ਨਵੀਂ ਦਿੱਲੀ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਮੁੰਬਈ ਵਿਚ ਇਕ ਹੋਟਲ ਅਤੇ ਇਕ ਪਲਾਟ ਜ਼ਬਤ ਕੀਤਾ ਹੈ, ਜਿਸ ਦੀ ਕੁੱਲ ਕੀਮਤ 332 ਕਰੋੜ ਰੁਪਏ ਹੈ। ਇਹ ਜਾਂਚ ਮਰਾਠੀ ਕਲਾ ਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਬਣਾਏ ਟਰੱਸਟ ਨੂੰ ਅਲਾਟ ਕੀਤੇ ਪਲਾਟ ਦੀ ਵਰਤੋਂ ਵਿਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਹੈ।
ਕੇਂਦਰੀ ਏਜੰਸੀ ਨੇ ਕਿਹਾ ਕਿ ਕੁਰਕ ਜਾਇਦਾਦਾਂ ਵਿਚ ਬਾਂਦਰਾ ’ਚ ਹੋਟਲ ਰੰਗ ਸ਼ਾਰਦਾ ਤੇ ਪੱਛਮੀ ਮੁੰਬਈ ਦੇ ਪ੍ਰਭਾਦੇਵੀ ਖੇਤਰ ਵਿਚ ਇਕ ਪਲਾਟ ਸ਼ਾਮਲ ਹੈ। ਇਹ ਜਾਇਦਾਦਾਂ ਰੰਗ ਸ਼ਾਰਦਾ ਹੋਟਲਜ਼ ਪ੍ਰਾਈਵੇਟ ਲਿਮਟਿਡ ਦੇ ‘ਕਬਜ਼ੇ ਤੇ ਕੰਟਰੋਲ’ ਵਿਚ ਹਨ। ਈ. ਡੀ. ਦਾ ਇਹ ਮਾਮਲਾ ਮਨੀ ਲਾਂਡਰਿੰਗ ਨਿਵਾਰਣ ਐਕਟ ਹੇਠ ਦਰਜ ਕੀਤਾ ਗਿਆ ਹੈ ਜੋ ਮੁੰਬਈ ਪੁਲਸ ਵੱਲੋਂ ਰੰਗ ਸ਼ਾਰਦਾ ਕੰਪਨੀ ਦੇ ਟਰੱਸਟੀਆਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਐੱਫ.ਆਈ.ਆਰ. ਨਾਲ ਜੁੜਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪ੍ਰਹਿਲਾਦ ਜੋਸ਼ੀ ਨੇ ਸੰਭਾਲਿਆ ਸਿੱਖਿਆ ਮੰਤਰੀ ਦਾ ਅਹੁਦਾ
NEXT STORY