗਾ ਅਯੁੱਧਿਆ
ਹਿਮਾਂਸ਼ੂ ਸੋਮਵਾਰ 8 ਜਨਵਰੀ ਨੂੰ ਕੋਟਪੁਤਲੀ ਤੋਂ ਰਵਾਨਾ ਹੋਇਆ ਅਤੇ ਸ਼ਾਮ ਤੱਕ ਬਾਂਸੂਰ ਪਹੁੰਚ ਗਿਆ। ਬਾਂਸੂਰ ਤੋਂ ਉਹ ਅਲਵਰ ਗਿਆ। ਫਿਰ ਇਹ ਭਰਤਪੁਰ, ਆਗਰਾ ਅਤੇ ਲਖਨਊ ਤੋਂ ਹੁੰਦਾ ਹੋਇਆ ਅਯੁੱਧਿਆ ਪਹੁੰਚੇਗਾ। ਹਿਮਾਂਸ਼ੂ ਨੇ ਦੱਸਿਆ ਕਿ ਉਹ ਸਾਰਾ ਦਿਨ ਸਕੇਟਿੰਗ ਕਰਦਾ ਹੈ। ਜਦੋਂ ਉਹ ਥੱਕ ਜਾਂਦਾ ਹੈ ਤਾਂ ਕੁੱਝ ਚਿਰ ਆਰਾਮ ਕਰ ਲੈਂਦਾ ਹੈ। ਰਾਤ ਨੂੰ ਪਿਤਾ ਕੋਲ ਆਰਾਮ ਕਰਦਾ ਹੈ। ਹਿਮਾਂਸ਼ੂ ਦੇ ਪਿਤਾ ਅਸ਼ੋਕ ਸੈਣੀ ਇਲੈਕਟ੍ਰੀਕਲ ਫਿਟਿੰਗ ਦਾ ਕੰਮ ਕਰਦੇ ਹਨ ਜਦਕਿ ਮਾਂ ਸੁਆਣੀ ਹੈ। ਉਹ 16 ਜਨਵਰੀ ਤੱਕ ਅਯੁੱਧਿਆ ਪਹੁੰਚ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Maldives vs Lakshadweep: ਕ੍ਰਿਕਟਰ ਮੁਹੰਮਦ ਸ਼ੰਮੀ ਨੇ ਕੀਤੀ PM ਮੋਦੀ ਦੀ ਹਮਾਇਤ ਕਰਨ ਦੀ ਅਪੀਲ
NEXT STORY