ਨਵੀਂ ਦਿੱਲੀ— ਦਿੱਲੀ ਵਿਚ ਕਰੀਬ 11 ਸਾਲ ਦੇ ਬੱਚੇ ਦੀ ਲਾਸ਼ ਕੂੜੇ ਦੇ ਢੇਰ 'ਚੋਂ ਮਿਲਣ ਨਾਲ ਸਨਸਨੀ ਫੈਲ ਗਈ। ਬੱਚੇ ਦਾ ਚਿਹਰਾ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ। ਉਸ ਨੇ ਭੂਰੇ ਰੰਗ ਦੀ ਟੀ-ਸ਼ਰਟ ਅਤੇ ਲਾਲ ਰੰਗ ਦੀ ਪੈਂਟ ਪਹਿਨੀ ਸੀ। ਬੱਚੇ ਦੀ ਪਹਿਚਾਣ ਈਸ਼ੂ ਉਰਫ ਅੱਟੂ ਦੇ ਤੌਰ 'ਤੇ ਹੋਈ ਹੈ, ਜੋ ਕਿ ਲੋਨੀ ਇਲਾਕੇ ਦੇ ਅਸ਼ੋਕ ਵਿਹਾਰ ਕੱਚੀ ਕਾਲੋਨੀ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰ ਨੂੰ ਕਰੀਬ 9 ਵਜੇ ਗੰਗਾ ਵਿਹਾਰ ਐੱਚ-ਬਲਾਕ ਨਾਲਾ ਰੋਡ ਸਥਿਤ ਕੂੜੇਦਾਨ ਤੋਂ ਦਿੱਲੀ ਨਗਰ ਨਿਗਮ ਦੇ ਸਫਾਈ ਕਾਮੇ ਕੂੜਾ ਚੁੱਕਣ ਪਹੁੰਚੇ ਤਾਂ ਇਕ ਬੱਚੇ ਦੀ ਲਾਸ਼ ਪਈ ਦੇਖੀ।
ਸਫਾਈ ਕਾਮਿਆਂ ਨੇ ਕਰੀਬ 11 ਸਾਲ ਦੀ ਉਮਰ ਦੇ ਬੱਚੇ ਬਾਰੇ ਪੁਲਸ ਨੂੰ ਕਾਲ ਕਰ ਕੇ ਜਾਣਕਾਰੀ ਦਿੱਤੀ। ਗੋਕੁਲਪੁਰੀ ਥਾਣੇ ਤੋਂ ਕਰੀਬ 500 ਮੀਟਰ ਦੂਰੀ 'ਤੇ ਲਾਸ਼ ਬਾਰੇ ਜਾਣਕਾਰੀ ਮਿਲਣ 'ਤੇ ਐੱਸ. ਐੱਚ. ਓ. ਪ੍ਰਮੋਦ ਜੋਸ਼ੀ, ਇੰਸਪੈਕਟਰ ਬਿਨੀਤ ਕੁਮਾਰ ਅਤੇ ਏ. ਐੱਸ. ਆਈ. ਰਾਮਦਾਸ ਮੌਕੇ 'ਤੇ ਪੁੱਜੇ। ਕ੍ਰਾਈਮ ਟੀਮ ਨੂੰ ਬੁਲਾ ਕੇ ਸਬੂਤ ਇਕੱਠੇ ਕਰਵਾਏ ਗਏ।
ਪੁਲਸ ਨੇ ਮ੍ਰਿਤਕ ਦੀ ਪਹਿਚਾਣ ਲਈ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪੁੱਛ-ਗਿੱਛ ਕੀਤੀ। ਪੁੱਛ-ਗਿੱਛ ਦੌਰਾਨ ਨੰਨ੍ਹੇ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਇਹ ਲਾਸ਼ ਉਸ ਦੇ ਭਰਾ ਈਸ਼ੂ ਦੀ ਹੈ। ਉਹ ਸੁੰਘਣ ਵਾਲੇ ਨਸ਼ੇ ਦਾ ਆਦੀ ਸੀ ਅਤੇ ਗੋਕੁਲਪੁਰੀ ਇਲਾਕੇ ਵਿਚ ਰਹਿਣ ਵਾਲੇ ਮੁੰਡਿਆਂ ਨਾਲ ਘੁੰਮਦਾ ਰਹਿੰਦਾ ਸੀ। ਉਹ ਕਈ-ਕਈ ਦਿਨਾਂ ਤੱਕ ਘਰ ਨਹੀਂ ਆਉਂਦਾ ਸੀ। ਇਸ ਵਾਰ ਵੀ ਉਹ 7 ਦਿਨਾਂ ਤੋਂ ਘਰ ਨਹੀਂ ਪਰਤਿਆ ਸੀ। ਪੁਲਸ ਦੀ ਟੀਮ ਕਾਤਲਾਂ ਦੀ ਭਾਲ 'ਚ ਜੁਟੀ ਹੈ। ਉਸ ਦੇ ਹੱਥ ਕੁਝ ਸੁਰਾਗ ਲੱਗ ਗਏ ਹਨ। ਇਸ ਦੇ ਆਧਾਰ 'ਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਬਾਰਿਸ਼ ਤੇ ਤੇਜ਼ ਹਵਾਵਾਂ ਚੱਲਣ ਨਾਲ ਦਿੱਲੀ ਦੇ ਤਾਪਮਾਨ 'ਚ ਆਈ ਗਿਰਾਵਟ, ਮੌਸਮ ਸੁਹਾਵਣਾ
NEXT STORY