ਕੋਚੀ (ਅਨਸ)–ਪੁਲਸ ਨੇ ਕੇਰਲ ਦੀਆਂ ਉਨ੍ਹਾਂ 13 ਨਰਸਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨਾਂ ਨੇ ਕੁਵੈਤ ’ਚ ਕੰਮ ਕਰਨ ਦੌਰਾਨ ਇਸ ਖਾੜੀ ਦੇਸ਼ ਦੇ ਅਲ ਅਹਿਲੀ ਬੈਂਕ ਤੋਂ ਲਿਆ ਕਰਜ਼ਾ ਨਹੀਂ ਚੁਕਾਇਆ। ਅਲ ਅਹਿਲੀ ਬੈਂਕ ਦੀ ਪ੍ਰਤੀਨਿਧਤਾ ਕਰਨ ਵਾਲੇ ਜੇਮਸ ਐਂਡ ਥਾਮਸ ਐਸੋਸੀਏਟਸ ਦੇ ਥਾਮਸ ਜੇ ਅਨਾਕੱਲੁੰਕੁਲ ਮੁਤਾਬਕ 13 ਨਰਸਾਂ ਨੇ ਕੁੱਲ 10.33 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੁਕਾਇਆ।
ਉਨ੍ਹਾਂ ਨੇ ਕੁਵੈਤ ’ਚ ਸਿਹਤ ਮੰਤਰਾਲਾ ਤਹਿਤ ਕੰਮ ਕਰਦੇ ਹੋਏ 2019 ਤੇ 2021 ਦਰਮਿਆਨ ਕਰਜ਼ਾ ਲਿਆ ਸੀ। ਅਨਾਕੱਲੁੰਕੁਲ ਨੇ ਕਿਹਾ, ਇਹ ਨਰਸਾਂ ਆਪਣੇ ਕੰਮ ਦਾ ਇਕਰਾਰਨਾਮਾ ਖਤਮ ਕਰ ਕੇ ਬਾਅਦ ’ਚ ਕੇਰਲ ਵਾਪਸ ਆ ਗਈਆਂ। ਬਾਅਦ ’ਚ ਵਧੀਆ ਮੌਕਿਆਂ ਲਈ ਯੂਰਪ ਤੇ ਪੱਛਮੀ ਦੇਸ਼ਾਂ ’ਚ ਚਲੀਆਂ ਗਈਆਂ। ਫਿਰ ਵੀ ਉਨ੍ਹਾਂ ਨੇ ਕਰਜ਼ਾ ਨਹੀਂ ਚੁਕਾਇਆ।
ਥਾਮਸ ਨੇ ਕਿਹਾ ਕਿ ਹਰ ਨਰਸ ’ਤੇ 61 ਲੱਖ ਤੋਂ 91 ਲੱਖ ਰੁਪਏ ਤੱਕ ਦਾ ਬਕਾਇਆ ਕਰਜ਼ਾ ਹੈ। ਉਨ੍ਹਾਂ ਕਿਹਾ ਇਹ ਨਰਸਾਂ ਹੁਣ ਵਿਦੇਸ਼ ’ਚ ਕੰਮ ਕਰ ਰਹੀਆਂ ਹਨ, ਮੋਟੀ ਕਮਾਈ ਕਰ ਰਹੀਆਂ ਹਨ, ਫਿਰ ਵੀ ਉਨ੍ਹਾਂ ਨੇ ਕਰਜ਼ਾ ਨਹੀਂ ਚੁਕਾਇਆ। ਉਨ੍ਹਾਂ ’ਚੋਂ ਕੋਈ ਵੀ ਹੁਣ ਕੇਰਲ ’ਚ ਨਹੀਂ ਹੈ।
ਗੈਂਗਸਟਰ ਮਾਮਲੇ ’ਚ ਸਾਬਕਾ ਸਪਾ ਵਿਧਾਇਕ ਇਰਫਾਨ ਸੋਲੰਕੀ ਨੂੰ ਮਿਲੀ ਜ਼ਮਾਨਤ
NEXT STORY