ਸ਼ਿਮਲਾ- 31 ਜੁਲਾਈ ਨੂੰ ਹਿਮਾਚਲ ਪ੍ਰਦੇਸ਼ 'ਚ ਕੁੱਲੂ ਦੇ ਨਿਰਮੰਡ, ਸੈਂਜ ਅਤੇ ਮਲਾਣਾ ਨਾਲ ਮੰਡੀ ਜ਼ਿਲ੍ਹੇ ਦੇ ਪਧਰ ਅਤੇ ਸ਼ਿਮਲਾ ਦੇ ਰਾਮਪੁਰ ਵਿਚ ਬੱਦਲ ਫਟਣ ਮਗਰੋਂ ਮਚੀ ਤਬਾਹੀ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ। ਇਨ੍ਹਾਂ ਘਟਨਾਵਾਂ ਮਗਰੋਂ ਹੁਣ ਵੀ 40 ਤੋਂ ਵੱਧ ਲੋਕ ਲਾਪਤਾ ਹਨ। ਬਚਾਅ ਕਰਮੀਆਂ ਨੇ ਮਸ਼ੀਨਾਂ, ਖੋਜੀ ਕੁੱਤਿਆਂ, ਡਰੋਨ ਨਾਲ ਹੋਰ ਯੰਤਰਾਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਹੜ੍ਹ ਨੇ ਮਚਾਈ ਤਬਾਹੀ; ਮਲਬੇ ਅਤੇ ਪੱਥਰ ਨਾਲ ਭਰੇ ਸਕੂਲ, 7 ਅਗਸਤ ਤੱਕ ਰਹਿਣਗੇ ਬੰਦ
ਅਧਿਕਾਰੀਆਂ ਮੁਤਾਬਕ ਫੌਜ, NDRF, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਆਈ.ਟੀ.ਬੀ.ਪੀ., ਕੇਂਦਰੀ ਉਦਯੋਗਿਕ ਸੁਰੱਖਿਆ ਬਲ, ਪੁਲਸ ਦੇ ਨਾਲ 410 ਹੋਮਗਾਰਡ ਜਵਾਨ ਬਚਾਅ ਅਤੇ ਖੋਜ ਕਾਰਜਾਂ ਨੂੰ ਅੰਜਾਮ ਦੇ ਰਹੇ ਹਨ। ਇਸ ਤੋਂ ਇਲਾਵਾ 4 ਜੇਸੀਬੀ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਬੱਦਲ ਫਟਣ ਅਤੇ ਮੋਹਲੇਧਾਰ ਮੀਂਹ ਤੋਂ ਬਾਅਦ ਹੜ੍ਹਾਂ ਦੀਆਂ ਘਟਨਾਵਾਂ ਕਾਰਨ ਸ਼ਿਮਲਾ ਅਤੇ ਕੁੱਲੂ ਦੀ ਸਰਹੱਦ 'ਤੇ ਸਥਿਤ ਤਿੰਨ ਪਿੰਡਾਂ ਸਮੇਤ ਧਾਰਾ ਸ਼ਾਰਦਾ ਅਤੇ ਕੁਸ਼ਵਾ 'ਚ ਬਿਜਲੀ ਸਪਲਾਈ ਠੱਪ ਹੈ।
ਇਹ ਵੀ ਪੜ੍ਹੋ- ਬੱਦਲ ਫਟਣ ਕਾਰਨ 40 ਤੋਂ ਜ਼ਿਆਦਾ ਲੋਕ ਲਾਪਤਾ, ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ
27 ਜੂਨ ਨੂੰ ਮਾਨਸੂਨ ਦੇ ਆਉਣ ਤੋਂ ਲੈ ਕੇ 3 ਅਗਸਤ ਤੱਕ ਹਿਮਾਚਲ ਪ੍ਰਦੇਸ਼ ਨੂੰ 662 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੂਬਾ ਐਮਰਜੈਂਸੀ ਮੁਹਿੰਮ ਕੇਂਦਰ ਮੁਤਾਬਕ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ 79 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਿਮਾਚਲ ਵਿਚ ਆਈ ਤ੍ਰਾਸਦੀ ਮਗਰੋਂ ਸੂਬਾ ਸਰਕਾਰ ਨੇ ਪੀੜਤਾਂ ਲਈ 50 ਹਜ਼ਾਰ ਰੁਪਏ ਦੀ ਤੁਰੰਤ ਰਾਹਤ ਦਾ ਐਲਾਨ ਕੀਤਾ ਹੈ। ਨਾਲ ਹੀ ਉਨ੍ਹਾਂ ਨੂੰ ਅਗਲੇ 3 ਮਹੀਨਿਆਂ ਤੱਕ 5 ਹਜ਼ਾਰ ਰੁਪਏ ਕਿਰਾਏ ਲਈ ਦਿੱਤੇ ਜਾਣਗੇ। ਭੋਜਨ ਨਾਲ ਹੋਰ ਜ਼ਰੂਰੀ ਚੀਜ਼ਾਂ ਵੀ ਦਿੱਤੀਆਂ ਜਾਣਗੀਆਂ।
ਦਿੱਲੀ ਸਰਕਾਰ ਨੂੰ SC ਤੋਂ ਵੱਡਾ ਝਟਕਾ, ਕਿਹਾ- MCD 'ਚ ਐਲਡਰਮੈਨ ਦੀ ਨਿਯੁਕਤੀ LG ਦਾ ਅਧਿਕਾਰ
NEXT STORY