ਨਵੀਂ ਦਿੱਲੀ (ਏਜੰਸੀ) - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 142 ਕਰੋੜ ਰੁਪਏ ਦੀ ਡਰੱਗਜ਼ ਸਮੱਗਲਿੰਗ ਨਾਲ ਜੁੜੇ ਮਾਮਲੇ ਦੀ ਜਾਂਚ ਤਹਿਤ ਸੋਮਵਾਰ ਨੂੰ ਵੱਡੀ ਕਾਰਵਾਈ ਕੀਤੀ। ਇਸ ਦੌਰਾਨ ਈਡੀ ਦੀ ਟੀਮ ਵਲੋਂ ਮਿਜ਼ੋਰਮ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ’ਚ ਕਈ ਥਾਵਾਂ ’ਤੇ ਛਾਪੇ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਕੰਪਲੈਕਸਾਂ ’ਚ ਛਾਪੇ ਮਾਰੇ ਗਏ, ਉਹ ਭਾਰਤ-ਮਿਆਂਮਾਰ ਅੰਤਰਰਾਸ਼ਟਰੀ ਸਰਹੱਦ (ਮਿਜ਼ੋਰਮ ’ਚ) ਅਤੇ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ (ਤ੍ਰਿਪੁਰਾ ’ਚ) ਦੇ ਨੇੜੇ ਸਥਿਤ ਹਨ।
ਪੜ੍ਹੋ ਇਹ ਵੀ - 6 ਹਜ਼ਾਰ ਦੀ ਨੌਕਰੀ..., 2 ਕਰੋੜ ਕੈਸ਼, 47 ਲੱਖ ਦਾ ਸੋਨਾ! ਓੜੀਸ਼ਾ 'ਚ ਇੰਜੀਨੀਅਰ ਦੇ ਘਰ ਰੇਡ, Lockers ਦੇਖ ਉੱਡੇ ਹੋਸ਼
ਅਧਿਕਾਰੀਆਂ ਨੇ ਦੱਸਿਆ ਕਿ ਈ. ਡੀ. ਦਾ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਦਰਜ ਮਾਮਲਾ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੀ ਸ਼ਿਕਾਇਤ ’ਤੇ ਆਧਾਰਿਤ ਹੈ। ਇਹ ਮਾਮਲਾ 21 ਅਗਸਤ, 2025 ਨੂੰ ਤ੍ਰਿਪੁਰਾ ’ਚ 49.10 ਕਿੱਲੋ ਮੈਥਮਫੇਟਾਮਾਈਨ ਅਤੇ 40 ਗ੍ਰਾਮ ਹੈਰੋਇਨ ਦੀ ਜ਼ਬਤੀ ਨਾਲ ਸਬੰਧਤ ਹੈ। ਦੋਸ਼ ਹੈ ਕਿ ਇਕ ਸੰਗਠਿਤ ਸਰਹੱਦ ਪਾਰ ਗਿਰੋਹ ਮਿਜ਼ੋਰਮ ਦੇ ਚੰਫਾਈ-ਜ਼ੋਖਾਵਥਰ ਖੇਤਰ ਦੇ ਰਸਤੇ ਮਿਆਂਮਾਰ ਤੋਂ ਮੈਥਮਫੇਟਾਮਾਈਨ ਦੀ ਸਮੱਗਲਿੰਗ ਕਰ ਕੇ ਤ੍ਰਿਪੁਰਾ ’ਚ ਖਰੀਦਦਾਰਾਂ ਤੱਕ ਪਹੁੰਚਾ ਰਿਹਾ ਸੀ। ਈ. ਡੀ. ਦੀ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ 142 ਕਰੋੜ ਰੁਪਏ ਦੀ ਡਰੱਗਜ਼ ਮਨੀ ਨੂੰ ਕਈ ਬੈਂਕ ਖਾਤਿਆਂ ਅਤੇ ਫਰਜ਼ੀ ਕੰਪਨੀਆਂ ਜ਼ਰੀਏ ਟਿਕਾਣੇ ਲਾਇਆ ਗਿਆ ਸੀ।
ਪੜ੍ਹੋ ਇਹ ਵੀ - 6 ਹਜ਼ਾਰ ਦੀ ਨੌਕਰੀ..., 2 ਕਰੋੜ ਕੈਸ਼, 47 ਲੱਖ ਦਾ ਸੋਨਾ! ਓੜੀਸ਼ਾ 'ਚ ਇੰਜੀਨੀਅਰ ਦੇ ਘਰ ਰੇਡ, Lockers ਦੇਖ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਉਦਯੋਗਪਤੀ ਦੇ ਘਰ 2 ਕਰੋੜ ਦੀ ਡਕੈਤੀ: ਮੁਅੱਤਲ ਸਿਪਾਹੀ ਨਿਕਲਿਆ ਮਾਸਟਰਮਾਈਂਡ, 5 ਗ੍ਰਿਫ਼ਤਾਰ
NEXT STORY