ਤੇਲੰਗਾਨਾ– ਭੈਣ-ਭਰਾ ਦਾ ਰਿਸ਼ਤਾ ਬੇਹੱਦ ਖੂਬਸੂਰਤ ਹੁੰਦਾ ਹੈ। ਇਸ ਰਿਸ਼ਤੇ ਦੀ ਖੂਬਸੂਰਤੀ ਹੀ ਜ਼ਿੰਦਗੀ ਹੈ। ਕਦੇ ਭੈਣ ਭਰਾ ਦਾ ਖਿਆਲ ਰੱਖਦੀ ਹੈ ਤਾਂ ਕਦੇ ਭਰਾ ਭੈਣ ਦਾ। ਅਜੇ ਹਾਲ ਹੀ ’ਚ ਤੇਲੰਗਾਨਾ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਕ ਨਿਊਜ਼ ਏਜੰਸੀ ਮੁਤਾਬਕ, ਤੇਲੰਗਾਨਾ ’ਚ ਕੈਂਸਰ ਪੀੜਤ ਭੈਣ ਦੀ ਜਾਨ ਬਚਾਉਣ ਲਈ ਇਕ 10 ਸਾਲਾ ਭਰਾ ਸੜਕਾਂ ’ਤੇ ਪੰਛੀਆਂ ਦਾ ਦਾਣਾ ਵੇਚ ਰਿਹਾ ਹੈ। ਪੰਛੀਆਂ ਦਾ ਦਾਣਾ ਵੇਚ ਕੇ ਉਹ ਆਪਣੀ ਭੈਣ ਦੇ ਇਲਾਜ ਲਈ ਪੈਸੇ ਇਕੱਠੇ ਕਰ ਰਿਹਾ ਹੈ। ਇਸ ਬੱਚੇ ਦਾ ਨਾਂ ਸੈਯਦ ਅਜੀਜ਼ ਹੈ। ਸੈਯਦ ਆਪਣੀ ਮਾਂ ਨਾਲ ਮਿਲ ਕੇ ਸੜਕ ਕੰਢੇ ਪੰਛੀਆਂ ਦਾ ਦਾਣਾ ਵੇਚ ਕੇ ਪੈਸੇ ਇਕੱਠੇ ਕਰ ਰਿਹਾ ਹੈ। ਸੋਸ਼ਲ ਮੀਡੀਆ ’ਤੇ ਸਾਰੇ ਲੋਕ ਇਸ ਭਰਾ ਦੀ ਤਾਰੀਫ਼ ਕਰ ਰਹੇ ਹਨ।
ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਅਜੀਜ਼ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸਕੀਨਾ ਦੇ ਇਲਾਜ ਲਈ ਅਜੇ ਤਕ ਕਿਸੇ ਤੋਂ ਮਦਦ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸਿਰਫ ਰੇਡੀਏਸ਼ਨ ਥੈਰੇਪੀ ਤਕ ਦਾ ਹੀ ਸਰਕਾਰੀ ਫੰਡ ਮਿਲਿਆ ਸੀ। ਜਦਕਿ, ਉਨ੍ਹਾਂ ਦੀ ਬੇਟੀ ਦੀਆਂ ਦਵਾਈਆਂ ਬਹੁਤ ਮਹਿੰਗੀਆਂ ਹਨ। ਅਜਿਹੇ ’ਚ ਉਨ੍ਹਾਂ ਦਾ 10 ਸਾਲਾ ਬੇਟਾ ਸੜਕ ’ਤੇ ਹੈ ਅਤੇ ਮਿਹਨਤ ਕਰ ਰਿਹਾ ਹੈ।
ਏ.ਐੱਨ.ਆਈ. ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਕ੍ਰਾਊਡਫੰਡਿੰਗ ਵੈੱਬਸਾਈਟ Ketto ਨੇ ਮਦਦ ਕਰਨ ਦੀ ਅਪੀਲ ਕੀਤੀ ਹੈ। ਆਪਣੇ ਟਵੀਟ ’ਚ ਉਨ੍ਹਾਂ ਕਿਹਾ ਹੈ ਕਿ ਅਸੀਂ ਕ੍ਰਾਊਡਫੰਡਿੰਗ ਰਾਹੀਂ ਮਦਦ ਕਰਾਂਗੇ।
ਟੋਕੀਓ ਓਲੰੰਪਿਕ: ਮੀਰਾਬਾਈ ਤੋਂ ਲੈ ਕੇ ਨੀਰਜ ਤੱਕ, ਇਹ ਹਨ ਭਾਰਤ ਦੇ ‘7 ਚੈਂਪੀਅਨ’
NEXT STORY