ਨਵੀਂ ਦਿੱਲੀ— ਦਵਾਰਕਾ ਦੇ ਸੂਰਜ ਵਿਹਾਰ ਇਲਾਕੇ 'ਚ ਚੋਰੀ ਦੀ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਦਿੱਲੀ ਪੁਲਸ 'ਚ ਹੜਕੰਪ ਮਚ ਗਿਆ। ਬਦਮਾਸ਼ 155 ਫੁੱਟ ਲੰਬੀ ਸੁਰੰਗ ਖੋਦ ਕੇ ਪਾਈਪਲਾਈਨ 'ਚ ਵਾਲਵ ਫਿਟ ਕਰ ਕੇ ਪੈਟਰੋਲ ਚੋਰੀ ਕਰ ਰਹੇ ਸਨ। ਪਿਛਲੇ ਤਿੰਨ ਮਹੀਨਿਆਂ ਤੋਂ ਰੋਜ਼ਾਨਾ ਕਰੀਬ 1500 ਲੀਟਰ ਪੈਟਰੋਲ ਚੋਰੀ ਕੀਤਾ ਜਾ ਰਿਹਾ ਸੀ, ਜਿਸ ਦੀ ਕਿਸੇ ਨੂੰ ਭਣਕ ਤੱਕ ਨਹੀਂ ਲੱਗੀ। ਇਸ ਘਟਨਾ ਦਾ ਖੁਲਾਸਾ ਸੁਰੰਗ 'ਚ ਧਮਾਕਾ ਹੋਣ ਤੋਂ ਬਾਅਦ ਹੋਇਆ।
ਦਵਾਰਕਾ ਇਲਾਕੇ 'ਚ ਮੰਗਲਵਾਰ ਰਾਤ ਕਰੀਬ 9 ਵਜੇ ਇਕ ਜ਼ੋਰਦਾਰ ਧਮਾਕਾ ਹੋਇਆ, ਜਿਸ ਦੀ ਆਵਾਜ਼ ਇਕ ਕਿਲੋਮੀਟਰ ਤੱਕ ਸੁਣਾਈ ਦਿੱਤੀ। ਜਿਸ ਤੋਂ ਬਾਅਦ ਨੇੜੇ-ਤੇੜੇ ਦੇ ਲੋਕ ਡਰ ਗਏ ਅਤੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਜਾਂਚ ਕੀਤੀ ਤਾਂ ਤੇਲ ਚੋਰੀ ਦੀ ਇਸ ਘਟਨਾ ਦਾ ਖੁਲਾਸਾ ਹੋਇਆ। ਪੁਲਸ ਨੇ ਤੇਲ ਚੋਰੀ ਕਰਨ ਵਾਲੇ ਗਿਰੋਹ ਦੇ ਮਾਸਟਰਮਾਇੰਡ ਜੁਬੈਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ਦੇ ਹੀ ਦਰਿਆਗੰਜ ਇਲਾਕੇ ਦੇ ਰਹਿਣ ਵਾਲੇ ਜੁਬੈਰ ਨੇ ਦੱਸਿਆ ਕਿ ਉਸ ਨੇ ਕਰੀਬ 5 ਮਹੀਨੇ ਪਹਿਲਾਂ ਇਕ ਖਾਲੀ ਪਲਾਟ ਲੈ ਕੇ ਕਬਾੜ ਦਾ ਗੋਦਾਮ ਖੋਲ੍ਹਿਆ ਸੀ। ਉਸ ਦੇ ਗੋਦਾਮ ਦੇ ਹੇਠਾਂ ਹੀ ਆਈ.ਓ.ਸੀ. ਦੀ ਪੈਟਰੋਲ ਅਤੇ ਐਰੋਪਲੇਨ ਦੇ ਫਿਊਲ ਦੀ ਸਮਾਨਾਂਤਰ (ਪੈਰਲਲ) ਪਾਈਪ ਲਾਈਨ ਹੈ। ਉਸ ਨੇ ਗੋਦਾਮ ਹੇਠੋਂ ਸੁਰੰਗ ਖੋਦਣ ਦਾ ਕੰਮ ਸ਼ੁਰੂ ਕੀਤਾ ਅਤੇ 3 ਮਹੀਨਿਆਂ 'ਚ ਉਸ ਨੇ ਕਰੀਬ 150 ਫੁੱਟ ਲੰਬੀ ਅਤੇ ਢਾਈ ਫੁੱਟ ਚੌੜੀ ਸੁਰੰਗ ਤਿਆਰ ਕਰ ਲਈ।
ਇਹ ਸੁਰੰਗ ਜੁਬੈਰ ਦੇ ਕਬਾੜ ਦੇ ਗੋਦਾਮ ਦੇ ਹੇਠੋਂ ਆਈ.ਓ.ਸੀ. ਦੀ ਪਾਈਪ ਲਾਈਨ ਤੱਕ ਜੋੜੀ ਗਈ। ਸੁਰੰਗ 'ਚ ਸਾਹ ਲੈਣ ਲਈ ਉਸ ਨੇ ਇਕ ਪਾਈਪ ਲਗਾਇਆ ਹੋਇਆ ਸੀ, ਜਿਸ 'ਚ ਇਕ ਐਗਜਾਸਟ ਤੋਂ ਹਵਾ ਜਾ ਰਹੀ ਸੀ। ਜ਼ਿਕਰਯੋਗ ਹੈ ਕਿ 21 ਜਨਵਰੀ ਤੋਂ ਆਈ.ਓ.ਸੀ. ਡਿਪੋ ਨੂੰ ਕੰਪਿਊਟਰਾਈਜ਼ ਸਿਸਟਮ 'ਚ ਪ੍ਰੈਸ਼ਰ ਘੱਟ ਦਿਖਾਈ ਦੇਣ ਲੱਗਾ। ਆਈ.ਓ.ਸੀ. ਦੀ ਸੁਰੱਖਿਆ ਟੀਮ ਪਾਈਪਲਾਈਨ 'ਚ ਸੇਂਧ ਦੀ ਖੋਜ ਕਰ ਰਹੀ ਸੀ ਪਰ ਮੰਗਲਵਾਰ ਰਾਤ ਨੂੰ ਹੋਏ ਅਚਾਨਕ ਧਮਾਕੇ ਤੋਂ ਬਾਅਦ ਪੂਰੀ ਸਾਜਿਸ਼ ਦਾ ਖੁਲਾਸਾ ਹੋ ਗਿਆ। ਧਮਾਕੇ ਦਾ ਕਾਰਨ ਅਚਾਨਕ ਗੈਸ ਦਾ ਬਣਨਾ ਦੱਸਿਆ ਜਾ ਰਿਹਾ ਹੈ।
ਟ੍ਰੇਨ ਅੱਗੇ ਜਾਨਲੇਵਾ ਸਟੰਟ ਕਰਨ ਵਾਲੇ ਨੌਜਵਾਨ ਨੇ ਮੰਗੀ ਮੁਆਫੀ
NEXT STORY