ਜੈਪੁਰ - ਰਾਜਸਥਾਨ ਦੇ ਉਦੈਪੁਰ ਵਿੱਚ 11 ਸਾਲਾ ਇੱਕ ਬੱਚੇ ਨੇ ਰਾਜ ਦੇ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਆਪਣੀ ਮਾਂ ਦੀ ਸ਼ਿਕਾਇਤ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਬੱਚੇ ਦਾ ਦੋਸ਼ ਹੈ ਕਿ ਉਸ ਦੀ ਮਾਂ ਦਾਦਾ-ਦਾਦੀ ਖ਼ਿਲਾਫ਼ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕਰਦੀ ਹੈ। ਬੱਚੇ ਨੇ ਅਰਜ਼ੀ ਵਿੱਚ ਕਿਹਾ ਹੈ ਕਿ ਉਸ ਦੀ ਮਾਂ ਉਨ੍ਹਾਂ ਦੇ ਨਾਲ ਦਾਦਾ-ਦਾਦੀ ਦੇ ਘਰ ਵਿੱਚ ਨਹੀਂ ਰਹਿੰਦੀ ਹੈ ਪਰ ਅਕਸਰ ਉੱਥੇ ਆ ਕੇ ਹੰਗਾਮਾ ਕਰਦੀ ਹੈ ਅਤੇ ਕਈ ਬੀਮਾਰੀਆਂ ਤੋਂ ਪੀੜਤ ਬਜ਼ੁਰਗਾਂ ਨੂੰ ਗਾਲ੍ਹਾਂ ਕੱਢਦੀ ਹੈ। ਬੱਚੇ ਨੇ ਕਿਹਾ ਹੈ ਕਿ ਉਸ ਨੂੰ ਵੀ ਮਾਂ ਮਾਨਸਿਕ ਰੂਪ ਨਾਲ ਤੰਗ ਪ੍ਰੇਸ਼ਾਨ ਕਰਦੀ ਹੈ।
ਬੱਚੇ ਨੇ ਸ਼ਿਕਾਇਤੀ ਚਿੱਠੀ ਵਿੱਚ ਲਿਖਿਆ ਹੈ, ਇਹ ਮੇਰੇ ਦੈਨਿਕ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ ਮੇਰੀ ਪੜ੍ਹਾਈ 'ਤੇ ਮਾੜਾ ਅਸਰ ਪੈ ਰਿਹਾ ਹੈ। ਉਹ (ਮਾਂ) ਅਕਸਰ ਮੇਰੀ ਦਾਦੀ ਲਈ ਡਾਇਨ ਵਰਗੇ ਸ਼ਬਦਾਂ ਦਾ ਇਸਤੇਮਾਲ ਕਰਦੀ ਹੈ। ਉਸ ਨੇ ਇਹ ਵੀ ਦੱਸਿਆ ਹੈ ਕਿ ਉਸ ਨੂੰ ਪਿਤਾ ਅਤੇ ਦਾਦਾ-ਦਾਦੀ ਨੇ ਪਾਲਿਆ ਹੈ ਅਤੇ ਉਸ ਦਾ ਵਧੀਆ ਤਰੀਕੇ ਨਾਲ ਧਿਆਨ ਰੱਖ ਰਹੇ ਹਨ। ਨਾਲ ਹੀ ਕਿਹਾ ਹੈ ਕਿ ਉਹ ਮਾਂ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਹੈ।
ਬੱਚੇ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਮਾਂ ਦਾਦਾ-ਦਾਦੀ ਨੂੰ ਇਸ ਲਈ ਤੰਗ ਕਰਦੀ ਹੈ ਕਿਉਂਕਿ ਉਹ ਉਨ੍ਹਾਂ ਦੀ ਜਾਇਦਾਦ ਚਾਹੁੰਦੀ ਹੈ। ਉਸ ਨੇ ਕਿਹਾ, ਮੇਰੀ ਮਾਂ ਅਕਸਰ ਮੈਨੂੰ ਕਲੰਕ ਅਤੇ ਕਬਾੜ ਕਹਿੰਦੀ ਹੈ। ਉਸਦਾ ਸੁਭਾਅ ਮੇਰੀ ਪੜ੍ਹਾਈ ਅਤੇ ਜ਼ਿੰਦਗੀ ਵਿੱਚ ਅੜਿੱਖਾ ਪੈਦਾ ਕਰ ਰਿਹਾ ਹੈ। ਉਸਨੇ ਇਹ ਵੀ ਕਿਹਾ ਕਿ ਮਾਂ ਉਸ ਨੂੰ ਗਲਤ ਗੱਲਾਂ ਸਿਖਾਉਂਦੀ ਹੈ। ਨਾਲ ਹੀ ਕਿਹਾ ਹੈ ਕਿ ਦਾਦੀ ਨੂੰ ਧਮਕੀ ਵੀ ਦਿੰਦੀ ਹੈ।
ਬੱਚੇ ਨੇ ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਉਸ ਨੂੰ ਉਸ ਘਰ ਵਿੱਚ ਆਉਣ ਤੋਂ ਰੋਕਿਆ ਜਾਵੇ ਜਿੱਥੇ ਉਹ ਆਪਣੇ ਪਿਤਾ ਅਤੇ ਦਾਦਾ-ਦਾਦੀ ਦੇ ਨਾਲ ਰਹਿੰਦਾ ਹੈ। ਅਰਜ਼ੀ ਨੂੰ ਰਾਜ ਦੇ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਉਦੈਪੁਰ ਪੁਲਸ ਕੋਲ ਭੇਜਿਆ ਗਿਆ ਹੈ। ਐੱਸ.ਪੀ. ਉਦੈਪੁਰ ਰਾਜੀਵ ਪਾਛਰ ਮੁਤਾਬਕ, ਜ਼ਿਲ੍ਹਾ ਪੁਲਸ ਨੂੰ ਅਰਜ਼ੀ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ, ਅਰਜ਼ੀ ਸਾਡੇ ਕੋਲ ਪੁੱਜਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੇਜਰੀਵਾਲ ਸਰਕਾਰ ਪੰਜਾਬੀ ਜ਼ੁਬਾਨ ਦੀ ਕਾਤਲ ਨਾ ਬਣੇ : ਜੀ. ਕੇ.
NEXT STORY